Sri Guru Granth Sahib Ji

Search ਆਕਾਰ in Gurmukhi

हुकमी होवनि आकार हुकमु न कहिआ जाई ॥
Hukmī hovan ākār hukam na kahi▫ā jā▫ī.
By His Command, bodies are created; His Command cannot be described.
ਸਾਈਂ ਦੇ ਅਮਰ ਦੁਆਰਾ ਸਰੀਰ ਬਣਦੇ ਹਨ। ਉਸ ਦਾ ਅਮਰ ਵਰਨਣ ਕੀਤਾ ਨਹੀਂ ਜਾ ਸਕਦਾ।
ਹੁਕਮੀ = ਹੁਕਮ ਵਿਚ, ਅਕਾਲ ਪੁਰਖ ਦੇ ਹੁਕਮ ਅਨੁਸਾਰ। ਹੋਵਨਿ = ਹੁੰਦੇ ਹਨ, ਹੋਂਦ ਵਿਚ ਆਉਂਦੇ ਹਨ, ਬਣ ਜਾਂਦੇ ਹਨ। ਆਕਾਰ = ਸਰੂਪ, ਸ਼ਕਲਾਂ, ਸਰੀਰ। ਨ ਕਹਿਆ ਜਾਈ = ਕਹਿਆ ਨ ਜਾਈ, ਕਥਨ ਨਹੀਂ ਕੀਤਾ ਜਾ ਸਕਦਾ।ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ।
 
कवणि सि रुती माहु कवणु जितु होआ आकारु ॥
Kavaṇ sė ruṯī māhu kavaṇ jiṯ ho▫ā ākār.
What was that season, and what was that month, when the Universe was created?
ਅਤੇ ਉਹ ਕਿਹੜਾ ਮੌਸਮ ਅਤੇ ਕਿਹੜਾ ਮਹੀਨਾ ਸੀ, ਜਦ ਸੰਨਸਾਰ (ਰਚਨਾ) ਦਾ ਪਸਾਰਾ ਹੋਇਆ?
ਕਵਣਿ ਸਿ ਰੁਤੀ = ਕਿਹੜੀਆਂ ਉਹ ਰੁਤਾਂ ਸਨ। ਮਾਹੁ = ਮਹੀਨਾ। ਕਵਣੁ = ਕਿਹੜਾ। ਜਿਤੁ = ਜਿਸ ਵਿਚ, ਜਿਸ ਵੇਲੇ। ਹੋਆ = ਹੋਂਦ ਵਿਚ ਆਇਆ, ਪੈਦਾ ਹੋਇਆ, ਬਣਿਆ। ਆਕਾਰੁ = ਇਹ ਦਿੱਸਣ ਵਾਲਾ ਸੰਸਾਰ।ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?
 
अंतु न जापै कीता आकारु ॥
Anṯ na jāpai kīṯā ākār.
The limits of the created universe cannot be perceived.
ਉਸਦੀ ਰਚੀ ਹੋਈ ਰਚਨਾ ਦਾ ਓੜਕ ਮਲੂਮ ਨਹੀਂ ਹੁੰਦਾ।
ਕੀਤਾ = ਬਣਾਇਆ ਹੋਇਆ। ਆਕਾਰੁ = ਇਹ ਜਗਤ ਜੋ ਦਿੱਸ ਰਿਹਾ ਹੈ।ਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਹੀ ਅੰਤ ਨਹੀਂ ਪਾਇਆ ਜਾਂਦਾ।
 
तिथै लोअ लोअ आकार ॥
Ŧithai lo▫a lo▫a ākār.
There are worlds upon worlds of His Creation.
ਉਥੇ ਆਲਮਾ ਉਤੇ ਆਲਮ, ਅਤੇ ਮਖਲੂਕਾਤਾਂ ਤੇ ਮਖਲੂਕਾਤਾਂ ਹਨ।
ਲੋਅ ਲੋਅ = ਕਈ ਲੋਕ, ਕਈ ਭਵਨ।ਉਸ ਅਵਸਥਾ ਵਿਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ, (ਜਿਨ੍ਹਾਂ ਸਭਨਾਂ ਵਿਚ)
 
जिनि एहु जगतु उपाइआ त्रिभवणु करि आकारु ॥
Jin ehu jagaṯ upā▫i▫ā ṯaribẖavaṇ kar ākār.
The One who formed this universe created the creation of the three worlds.
ਜਿਸ ਨੇ ਇਹ ਆਲਮ ਰਚਿਆ ਹੈ, ਉਸੇ ਨੇ ਹੀ ਤਿੰਨਾ ਜਹਾਨਾਂ ਦਾ ਪਸਾਰਾ ਕੀਤਾ ਹੈ।
ਜਿਨਿ = ਜਿਸ (ਪ੍ਰਭੂ) ਨੇ। ਤ੍ਰਿਭਵਣੁ = ਤਿੰਨੇ ਭਵਨ। ਆਕਾਰੁ = ਦਿਸੱਦਾ ਜਗਤ।ਜਿਸ (ਜੋਤਿ-ਸਰੂਪ ਪ੍ਰਭੂ) ਨੇ ਇਹ ਜਗਤ ਪੈਦਾ ਕੀਤਾ ਹੈ, ਇਹ ਤ੍ਰਿਭਵਣੀ ਸਰੂਪ ਬਣਾਇਆ ਹੈ,
 
करण कारण एकु ओही जिनि कीआ आकारु ॥
Karaṇ kāraṇ ek ohī jin kī▫ā ākār.
The One Lord is the Doer, the Cause of causes, who has created the creation.
ਉਹ ਅਦੁੱਤੀ ਸਾਹਿਬ, ਜਿਸ ਨੇ ਆਲਮ ਸਾਜਿਆ ਹੈ, ਢੋ-ਮੇਲ ਮੇਲਣਹਾਰ ਹੈ।
ਕਰਣ = ਜਗਤ। ਕਾਰਣ = ਮੂਲ। ਜਿਨਿ = ਜਿਸ ਨੇ। ਆਕਾਰੁ = ਦਿੱਸਦਾ ਜਗਤ।ਜਿਸ ਪਰਮਾਤਮਾ ਨੇ ਇਹ ਦਿੱਸਦਾ ਜਗਤ ਬਣਾਇਆ ਹੈ, ਸਿਰਫ਼ ਉਹੀ ਸ੍ਰਿਸ਼ਟੀ ਦਾ ਰਚਣ ਵਾਲਾ ਹੈ।
 
हुकमी सगल करे आकार ॥
Hukmī sagal kare ākār.
The Lord, by the Hukam of His Command, has created the entire creation.
ਹਾਕਮ ਨੂੰ ਸਮੁਹ ਰਚਨਾ ਰਚੀ ਹੈ।
ਆਕਾਰ = ਸਰੂਪ, ਜੀਅ ਜੰਤ।ਸਾਰੇ ਜੀਅ-ਜੰਤ ਪ੍ਰਭੂ ਆਪ ਹੀ ਆਪਣੇ ਹੁਕਮ-ਅਨੁਸਾਰ ਪੈਦਾ ਕਰਦਾ ਹੈ।
 
चारे बेद कथहि आकारु ॥
Cẖāre beḏ kathėh ākār.
The four Vedas speak only of the visible forms.
ਚਾਰੇ ਹੀ ਵੇਦ ਕੇਵਲ ਦ੍ਰਿਸ਼ਟਮਾਨ ਸਰੂਪਾਂ ਨੂੰ ਬਿਆਨ ਕਰਦੇ ਹਨ।
ਕਥਹਿ = ਜ਼ਿਕਰ ਕਰਦੇ ਹਨ। ਆਕਾਰੁ = ਤ੍ਰੈਗੁਣੀ ਦਿੱਸਦਾ ਸੰਸਾਰ।ਉਹ ਜੰਮਦਾ ਮਰਦਾ ਰਹਿੰਦਾ ਹੈ (ਉਹ ਜਨਮ ਮਰਨ ਦੀ ਘੁੰਮਣਘੇਰੀ ਵਿਚ ਪਿਆ ਰਹਿੰਦਾ ਹੈ)।
 
एकु निहारहि आगिआकार ॥
Ėk nihārahi āgi▫ākār.
They see only the One, and obey His Order.
ਉਹ ਕੇਵਲ ਇਕ ਵਾਹਿਗੁਰੂ ਨੂੰ ਹੀ ਵੇਖਦੇ ਹਨ, ਅਤੇ ਉਸ ਦੇ ਹੁਕਮ ਦੇ ਪਾਲਣ ਵਾਲੇ ਹੋ ਜਾਂਦੇ ਹਨ।
ਨਿਹਾਰਹਿ = ਵੇਖਦੇ ਹਨ। ਆਗਿਆਕਾਰ = ਹੁਕਮ ਵਿਚ ਤੁਰਨ ਵਾਲੇ।ਉਹ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਵੇਖਦੇ ਹਨ, ਪਰਮਾਤਮਾ ਦੇ ਹੁਕਮ ਵਿਚ ਹੀ ਉਹ ਸਦਾ ਤੁਰਦੇ ਹਨ।
 
आगिआकारी हरि हरि राइ ॥१॥ रहाउ ॥
Āgi▫ākārī har har rā▫e. ||1|| rahā▫o.
They remain obedient to the Lord, the Sovereign Lord King. ||1||Pause||
ਉਹ ਹਮੇਸ਼ਾ, ਵਾਹਿਗੁਰੂ ਸੁਆਮੀ ਪਾਤਸ਼ਾਹ ਦਾ ਫਰਮਾਬਰਦਾਰ ਰਹਿੰਦਾ ਹੈ। ਠਹਿਰਾਉ।
xxx॥੧॥(ਹਰੀ ਦਾ ਭਗਤ) ਹਰਿ-ਪ੍ਰਭੂ ਦੀ ਆਗਿਆ ਵਿਚ ਹੀ ਤੁਰਦਾ ਹੈ ॥੧॥ ਰਹਾਉ॥
 
दस बैरागनि आगिआकारी तब निरमल जोगी थीए ॥२॥
Ḏas bairāgan āgi▫ākārī ṯab nirmal jogī thī▫e. ||2||
When the ten hermits become obedient to the Lord, then I became an immaculate Yogi. ||2||
ਜਦ (ਪੰਜ ਗਿਆਨ-ਇੰਦ੍ਰੀਆਂ ਅਤੇ ਪੰਜ ਕਰਮ ਇੰਦ੍ਰੀਆਂ) ਦਸ ਇਕਾਂਤਣਾ ਮੇਰੀਆਂ ਫਰਮ ਬਰਦਾਰ ਹੋ ਗਈਆਂ, ਤਦ, ਮੈਂ ਪਵਿੱਤ੍ਰ ਯੋਗੀ ਬਣ ਗਿਆ।
ਬੈਰਾਗਨਿ = ਵਿਕਾਰਾਂ ਵਲੋਂ ਉਪਰਾਮ ਹੋਈਆਂ ਇੰਦ੍ਰੀਆਂ ॥੨॥(ਗੁਰੂ ਦੇ ਉਪਦੇਸ਼ ਦੀ ਰਾਹੀਂ ਜਦੋਂ ਤੋਂ) ਵਿਕਾਰਾਂ ਵਲੋਂ ਉਪਰਾਮ ਹੋ ਕੇ ਮੇਰੀਆਂ ਦਸੇ ਇੰਦ੍ਰੀਆਂ (ਉੱਚੀ ਮੱਤ ਦੀ) ਆਗਿਆ ਵਿਚ ਤੁਰਨ ਲੱਗ ਪਈਆਂ ਹਨ, ਤਦੋਂ ਤੋਂ ਮੈਂ ਪਵਿੱਤਰ ਜੀਵਨ ਵਾਲਾ ਜੋਗੀ ਬਣ ਗਿਆ ਹਾਂ ॥੨॥
 
सभो सूतकु जेता मोहु आकारु ॥
Sabẖo sūṯak jeṯā moh ākār.
All the created beings are contaminated by emotional attachment;
ਦ੍ਰਿਸ਼ਟਮਾਨ ਪਦਾਰਥਾਂ ਦੀ ਤਮਾਮ ਲਗਨ ਸਭ ਅਸ਼ੁੱਧਤਾ ਹੀ ਹੈ!
ਸਭੋ = ਸਾਰਾ ਹੀ। ਜੇਤਾ = ਜਿਤਨਾ ਹੀ। ਆਕਾਰੁ = ਇਹ ਦਿੱਸਦਾ ਜਗਤ।(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਲਈ) ਇਹ ਜਿਤਨਾ ਹੀ ਜਗਤ ਹੈ ਜਿਤਨਾ ਹੀ ਜਗਤ ਦਾ ਮੋਹ ਹੈ ਇਹ ਸਾਰਾ ਅਪਵਿਤ੍ਰਤਾ (ਦਾ ਮੂਲ) ਹੈ,
 
बिनसि जाइगो सगल आकारा ॥५॥
Binas jā▫igo sagal ākārā. ||5||
all forms of existence shall pass away. ||5||
ਹਸਤੀ ਦੇ ਇਹ ਸਾਰੇ ਸਰੂਪ ਤਬਾਹ ਹੋ ਜਾਣਗੇ।
ਆਕਾਰਾ = ਦਿੱਸਦਾ ਜਗਤ ॥੫॥ਇਹ ਸਾਰਾ ਦ੍ਰਿਸ਼ਟ-ਮਾਨ ਸੰਸਾਰ (ਆਖ਼ਰ) ਨਾਸ ਹੋ ਜਾਇਗਾ ॥੫॥
 
निरंकार आकार आपि निरगुन सरगुन एक ॥
Nirankār ākār āp nirgun sargun ek.
He Himself is formless, and also formed; the One Lord is without attributes, and also with attributes.
ਅਦੁੱਤੀ ਸਾਹਿਬ ਸਰੂਪ-ਰਹਿਤ ਹੈ ਅਤੇ ਫਿਰ ਭੀ ਸਰੂਪ ਸਹਿਤ। ਉਹ ਲੱਛਣਾ-ਵਿਹੂਣ ਹੈ ਅਤੇ ਨਾਲੇ ਲੱਛਣ-ਸੰਯੁਕਤ।
ਆਕਾਰ = ਸਰੂਪ। ਨਿਰੰਕਾਰ = ਆਕਾਰ ਤੋਂ ਬਿਨਾ। ਗੁਨ = ਮਾਇਆ ਦੇ ਤਿੰਨ ਸੁਭਾਵ, (ਰਜ, ਤਮ, ਸਤ੍ਵ)। ਨਿਰਗੁਨ = ਜਿਸ ਵਿਚ ਮਾਇਆ ਦੇ ਤਿੰਨ ਸੁਭਾਵ ਜ਼ੋਰ ਨਹੀਂ ਪਾ ਰਹੇ। ਸਰਗੁਨ = ਉਹ ਸਰੂਪ ਜਿਸ ਵਿਚ ਮਾਇਆ ਦੇ ਤਿੰਨ ਸੁਭਾਵ ਮੌਜੂਦ ਹਨ।ਆਕਾਰ-ਰਹਿਤ ਪਰਮਾਤਮਾ ਆਪ ਹੀ (ਜਗਤ-) ਆਕਾਰ ਬਣਾਂਦਾ ਹੈ। ਉਹ ਆਪ ਹੀ (ਨਿਰੰਕਾਰ ਰੂਪ ਵਿਚ) ਮਾਇਆ ਦੇ ਤਿੰਨ ਸੁਭਾਵਾਂ ਤੋਂ ਪਰੇ ਰਹਿੰਦਾ ਹੈ, ਤੇ ਜਗਤ-ਰਚਨਾ ਰਚ ਕੇ ਮਾਇਆ ਦੇ ਤਿੰਨ ਗੁਣਾਂ ਵਾਲਾ ਹੋ ਜਾਂਦਾ ਹੈ।
 
तुम ते होइ सु आगिआकारी ॥
Ŧum ṯe ho▫e so āgi▫ākārī.
That which has come from You is under Your Command.
ਜੋ ਕੁਛ ਤੇਰੇ ਤੋਂ ਉਤਪੰਨ ਹੋਇਆ ਹੈ, ਉਹ ਤੇਰੇ ਹੁਕਮ ਅੰਦਰ ਹੈ।
ਤੁਮ ਤੇ = ਤੈਥੋਂ। ਹੋਇ = (ਜੋ ਕੁਝ) ਹਸਤੀ ਵਿਚ ਆਇਆ ਹੈ, ਪੈਦਾ ਹੋਇਆ ਹੈ। ਆਗਿਆਕਾਰੀ = (ਤੇਰੇ) ਹੁਕਮ ਨੂੰ ਮੰਨ ਰਿਹਾ ਹੈ।ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿਚ ਤੁਰ ਰਹੀ ਹੈ।
 
साधसंगि भए आगिआकारी ॥
Sāḏẖsang bẖa▫e āgi▫ākārī.
In the Company of the Holy, we become obedient to the Lord.
ਸਾਧ ਸੰਗਤ ਅੰਦਰ ਆਦਮੀ ਸੁਆਮੀ ਦਾ ਹੁਕਮ ਮੰਨਣ ਵਾਲਾ ਹੋ ਜਾਂਦਾ ਹੈ।
ਆਗਿਆਕਾਰੀ = ਪ੍ਰਭੂ ਦਾ ਹੁਕਮ ਮੰਨਣ ਵਾਲੇ।ਸਾਧੂਆਂ ਦੀ ਸੰਗਤ ਕੀਤਿਆਂ (ਅਸੀ) ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ,
 
आगिआकारी बपुरा जीउ ॥
Āgi▫ākārī bapurā jī▫o.
The helpless beings are subject to His Command.
ਨਿਹੱਥਲ ਪ੍ਰਾਣੀ ਸੁਆਮੀ ਦੇ ਫੁਰਮਾਨ ਦੇ ਤਾਬੇ ਹੈ।
ਬਪੁਰਾ = ਵਿਚਾਰਾ। ਆਗਿਆਕਾਰੀ = ਹੁਕਮ ਵਿਚ ਤੁਰਨ ਵਾਲਾ। ਜੀਉ = ਜੀਵ।ਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ,
 
आगिआकारी धारी सभ स्रिसटि ॥
Āgi▫ākārī ḏẖārī sabẖ sarisat.
all the world is obedient to His Will.
ਅਤੇ ਸਮੂਹ ਜਹਾਨ ਉਸ ਨੇ ਆਪਣੇ ਫਰਮਾਂਬਰਦਾਰ ਬਣਾਏ ਹੋਏ ਹਨ।
ਆਗਿਆਕਾਰੀ = ਹੁਕਮ ਵਿਚ ਤੁਰਨ ਵਾਲੀ। ਧਾਰੀ = ਟਿਕਾਈ ਹੈ।ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿਚ ਤੁਰਨ ਵਾਲਾ ਬਣਾ ਦਿੱਤਾ ਹੈ।
 
साची द्रिसटि साचा आकारु ॥
Sācẖī ḏarisat sācẖā ākār.
True is his vision; true is his form.
ਸੱਚੀ ਹੈ ਉਸ ਦੀ ਨਜ਼ਰ ਤੇ ਸੱਚਾ ਹੈ ਉਸ ਦਾ ਸਰੂਪ।
ਦ੍ਰਿਸਟਿ = ਨਜ਼ਰ। ਆਕਾਰੁ = ਦ੍ਰਿਸ਼ਟ-ਮਾਨ ਜਗਤ, ਸਰੂਪ।ਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿਚ ਰੰਗੀ ਹੋਈ ਹੈ, (ਤਾਹੀਏਂ) ਸਾਰਾ ਦ੍ਰਿਸ਼ਟਮਾਨ ਜਗਤ (ਉਸ ਨੂੰ) ਪ੍ਰਭੂ ਦਾ ਰੂਪ ਦਿੱਸਦਾ ਹੈ,
 
नाम के धारे सगल आकार ॥
Nām ke ḏẖāre sagal ākār.
The Naam is the Support of all bodies.
ਸਾਹਿਬ ਦਾ ਨਾਮ ਸਾਰਿਆਂ ਸਰੀਰਾਂ ਦਾ ਆਸਰਾ ਹੈ।
ਆਕਾਰ = ਸਰੂਪ, ਸਰੀਰ।ਸਾਰੇ ਸਰੀਰ ਹੀ ਪ੍ਰਭੂ ਦੇ ਆਧਾਰ ਤੇ ਹਨ।