Sri Guru Granth Sahib Ji

Search ਆਵਹਿ in Gurmukhi

अमुल आवहि अमुल लै जाहि ॥
Amul āvahi amul lai jāhi.
Priceless are those who come to Him, Priceless are those who buy from Him.
ਅਨਮੁਲ ਹਨ ਜੋ ਤੇਰੇ ਕੋਲ ਆਉਂਦੇ ਹਨ ਅਤੇ ਅਨਮੁਲ ਉਹ ਜੋ ਤੇਰੇ ਕੋਲੋ ਸੌਦਾ ਖਰੀਦ ਕੇ ਲੈ ਜਾਂਦੇ ਹਨ।
ਆਵਹਿ = ਜੋ ਮਨੁੱਖ (ਇਸ ਵਪਾਰ ਲਈ) ਆਉਂਦੇ ਹਨ। ਲੈ ਜਾਹਿ = (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ।ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ, ਜੋ (ਇਸ ਵਪਾਰ ਲਈ ਜਗਤ ਵਿਚ) ਆਉਂਦੇ ਹਨ। ਉਹ ਭੀ ਵੱਡੇ ਭਾਗਾਂ ਵਾਲੇ ਹਨ, ਜੋ (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ।
 
संजोगु विजोगु दुइ कार चलावहि लेखे आवहि भाग ॥
Sanjog vijog ḏu▫e kār cẖalāvėh lekẖe āvahi bẖāg.
Union with Him, and separation from Him, come by His Will. We come to receive what is written in our destiny.
ਮਿਲਾਪ ਅਤੇ ਵਿਛੋੜਾ ਦੋਨੇਂ ਸੰਸਾਰ ਦੇ ਕੰਮ ਚਲਾਉਂਦੇ ਹਨ ਅਤੇ ਪਰਾਲਭਧ ਦੁਆਰਾ ਬੰਦਾ ਆਪਣਾ ਹਿੱਸਾ ਪਰਾਪਤ ਕਰਦਾ ਹੈ।
ਸੰਜੋਗੁ = ਮੇਲ, ਅਕਾਲ ਪੁਰਖ ਦੀ ਰਜ਼ਾ ਦਾ ਉਹ ਅੰਸ਼ ਜਿਸ ਨਾਲ ਜੀਵ ਮਿਲਦੇ ਹਨ, ਜਾਂ ਸੰਸਾਰ ਦੇ ਹੋਰ ਕਾਰਜ ਹੁੰਦੇ ਹਨ। ਵਿਜੋਗੁ = ਵਿਛੋੜਾ, ਅਕਾਲ ਪੁਰਖ ਦੀ ਰਜ਼ਾ ਦਾ ਉਹ ਅੰਸ਼ ਜਿਸ ਦੀ ਰਾਹੀਂ ਜੀਵ ਵਿਛੜਦੇ ਹਨ, ਜਾਂ ਕੋਈ ਹੋਂਦ ਵਾਲੇ ਪਦਾਰਥ ਨਾਸ ਹੋ ਜਾਂਦੇ ਹਨ। ਦੁਇ = ਦੋਵੇਂ। ਕਾਰ = ਸੰਸਾਰ ਦੀ ਕਾਰ। ਚਲਾਵਹਿ = ਚਲਾ ਰਹੇ ਹਨ। (ਜੋਗੀਆਂ ਵਿਚ ਭੰਡਾਰੇ ਵਾਸਤੇ ਇਕ ਮਨੁੱਖ ਰਸਦ ਲਿਆਉਣ ਵਾਲਾ ਹੁੰਦਾ ਹੈ; ਇਹ ਅਕਾਲ ਪੁਰਖ ਦੀ 'ਸੰਜੋਗੁ'-ਰੂਪ ਸੱਤਾ ਸਮਝ ਲਵੋ। ਦੂਜਾ ਵਰਤਾਣ ਵਾਲਾ ਹੁੰਦਾ ਹੈ, ਜੋ 'ਵਿਜੋਗੁ' ਸਤਾ ਹੈ)। ਲੇਖੇ = ਕੀਤੇ ਕਰਮਾਂ ਦੇ ਲੇਖੇ ਅਨੁਸਾਰ। ਆਵਹਿ = ਆਉਂਦੇ ਹਨ, ਮਿਲਦੇ ਹਨ। ਭਾਗ = ਆਪੋ ਆਪਣੇ ਹਿੱਸੇ, ਆਪਣੇ ਆਪਣੇ ਛਾਂਦੇ। (ਜੋਗੀ ਭੰਡਾਰਾ ਵਰਤਾਣ ਵੇਲੇ ਹਰੇਕ ਨੂੰ ਦਰਜਾ-ਬ-ਦਰਜਾ ਛਾਂਦਾ ਦੇਈ ਜਾਂਦੇ ਹਨ, ਅਕਾਲ ਪੁਰਖ ਦੀਆਂ 'ਸੰਜੋਗੁ' 'ਵਿਜੋਗੁ' ਸੱਤਾ ਸਭ ਜੀਵਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਅਨੁਸਾਰ ਸੁਖ ਦੁਖ ਦੇ ਛਾਂਦੇ ਵਰਤਾ ਰਹੀਆਂ ਹਨ)।ਅਕਾਲ ਪੁਰਖ ਦੀ "ਸੰਜੋਗ" ਸੱਤਾ ਤੇ "ਵਿਜੋਗ" ਸੱਤਾ ਦੋਵੇਂ (ਮਿਲ ਕੇ ਇਸ ਸੰਸਾਰ ਦੀ) ਕਾਰ ਨੂੰ ਚਲਾ ਰਹੀਆਂ ਹਨ (ਭਾਵ, ਪਿਛਲੇ ਸੰਜੋਗਾਂ ਕਰ ਕੇ ਟੱਬਰ ਆਦਿਕਾਂ ਦੇ ਜੀਵ ਇੱਥੇ ਆ ਇਕੱਠੇ ਹੁੰਦੇ ਹਨ। ਰਜ਼ਾ ਵਿਚ ਫਿਰ ਵਿਛੜ ਵਿਛੜ ਕੇ ਆਪੋ-ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ) ਅਤੇ (ਸਭ ਜੀਵਾਂ ਦੇ ਕੀਤੇ ਕਰਮਾਂ ਦੇ) ਲੇਖ ਅਨੁਸਾਰ (ਦਰਜਾ-ਬ-ਦਰਜਾ ਸੁਖ ਦੁਖ ਦੇ) ਛਾਂਦੇ ਮਿਲ ਰਹੇ ਹਨ (ਜੇ ਇਹ ਯਕੀਨ ਬਣ ਜਾਏ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ।)
 
सभि धिआवहि सभि धिआवहि तुधु जी हरि सचे सिरजणहारा ॥
Sabẖ ḏẖi▫āvahi sabẖ ḏẖi▫āvahi ṯuḏẖ jī har sacẖe sirjaṇhārā.
All meditate, all meditate on You, Dear Lord, O True Creator Lord.
ਸਾਰੇ ਸਿਮਰਨ ਕਰਦੇ ਹਨ, ਸਾਰੇ ਸਿਮਰਨ ਕਰਦੇ ਹਨ ਤੇਰਾ ਹੈ, ਮਾਣਨੀਯ ਵਾਹਿਗੁਰੂ ਸੱਚੇ ਕਰਤਾਰ!
ਸਭਿ = ਸਾਰੇ ਜੀਵ {ਲਫ਼ਜ਼ 'ਜੀਉ' ਤੋਂ ਬਹੁ-ਵਚਨ}।ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ! ਸਾਰੇ ਜੀਵ ਤੈਨੂੰ ਸਦਾ ਸਿਮਰਦੇ ਹਨ, ਤੇਰਾ ਧਿਆਨ ਧਰਦੇ ਹਨ।
 
हरि धिआवहि हरि धिआवहि तुधु जी से जन जुग महि सुखवासी ॥
Har ḏẖi▫āvahi har ḏẖi▫āvahi ṯuḏẖ jī se jan jug mėh sukẖvāsī.
Those who meditate on You, Lord, those who meditate on You-those humble beings dwell in peace in this world.
ਹੇ ਸੁਆਮੀ ਮਹਾਰਾਜ! ਜੋ ਤੇਰਾ ਅਰਾਧਨ ਤੇ ਸਿਮਰਨ ਕਰਦੇ ਹਨ, ਉਹ ਪੁਰਸ਼ ਇਸ ਜਹਾਨ ਅੰਦਰ ਆਰਾਮ ਵਿੱਚ ਰਹਿੰਦੇ ਹਨ।
ਹਰਿ ਜੀ = ਹੇ ਪ੍ਰਭੂ ਜੀ! ਧਿਆਵਹਿ = ਸਿਮਰਦੇ ਹਨ। ਸੇ ਜਨ = ਉਹ ਬੰਦੇ। ਜੁਗਿ ਮਹਿ = ਜ਼ਿੰਦਗੀ ਵਿਚ। ਸੁਖਵਾਸੀ = ਸੁਖ ਨਾਲ ਵੱਸਣ ਵਾਲੇ।ਹੇ ਪ੍ਰਭੂ ਜੀ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ ਤੇਰਾ ਧਿਆਨ ਧਰਦੇ ਹਨ, ਉਹ ਬੰਦੇ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ।
 
इकि आवहि इकि जाहि उठि रखीअहि नाव सलार ॥
Ik āvahi ik jāhi uṯẖ rakẖī▫ahi nāv salār.
Some come, and some arise and depart. They give themselves lofty names.
ਕਈ ਆਉਂਦੇ ਹਨ ਤੇ ਕਈ ਖੜੇ ਹੋ ਟੁਰ ਜਾਂਦੇ ਹਨ। ਉਹ ਆਪਣੇ ਉਚੇ ਨਾਮ ਰਖਵਾਉਂਦੇ ਹਨ।
ਇਕਿ = ਕਈ ਜੀਵ। ਰਖੀਅਹਿ = ਰੱਖੇ ਜਾਂਦੇ ਹਨ। ਨਾਵ = ਨਾਮ {'ਨਾਉ' ਤੋਂ ਬਹੁ-ਵਚਨ}। ਸਲਾਰ = ਸਰਦਾਰ।(ਸੰਸਾਰ ਵਿਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ-ਸਫ਼ਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ।
 
इकि आवहि इकि जावही पूरि भरे अहंकारि ॥
Ik āvahi ik jāvhī pūr bẖare ahaʼnkār.
Some come, and some go; they are totally filled with egotism.
ਹੰਕਾਰ ਨਾਲ ਪੂਰਤ ਮਨੁੱਖਾਂ ਦੇ ਸਮੁਦਾਇ ਵਿਚੋਂ ਕਈ ਆਉਂਦੇ ਤੇ ਕਈ ਜਾਂਦੇ ਹਨ।
ਇਕਿ = ਅਨੇਕਾਂ ਜੀਵ। ਪੂਰ = ਬੇਅੰਤ ਜੀਵ, ਬੇੜੀ ਦੇ ਪੂਰਾਂ ਦੇ ਪੂਰ {ਨੋਟ: ਭਰੀ ਬੇੜੀ ਦੇ ਸਾਰੇ ਮੁਸਾਫ਼ਿਰਾਂ ਦੇ ਸਮੂਹ ਨੂੰ 'ਪੂਰ' ਆਖੀਦਾ ਹੈ}। ਭਰੇ ਅਹੰਕਾਰਿ = ਅਹੰਕਾਰ ਨਾਲ ਭਰੇ ਹੋਏ, ਅਹੰਕਾਰੀ।ਪਰ ਅਨੇਕਾਂ ਹੀ ਅਹੰਕਾਰੀ ਜੀਵ ਹਨ (ਜੋ ਆਪਣੀ ਹੀ ਅਕਲ ਦੇ ਮਾਣ ਵਿਚ ਰਹਿ ਕੇ ਕੁਰਾਹੇ ਪੈ ਕੇ) ਜੰਮਦੇ ਹਨ ਤੇ ਮਰਦੇ ਹਨ (ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ)
 
लगी आवहि साहुरै नित न पेईआ होइ ॥३॥
Lagī āvahi sāhurai niṯ na pe▫ī▫ā ho▫e. ||3||
You must go to your in-laws; you cannot stay with your parents forever. ||3||
ਤੂੰ ਆਪਣੇ ਸਾਹੁਰੇ-ਘਰ ਟੁਰ ਜਾਵੇਗੀ ਅਤੇ ਸਦਾ ਲਈ ਆਪਣੇ ਬਾਬਲ ਦੇ ਘਰ ਨਹੀਂ ਰਹੇਗੀਂ।
ਲਗੀ ਆਵਹਿ = ਜ਼ਰੂਰ ਆਵੇਂਗੀ। ਪੇਈਆ = ਪੇਕਾ-ਘਰ, ਇਹ ਜਗਤ।੩।ਕਿ ਪੇਕਾ-ਘਰ (ਇਸ ਲੋਕ ਦਾ ਵਸੇਬਾ) ਸਦਾ ਨਹੀਂ ਰਹਿ ਸਕਦਾ, ਸਹੁਰੇ ਘਰ (ਪਰਲੋਕ ਵਿਚ) ਜ਼ਰੂਰ ਜਾਣਾ ਪਵੇਗਾ ॥੩॥
 
कित कउ साहिब आवहि रोहि ॥
Kiṯ ka▫o sāhib āvahi rohi.
how can You become angry with them?
ਕਾਹਦੇ ਲਈ ਤੂੰ ਤਦ ਉਨ੍ਹਾਂ ਉਤੇ ਗੁੱਸੇ ਹੁੰਦਾ ਹੈਂ, ਹੇ ਸੁਆਮੀ?
ਕਿਤ ਕਿਉ = ਕਿਉਂ?(ਜੇ ਜੀਵ ਤੈਥੋਂ ਮਿਲੀ ਸੂਝ-ਅਕਲ ਦਾ ਮਾਣ ਭੀ ਕਰਨ, ਤਾਂ ਭੀ) ਤੂੰ ਗੁੱਸੇ ਵਿਚ ਨਹੀਂ ਆਉਂਦਾ (ਕਿਉਂਕਿ ਆਖ਼ਰ ਇਹ ਜੀਵ ਸਾਰੇ ਤੇਰੇ ਹੀ ਹਨ)।
 
जे तू साहिब आवहि रोहि ॥
Je ṯū sāhib āvahi rohi.
Even if You, O Lord and Master, become angry with them,
ਜੇਕਰ ਤੈਨੂੰ ਗੁੰਸਾ ਭੀ ਆਉਂਦਾ ਹੈ ਹੇ ਸਾਈਂ!
ਸਾਹਿਬ = ਹੇ ਸਾਹਿਬ! ਰੋਹਿ = ਰੋਹ ਵਿਚ, ਗੁੱਸੇ ਵਿਚ।ਹੇ ਮਾਲਕ ਪ੍ਰਭੂ! ਜੇ ਤੂੰ ਗੁੱਸੇ ਵਿਚ ਆਵੇਂ (ਤਾਂ ਕਿਸ ਉੱਤੇ ਆਵੇਂ?)
 
दुनीआ कीआ वडिआईआ कवनै आवहि कामि ॥
Ḏunī▫ā kī▫ā vaḏi▫ā▫ī▫ā kavnai āvahi kām.
What good is worldly greatness?
ਸੰਸਾਰ ਦੇ ਵਡੱਪਣ ਕਿਹੜੇ ਕੰਮ ਹਨ?
ਕਵਨੈ ਕਾਮਿ = ਕੇਹੜੇ ਕੰਮ?(ਹੇ ਮੇਰੇ ਮਨ!) ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ।
 
भगती नाम विहूणिआ आवहि वंञहि पूर ॥३॥
Bẖagṯī nām vihūṇi▫ā āvahi vañahi pūr. ||3||
Without devotion to the Naam, crowds of people come and go. ||3||
ਵਾਹਿਗੁਰੂ ਦੇ ਅਨੁਰਾਗਾਂ ਤੇ ਨਾਮ ਤੋਂ ਸਖਣੇ ਪ੍ਰਾਣੀਆਂ ਦੇ ਇਕੱਠ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਵੰਞਹਿ = ਚਲੇ ਜਾਂਦੇ ਹਨ। ਪੂਰ = ਭਰੀ ਹੋਈ ਬੇੜੀ ਦੇ ਸਾਰੇ ਮੁਸਾਫ਼ਿਰ, ਅਨੇਕਾਂ ਜੀਵ।੩।ਪਰਮਾਤਮਾ ਦੀ ਭਗਤੀ ਤੋਂ ਪਰਮਾਤਮਾ ਦੇ ਨਾਮ ਤੋਂ ਸੱਖਣੇ ਪੂਰਾਂ ਦੇ ਪੂਰ ਜੀਵ (ਇਸ ਸੰਸਾਰ-ਸਮੁੰਦਰ ਵਿਚ) ਆਉਂਦੇ ਹਨ ਤੇ (ਖ਼ਾਲੀ) ਚਲੇ ਜਾਂਦੇ ਹਨ ॥੩॥
 
सभि तुझै धिआवहि जीअ जंत हरि सारग पाणा ॥
Sabẖ ṯujẖai ḏẖi▫āvahi jī▫a janṯ har sārag pāṇā.
All beings and creatures meditate on You, Lord. You hold the earth in Your Hands.
ਸਮੂਹ ਮਨੁੱਖ ਤੇ ਹੋਰ ਜੀਵ ਤੈਨੂੰ ਅਰਾਧਦੇ ਹਨ, ਹੈ ਧਰਤੀ ਨੂੰ ਹੱਥ ਵਿੱਚ ਧਾਰਨ ਕਰਨ ਵਾਲੇ ਵਾਹਿਗੁਰੂ!
ਸਾਰਗ = ਧਨੁਖ। ਪਾਣਾ = ਪਾਣਿ, ਹੱਥ। ਸਾਰਗਪਾਣ = ਜਿਸ ਦੇ ਹੱਥ ਵਿਚ ਧਨੁਖ ਹੈ।ਹੇ ਧਨੁਖ-ਧਾਰੀ ਪ੍ਰਭੂ! ਸਾਰੇ ਜੀਆ ਜੰਤ ਤੇਰਾ ਹੀ ਸਿਮਰਨ ਕਰਦੇ ਹਨ।
 
साधिक सिध धिआवहि गिआनी ॥
Sāḏẖik siḏẖ ḏẖi▫āvahi gi▫ānī.
The seekers, the Siddhas, those beings of miraculous spiritual powers, and the spiritual teachers, all meditate on Him.
ਉਸ ਦਾ ਸਿਮਰਨ ਕਰਦੇ ਹਨ ਪੁਰਸ਼ਾਰਥੀ ਕਰਾਮਾਤੀ ਬੰਦੇ ਤੇ ਗਿਆਨਵਾਨ।
ਸਾਧਿਕ = ਸਾਧਨਾ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ।ਜੋਗ-ਸਾਧਨਾਂ ਕਰਨ ਵਾਲੇ ਜੋਗੀ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਗਿਆਨ-ਵਾਨ ਬੰਦੇ ਸਮਾਧੀਆਂ ਲਾਂਦੇ ਹਨ (ਪਰ ਉਸ ਦਾ ਅੰਤ ਨਹੀਂ ਜਾਣਦੇ।)
 
मरि मरि जमहि फिरि फिरि आवहि जम दरि चोटा खावणिआ ॥४॥
Mar mar jamėh fir fir āvahi jam ḏar cẖotā kẖāvaṇi▫ā. ||4||
They die and die, over and over again, only to be reborn, over and over again. They are struck down at Death's Door. ||4||
ਉਹ ਬਾਰੰਬਾਰ ਮਰਦੇ ਤੇ ਜੰਮਦੇ ਹਨ ਅਤੇ ਉਹ ਮੁੜ ਮੁੜ ਕੇ ਆਉਂਦੇ ਹਨ। ਮੌਤ ਦੇ ਬੂਹੇ ਉਤੇ ਉਹ ਸੱਟਾਂ ਸਹਾਰਦੇ ਹਨ।
ਮਰਿ = ਆਤਮਕ ਮੌਤ ਸਹੇੜ ਕੇ। ਦਰਿ = ਦਰ ਤੇ ॥੪॥ਉਹ (ਇਸ ਤਰ੍ਹਾਂ) ਆਤਮਕ ਮੌਤ ਸਹੇੜ ਕੇ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਤੇ ਜਮਰਾਜ ਦੇ ਦਰ ਤੇ ਸੱਟਾਂ ਖਾਂਦੇ ਰਹਿੰਦੇ ਹਨ ॥੪॥
 
इकि आवहि इकि जाहि उठि बिनु नावै मरि जाती ॥
Ik āvahi ik jāhi uṯẖ bin nāvai mar jāṯī.
Some come, and some arise and depart; but without the Name, all are bound to die.
ਕਈ ਜੰਮਦੇ ਹਨ, ਕਈ ਖੜੇ ਹੋ ਟੂਰ ਜਾਂਦੇ ਹਨ। ਨਾਮ ਦੇ ਬਾਝੋਂ ਸਮੂਹ ਨਾਸ ਹੋ ਜਾਂਦੇ ਹਨ।
ਇਕਿ = ਕਈ ਜੀਵ।(ਇਸ ਤਮਾਸ਼ੇ ਵਿਚ) ਕਈ ਜੀਵ ਆ ਰਹੇ ਹਨ, ਕਈ (ਤਮਾਸ਼ਾ ਵੇਖ ਕੇ) ਤੁਰੇ ਜਾ ਰਹੇ ਹਨ, (ਪਰ ਜੋ) 'ਨਾਮ' ਤੋਂ ਸੱਖਣੇ ਹਨ ਉਹ ਮਰ ਕੇ (ਭਾਵ, ਦੁਖੀ ਹੋ ਕੇ) ਜਾਂਦੇ ਹਨ।
 
जा तुधु भावै जाहि दिसंतरि सुणि गला घरि आवहि ॥
Jā ṯuḏẖ bẖāvai jāhi disanṯar suṇ galā gẖar āvahi.
When it pleases You, we go out to foreign lands; hearing news of home, we come back again.
ਜਦ ਤੇਰੀ ਇਹ ਰਜਾ ਹੁੰਦੀ ਹੈ, ਹੇ ਮਾਲਿਕ! ਲੋਕ ਪਰਾਏ ਦੇਸ਼ਾਂ ਅੰਦਰ ਜਾਂਦੇ ਹਨ ਅਤੇ ਅਨੇਗਾਂ ਖਬਰਾਂ ਸਰਵਣ ਕਰਕੇ ਗ੍ਰਹਿ ਨੂੰ ਮੁੜ ਆਉਂਦੇ ਹਨ।
ਦਿਸੰਤਰਿ = ਹੋਰ ਦੇਸ਼ ਵਿਚ। ਸੁਣਿ = ਸੁਣ ਕੇ।ਕੋਈ ਪਰਦੇਸ ਜਾਂਦੇ ਹਨ (ਉਧਰ ਦੀਆਂ) ਗੱਲਾਂ ਸੁਣ ਕੇ (ਮੁੜ ਆਪਣੇ) ਘਰ ਆਉਂਦੇ ਹਨ।
 
जो जन धिआवहि हरि हरि नामा ॥
Jo jan ḏẖi▫āvahi har har nāmā.
Those humble beings who meditate on the Name of the Lord, Har, Har -
ਮੇਰੇ ਮਾਲਕ ਮੈਨੂੰ ਉਨ੍ਹਾਂ ਪੁਰਸ਼ਾਂ ਦੇ ਗੋਲਿਆਂ ਦਾ ਗੋਲਾ ਬਣਾ,
ਜੋ ਜਨ = ਜੇਹੜੇ ਬੰਦੇ।ਹੇ ਹਰੀ! ਹੇ ਰਾਮ! ਜੇਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ,
 
उन सतिगुर आगै सीसु न बेचिआ ओइ आवहि जाहि अभागे ॥४॥
Un saṯgur āgai sīs na becẖi▫ā o▫e āvahi jāhi abẖāge. ||4||
They have not sold their heads to the True Guru; those wretched, unfortunate ones continue coming and going in reincarnation. ||4||
ਉਨ੍ਹਾਂ ਨੇ ਸੱਚੇ ਗੁਰਾਂ ਮੁਹਰੇ ਆਪਣਾ ਸਿਰ ਫ਼ਰੋਖ਼ਤ ਨਹੀਂ ਕੀਤਾ ਉਹ ਨਿਕਰਮਣ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਉਨ = ਉਹਨਾਂ (ਸਾਕਤਾਂ) ਨੇ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ॥੪॥ਉਹ ਮਨੁੱਖ ਸਤਿਗੁਰੂ ਦੇ ਅੱਗੇ ਆਪਣਾ ਸਿਰ ਨਹੀਂ ਵੇਚਦੇ (ਉਹ ਆਪਣੇ ਅੰਦਰੋਂ ਹਉਮੈ ਨਹੀਂ ਗਵਾਂਦੇ) ਉਹ ਬਦ-ਕਿਸਮਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੪॥
 
आन सुखा नही आवहि चीति ॥३॥
Ān sukẖā nahī āvahi cẖīṯ. ||3||
does not think of any other comforts. ||3||
ਉਹ ਹੋਰਲਾ ਆਰਾਮਾ ਦਾ ਖਿਆਲ ਹੀ ਨਹੀਂ ਕਰਦਾ।
ਚੀਤਿ = ਚਿੱਤ ਵਿਚ ॥੩॥ਉਸ ਨੂੰ ਦੁਨੀਆ ਵਾਲੇ ਹੋਰ ਹੋਰ ਸੁਖ ਚੇਤੇ ਨਹੀਂ ਆਉਂਦੇ ॥੩॥
 
बिनु हरि सेवा सुखु नही हो साकत आवहि जाहि ॥३॥
Bin har sevā sukẖ nahī ho sākaṯ āvahi jāhi. ||3||
Without serving the Lord, there is no peace at all. The faithless cynic comes and goes in reincarnation. ||3||
ਰੱਬ ਦੀ ਚਾਕਰੀ ਦੇ ਬਗੈਰ, ਕੋਈ ਆਰਾਮ ਨਹੀਂ। ਮਾਇਆ ਦਾ ਉਪਾਸ਼ਕ ਬਣਕੇ ਇਨਸਾਨ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਹੋ = ਹੇ ਭਾਈ! ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ, ਮਾਇਆ-ਵੇੜ੍ਹੇ ਜੀਵ ॥੩॥ਪਰਮਾਤਮਾ ਦੇ ਸਿਮਰਨ ਤੋਂ ਬਿਨਾ ਕਿਤੇ ਆਤਮਕ ਆਨੰਦ ਭੀ ਨਹੀਂ ਮਿਲਦਾ। ਹੇ ਭਾਈ! ਪਰਮਾਤਮਾ ਨਾਲੋਂ ਵਿਛੁੱੜੇ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ) ॥੩॥