Sri Guru Granth Sahib Ji

Search ਆਇ in Gurmukhi

जिनी नामु धिआइआ गए मसकति घालि ॥
Jinī nām ḏẖi▫ā▫i▫ā ga▫e maskaṯ gẖāl.
Those who have meditated on the Naam, the Name of the Lord, and departed after having worked by the sweat of their brows -
ਜਿਨ੍ਹਾਂ ਨੇ ਨਾਮ ਸਿਮਰਿਆ ਹੈ ਤੇ ਜੋ ਕਰੜੀ ਘਾਲ ਕਮਾ ਕੇ ਤੁਰੇ ਹਨ,
ਜਿਨੀ = ਜਿਨ੍ਹਾਂ ਮਨੁੱਖਾਂ ਨੇ। ਤੇ = ਉਹ ਮਨੁੱਖ। ਧਿਆਇਆ = ਸਿਮਰਿਆ ਹੈ। ਮਸਕਤਿ = ਮਸ਼ੱਕਤਿ, ਮਿਹਨਤ, ਘਾਲ-ਕਮਾਈ। ਘਾਲਿ = ਘਾਲ ਕੇ, ਸਫਲੀ ਕਰ ਕੇ।ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ।
 
से मुकतु से मुकतु भए जिन हरि धिआइआ जी तिन तूटी जम की फासी ॥
Se mukaṯ se mukaṯ bẖa▫e jin har ḏẖi▫ā▫i▫ā jī ṯin ṯūtī jam kī fāsī.
They are liberated, they are liberated-those who meditate on the Lord. For them, the noose of death is cut away.
ਮੋਖ਼ਸ਼ ਅਤੇ ਬੰਦ ਖਲਾਸ ਹਨ ਉਹ, ਹੇ ਵਾਹਿਗੁਰੂ ਮਹਾਰਾਜ! ਜੋ ਤੇਰਾ ਚਿੰਤਨ ਕਰਦੇ ਹਨ। ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਫਾਸੀ = ਫਾਹੀ।ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁੱਕਦੀ)।
 
जिन निरभउ जिन हरि निरभउ धिआइआ जी तिन का भउ सभु गवासी ॥
Jin nirbẖa▫o jin har nirbẖa▫o ḏẖi▫ā▫i▫ā jī ṯin kā bẖa▫o sabẖ gavāsī.
Those who meditate on the Fearless One, on the Fearless Lord-all their fears are dispelled.
ਜੋ ਨਿੱਡਰ, ਨਿੱਡਰ, ਪ੍ਰਭੂ ਦਾ ਭਜਨ ਕਰਦੇ ਹਨ, ਉਨ੍ਹਾਂ ਦਾ ਸਾਰਾ ਡਰ ਦੂਰ ਹੋ ਜਾਂਦਾ ਹੈ।
ਭਉ ਸਭੁ = ਸਾਰਾ ਡਰ। ਗਵਾਸੀ = ਦੂਰ ਕਰ ਦੇਂਦਾ ਹੈ।ਜਿਨ੍ਹਾਂ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ; ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।
 
से धंनु से धंनु जिन हरि धिआइआ जी जनु नानकु तिन बलि जासी ॥३॥
Se ḏẖan se ḏẖan jin har ḏẖi▫ā▫i▫ā jī jan Nānak ṯin bal jāsī. ||3||
Blessed are they, blessed are they, who meditate on their Dear Lord. Servant Nanak is a sacrifice to them. ||3||
ਮੁਬਾਰਕ ਹਨ ਉਹ, ਮੁਬਾਰਕ ਹਨ ਉਹ, ਜਿਨ੍ਹਾਂ ਨੇ ਵਾਹਿਗੁਰੂ ਮਹਾਰਾਜ ਦਾ ਆਰਾਧਨ ਕੀਤਾ ਹੈ। ਨਫਰ ਨਾਨਕ ਉਨ੍ਹਾਂ ਉਤੋਂ ਸਦਕੇ ਜਾਂਦਾ ਹੈ।
ਧੰਨ = ਭਾਗਾਂ ਵਾਲੇ। ਬਲਿ ਜਾਸੀ = ਸਦਕੇ ਜਾਂਦਾ ਹੈ।੩।ਭਾਗਾਂ ਵਾਲੇ ਹਨ ਉਹ ਮਨੁੱਖ, ਧੰਨ ਹਨ ਉਹ ਮਨੁੱਖ, ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ। ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੩॥
 
सभ तेरी तूं सभनी धिआइआ ॥
Sabẖ ṯerī ṯūʼn sabẖnī ḏẖi▫ā▫i▫ā.
All belong to You, all meditate on you.
ਸਾਰੇ ਹੀ ਤੇਰੇ ਹਨ ਅਤੇ ਸਾਰੇ ਹੀ ਤੈਨੂੰ ਸਿਮਰਦੇ ਹਨ।
ਸਭ = ਸਾਰੀ (ਸ੍ਰਿਸ਼ਟੀ)। ਤੂੰ = ਤੈਨੂੰ।(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੇਰੀ (ਬਣਾਈ ਹੋਈ) ਹੈ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ।
 
त्रिहु गुण बंधी देहुरी जो आइआ जगि सो खेलु ॥
Ŧarihu guṇ banḏẖī ḏehurī jo ā▫i▫ā jag so kẖel.
The three qualities hold the body in bondage; whoever comes into the world is subject to their play.
ਸਰੀਰ ਤਿੰਨਾ ਸੁਭਾਵਾਂ ਦਾ ਬੰਨਿ੍ਹਆ ਹੋਇਆ ਹੈ। ਜਿਹੜਾ ਕੋਈ ਭੀ ਇਸ ਸੰਸਾਰ ਵਿੱਚ ਆਉਂਦਾ ਹੈ, ਉਹ (ਉਨ੍ਹਾਂ ਦੇ ਇਸ਼ਾਰੇ ਅਧੀਨ) ਖੇਡਦਾ ਹੈ।
ਤ੍ਰਿਹੁ ਗੁਣ = ਮਾਇਆ ਦੇ ਤਿੰਨਾਂ ਗੁਣਾਂ ਵਿਚ। ਬੰਧੀ = ਬੱਝੀ ਹੋਈ। ਜਗਿ = ਜਗਤ ਵਿਚ। ਵਿਜੋਗ = ਵਿਛੋੜਾ।ਮਨਮੁਖਾਂ ਦਾ ਸਰੀਰ ਮਾਇਆ ਦੇ ਤਿੰਨ ਗੁਣਾਂ ਵਿਚ ਹੀ ਬੱਝਾ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜੇਹੜਾ ਭੀ ਜੀਵ ਜਗਤ ਵਿਚ ਆਇਆ ਉਹ ਇਹੀ ਖੇਡ ਖੇਡਦਾ ਰਿਹਾ।
 
हरि जसु वखरु लै चलहु सहु देखै पतीआइ ॥१॥ रहाउ ॥
Har jas vakẖar lai cẖalhu saho ḏekẖai paṯī▫ā▫e. ||1|| rahā▫o.
Take the Merchandise of the Lord's Praises with you. Your Husband Lord shall see this and approve. ||1||Pause||
ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦਾ ਸੌਦਾ ਲੈ ਕੇ ਟੁਰ। ਕੰਤ ਇਸ ਨੂੰ ਵੇਖ ਕੇ ਪਤੀਜ ਜਾਵੇਗਾ। ਠਹਿਰਾਉ।
ਜਸੁ = ਸੋਭਾ। ਸਹੁ = ਖਸਮ-ਪ੍ਰਭੂ। ਪਤੀਆਇ = ਤਸੱਲੀ ਕਰ ਕੇ।੧।(ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ ॥੧॥ ਰਹਾਉ॥
 
खोटे खोटु कमावणा आइ गइआ पति खोइ ॥३॥
Kẖote kẖot kamāvaṇā ā▫e ga▫i▫ā paṯ kẖo▫e. ||3||
Practicing falsehood again and again, people come and go in reincarnation, and forfeit their honor. ||3||
ਝੁਠਾ ਪ੍ਰਾਣੀ ਝੂਠ ਦੀ ਕਿਰਤ ਕਰਦਾ ਹੈ ਅਤੇ ਆਵਾਗਉਣ ਅੰਦਰ ਆਪਣੀ ਇੱਜ਼ਤ ਆਬਰੂ ਗੁਆ ਲੈਂਦਾ ਹੈ।
ਖੋਟੁ ਕਮਾਵਣਾ = ਖੋਟਾ ਕੰਮ ਹੀ ਕਰਨਾ। ਖੋਇ = ਗਵਾ ਕੇ।੩।ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ (ਉਸ ਨੂੰ ਖੋਟ ਕਮਾਣ ਦੀ ਆਦਤ ਪੈ ਜਾਂਦੀ ਹੈ) ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ ॥੩॥
 
खसम की नदरि दिलहि पसिंदे जिनी करि एकु धिआइआ ॥३॥
Kẖasam kī naḏar dilahi pasinḏe jinī kar ek ḏẖi▫ā▫i▫ā. ||3||
The Grace of the Master is bestowed upon those who meditate on Him alone. They are pleasing to His Heart. ||3||
ਆਪਣੀ ਬਿਰਤੀ ਕੇਵਲ ਕੰਤ ਉਤੇ ਕੇਂਦਰ ਕਰਕੇ ਜੋ ਉਸ ਨੂੰ ਸਿਮਰਦੇ ਹਨ, ਉਸ ਦੀ ਰਹਿਮਤ ਉਨ੍ਹਾਂ ਉਤੇ ਵਰਸਦੀ ਹੈ ਅਤੇ ਉਹ ਉਸ ਦੇ ਦਿਲ ਨੂੰ ਚੰਗੇ ਲੱਗਦੇ ਹਨ।
ਦਿਲਹਿ ਪਸਿੰਦੇ = ਦਿਲ ਵਿਚ ਪਸੰਦ। ਕਰਿ ਏਕੁ = ਇੱਕ ਕਰ ਕੇ, ਪੂਰੀ ਸਰਧਾ ਨਾਲ।੩।ਉਹੀ ਬੰਦੇ ਮਾਲਕ-ਰੱਬ ਦੀ ਮਿਹਰ ਦੀ ਨਜ਼ਰ ਵਿਚ ਹਨ, ਉਹੀ ਬੰਦੇ ਉਸ ਦੇ ਦਿਲ ਵਿਚ ਪਿਆਰੇ ਹਨ, ਜਿਨ੍ਹਾਂ ਨੇ ਪੂਰੀ ਸਰਧਾ ਨਾਲ ਉਸ ਨੂੰ ਸਿਮਰਿਆ ਹੈ ॥੩॥
 
जिना हरि का सादु आइआ हउ तिन बलिहारै जासु ॥
Jinā har kā sāḏ ā▫i▫ā ha▫o ṯin balihārai jās.
I am a sacrifice to those who enjoy the Sublime Taste of the Lord.
ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ ਜੋ ਵਾਹਿਗੁਰੂ ਦੇ ਨਾਮ ਦਾ ਸੁਆਦ ਮਾਣਦੇ ਹਨ।
ਸਾਦੁ = ਸੁਆਦ। ਹਉ ਜਾਸੁ = ਮੈਂ ਜਾਂਦਾ ਹਾਂ। ਬਲਿਹਾਰੈ = ਕੁਰਬਾਨ।ਮੈਂ ਉਹਨਾਂ ਬੰਦਿਆਂ ਤੋਂ ਵਾਰਨੇ ਜਾਂਦਾ ਹਾਂ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ ਹੈ।
 
जिन कउ पूरबि लिखिआ तिन सतगुरु मिलिआ आइ ॥४॥
Jin ka▫o pūrab likẖi▫ā ṯin saṯgur mili▫ā ā▫e. ||4||
Those who have such pre-ordained destiny come to meet the True Guru. ||4||
ਸੱਚਾ ਗੁਰੂ ਉਨ੍ਹਾਂ ਨੂੰ ਆ ਕੇ ਮਿਲ ਪੈਂਦਾ ਹੈ, ਜਿਨ੍ਹਾਂ ਲਈ ਧੁਰੋ ਐਸੀ ਲਿਖਤਾਕਾਰ ਹੁੰਦੀ ਹੈ।
xxxਪਰ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ, ਜਿਹਨਾਂ ਦੇ ਭਾਗਾਂ ਵਿਚ ਧੁਰੋਂ (ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਹੋਵੇ ॥੪॥
 
मन मेरे हरि हरि निरमलु धिआइ ॥
Man mere har har nirmal ḏẖi▫ā▫e.
O my mind, meditate on the Immaculate Lord, Har, Har.
ਹੇ ਮੇਰੀ ਜਿੰਦੜੀਏ! ਸ਼ੁੱਧ ਪ੍ਰਭੂ ਸੁਆਮੀ ਦਾ ਆਰਾਧਨ ਕਰ।
ਮਨ = ਹੇ ਮਨ!ਹੇ ਮੇਰੇ ਮਨ! ਪਵਿਤ੍ਰ ਹਰਿ-ਨਾਮ ਸਿਮਰ।
 
जिन सबदि गुरू सुणि मंनिआ तिन मनि धिआइआ हरि सोइ ॥
Jin sabaḏ gurū suṇ mani▫ā ṯin man ḏẖi▫ā▫i▫ā har so▫e.
Those who hear and believe in the Word of the Guru's Shabad, meditate on the Lord in their minds.
ਜੋ ਗੁਰਬਾਣੀ ਨੂੰ ਸਰਵਣ ਕਰਕੇ ਉਸ ਉਤੇ ਅਮਲ ਕਰਦੇ ਹਨ, ਉਹ ਉਸ ਹਰੀ ਨੂੰ ਆਪਣੇ ਚਿੱਤ ਅੰਦਰ ਸਿਮਰਦੇ ਹਨ।
ਸਬਦਿ = ਸ਼ਬਦ ਦੀ ਰਾਹੀਂ। ਸੋਇ = ਉਹ।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸੁਣ ਕੇ ਮੰਨ ਲਿਆ ਹੈ (ਨਾਮ ਵਿਚ ਆਪਣਾ ਆਪ ਗਿਝਾ ਲਿਆ ਹੈ), ਉਹਨਾਂ ਨੇ ਆਪਣੇ ਮਨ ਵਿਚ ਉਸ ਹਰੀ ਨੂੰ (ਹਰ ਵੇਲੇ) ਸਿਮਰਿਆ ਹੈ।
 
जिनी इक मनि नामु धिआइआ गुरमती वीचारि ॥
Jinī ik man nām ḏẖi▫ā▫i▫ā gurmaṯī vīcẖār.
Those who meditate single-mindedly on the Naam, and contemplate the Teachings of the Guru,
ਜੋ ਇਕ ਚਿੱਤ ਹਰੀ ਨਾਮ ਦਾ ਚਿੰਤਨ ਕਰਦੇ ਹਨ ਅਤੇ ਗੁਰਾਂ ਦੇ ਉਪਦੇਸ਼ ਨੂੰ ਸੋਚਦੇ ਵਿਚਾਰਦੇ ਹਨ।
ਮਨਿ = ਮਨ ਨਾਲ। ਇਕ ਮਨਿ = ਇਕ ਮਨ ਨਾਲ, ਇਕਾਗ੍ਰ ਹੋ ਕੇ। ਵੀਚਾਰਿ = (ਨਾਮ ਨੂੰ) ਵਿਚਾਰ ਕੇ, ਸੋਚ = ਮੰਡਲ ਵਿਚ ਟਿਕਾ ਕੇ।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਦੀ ਰਾਹੀਂ (ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ ਨਾਮ ਨੂੰ ਇਕਾਗ੍ਰ ਮਨ ਨਾਲ ਸਿਮਰਿਆ ਹੈ,
 
सबदै सादु न आइओ लागे दूजै भाइ ॥
Sabḏai sāḏ na ā▫i▫o lāge ḏūjai bẖā▫e.
They do not savor the Taste of the Shabad; they are attached to the love of duality.
ਉਹ ਹਰੀ ਨਾਮ ਦਾ ਸੁਆਦ ਨਹੀਂ ਲੈਂਦੇ ਅਤੇ ਦਵੈਤ-ਭਾਵ ਨਾਲ ਜੁੜੇ ਹੋਏ ਹਨ।
ਸਬਦੈ ਸਾਦੁ = ਸ਼ਬਦ ਦਾ ਸੁਆਦ। ਭਾਇ = ਪਿਆਰ ਵਿਚ। ਭਾਉ = ਪਿਆਰ।ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, (ਇਸ ਵਾਸਤੇ) ਉਹ (ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ ਪਿਆਰ ਵਿਚ ਮਸਤ ਰਹਿੰਦੇ ਹਨ।
 
जिनी गुरमुखि नामु धिआइआ विचहु आपु गवाइ ॥
Jinī gurmukẖ nām ḏẖi▫ā▫i▫ā vicẖahu āp gavā▫e.
The Gurmukhs meditate on the Naam; they eradicate selfishness and conceit from within.
ਗੁਰੂ-ਸਮਰਪਣ ਜੋ ਹਰੀ ਨਾਮ ਨੂੰ ਸਿਮਰਦੇ ਹਨ ਅਤੇ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਦੂਰ ਕਰਦੇ ਹਨ।
ਆਪੁ = ਆਪਾ-ਭਾਵ, ਹਉਮੈ। ਗਵਾਇ = ਦੂਰ ਕਰ ਕੇ।ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,
 
नानक आए से परवाणु हहि जिन गुरमती हरि धिआइ ॥४॥५॥३८॥
Nānak ā▫e se parvāṇ hėh jin gurmaṯī har ḏẖi▫ā▫e. ||4||5||38||
O Nanak, blessed is the coming of those who follow the Guru's Teachings and meditate on the Lord. ||4||5||38||
ਨਾਨਕ! ਪਰਮਾਣੀਕ ਹੈ ਆਗਮਨ ਉਨ੍ਹਾਂ ਦਾ, ਜੋ ਗੁਰਾਂ ਦੀ ਸਿੱਖ-ਮੱਤ ਦੁਆਰਾ ਵਾਹਿਗੁਰੂ ਦਾ ਅਰਾਧਨ ਕਰਦੇ ਹਨ।
ਪਰਵਾਣੁ = ਕਬੂਲ। ਹਹਿ = ਹਨ {'ਹੈ' ਤੋਂ ਬਹੁ-ਵਚਨ}।੪।ਹੇ ਨਾਨਕ! ਜਗਤ ਵਿਚ ਆਏ (ਜੰਮੇ) ਉਹੀ ਬੰਦੇ ਕਬੂਲ ਹਨ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੪॥੫॥੩੮॥
 
ए मन आलसु किआ करहि गुरमुखि नामु धिआइ ॥१॥ रहाउ ॥
Ė man ālas ki▫ā karahi gurmukẖ nām ḏẖi▫ā▫e. ||1|| rahā▫o.
O mind, why are you so lazy? Become Gurmukh, and meditate on the Naam. ||1||Pause||
ਹੇ ਮੇਰੀ ਜਿੰਦੜੀਏ! ਤੂੰ ਸੁਸਤੀ ਕਿਉਂ ਕਰਦੀ ਹੈ? ਗੁਰਾਂ ਦੇ ਉਪਦੇਸ਼ ਤਾਬੇ ਸੁਆਮੀ ਦੇ ਨਾਮ ਦਾ ਸਿਮਰਨ ਕਰ। ਠਹਿਰਾਉ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ।੧।ਹੇ ਮਨ! ਕਿਉਂ ਆਲਸ ਕਰਦਾ ਹੈਂ? ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਸਿਮਰ ॥੧॥ ਰਹਾਉ॥
 
लख चउरासीह तरसदे जिसु मेले सो मिलै हरि आइ ॥
Lakẖ cẖa▫orāsīh ṯarasḏe jis mele so milai har ā▫e.
The 8.4 million species of beings all yearn for the Lord. Those whom He unites, come to be united with the Lord.
ਚੁਰਾਸੀ ਲੱਖ ਜੂਨੀਆਂ ਸੁਆਮੀ ਨੂੰ ਲੋਚਦੀਆਂ ਹਨ। ਜਿਸ ਨੂੰ (ਵਾਹਿਗੁਰੂ) ਮਿਲਾਉਂਦਾ ਹੈ, ਉਹ ਆ ਕੇ (ਉਸ ਨਾਲ ਅਭੇਦ ਹੋ ਜਾਂਦਾ ਹੈ।
xxxਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੂੰ ਮਿਲਣ ਲਈ) ਤਰਸਦੇ ਹਨ, ਪਰ ਉਹੀ ਜੀਵ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਉਹ ਆਪ (ਆਪਣੇ ਨਾਲ) ਮਿਲਾਂਦਾ ਹੈ।
 
गुर सरणाई सुखु लहहि अनदिनु नामु धिआइ ॥१॥ रहाउ ॥
Gur sarṇā▫ī sukẖ lahėh an▫ḏin nām ḏẖi▫ā▫e. ||1|| rahā▫o.
In the Sanctuary of the Guru, peace is found, meditating on the Naam night and day. ||1||Pause||
ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ ਤੇ ਰੈਣ ਦਿਹੁੰ ਨਾਮ ਦਾ ਅਰਾਧਨ ਕਰਕੇ ਆਰਾਮ ਪਾ ਲਉ। ਠਹਿਰਾਉ।
ਲਹਹਿ = ਪ੍ਰਾਪਤ ਕਰੇਂਗਾ।੧।ਤੂੰ ਗੁਰੂ ਦੀ ਸਰਨ ਪੈ ਕੇ ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ; (ਇਸ ਤਰ੍ਹਾਂ) ਸੁਖ ਮਾਣੇਂਗਾ ॥੧॥ ਰਹਾਉ॥