Sri Guru Granth Sahib Ji

Search ਆਪਣੇ in Gurmukhi

सरणि पए प्रभ आपणे गुरु होआ किरपालु ॥
Saraṇ pa▫e parabẖ āpṇe gur ho▫ā kirpāl.
The Guru is Merciful; we seek the Sanctuary of God.
ਜਿਨ੍ਹਾਂ ਉਤੇ ਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਆਪਣੇ ਸਾਹਿਬ ਦੀ ਪਨਾਹ ਲੈਂਦੇ ਹਨ।
ਸਰਣਿ ਪ੍ਰਭੂ = ਪ੍ਰਭੂ ਦੀ ਸਰਨ ਵਿਚ।ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਉਹ ਆਪਣੇ ਪਰਮਾਤਮਾ ਦੀ ਸਰਨ ਪੈਂਦਾ ਹੈ।
 
हउ गुर पूछउ आपणे गुर पुछि कार कमाउ ॥
Ha▫o gur pūcẖẖa▫o āpṇe gur pucẖẖ kār kamā▫o.
I ask my Guru for His Advice, and I follow the Guru's Advice.
ਮੈਂ ਆਪਣੇ ਗੁਰੂ ਪਾਸੋਂ ਪਤਾ ਕਰਦਾ ਹਾਂ ਅਤੇ ਉਸ ਦੀ ਦੰਸੀ ਸੂਚਨਾ ਅਨੁਸਾਰ ਅਮਲ ਕਮਾਉਂਦਾ ਹਾਂ।
ਪੁਛਿ = ਪੁੱਛ ਕੇ।(ਸੋ, ਇਸ 'ਨਿਰਬਾਣ ਪਦ' ਦੀ ਪ੍ਰਾਪਤੀ ਵਾਸਤੇ) ਮੈਂ ਆਪਣੇ ਗੁਰੂ ਨੂੰ ਪੁੱਛਾਂਗੀ, ਗੁਰੂ ਨੂੰ ਪੁੱਛ ਕੇ (ਉਸ ਦੀ ਦੱਸੀ) ਕਾਰ ਕਰਾਂਗੀ।
 
मनु दीजै गुर आपणे पाईऐ सरब पिआरु ॥
Man ḏījai gur āpṇe pā▫ī▫ai sarab pi▫ār.
Surrendering our minds to our Guru, we find universal love.
ਆਪਣਾ ਚਿੱਤ ਆਪਣੇ ਗੁਰਾਂ ਦੇ ਸਮਰਪਨ ਕਰ ਦੇਣ ਨਾਲ ਸਾਨੂੰ ਸਰਬ-ਵਿਆਪਕ ਸੁਆਮੀ ਦੀ ਪ੍ਰੀਤ ਪਰਾਪਤ ਹੋ ਜਾਂਦੀ ਹੈ।
ਸਰਬ ਪਿਆਰੁ = ਸਭ ਨਾਲ ਪਿਆਰ ਕਰਨ ਵਾਲਾ ਪਰਮਾਤਮਾ।ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, (ਇਸ ਤਰ੍ਹਾਂ) ਸਭ ਨਾਲ ਪਿਆਰ ਕਰਨ ਵਾਲਾ ਪ੍ਰਭੂ ਮਿਲਦਾ ਹੈ।
 
मनमुखु जाणै आपणे धीआ पूत संजोगु ॥
Manmukẖ jāṇai āpṇe ḏẖī▫ā pūṯ sanjog.
The self-willed manmukh looks upon his daughters, sons and relatives as his own.
ਕੁਮਾਰਗੀ ਪੁਰਸ਼ ਲੜਕੀਆਂ, ਪੁੱਤ੍ਰਾਂ ਤੇ ਸਨਬੰਧੀਆਂ ਨੂੰ ਆਪਦੇ ਨਿੱਜ ਦੇ ਕਹਿਕੇ ਸਮਝਦਾ ਹੈ।
ਸੰਜੋਗੁ = ਮੇਲ।(ਪ੍ਰਭੂ ਦੀ ਰਜ਼ਾ ਅਨੁਸਾਰ ਜਗਤ ਵਿਚ) ਧੀਆਂ ਪੁੱਤਰਾਂ ਦਾ ਮੇਲ (ਆ ਬਣਦਾ ਹੈ) ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਇਹਨਾਂ ਨੂੰ ਆਪਣੇ ਸਮਝ ਲੈਂਦਾ ਹੈ।
 
आपणे सेवक की पैज रखीआ दुइ कर मसतकि धारि जीउ ॥१६॥
Āpṇe sevak kī paij rakẖī▫ā ḏu▫e kar masṯak ḏẖār jī▫o. ||16||
He Himself preserves the honor of His servants; He places both His Hands upon their foreheads. ||16||
ਆਪਣੇ ਦੋਨੋ ਹੱਥ ਉਸ ਦੇ ਮੱਥੇ ਉਤੇ ਰੱਖ ਕੇ ਵਾਹਿਗੁਰੂ ਆਪਣੇ ਨੌਕਰ ਦੀ ਇਜ਼ਤ ਬਰਕਰਾਰ ਰੱਖਦਾ ਹੈ।
ਪੈਜ = ਲਾਜ, ਇੱਜ਼ਤ। ਦੁਇ ਕਰ = ਦੋਵੇਂ ਹੱਥ। ਧਾਰਿ = ਰੱਖ ਕੇ ॥੧੬॥ਆਪਣੇ ਦੋਵੇਂ ਹੱਥ ਸੇਵਕ ਦੇ ਸਿਰ ਉੱਤੇ ਰੱਖ ਕੇ ਖਸਮ-ਪ੍ਰਭੂ ਨੇ ਆਪ ਹੀ ਉਸ ਦੀ ਲਾਜ ਰੱਖੀ ਹੈ (ਤੇ ਉਸ ਨੂੰ ਵਿਕਾਰਾਂ ਤੋਂ ਬਚਾਇਆ ਹੈ) ॥੧੬॥
 
जो तउ कीने आपणे तिना कूं मिलिओहि ॥
Jo ṯa▫o kīne āpṇe ṯinā kūʼn mili▫ohi.
O Lord, You meet and merge with those whom you have made Your Own.
ਤੂੰ ਉਨ੍ਹਾਂ ਨੂੰ ਮਿਲਦਾ ਹੈ, ਜਿਨ੍ਹਾਂ ਨੂੰ ਤੂੰ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਹੇ ਸੁਆਮੀ!
ਜੋ = ਜਿਨ੍ਹਾਂ ਮਨੁੱਖਾਂ ਨੂੰ। ਤਉ = ਤੂੰ। ਕੂੰ = ਨੂੰ। ਮਿਲਿਓਹਿ = ਤੂੰ ਮਿਲ ਪਿਆ ਹੈਂ।(ਹੇ ਪ੍ਰਭੂ!) ਜਿਨ੍ਹਾਂ (ਵਡ-ਭਾਗੀਆਂ) ਨੂੰ ਤੂੰ ਆਪਣੇ (ਸੇਵਕ) ਬਣਾ ਲੈਂਦਾ ਹੈਂ, ਉਹਨਾਂ ਨੂੰ ਤੂੰ ਮਿਲ ਪੈਂਦਾ ਹੈਂ।
 
आपणे प्रीतम मिलि रहा अंतरि रखा उरि धारि ॥
Āpṇe parīṯam mil rahā anṯar rakẖā ur ḏẖār.
Oh, if only I could meet my Beloved, and keep Him enshrined deep within my heart!
ਰੱਬ ਕਰੇ ਮੈਂ ਆਪਣੇ ਪਿਆਰੇ ਨੂੰ ਮਿਲ ਪਵਾਂ ਅਤੇ ਉਸ ਨੂੰ ਆਪਣੇ ਹਿਰਦੇ ਤੇ ਦਿਲ ਨਾਲ ਲਾਈ ਰੱਖਾਂ।
ਉਰਿ = ਹਿਰਦੇ ਵਿਚ।(ਮਨ ਤਾਂਘਦਾ ਹੈ ਕਿ) ਆਪਣੇ ਪਿਆਰੇ ਨੂੰ (ਸਦਾ) ਮਿਲੀ ਰਹਾਂ, ਅੰਦਰ ਹਿਰਦੇ ਵਿਚ ਪਰੋ ਰੱਖਾਂ
 
जो प्रभि कीते आपणे सेई कहीअहि धंनि ॥
Jo parabẖ kīṯe āpṇe se▫ī kahī▫ahi ḏẖan.
They alone are called blessed, whom God has made His Own.
ਜਿਨ੍ਹਾਂ ਨੂੰ ਸੁਆਮੀ ਨੇ ਆਪਣੇ ਨਿਜ ਦੇ ਬਣਾਇਆ ਹੈ ਉਹ ਸ਼ਲਾਘਾ-ਯੋਗ ਆਖੇ ਜਾਂਦੇ ਹਨ।
ਪ੍ਰਭਿ = ਪ੍ਰਭੂ ਨੇ। ਕਹੀਅਹਿ = ਕਹੇ ਜਾਂਦੇ ਹਨ।ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇ ਕੇ) ਆਪਣਾ ਬਣਾ ਲਿਆ ਹੈ, ਉਹਨਾਂ ਨੂੰ ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ।
 
पके बंक दुआर मूरखु जाणै आपणे ॥
Pake bank ḏu▫ār mūrakẖ jāṇai āpṇe.
Those solid and beautiful mansions-the fools think that they belong to them.
ਪੁਖਤਾ ਬਣੇ ਹੋਏ ਅਤੇ ਸੁੰਦਰ ਮੰਦਰ ਨੂੰ ਮੁੜ੍ਹ ਆਪਣੇ ਨਿੱਜ ਦੇ ਸਮਝਦਾ ਹੈ।
ਬੰਕ = ਸੋਹਣੇ, ਬਾਂਕੇ।ਸੋਹਣੇ ਪੱਕੇ (ਘਰਾਂ ਦੇ) ਦਰਵਾਜ਼ਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ,
 
बाग मिलख घर बार किथै सि आपणे ॥
Bāg milakẖ gẖar bār kithai sė āpṇe.
the gardens, lands, houses, where are all those things, which they believed to be their own,
ਬਗੀਚੇ ਜਾਇਦਾਦਾਂ ਮਕਾਨ ਤੇ ਇਮਾਰਤਾ ਖੈਮੇ, ਓ ਕਿਸ ਥਾਂ ਤੇ ਹਨ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ;
ਸਿ = ਉਹ।ਬਾਗ਼, ਜ਼ਮੀਨਾਂ, ਘਰ-ਘਾਟ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ ਕਿਤੇ ਜਾਂਦੇ ਨਹੀਂ ਲੱਭਦੇ।
 
हउ कुरबानी गुर आपणे जिनि विछुड़िआ मेलिआ मेरा सिरजनहारा ॥१॥
Ha▫o kurbānī gur āpṇe jin vicẖẖuṛi▫ā meli▫ā merā sirjanhārā. ||1||
I am a sacrifice to my Guru, who has re-united me with my Creator Lord; I was separated from Him for such a long time! ||1||
ਮੈਂ ਆਪਣੇ ਗੁਰੂ ਉਤੇ ਬਲਿਹਾਰਨੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰੇ ਕਰਤਾਰ ਨਾਲ ਜੋੜ ਦਿਤਾ ਹੈ, ਜਿਸ ਨਾਲੋ ਮੈਂ ਵਿਛੁਨਾ ਹੋਇਆ ਸਾਂ।
xxx॥੧॥ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰਾ ਵਿੱਛੁੜਿਆ ਹੋਇਆ ਸਿਰਜਣਹਾਰ ਹਰੀ ਮਿਲਾ ਦਿੱਤਾ ਹੈ ॥੧॥
 
बिनु गुर प्रीतम आपणे जीउ कउणु भरमु चुकाए ॥
Bin gur parīṯam āpṇe jī▫o ka▫uṇ bẖaram cẖukā▫e.
Without our Beloved Guru, who can dispel our doubt?
ਆਪਣੇ ਪਿਆਰੇ ਗੁਰਾਂ ਦੇ ਬਗੈਰ, ਸਾਡਾ ਵਹਿਮ ਕਿਹੜਾ ਦੂਰ ਕਰ ਸਕਦਾ ਹੈ?
ਭਰਮੁ = ਮਨ ਦੀ ਭਟਕਣਾ। ਚੁਕਾਏ = ਦੂਰ ਕਰੇ।(ਕਿਉਂਕਿ,) ਹੇ ਜੀਉ! ਆਪਣੇ ਪ੍ਰੀਤਮ ਗੁਰੂ ਤੋਂ ਬਿਨਾ ਹੋਰ ਕੋਈ (ਸਾਡੇ ਮਨ ਦੀ) ਭਟਕਣਾ ਨੂੰ ਦੂਰ ਨਹੀਂ ਕਰ ਸਕਦਾ।
 
सा धन रंगु माणे जीउ आपणे नालि पिआरे ॥
Sā ḏẖan rang māṇe jī▫o āpṇe nāl pi▫āre.
The soul-bride enjoys the Love of her Beloved.
ਆਪਣੇ ਪ੍ਰੀਤਮ ਦੇ ਨਾਲ ਪਤਨੀ, ਉਸ ਦੇ ਪ੍ਰੇਮ ਦਾ ਅਨੰਦ ਲੈਂਦੀ ਹੈ।
ਸਾਧਨ = ਜੀਵ-ਇਸਤ੍ਰੀ।(ਹੇ ਮੇਰੀ ਮਾਂ!) ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦੀ ਹੈ, ਉਹ ਦਿਨ-ਰਾਤਿ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ,
 
बलिहारी गुर आपणे जिनि अउगण मेटि गुण परगटीआए ॥
Balihārī gur āpṇe jin a▫ugaṇ met guṇ pargatī▫ā▫e.
I am a sacrifice to my Guru, who has erased my demerits, and revealed my virtuous merits.
ਸਦਕੇ ਜਾਂਦਾ ਹਾਂ ਮੈਂ ਆਪਣੇ ਗੁਰਾਂ ਉਤੋਂ ਜਿਨ੍ਹਾਂ ਨੇ ਪਾਪ ਮੇਸਕੇ, ਮੇਰੇ ਵਿੱਚ ਨੇਕੀਆਂ ਪ੍ਰਕਾਸ਼ ਕਰ ਦਿੱਤੀਆਂ ਹਨ।
xxxਮੈਂ ਸਦਕੇ ਹਾਂ ਆਪਣੇ ਸਤਿਗੁਰੂ ਤੋਂ ਜਿਸ ਨੇ (ਜੀਵ ਦੇ) ਪਾਪ ਦੂਰ ਕਰ ਕੇ ਗੁਣ ਪਰਗਟ ਕੀਤੇ ਹਨ।
 
सभु को बीजे आपणे भले नो हरि भावै सो खेतु जमाइआ ॥
Sabẖ ko bīje āpṇe bẖale no har bẖāvai so kẖeṯ jamā▫i▫ā.
They all plant for their own good, but the Lord causes to grow only that field with which He is pleased.
ਹਰ ਕੋਈ ਆਪਣੇ ਲਾਭ ਲਈ ਕਾਸ਼ਤ ਕਰਦਾ ਹੈ। ਵਾਹਿਗੁਰੂ ਉਸ ਪੈਲੀ ਨੂੰ ਉਗਾਉਂਦਾ ਹੈ ਜਿਹੜੀ ਉਸ ਨੂੰ ਚੰਗੀ ਲੱਗੀ ਹੈ।
ਸਭੁ ਕੋ = ਹਰੇਕ ਜੀਵ। ਭਾਵੈ = ਚੰਗਾ ਲੱਗੇ।(ਆਪਣੇ ਵਲੋਂ) ਹਰ ਕੋਈ ਆਪਣੇ ਭਲੇ ਲਈ ਬੀਜਦਾ ਹੈ (ਪਰ) ਉਹੀ ਖੇਤ ਚੰਗਾ ਉੱਗਦਾ ਹੈ (ਭਾਵ, ਉਹੀ ਕਮਾਈ ਸਫਲ ਹੁੰਦੀ ਹੈ) ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ।
 
बलिहारी गुर आपणे सदा सदा घुमि वारिआ ॥
Balihārī gur āpṇe saḏā saḏā gẖum vāri▫ā.
I am a sacrifice to my True Guru; I am devoted and dedicated to Him, forever and ever.
ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ ਅਤੇ ਸਦੀਵ ਤੇ ਹਮੇਸ਼ਾਂ ਉਨ੍ਹਾਂ ਉਤੋਂ ਸਦਕੇ ਤੇ ਸਮਰਪਣ ਹਾਂ।
ਘੁਮਿ ਵਾਰਿਆ = ਸਦਕੇ ਵਾਰੀ ਹਾਂ।(ਇਸ ਲਈ) ਮੈਂ ਆਪਣੇ ਸਤਿਗੁਰੂ ਤੋਂ ਸਦਾ ਵਾਰਨੇ ਤੇ ਸਦਕੇ ਜਾਂਦਾ ਹਾਂ।
 
बलिहारी गुर आपणे सद सद कुरबाना ॥
Balihārī gur āpṇe saḏ saḏ kurbānā.
I am a sacrifice to my Guru; I am forever and ever a sacrifice to Him.
ਮੈਂ ਆਪਣੇ ਗੁਰਾਂ ਉਤੋਂ ਸਦਕੇ ਹਾਂ ਅਤੇ ਹਮੇਸ਼ਾਂ ਹਮੇਸ਼ਾਂ ਉਨ੍ਹਾਂ ਉਤੋਂ ਵਾਰਨੇ ਹਾਂ।
ਬਲਿਹਾਰੀ = ਸਦਕੇ।(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਹੁੰਦਾ ਹਾਂ ਸਦਾ ਕੁਰਬਾਨ ਜਾਂਦਾ ਹਾਂ।
 
हउ वंञा कुरबाणु साई आपणे ॥
Ha▫o vañā kurbāṇ sā▫ī āpṇe.
I am a sacrifice to my Lord Master.
ਮੈਂ ਆਪਣੇ ਮਾਲਕ ਉਤੋਂ ਬਲਿਹਾਰਨੇ ਜਾਂਦੀ ਹਾਂ।
ਹਉ = ਮੈਂ। ਵੰਞਾ = ਜਾਂਦੀ ਹਾਂ।ਹੇ ਮਾਂ! ਮੈਂ ਆਪਣੇ ਖਸਮ-ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ।
 
करु गहि लीने आपणे सचु हुकमि रजाई ॥
Kar gėh līne āpṇe sacẖ hukam rajā▫ī.
Taking me by the hand, He made me His own, through the True Order of His Command.
ਮੈਨੂੰ ਹੱਥੋਂ ਪਕੜ ਕੇ ਆਪਣੇ ਫੁਰਮਾਨ ਅਤੇ ਭਾਣੇ ਦੇ ਰਾਹੀਂ, ਉਸ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਸਚੁ = ਸਦਾ-ਥਿਰ ਰਹਿਣ ਵਾਲਾ। ਹੁਕਮਿ = ਹੁਕਮ ਅਨੁਸਾਰ। ਰਜਾਈ = ਰਜ਼ਾ ਦਾ ਮਾਲਕ।(ਹੇ ਭਾਈ!) ਉਹ ਰਜ਼ਾ ਦਾ ਮਾਲਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਨੇ ਆਪਣੇ ਹੁਕਮ ਵਿਚ ਹੀ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਚਰਨਾਂ ਵਿਚ ਲੀਨ ਕਰ ਲਿਆ ਹੈ।
 
बलिहारी गुर आपणे सद सद बलि जाउ ॥
Balihārī gur āpṇe saḏ saḏ bal jā▫o.
I am a sacrifice to my Guru; forever and ever, I am a sacrifice to Him.
ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਅਤੇ ਹਮੇਸ਼ਾਂ ਉਸ ਤੋਂ ਕੁਰਬਾਨ ਹਾਂ।
ਸਦ ਸਦ = ਸਦਾ ਸਦਾ, ਸਦਾ ਹੀ। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਸਦਕੇ।(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਹੀ ਸਦਕੇ ਜਾਂਦਾ ਹਾਂ, ਮੈਂ ਗੁਰੂ ਤੋਂ ਵਾਰਨੇ ਜਾਂਦਾ ਹਾਂ,