Sri Guru Granth Sahib Ji

Search ਇਕਨਾ in Gurmukhi

इकना हुकमी बखसीस इकि हुकमी सदा भवाईअहि ॥
Iknā hukmī bakẖsīs ik hukmī saḏā bẖavā▫ī▫ah.
Some, by His Command, are blessed and forgiven; others, by His Command, wander aimlessly forever.
ਕਈਆਂ ਨੂੰ ਉਸ ਦੀ ਆਗਿਆ ਰਾਹੀਂ ਦਾਤਾਂ ਮਿਲਦੀਆਂ ਹਨ ਅਤੇ ਕਈ ਉਸ ਦੀ ਆਗਿਆ ਰਾਹੀਂ ਆਵਾਗਉਣ ਅੰਦਰ ਸਦੀਵ ਹੀ ਭੁਆਈਂਦੇ ਹਨ।
ਇਕਨਾ = ਕਈ ਮਨੁੱਖਾਂ ਨੂੰ। ਬਖਸੀਸ = ਦਾਤ, ਬਖ਼ਸ਼ਸ਼। ਇਕਿ = ਕਈ ਮਨੁੱਖ। ਭਵਾਈਅਹਿ = ਭਵਾਈਦੇ ਹਨ, ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।ਹੁਕਮ ਵਿਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਭਵਾਈਦੇ ਹਨ।
 
इकि उपाए मंगते इकना वडे दरवार ॥
Ik upā▫e mangṯe iknā vade ḏarvār.
Some are born beggars, and some hold vast courts.
ਕਈ ਭਿਖਾਰੀ ਪੈਦਾ ਕੀਤੇ ਗਏ ਹਨ ਤੇ ਕਈ ਭਾਰੀਆਂ ਕਚਹਿਰੀਆਂ ਲਾਉਂਦੇ ਹਨ।
ਇਕਨਾ = ਕਈਆਂ ਦੇ।ਕਈ (ਜਗਤ ਵਿਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ।
 
इकना मनमुखि सबदु न भावै बंधनि बंधि भवाइआ ॥
Iknā manmukẖ sabaḏ na bẖāvai banḏẖan banḏẖ bẖavā▫i▫ā.
Some are self-willed manmukhs; they do not love the Word of the Shabad. Bound in chains, they wander lost in reincarnation.
ਕਈਆਂ ਆਪ-ਹੁਦਰਿਆਂ ਨੂੰ ਸਾਈਂ ਦਾ ਨਾਮ ਚੰਗਾ ਨਹੀਂ ਲੱਗਦਾ। ਸੰਗਲਾਂ ਨਾਲ ਨਰੜ ਕੇ ਉਹ ਜੂਨੀਆਂ ਅੰਦਰ ਧਕੇ ਜਾਂਦੇ ਹਨ।
ਮਨਮੁਖਿ = ਮਨ ਦੇ ਪਿੱਛੇ ਤੁਰਨ ਕਰ ਕੇ। ਬੰਧਨਿ = ਬੰਧਨ ਵਿਚ। ਬੰਧਿ = ਬੰਨ੍ਹ ਕੇ।ਕਈ ਐਸੇ ਹਨ ਜੋ ਆਪਣੇ ਹੀ ਮਨ ਦੇ ਪਿੱਛੇ ਤੁਰਦੇ ਹਨ, ਉਹਨਾਂ ਨੂੰ ਗੁਰੂ ਦਾ ਸ਼ਬਦ ਪਿਆਰਾ ਨਹੀਂ ਲੱਗਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ) ਬੰਧਨ ਵਿਚ ਬੰਨ੍ਹ ਕੇ (ਜਨਮ ਮਰਨ ਦੇ ਗੇੜ ਵਿਚ) ਭਵਾਇਆ ਜਾਂਦਾ ਹੈ।
 
आपे करे कराए आपे इकना सुतिआ देइ जगाइ ॥
Āpe kare karā▫e āpe iknā suṯi▫ā ḏe▫e jagā▫e.
He Himself does, and He Himself causes others to do; He wakes some from their sleep.
ਆਪ ਉਹ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਕਈਆਂ ਨੂੰ ਉਹ ਨੀਦਰੇ ਜਗਾ ਕੇ ਦਾਤ ਬਖਸ਼ਦਾ ਹੈ।
ਦੇਇ ਜਗਾਇ = ਜਗਾ ਦੇਂਦਾ ਹੈ।(ਪਰ ਇਹ ਸਾਰੀ ਖੋਜ ਪਰਮਾਤਮਾ ਦੇ ਆਪਣੇ ਹੀ ਹੱਥ ਵਿਚ ਹੈ) ਪ੍ਰਭੂ ਆਪ ਹੀ (ਸਭ ਜੀਵਾਂ ਵਿਚ ਪ੍ਰੇਰਕ ਹੋ ਕੇ ਸਭ ਕੁਝ) ਕਰਦਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ। ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਕਈ ਜੀਵਾਂ ਨੂੰ ਭੀ ਪ੍ਰਭੂ ਆਪ ਹੀ ਜਗਾ ਦੇਂਦਾ ਹੈ।
 
इक जागंदे ना लहंनि इकना सुतिआ देइ उठालि ॥१॥
Ik jāganḏe nā lahann iknā suṯi▫ā ḏe▫e uṯẖāl. ||1||
Some remain awake and aware, and do not receive these gifts, while others are awakened from their sleep to be blessed. ||1||
ਕਈ ਜੋ ਜਾਗਦੇ ਹਨ ਉਨ੍ਹਾਂ ਨੂੰ ਹਾਸਲ ਨਹੀਂ ਕਰਦੇ ਅਤੇ ਕਈਆਂ ਨੂੰ ਉਹ ਨੀਦਂ ਤੋਂ ਜਗ੍ਹਾ ਕੇ ਦੇ ਦਿੰਦਾ ਹੈ।
xxxਕਈ ਜਾਗਦੇ ਜੀਵਾਂ ਨੂੰ ਭੀ ਨਹੀਂ ਲੱਭੀਆਂ, ਤੇ ਇਕਨਾ ਸੁੱਤਿਆਂ ਨੂੰ ਉਠਾ ਕੇ (ਦਾਤਾਂ) ਦੇ ਦੇਂਦਾ ਹੈ ॥੧॥
 
इकना नो हरि लाभु देइ जो गुरमुखि थीवे ॥
Iknā no har lābẖ ḏe▫e jo gurmukẖ thīve.
The Lord bestows His Profits on those who become Gurmukh.
ਕਈਆਂ ਨੂੰ ਜਿਹਡੇ ਗੁਰੂ ਅਨੁਸਾਰੀ ਹੋ ਜਾਂਦੇ ਹਨ ਵਾਹਿਗੁਰੂ ਨਫਾ ਬਖਸ਼ਦਾ ਹੈ।
xxxਜੋ ਜੀਵ ਗੁਰੂ ਦੇ ਸਨਮੁਖ ਹੋ ਗਏ ਹਨ, ਉਹਨਾਂ ਨੂੰ ਹਰੀ ਨਫ਼ਾ ਬਖ਼ਸ਼ਦਾ ਹੈ, (ਭਾਵ, ਉਹਨਾਂ ਦਾ ਜਨਮ ਸਫਲਾ ਕਰਦਾ ਹੈ)
 
इकना सचु बुझाइओनु तिना अतुट भंडार देवाइआ ॥
Iknā sacẖ bujẖā▫i▫on ṯinā aṯut bẖandār ḏevā▫i▫ā.
Some understand Truthfulness; they are given the inexhaustible treasure.
ਕਈਆਂ ਨੂੰ ਤੂੰ ਸੱਚਾਈ ਦਰਸਾਈ ਹੈ ਅਤੇ ਉਨ੍ਰਾਂ ਨੂੰ ਉਸ ਦੇ ਅਮੁੱਕ ਖ਼ਜ਼ਾਨੇ ਦਿੱਤੇ ਹਨ।
ਬੁਝਾਇਓਨੁ = ਬੁਝਾਇਆ ਉਸ (ਹਰੀ) ਨੇ।ਜਿਨ੍ਹਾਂ ਨੂੰ ਹਰੀ ਨੇ ਆਪਣੇ ਸੱਚੇ ਨਾਮ ਦੀ ਸੂਝ ਬਖ਼ਸ਼ੀ ਹੈ, ਉਹਨਾਂ ਨੂੰ ਇਤਨੇ ਖ਼ਜ਼ਾਨੇ (ਸੰਤੋਖ ਦੇ) ਉਸ ਨੇ ਦਿੱਤੇ ਹਨ ਕਿ ਤੋਟ ਹੀ ਨਹੀਂ ਆਉਂਦੀ।
 
जिसु तूं देहि तिसु सभु किछु मिलै इकना दूरि है पासि ॥
Jis ṯūʼn ḏėh ṯis sabẖ kicẖẖ milai iknā ḏūr hai pās.
Those, unto whom You give, receive everything. You are far away from some, and You are close to others.
ਜਿਸ ਕਿਸੇ ਨੂੰ ਤੂੰ ਦਿੰਦਾ ਹੈ, ਉਹ ਸਾਰਾ ਕੁਝ ਪਾ ਲੈਂਦਾ ਹੈਂ। ਕਈਆਂ ਨੂੰ ਤੂੰ ਦੁਰੇਡੇ ਹੈ ਤੇ ਕਈਆਂ ਦੇ ਨੇੜੇ।
ਕਰਿ = ਕਰ ਕੇ। ਪਾਸਿ = ਨੇੜੇ (ਹੁੰਦਾ ਹੋਇਆ ਭੀ)।ਜਿਸ ਨੂੰ ਤੂੰ ਦਾਤ ਦੇਂਦਾ ਹੈਂ, ਉਸ ਨੂੰ ਸਭ ਕੁਝ ਮਿਲ ਜਾਂਦਾ ਹੈ (ਭਾਵ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ)। (ਪਰ ਜੋ ਹੋਰ ਦਰ ਢੂੰਡਦੇ ਹਨ, ਉਹਨਾਂ ਦੇ) ਤੂੰ ਨਿਕਟ-ਵਰਤੀ ਹੁੰਦਾ ਹੋਇਆ ਭੀ (ਉਹਨਾਂ ਨੂੰ) ਦੂਰਿ ਪ੍ਰਤੀਤ ਹੋ ਰਿਹਾ ਹੈਂ।
 
इकना बखसहि मेलि लैहि गुरमती तुधै लाइआ ॥
Iknā bakẖsahi mel laihi gurmaṯī ṯuḏẖai lā▫i▫ā.
Some are forgiven, and merge with You; through the Guru's Teachings, we are joined to You.
ਕਈਆਂ ਨੂੰ ਤੂੰ ਗੁਰਾਂ ਦੀ ਸਿਖ-ਮਤ ਨਾਲ ਜੋੜ ਦਿੰਦਾ ਹੈਂ, ਮਾਫੀ ਦੇ ਦਿੰਦਾ ਹੈਂ ਅਤੇ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ।
xxxਕਈ ਜੀਵਾਂ ਨੂੰ ਤੂੰ ਬਖ਼ਸ਼ਦਾ ਹੈਂ (ਤੇ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਗੁਰੂ ਦੀ ਸਿੱਖਿਆ ਵਿਚ ਤੂੰ ਆਪ ਹੀ ਉਹਨਾਂ ਨੂੰ ਲਾਇਆ ਹੈ।
 
इकि निरधन सदा भउकदे इकना भरे तुजारा ॥
Ik nirḏẖan saḏā bẖa▫ukḏe iknā bẖare ṯujārā.
Some are destitute, and wander around endlessly, while others have storehouses of wealth.
ਕਈ ਦੌਲਤ-ਹੀਨ ਹਨ ਅਤੇ ਹਮੇਸ਼ਾਂ ਭਟਕਦੇ ਫਿਰਦੇ ਹਨ ਤੇ ਕਈਆਂ ਦੇ ਖ਼ਜ਼ਾਨੇ ਦੌਲਤ ਨਾਲ ਪਰੀ-ਪੂਰਨ ਹਨ।
ਤੁਜਾਰਾ = ਖ਼ਜ਼ਾਨੇ।(ਨਾਮ-ਰੂਪ ਖ਼ਜ਼ਾਨੇ ਤੋਂ ਬਿਨਾ) ਕਈ ਕੰਗਾਲ ਸਦਾ (ਦਰ ਦਰ ਤੇ) ਤਰਲੇ ਲੈਂਦੇ ਫਿਰਦੇ ਹਨ, ਇਹਨਾਂ ਦੇ (ਹਿਰਦੇ-ਰੂਪ) ਖ਼ਜ਼ਾਨੇ (ਬੰਦਗੀ-ਰੂਪ ਧਨ ਨਾਲ) ਭਰੇ ਪਏ ਹਨ।
 
इकि होए असवार इकना साखती ॥
Ik ho▫e asvār iknā sākẖ▫ṯī.
Some have mounted their horses in response, and others are saddling up.
ਇਸ ਨੂੰ ਸੁਣ ਕੇ ਕਈ ਆਪਣੇ ਘੋੜਿਆਂ ਤੇ ਚੜ੍ਹ ਗਏ ਹਨ, ਤੇ ਕਈ ਉਨ੍ਹਾਂ ਨੂੰ ਤਿਆਰ ਕਰ ਰਹੇ ਹਨ।
ਸਾਖਤੀ = ਦੁਮਚੀ, (ਦੁਮਚੀਆਂ ਪਾ ਲਈਆਂ, ਤਿਆਰ ਹੋ ਗਏ)।(ਇਹ ਢੰਡੋਰਾ ਸੁਣ ਕੇ) ਕਈ (ਗੁਰਮੁਖ) ਤਾਂ ਅਸਵਾਰ ਹੋ ਗਏ ਹਨ (ਭਾਵ, ਇਸ ਰਾਹ ਤੇ ਤੁਰ ਪਏ ਹਨ), ਕਈ ਬੰਦੇ ਤਿਆਰ ਹੋ ਪਏ ਹਨ,
 
इकनी बधे भार इकना ताखती ॥१०॥
Iknī baḏẖe bẖār iknā ṯākẖ▫ṯī. ||10||
Some have tied up their bridles, and others have already ridden off. ||10||
ਕਈਆਂ ਨੇ ਆਪਣੇ ਬੋਝ ਬੰਨ੍ਹ ਲਏ ਹਨ ਅਤੇ ਕਈ ਤਾਂ ਸਵਾਰ ਹੋ ਕੇ ਤੁਰ ਭੀ ਗਏ ਹਨ।
ਤਾਖਤੀ = ਦੌੜ, (ਭਾਵ), ਦੌੜ ਪਈ ॥੧੦॥ਕਈਆਂ ਨੇ ਅਸਬਾਬ ਲੱਦ ਲਏ ਹਨ, ਤੇ ਕਈ ਛੇਤੀ ਦੌੜ ਪਏ ਹਨ ॥੧੦॥
 
इकना मरणु न चिति आस घणेरिआ ॥
Iknā maraṇ na cẖiṯ ās gẖaṇeri▫ā.
Some do not think of death; they entertain great hopes.
ਕਈਆਂ ਦੇ ਮੌਤ ਚਿੱਤ ਚੇਤੇ ਹੀ ਨਹੀਂ ਅਤੇ ਉਹ ਬੜੀਆਂ ਉਮੀਦਾਂ ਬੰਨ੍ਹੀ ਬੈਠੇ ਹਨ।
xxxਕਈ ਬੰਦੇ (ਦੁਨੀਆ ਦੀਆਂ) ਬੜੀਆਂ ਆਸਾਂ (ਮਨ ਵਿਚ ਬਣਾਂਦੇ ਰਹਿੰਦੇ ਹਨ, ਮੌਤ ਦਾ ਖ਼ਿਆਲ ਉਹਨਾਂ ਦੇ) ਚਿੱਤ ਵਿਚ ਨਹੀਂ ਆਉਂਦਾ।
 
इकना छतीह अम्रित पाहि ॥
Iknā cẖẖaṯīh amriṯ pāhi.
Some have all the thirty-six varieties of delicacies,
ਕਈਆਂ ਨੂੰ ਛੱਤੀ ਪ੍ਰਕਾਰ ਦੀਆਂ ਨਿਆਮਤਾਂ ਪ੍ਰਾਪਤ ਹੈਨ।
ਪਾਹਿ = ਮਿਲਦੇ ਹਨ।ਕਈ ਪ੍ਰਣੀਆਂ ਨੂੰ ਕਈ ਕਿਸਮਾਂ ਦੇ ਸੁਆਦਲੇ ਭੋਜਨ ਮਿਲਦੇ ਹਨ,
 
इकि खावहि बखस तोटि न आवै इकना फका पाइआ जीउ ॥
Ik kẖāvėh bakẖas ṯot na āvai iknā fakā pā▫i▫ā jī▫o.
Some partake of the bounty of the Lord's favor, which never runs out, while others receive only a handful.
ਕਈ ਪ੍ਰਭੂ ਦੀਆਂ ਬਖਸ਼ੀਸ਼ਾਂ ਭੁੰਚਦੇ ਹਨ, ਜਿਨ੍ਹਾਂ ਵਿੱਚ ਕਦੇ ਕਮੀ ਨਹੀਂ ਵਾਪਰਦੀ ਅਤੇ ਕਈਆਂ ਨੂੰ ਕੇਵਲ ਦਾਣਿਆਂ ਦੀ ਮੁੱਠੀ ਹੀ ਮਿਲਦੀ ਹੈ।
ਬਖਸ = ਬਖ਼ਸ਼ਸ਼। ਫਕਾ = ਫੱਕਾ, ਥੋੜਾ ਕੁ ਹੀ।ਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ। ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ।
 
इकि राजे तखति बहहि नित सुखीए इकना भिख मंगाइआ जीउ ॥
Ik rāje ṯakẖaṯ bahėh niṯ sukẖī▫e iknā bẖikẖ mangā▫i▫ā jī▫o.
Some sit upon thrones as kings, and enjoy constant pleasures, while others must beg for charity.
ਕਈ ਪਾਤਸ਼ਾਹ ਹੋ ਰਾਜ-ਸਿੰਘਾਸਣ ਤੇ ਬੈਠਦੇ ਹਨ, ਅਤੇ ਸਦਾ ਹੀ ਸੁਖਾਲੇ ਰਹਿੰਦੇ ਹਨ ਅਤੇ ਕਈਆਂ ਪਾਸੋਂ ਤੂੰ ਖੈਰ ਮੰਗਾਉਂਦਾ ਹੈ।
ਤਖਤਿ = ਤਖ਼ਤ ਉਤੇ। ਭਿਖ = ਭਿੱਛਿਆ।ਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ।
 
इकना भोग भोगाइदा मेरे गोविंदा इकि नगन फिरहि नंग नंगी जीउ ॥
Iknā bẖog bẖogā▫iḏā mere govinḏā ik nagan firėh nang nangī jī▫o.
Some enjoy enjoyments, O my Lord of the Universe, while others wander around naked, the poorest of the poor.
ਹੇ ਮੇਰੇ ਸੁਆਮੀ! ਕਈਆਂ ਨੂੰ ਉਹ ਨਿਆਮਤਾ ਭੁੰਚਾਉਂਦਾ ਹੈ, ਅਤੇ ਕਈ ਨੰਗਾ ਦੇ ਨੰਗ ਹੋ ਨੰਗ-ਧੜਗੇ ਭਟਕਦੇ ਫਿਰਦੇ ਹਨ।
ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ)। ਫਿਰਹਿ = ਫਿਰਦੇ ਹਨ।ਹਰੀ ਆਪ ਹੀ ਅਨੇਕਾਂ ਜੀਵਾਂ ਪਾਸੋਂ ਮਾਇਕ ਪਦਾਰਥਾਂ ਦੇ ਭੋਗ ਭੋਗਾਂਦਾ ਹੈ (ਭਾਵ, ਅਨੇਕਾਂ ਨੂੰ ਰੱਜਵੇਂ ਪਦਾਰਥ ਬਖ਼ਸ਼ਦਾ ਹੈ, ਪਰ) ਅਨੇਕਾਂ ਜੀਵ ਐਸੇ ਹਨ ਜੋ ਨੰਗੇ ਪਏ ਫਿਰਦੇ ਹਨ (ਜਿਨ੍ਹਾਂ ਦੇ ਤਨ ਉਤੇ ਕੱਪੜਾ ਭੀ ਨਹੀਂ)।
 
जन नानक इकना गुरु मेलि सुखु देवै इकि आपे वखि कढै ठगवाले ॥१॥
Jan Nānak iknā gur mel sukẖ ḏevai ik āpe vakẖ kadẖai ṯẖagvāle. ||1||
O servant Nanak, some are united with the Guru; to some, the Lord grants peace, while others - deceitful cheats - suffer in isolation. ||1||
ਗੁਰਾਂ ਨਾਲ ਜੋੜ ਕੇ, ਕਈਆਂ ਨੂੰ ਪ੍ਰਭੂ ਆਰਾਮ ਬਖਸ਼ਦਾ ਹੈ, ਹੇ ਨਫਰ ਨਾਨਕ! ਕਈਆਂ ਠੱਗਾਂ ਨੂੰ ਉਹ ਖੁਦ ਹੀ ਅਲੱਗ ਕੱਢ ਦਿੰਦਾ ਹੈ।
ਇਕਿ = ਕਈ ਜੀਵ। ਠਗਵਾਲੇ = ਠੱਗੀ ਕਰਨ ਵਾਲੇ ॥੧॥(ਪਰ) ਹੇ ਦਾਸ ਨਾਨਕ! (ਜੀਵ ਦੇ ਹੱਥ ਵਿਚ ਕੁੱਝ ਨਹੀਂ) ਇਕਨਾਂ ਨੂੰ ਆਪ ਹਰੀ ਸਤਿਗੁਰੂ ਮਿਲਾਂਦਾ ਹੈ ਤੇ ਸੁਖ ਬਖ਼ਸ਼ਦਾ ਹੈ ਅਤੇ ਇਕਨਾਂ ਠੱਗੀ ਕਰਨ ਵਾਲਿਆਂ ਨੂੰ ਵੱਖ ਕਰ ਦੇਂਦਾ ਹੈ (ਭਾਵ, ਸਤਿਗੁਰੂ ਮਿਲਣ ਨਹੀਂ ਦੇਂਦਾ) ॥੧॥
 
इकना वखत खुआईअहि इकन्हा पूजा जाइ ॥
Iknā vakẖaṯ kẖu▫ā▫ī▫ah iknĥā pūjā jā▫e.
The Muslims have lost their five times of daily prayer, and the Hindus have lost their worship as well.
ਕਈਆਂ ਦੇ ਪੰਜਾਂ ਨਿਮਾਜ਼ਾ ਦੇ ਵਕਤ ਖੋਏ ਗਏ ਹਨ ਅਤੇ ਕਈਆਂ ਦਾ ਪੁਜਾ-ਪਾਠ ਦਾ ਸਮਾਂ ਚਲਿਆ ਗਿਆ ਹੈ।
ਵਖਤ = ਨਿਮਾਜ਼ ਦੇ ਵਕਤ। ਖੁਆਈਅਹਿ = ਖੁੰਝਾਏ ਜਾ ਰਹੇ ਹਨ।(ਸੈਦਪੁਰ ਦੀਆਂ ਇਸਤ੍ਰੀਆਂ ਦਾ ਇਹ ਹਾਲ ਹੋ ਰਿਹਾ ਹੈ ਕਿ ਜ਼ਾਲਮਾਂ ਦੇ ਪੰਜੇ ਵਿਚ ਆ ਕੇ) ਮੁਸਲਮਾਨੀਆਂ ਦੇ ਨਿਮਾਜ਼ ਦੇ ਵਕਤ ਖੁੰਝ ਰਹੇ ਹਨ, ਹਿੰਦਵਾਣੀਆਂ ਦਾ ਪੂਜਾ ਦਾ ਸਮਾ ਜਾ ਰਿਹਾ ਹੈ,
 
इकना नो तूं मेलि लैहि इकि आपहु तुधु खुआइआ ॥
Iknā no ṯūʼn mel laihi ik āphu ṯuḏẖ kẖu▫ā▫i▫ā.
Some, You unite with Yourself, and some, You lead astray.
ਕਈਆਂ ਨੂੰ ਤੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ ਅਤੇ ਕਈਆਂ ਨੂੰ ਆਪਣੇ ਕੋਲੋਂ ਖੁੰਝਾ ਦਿੰਦਾ ਹੈਂ।
ਇਕਨਾ ਨੋ = ਕਈ ਜੀਵਾਂ ਨੂੰ। ਇਕਿ = ਕਈ ਜੀਵ। ਆਪਹੁ = ਆਪਣੇ ਆਪ ਤੋਂ। ਤੁਧੁ = ਤੂੰ, ਹੇ ਪ੍ਰਭੂ! ਖੁਆਇਆ = ਖੁੰਝਾਏ ਹੋਏ ਹਨ, ਪਰੇ ਕੀਤੇ ਹੋਏ ਹਨ।ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈਂ, ਪਰ ਕਈ ਜੀਆਂ ਨੂੰ ਤਾਂ ਤੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ।