Sri Guru Granth Sahib Ji

Search ਅਵਰੁ in Gurmukhi

तूं आपे दाता आपे भुगता जी हउ तुधु बिनु अवरु न जाणा ॥
Ŧūʼn āpe ḏāṯā āpe bẖugṯā jī ha▫o ṯuḏẖ bin avar na jāṇā.
You Yourself are the Giver, and You Yourself are the Enjoyer. I know no other than You.
ਤੂੰ ਆਪ ਹੀ ਦੇਣ ਵਾਲਾ ਹੈ ਤੇ ਆਪ ਹੀ ਭੋਗਣ ਵਾਲਾ। ਤੇਰੇ ਬਗ਼ੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
ਭੁਗਤਾ = ਭੋਗਣ ਵਾਲਾ, ਵਰਤਣ ਵਾਲਾ। ਹਉ = ਹਉਂ, ਮੈਂ।(ਕਿਉਂਕਿ ਅਸਲ ਵਿਚ) ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ, ਆਪ (ਹੀ ਉਹਨਾਂ ਦਾਤਾਂ ਨੂੰ) ਵਰਤਣ ਵਾਲਾ ਹੈਂ। (ਸਾਰੀ ਸ੍ਰਿਸ਼ਟੀ ਵਿਚ) ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ)।
 
तूं आदि पुरखु अपर्मपरु करता जी तुधु जेवडु अवरु न कोई ॥
Ŧūʼn āḏ purakẖ aprampar karṯā jī ṯuḏẖ jevad avar na ko▫ī.
You are the Primal Being, the Most Wonderful Creator. There is no other as Great as You.
ਤੂੰ ਪਰਾਪੂਰਬਲੀ ਹਸਤੀ, ਪ੍ਰਮ ਸ਼ੇਸ਼ਟ ਸਿਰਜਨਹਾਰ ਹੈ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ।
ਆਦਿ = ਮੁੱਢ। ਅਪਰੰਪਰੁ = ਅ-ਪਰੰ = ਪਰ, ਜਿਸ ਦਾ ਪਰਲੇ ਤੋਂ ਪਰਲਾ ਬੰਨਾ ਨਾਹ ਲੱਭ ਸਕੇ, ਬੇਅੰਤ। ਤੁਧੁ ਜੇਵਡੁ = ਤੇਰੇ ਜੇਡਾ, ਤੇਰੇ ਬਰਾਬਰ ਦਾ। ਅਵਰੁ = ਹੋਰ।ਹੇ ਪ੍ਰਭੂ! ਤੂੰ (ਸਾਰੇ ਜਗਤ ਦਾ) ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਅਤੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
 
तुधु बिनु दूजा अवरु न कोइ ॥
Ŧuḏẖ bin ḏūjā avar na ko▫e.
There is no one except You.
ਤੈ ਬਾਝੋਂ ਹੋਰ ਦੂਸਰਾ ਕੋਈ ਨਹੀਂ।
ਅਵਰੁ = ਹੋਰ।ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
 
मै आपणा गुरु पूछि देखिआ अवरु नाही थाउ ॥१॥ रहाउ ॥
Mai āpṇā gur pūcẖẖ ḏekẖi▫ā avar nāhī thā▫o. ||1|| rahā▫o.
I consulted my Guru, and now I see that there is no other place at all. ||1||Pause||
ਆਪਣੇ ਗੁਰਦੇਵ ਜੀ ਤੋਂ ਪਤਾ ਕਰਕੇ ਮੇਰੀ ਤਸੱਲੀ ਹੋ ਗਈ ਹੈ ਕਿ (ਵਾਹਿਗੁਰੂ ਦੇ ਬਾਝੋਂ) ਕੋਈ ਹੋਰ ਜਗ੍ਹਾ ਨਹੀਂ। ਠਹਿਰਾਉ।
xxxਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਤੇ ਮੈਨੂੰ ਯਕੀਨ ਭੀ ਆ ਗਿਆ ਹੈ ਕਿ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ॥੧॥ ਰਹਾਉ॥
 
जो तिसु भाणा सो थीऐ अवरु न करणा जाइ ॥३॥
Jo ṯis bẖāṇā so thī▫ai avar na karṇā jā▫e. ||3||
Whatever pleases Him comes to pass; nothing else can be done. ||3||
ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਹੋਰ ਕੁਝ ਕੀਤਾ ਨਹੀਂ ਜਾ ਸਕਦਾ।
xxxਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, (ਉਸ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ॥੩॥
 
जिउ भावै तिउ राखु तू मै अवरु न दूजा कोइ ॥१॥ रहाउ ॥
Ji▫o bẖāvai ṯi▫o rākẖ ṯū mai avar na ḏūjā ko▫e. ||1|| rahā▫o.
As it pleases You, Lord, You save me. There is no other for me at all. ||1||Pause||
ਜਿਸ ਤਰ੍ਹਾਂ ਤੈਨੂੰ ਚੰਗਾ ਲੱਗੇ, ਓਸੇ ਤਰ੍ਹਾਂ ਮੇਰੀ ਰਖਿਆ ਕਰ। (ਹੇ ਸੁਆਮੀ!) ਕੋਈ ਹੋਰ ਦੂਸਰਾ (ਮੇਰੀ ਸਹਾਇਤਾ ਕਰਨ ਵਾਲਾ) ਨਹੀਂ। ਠਹਿਰਾਉ।
xxx(ਇਸ ਵਾਸਤੇ, ਹੇ ਮਨ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ ਕਿ ਹੇ ਪ੍ਰਭੂ!) ਜਿਵੇਂ ਹੋ ਸਕੇ ਤੂੰ ਮੈਨੂੰ (ਗੁਰੂ ਦੀ ਸਰਨ ਵਿਚ) ਰੱਖ, (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ) ਮੈਨੂੰ ਕੋਈ ਹੋਰ (ਆਸਰਾ) ਨਹੀਂ ਸੁੱਝਦਾ ॥੧॥ ਰਹਾਉ॥
 
जो प्रभ भावै सो थीऐ अवरु न करणा जाइ ॥
Jo parabẖ bẖāvai so thī▫ai avar na karṇā jā▫e.
Whatever pleases God's Will comes to pass. Nothing else can be done.
ਜਿਹੜਾ ਕੁਝ ਸੁਆਮੀ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, ਹੋਰ ਕੁਛ ਕੀਤਾ ਨਹੀਂ ਜਾ ਸਕਦਾ।
ਪ੍ਰਭ ਭਾਵੈ = ਹੇ ਪ੍ਰਭੂ! ਤੈਨੂੰ ਭਾਵੈ।(ਪਰ ਅਸਾਂ ਜੀਵਾਂ ਦੇ ਕੀਹ ਵੱਸ?) ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, (ਤੇਰੀ ਮਰਜ਼ੀ ਤੋਂ ਲਾਂਭੇ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।
 
मेरे राम मै हरि बिनु अवरु न कोइ ॥
Mere rām mai har bin avar na ko▫e.
O my Lord! Without the Lord, I have no other at all.
ਹੇ, ਮੇਰੇ ਸਰਬ-ਵਿਆਪਕ ਸੁਆਮੀ! ਮੇਰਾ ਪ੍ਰਭੂ ਤੋਂ ਬਿਨਾਂ ਹੋਰ ਕੋਈ ਨਹੀਂ।
ਮੈ = ਮੇਰੇ ਵਾਸਤੇ, ਮੇਰਾ।ਹੇ ਮੇਰੇ ਰਾਮ! ਪ੍ਰਭੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਹੈ।
 
जो किछु करणा सु करि रहिआ अवरु न करणा जाइ ॥
Jo kicẖẖ karṇā so kar rahi▫ā avar na karṇā jā▫e.
Whatever is to be done, the Lord is doing. No one else can do anything.
ਜੋ ਕੁਝ ਸਾਹਿਬ ਨੇ ਕਰਨਾ ਹੈ, ਉਹ ਕਰ ਰਿਹਾ ਹੈ। ਹੋਰ ਕੋਈ ਕੁਝ ਨਹੀਂ ਕਰ ਸਕਦਾ।
xxx(ਪਰਮਾਤਮਾ ਦੀ ਰਜ਼ਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਿਗੁਰੂ ਦੀ ਸਰਨ ਪਏ, ਇਸ ਰਜ਼ਾ ਦਾ ਉਲੰਘਣ ਨਹੀਂ ਹੋ ਸਕਦਾ) ਉਹ ਪਰਮਾਤਮਾ ਉਹੀ ਕੁਝ ਕਰ ਰਿਹਾ ਹੈ ਜੋ ਉਸਦੀ ਰਜ਼ਾ ਹੈ, (ਉਸ ਦੀ ਰਜ਼ਾ ਤੋਂ ਉਲਟ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।
 
आपे कार कराइसी अवरु न करणा जाइ ॥३॥
Āpe kār karā▫isī avar na karṇā jā▫e. ||3||
He Himself assigns all to their tasks; nothing else can be done. ||3||
ਉਹ ਆਪ ਹੀ ਜੀਵਾਂ ਨੂੰ ਭਿੰਨ ਭਿੰਨ ਕੰਮੀ ਲਾਉਂਦਾ ਹੈ। ਹੋਰ ਕੁਝ ਨਹੀਂ ਕੀਤਾ ਜਾ ਸਕਦਾ।
ਕਰਾਇਸੀ = ਕਰਾਏਗਾ।੩।ਪ੍ਰਭੂ ਆਪ ਹੀ (ਗੁਰੂ ਦੀ ਸਰਨ ਪੈਣ ਵਾਲੀ) ਕਾਰ (ਜੀਵਾਂ ਪਾਸੋਂ) ਕਰਾਂਦਾ ਹੈ, ਇਸ ਦੇ ਉਲਟ ਨਹੀਂ ਤੁਰਿਆ ਜਾ ਸਕਦਾ ॥੩॥
 
हरि इको दाता वरतदा दूजा अवरु न कोइ ॥
Har iko ḏāṯā varaṯḏā ḏūjā avar na ko▫e.
The One Lord alone is the Giver, pervading everywhere. There is no other at all.
ਕੇਵਲ ਵਾਹਿਗੁਰੂ ਦਾਤਾਰ ਹੀ ਸਾਰਾ ਕੁਛ ਕਰ ਰਿਹਾ ਹੈ, ਹੋਰ ਦੂਸਰਾ ਕੋਈ ਨਹੀਂ।
ਵਰਤਦਾ = ਕੰਮ ਕਰ ਰਿਹਾ ਹੈ, ਸਮਰੱਥਾ ਵਾਲਾ ਹੈ।ਸਭ ਦਾਤਾਂ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਸਾਰੀ ਸਮਰੱਥਾ ਵਾਲਾ ਹੈ, ਉਸ ਵਰਗਾ ਕੋਈ ਹੋਰ ਨਹੀਂ ਹੈ।
 
गुरमती नामु सलाहीऐ दूजा अवरु न कोइ ॥१॥ रहाउ ॥
Gurmaṯī nām salāhī▫ai ḏūjā avar na ko▫e. ||1|| rahā▫o.
Follow the Guru's Teachings, and praise the Naam; there is no other at all. ||1||Pause||
ਗੁਰਾਂ ਦੀ ਸਿਖਿਆ ਦੁਆਰਾ ਸਾਹਿਬ ਦੇ ਨਾਮ ਦੀ ਮਹਿਮਾ ਕਰ, (ਕਿਉਂ ਜੋ) ਉਸ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਠਹਿਰਾਉ।
ਅਵਰੁ = ਹੋਰ (ਵਸੀਲਾ)।੧।(ਪਰ) ਗੁਰੂ ਦੀ ਮੱਤ ਤੇ ਤੁਰ ਕੇ ਹੀ ਪਰਮਾਤਮਾ ਦਾ ਨਾਮ ਸਲਾਹੁਣਾ ਚਾਹੀਦਾ ਹੈ। (ਨਾਮ ਸਿਮਰਨ ਦਾ) ਹੋਰ ਕੋਈ ਤਰੀਕਾ ਨਹੀਂ ਹੈ ॥੧॥ ਰਹਾਉ॥
 
सभु किछु आपे आपि है दूजा अवरु न कोइ ॥
Sabẖ kicẖẖ āpe āp hai ḏūjā avar na ko▫e.
He Himself is everything; there is no other at all.
ਹਰ ਸ਼ੈ ਠਾਕੁਰ ਖੁਦ ਹੀ ਹੈ। ਹੋਰ ਦੂਸਰਾ ਕੋਈ ਨਹੀਂ।
xxx(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਵਣ ਜੋਗਾ ਹੈ, ਹੋਰ ਕੋਈ ਜੀਵ ਦਮ ਨਹੀਂ ਮਾਰ ਸਕਦਾ।
 
मेरे सतिगुरा मै तुझ बिनु अवरु न कोइ ॥
Mere saṯigurā mai ṯujẖ bin avar na ko▫e.
O my True Guru, without You I have no other at all.
ਹੇ ਮੇਰੇ ਸੱਚੇ ਗੁਰਦੇਵ ਜੀ! ਤੇਰੇ ਬਗੈਰ ਮੇਰਾ ਹੋਰ-ਕਈ ਨਹੀਂ।
ਅਵਰੁ = ਕੋਈ ਹੋਰ (ਸਹਾਰਾ)।ਹੇ ਮੇਰੇ ਸਤਿਗੁਰ! ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ।
 
सतिगुरि हरि प्रभु बुझिआ गुर जेवडु अवरु न कोइ ॥
Saṯgur har parabẖ bujẖi▫ā gur jevad avar na ko▫e.
The True Guru understands the Lord God. There is no other as Great as the Guru.
ਸੱਚੇ ਗੁਰਾਂ ਨੇ ਵਾਹਿਗੁਰੂ-ਸੁਆਮੀ ਨੂੰ ਸਮਝਿਆ ਹੈ। ਗੁਰਾਂ ਜਿੰਨਾ ਵੱਡਾ ਹੋਰ ਕੋਈ ਨਹੀਂ।
ਸਤਿਗੁਰਿ = ਸਤਗੁਰ ਨੇ। ਜੇਵਡੁ = ਜੇਡਾ।ਗੁਰੂ ਨੇ ਹਰੀ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ (ਇਸ ਵਾਸਤੇ) ਗੁਰੂ ਜੇਡਾ (ਉੱਚੀ ਆਤਮਕ ਅਵਸਥਾ ਵਾਲਾ) ਹੋਰ ਕੋਈ ਨਹੀਂ।
 
तिस की सरनी परु मना जिसु जेवडु अवरु न कोइ ॥
Ŧis kī sarnī par manā jis jevad avar na ko▫e.
Seek His Shelter, O my mind; there is no other as Great as He.
ਹੈ ਮੇਰੀ ਜਿੰਦੇ! ਉਸ ਦੀ ਸ਼ਰਣ ਪੈ, ਜਿਸ ਜਿੱਡਾ ਵੱਡਾ ਹੋਰ ਕੋਈ ਨਹੀਂ।
ਪਰੁ = ਪਉ। ਜਿਸੁ = {ਨੋਟ: ਲਫ਼ਜ਼ 'ਜਿਸੁ' ਅਤੇ 'ਜਿਸ ਕਾ' ਦੇ 'ਜਿਸ' ਦਾ ਫ਼ਰਕ ਚੇਤੇ ਰੱਖਣਾ। ਲਫ਼ਜ਼ 'ਜਿਸੁ ਤਿਸੁ ਕਿਸੁ ਇਸੁ, ਉਸੁ' ਦਾ ੁ ਖ਼ਾਸ ਖ਼ਾਸ ਸੰਬੰਧਕਾਂ ਤੇ ਕ੍ਰਿਆ ਵਿਸ਼ੇਸ਼ਣ 'ਹੀ' ਨਾਲ ਉੱਡ ਜਾਂਦਾ ਹੈ। ਵੇਖੋ 'ਗੁਰਬਾਣੀ ਵਿਆਕਰਨ'}।ਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸਰਨ ਪਉ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ,
 
मेरे मन हरि बिनु अवरु न कोइ ॥
Mere man har bin avar na ko▫e.
O my mind, without the Lord, there is no other at all.
ਹੇ ਮੇਰੀ ਜਿੰਦੜੀਏ! ਵਾਹਿਗੁਰੂ ਦੇ ਬਗ਼ੈਰ ਹੋਰ ਕੋਈ ਨਹੀਂ।
xxxਹੇ ਮੇਰੇ ਮਨ! ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਰਾਖਾ) ਨਹੀਂ।
 
मात पिता साक अगले तिसु बिनु अवरु न कोइ ॥
Māṯ piṯā sāk agle ṯis bin avar na ko▫e.
Your mother and father and all your relations-without Him, there are none at all.
ਉਸ ਵਾਹਿਗੁਰੂ ਦੇ ਬਾਝੋਂ ਤੇਰੀ ਅੰਮੜੀ, ਬਾਬਲ ਤੇ ਸਾਰੇ ਸਨਬੰਧੀਆਂ ਵਿਚੋਂ ਕੋਈ ਤੇਰੇ ਕਿਸੇ ਕੰਮ ਨਹੀਂ ਆਉਣਾ।
ਅਗਲੇ = ਬਹੁਤੇ। ਤਿਸੁ ਬਿਨੁ = ਉਸ (ਪਰਮਾਤਮਾ) ਤੋਂ ਬਿਨਾ।(ਜਗਤ ਵਿਚ) ਮਾਂ ਪਿਉ (ਆਦਿਕ) ਬਥੇਰੇ ਸਾਕ-ਅੰਗ ਹੁੰਦੇ ਹਨ, ਪਰ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸੰਬੰਧੀ) ਨਹੀਂ ਹੁੰਦਾ।
 
चारे कुंडा भालीआ सह बिनु अवरु न जाइ ॥२॥
Cẖāre kundā bẖālī▫ā sah bin avar na jā▫e. ||2||
I have searched the four corners of the world-without our Husband Lord, there is no other place of rest. ||2||
ਮੈਂ ਚਾਰੇ ਪਾਸੀਂ ਢੂੰਡ-ਭਾਲ ਕਰ ਲਈ ਹੈ। ਕੰਤ ਦੇ ਬਾਝੋਂ ਹੋਰ ਕੋਈ ਆਰਾਮ ਦੀ ਥਾਂ ਨਹੀਂ।
ਸਹ ਬਿਨੁ = ਖਸਮ (-ਪ੍ਰਭੂ) ਤੋਂ ਬਿਨਾ। ਜਾਇ = (ਆਸਰੇ ਦੀ) ਥਾਂ, ਆਸਰਾ।੨।ਮੈਂ ਚਾਰੇ ਕੂਟਾਂ ਭਾਲ ਵੇਖੀਆਂ ਹਨ, ਖਸਮ-ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ (ਸੁੱਝਦਾ) ॥੨॥
 
मेरे मन गुर जेवडु अवरु न कोइ ॥
Mere man gur jevad avar na ko▫e.
O my mind, there is no other as great as the Guru.
ਮੇਰੀ ਜਿੰਦੜੀਏ! ਗੁਰਾਂ ਜਿੱਡਾ ਵੱਡਾ ਹੋਰ ਕੋਈ ਨਹੀਂ।
ਮਨ = ਹੇ ਮਨ! ਜੇਵਡੁ = ਜੇਡਾ ਵਡਾ।ਹੇ ਮੇਰੇ ਮਨ! ਗੁਰੂ ਜੇਡਾ ਵੱਡਾ (ਉੱਚ ਜੀਵਨ ਵਾਲਾ ਜਗਤ ਵਿਚ) ਹੋਰ ਕੋਈ ਨਹੀਂ ਹੈ।