Sri Guru Granth Sahib Ji

Search ਅਬਿਨਾਸੀ in Gurmukhi

अबिनासी पुरखु पाइआ परमेसरु बहु सोभ खंड ब्रहमंडा हे ॥३॥
Abẖināsī purakẖ pā▫i▫ā parmesar baho sobẖ kẖand barahmandā he. ||3||
They have found the Imperishable Supreme Being, the Transcendent Lord God, and they receive great honor throughout all the worlds and realms. ||3||
ਉਨ੍ਹਾਂ ਨੇ ਨਾਸ-ਰਹਿਤ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ, ਅਤੇ ਉਹ ਅਨੇਕਾਂ ਦੀਪਾਂ ਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।
ਸੋਭ = ਸੋਭਾ। ਖੰਡ ਬ੍ਰਹਮੰਡਾ = ਸਾਰੇ ਜਗਤ ਵਿਚ।੩।ਉਹਨਾਂ ਨੂੰ ਕਦੇ ਨਾਸ਼ ਨਾਹ ਹੋਣ ਵਾਲਾ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ। ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿਚ ਹੋ ਜਾਂਦੀ ਹੈ ॥੩॥
 
अकाल मूरति वरु पाइआ अबिनासी ना कदे मरै न जाइआ ॥
Akāl mūraṯ var pā▫i▫ā abẖināsī nā kaḏe marai na jā▫i▫ā.
I have obtained my Husband Lord, the Akaal Moorat, the Undying Form. He is Imperishable; He shall never die, and He shall never ever leave.
ਮੈਂ ਅਮਰ ਸਰੂਪ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਰਾਪਤ ਕਰ ਲਿਆ ਹੈ। ਉਹ ਨਾਸ-ਰਹਿਤ ਹੈ ਤੇ ਇਸ ਲਈ ਮਰਦਾ ਤੇ ਜਾਂਦਾ ਨਹੀਂ।
ਵਰੁ = ਖਸਮ। ਜਾਇਆ = ਜੰਮਦਾ।(ਗੁਰੂ ਦੀ ਸਰਨ ਪਿਆਂ) ਮੈਨੂੰ ਉਹ ਖਸਮ ਮਿਲ ਗਿਆ ਹੈ, ਜਿਸ ਦੀ ਹਸਤੀ ਨੂੰ ਕਦੇ ਕਾਲ ਪੋਹ ਨਹੀਂ ਸਕਦਾ, ਜੋ ਨਾਸ-ਰਹਿਤ ਹੈ, ਜੋ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ।
 
प्रभु अबिनासी घर महि पाइआ ॥
Parabẖ abẖināsī gẖar mėh pā▫i▫ā.
I have found the Immortal Lord within the home of my own self.
ਅਮਰ ਸਾਹਿਬ, ਮੈਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਹੀ ਪਰਾਪਤ ਕਰ ਲਿਆ ਹੈ।
ਅਬਿਨਾਸੀ = ਨਾਸ-ਰਹਿਤ। ਘਰ ਮਹਿ = ਹਿਰਦੇ ਵਿਚ (ਹੀ)।(ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।
 
प्रभु अबिनासी बसिआ घट भीतरि हरि मंगलु नानकु गावै जीउ ॥४॥५॥१२॥
Parabẖ abẖināsī basi▫ā gẖat bẖīṯar har mangal Nānak gāvai jī▫o. ||4||5||12||
The Immortal Lord God has come to dwell within my heart. Nanak sings the songs of joy to the Lord. ||4||5||12||
ਅਮਰ ਸਾਹਿਬ ਨੇ ਮੇਰੇ ਦਿਲ ਅੰਦਰ ਨਿਵਾਸ ਕਰ ਲਿਆ ਹੈ ਅਤੇ ਨਾਨਕ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹੈ।
ਘਟ = ਹਿਰਦਾ। ਮੰਗਲੁ = ਸਿਫ਼ਤ-ਸਾਲਾਹ ਦਾ ਗੀਤ ॥੪॥(ਗੁਰੂ ਦੀ ਮਿਹਰ ਨਾਲ) ਅਬਿਨਾਸ਼ੀ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ। ਹੁਣ (ਇਹ ਦਾਸ) ਨਾਨਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦਾ ਹੈ (ਇਹ ਸਿਫ਼ਤ-ਸਾਲਾਹ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦੀ ਹੈ) ॥੪॥੫॥੧੨॥
 
प्रभु अबिनासी ता किआ काड़ा ॥
Parabẖ abẖināsī ṯā ki▫ā kāṛā.
God is Eternal and Imperishable, so why should anyone be anxious?
ਜਦ ਸੁਆਮੀ ਕਾਲ-ਰਹਿਤ ਹੈ, ਤਦ ਕਿਹੜੀ ਬੈਚੇਨੀ ਹੋ ਸਕਦੀ ਹੈ?
ਕਾੜਾ = ਫ਼ਿਕਰ, ਚਿੰਤਾ।(ਜਿਸ ਮਨੁੱਖ ਨੂੰ ਇਹ ਯਕੀਨ ਹੋਵੇ ਕਿ ਮੇਰੇ ਸਿਰ ਉੱਤੇ) ਅਬਿਨਾਸੀ ਪ੍ਰਭੂ (ਰਾਖਾ ਹੈ ਉਸ ਨੂੰ) ਕੋਈ ਚਿੰਤਾ-ਫ਼ਿਕਰ ਨਹੀਂ ਹੁੰਦਾ।
 
गुण गावहि पूरन अबिनासी कहि सुणि तोटि न आवणिआ ॥४॥
Guṇ gāvahi pūran abẖināsī kahi suṇ ṯot na āvaṇi▫ā. ||4||
I sing the Glorious Praises of the Perfect, Immortal Lord. By speaking and hearing these Praises, they are not used up. ||4||
ਸੇਵਕ ਮੁਕੰਮਲ ਤੇ ਅਮਰ ਸੁਆਮੀ ਦੇ ਗੁਣਾਵਾਦ ਗਾਇਨ ਕਰਦਾ ਹੈ। ਆਖਣ ਤੇ ਸਰਵਣ ਕਰਨ ਦੁਆਰਾ ਉਸ ਦੇ ਗੁਣਾਵਾਦ ਕਦਾਚਿਤ ਖਤਮ ਨਹੀਂ ਹੁੰਦੇ।
ਸੁਣਿ = ਸੁਣ ਕੇ ॥੪॥ਉਹ ਸੇਵਕ ਅਬਿਨਾਸ਼ੀ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ। (ਪ੍ਰਭੂ ਦੇ ਗੁਣ ਬੇਅੰਤ ਹਨ) ਆਖਣ ਨਾਲ ਸੁਣਨ ਨਾਲ (ਉਸ ਦੇ ਗੁਣਾਂ ਦਾ) ਖ਼ਾਤਮਾ ਨਹੀਂ ਹੋ ਸਕਦਾ ॥੪॥
 
किउ अबिनासी सहजि समावै ॥१॥
Ki▫o abẖināsī sahj samāvai. ||1||
How do we merge with intuitive ease into the Eternal, Imperishable Lord? ||1||
ਉਹ ਕਿਸ ਤਰਾ ਸੁਖੈਨ ਹੀ ਅਮਰ ਸੁਆਮੀ ਅੰਦਰ ਲੀਨ ਹੁੰਦਾ ਹੈ?
ਅਬਿਨਾਸੀ ਸਹਜਿ = ਅਟੱਲ ਸਹਜ ਵਿਚ, ਸਦਾ-ਥਿਰ ਰਹਿਣ ਵਾਲੀ ਅਡੋਲ ਅਵਸਥਾ ਵਿਚ ॥੧॥(ਖ਼ਲਾਸੀ ਪਾ ਕੇ) ਕਿਵੇਂ ਅਟੱਲ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ? ॥੧॥
 
अबिनासी पुरखु पाइआ परमेसरु बहु सोभ खंड ब्रहमंडा हे ॥३॥
Abẖināsī purakẖ pā▫i▫ā parmesar baho sobẖ kẖand barahmandā he. ||3||
They have obtained the Imperishable Supreme Being, the Transcendent Lord God, and they obtain great honor throughout all the worlds and realms. ||3||
ਉਨ੍ਹਾਂ ਨੇ ਨਾਸ-ਰਹਿ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਅਨੇਕਾਂ ਦੀਪਾਂ ਅਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।
ਸੋਭ = ਸੋਭਾ। ਖੰਡ = ਹਿੱਸਾ ॥੩॥ਉਹਨਾਂ ਨੂੰ ਨਾਸ-ਰਹਿਤ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ, ਤੇ ਬ੍ਰਹਮੰਡ ਦੇ ਸਾਰੇ ਖੰਡਾਂ ਵਿਚ ਉਹਨਾਂ ਦੀ ਬਹੁਤ ਸੋਭਾ ਹੁੰਦੀ ਹੈ ॥੩॥
 
गुर का बचनु सदा अबिनासी ॥
Gur kā bacẖan saḏā abẖināsī.
The Guru's Word is eternal and everlasting.
ਗੁਰਾਂ ਦਾ ਸ਼ਬਦ ਸਦੀਵੀ ਸਥਿਰ ਹੈ।
ਅਬਿਨਾਸੀ = ਨਾਹ ਨਾਸ ਹੋਣ ਵਾਲਾ, ਸਦਾ ਆਤਮਕ ਜੀਵਨ ਦੇ ਕੰਮ ਆਉਣ ਵਾਲਾ।ਗੁਰੂ ਦਾ ਉਪਦੇਸ਼ ਸਦਾ ਆਤਮਕ ਜੀਵਨ ਦੇ ਕੰਮ ਆਉਣ ਵਾਲਾ ਹੈ। ਇਹ ਉਪਦੇਸ਼ ਕਦੇ ਛਿੱਜਣ ਵਾਲਾ (ਪੁਰਾਣਾ ਹੋਣ ਵਾਲਾ) ਨਹੀਂ।
 
ओहु अबिनासी राइआ ॥
Oh abẖināsī rā▫i▫ā.
He is the Eternal King.
ਓ ਮੇਰੇ ਸਦੀਵੀ ਸਥਿਰ ਪਾਤਸ਼ਾਹ,
ਰਾਇਆ = ਰਾਜਾ।(ਹੇ ਪ੍ਰਭੂ! ਤੂੰ ਇਕ) ਉਹ ਰਾਜਾ ਹੈਂ ਜੋ ਕਦੇ ਨਾਸ ਹੋਣ ਵਾਲਾ ਨਹੀਂ।
 
अगम अगोचर प्रभ अबिनासी पूरे गुर ते जाते ॥२॥
Agam agocẖar parabẖ abẖināsī pūre gur ṯe jāṯe. ||2||
God is Inaccessible, Incomprehensible and Imperishable; He is known through the Perfect Guru. ||2||
ਪਹੁੰਚ ਤੋਂ ਪਰ੍ਹੇ, ਸੋਚ ਸਮਝ ਤੋਂ ਉਚੇਰੇ ਅਤੇ ਸਦੀਵੀ ਸੁਰਜੀਤ ਸੁਆਮੀ ਨੂੰ ਪੂਰਨ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ।
ਗੁਰ ਤੇ = ਗੁਰੂ ਤੋਂ। ਜਾਤੇ = ਪਛਾਣਿਆ ॥੨॥ਹੇ ਅਪਹੁੰਚ ਪ੍ਰਭੂ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਅਬਿਨਾਸੀ ਪ੍ਰਭੂ! ਪੂਰੇ ਗੁਰੂ ਦੀ ਰਾਹੀਂ ਹੀ ਤੇਰੇ ਨਾਲ ਡੂੰਘੀ ਸਾਂਝ ਪੈ ਸਕਦੀ ਹੈ ॥੨॥
 
ओहु अबिनासी अलख अभेवा ॥२॥
Oh abẖināsī alakẖ abẖevā. ||2||
That Lord is Imperishable, Invisible and Inscrutable. ||2||
ਉਹ ਪ੍ਰਭੂ ਅਮਰ, ਅਦ੍ਰਿਸ਼ਟ ਅਤੇ ਅਭੇਦ-ਰਹਿਤ ਹੈ।
xxx॥੨॥(ਇਸ ਆਤਮਕ) ਮੌਤ ਤੋਂ ਬਚਿਆ ਹੋਇਆ ਸਿਰਫ਼ ਇਕ ਪਰਮਾਤਮਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ, ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ ॥੨॥
 
ता कै संगि अबिनासी वसिआ ॥६॥
Ŧā kai sang abẖināsī vasi▫ā. ||6||
The Imperishable Lord abides with them. ||6||
ਉਸ ਦੇ ਨਾਲ ਅਮਰ ਠਾਕੁਰ ਵਸਦਾ ਹੈ।
xxx॥੬॥ਉਸ ਦੇ ਹਿਰਦੇ ਵਿਚ ਅਬਿਨਾਸੀ ਪਰਮਾਤਮਾ ਆ ਵੱਸਦਾ ਹੈ ॥੬॥
 
हरि अबिनासी तुमरै संगि ॥
Har abẖināsī ṯumrai sang.
The Imperishable Lord is always with you.
ਅਮਰ ਵਾਹਿਗੁਰੂ ਤੇਰੇ ਨਾਲ ਹੈ।
ਸੰਗਿ = ਨਾਲ।ਹੇ ਮੇਰੇ ਮਨ! ਉਹ ਕਦੇ ਨਾਸ ਨਾਹ ਹੋਣ ਵਾਲਾ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ,
 
गुण गाउ मना अचुत अबिनासी सभ ते ऊच दइआला ॥
Guṇ gā▫o manā acẖuṯ abẖināsī sabẖ ṯe ūcẖ ḏa▫i▫ālā.
O my mind, sing the Glorious Praises of the Imperishable, Eternal, Merciful Master, the Highest of all.
ਮੇਰੀ ਜਿੰਦੇ! ਤੂੰ ਅਹਿੱਲ, ਅਮਰ ਅਤੇ ਮਿਹਰਬਾਨ ਮਾਲਕ ਦੇ ਗੁਣਾਵਾਦ ਗਾਇਨ ਕਰ, ਜੋ ਸਾਰਿਆਂ ਨਾਲੋਂ ਬੁਲੰਦ ਹੈ।
ਅਚੁਤ = {च्यु = ਚ੍ਯੁ, ਡਿੱਗ ਪੈਣਾ। ਚ੍ਯੁਤ = ਡਿੱਗਾ ਹੋਇਆ} ਜੋ ਕਦੇ ਨਾਹ ਡਿੱਗੇ, ਸਦਾ ਅਟੱਲ ਰਹਿਣ ਵਾਲਾ।ਹੇ (ਮੇਰੇ) ਮਨ! ਤੂੰ ਉਸ ਪਰਮਾਤਮਾ ਦੇ ਗੁਣ ਗਾ, ਜੋ ਸਦਾ ਅਟੱਲ ਰਹਿਣ ਵਾਲਾ ਹੈ, ਜੋ ਕਦੇ ਨਾਸ ਨਹੀਂ ਹੁੰਦਾ, ਜੋ ਸਭ ਤੋਂ ਉੱਚਾ ਹੈ ਤੇ ਦਇਆ ਦਾ ਘਰ ਹੈ,
 
हे अचुत हे पारब्रहम अबिनासी अघनास ॥
He acẖuṯ he pārbarahm abẖināsī agẖnās.
O Immovable Lord, O Supreme Lord God, Imperishable, Destroyer of sins:
ਓ ਮੇਰੇ ਅਹਿੱਲ ਅਤੇ ਅਮਰ ਸੁਆਮੀ! ਹੇ ਮੇਰੇ ਪਾਪ ਹਰਨਹਾਰ ਪਰਮ ਪ੍ਰਭੂ!
ਅਚੁਤ = {च्यु = ਡਿੱਗ ਪੈਣਾ} ਅੱਚੁਤ, ਨਾਸ ਨਾਹ ਹੋਣ ਵਾਲਾ। ਅਘ = ਪਾਪ।ਹੇ ਕਦੇ ਨ ਡੋਲਣ ਵਾਲੇ ਪਰਮਾਤਮਾ! ਹੇ ਨਾਸ-ਰਹਿਤ ਪ੍ਰਭੂ! ਹੇ ਜੀਵਾਂ ਦੇ ਪਾਪ ਨਾਸ ਕਰਨ ਵਾਲੇ!
 
प्रभ कउ सिमरहि सदा अबिनासी ॥
Parabẖ ka▫o simrahi saḏā abẖināsī.
Those who remember God are immortal and eternal.
ਜੋ ਸਾਹਿਬ ਨੂੰ ਆਰਾਧਦੇ ਹਨ, ਉਹ ਹਮੇਸ਼ਾਂ ਲਈ ਅਮਰ ਹੋ ਜਾਂਦੇ ਹਨ।
ਅਬਿਨਾਸੀ = ਨਾਸ-ਰਹਿਤ, ਜਨਮ ਮਰਨ ਤੋਂ ਰਹਿਤ।ਅਤੇ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ।
 
अबिनासी नाही किछु खंड ॥
Abẖināsī nāhī kicẖẖ kẖand.
He is Imperishable; nothing can be broken.
ਉਹ ਅਮਰ ਹੈ ਅਤੇ ਕੁਝ ਭੀ ਉਸ ਦਾ ਟੁਟਣ ਵਾਲਾ ਨਹੀਂ।
ਖੰਡ = ਟੋਟਾ, ਨਾਸ।ਪ੍ਰਭੂ ਆਪ ਅਬਿਨਾਸ਼ੀ ਹੈ; ਉਸ ਦਾ ਕੁਝ ਨਾਸ ਨਹੀਂ ਹੁੰਦਾ,
 
अबिनासी प्रभु आपे आपि ॥
Abẖināsī parabẖ āpe āp.
The Imperishable Lord God is Himself All-in-all.
ਅਮਰ ਮਾਲਕ ਸਾਰਾ ਕੁਛ ਆਪ ਹੀ ਹੈ।
xxxਉਹ ਨਾਸ-ਰਹਿਤ ਹੈ ਤੇ ਆਪਣੇ ਜਿਹਾ ਆਪ ਹੀ ਹੈ।
 
अबिनासी प्रभु मन महि राखु ॥
Abẖināsī parabẖ man mėh rākẖ.
Keep the Immortal Lord God enshrined within your mind.
ਸਦੀਵੀ ਸਥਿਰ ਸੁਆਮੀ ਨੂੰ ਤੂੰ ਆਪਣੇ ਚਿੱਤ ਅੰਦਰ ਟਿੱਕਾ,
xxxਆਪਣੇ ਮਨ ਵਿਚ ਅਕਾਲ ਪੁਰਖ ਨੂੰ ਪ੍ਰੋ ਰੱਖ,