Sri Guru Granth Sahib Ji

Search ਅਨਿਕ in Gurmukhi

तेरे भगत तेरे भगत सलाहनि तुधु जी हरि अनिक अनेक अनंता ॥
Ŧere bẖagaṯ ṯere bẖagaṯ salāhan ṯuḏẖ jī har anik anek ananṯā.
Your devotees, Your devotees praise You, Dear Lord, in many and various and countless ways.
ਬਹੁਤਿਆਂ ਅਤੇ ਭਿੰਨ ਭਿੰਨ ਤਰੀਕਿਆਂ ਨਾਲ ਬੇਗਿਣਤ ਤੇਰੇ ਸਾਧੂ, ਤੇਰੇ ਸਾਧੂ, ਹੇ ਵਾਹਿਗੁਰੂ! ਤੇਰੀ ਸਿਫ਼ਤ ਸ਼ਲਾਘਾ ਕਰਦੇ ਹਨ।
xxxਹੇ ਹਰੀ! ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ।
 
तेरी अनिक तेरी अनिक करहि हरि पूजा जी तपु तापहि जपहि बेअंता ॥
Ŧerī anik ṯerī anik karahi har pūjā jī ṯap ṯāpėh jāpėh be▫anṯā.
For You, many, for You, so very many perform worship services, O Dear Infinite Lord; they practice disciplined meditation and chant endlessly.
ਬਹੁਤ ਜਿਆਦਾ ਅਤੇ ਕਈ ਤੇਰੀ (ਜੀ ਹਾਂ) ਤੇਰੀ, ਉਪਾਸਨਾ ਕਰਦੇ ਹਨ, ਹੇ ਹੱਦ-ਬੰਨਾਂ ਰਹਿਤ ਵਾਹਿਗੁਰੂ! ਉਹ ਤਪੱਸਿਆਂ ਸਾਧਦੇ ਹਨ ਅਤੇ ਤੇਰੇ ਨਾਮ ਨੂੰ ਉਚਾਰਦੇ ਹਨ।
ਅਨਿਕ = ਅਨੇਕਾਂ। ਤਪੁ = ਧੂਣੀਆਂ ਆਦਿਕ ਦਾ ਸਰੀਰਕ ਔਖ।ਹੇ ਪ੍ਰਭੂ! ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ। ਬੇਅੰਤ ਜੀਵ (ਤੈਨੂੰ ਮਿਲਣ ਲਈ) ਤਪ ਸਾਧਦੇ ਹਨ।
 
अनिक प्रकारी मोहिआ बहु बिधि इहु संसारु ॥
Anik parkārī mohi▫ā baho biḏẖ ih sansār.
By various devices, and in so many ways, this world is enticed.
ਅਨੇਕਾਂ ਤਰੀਕਿਆਂ ਤੇ ਘਨੇਰੇ ਢੰਗਾਂ ਨਾਲ ਇਸ ਦੁਨੀਆਂ ਨੂੰ ਫ਼ਰੇਫ਼ਤਾ ਕੀਤਾ ਹੋਇਆ ਹੈ।
ਬਹੁ ਬਿਧਿ = ਬਹੁਤ ਤਰੀਕਿਆਂ ਨਾਲ।ਇਸ ਜਗਤ ਨੂੰ (ਮਾਇਆ ਨੇ) ਅਨੇਕਾਂ ਕਿਸਮਾਂ ਦੇ ਰੂਪਾਂ ਰੰਗਾਂ ਵਿਚ ਕਈ ਤਰੀਕਿਆਂ ਨਾਲ ਮੋਹ ਰੱਖਿਆ ਹੈ।
 
अनिक अनिक भोग राज बिसरे प्राणी संसार सागर पै अमरु भइआ ॥
Anik anik bẖog rāj bisre parāṇī sansār sāgar pai amar bẖa▫i▫ā.
Indulging in all sorts of princely pleasures, O mortal, you have forgotten God; you have fallen into the world-ocean, and you think that you have become immortal.
ਭਿੰਨ ਤੇ ਮੁਖਤਲਿਫ ਤਰ੍ਹਾਂ ਦੀਆਂ ਭੋਗ ਬਿਲਾਸਾਂ ਤੇ ਪਾਤਸ਼ਾਹੀ ਰੰਗ-ਰਲੀਆਂ ਅੰਦਰ ਤੂੰ ਹੈ ਫ਼ਾਨੀ ਬੰਦੇ! ਵਾਹਿਗੁਰੂ ਨੂੰ ਭੁਲਾ ਛਡਿਆ ਹੈ ਅਤੇ ਇਸ ਜਗਤ ਸਮੁੰਦਰ ਵਿੱਚ ਪੈ ਕੇ ਤੂੰ ਖਿਆਲ ਕਰਦਾ ਹੈ, ਕਿ ਤੂੰ ਅਬਿਨਾਸੀ ਹੋ ਗਿਆ ਹੈ।
ਪੈ = ਵਿਚ। ਅਮਰੁ = ਨਾਹ ਮਰਨ ਵਾਲਾ।ਹੇ ਪ੍ਰਾਣੀ! ਮਾਇਆ ਦੇ ਅਨੇਕ ਭੋਗਾਂ ਤੇ ਪ੍ਰਤਾਪ ਦੇ ਕਾਰਨ ਤੂੰ (ਪ੍ਰਭੂ ਨੂੰ) ਭੁਲਾ ਬੈਠਾ ਹੈਂ, (ਤੂੰ ਸਮਝਦਾ ਹੈਂ ਕਿ) ਇਸ ਸੰਸਾਰ-ਸਮੁੰਦਰ ਵਿਚ (ਮੈਂ) ਸਦਾ ਕਾਇਮ ਰਹਾਂਗਾ।
 
अनिक बरख कीए जप तापा ॥
Anik barakẖ kī▫e jap ṯāpā.
They chant and meditate, practicing austere self-discipline for years and years;
ਅਨੇਕਾਂ ਸਾਲਾਂ ਨਹੀਂ ਉਹ ਪਾਠ ਤੇ ਤਪਸਿਆ ਪਿਆ ਕਰੇ,
ਬਰਖ = ਬਰਸ, ਵਰ੍ਹੇ।ਜੋਗੀ ਲੋਕ ਅਨੇਕਾਂ ਸਾਲ ਜਪ ਕਰਦੇ ਹਨ, ਤਪ ਸਾਧਦੇ ਹਨ;
 
अनिक जतन नही होत छुटारा ॥
Anik jaṯan nahī hoṯ cẖẖutārā.
By all sorts of efforts, people do not find salvation.
ਕਈ ਉਪਾਵਾ ਰਾਹੀਂ ਖਲਾਸੀ ਨਹੀਂ ਹੁੰਦੀ!
ਛੁਟਾਰਾ = ਖ਼ਲਾਸੀ।(ਹੇ ਮਨ!) ਅਨੇਕਾਂ ਜਤਨਾਂ ਦੀ ਰਾਹੀਂ ਭੀ (ਮਾਇਆ ਦੇ ਮੋਹ ਦੇ ਕਾਰਨ ਪੈਦਾ ਹੋਏ ਦੁਖ ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ,
 
अनिक रूप देखि नह पतीआना ॥
Anik rūp ḏekẖ nah paṯī▫ānā.
Gazing upon countless beauties, the man is not satisfied.
ਅਨੇਕਾ ਸੁੰਦਰਤਾਈਆਂ ਤੱਕ ਕੇ ਆਦਮੀ ਧ੍ਰਾਪਦਾ ਨਹੀਂ।
ਦੇਖਿ = ਵੇਖ ਕੇ। ਪਤੀਆਨਾ = ਪਤੀਜਦਾ।ਅਨੇਕਾਂ (ਸੁੰਦਰ ਇਸਤ੍ਰੀਆਂ ਦੇ) ਰੂਪ ਵੇਖ ਕੇ ਭੀ ਮਨ ਦੀ ਤਸੱਲੀ ਨਹੀਂ ਹੁੰਦੀ।
 
अनिक तीरथ मजनु इसनानु ॥
Anik ṯirath majan isnān.
In it are the many sacred shrines of pilgrimage and cleansing baths.
ਇਸ ਵਿੱਚ ਅਨੇਕਾ ਯਾਤ੍ਰਾ-ਅਸਥਾਨਾ ਦੇ ਨ੍ਹਾਉਣੇ ਅਤੇ ਇਸ਼ਨਾਨ ਆ ਜਾਂਦੇ ਹਨ।
ਮਜਨੁ = {मज्जन = dip} ਚੁੱਭੀ, ਇਸ਼ਨਾਨ।(ਇਹ ਸਿਮਰਨ ਹੀ) ਅਨੇਕਾਂ ਤੀਰਥਾਂ ਦਾ ਇਸ਼ਨਾਨ ਹੈ।
 
अनिक रसा खाए जैसे ढोर ॥
Anik rasā kẖā▫e jaise dẖor.
Like beasts, they consume all sorts of tasty treats.
ਘਣੀਆ ਨਿਆਮਤਾ ਪ੍ਰਾਣੀ ਡੰਗਰ ਦੀ ਤਰ੍ਹਾਂ ਖਾਂਦਾ ਹੈ।
ਰਸਾ = ਸੁਆਦਲੇ ਪਦਾਰਥ। ਢੋਰ = ਪਸ਼ੂ।ਜਿਵੇਂ ਪਸ਼ੂ (ਪੱਠਿਆਂ ਨਾਲ ਢਿੱਡ ਭਰ ਲੈਂਦੇ ਹਨ,
 
अनिक बसत्र सुंदर पहिराइआ ॥
Anik basṯar sunḏar pėhrā▫i▫ā.
They wear all sorts of beautiful robes,
ਆਦਮੀ ਅਨੇਕਾਂ ਕਿਸਮਾਂ ਦੇ ਸੁਹਣੇ ਪੁਸ਼ਾਕੇ ਪਾਉਂਦਾ ਹੈ,
ਬਸਤ੍ਰ = ਬਸਤ੍ਰ, ਕੱਪੜੇ।(ਆਤਮਕ ਮੌਤੇ ਮਰਿਆ ਮਨੁੱਖ) ਅਨੇਕਾਂ ਸੋਹਣੇ ਸੋਹਣੇ ਕੱਪੜੇ ਪਹਿਨਦਾ ਹੈ (ਗਰੀਬ ਮੈਲੇ ਕੱਪੜਿਆਂ ਵਾਲੇ ਮਨੁੱਖ ਉਸ ਤੋਂ ਡਰਦੇ ਰਤਾ ਪਰੇ ਪਰੇ ਰਹਿੰਦੇ ਹਨ।
 
अनिक पड़दे महि कमावै विकार ॥
Anik paṛ▫ḏe mėh kamāvai vikār.
Hiding behind many screens, they commit acts of corruption,
ਘਨੇਰਿਆਂ ਪਰਦਿਆਂ ਦੇ ਵਿੱਚ (ਪਿਛੇ) ਪ੍ਰਾਣੀ ਪਾਪ ਕਰਦਾ ਹੈ।
xxx(ਸਿਮਰਨ-ਹੀਨ ਮਨੁੱਖ ਪਰਮਾਤਮਾ ਨੂੰ ਅੰਗ-ਸੰਗ ਨਾਹ ਜਾਣਦਾ ਹੋਇਆ) ਅਨੇਕਾਂ ਪਰਦਿਆਂ ਪਿਛੇ (ਲੋਕਾਂ ਤੋਂ ਲੁਕਾ ਕੇ) ਵਿਕਾਰ ਕਰਮ ਕਮਾਂਦਾ ਹੈ,
 
अनिक बार नानक बलिहारा ॥
Anik bār Nānak balihārā.
So many times, Nanak is a sacrifice to Him;
ਕਈ ਦਫਾ ਨਾਨਕ ਆਪਦੇ ਸੁਆਮੀ ਉਤੋਂ ਕੁਰਬਾਨ ਜਾਂਦਾ ਹੈ,
ਬਲਿਹਾਰਾ = ਕੁਰਬਾਨ।ਅਸੀਂ ਆਪਣੇ ਗੋਬਿੰਦ ਤੋਂ ਅਨੇਕਾਂ ਵਾਰੀ ਕੁਰਬਾਨ ਜਾਂਦੇ ਹਾਂ,
 
अनिक बंधन तोरे नही जाहि ॥
Anik banḏẖan ṯore nahī jāhi.
There are so many bonds, they cannot be broken.
ਘਨੇਰੇ ਹਨ ਜ਼ੰਜੀਰ, ਜਿਹੜੇ ਕਟੇ ਨਹੀਂ ਜਾ ਸਕਦੇ।
xxx(ਮਾਇਆ ਦੇ ਮੋਹ ਦੀਆਂ ਇਹ ਵਿਕਾਰ ਆਦਿਕ) ਅਨੇਕਾਂ ਫਾਹੀਆਂ ਹਨ (ਮਨੁੱਖਾਂ ਪਾਸੋਂ ਆਪਣੇ ਜਤਨ ਨਾਲ ਇਹ ਫਾਹੀਆਂ) ਤੋੜੀਆਂ ਨਹੀਂ ਜਾ ਸਕਦੀਆਂ।
 
अनिक जला जे धोवै देही ॥
Anik jalā je ḏẖovai ḏehī.
The body may be washed with loads of water,
ਕਈ ਪਾਣੀਆਂ ਨਾਲ ਜੇਕਰ ਸਰੀਰ ਧੋਤਾ ਜਾਵੇ,
ਦੇਹੀ = ਸਰੀਰ।ਜੇ ਮਨੁੱਖ ਅਨੇਕਾਂ (ਤੀਰਥਾਂ ਦੇ) ਪਾਣੀਆਂ ਨਾਲ ਆਪਣੇ ਸਰੀਰ ਨੂੰ ਧੋਂਦਾ ਰਹੇ,
 
अनिक लाभ मनोरथ लाधे ॥
Anik lābẖ manorath lāḏẖe.
earning huge profits and seeing one's desires fulfilled -
ਅਤੇ ਅਨੇਕਾਂ ਮੁਨਾਫੇ ਤੇ ਦਿਲ ਦੀਆਂ ਅਭਿਲਾਸ਼ਾ ਪ੍ਰਾਪਤ ਹੋਣ ਦਾ ਫਲ,
xxxਉਸ ਨੇ (ਮਾਨੋ, ਰਿੱਧੀਆਂ ਸਿੱਧੀਆਂ ਦੇ) ਅਨੇਕਾਂ ਲਾਭ ਖੱਟ ਲਏ, ਅਨੇਕਾਂ ਮਨੋਰਥ ਹਾਸਲ ਕਰ ਲਏ,
 
सेवा करउ दास दासन की अनिक भांति तिसु करउ निहोरा ॥
Sevā kara▫o ḏās ḏāsan kī anik bẖāʼnṯ ṯis kara▫o nihorā.
I serve the slaves of His slaves; in so many ways, I beg of Him.
ਮੈਂ ਸੁਆਮੀ ਦੇ ਗੋਲਿਆਂ ਦੇ ਗੋਲਿਆਂ ਦੀ ਟਹਿਲ ਕਮਾਉਂਦੀ ਹਾਂ ਅਤੇ ਕਈ ਤਰੀਕਿਆਂ ਨਾਲ ਉਸ ਅੱਗੇ ਜੋਦੜੀ ਕਰਦੀ ਹਾਂ।
ਕਰਉ = ਕਰਉਂ, ਮੈਂ ਕਰਾਂ। ਨਿਹੋਰਾ = ਤਰਲਾ।(ਹੇ ਭੈਣ! ਜੇ ਉਹ ਗੁਰੂ-ਸੰਤ ਮਿਲ ਪਏ ਤਾਂ) ਮੈਂ ਉਸ ਦੇ ਦਾਸਾਂ ਦੀ ਸੇਵਾ ਕਰਾਂ, ਮੈਂ ਅਨੇਕਾਂ ਤਰੀਕਿਆਂ ਨਾਲ ਉਸ ਅੱਗੇ ਤਰਲੇ ਕਰਾਂ।
 
अनिक उपाव करे नही पावै बिनु सतिगुर सरणाई ॥३॥
Anik upāv kare nahī pāvai bin saṯgur sarṇā▫ī. ||3||
You may make all sorts of efforts, but it cannot be obtained, without the Sanctuary of the True Guru. ||3||
ਸੱਚੇ ਗੁਰਾਂ ਦੀ ਪਨਾਹ ਲੈਣ ਦੇ ਬਗੈਰ ਹੋਰ ਬਹੁਤੇ ਉਪਰਾਲੇ ਕਰਨ ਦੁਆਰਾ ਵੀ ਇਨਸਾਨ ਚਾਬੀ ਨੂੰ ਪ੍ਰਾਪਤ ਨਹੀਂ ਕਰ ਸਕਦਾ।
xxx॥੩॥ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਹੋਰ ਹੋਰ ਅਨੇਕਾਂ ਹੀਲੇ ਕਰਦਾ ਹੈ, (ਪਰ ਉਹਨਾਂ ਹੀਲਿਆਂ ਨਾਲ ਪਰਮਾਤਮਾ ਨੂੰ) ਲੱਭ ਨਹੀਂ ਸਕਦਾ ॥੩॥
 
एकै कनिक अनिक भाति साजी बहु परकार रचाइओ ॥
Ėkai kanik anik bẖāṯ sājī baho parkār racẖā▫i▫o.
The same gold is fashioned into various articles; just so, the Lord has made the many patterns of the creation.
ਓਹੀ ਸੋਨਾ ਅਨੇਕਾਂ ਸਰੂਪ ਵਿੱਚ ਘੜਿਆ ਜਾਂਦਾ ਹੈ। ਏਸੇ ਤਰ੍ਹਾਂ ਕੇਵਲ ਆਪਣੇ ਵਿਚੋਂ ਹੀ ਪ੍ਰਭ੍ਰੂ ਨੇ ਅਨੇਕਾਂ ਵੰਨਗੀਆਂ ਦੀ ਰਚਨਾ ਬਣਾਈ ਹੈ।
ਕਨਿਕ = ਸੋਨਾ। ਸਾਜੀ = ਬਣਾਈ, ਰਚੀ।(ਜਿਵੇਂ) ਇੱਕ ਸੋਨੇ ਤੋਂ ਸੁਨਿਆਰੇ ਨੇ ਗਹਣਿਆਂ ਦੀ ਅਨੇਕਾਂ ਕਿਸਮਾਂ ਦੀ ਬਣਤਰ ਬਣਾ ਦਿੱਤੀ, ਤਿਵੇਂ ਪਰਮਾਤਮਾ ਨੇ ਕਈ ਕਿਸਮਾਂ ਦੀ ਇਹ ਜਗਤ-ਰਚਨਾ ਰਚ ਦਿੱਤੀ ਹੈ।
 
करि करि हारिओ अनिक बहु भाती छोडहि कतहूं नाही ॥
Kar kar hāri▫o anik baho bẖāṯī cẖẖodėh kaṯahūʼn nāhī.
Trying all sorts of things, I have grown weary, but still, they will not leave me alone.
ਮੈਂ ਅਨੇਕਾਂ ਤੇ ਬਹੁਤ ਢੰਗ ਕਰ ਕੇ ਹਾਰ ਹੁਟ ਗਿਆ ਹਾਂ, ਪਰ ਉਹ ਕਿਸੇ ਤਰ੍ਹਾਂ ਭੀ ਮੇਰਾ ਖਹਿੜਾ ਨਹੀਂ ਛਡਦੇ।
ਕਤਹੂੰ = ਕਿਤੇ ਭੀ।(ਹੇ ਪਿਤਾ-ਪ੍ਰਭੂ! ਇਹਨਾਂ ਪੰਜਾਂ ਬਿਖਾਦੀਆਂ ਤੋਂ ਬਚਣ ਲਈ) ਮੈਂ ਅਨੇਕਾਂ ਤੇ ਕਈ ਕਿਸਮਾਂ ਦੇ ਜਤਨ ਕਰ ਕਰ ਕੇ ਥੱਕ ਗਿਆ ਹਾਂ, ਇਹ ਕਿਸੇ ਤਰ੍ਹਾਂ ਭੀ ਮੇਰੀ ਖ਼ਲਾਸੀ ਨਹੀਂ ਕਰਦੇ।
 
अनिक कोठरी बहुतु भाति करीआ आपि होआ रखवारा ॥
Anik koṯẖrī bahuṯ bẖāṯ karī▫ā āp ho▫ā rakẖvārā.
The Lord has created the various chambers of assorted descriptions, and He Himself protects them.
ਸਾਹਿਬ ਨੇ ਅਨੇਕਾਂ ਕੋਠੜੀਆਂ, ਬੜੀਆਂ ਵੰਨਗੀਆਂ ਦੀਆਂ ਸਾਜੀਆਂ ਹਨ ਅਤੇ ਖੁਦ ਉਨ੍ਹਾਂ ਦਾ ਰਖਵਾਲਾ ਹੈ।
ਕਰੀਆ = ਬਣਾਈਆਂ।ਪ੍ਰਭੂ ਨੇ (ਜਗਤ ਵਿਚ ਬੇਅੰਤ ਜੂਨਾਂ ਦੇ ਜੀਵਾਂ ਦੀਆਂ) ਅਨੇਕ (ਸਰੀਰ-) ਕੋਠੜੀਆਂ ਕਈ ਕਿਸਮਾਂ ਦੀਆਂ ਬਣਾ ਦਿੱਤੀਆਂ ਹਨ ਤੇ ਪ੍ਰਭੂ ਆਪ ਹੀ (ਸਭ ਦਾ) ਰਾਖਾ ਬਣਿਆ ਹੋਇਆ ਹੈ।