Sri Guru Granth Sahib Ji

Search ਇਕਿ in Gurmukhi

इकना हुकमी बखसीस इकि हुकमी सदा भवाईअहि ॥
Iknā hukmī bakẖsīs ik hukmī saḏā bẖavā▫ī▫ah.
Some, by His Command, are blessed and forgiven; others, by His Command, wander aimlessly forever.
ਕਈਆਂ ਨੂੰ ਉਸ ਦੀ ਆਗਿਆ ਰਾਹੀਂ ਦਾਤਾਂ ਮਿਲਦੀਆਂ ਹਨ ਅਤੇ ਕਈ ਉਸ ਦੀ ਆਗਿਆ ਰਾਹੀਂ ਆਵਾਗਉਣ ਅੰਦਰ ਸਦੀਵ ਹੀ ਭੁਆਈਂਦੇ ਹਨ।
ਇਕਨਾ = ਕਈ ਮਨੁੱਖਾਂ ਨੂੰ। ਬਖਸੀਸ = ਦਾਤ, ਬਖ਼ਸ਼ਸ਼। ਇਕਿ = ਕਈ ਮਨੁੱਖ। ਭਵਾਈਅਹਿ = ਭਵਾਈਦੇ ਹਨ, ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।ਹੁਕਮ ਵਿਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਭਵਾਈਦੇ ਹਨ।
 
इकि दाते इकि भेखारी जी सभि तेरे चोज विडाणा ॥
Ik ḏāṯe ik bẖekẖārī jī sabẖ ṯere cẖoj vidāṇā.
Some are givers, and some are beggars. This is all Your Wondrous Play.
ਕਈ ਸਖ਼ੀ ਹਨ, ਅਤੇ ਕਈ ਮੰਗਤੇ। ਇਹ ਸਾਰੀਆਂ ਤੇਰੀਆਂ ਅਸਚਰਜ ਖੇਡਾਂ ਹਨ।
ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਜੀਵ। ਦਾਤੇ = ਦਾਨੀ। ਭੇਖਾਰੀ = ਮੰਗਤੇ। ਸਭਿ = ਸਾਰੇ। ਵਿਡਾਣ = ਅਚਰਜ। ਚੋਜ = ਕੌਤਕ, ਤਮਾਸ਼ੇ।(ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ-ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ,
 
इकि आवहि इकि जाहि उठि रखीअहि नाव सलार ॥
Ik āvahi ik jāhi uṯẖ rakẖī▫ahi nāv salār.
Some come, and some arise and depart. They give themselves lofty names.
ਕਈ ਆਉਂਦੇ ਹਨ ਤੇ ਕਈ ਖੜੇ ਹੋ ਟੁਰ ਜਾਂਦੇ ਹਨ। ਉਹ ਆਪਣੇ ਉਚੇ ਨਾਮ ਰਖਵਾਉਂਦੇ ਹਨ।
ਇਕਿ = ਕਈ ਜੀਵ। ਰਖੀਅਹਿ = ਰੱਖੇ ਜਾਂਦੇ ਹਨ। ਨਾਵ = ਨਾਮ {'ਨਾਉ' ਤੋਂ ਬਹੁ-ਵਚਨ}। ਸਲਾਰ = ਸਰਦਾਰ।(ਸੰਸਾਰ ਵਿਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ-ਸਫ਼ਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ।
 
इकि उपाए मंगते इकना वडे दरवार ॥
Ik upā▫e mangṯe iknā vade ḏarvār.
Some are born beggars, and some hold vast courts.
ਕਈ ਭਿਖਾਰੀ ਪੈਦਾ ਕੀਤੇ ਗਏ ਹਨ ਤੇ ਕਈ ਭਾਰੀਆਂ ਕਚਹਿਰੀਆਂ ਲਾਉਂਦੇ ਹਨ।
ਇਕਨਾ = ਕਈਆਂ ਦੇ।ਕਈ (ਜਗਤ ਵਿਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ।
 
इकि आवहि इकि जावही पूरि भरे अहंकारि ॥
Ik āvahi ik jāvhī pūr bẖare ahaʼnkār.
Some come, and some go; they are totally filled with egotism.
ਹੰਕਾਰ ਨਾਲ ਪੂਰਤ ਮਨੁੱਖਾਂ ਦੇ ਸਮੁਦਾਇ ਵਿਚੋਂ ਕਈ ਆਉਂਦੇ ਤੇ ਕਈ ਜਾਂਦੇ ਹਨ।
ਇਕਿ = ਅਨੇਕਾਂ ਜੀਵ। ਪੂਰ = ਬੇਅੰਤ ਜੀਵ, ਬੇੜੀ ਦੇ ਪੂਰਾਂ ਦੇ ਪੂਰ {ਨੋਟ: ਭਰੀ ਬੇੜੀ ਦੇ ਸਾਰੇ ਮੁਸਾਫ਼ਿਰਾਂ ਦੇ ਸਮੂਹ ਨੂੰ 'ਪੂਰ' ਆਖੀਦਾ ਹੈ}। ਭਰੇ ਅਹੰਕਾਰਿ = ਅਹੰਕਾਰ ਨਾਲ ਭਰੇ ਹੋਏ, ਅਹੰਕਾਰੀ।ਪਰ ਅਨੇਕਾਂ ਹੀ ਅਹੰਕਾਰੀ ਜੀਵ ਹਨ (ਜੋ ਆਪਣੀ ਹੀ ਅਕਲ ਦੇ ਮਾਣ ਵਿਚ ਰਹਿ ਕੇ ਕੁਰਾਹੇ ਪੈ ਕੇ) ਜੰਮਦੇ ਹਨ ਤੇ ਮਰਦੇ ਹਨ (ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ)
 
इकि आपणै भाणै कढि लइअनु आपे लइओनु मिलाइ ॥
Ik āpṇai bẖāṇai kadẖ la▫i▫an āpe la▫i▫on milā▫e.
By the Pleasure of His Will, He lifts some out, and unites them with Himself.
ਕਈਆਂ ਨੂੰ ਉਹ ਆਪਣੀ ਰਜ਼ਾ ਰਾਹੀਂ ਬਚਾ ਲੈਂਦਾ ਹੈ ਅਤੇ ਆਪਣੇ ਨਾਲ ਜੋੜ ਲੈਂਦਾ ਹੈ।
ਇਕਿ = ਕਈ ਜੀਵ। ਕਢਿ ਲਇਅਨੁ ਉਸ (ਪ੍ਰਭੂ) ਨੇ ਕੱਢ ਲਏ। ਲਇਓਨੁ ਮਿਲਾਇ = ਉਸ ਨੇ ਮਿਲਾ ਲਿਆ।ਕਈ (ਭਾਗਾਂ ਵਾਲੇ) ਜੀਵਾਂ ਨੂੰ ਪਰਮਾਤਮਾ ਨੇ ਆਪਣੀ ਰਜ਼ਾ ਵਿਚ (ਜੋੜ ਕੇ ਇਸ ਮੋਹ ਵਿਚੋਂ) ਕੱਢ ਲਿਆ ਤੇ ਆਪ ਹੀ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੈ।
 
इकि आपे आपि खुआइअनु दूजै छडिअनु लाइ ॥
Ik āpe āp kẖu▫ā▫i▫an ḏūjai cẖẖadi▫an lā▫e.
He Himself has deceived some, and attached them to duality.
ਉਸ ਨੇ ਆਪ ਹੀ ਕਈਆਂ ਨੂੰ ਗੁਮਰਾਹ ਕਰ ਛੱਡਿਆ ਹੈ ਅਤੇ ਹੋਰਸ ਨਾਲ ਜੋੜ ਦਿੱਤਾ ਹੈ।
ਖੁਆਇਨੁ = ਉਸ ਨੇ ਖੁੰਝਾ ਦਿੱਤੇ ਹਨ। ਦੂਜੈ = ਹੋਰ (ਪ੍ਰੇਮ) ਵਿਚ। ਛਡਿਅਨੁ ਲਾਇ = ਲਾ ਛੱਡੇ ਹਨ ਉਸ ਨੇ।ਕਈ ਜੀਵਾਂ ਨੂੰ ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲੋਂ ਖੁੰਝਾਇਆ ਹੋਇਆ ਹੈ, ਤੇ ਮਾਇਆ ਦੇ ਮੋਹ ਵਿਚ ਲਾ ਰੱਖਿਆ ਹੈ।
 
इकि पिरु रावहि आपणा हउ कै दरि पूछउ जाइ ॥
Ik pir rāvėh āpṇā ha▫o kai ḏar pūcẖẖa▫o jā▫e.
Some enjoy their Husband Lord; unto whose door should I go to ask for Him?
ਕਈ ਆਪਣੇ ਪਿਆਰੇ-ਪਤੀ ਨੂੰ ਮਾਣਦੀਆਂ ਹਨ। ਮੈਂ ਕੀਹਦੇ ਬੂਹੇ ਤੇ (ਆਪਣੇ ਕੰਤ ਬਾਰੇ) ਪਤਾ ਕਰਨ ਲਈ ਜਾਵਾਂ?
ਇਕਿ = ਕਈ (ਜੀਵ-ਇਸਤ੍ਰੀਆਂ) {ਨੋਟ: ਲਫ਼ਜ਼ 'ਇਕ' ਤੋਂ ਬਹੁ-ਵਚਨ ਹੈ}। ਰਾਵਹਿ = ਮਾਣਦੀਆਂ ਹਨ, ਪ੍ਰਸੰਨ ਕਰਦੀਆਂ ਹਨ। ਹਉ = ਮੈਂ। ਕੈ ਦਰਿ = ਕਿਸ ਦੇ ਦਰ ਤੇ? ਜਾਇ = ਜਾ ਕੇ।ਕਈ (ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ) ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਦੀਆਂ ਹਨ (ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਭੀ ਤਾਂਘ ਪੈਦਾ ਹੁੰਦੀ ਹੈ ਕਿ) ਮੈਂ ਕਿਸ ਦੇ ਦਰ ਤੇ ਜਾ ਕੇ (ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦਾ ਤਰੀਕਾ) ਪੁੱਛਾਂ?
 
इकि तीरथि नाता ॥५॥
Ik ṯirath nāṯā. ||5||
and those who bathe at holy places of pilgrimage-||5||
ਯਾਤ੍ਰਾ-ਅਸਥਾਨਾਂ ਦਾ ਹੈ ਇਸ਼ਨਾਨੀ।
ਇਕਿ = ਅਨੇਕਾਂ। ਤੀਰਥਿ = ਤੀਰਥ ਉਤੇ ॥੫॥ਇਕ ਐਸੇ ਹਨ ਜੋ (ਹਰੇਕ) ਤੀਰਥ ਉੱਤੇ ਇਸ਼ਨਾਨ ਕਰਦੇ ਹਨ ॥੫॥
 
इकि लूकि न देवहि दरसा ॥
Ik lūk na ḏevėh ḏarsā.
the hermits who never show themselves,
ਇਕ ਉਹ ਜੋ ਲੁਕਿਆ ਰਹਿੰਦਾ ਹੈ ਤੇ ਕਿਸੇ ਨੂੰ ਆਪਣਾ ਦਰਸ਼ਨ ਨਹੀਂ ਦਿੰਦਾ।
ਲੂਕਿ = ਲੁਕ ਕੇ (ਰਹਿਣ ਵਾਲੇ)।ਅਨੇਕਾਂ ਐਸੇ ਹਨ ਜੋ (ਗੁਫ਼ਾ ਆਦਿ ਵਿਚ) ਲੁਕ ਕੇ (ਰਹਿੰਦੇ ਹਨ ਤੇ ਕਿਸੇ ਨੂੰ) ਦਰਸ਼ਨ ਨਹੀਂ ਦੇਂਦੇ।
 
इकि मन ही गिआता ॥६॥
Ik man hī gi▫āṯā. ||6||
and those who are wise in their own minds-||6||
ਇਕ ਉਹ ਜੋ ਆਪਣੇ ਚਿੱਤ ਅੰਦਰ ਹੀ ਸਿਆਣਾ ਹੈ।
ਮਨ ਹੀ = ਮਨਿ ਹੀ, ਆਪਣੇ ਮਨ ਵਿਚ ਹੀ। ਗਿਆਤਾ = ਗਿਆਨਵਾਨ ॥੬॥ਕਈ ਐਸੇ ਹਨ ਜੋ ਆਪਣੇ ਮਨ ਵਿਚ ਹੀ ਗਿਆਨਵਾਨ ਬਣੇ ਹੋਏ ਹਨ ॥੬॥
 
इकि वलु छलु करि कै खावदे मुहहु कूड़ु कुसतु तिनी ढाहिआ ॥
Ik val cẖẖal kar kai kẖāvḏe muhhu kūṛ kusaṯ ṯinī dẖāhi▫ā.
Some eat and survive by practicing fraud and deceit; from their mouths they drop falsehood and lies.
ਕਈ ਧੋਖਾ ਤੇ ਫਰੇਬ ਕਰ ਕੇ ਖਾਂਦੇ ਹਨ ਅਤੇ ਆਪਣੇ ਮੂੰਹ ਤੋਂ ਉਹ ਝੂਠ ਅਤੇ ਅਸੱਤਤਾ ਸੁਟਦੇ ਹਨ।
ਇਕਿ = ਕਈ ਜੀਵ। ਮੁਹਹੁ = ਮੂੰਹੋਂ। ਢਾਹਿਆ = ਬੋਲਿਆ।(ਫਿਰ ਭੀ) ਕਈ ਜੀਵ (ਤੈਨੂੰ ਰਾਜ਼ਕ ਨਾਹ ਸਮਝਦੇ ਹੋਏ) ਵਲ-ਛਲ ਕਰ ਕੇ ਢਿੱਡ ਭਰਦੇ ਹਨ, ਤੇ ਮੂੰਹੋਂ ਕੂੜ ਕੁਸੱਤ ਬੋਲਦੇ ਹਨ।
 
इकि रंगि राते जो तुधु आपि लिव लाए ॥
Ik rang rāṯe jo ṯuḏẖ āp liv lā▫e.
Those, whom You attach to Your Love, are attuned to Your Love.
ਕਈ ਜਿਨ੍ਹਾਂ ਨੂੰ ਤੂੰ ਆਪਣੀ ਮੁਹੱਬਤ ਨਾਲ ਜੋੜਦਾ ਹੈਂ, ਤੇਰੀ ਪ੍ਰੀਤ ਅੰਦਰ ਰੰਗੇ ਹੋਏ ਹਨ।
ਇਕਿ = {ਲਫ਼ਜ਼ 'ਇਕ ਤੋਂ ਬਹੁ-ਵਚਨ}। ਤੁਧੁ = ਤੂੰ।(ਹੇ ਪ੍ਰਭੂ!) ਜਿਨ੍ਹਾਂ ਬੰਦਿਆਂ ਨੂੰ ਤੂੰ ਆਪ ਆਪਣੇ ਨਾਮ ਦੀ ਲਗਨ ਲਾਈ ਹੈ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
 
इकि गुरमुखि सदा सचै रंगि राते ॥
Ik gurmukẖ saḏā sacẖai rang rāṯe.
The Gurmukhs are forever imbued with love for the True One.
ਕਈ ਪਵਿੱਤਰ ਪੁਰਸ਼ ਹਮੇਸ਼ਾਂ ਸੱਚੇ ਸੁਆਮੀ ਦੀ ਪ੍ਰੀਤ ਅੰਦਰ ਰੰਗੇ ਹਨ।
ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ)। ਰੰਗਿ = ਪ੍ਰੇਮ ਵਿਚ।ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ ਸਦਾ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ,
 
इकि सचु वणंजहि गुर सबदि पिआरे ॥
Ik sacẖ vaṇaʼnjahi gur sabaḏ pi▫āre.
Some deal in Truth, through love of the Guru's Shabad.
ਕਈ ਗੁਰਬਾਣੀ ਦੀ ਪੀਤ੍ਰ ਰਾਹੀਂ ਸੱਚੇ ਨਾਮ ਦਾ ਵਪਾਰ ਕਰਦੇ ਹਨ।
ਇਕਿ = {ਲਫਜ਼ 'ਇਕ' ਤੋਂ ਬਹੁ-ਵਚਨ}। ਪਿਆਰੇ = ਪਿਆਰਿ, ਪਿਆਰ ਵਿਚ (ਟਿਕ ਕੇ)।ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦਾ ਨਾਮ ਵਣਜਦੇ ਹਨ।
 
इकि कूड़ि लागे कूड़े फल पाए ॥
Ik kūṛ lāge kūṛe fal pā▫e.
Some are stuck in falsehood, and false are the rewards they receive.
ਕਈ ਝੂਠ ਨਾਲ ਜੁੜੇ ਹੋਏ ਹਨ ਅਤੇ ਝੂਠੀਆਂ ਮੁਰਾਦਾਂ ਹੀ ਉਹ ਹਾਸਲ ਕਰਦੇ ਹਨ।
ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕੂੜਿ = ਕੂੜ ਵਿਚ, ਨਾਸਵੰਤ ਦੇ ਮੋਹ ਵਿਚ।ਕਈ ਜੀਵ ਐਸੇ ਹਨ ਜੋ ਨਾਸਵੰਤ ਜਗਤ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ, ਉਹ ਫਲ ਭੀ ਉਹੀ ਪ੍ਰਾਪਤ ਕਰਦੇ ਹਨ ਜਿਨ੍ਹਾਂ ਨਾਲੋਂ ਸਾਥ ਟੁੱਟ ਜਾਂਦਾ ਹੈ।
 
इकि आवहि इकि जाहि उठि बिनु नावै मरि जाती ॥
Ik āvahi ik jāhi uṯẖ bin nāvai mar jāṯī.
Some come, and some arise and depart; but without the Name, all are bound to die.
ਕਈ ਜੰਮਦੇ ਹਨ, ਕਈ ਖੜੇ ਹੋ ਟੂਰ ਜਾਂਦੇ ਹਨ। ਨਾਮ ਦੇ ਬਾਝੋਂ ਸਮੂਹ ਨਾਸ ਹੋ ਜਾਂਦੇ ਹਨ।
ਇਕਿ = ਕਈ ਜੀਵ।(ਇਸ ਤਮਾਸ਼ੇ ਵਿਚ) ਕਈ ਜੀਵ ਆ ਰਹੇ ਹਨ, ਕਈ (ਤਮਾਸ਼ਾ ਵੇਖ ਕੇ) ਤੁਰੇ ਜਾ ਰਹੇ ਹਨ, (ਪਰ ਜੋ) 'ਨਾਮ' ਤੋਂ ਸੱਖਣੇ ਹਨ ਉਹ ਮਰ ਕੇ (ਭਾਵ, ਦੁਖੀ ਹੋ ਕੇ) ਜਾਂਦੇ ਹਨ।
 
इकि खड़े करहि तेरी चाकरी विणु नावै होरु न भाइआ ॥
Ik kẖaṛe karahi ṯerī cẖākrī viṇ nāvai hor na bẖā▫i▫ā.
Some stand and serve You; without the Name, nothing else pleases them.
ਕਈ ਤੇਰੇ ਬੂਹੇ ਤੇ ਖਲੋਤੇ ਹਨ ਅਤੇ ਤੇਰੀ ਘਾਲ ਕਮਾਉਂਦੇ ਹਨ। ਨਾਮ ਦੇ ਬਿਨਾਂ ਉਹਨਾਂ ਨੂੰ ਹੋਰ ਕੁਛ ਚੰਗਾ ਨਹੀਂ ਲੱਗਦਾ।
ਖੜੇ = ਖਲੋ ਕੇ, ਸੁਚੇਤ ਹੋ ਕੇ। ਇਕਿ = ਕਈ ਜੀਵ।(ਐਸੇ) ਕਈ ਜੀਵ ਸੁਚੇਤ ਹੋ ਕੇ ਤੇਰੀ ਬੰਦਗੀ ਕਰ ਰਹੇ ਹਨ। ਤੇਰੇ ਨਾਮ (ਦੀ ਯਾਦ) ਤੋਂ ਬਿਨਾ ਕੋਈ ਹੋਰ ਕੰਮ ਉਹਨਾਂ ਨੂੰ ਭਾਉਂਦਾ ਨਹੀਂ (ਭਾਵ, ਕਿਸੇ ਹੋਰ ਕੰਮ ਦੀ ਖ਼ਾਤਰ ਤੇਰਾ ਨਾਮ ਵਿਸਾਰਨ ਨੂੰ ਉਹ ਤਿਆਰ ਨਹੀਂ)।
 
होरु कार वेकार है इकि सची कारै लाइआ ॥
Hor kār vekār hai ik sacẖī kārai lā▫i▫ā.
Any other task would be worthless to them-You have enjoined them to Your True Service.
ਕਈਆਂ ਨੂੰ ਤੂੰ ਆਪਣੀ ਸੱਚੀ ਨੌਕਰੀ ਵਿੱਚ ਲਾਇਆ ਹੋਇਆ ਹੈ। ਕੋਈ ਹੋਰ ਨੌਕਰੀ ਉਨ੍ਹਾਂ ਲਈ ਬੇਫਾਇਦਾ ਹੈ।
xxxਜਿਨ੍ਹਾਂ ਐਸੇ ਬੰਦਿਆਂ ਤੂੰ ਇਸ ਸੱਚੀ ਕਾਰ ਵਿਚ ਲਾਇਆ ਹੈ, ਉਹਨਾਂ ਨੂੰ (ਤੇਰਾ ਨਾਮ ਵਿਸਾਰ ਕੇ) ਕੋਈ ਹੋਰ ਕੰਮ ਕਰਨਾ ਮੰਦਾ ਲੱਗਦਾ ਹੈ।
 
पुतु कलतु कुट्मबु है इकि अलिपतु रहे जो तुधु भाइआ ॥
Puṯ kalaṯ kutamb hai ik alipaṯ rahe jo ṯuḏẖ bẖā▫i▫ā.
In the midst of children, spouse and relations, some still remain detached; they are pleasing to Your Will.
ਕਈ ਜਿਹੜੇ ਤੈਨੂੰ ਚੰਗੇ ਲੱਗਦੇ ਹਨ ਆਪਣੇ ਪੁੱਤਰਾਂ ਵਹੁਟੀ ਤੇ ਹੋਰ ਸਨਬੰਧੀਆਂ ਅੰਦਰ ਨਿਰਲੇਪ ਵਿਚਰਦੇ ਹਨ।
ਕਲਤੁ = ਇਸਤ੍ਰੀ। ਅਲਿਪਤੁ = ਨਿਰਲੇਪ, ਨਿਰਮੋਹ।ਇਹ ਜੋ ਪੁਤ੍ਰ ਇਸਤ੍ਰੀ ਤੇ ਪਰਵਾਰ ਹੈ, (ਹੇ ਪ੍ਰਭੂ!) ਜੋ ਬੰਦੇ ਤੈਨੂੰ ਪਿਆਰੇ ਲੱਗਦੇ ਹਨ, ਉਹ ਇਹਨਾਂ ਤੋਂ ਨਿਰਮੋਹ ਰਹਿੰਦੇ ਹਨ;