Sri Guru Granth Sahib Ji

Search ਆਵੈ in Gurmukhi

कथना कथी न आवै तोटि ॥
Kathnā kathī na āvai ṯot.
There is no shortage of those who preach and teach.
ਗੋਬਿੰਦ ਦੀਆਂ ਗਿਆਨ ਗੋਸ਼ਟਾਂ ਵਿਚਾਰਨ ਵਾਲਿਆਂ ਪੁਰਸ਼ਾਂ ਦੀ ਕੋਈ ਕਮੀ ਨਹੀਂ।
ਕਥਨਾ = ਕਹਿਣਾ, ਬਿਆਨ ਕਰਨਾ। ਕਥਨਾ ਤੋਟਿ = ਕਹਿਣ ਦੀ ਟੋਟ, ਗੁਣ ਵਰਣਨ ਕਰਨ ਦਾ ਅੰਤ। ਕਥਿ = ਆਖ ਕੇ। ਕਥਿ ਕਥਿ ਕਥੀ = ਆਖ ਆਖ ਕੇ ਆਖੀ ਹੈ, ਕਥਨਾ ਕਥ ਕਥ ਕੇ ਕਥੀ ਹੈ, ਬੇਅੰਤ ਵਾਰੀ ਪ੍ਰਭੂ ਦੇ ਹੁਕਮ ਦਾ ਵਰਣਨ ਕੀਤਾ ਹੈ।ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ);
 
करमी आवै कपड़ा नदरी मोखु दुआरु ॥
Karmī āvai kapṛā naḏrī mokẖ ḏu▫ār.
By the karma of past actions, the robe of this physical body is obtained. By His Grace, the Gate of Liberation is found.
ਚੰਗੇ ਅਮਲਾਂ ਦੁਆਰਾ ਦੇਹ ਪੁਸ਼ਾਕ ਪਰਾਪਤ ਹੁੰਦੀ ਹੈ ਅਤੇ ਸੁਆਮੀ ਦੀ ਦਯਾ ਦੁਆਰਾ ਮੁਕਤੀ ਦਾ ਦਰਵਾਜਾ।
ਕਰਮੀ = ਪ੍ਰਭੂ ਦੀ ਮਿਹਰ ਨਾਲ। ਕਰਮ = ਬਖਸ਼ਸ਼, ਮਿਹਰ। (ਜਿਵੇਂ: ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ ਕਿ ਮਿਲੈ ਲਈ ਪਉੜੀ ੯। ਨਾਨਕ ਨਦਰੀ ਕਰਮੀ ਦਾਤਿ। ਪਉੜੀ ੧੪।) ਕਪੜਾ = ਪਟੋਲਾ, ਪ੍ਰੇਮ ਪਟੋਲਾ, ਅਪਾਰ ਭਾਉ-ਰੂਪ ਪਟੋਲਾ, ਪਿਆਰ-ਰੂਪ ਪਟੋਲਾ, ਸਿਫਤਿ-ਸਾਲਾਹ ਦਾ ਕੱਪੜਾ। ਜਿਵੇਂ:"ਸਿਫ਼ਤਿ ਸਰਮ ਕਾ ਕਪੜਾ ਮਾਗਉ"।੪।੭। ਪ੍ਰਭਾਤੀ ਮ: ੧। ਨਦਰੀ = ਰੱਬ ਦੀ ਮਿਹਰ ਦੀ ਨਜ਼ਰ ਨਾਲ। ਮੋਖੁ = ਮੁਕਤੀ, 'ਕੂੜ' ਤੋਂ ਖ਼ਲਾਸੀ। ਦੁਆਰੁ = ਦਰਵਾਜ਼ਾ, ਰੱਬ ਦਾ ਦਰ।(ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ 'ਸਿਫਤਿ' ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ 'ਕੂੜ ਦੀ ਪਾਲਿ' ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ।
 
ओहु वेखै ओना नदरि न आवै बहुता एहु विडाणु ॥
Oh vekẖai onā naḏar na āvai bahuṯā ehu vidāṇ.
He watches over all, but none see Him. How wonderful this is!
ਉਹ ਉਨ੍ਹਾਂ ਨੂੰ ਤੱਕਦਾ ਹੈ ਪ੍ਰਤੂੰ ਉਹ ਉਸ ਨੂੰ ਨਹੀਂ ਦੇਖਦੇ। ਇਹ ਸਭ ਤੋਂ ਵੱਡੀ ਹੈਰਾਨੀ ਹੈ।
ਓਹੁ = ਅਕਾਲ ਪੁਰਖ। ਓਨਾ = ਜੀਵਾਂ ਨੂੰ। ਨਦਰਿ ਨ ਆਵੈ = ਦਿਸਦਾ ਨਹੀਂ। ਵਿਡਾਣੁ = ਅਸਚਰਜ ਕੌਤਕ।ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।
 
ऊडे ऊडि आवै सै कोसा तिसु पाछै बचरे छरिआ ॥
Ūde ūd āvai sai kosā ṯis pācẖẖai bacẖre cẖẖari▫ā.
The flamingoes fly hundreds of miles, leaving their young ones behind.
ਸੈਕੜੇ ਮੀਲ ਉਡਾਰੀ ਮਾਰਕੇ ਕੂੰਜਾਂ ਆਉਂਦੀਆਂ ਹਨ ਅਤੇ ਆਪਣੇ ਬੱਚੇ ਉਹ ਪਿਛੇ ਛੱਡ ਆਉਂਦੀਆਂ ਹਨ।
ਊਡੇ = ਊਡਿ। ਊਡੇ ਊਡਿ = ਊਡਿ ਊਡਿ, ਉੱਡ ਕੇ। ਸੈ = ਸੈਂਕੜੇ (ਲਫ਼ਜ਼ 'ਸਉ' ਤੋਂ ਬਹੁ-ਵਚਨ)। ਤਿਸੁ ਪਾਛੈ = ਉਸ (ਕੂੰਜ) ਦੇ ਪਿਛੇ। ਬਚਰੇ = ਨਿੱਕੇ ਨਿੱਕੇ ਬੱਚੇ। ਛਰਿਆ = ਛੱਡੇ ਹੋਏ ਹੁੰਦੇ ਹਨ।(ਹੇ ਮਨ! ਵੇਖ! ਕੂੰਜ) ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ, ਪਿੱਛੇ ਉਸ ਦੇ ਬੱਚੇ (ਇਕੱਲੇ) ਛੱਡੇ ਹੋਏ ਹੁੰਦੇ ਹਨ।
 
जिसहि जगाइ पीआवै इहु रसु अकथ कथा तिनि जानी ॥२॥
Jisahi jagā▫e pī▫āvai ih ras akath kathā ṯin jānī. ||2||
Only those who are awakened by the Lord to drink in this Sublime Essence, come to know the Unspoken Speech of the Lord. ||2||
ਜਿਸ ਨੂੰ ਵਾਹਿਗੁਰੂ ਜਗਾ ਕੇ ਆਪਣੇ ਨਾਮ ਦਾ ਇਹ ਜੌਹਰ ਛਕਾਉਂਦਾ ਹੈ, ਉਹ ਬਿਆਨ ਨਾਂ ਹੋ ਸਕਣ ਵਾਲੇ ਪ੍ਰਭੂ ਦੀ ਗਿਆਨ-ਚਰਚਾ ਨੂੰ ਸਮਝ ਲੈਂਦਾ ਹੈ।
ਜਿਸਹਿ = ਜਿਸ ਮਨੁੱਖ ਨੂੰ। ਜਗਾਇ = ਜਗਾ ਕੇ। ਪੀਆਵੈ = ਪਿਲਾਂਦਾ ਹੈ। ਤਿਨਿ = ਉਸ ਨੇ।੨।(ਵਿਕਾਰਾਂ ਵਿਚ ਸੁੱਤੇ ਹੋਏ) ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ-ਅੰਮ੍ਰਿਤ ਪਿਲਾਂਦਾ ਹੈ, ਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂ (ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ) ਕਰਨ ਦੀ ਜਾਚ ਸਿੱਖ ਲਈ ਹੈ ॥੨॥
 
कसतूरि कुंगू अगरि चंदनि लीपि आवै चाउ ॥
Kasṯūr kungū agar cẖanḏan līp āvai cẖā▫o.
scented with musk, saffron and sandalwood, a sheer delight to behold -
ਜਿਹੜੇ ਕਸਤੂਰੀ, ਕੇਸਰ ਅਤੇ ਚੌਆ ਤੇ ਸੰਦਲ ਦੀ ਲੱਕੜੀ ਦੇ ਬੁਰਾਦੇ ਨਾਲ ਲਿੱਪੇ ਹੋਏ ਹੋਣ ਅਤੇ ਜਿਹੜੇ ਮਨ ਵਿੱਚ ਤੀਬਰ ਉਮੰਗਾਂ ਪੈਦਾ ਕੇਰ ਦੇਣ, ਲੈ ਲਵਾਂ?
ਕੁੰਗੂ = ਕੇਸਰ। ਅਗਰਿ = ਅਗਰ ਨਾਲ, ਊਦ ਦੀ ਸੁਗੰਧ-ਭਰੀ ਲੱਕੜੀ ਨਾਲ। ਚੰਦਨਿ = ਚੰਦਨ ਨਾਲ। ਲੀਪਿ = ਲਿਪਾਈ ਕਰ ਕੇ।ਜੇ (ਉਹਨਾਂ ਮਹਲ-ਮਾੜੀਆਂ ਨੂੰ) ਕਸਤੂਰੀ ਕੇਸਰ ਊਦ ਤੇ ਚੰਦਨ ਨਾਲ ਲਿਪਾਈ ਕਰ ਕੇ (ਮੇਰੇ ਅੰਦਰ) ਚਾਉ ਚੜ੍ਹੇ,
 
मतु देखि भूला वीसरै तेरा चिति न आवै नाउ ॥१॥
Maṯ ḏekẖ bẖūlā vīsrai ṯerā cẖiṯ na āvai nā▫o. ||1||
seeing this, I might go astray and forget You, and Your Name would not enter into my mind. ||1||
ਨਹੀਂ ਕਿਤੇ ਐਸਾ ਨਾਂ ਹੋਵੇ ਕਿ ਇਨ੍ਹਾਂ ਨੂੰ ਵੇਖਕੇ ਮੈਂ ਕੁਰਾਹੇ ਪੈ ਜਾਵਾਂ। ਤੈਨੂੰ, ਹੇ ਵਾਹਿਗੁਰੂ! ਭੁੱਲ ਜਾਵਾਂ, ਅਤੇ ਤੇਰਾ ਨਾਮ ਮੇਰੇ ਦਿਲ ਅੰਦਰ ਪ੍ਰਵੇਸ਼ ਨਾਂ ਕਰੇ।
ਦੇਖਿ = ਵੇਖ ਕੇ। ਚਿਤਿ = ਚਿੱਤ ਵਿਚ।੧।(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਮਹਲ-ਮਾੜੀਆਂ) ਨੂੰ ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੧॥
 
मतु देखि भूला वीसरै तेरा चिति न आवै नाउ ॥२॥
Maṯ ḏekẖ bẖūlā vīsrai ṯerā cẖiṯ na āvai nā▫o. ||2||
seeing these, I might go astray and forget You, and Your Name would not enter into my mind. ||2||
ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
xxx(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਅਜਿਹੇ ਸੁੰਦਰ ਥਾਂ ਤੇ ਅਜਿਹੀ ਸੁੰਦਰੀ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੨॥
 
मतु देखि भूला वीसरै तेरा चिति न आवै नाउ ॥३॥
Maṯ ḏekẖ bẖūlā vīsrai ṯerā cẖiṯ na āvai nā▫o. ||3||
seeing these, I might go astray and forget You, and Your Name would not enter into my mind. ||3||
ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
xxx(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੩॥
 
मतु देखि भूला वीसरै तेरा चिति न आवै नाउ ॥४॥१॥
Maṯ ḏekẖ bẖūlā vīsrai ṯerā cẖiṯ na āvai nā▫o. ||4||1||
Seeing these, I might go astray and forget You, and Your Name would not enter into my mind. ||4||1||
ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
xxx(ਮੈਨੂੰ ਖ਼ਤਰਾ ਹੈ ਕਿ ਇਹ ਰਾਜ-ਭਾਗ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੪॥੧॥
 
सो नरु जमै ना मरै ना आवै ना जाइ ॥
So nar jammai nā marai nā āvai nā jā▫e.
Then, they are not subject to birth and death; they do not come and go in reincarnation.
ਉਹ ਮਨੁੱਖ ਜੰਮਣ ਤੇ ਮਰਣ ਰਹਿਤ ਹੋ ਜਾਂਦਾ ਹੈ। ਉਹ ਨਾਂ ਆਉਂਦਾ ਹੈ ਤੇ ਨਾਂ ਹੀ ਜਾਂਦਾ ਹੈ।
xxxਉਹ ਮਨੁੱਖ ਮੁੜ ਮੁੜ ਜੰਮਦਾ ਮਰਦਾ ਨਹੀਂ ਰਹਿੰਦਾ, ਉਹ ਜਨਮ ਮਰਨ ਦੇ ਗੇੜ ਤੋਂ ਬੱਚ ਜਾਂਦਾ ਹੈ।
 
जिनि गुरमुखि नामु न बूझिआ मरि जनमै आवै जाइ ॥१॥ रहाउ ॥
Jin gurmukẖ nām na būjẖi▫ā mar janmai āvai jā▫e. ||1|| rahā▫o.
Those who do not become Gurmukh do not understand the Naam; they die, and continue coming and going in reincarnation. ||1||Pause||
ਜਿਨ੍ਹਾਂ ਨੇ ਗੁਰਾਂ ਦੁਆਰਾ ਹਰੀ ਨਾਮ ਨੂੰ ਨਹੀਂ ਸਮਝਿਆ, ਉਹ ਮਰ ਕੇ ਮੁੜ ਜੰਮਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਠਹਿਰਾਉ।
ਜਿਨਿ = ਜਿਸ (ਮਨੁੱਖ) ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।੧।ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹ ਮਰਦਾ ਹੈ ਜੰਮਦਾ ਹੈ ਜੰਮਦਾ ਹੈ ਮਰਦਾ ਹੈ ॥੧॥ ਰਹਾਉ॥
 
जिनि हरि हरि नामु न चेतिओ सु अउगुणि आवै जाइ ॥
Jin har har nām na cẖeṯi▫o so a▫oguṇ āvai jā▫e.
Those who have not contemplated the Name of the Lord, Har, Har, are unworthy; they come and go in reincarnation.
ਜਿਨ੍ਹਾਂ ਨੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਉਹ ਨੇਕੀਆਂ-ਵਿਹੁਣ ਹਨ, ਆਉਂਦੇ ਤੇ ਜਾਂਦੇ ਹੀ ਰਹਿੰਦੇ ਹਨ।
ਜਿਨਿ = ਜਿਸ (ਮਨੁੱਖ) ਨੇ। ਸੁ = ਉਹ (ਮਨੁੱਖ)। ਅਉਗੁਣਿ = ਔਗੁਣ ਵਿਚ (ਟਿਕਿਆ ਰਹਿ ਕੇ)। ਆਵੈ ਜਾਇ = ਜੰਮਦਾ ਮਰਦਾ ਹੈ।ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਕਾਰੀ ਜੀਵਨ ਵਿਚ ਰਹਿ ਕੇ ਜੰਮਦਾ ਮਰਦਾ ਹੈ।
 
नानक आणे आवै रासि ॥
Nānak āṇe āvai rās.
O Nanak, as He wills, He makes things right.
ਜੇਕਰ ਸਾਹਿਬ ਕਰੇ ਤਾਂ ਇਹ ਠੀਕ ਹੋ ਜਾਂਦੀ ਹੈ, ਹੈ ਨਾਨਕ!
ਆਣੇ ਰਾਸਿ = ਜੇ ਰਾਸਿ ਆਣੇ, ਜੇ ਸੁਧਾਰ ਦੇਵੇ। ਆਵੈ ਰਾਸਿ = ਰਾਸਿ ਆਵੈ, ਸੁਧਰ ਜਾਂਦਾ ਹੈ।(ਪਰ ਜੀਵ ਦੇ ਕੀਹ ਵੱਸ?) ਹੇ ਨਾਨਕ! ਜੇ ਪ੍ਰਭੂ ਆਪ ਜੀਵ ਦੇ ਜੀਵਨ ਨੂੰ ਸੁਧਾਰੇ ਤਾਂ ਹੀ ਸੁਧਰਦਾ ਹੈ।
 
दूजै भाइ को ना मिलै फिरि फिरि आवै जाइ ॥
Ḏūjai bẖā▫e ko nā milai fir fir āvai jā▫e.
No one merges with Him through the love of duality; over and over again, they come and go in reincarnation.
ਦਵੈਤ-ਭਾਵ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਨਹੀਂ ਮਿਲਦਾ, ਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਭਾਇ = ਪਿਆਰ ਵਿਚ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਆਵੈ ਜਾਇ = ਜੰਮਦਾ ਮਰਦਾ ਹੈ।(ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ (ਮਾਇਆ ਆਦਿਕ) ਦੇ ਪਿਆਰ ਵਿਚ ਰਿਹਾਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ, ਉਹ ਤਾਂ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
 
धनु गुरमुखि सो परवाणु है जि कदे न आवै हारि ॥३॥
Ḏẖan gurmukẖ so parvāṇ hai jė kaḏe na āvai hār. ||3||
Blessed and acclaimed is that Gurmukh, who shall never be defeated. ||3||
ਮੁਬਾਰਕ ਤੇ ਮਕਬੂਲ ਹੈ ਉਹ ਪਵਿੱਤਰ ਪੁਰਸ਼ ਜੋ ਕਦਾਚਿਤ ਸ਼ਿਕਸਤ ਨਹੀਂ ਖਾਂਦਾ।
ਧਨੁ = ਭਾਗਾਂ ਵਾਲਾ। ਜੇ = ਜੇਹੜਾ {❀ ਨੋਟ: ਲਫ਼ਜ਼ 'ਜਿ' ਅਤੇ 'ਜੇ' ਵਿਚ ਫ਼ਰਕ ਚੇਤੇ ਰੱਖਣ ਜੋਗ ਹੈ}।੩।ਜੇਹੜਾ ਮਨੁੱਖ (ਵਿਕਾਰਾਂ ਦੇ ਟਾਕਰੇ ਤੇ ਮਨੁੱਖ ਜਨਮ ਦੀ ਬਾਜ਼ੀ) ਕਦੇ ਹਾਰ ਕੇ ਨਹੀਂ ਆਉਂਦਾ, ਗੁਰੂ ਦੇ ਸਨਮੁਖ ਹੋਇਆ ਉਹ ਮਨੁੱਖ ਭਾਗਾਂ ਵਾਲਾ ਹੈ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ ॥੩॥
 
हउमै विचि जगु बिनसदा मरि जमै आवै जाइ ॥
Ha▫umai vicẖ jag binasḏā mar jammai āvai jā▫e.
Engrossed in egotism, the world perishes. It dies and is re-born; it continues coming and going in reincarnation.
ਹੰਕਾਰ ਅੰਦਰ ਜਹਾਨ ਤਬਾਹ ਹੁੰਦਾ ਹੈ। ਇਹ ਮਰਦਾ, ਮੂੜ ਜੰਮਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਬਿਨਸਦਾ = ਆਤਮਕ ਮੌਤ ਮਰਦਾ ਹੈ।ਜਗਤ ਹਉਮੈ ਵਿਚ ਫਸ ਕੇ ਆਤਮਕ ਮੌਤ ਸਹੇੜਦਾ ਹੈ ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
 
भरमि भुलाणा अंधुला फिरि फिरि आवै जाइ ॥
Bẖaram bẖulāṇā anḏẖulā fir fir āvai jā▫e.
Wandering in doubt, the spiritually blind come and go in reincarnation, over and over again.
ਵਹਿਮਾਂ ਅੰਦਰ ਘੁਸਿਆ ਹੋਇਆ ਅੰਨ੍ਹਾ ਇਨਸਾਨ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਅੰਧੁਲਾ = (ਮਾਇਆ ਦੇ ਮੋਹ ਵਿਚ) ਅੰਨ੍ਹਾ।ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ, ਤੇ ਮੁੜ ਮੁੜ ਜੰਮਦਾ ਰਹਿੰਦਾ ਹੈ।
 
मन मेरे गुर सरणि आवै ता निरमलु होइ ॥
Man mere gur saraṇ āvai ṯā nirmal ho▫e.
O my mind, coming to the Sanctuary of the Guru, you shall become immaculate and pure.
ਹੇ ਮੇਰੀ ਜਿੰਦੇ! ਜੇਕਰ ਤੂੰ ਗੁਰਾਂ ਦੀ ਸ਼ਰਣਾਗਤ ਆ ਜਾਵੇ ਤਦ ਤੂੰ ਮਲ-ਰਹਿਤ ਹੋ ਜਾਏਗੀ।
ਮਨ = ਹੇ ਮਨ! ਹੋਇ = ਹੁੰਦਾ ਹੈ।ਹੇ ਮੇਰੇ ਮਨ! (ਜਦੋਂ ਮਨੁੱਖ) ਗੁਰੂ ਦੀ ਸਰਨ ਆਉਂਦਾ ਹੈ ਤਦੋਂ (ਹੀ) ਪਵਿਤ੍ਰ ਹੁੰਦਾ ਹੈ।
 
सभे थोक परापते जे आवै इकु हथि ॥
Sabẖe thok parāpaṯe je āvai ik hath.
All things are received if the One is obtained.
ਮੈਨੂੰ ਸਾਰੀਆਂ ਵਸਤੂਆਂ (ਖੁਸ਼ੀਆਂ) ਮਿਲ ਜਾਂਦੀਆਂ ਹਨ ਜੇਕਰ ਕੇਵਲ ਉਹੀ ਮੈਨੂੰ ਪਰਾਪਤ ਹੋ ਜਾਵੇ।
ਥੋਕ = ਪਦਾਰਥ, ਚੀਜ਼ਾਂ। ਹਥਿ ਆਵੈ = ਮਿਲ ਜਾਏ, ਹੱਥ ਵਿਚ ਆ ਜਾਏ।ਜੇ ਇਕ ਪਰਮਾਤਮਾ ਮਿਲ ਪਏ, ਤਾਂ (ਦੁਨੀਆ ਦੇ ਹੋਰ) ਸਾਰੇ ਪਦਾਰਥ ਮਿਲ ਜਾਂਦੇ ਹਨ (ਦੇਣ ਵਾਲਾ ਜੁ ਉਹ ਆਪ ਹੀ ਹੋਇਆ)।