Sri Guru Granth Sahib Ji

Search ਅਪਾਰੁ in Gurmukhi

साचा साहिबु साचु नाइ भाखिआ भाउ अपारु ॥
Sācẖā sāhib sācẖ nā▫e bẖākẖi▫ā bẖā▫o apār.
True is the Master, True is His Name-speak it with infinite love.
ਸੱਚਾ ਹੈ ਸੁਆਮੀ, ਸੱਚਾ ਹੈ ਉਸਦਾ ਨਾਮ ਅਤੇ ਸਚਿਆਰਾ ਨੇ ਉਸ ਦੇ ਨਾਮ ਨੂੰ ਬੇਅੰਤ ਪਿਆਰ ਨਾਲ ਉਚਾਰਨ ਕੀਤਾ ਹੈ।
ਸਾਚਾ = ਹੋਂਦ ਵਾਲਾ, ਸਦਾ-ਥਿਰ ਰਹਿਣ ਵਾਲਾ। ਸਾਚੁ = ਸਦਾ-ਥਿਰ ਰਹਿਣ ਵਾਲਾ। ਨਾਇ = ਨਯਾਇ, ਨਿਆਇ, ਇਨਸਾਫ਼, ਨੀਯਮ, ਸੰਸਾਰ ਦੀ ਕਾਰ ਨੂੰ ਚਲਾਉਣ ਵਾਲਾ ਨੀਯਮ। ਭਾਖਿਆ = ਬੋਲੀ। ਭਾਉ = ਪ੍ਰੇਮ। ਅਪਾਰੁ = ਪਾਰ ਤੋਂ ਰਹਿਤ, ਬੇਅੰਤ।ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ।
 
हुकमु सोई तुधु भावसी होरु आखणु बहुतु अपारु ॥
Hukam so▫ī ṯuḏẖ bẖāvsī hor ākẖaṇ bahuṯ apār.
The Hukam of Your Command is the pleasure of Your Will, Lord. To say anything else is far beyond anyone's reach.
ਉਹੀ ਫੁਰਮਾਨ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਵਧੇਰੇ ਕਹਿਣਾ ਪਹੁੰਚ ਤੋਂ ਘਨੇਰਾ ਹੀ ਪਰੇ ਹੈ।
ਤੁਧੁ ਭਾਵਸੀ = ਤੇਰੀ ਰਜ਼ਾ ਵਿਚ ਰਹਿਣਾ। ਹੋਰੁ ਆਖਣੁ = ਹੋਰ ਹੁਕਮ ਕਰਨ ਦਾ ਬਚਨ।ਪਾਸੋਂ ਆਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ।
 
सेई सुखीए चहु जुगी जिना नामु अखुटु अपारु ॥३॥
Se▫ī sukẖī▫e cẖahu jugī jinā nām akẖut apār. ||3||
Those who attain the Inexhaustible Name of the Infinite Lord remain happy throughout the four ages. ||3||
ਜਿਨ੍ਹਾਂ ਦੇ ਪੱਲੇ ਬੇਅੰਤ ਸੁਆਮੀ ਦਾ ਅਤੁੱਟ ਨਾਮ ਹੈ, ਉਹ ਚਾਰੇ ਯੁਗਾਂ ਅੰਦਰ ਪ੍ਰਸੰਨ ਰਹਿੰਦੇ ਹਨ।
ਸੇਈ = ਉਹੀ। ਚਹੁ ਜੁਗੀ = ਚੌਹਾਂ ਜੁਗਾਂ ਵਿਚ, ਸਦਾ ਹੀ। ਅਖੁਟੁ = ਕਦੇ ਨਾਹ ਮੁੱਕਣ ਵਾਲਾ। ਅਪਾਰੁ = ਬੇਅੰਤ, ਜਿਸ ਦਾ ਪਾਰ ਨਾਹ ਪੈ ਸਕੇ।੩।ਉਹੀ ਬੰਦੇ ਸਦਾ ਸੁਖੀ ਰਹਿੰਦੇ ਹਨ ਜਿਨ੍ਹਾਂ ਦੇ ਪਾਸ ਕਦੇ ਨਾਹ ਮੁੱਕਣ ਵਾਲਾ ਬੇਅੰਤ ਨਾਮ (ਦਾ ਖ਼ਜ਼ਾਨਾ) ਹੈ ॥੩॥
 
सोभावंती सोहागणी जिन गुर का हेतु अपारु ॥२॥
Sobẖāvanṯī sohāgaṇī jin gur kā heṯ apār. ||2||
The happy and pure soul-bride is noble; she has infinite love for the Guru. ||2||
ਉਪਮਾ-ਯੋਗ ਤੇ ਸਦੀਵੀ-ਵਿਆਹੁਤਾ ਜੀਵਨ ਹੈ ਉਹ ਵਹੁਟੀ ਦਾ, ਜੋ ਗੁਰਾਂ ਨੂੰ ਬੇਅੰਤ ਪ੍ਰੀਤ ਕਰਦੀ ਹੈ।
ਹੇਤੁ = ਪਿਆਰ। ਅਪਾਰੁ = ਬਹੁਤ, ਅਥਾਹ।੨।ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਅਤੁੱਟ ਪਿਆਰ (ਆਪਣੇ ਹਿਰਦੇ ਵਿਚ ਵਸਾਇਆ ਹੈ) ਉਹ ਉਹਨਾਂ ਸੁਹਾਗਣਾਂ ਵਾਂਗ ਹਨ ਜਿਨ੍ਹਾਂ ਸੋਭਾ ਖੱਟੀ ਹੈ ॥੨॥
 
दाना दाता सीलवंतु निरमलु रूपु अपारु ॥
Ḏānā ḏāṯā sīlvanṯ nirmal rūp apār.
God is Wise, Giving, Tender-hearted, Pure, Beautiful and Infinite.
ਸਾਹਿਬ ਸਿਆਣਾ, ਉਦਾਰਚਿੱਤ, ਨਰਮ-ਦਿਲ, ਪਵਿੱਤਰ, ਸੁੰਦਰ ਅਤੇ ਬੇ-ਅੰਤ ਹੈ।
ਦਾਨਾ = (ਸਭ ਕੁਝ) ਜਾਣਨ ਵਾਲਾ। ਸੀਲਵੰਤੁ = ਚੰਗੇ ਸੁਭਾਵ ਵਾਲਾ। ਅਪਾਰੁ ਰੂਪੁ = ਬਹੁਤ ਹੀ ਸੁੰਦਰ ਰੂਪ ਵਾਲਾ।ਉਹ ਪਰਮਾਤਮਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਮਿੱਠੇ ਸੁਭਾਉ ਵਾਲਾ ਹੈ ਪਵਿਤ੍ਰ-ਸਰੂਪ ਹੈ, ਬੇਅੰਤ ਸੋਹਣੇ ਰੂਪ ਵਾਲਾ ਹੈ।
 
सखा सहाई अति वडा ऊचा वडा अपारु ॥
Sakẖā sahā▫ī aṯ vadā ūcẖā vadā apār.
He is our Companion and Helper, Supremely Great, Lofty and Utterly Infinite.
ਉਹ ਸਾਥੀ, ਸਹਾਇਕ, ਪਰਮ ਮਹਾਨ, ਬੁਲੰਦ ਵਿਸ਼ਾਲ ਅਤੇ ਹੱਦਬੰਨਾ-ਰਹਿਤ ਹੈ।
ਸਖਾ = ਮਿੱਤਰ।ਉਹੀ ਸਭ ਤੋਂ ਵੱਡਾ ਮਿੱਤਰ ਹੈ, ਤੇ ਸਹੈਤਾ ਕਰਨ ਵਾਲਾ ਹੈ, ਉੱ​ਚਾ ਹੈ, ਵੱਡਾ ਹੈ, ਬੇਅੰਤ ਹੈ।
 
जिस नो रखै सो रहै सम्रिथु पुरखु अपारु ॥
Jis no rakẖai so rahai samrith purakẖ apār.
They alone are saved, whom the All-powerful, Infinite Lord protects.
ਜਿਸ ਦੀ ਸਰਬ-ਸ਼ਕਤੀਵਾਨ ਅਤੇ ਬੇਅੰਤ ਪ੍ਰਭੂ ਰਛਾ ਕਰਦਾ ਹੈ, ਉਹ ਬਚ ਜਾਂਦਾ ਹੈ।
ਸੰਮ੍ਰਿਥੁ = ਤਾਕਤ ਵਾਲਾ। ਅਪਾਰੁ = ਬੇਅੰਤ।ਇਸ ਵਿਚੋਂ ਉਹੀ ਬਚ ਸਕਦਾ ਹੈ, ਜਿਸ ਨੂੰ ਸਭ ਸਮਰੱਥਾ ਵਾਲਾ ਬੇਅੰਤ ਅਕਾਲ ਪੁਰਖ ਆਪ ਬਚਾਏ।
 
जपि मन नामु एकु अपारु ॥
Jap man nām ek apār.
O mind, chant the Name of the One, the Unique and Infinite Lord.
ਹੇ ਬੰਦੇਸ! ਤੂੰ ਇਕ ਅਨੰਤ ਸਾਈਂ ਦੇ ਨਾਮ ਦਾ ਸਿਮਰਨ ਕਰ।
ਅਪਾਰੁ = ਬੇਅੰਤ।ਹੇ ਮਨ! ਉਸ ਪਰਮਾਤਮਾ ਦਾ ਨਾਮ ਜਪ, ਜੋ ਇਕ ਆਪ ਹੀ ਆਪ ਹੈ ਤੇ ਜੋ ਬੇਅੰਤ ਹੈ।
 
गुरु समरथु अपारु गुरु वडभागी दरसनु होइ ॥
Gur samrath apār gur vadbẖāgī ḏarsan ho▫e.
The Guru is All-powerful, the Guru is Infinite. By great good fortune, the Blessed Vision of His Darshan is obtained.
ਗੁਰੂ ਸਰਬ-ਸ਼ਕਤੀਵਾਨ ਹੈ ਅਤੇ ਗੁਰੂ ਹੀ ਬੇਅੰਤ। ਭਾਰੇ ਚੰਗੇ ਨਸੀਬਾਂ ਦੁਆਰਾ ਉਸ ਦਾ ਦੀਦਾਰ ਮਿਲਦਾ ਹੈ।
xxxਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਬੇਅੰਤ (ਗੁਣਾਂ ਵਾਲਾ) ਹੈ। ਵੱਡੇ ਭਾਗਾਂ ਵਾਲੇ ਮਨੁੱਖ ਨੂੰ (ਹੀ) ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ।
 
गुरु समरथु गुरु निरंकारु गुरु ऊचा अगम अपारु ॥
Gur samrath gur nirankār gur ūcẖā agam apār.
The Guru is All-powerful, the Guru is Formless; the Guru is Lofty, Inaccessible and Infinite.
ਗੁਰੂ ਸਭ ਕੁਝ ਕਰਨ ਯੋਗ ਹੈ ਅਤੇ ਗੁਰੂ ਆਪੇ ਹੀ ਆਕਾਰ-ਰਹਿਤ ਸਾਹਿਬ ਹੈ। ਗੁਰੂ ਬੁਲੰਦ, ਅਥਾਹ ਅਤੇ ਹਦਬੰਨਾ-ਰਹਿਤ ਹੈ।
ਅਗਮ = ਅਪਹੁੰਚ।ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਤਾਕਤਾਂ ਦਾ ਮਾਲਕ ਹੈ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਜੋ ਸਭ ਤੋਂ ਉੱਚਾ ਹੈ, ਅਪਹੁੰਚ ਹੈ ਤੇ ਬੇਅੰਤ ਹੈ।
 
बाबा अलहु अगम अपारु ॥
Bābā alhu agam apār.
O Baba, the Lord Allah is Inaccessible and Infinite.
ਹੇ ਪਿਤਾ! ਪੁਜਯ ਪ੍ਰਭੂ, ਪਹੁੰਚ ਤੋਂ ਪਰੇ ਅਤੇ ਆਰ-ਪਾਰ ਰਹਿਤ ਹੈ।
ਬਾਬਾ = ਹੇ ਭਾਈ! ਅਲਹੁ = ਅੱਲਾ, ਰੱਬ, ਪਰਮਾਤਮਾ। ਅਗਮ = ਅਪਹੁੰਚ, ਜਿਸ ਤਕ ਪਹੁੰਚ ਨ ਹੋ ਸਕੇ, ਜਿਸ ਨੂੰ ਸਮਝਿਆ ਨ ਜਾ ਸਕੇ।ਹੇ ਭਾਈ! ਪਰਮਾਤਮਾ ਦੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
 
आपे रतनु परखि तूं आपे मोलु अपारु ॥
Āpe raṯan parakẖ ṯūʼn āpe mol apār.
You Yourself are the Jewel, and You are the Appraiser. You Yourself are of Infinite Value.
ਆਪ ਹੀ ਤੂੰ ਨਾਮ ਹੀਰਾ ਤੇ ਇਸ ਦਾ ਪਾਰਖੂ ਹੈ ਅਤੇ ਤੂੰ ਆਪ ਬੇਅੰਤ ਮੁੱਲ ਦਾ ਹੈ।
ਪਰਖਿ = ਪਰਖਹਿ, ਪਰਖਦਾ ਹੈਂ।ਹੇ ਪ੍ਰਭੂ! ਤੂੰ ਆਪ ਹੀ (ਆਪਣਾ ਨਾਮ-ਰੂਪ) ਰਤਨ ਹੈਂ, ਤੂੰ ਆਪ ਹੀ ਉਸ ਰਤਨ ਦਾ ਮੁੱਲ ਪਾਣ ਵਾਲਾ ਹੈਂ, ਤੂੰ ਆਪ ਹੀ (ਆਪਣੇ ਨਾਮ-ਰਤਨ ਦਾ) ਬੇਅੰਤ ਮੁੱਲ ਹੈਂ।
 
आपे सागरु बोहिथा आपे पारु अपारु ॥
Āpe sāgar bohithā āpe pār apār.
You Yourself are the ocean and the boat. You Yourself are this shore, and the one beyond.
ਤੂੰ ਆਪ ਹੀ ਸਮੁੰਦਰ ਤੇ ਜਹਾਜ ਹੈ ਅਤੇ ਆਪ ਹੀ ਇਹ ਕਿਨਾਰਾ ਤੇ ਪਾਰਲਾ ਕਿਨਾਰਾ ਹੈ।
ਬੋਹਿਥਾ = ਜਹਾਜ਼। ਅਪਾਰੁ = ਉਰਲਾ ਕੰਢਾ।ਹੇ ਪ੍ਰਭੂ! (ਇਹ ਸੰਸਾਰ-) ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਣ ਲਈ) ਜਹਾਜ਼ ਭੀ ਤੂੰ ਆਪ ਹੀ ਹੈਂ (ਇਸ ਸੰਸਾਰ-ਸਮੁੰਦਰ ਦਾ) ਪਾਰਲਾ ਤੇ ਉਰਾਰਲਾ ਕੰਢਾ ਭੀ ਤੂੰ ਆਪ ਹੀ ਹੈਂ।
 
तिथै कालु न अपड़ै जिथै गुर का सबदु अपारु ॥७॥
Ŧithai kāl na apṛai jithai gur kā sabaḏ apār. ||7||
Death does not reach that place, where the Infinite Word of the Guru's Shabad resounds. ||7||
ਮੌਤ ਉਥੇ ਨਹੀਂ ਪੁਜਦੀ, ਜਿਥੇ ਗੁਰਾਂ ਦਾ ਅਨਹਦ ਸ਼ਬਦ ਹੈ।
xxx॥੭॥ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਟਿਕਿਆ ਹੋਇਆ ਹੈ, ਬੇਅੰਤ ਪ੍ਰਭੂ ਆਪ ਟਿਕਿਆ ਹੋਇਆ ਹੈ ਉਥੇ ਮੌਤ ਦਾ ਡਰ ਪਹੁੰਚ ਨਹੀਂ ਸਕਦਾ ।੭।
 
साचो वखरु संचीऐ पूरै करमि अपारु ॥
Sācẖo vakẖar sancẖī▫ai pūrai karam apār.
We gather in the True Merchandise, through the Perfect Grace of the Infinite.
ਬੇਅੰਤ ਸਾਹਿਬ ਦੀ ਪੂਰਨ ਰਹਿਮਤ ਰਾਹੀਂ ਅਸੀਂ ਸਤਿਨਾਮ ਦਾ ਸੌਦਾ-ਸੂਤ ਇਕੱਤ੍ਰ ਕਰਦੇ ਹਾਂ।
ਕਰਮਿ = ਮਿਹਰ ਨਾਲ।ਬੇਅੰਤ ਪ੍ਰਭੂ ਦਾ ਨਾਮ-ਰੂਪ ਸਦਾ-ਥਿਰ ਸੌਦਾ ਪੂਰੇ ਗੁਰੂ ਦੀ ਮਿਹਰ ਨਾਲ ਹੀ ਇਕੱਠਾ ਕੀਤਾ ਜਾ ਸਕਦਾ ਹੈ।
 
घर ही सो पिरु पाइआ गुर कै हेति अपारु ॥५॥
Gẖar hī so pir pā▫i▫ā gur kai heṯ apār. ||5||
Within her own home, she finds her Husband, through infinite love for the Guru. ||5||
ਵਿਸ਼ਾਲ ਸੁਆਮੀ ਲਈ ਬੇਅੰਤ ਪ੍ਰੀਤ ਦੇ ਜਰੀਏ, ਉਹ ਆਪਣੋੇ ਗ੍ਰਹਿ ਅੰਦਰ ਹੀ ਉਸ ਪ੍ਰੀਤਮ ਨੂੰ ਪਾ ਲੈਂਦੀ ਹੈ।
ਘਰ ਹੀ = ਘਰਿ ਹੀ, ਘਰ ਵਿਚ ਹੀ। ਗੁਰ ਕੈ ਹੇਤਿ = ਗੁਰੂ ਦੇ ਪਿਆਰ ਦੀ ਰਾਹੀਂ ॥੫॥ਉਸ ਨੇ ਗੁਰੂ ਦੇ ਬਖ਼ਸ਼ੇ ਪ੍ਰੇਮ ਦੀ ਰਾਹੀਂ ਆਪਣੇ ਹਿਰਦੇ ਘਰ ਵਿਚ ਉਸ ਬੇਅੰਤ ਪ੍ਰਭੂ ਪਤੀ ਨੂੰ ਲੱਭ ਲਿਆ ਹੈ ॥੫॥
 
नानक साचु न वीसरै मेले सबदु अपारु ॥८॥१२॥
Nānak sācẖ na vīsrai mele sabaḏ apār. ||8||12||
O Nanak, do not forget the Truth; you shall receive the Infinite Word of the Shabad. ||8||12||
ਹੈ ਨਾਨਕ! ਜਿਸ ਨੂੰ ਅਨੰਤ ਸਾਹਿਬ ਇਹ ਦਾਤ ਦਿੰਦਾ ਹੈ ਉਹ ਸੱਚੇ ਨਾਮ ਨੂੰ ਨਹੀਂ ਭੁਲਦਾ।
ਅਪਾਰੁ = ਬੇਅੰਤ ਪ੍ਰਭੂ ॥੮॥੧੨॥ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਅਪਾਰ ਪ੍ਰਭੂ ਮਿਲਾ ਦੇਂਦਾ ਹੈ ਉਸ ਨੂੰ ਉਹ ਸਦਾ-ਥਿਰ ਪ੍ਰਭੂ ਕਦੇ ਭੁੱਲਦਾ ਨਹੀਂ ॥੮॥੧੨॥
 
सदा हरि सचु मनि वसै निहचल मति अपारु ॥
Saḏā har sacẖ man vasai nihcẖal maṯ apār.
The True Lord comes to abide forever in the mind, and your understanding becomes steady and unequalled.
ਜਿਸ ਦਿਲ ਅੰਦਰ ਸੱਚਾ ਵਾਹਿਗੁਰੂ ਹਮੇਸ਼ਾਂ ਨਿਵਾਸ ਰਖਦਾ ਹੈ ਉਸ ਦੀ ਸਮਝ ਸਦੀਵੀ ਸਥਿਰ ਤੇ ਲਾਸਾਨੀ ਹੈ।
ਮਨਿ = ਮਨ ਵਿਚ।ਹਰੀ ਸਦਾ ਮਨ ਵਿਚ ਵੱਸੇ ਤੇ ਅਪਾਰ ਪ੍ਰਭੂ (ਨੂੰ ਯਾਦ ਕਰਨ ਵਾਲੀ) ਬੁੱਧੀ ਅਚੱਲ ਹੋ ਜਾਏ।
 
तूं ऊच अथाहु अपारु अमोला ॥
Ŧūʼn ūcẖ athāhu apār amolā.
You are Exalted, Unfathomable, Infinite and Invaluable.
ਤੂੰ ਬੁਲੰਦ, ਬੇ-ਥਾਹ, ਬੇਅੰਤ ਅਤੇ ਅਨਮੋਲ ਹੈ।
xxxਹੇ ਪ੍ਰਭੂ! (ਆਤਮਕ ਜੀਵਨ ਵਿਚ) ਤੂੰ (ਸਭ ਜੀਵਾਂ ਤੋਂ) ਉੱਚਾ ਹੈਂ। ਤੂੰ (ਮਾਨੋ, ਗੁਣਾਂ ਦਾ ਸਮੁੰਦਰ) ਹੈਂ ਜਿਸ ਦੀ ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
 
वणु तिणु प्रभ संगि मउलिआ सम्रथ पुरख अपारु ॥
vaṇ ṯiṇ parabẖ sang ma▫oli▫ā samrath purakẖ apār.
The forests and the meadows are rejuvenated and refreshed with the Love of God, the All-powerful, Infinite Primal Being.
ਜੰਗਲ ਅਤੇ ਘਾਹ ਦੀਆਂ ਤਿੜਾਂ ਸਰਬ-ਸ਼ਕਤੀਵਾਨ, ਸਰਬ-ਵਿਆਪਕ ਅਤੇ ਅਨੰਤ ਸੁਆਮੀ ਦੇ ਪਰੇਮ ਨਾਲ ਪਰਫੁੱਲਤ ਹੁੰਦੀਆਂ ਹਨ।
ਤਿਣੁ = ਘਾਹ। ਮਉਲਿਆ = ਹਰਿਆ-ਭਰਿਆ।ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ,