Sri Guru Granth Sahib Ji

Search ਆਪਨ in Gurmukhi

परमेसर ते भुलिआं विआपनि सभे रोग ॥
Parmesar ṯe bẖuli▫āʼn vi▫āpan sabẖe rog.
Forgetting the Transcendent Lord, all sorts of illnesses are contracted.
ਪਾਰਬ੍ਰਹਿਮ ਨੂੰ ਭੁਲਾਉਣ ਕਰਕੇ ਇਨਸਾਨ ਨੂੰ ਸਾਰੀਆਂ ਬੀਮਾਰੀਆਂ ਚਿਮੜ ਜਾਂਦੀਆਂ ਹਨ।
ਵਿਆਪਨਿ = ਜ਼ੋਰ ਪਾ ਲੈਂਦੇ ਹਨ।ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ।
 
आपनड़ै मनि चिति कहनि चंगेरिआ ॥
Āpnaṛai man cẖiṯ kahan cẖangeri▫ā.
In their conscious minds, they call themselves good.
ਆਪਣੇ ਦਿਲ ਹੀ ਦਿਲ ਅੰਦਰ ਉਹ ਆਪਣੇ ਆਪ ਨੂੰ ਚੰਗਾ ਆਖਦੇ ਹਨ।
xxxਉਹ ਲੋਕ ਆਪਣੇ ਮਨ ਵਿਚ ਚਿੱਤ ਵਿਚ (ਆਪਣੇ ਆਪ ਨੂੰ) ਚੰਗੇ ਆਖਦੇ ਹਨ,
 
आपन तनु नही जा को गरबा ॥
Āpan ṯan nahī jā ko garbā.
The body which you are so proud of, does not belong to you.
ਹੇ ਜੀਵ! ਇਹ ਦੇਹਿ ਜਿਸ ਤੇ ਤੂੰ ਮਾਣ ਕਰਦਾ ਹੈ, ਤੇਰੀ ਨਹੀਂ।
ਤਨੁ = ਸਰੀਰ। ਜਾ ਕੋ = ਜਿਸ ਦਾ। ਗਰਬਾ = ਅਹੰਕਾਰ।ਇਹ ਸਰੀਰ ਜਿਸ ਦਾ (ਤੂੰ) ਮਾਣ ਕਰਦਾ ਹੈਂ (ਸਦਾ ਲਈ) ਆਪਣਾ ਨਹੀਂ ਹੈ।
 
राज मिलख नही आपन दरबा ॥१॥
Rāj milakẖ nahī āpan ḏarbā. ||1||
Power, property and wealth are not yours. ||1||
ਪਾਤਸ਼ਾਹੀ, ਜਾਇਦਾਦ ਤੇ ਦੌਲਤ ਤੇਰੇ ਨਹੀਂ।
ਮਿਲਖ = ਜ਼ਮੀਨ। ਦਰਬਾ = {द्रव्य} ਧਨ ॥੧॥ਰਾਜ, ਭੁਇਂ, ਧਨ (ਇਹ ਭੀ ਸਦਾ ਲਈ) ਆਪਣੇ ਨਹੀਂ ਹਨ ॥੧॥
 
आपन नही का कउ लपटाइओ ॥
Āpan nahī kā ka▫o laptā▫i▫o.
They are not yours, so why do you cling to them?
ਉਹ ਤੇਰੇ ਨਹੀਂ, ਤਦ ਫਿਰ ਉਨ੍ਹਾਂ ਨੂੰ ਕਿਉਂ ਚਿਮੜਦਾ ਹੈ?
ਕਾ ਕਉ = ਕਿਸ ਨੂੰ? ਲਪਟਾਇਓ = ਚੰਬੜਿਆ ਹੋਇਆ, ਮੋਹ ਕਰ ਰਿਹਾ।(ਤੂੰ) ਕਿਸ ਕਿਸ ਨਾਲ ਮੋਹ ਕਰ ਰਿਹਾ ਹੈਂ? (ਇਹਨਾਂ ਵਿਚੋਂ ਕੋਈ ਭੀ ਸਦਾ ਲਈ) ਤੇਰਾ ਆਪਣਾ ਨਹੀਂ ਹੈ।
 
आपन नामु सतिगुर ते पाइओ ॥१॥ रहाउ ॥
Āpan nām saṯgur ṯe pā▫i▫o. ||1|| rahā▫o.
Only the Naam, the Name of the Lord, is yours; it is received from the True Guru. ||1||Pause||
ਕੇਵਲ ਨਾਮ ਹੀ ਤੇਰਾ ਹੈ ਅਤੇ ਇਹ ਤੈਨੂੰ ਸੱਚੇ ਗੁਰਾਂ ਪਾਸੋਂ ਪ੍ਰਾਪਤ ਹੋਵੇਗਾ। ਠਹਿਰਾਉ।
ਤੇ = ਤੋਂ ॥੧॥(ਸਦਾ ਲਈ) ਆਪਣਾ (ਬਣੇ ਰਹਿਣ ਵਾਲਾ ਪਰਮਾਤਮਾ ਦਾ) ਨਾਮ (ਹੀ) ਹੈ (ਜੋ) ਗੁਰੂ ਪਾਸੋਂ ਮਿਲਦਾ ਹੈ! ॥੧॥ ਰਹਾਉ॥
 
सुत बनिता आपन नही भाई ॥
Suṯ baniṯā āpan nahī bẖā▫ī.
Children, spouse and siblings are not yours.
ਪ੍ਰਤੂ ਪਤਨੀ ਅਤੇ ਭਰਾ ਤੇਰੇ ਨਹੀਂ।
ਸੁਤ = ਪੁੱਤਰ। ਬਨਿਤਾ = ਇਸਤ੍ਰੀ।ਪੁੱਤਰ, ਇਸਤ੍ਰੀ, ਭਰਾ, (ਇਹਨਾਂ ਵਿਚੋਂ ਕੋਈ ਆਪਣਾ ਨਹੀਂ)
 
हैवर गैवर आपन नही काम ॥३॥
Haivar gaivar āpan nahī kām. ||3||
Fine horses and magnificent elephants are of no use to you. ||3||
ਉਮਦਾ ਘੋੜੇ ਅਤੇ ਸੁੰਦਰ ਹਾਥੀ ਤੇਰੇ ਕਿਸੇ ਕੰਮ ਨਹੀਂ।
ਹੈਵਰ = {हय-वर, ਹਯ ਵਰ} ਵਧੀਆ ਘੋੜੇ। ਗੈਵਰ = {गज-वर} ਵਧੀਆ ਹਾਥੀ ॥੩॥ਵਧੀਆ ਘੋੜੇ, ਵਧੀਆ ਹਾਥੀ (ਇਹ ਭੀ ਸਦਾ ਲਈ) ਆਪਣੇ ਕੰਮ ਨਹੀਂ ਆ ਸਕਦੇ ॥੩॥
 
सुणि सखीए मेरी नीद भली मै आपनड़ा पिरु मिलिआ ॥
Suṇ sakẖī▫e merī nīḏ bẖalī mai āpnaṛā pir mili▫ā.
Listen, O my companions: now I sleep well, since I found my Husband Lord.
ਸ੍ਰਵਣ ਕਰ ਹੇ ਮੇਰੇ ਮਿੱਤਰ! ਮੇਰੀ ਨੀਦਰ ਸ਼੍ਰੇਸ਼ਟ ਹੈ, ਕਿਉਂਕਿ ਮੈਨੂੰ ਆਪਣਾ ਪਿਆਰਾ ਪਤੀ ਮਿਲ ਪਿਆ ਹੈ।
xxxਹੇ ਸਹੇਲੀਏ! ਸੁਣ, (ਹੁਣ) ਮੈਨੂੰ ਨੀਂਦ ਭੀ ਪਿਆਰੀ ਲੱਗਦੀ ਹੈ, (ਕਿਉਂਕਿ ਸੁਪਨੇ ਵਿਚ ਭੀ) ਮੈਨੂੰ ਆਪਣਾ ਪਿਆਰਾ ਪਤੀ ਮਿਲ ਪੈਂਦਾ ਹੈ।
 
आपन आपु आपहि उपाइओ ॥
Āpan āp āpėh upā▫i▫o.
He Himself created Himself.
ਆਪਣਾ ਆਪ ਉਸ ਨੇ ਆਪੇ ਹੀ ਪੈਦਾ ਕੀਤਾ ਹੈ।
ਆਪੁ = ਆਪਣੇ ਆਪ ਨੂੰ।ਆਪਣੇ ਆਪ ਨੂੰ ਦਿੱਸਦੇ ਸਰੂਪ ਵਿਚ ਲਿਆਉਣ ਵਾਲਾ ਭੀ ਆਪ ਹੀ ਹੈ,
 
आपन मोह घटे घटि दीने ॥
Āpan moh gẖate gẖat ḏīne.
Maya has infused attachment to itself in each and every heart.
ਆਪਣੀ ਮੁਹੱਬਤ ਇਸ ਨੇ ਹਰ ਦਿਲ ਅੰਦਰ ਪਾਈ ਹੋਈ ਹੈ।
ਘਟੇ ਘਟਿ = ਘਟਿ ਘਟਿ, ਹਰੇਕ ਸਰੀਰ ਵਿਚ।ਹਰੇਕ ਜੀਵ ਦੇ ਹਿਰਦੇ ਵਿਚ ਇਸ ਨੇ ਆਪਣਾ ਮੋਹ ਟਿਕਾ ਦਿੱਤਾ ਹੈ।
 
पसु आपन हउ हउ करै नानक बिनु हरि कहा कमाति ॥१॥
Pas āpan ha▫o ha▫o karai Nānak bin har kahā kamāṯ. ||1||
The beast indulges in egotism, selfishness and conceit; O Nanak, without the Lord, what can anyone do? ||1||
ਡੰਗਰ ਸਵੈ-ਹੰਗਤਾ ਤੇ ਗ਼ਰੂਰ ਅੰਦਰ ਵਿਚਰਦਾ ਹੈ। ਨਾਨਕ, ਵਾਹਿਗੁਰੂ ਦੇ ਬਗੈਰ ਉਹ ਕੀ ਕਰ ਸਕਦਾ ਹੈ?
ਪਸੁ = ਪਸ਼ੂ, ਮੂਰਖ। ਹਉ ਹਉ ਕਰੈ = 'ਮੈਂ ਮੈਂ' ਕਰਦਾ ਹੈ, ਅਹੰਕਾਰ ਕਰਦਾ ਹੈ ਕਿ ਮੈਂ ਕਰਦਾ ਹਾਂ ॥੧॥ਪਰ ਹੇ ਨਾਨਕ! ਮੂਰਖ ਮਨੁੱਖ ਮਾਣ ਕਰਦਾ ਹੈ ਕਿ ਮੈਂ ਕਰਦਾ ਹਾਂ। ਪ੍ਰਭੂ ਦੀ ਪ੍ਰੇਰਨਾ ਤੋਂ ਬਿਨਾ ਜੀਵ ਕੁਝ ਨਹੀਂ ਕਰ ਸਕਦਾ ॥੧॥
 
आपन खेलु आप ही कीनो ॥
Āpan kẖel āp hī kīno.
He Himself has set His own play in motion.
ਆਪਣੀ ਖੇਡ ਉਸ ਨੇ ਆਪੇ ਹੀ ਰਚ ਰੱਖੀ ਹੈ।
xxxਇਹ ਸਾਰਾ ਜਗਤ-ਖੇਲ ਪ੍ਰਭੂ ਨੇ ਆਪ ਹੀ ਬਣਾਇਆ ਹੈ।
 
साधू संगति तउ बसै जउ आपन होहि दइआल ॥
Sāḏẖū sangaṯ ṯa▫o basai ja▫o āpan hohi ḏa▫i▫āl.
He joins the Saadh Sangat, the Company of the Holy, only when the Lord Himself shows His Mercy.
ਕੇਵਲ ਤਦੋ ਹੀ ਪ੍ਰਾਣੀ ਸਤਿ ਸੰਗਤ ਅੰਦਰ ਨਿਵਾਸ ਕਰਦਾ ਹੈ, ਜਦੋ ਪ੍ਰਭੂ ਖੁਦ ਮਿਹਰਬਾਨ ਹੁੰਦਾ ਹੈ।
ਆਪਨ = ਪ੍ਰਭੂ ਆਪ ਹੀ।ਤੇ, ਗੁਰੂ ਦੀ ਸੰਗਤ ਵਿਚ ਮਨੁੱਖ ਤਦੋਂ ਟਿਕਦਾ ਹੈ, ਜੇ ਪ੍ਰਭੂ ਆਪ ਕਿਰਪਾ ਕਰੇ।
 
बीरा आपन बुरा मिटावै ॥
Bīrā āpan burā mitāvai.
One who eradicates his own evil is a brave warrior;
ਸੂਰਮਾ ਉਹ ਹੈ, ਜਿਹੜਾ ਆਪਣੀ ਬਦੀ ਨੂੰ ਮੇਟ ਸੁੱਟਦਾ ਹੈ,
ਬੀਰਾ = ਸੂਰਮਾ। ਬੁਰਾ = ਦੂਜਿਆਂ ਵਾਸਤੇ ਬੁਰਾਈ, ਦੂਜਿਆਂ ਦਾ ਬੁਰਾ ਤੱਕਣਾ।ਉਹ ਮਨੁੱਖ ਸੂਰਮਾ ਜਾਣੋ ਜੇਹੜਾ (ਮਿਥੇ ਹੋਏ ਵੈਰੀਆਂ ਦਾ ਖੁਰਾ-ਖੋਜ ਮਿਟਾਣ ਦੇ ਥਾਂ) ਆਪਣੇ ਅੰਦਰੋਂ ਦੂਜਿਆਂ ਦਾ ਬੁਰਾ ਮੰਗਣ ਦੇ ਸੁਭਾਵ ਦਾ ਨਿਸ਼ਾਨ ਮਿਟਾ ਦੇਵੇ।
 
बाधिओ आपन हउ हउ बंधा ॥
Bāḏẖi▫o āpan ha▫o ha▫o banḏẖā.
Man is bound by the chains of his own egotism, selfishness and conceit.
ਇਨਸਾਨ ਆਪਣੀ ਹਊਮੇ ਅਤੇ ਸਵੈ-ਹੰਗਤਾ ਦੀਆਂ ਜੰਜੀਰਾਂ ਨਾਲ ਜਕੜਿਆ ਹੋਇਆ ਹੈ।
ਬੰਧਾ = ਬੰਧਨ।(ਪਰ ਮਨੁੱਖ) ਆਪ ਹੀ ਆਪਣੀ ਹਉਮੈ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ (ਤੇ ਦੂਜਿਆਂ ਨਾਲ ਖਹਿੰਦਾ ਹੈ, ਆਪਣੀ ਕੀਤੀ ਵਧੀਕੀ ਦਾ ਖ਼ਿਆਲ ਤਕ ਨਹੀਂ ਆਉਂਦਾ,
 
रोसु न काहू संग करहु आपन आपु बीचारि ॥
Ros na kāhū sang karahu āpan āp bīcẖār.
Do not be angry with anyone else; look within your own self instead.
ਕਿਸੇ ਨਾਲ ਗੁੱਸੇ ਨਾਂ ਹੋ ਤੇ ਆਪਣੇ ਆਪੇ ਨੂੰ ਸੋਚ ਸਮਝ।
ਰੋਸ = ਗੁੱਸਾ। ਆਪਨ ਆਪੁ = ਆਪਣੇ ਆਪ ਨੂੰ।ਕਿਸੇ ਹੋਰ ਨਾਲ ਗੁੱਸਾ ਨਾਹ ਕਰੋ, (ਇਸ ਦੇ ਥਾਂ) ਆਪਣੇ ਆਪ ਨੂੰ ਵਿਚਾਰੋ (ਸੋਧੇ, ਕਿ ਕਿਸੇ ਨਾਲ ਝਗੜਨ ਵਿਚ ਆਪਣਾ ਕੀਹ ਕੀਹ ਦੋਸ ਹੈ)।
 
आपन कीआ करहि आपि आगै पाछै आपि ॥
Āpan kī▫ā karahi āp āgai pācẖẖai āp.
He Himself has acted, and He Himself acts. He was in the past, and He shall be in the future.
ਵਾਹਿਗੁਰੂ ਨੇ ਆਪੇ ਹੀ ਕੀਤਾ ਹੈ ਅਤੇ ਆਪੇ ਹੀ ਕਰਦਾ ਹੈ। ਉਹ ਪਿਛੋ ਸੀ ਅਤੇ ਖੁਦ ਹੀ ਅੱਗੇ ਨੂੰ ਹੋਵੇਗਾ।
ਆਗੈ ਪਾਛੈ = ਲੋਕ ਪਰਲੋਕ ਵਿਚ।(ਪਰ ਇਹ ਸਭ ਪ੍ਰਭੂ ਦੀ ਮਿਹਰ ਹੈ)। ਹੇ ਪ੍ਰਭੂ! ਇਹ ਸਾਰਾ ਖੇਲ ਤੂੰ ਹੀ ਕੀਤਾ ਹੈ, ਹੁਣ ਭੀ ਤੂੰ ਹੀ ਸਭ ਕੁਝ ਕਰ ਰਿਹਾ ਹੈਂ। ਲੋਕ ਪਰਲੋਕ ਵਿਚ ਜੀਆਂ ਦਾ ਰਾਖਾ ਤੂੰ ਆਪ ਹੀ ਹੈਂ।
 
आपन संगि आपि प्रभ राते ॥
Āpan sang āp parabẖ rāṯe.
You Yourself, God, are imbued with Yourself.
ਆਪਣੇ ਆਪ ਨਾਲ ਤੂੰ ਆਪੇ ਹੀ ਰੰਗਿਆ ਹੋਇਆ ਹੈ।
ਪ੍ਰਭ = ਹੇ ਪ੍ਰਭੂ! ਰਾਤੇ = ਮਗਨ, ਮਸਤ।ਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ।
 
नानक राखि लेहु आपन करि करम ॥७॥
Nānak rākẖ leho āpan kar karam. ||7||
Nanak: uplift them, and redeem them, O Lord - show Your Mercy! ||7||
ਹੈ ਪ੍ਰਭੂ, ਆਪਣੀ ਰਹਿਮਤ ਧਾਰ ਕੇ ਨਾਨਕ ਦਾ ਪਾਰ ਉਤਾਰਾ ਕਰ।
ਆਪਨ ਕਰਮ = ਆਪਣੀ ਮੇਹਰ ॥੭॥ਹੇ ਨਾਨਕ! (ਇਸ ਵਿਚਾਰੇ ਜੀਵ ਵਾਸਤੇ ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ) ਆਪਣੀ ਮੇਹਰ ਕਰ ਕੇ (ਇਸ ਨੂੰ) ਬਚਾ ਲਵੋ ॥੭॥