Sri Guru Granth Sahib Ji

Search ਆਪੁ in Gurmukhi

नानक वडा आखीऐ आपे जाणै आपु ॥२२॥
Nānak vadā ākẖī▫ai āpe jāṇai āp. ||22||
O Nanak, call Him Great! He Himself knows Himself. ||22||
ਹੇ ਨਾਨਕ! ਉਸਨੂੰ ਵਿਸ਼ਾਲ ਵਰਨਣ ਕਰ। ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ।
ਆਖੀਐ = ਆਖੀਦਾ ਹੈ (ਜਿਸ ਅਕਾਲ ਪੁਰਖ ਨੂੰ)। ਆਪੇ = ਉਹ ਅਕਾਲ ਪੁਰਖ ਆਪ ਹੀ। ਜਾਣੈ = ਜਾਣਦਾ ਹੈ। ਆਪੁ = ਆਪਣੇ ਆਪ ਨੂੰ।ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ। (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ ॥੨੨॥
 
रस कस आपु सलाहणा ए करम मेरे करतार ॥१॥
Ras kas āp salāhṇā e karam mere karṯār. ||1||
I am caught in these tastes and flavors, and in self-conceited praise. These are my actions, O my Creator! ||1||
ਜਿਹੋ ਜਿਹਿਆਂ ਪਾਪਾਂ, ਮਿੱਠੇ ਤੇ ਸਲੂਣੇ ਸੁਆਦਾ ਅਤੇ ਸਵੈ-ਵਡਿਆਈ ਅੰਦਰ, ਮੈਂ ਖਪਤ ਹੋਇਆ ਹੋਇਆ ਹਾਂ। ਇਹ ਹਨ ਮੇਰੀਆਂ ਕਰਤੂਤਾਂ, ਹੇ ਮੇਰੇ ਸਿਰਜਣਹਾਰ।
ਰਸ ਕਸ = ਚਸਕੇ। ਆਪੁ ਸਲਾਹਣਾ = ਆਪਣੇ ਆਪ ਨੂੰ ਵਡਿਆਉਣਾ। ਏ = ਇਹ।੧।ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ। ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ ॥੧॥
 
हरि जपि जीअरे छुटीऐ गुरमुखि चीनै आपु ॥३॥
Har jap jī▫are cẖẖutī▫ai gurmukẖ cẖīnai āp. ||3||
Chanting the Name of the Lord, O my soul, you shall be emancipated; as Gurmukh, you shall come to understand your own self. ||3||
ਹੇ ਮੇਰੀ ਜਿੰਦੇ! ਗੁਰਾਂ ਦੇ ਰਾਹੀਂ, ਆਪਣੇ ਆਪ ਦੀ ਪਛਾਣ ਅਤੇ ਵਾਹਿਗੁਰੂ ਦਾ ਅਰਾਧਨ ਕਰਨ ਦੁਆਰਾ ਤੂੰ ਬੰਦਖਲਾਸ ਹੋ ਜਾਵੇਗੀ।
ਜੀਅ ਰੇ = ਹੇ ਜਿੰਦੇ! ਚੀਨੈ = ਪਛਾਣਦਾ ਹੈ। ਆਪੁ = ਆਪਣੇ ਆਪ ਨੂੰ।੩।ਹੇ ਮੇਰੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਹੀ (ਇਸ ਤ੍ਰਿਸ਼ਨਾ ਤੋਂ) ਖ਼ਲਾਸੀ ਹੋ ਸਕਦੀ ਹੈ (ਕਿਉਂਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਜਪਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ॥੩॥
 
आपु गइआ सुखु पाइआ मिलि सललै सलल समाइ ॥२॥
Āp ga▫i▫ā sukẖ pā▫i▫ā mil sallai salal samā▫e. ||2||
Give up your selfishness, and you shall find peace; like water mingling with water, you shall merge in absorption. ||2||
ਸਵੈ-ਹੰਗਤਾ ਨੂੰ ਮੇਸਣ ਦੁਆਰਾ ਬੰਦਾ ਆਰਾਮ ਪਾ ਲੈਂਦਾ ਹੈ ਅਤੇ ਪਾਣੀ ਦੇ ਪਾਣੀ ਨਾਲ ਰਲ ਜਾਣ ਦੀ ਤਰ੍ਹਾਂ (ਸਾਈਂ ਵਿੱਚ) ਲੀਨ ਹੋ ਜਾਂਦਾ ਹੈ।
ਮਿਲਿ = ਮਿਲ ਕੇ। ਆਪੁ = ਆਪਾ-ਭਾਵ, ਸੁਆਰਥ। ਸਲਲ = ਪਾਣੀ।੨।(ਪ੍ਰਭੂ-ਚਰਨਾਂ ਵਿਚ ਸੁਰਤ ਟਿਕਿਆਂ ਮਨੁੱਖ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਆਤਮਕ ਅਨੰਦ ਮਿਲਦਾ ਹੈ (ਪਰਮਾਤਮਾ ਨਾਲ ਮਨੁੱਖ ਇਉਂ ਇਕ-ਮਿਕ ਹੋ ਜਾਂਦਾ ਹੈ) ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇਕ-ਰੂਪ ਹੋ ਜਾਂਦਾ ਹੈ ॥੨॥
 
सोई काजी जिनि आपु तजिआ इकु नामु कीआ आधारो ॥
So▫ī kājī jin āp ṯaji▫ā ik nām kī▫ā āḏẖāro.
He alone is a Qazi, who renounces selfishness and conceit, and makes the One Name his Support.
ਉਹੀ ਕਾਜ਼ੀ ਹੈ, ਜਿਸ ਨੇ ਸਵੈ-ਹੰਗਤਾ ਛੱਡ ਦਿੱਤੀ ਹੈ ਅਤੇ ਕੇਵਲ ਵਾਹਿਗੁਰੂ ਦੇ ਨਾਮ ਨੂੰ ਹੀ ਆਪਣਾ ਆਸਰਾ ਬਣਾਇਆ ਹੈ।
ਆਪੁ = ਆਪਾ-ਭਾਵ। ਆਧਾਰੋ = ਆਸਰਾ।ਉਹੀ ਮੁਨੱਖ ਕਾਜ਼ੀ ਹੈ ਜਿਸ ਨੇ ਆਪਾ-ਭਾਵ ਤਿਆਗ ਦਿੱਤਾ ਹੈ, ਅਤੇ ਜਿਸ ਨੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ,
 
आपु पछाणै बूझै सोइ ॥
Āp pacẖẖāṇai būjẖai so▫e.
They are self-realized; they understand God.
ਉਹ ਜੋ ਆਪਣੇ ਆਪ ਨੂੰ ਸਿੰਞਾਣਦਾ ਹੈ ਉਸ ਨੂੰ ਸਮਝਦਾ ਹੈ।
ਆਪੁ = ਆਪਣੇ ਆਪ ਨੂੰ, ਆਪਣੇ ਅਸਲੇ ਨੂੰ।ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ (ਅਕਲ-ਦਾਤਾ) ਸਮਝਦਾ ਹੈ,
 
सतगुर की सेवा गाखड़ी सिरु दीजै आपु गवाइ ॥
Saṯgur kī sevā gākẖ▫ṛī sir ḏījai āp gavā▫e.
It is very difficult to serve the True Guru. Surrender your head; give up your selfishness.
ਸੰਚੇ ਗੁਰਾਂ ਦੀ ਚਾਕਰੀ ਕਠਨ ਹੈ। ਇਹ ਸੀਸ ਭੇਟਾ ਕਰਨ ਅਤੇ ਸਵੈ-ਹੰਗਤਾ ਗਵਾਉਣ ਦੁਆਰਾ ਪਰਾਪਤ ਹੁੰਦਾ ਹੈ।
ਗਾਖੜੀ = ਔਖੀ, ਕਠਨ। ਦੀਜੈ = ਦੇਣਾ ਪੈਂਦਾ ਹੈ। ਆਪੁ = ਆਪਾ-ਭਾਵ। ਗਵਾਇ = ਗਵਾ ਕੇ, ਦੂਰ ਕਰਕੇ।(ਇਹ ਸੰਸਕਾਰ ਮਿਟਦੇ ਹਨ ਗੁਰੂ ਦੀ ਸਰਨ ਪਿਆਂ, ਪਰ) ਗੁਰੂ ਦੀ ਦੱਸੀ ਸੇਵਾ ਬੜੀ ਔਖੀ ਹੈ, ਆਪਾ-ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ।
 
जिनी गुरमुखि नामु धिआइआ विचहु आपु गवाइ ॥
Jinī gurmukẖ nām ḏẖi▫ā▫i▫ā vicẖahu āp gavā▫e.
The Gurmukhs meditate on the Naam; they eradicate selfishness and conceit from within.
ਗੁਰੂ-ਸਮਰਪਣ ਜੋ ਹਰੀ ਨਾਮ ਨੂੰ ਸਿਮਰਦੇ ਹਨ ਅਤੇ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਦੂਰ ਕਰਦੇ ਹਨ।
ਆਪੁ = ਆਪਾ-ਭਾਵ, ਹਉਮੈ। ਗਵਾਇ = ਦੂਰ ਕਰ ਕੇ।ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,
 
अंतरि लागि न तामसु मूले विचहु आपु गवाए ॥
Anṯar lāg na ṯāmas mūle vicẖahu āp gavā▫e.
His inner being is not touched by anger or dark energies at all; he has lost his selfishness and conceit.
ਗੁੱਸਾ ਉਸ ਦੇ ਹਿਰਦੇ ਨੂੰ ਅਸਲੋ ਹੀ ਨਹੀਂ ਪੋਹਦਾ, ਕਿਉਂ ਜੋ ਉਸ ਨੇ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰ ਦਿਤਾ ਹੈ।
ਨ ਲਾਗਿ = ਨਹੀਂ ਲੱਗਦੀ। ਤਾਮਸੁ = (ਵਿਕਾਰਾਂ ਦੀ) ਕਾਲਖ। ਮੂਲੇ = ਬਿਲਕੁਲ। ਆਪੁ = ਆਪਾ-ਭਾਵ।ਉਸ ਦੇ ਅੰਦਰ ਵਿਕਾਰਾਂ ਦੀ ਕਾਲਖ ਕਦੇ ਭੀ ਅਸਰ ਨਹੀਂ ਕਰਦੀ, ਉਹ ਆਪਣੇ ਅੰਦਰੋਂ ਆਪਾ-ਭਾਵ ਗਵਾਈ ਰੱਖਦਾ ਹੈ।
 
आपु छोडि चरणी लगा चला तिन कै भाइ ॥
Āp cẖẖod cẖarṇī lagā cẖalā ṯin kai bẖā▫e.
Renouncing selfishness, I fall at their feet, and walk in harmony with His Will.
ਆਪਣੀ ਸਵੇ-ਹੰਗਤਾ ਨੂੰ ਤਿਆਗ ਕੇ ਮੈਂ ਉਨ੍ਹਾਂ ਦੇ ਪੈਰੀ ਪੈਦਾ ਅਤੇ ਉਨ੍ਹਾਂ ਦੇ ਭਾਣੇ ਅਨੁਸਾਰ ਟੁਰਦਾ ਹਾਂ।
ਆਪੁ = ਆਪਾ-ਭਾਵ। ਲਗਾ = ਲੱਗਾਂ, ਮੈਂ ਲੱਗਦਾ ਹਾਂ। ਭਾਇ = ਪ੍ਰੇਮ ਵਿਚ, ਰਜ਼ਾ ਵਿਚ।ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ, ਮੈਂ ਉਹਨਾਂ ਦੇ ਪਿਆਰ ਅਨੁਸਾਰ ਹੋ ਕੇ ਤੁਰਦਾ ਹਾਂ।
 
आपै आपु मिलाए बूझै ता निरमलु होवै सोई ॥
Āpai āp milā▫e būjẖai ṯā nirmal hovai so▫ī.
Those whom He unites with Himself, understand and become pure.
ਜੇਕਰ ਗੁਰੂ ਜੀ ਆਪਣੇ ਆਪ ਨਾਲ ਮਿਲਾ ਲੈਣ, ਤਦ ਉਹ ਇਨਸਾਨ ਸੁਆਮੀ ਨੂੰ ਸਮਝਦਾ ਹੈ ਅਤੇ ਪਵਿੱਤ੍ਰ ਹੋ ਜਾਂਦਾ ਹੈ।
ਆਪੈ = (ਗੁਰੂ ਦੇ) ਆਪੇ ਵਿਚ। ਆਪੁ = ਆਪਣੇ ਆਪ ਨੂੰ।ਜੇਹੜਾ ਮਨੁੱਖ ਆਪਣੇ ਆਪ ਨੂੰ (ਗੁਰੂ ਦੇ) ਆਪੇ ਵਿਚ ਜੋੜ ਦੇਵੇ ਤੇ (ਇਸ ਭੇਤ ਨੂੰ) ਸਮਝ ਲਏ, ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ।
 
आपणै मनि चिति कहै कहाए बिनु गुर आपु न जाई ॥
Āpṇai man cẖiṯ kahai kahā▫e bin gur āp na jā▫ī.
Within your conscious mind, you may say anything, but without the Guru, selfishness is not removed.
ਆਪਣੇ ਦਿਲ ਦੇ ਦਿਲ ਅੰਦਰ ਇਨਸਾਨ ਕੁਝ ਪਿਆ ਆਖੇ ਜਾ ਅਖਵਾਵੇ, ਪ੍ਰੰਤੂ ਗੁਰਾਂ ਦੇ ਬਾਝੋਂ ਸਵੈ-ਹੰਗਤਾ ਦੂਰ ਨਹੀਂ ਹੁੰਦੀ।
ਮਨਿ = ਮਨ ਵਿਚ। ਆਪੁ = ਆਪਾ-ਭਾਵ, ਹਉਮੈ।ਆਪਣੇ ਮਨ ਵਿਚ ਆਪਣੇ ਚਿੱਤ ਵਿਚ ਬੇਸ਼ੱਕ ਜੀਵ ਪਿਆ ਆਖੇ, ਦੂਜਿਆਂ ਪਾਸੋਂ ਭੀ ਅਖਵਾਏ (ਕਿ ਮੇਰੇ ਅੰਦਰ ਹਉਮੈ ਅਹੰਕਾਰ ਨਹੀਂ ਹੈ) ਪਰ ਇਹ ਹਉਮੈ ਅਹੰਕਾਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਦੂਰ ਨਹੀਂ ਹੋ ਸਕਦਾ।
 
सबदि मंनिऐ गुरु पाईऐ विचहु आपु गवाइ ॥
Sabaḏ mani▫ai gur pā▫ī▫ai vicẖahu āp gavā▫e.
With faith in the Shabad, the Guru is found, and selfishness is eradicated from within.
ਗੁਰ-ਉਪਦੇਸ਼ ਪਾਲਣ ਅਤੇ ਅੰਦਰੋਂ ਸਵੈ-ਹੰਗਤਾ ਦੂਰ ਕਰਨ ਦੁਆਰਾ ਵੱਡਾ ਪ੍ਰਭੂ ਪਰਾਪਤ ਹੁੰਦਾ ਹੈ।
ਸਬਦਿ ਮੰਨਿਐ = ਜੇ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਏ। ਆਪੁ = ਆਪਾ-ਭਾਵ।ਜੇ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਏ ਤਾਂ ਗੁਰੂ ਮਿਲ ਪੈਂਦਾ ਹੈ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਸਰਧਾ ਬਣਾਂਦਾ ਹੈ ਉਹ ਆਪਣੇ) ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।
 
आपु छोडि जीवत मरै गुर कै सबदि वीचार ॥
Āp cẖẖod jīvaṯ marai gur kai sabaḏ vīcẖār.
So abandon your selfishness, and remain dead while yet alive. Contemplate the Word of the Guru's Shabad.
ਆਪਣੀ ਸਵੈ-ਹੰਗਤਾ ਨੂੰ ਤਿਆਗ ਦੇ, ਜੀਉਂਦੇ ਜੀ ਮਰਿਆ ਰਹੁ ਅਤੇ ਗੁਰੂ ਦੇ ਸ਼ਬਦ ਦੀ ਸੋਚ ਵੀਚਾਰ ਕਰ।
ਆਪੁ = ਆਪਾ-ਭਾਵ। ਮਰੈ = ਵਿਕਾਰਾਂ ਵਲੋਂ ਹਟ ਜਾਂਦਾ ਹੈ।ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ (ਹਿਰਦੇ ਵਿਚ ਟਿਕਾ ਕੇ), ਤੇ ਆਪਾ-ਭਾਵ ਦੂਰ ਕਰ ਕੇ ਮਨੁੱਖ ਦੁਨੀਆ ਦੀ ਕਿਰਤ ਕਾਰ ਕਰਦਾ ਹੀ ਵਿਕਾਰਾਂ ਵੱਲੋਂ ਮਰ ਜਾਂਦਾ ਹੈ।
 
सतगुर का भाणा मंनि लई विचहु आपु गवाइ ॥
Saṯgur kā bẖāṇā man la▫ī vicẖahu āp gavā▫e.
I will accept the Will of the True Guru, and eradicate selfishness from within.
ਮੈਂ ਸੱਚੇ ਗੁਰਾਂ ਦੀ ਰਜ਼ਾ ਮੂਹਰੇ ਸਿਰ ਨਿਵਾਉਂਦਾ ਹਾਂ, ਤੇ ਮੈਂ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਬਾਹਰ ਕੱਢ ਦਿਤਾ ਹੈ।
ਮੰਨਿ ਲਈ = ਮੰਨ ਲਈਂ, ਮੈਂ ਮੰਨ ਲਵਾਂ। ਆਪੁ = ਆਪਾ-ਭਾਵ।(ਤਾਂ ਗੁਰੂ ਪਾਸੋਂ ਉਪਦੇਸ਼ ਮਿਲਦਾ ਹੈ ਕਿ) ਮੈਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਗੁਰੂ ਦਾ ਹੁਕਮ ਮੰਨਾਂ।
 
साधू की होहु रेणुका अपणा आपु तिआगि ॥
Sāḏẖū kī hohu reṇukā apṇā āp ṯi▫āg.
Become the dust of the Saints; renounce your selfishness and conceit.
ਸੰਤਾ ਦੇ ਪੈਰਾ ਦੀ ਧੂੜ ਹੋ ਅਤੇ ਆਪਣੀ ਸਵੈ-ਹੰਗਤਾ ਨੂੰ ਛੱਡ ਦੇ।
ਰੇਣੁਕਾ = ਚਰਨ-ਧੂੜ। ਆਪੁ = ਆਪਾ-ਭਾਵ, ਅਹੰਕਾਰ।(ਹੇ ਮੇਰੇ ਮਨ!) ਗੁਰੂ ਦੇ ਚਰਨਾਂ ਦੀ ਧੂੜ ਬਣ, ਤੇ ਆਪਣਾ ਆਪਾ-ਭਾਵ ਛੱਡ ਦੇਹ।
 
आपु छोडि सभ होइ रेणा जिसु देइ प्रभु निरंकारु ॥३॥
Āp cẖẖod sabẖ ho▫e reṇā jis ḏe▫e parabẖ nirankār. ||3||
One who is so blessed by the Formless Lord God renounces selfishness, and becomes the dust of all. ||3||
ਜਿਸ ਨੂੰ ਅਕਾਰ-ਰਹਿਤ ਸਾਹਿਬ ਇਹ ਬਲ ਦਿੰਦਾ ਹੈ, ਉਹ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦਾ ਹੈ ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ।
ਆਪੁ = ਆਪਾ-ਭਾਵ। ਰੇਣਾ = ਚਰਨ-ਧੂੜ। ਦੇਇ = ਦੇਂਦਾ ਹੈ।੩।ਜਿਸ (ਭਾਗਾਂ ਵਾਲੇ ਮਨੁੱਖ) ਨੂੰ ਨਿਰੰਕਾਰ ਪ੍ਰਭੂ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹ ਆਪਾ-ਭਾਵ ਛੱਡ ਕੇ ਸਭ ਦੀ ਚਰਨ-ਧੂੜ ਬਣਦਾ ਹੈ ॥੩॥
 
जिनी आपु पछाणिआ घर महि महलु सुथाइ ॥
Jinī āp pacẖẖāṇi▫ā gẖar mėh mahal suthā▫e.
One who understands himself finds the Mansion of the Lord's Presence within his own home.
ਜੋ ਆਪਣੇ ਆਪ ਨੂੰ ਸਿੰਞਾਣਦੇ ਹਨ, ਉਹ ਆਪਣੇ ਗ੍ਰਹਿ (ਦਿਲ) ਦੇ ਸਰੇਸ਼ਟ ਥਾਂ ਵਿੱਚ ਹੀ ਸੁਆਮੀ ਦੇ ਮੰਦਰ ਨੂੰ ਪਾ ਲੈਂਦੇ ਹਨ।
ਆਪੁ = ਆਪਣੇ ਆਪ ਨੂੰ। ਮਹਲੁ = ਪਰਮਾਤਮਾ ਦਾ ਮਹਲ। ਸੁਥਾਇ = (ਹਿਰਦੇ-ਰੂਪ) ਸ੍ਰੇਸ਼ਟ ਥਾਂ ਵਿਚ।(ਗੁਰੂ ਦੀ ਮੱਤ ਉਤੇ ਤੁਰ ਕੇ) ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ, ਉਹਨਾਂ ਨੂੰ ਆਪਣੇ ਹਿਰਦੇ-ਰੂਪ ਸੋਹਣੇ ਥਾਂ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਪੈਂਦਾ ਹੈ।
 
आपु पछाणै घरि वसै हउमै त्रिसना जाइ ॥
Āp pacẖẖāṇai gẖar vasai ha▫umai ṯarisnā jā▫e.
Through self-realization, people dwell within the home of their inner being; egotism and desire depart.
ਆਪਣੇ ਆਪ ਨੂੰ ਸਿੰਞਾਣ ਕੇ, ਇਨਸਾਨ ਆਪਦੇ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਉਸ ਦਾ ਹੰਕਾਰ ਤੇ ਖਾਹਿਸ਼ ਦੂਰ ਹੋ ਜਾਂਦੇ ਹਨ।
ਆਪੁ = ਆਪਣੇ ਆਪ ਨੂੰ। ਘਰਿ = ਘਰ ਵਿਚ।ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਸ ਦਾ ਮਨ ਬਾਹਰ ਭਟਕਣੋਂ ਹਟ ਕੇ ਅੰਤਰ ਆਤਮੇ ਹੀ ਟਿਕ ਜਾਂਦਾ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।
 
गुर बिनु आपु न चीनीऐ कहे सुणे किआ होइ ॥
Gur bin āp na cẖīnī▫ai kahe suṇe ki▫ā ho▫e.
Without the Guru, one's self cannot be known. By merely speaking and listening, what is accomplished?
ਗੁਰਾਂ ਦੇ ਬਗੈਰ ਆਪਣਾ ਆਪ ਜਾਣਿਆ ਨਹੀਂ ਜਾ ਸਕਦਾ। ਕੇਵਲ ਆਖਣ ਤੇ ਸਰਵਣ ਕਰਨ ਨਾਲ ਕੀ ਹੋ ਸਕਦਾ ਹੈ?
ਨਾ ਚੀਨੀਐ = ਪਰਖਿਆ ਨਹੀਂ ਜਾ ਸਕਦਾ।ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਣੇ ਆਪ ਦੀ ਪਛਾਣ ਨਹੀਂ ਹੋ ਸਕਦੀ, ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ।