Sri Guru Granth Sahib Ji

Search ਆਠ in Gurmukhi

आठ पहर प्रभु धिआइ तूं गुण गोइंद नित गाउ ॥१॥ रहाउ ॥
Āṯẖ pahar parabẖ ḏẖi▫ā▫e ṯūʼn guṇ go▫inḏ niṯ gā▫o. ||1|| rahā▫o.
Twenty-four hours a day, meditate on God. Constantly sing the Glories of the Lord of the Universe. ||1||Pause||
ਅੱਠੇ ਪਹਿਰ ਤੂੰ ਸਾਹਿਬ ਦਾ ਸਿਮਰਨ ਕਰ ਅਤੇ ਜਗਤ ਦੇ ਪ੍ਰਕਾਸ਼ਕ ਦਾ ਸਦਾ ਜੱਸ ਗਾਇਨ ਕਰ। ਠਹਿਰਾਉ।
xxxਅੱਠੇ ਪਹਰ ਪ੍ਰਭੂ ਨੂੰ ਸਿਮਰਦਾ ਰਹੁ, ਸਦਾ ਗੋਬਿੰਦ ਦੇ ਗੁਣ ਗਾਂਦਾ ਰਹੁ ॥੧॥ ਰਹਾਉ॥
 
जीअ जंत सभि जिनि कीए आठ पहर तिसु जापि ॥
Jī▫a janṯ sabẖ jin kī▫e āṯẖ pahar ṯis jāp.
Meditate twenty-four hours a day on the One who created all beings and creatures.
ਅੱਠੇ ਪਹਿਰ ਉਸ ਦਾ ਅਰਾਧਨ ਕਰ, ਜਿਸ ਨੇ ਸਾਰੇ ਮਨੁਸ਼ ਤੇ ਹੋਰ ਜੀਵ ਬਣਾਏ ਹਨ।
ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਭਿ = ਸਾਰੇ।ਅੱਠੇ ਪਹਿਰ ਉਸ ਪ੍ਰਭੂ ਨੂੰ ਸਿਮਰ, ਜਿਸ ਨੇ ਸਾਰੇ ਜੀਅ ਜੰਤ ਪੈਦਾ ਕੀਤੇ ਹਨ।
 
आठ पहर गुण सारदे रते रंगि अपार ॥
Āṯẖ pahar guṇ sārḏe raṯe rang apār.
Twenty-four hours a day, they lovingly dwell upon His Glories; they are imbued with His Infinite Love.
ਦਿਨ ਦੇ ਅੱਠੇ ਪਹਿਰ ਹੀ ਉਹ ਵਾਹਿਗੁਰੂ ਦੀਆਂ ਬਜ਼ੁਰਗੀਆਂ ਦਾ ਧਿਆਨ ਧਾਰਦੇ ਹਨ ਅਤੇ ਉਸ ਦੀ ਬੇਅੰਤ ਪ੍ਰੀਤ ਨਾਲ ਰੰਗੇ ਹੋਏ ਹਨ।
ਸਾਰਦੇ = ਸੰਭਾਲਦੇ। ਰੰਗਿ = ਰੰਗ ਵਿਚ, ਪ੍ਰੇਮ ਵਿਚ।ਉਹ (ਭਗਤ) ਬੇਅੰਤ ਪ੍ਰਭੂ ਦੇ (ਪਿਆਰ-) ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਅੱਠੇ ਪਹਰ ਉਸ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੇ ਹਨ।
 
हरि जपीऐ आराधीऐ आठ पहर गोविंदु ॥
Har japī▫ai ārāḏẖī▫ai āṯẖ pahar govinḏ.
Chant the Lord's Name and contemplate the Lord of the World, twenty-four hours a day.
ਸ੍ਰਿਸ਼ਟੀ ਨੂੰ ਥੰਮਣਹਾਰ ਵਾਹਿਗੁਰੂ ਦਾ ਚੌਵੀ-ਘੰਟੇ ਹੀ ਸਿਮਰਨ ਤੇ ਚਿੰਤਨ ਕਰ।
xxx(ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਗੋਬਿੰਦ ਨੂੰ ਆਰਾਧਣਾ ਚਾਹੀਦਾ ਹੈ।
 
साची पूंजी सचु संजमो आठ पहर गुण गाउ ॥
Sācẖī pūnjī sacẖ sanjamo āṯẖ pahar guṇ gā▫o.
The True Capital, and the True Way of Life, comes by chanting His Glories, twenty-four hours a day.
ਸੱਚੀ ਰਾਸ ਅਤੇ ਸੱਚੀ ਜੀਵਨ ਰਹਿਣੀ-ਬਹਿਣੀ ਅੱਠੇ ਪਹਿਰ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਹੀ ਹੈ।
ਸਾਚੀ = ਸਦਾ-ਥਿਰ ਰਹਿਣ ਵਾਲੀ। ਪੂੰਜੀ = ਰਾਸ, ਸਰਮਾਇਆ। ਸੰਜਮੋ = ਸੰਜਮੁ, ਇੰਦ੍ਰੀਆਂ ਨੂੰ ਵੱਸ ਕਰਨ ਦਾ ਜਤਨ।(ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹੁ, ਇਹ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ, ਇਹੀ ਇੰਦ੍ਰੀਆਂ ਨੂੰ ਕਾਬੂ ਕਰਨ ਦਾ ਅਟੱਲ ਸਾਧਨ ਹੈ।
 
गुर जेवडु अवरु न दिसई आठ पहर तिसु जापि ॥
Gur jevad avar na ḏis▫ī āṯẖ pahar ṯis jāp.
None is seen to be as great as the Guru. Meditate on Him twenty-four hours a day.
ਗੁਰੂ ਜੀ ਜਿੱਡਾ ਵੱਡਾ ਹੋਰ ਕੋਈ ਨਿਗ੍ਹਾ ਨਹੀਂ ਪੈਂਦਾ ਸੋ ਦਿਨ ਦੇ ਅੱਠੇ ਪਹਿਰ ਉਨ੍ਹਾਂ ਦਾ ਅਰਾਧਨ ਕਰ।
ਤਿਸੁ = ਉਸ (ਗੁਰੂ) ਨੂੰ। ਤਾ = ਤਦੋਂ।ਗੁਰੂ ਦੇ ਬਰਾਬਰ ਦਾ ਹੋਰ ਕੋਈ (ਦਾਤਾ) ਨਹੀਂ ਦਿੱਸਦਾ, ਅੱਠੇ ਪਹਰ ਉਸ (ਗੁਰੂ ਨੂੰ) ਚੇਤੇ ਰੱਖ।
 
गुरु पूरा भेटै वडभागी आठ पहर प्रभु जापै ॥
Gur pūrā bẖetai vadbẖāgī āṯẖ pahar parabẖ jāpai.
Meeting with the Perfect Guru, by great good fortune, meditate on God twenty-four hours a day.
ਜਿਸ ਨੂੰ ਪਰਮ ਚੰਗੇ ਨਸੀਬਾਂ ਰਾਹੀਂ ਪੂਰਨ ਗੁਰੂ ਜੀ ਮਿਲ ਪੈਦੇ ਹਨ, ਉਹ ਅਠੇ ਪਹਿਰ ਸਾਹਿਬ ਦਾ ਸਿਮਰਨ ਕਰਦਾ ਹੈ।
ਭੇਟੈ = ਮਿਲਦਾ ਹੈ। ਵਡਭਾਗੀ = ਵੱਡੇ ਭਾਗਾਂ ਨਾਲ। ਜਾਪੈ = ਜਾਪਦਾ ਹੈ।(ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਜਿਸ ਵੱਡੇ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ, ਉਹ ਪ੍ਰਭੂ ਨੂੰ ਅੱਠੇ ਪਹਰ ਸਿਮਰਦਾ ਹੈ।
 
आठ पहर तेरे गुण गाइआ ॥
Āṯẖ pahar ṯere guṇ gā▫i▫ā.
Twenty-four hours a day, I sing Your Glorious Praises.
ਦਿਨ ਦੇ ਅਠੇ ਪਹਿਰ ਹੀ ਉਹ ਮੇਰੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।
xxxਜਿਸ ਮਨੁੱਖ ਨੇ ਅੱਠੇ ਪਹਰ (ਹਰ ਵੇਲੇ) ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।
 
नानकु दासु कहै बेनंती आठ पहर तुधु धिआई जीउ ॥४॥३४॥४१॥
Nānak ḏās kahai benanṯī āṯẖ pahar ṯuḏẖ ḏẖi▫ā▫ī jī▫o. ||4||34||41||
Servant Nanak utters this prayer: may I meditate on You twenty-four hours a day. ||4||34||41||
ਨਫਰ ਨਾਨਕ ਇਕ ਪ੍ਰਾਰਥਨਾ ਕਰਦਾ ਹੈ। ਦਿਨ ਦੇ ਅਠੇ ਪਹਿਰ ਹੀ ਮੈਂ ਤੇਰਾ ਅਰਾਧਨ ਕਰਦਾ ਹਾਂ।
ਧਿਆਈ = ਮੈਂ ਧਿਆਉਂਦਾ ਹਾਂ ॥੪॥ਹੇ ਪ੍ਰਭੂ! (ਤੇਰਾ) ਦਾਸ ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ (ਕਿ ਮਿਹਰ ਕਰ) ਮੈਂ ਅੱਠੇ ਪਹਰ ਤੈਨੂੰ ਯਾਦ ਕਰਦਾ ਰਹਾਂ ॥੪॥੩੪॥੪੧॥
 
आठ पहर राम नामु वापारो ॥
Āṯẖ pahar rām nām vāpāro.
Twenty-four hours a day, they deal in the Name of the Lord.
ਦਿਹੂੰ ਰੈਣ ਉਹ ਵਿਆਪਕ ਵਾਹਿਗੁਰੂ ਦੇ ਨਾਮ ਦਾ ਵਣਜ ਕਰਦਾ ਹੈ।
ਵਾਪਾਰੋ = ਵਾਪਾਰੁ, ਵਣਜ।ਸੇਵਕ ਅੱਠੇ ਪਹਰ ਪਰਮਾਤਮਾ ਦਾ ਨਾਮ ਵਣਜਦੇ ਹਨ।
 
आठ पहर गोविंद गुण गाईऐ बिसरु न कोई सासा जीउ ॥१॥
Āṯẖ pahar govinḏ guṇ gā▫ī▫ai bisar na ko▫ī sāsā jī▫o. ||1||
Twenty-four hours a day, sing the Glorious Praises of the Lord of the Universe. Do not forget Him, for even one breath. ||1||
ਸਮੂਹ ਦਿਹੂੰ ਹੀ ਸ੍ਰਿਸ਼ਟੀ ਦੇ ਸੁਆਮੀ ਦਾ ਤੂੰ ਜੱਸ ਗਾਹਿਨ ਕਰ ਅਤੇ ਇਕ ਸੁਆਸ ਦੇ ਸਮੇ ਲਈ ਭੀ ਉਸ ਨੂੰ ਨਾਂ ਭੁੱਲ।
ਸਾਸ = ਸਾਹ ॥੧॥ਅੱਠੇ ਪਹਰ ਗੋਬਿੰਦ ਦੇ ਗੁਣ ਗਾਣੇ ਚਾਹੀਦੇ ਹਨ। ਕੋਈ ਇੱਕ ਸਾਹ (ਲੈਂਦਿਆਂ ਭੀ ਪਰਮਾਤਮਾ ਨੂੰ) ਨਾਹ ਭੁਲਾ ॥੧॥
 
आठ पहर तुधु जापे पवना ॥
Āṯẖ pahar ṯuḏẖ jāpe pavnā.
Twenty-four hours a day, the wind breathes Your Name.
ਸਮੂਹ ਰੈਣ ਦਿਹੁੰ ਹਵਾ ਤੇਰਾ ਅਰਾਧਨ ਕਰਦੀ ਹੈ।
ਜਾਪੇ = ਜਪਦੀ ਹੈ, ਹੁਕਮ ਵਿਚ ਤੁਰਦੀ ਹੈ। ਪਵਨ = ਹਵਾ।(ਹੇ ਪ੍ਰਭੂ! ਤੇਰੀ ਬਣਾਈ ਹੋਈ) ਹਵਾ ਅੱਠੇ ਪਹਰ ਤੇਰੇ ਹੁਕਮ ਵਿਚ ਤੁਰਦੀ ਹੈ।
 
तिसु प्रभ कउ आठ पहर धिआई ॥१॥
Ŧis parabẖ ka▫o āṯẖ pahar ḏẖi▫ā▫ī. ||1||
meditate on that God, twenty-four hours a day. ||1||
ਉਸ ਸਾਹਿਬ ਦਾ ਅੱਠੇ ਪਹਿਰ ਸਿਮਰਨ ਕਰ।
ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ॥੧॥ਉਸ ਪ੍ਰਭੂ ਨੂੰ ਮੈਂ (ਉਸ ਦੀ ਮਿਹਰ ਨਾਲ) ਅੱਠੇ ਪਹਰ ਸਿਮਰਦਾ ਹਾਂ ॥੧॥
 
आठ पहर जिहवे आराधि ॥
Āṯẖ pahar jihve ārāḏẖ.
O tongue, dwell upon God, twenty-four hours a day,
ਹੇ ਜੀਭੇ! ਅਠੇ ਪਹਿਰ ਹੀ ਤੂੰ ਉਚਾਰਣ ਕਰ,
ਆਰਾਧਿ = ਸਿਮਰ।ਹੇ (ਮੇਰੀ) ਜੀਭ! ਅੱਠੇ ਪਹਰ ਸਿਮਰਨ ਕਰ,
 
आठ पहर पूजहु गुर पैर ॥१॥
Āṯẖ pahar pūjahu gur pair. ||1||
Twenty-four hours a day, I worship the Guru's Feet. ||1||
ਦਿਨ ਦੇ ਅੱਠੇ ਪਹਿਰ ਹੀ ਮੈਂ ਗੁਰਾਂ ਦੇ ਚਰਨਾ ਦੀ ਉਪਾਸ਼ਨਾ ਕਰਦਾ ਹਾਂ।
xxx॥੧॥ਅੱਠੇ ਪਹਿਰ (ਹਰ ਵੇਲੇ) ਗੁਰੂ ਦੇ ਪੈਰ ਪੂਜੋ ॥੧॥
 
आठ पहर सिमरहु प्रभ नामु ॥
Āṯẖ pahar simrahu parabẖ nām.
Twenty-four hours a day, meditate in remembrance on God's Name.
ਦਿਨ ਦੇ ਅੱਠੇ ਪਹਿਰ ਹੀ ਤੂੰ ਸਾਹਿਬ ਦੇ ਨਾਮ ਦਾ ਭਜਨ ਕਰ।
xxxਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਦਾ ਰਹੁ।
 
आठ पहर हरि हरि गुण गाउ ॥
Āṯẖ pahar har har guṇ gā▫o.
Twenty-four hours a day, chant the Glorious Praises of the Lord, Har, Har.
ਸਾਰੀ ਦਿਹਾੜੀ ਹੀ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰ।
xxxਤੇ ਹਰ ਵਕਤ ਪ੍ਰਭੂ ਦੇ ਗੁਣ ਗਾਉਂਦਾ ਹੈ।
 
आठ पहर प्रभ सिमरहु प्राणी ॥३॥
Āṯẖ pahar parabẖ simrahu parāṇī. ||3||
Twenty-four hours a day, O mortal, meditate on God. ||3||
ਦਿਨ ਦੇ ਅੱਠੇ ਪਹਿਰ ਹੀ ਸੁਆਮੀ ਦਾ ਚਿੰਤਨ ਕਰ ਹੇ ਜੀਵ!
ਪ੍ਰਾਣੀ = ਹੇ ਪ੍ਰਾਣੀ! ॥੩॥ਹੇ ਪ੍ਰਾਣੀ! (ਤੂੰ ਭੀ ਉਸ ਦੇ ਦਰ ਤੋਂ ਨਾਮ ਦੀ ਦਾਤ ਮੰਗ, ਤੇ) ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਰਹੁ ॥੩॥
 
आठ पहर संगी बटवारे ॥
Āṯẖ pahar sangī batvāre.
Twenty-four hours a day, the highway robbers are my companions.
ਦਿਨ ਰਾਤ, ਰਸਤੇ ਦੇ ਧਾੜਵੀ ਮੇਰੇ ਸਾਥੀ ਹਨ।
ਸੰਗੀ = ਸਾਥੀ। ਬਟਵਾਰੇ = ਵਾਟ-ਮਾਰੇ, ਰਾਹਜ਼ਨ, ਡਾਕੂ।(ਕਾਮਾਦਿਕ ਪੰਜੇ) ਡਾਕੂ ਅੱਠੇ ਪਹਰ (ਮਨੁੱਖ ਦੇ ਨਾਲ) ਸਾਥੀ ਬਣੇ ਰਹਿੰਦੇ ਹਨ (ਤੇ ਇਸ ਦੇ ਆਤਮਕ ਜੀਵਨ ਉਤੇ ਡਾਕਾ ਮਾਰਦੇ ਰਹਿੰਦੇ ਹਨ।)
 
आठ पहर धिआईऐ गोपालु ॥
Āṯẖ pahar ḏẖi▫ā▫ī▫ai gopāl.
Twenty-four hours a day, meditate on the Sustainer of the World.
ਅੱਠੇ ਪਹਿਰ ਹੀ ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਦਾ ਆਰਾਧਨ ਕਰ।
ਧਿਆਈਐ = ਧਿਆਉਣਾ ਚਾਹੀਦਾ ਹੈ।ਹੇ ਨਾਨਕ! (ਹਰੀ ਦੇ ਦਾਸਾਂ ਦੀ ਸੰਗਤ ਵਿਚ ਰਹਿ ਕੇ) ਅੱਠੇ ਪਹਿਰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ।