Sri Guru Granth Sahib Ji

Search ਉਤਮੁ in Gurmukhi

हुकमी उतमु नीचु हुकमि लिखि दुख सुख पाईअहि ॥
Hukmī uṯam nīcẖ hukam likẖ ḏukẖ sukẖ pā▫ī▫ah.
By His Command, some are high and some are low; by His Written Command, pain and pleasure are obtained.
ਉਸ ਦੇ ਫੁਰਮਾਨ ਦੁਆਰਾ ਪ੍ਰਾਨੀ ਚੰਗੇ ਤੇ ਮੰਦੇ ਹੁੰਦੇ ਹਨ ਅਤੇ ਉਸ ਦੇ ਲਿਖੇ ਫੁਰਮਾਨ ਦੁਆਰਾ ਹੀ ਉਹ ਗ਼ਮੀ ਤੇ ਖ਼ੁਸ਼ੀ ਪਾਉਂਦੇ ਹਨ।
ਉਤਮੁ = ਸ੍ਰੇਸ਼ਟ, ਚੰਗਾ। ਲਿਖਿ = ਲਿਖ ਕੇ, ਲਿਖੇ ਅਨੁਸਾਰ। ਪਾਈਅਹਿ = ਪਾਈਦੇ ਹਨ, ਭੋਗੀਦੇ ਹਨ।ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ।
 
नानक उतमु नीचु न कोइ ॥३३॥
Nānak uṯam nīcẖ na ko▫e. ||33||
O Nanak, no one is high or low. ||33||
ਆਪਣੀ ਨਿਜ ਦੀ ਸਤਿਆ ਦੁਆਰਾ ਕੋਈ ਜਣਾ ਚੰਗਾ ਜਾਂ ਮੰਦਾ ਨਹੀਂ ਹੋ ਸਕਦਾ, ਹੇ ਨਾਨਕ!
xxxਹੇ ਨਾਨਕ! ਆਪਣੇ ਆਪ ਵਿਚ ਨਾਹ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਨੀਚ (ਭਾਵ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਉਹ ਪ੍ਰਭੂ ਆਪ ਹੀ ਹੈ। ਜੇ ਸਿਮਰਨ ਦੀ ਬਰਕਤਿ ਨਾਲ ਇਹ ਨਿਸਚਾ ਬਣ ਜਾਏ ਤਾਂ ਹੀ ਪਰਮਾਤਮਾਂ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ) ॥੩੩॥
 
हरि हरि उतमु नामु है जिनि सिरिआ सभु कोइ जीउ ॥
Har har uṯam nām hai jin siri▫ā sabẖ ko▫e jī▫o.
The Name of the Lord, Har, Har, is Excellent and Sublime. He created everyone.
ਉਤਕ੍ਰਿਸ਼ਟਤ ਹੈ ਨਾਮ ਵਾਹਿਗੁਰੂ ਸੁਆਮੀ ਦਾ, ਜਿਸ ਨੇ ਸਾਰਿਆਂ ਨੂੰ ਸਾਜਿਆਂ ਹੈ।
ਹਰਿ ਨਾਮੁ = ਹਰੀ ਦਾ ਨਾਮ। ਜਿਨਿ = ਜਿਸ (ਹਰੀ) ਨੇ। ਸਿਰਿਆ = {सृजे = ਪੈਦਾ ਕਰਨਾ} ਪੈਦਾ ਕੀਤਾ ਹੈ। ਸਭੁ ਕੋਇ = ਹਰੇਕ ਜੀਵ।ਜਿਸ ਹਰੀ ਨੇ (ਜਗਤ ਵਿਚ) ਹਰੇਕ ਜੀਵ ਨੂੰ ਪੈਦਾ ਕੀਤਾ ਹੈ, ਉਸ ਹਰੀ ਦਾ ਨਾਮ ਸ੍ਰੇਸ਼ਟ ਹੈ।
 
ऐसा भगउती उतमु होइ ॥
Aisā bẖag▫uṯī uṯam ho▫e.
Such a Bhagaautee is most exalted.
ਸ਼੍ਰੇਸ਼ਟ ਹੈ ਇਹੋ ਜਿਹਾ ਅਨੁਰਾਗੀ।
xxxਇਹੋ ਜਿਹਾ ਭਗਉਤੀ (ਭਗਤ) ਉੱਤਮ ਹੁੰਦਾ ਹੈ,
 
हरि का नामु उतमु मनि वसै मेटि न सकै कोइ ॥
Har kā nām uṯam man vasai met na sakai ko▫e.
The Exalted Name of the Lord abides in his mind, and no one can take it away.
ਵਾਹਿਗੁਰੂ ਦਾ ਉਤਕ੍ਰਿਸ਼ਟਤ ਨਾਮ ਉਸ ਦੇ ਦਿਲ ਵਿੱਚ ਵਸਦਾ ਹੈ ਅਤੇ ਉਸ ਦੀ ਨਾਮਵਰੀ ਨੂੰ ਕੋਈ ਭੀ ਮੇਸ ਨਹੀਂ ਸਕਦਾ।
ਮਨਿ = ਮਨ ਵਿਚ।ਪ੍ਰਭੂ ਦਾ ਉੱਤਮ ਨਾਮ ਉਸ ਦੇ ਮਨ ਵਿਚ ਘਰ ਕਰਦਾ ਹੈ (ਟਿਕਦਾ ਹੈ), ਤੇ ਕੋਈ (ਮਾਇਕ ਪਦਾਰਥ ਉੱਤਮ 'ਨਾਮ' ਦੇ ਸੰਸਕਾਰਾਂ ਨੂੰ ਉਸ ਦੇ ਹਿਰਦੇ ਵਿਚੋਂ) ਦੂਰ ਨਹੀਂ ਕਰ ਸਕਦਾ।
 
जुग चारे नामु उतमु सबदु बीचारि ॥
Jug cẖāre nām uṯam sabaḏ bīcẖār.
Throughout the four ages, the Naam is the ultimate; reflect upon the Word of the Shabad.
ਚੌਹਾਂ ਹੀ ਯੁਗਾਂ ਅੰਦਰ ਨਾਮ ਅਤੇ ਸ਼ਬਦ ਦਾ ਸਿਮਰਣ ਸਰੇਸ਼ਟ ਵਸਤੂ ਹੈ।
ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ। ਸਬਦੁ ਬੀਚਾਰਿ = ਗੁਰੂ ਦੇ ਸ਼ਬਦ ਨੂੰ ਵਿਚਾਰ ਕੇ।ਚੌਹਾਂ ਹੀ ਜੁਗਾਂ ਵਿਚ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਪਰਮਾਤਮਾ ਦਾ) ਨਾਮ (ਜਪ ਕੇ ਹੀ ਮਨੁੱਖ) ਉੱਤਮ ਬਣ ਸਕਦਾ ਹੈ।
 
सतिगुर विचि अम्रितु है हरि उतमु हरि पदु सोइ ॥
Saṯgur vicẖ amriṯ hai har uṯam har paḏ so▫e.
The Ambrosial Nectar is within the True Guru; He is exalted and sublime, of Godly status.
ਸੱਚੇ ਗੁਰੂ ਅੰਦਰ ਨਾਮ ਦਾ ਆਬਿ-ਹਿਯਾਤ ਵਸਦਾ ਹੈ। ਉਹ ਰੱਬ ਦੀ ਤਰ੍ਹਾਂ ਸਰੇਸ਼ਟ ਹੈ ਅਤੇ ਈਸ਼ਵਰੀ ਮਰਤਬਾ ਰੱਖਦਾ ਹੈ।
ਹਰਿ ਪਦੁ = ਹਰੀ ਨਾਲ ਮਿਲਾਪਸਤਿਗੁਰੂ ਦੇ ਕੋਲ ਹਰੀ ਦੇ ਸ੍ਰੇਸ਼ਟ ਨਾਮ ਦਾ ਅੰਮ੍ਰਿਤ ਹੈ,
 
हरि उतमु तिनी सरेविआ जिन कउ धुरि लिखिआ आहि ॥
Har uṯam ṯinī sarevi▫ā jin ka▫o ḏẖur likẖi▫ā āhi.
Those who have such pre-destined destiny remember the Sublime Lord.
ਜਿਨ੍ਹਾਂ ਲਈ ਮੁੱਢ ਦੀ ਐਸੀ ਲਿਖਤਾਕਾਰ ਹੈ, ਉਹ ਸਰੇਸ਼ਟ ਸੁਆਮੀ ਦਾ ਸਿਮਰਨ ਕਰਦੇ ਹਨ।
ਸਰੇਵਿਆ = ਸਿਮਰਿਆ। ਧੁਰਿ = ਮੁਢ ਤੋਂ। ਆਹਿ = ਹੈ।(ਪਰ ਇਹ) ਉੱਤਮ ਪ੍ਰਭੂ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਚੰਗੇ ਕੀਤੇ ਹੋਏ ਕੰਮਾਂ ਦੇ ਸੰਸਕਾਰ) ਲਿਖੇ ਹੋਏ ਹਨ।
 
तूं उतमु हउ नीचु सेवकु कांढीआ ॥
Ŧūʼn uṯam ha▫o nīcẖ sevak kāʼndẖī▫ā.
You are so sublime, and I am so lowly, but I am called Your slave.
ਤੂੰ ਸ਼੍ਰੇਸ਼ਟ ਹੈ ਅਤੇ ਮੈਂ ਅਧਮ ਹਾਂ, ਪਰ ਮੈਂ ਤੇਰਾ ਨਫਰ ਆਖਿਆ ਜਾਂਦਾ ਹਾਂ।
ਹਉ = ਮੈਂ। ਕਾਂਢੀਆ = ਅਖਵਾਂਦਾ ਹਾਂ।ਤੂੰ ਉੱਤਮ ਹੈਂ, ਮੈਂ ਨੀਚ ਹਾਂ (ਪਰ ਫਿਰ ਭੀ ਮੈਂ ਤੇਰਾ) ਸੇਵਕ ਅਖਵਾਂਦਾ ਹਾਂ।
 
उतमु एहु बीचारु है जिनि सचे सिउ चितु लाइआ ॥
Uṯam ehu bīcẖār hai jin sacẖe si▫o cẖiṯ lā▫i▫ā.
This is the highest thought, that one's consciousness is attached to the True Lord.
ਸ੍ਰੇਸ਼ਟ ਖਿਆਲ ਇਹ ਹੈ ਕਿ ਇਨਸਾਨ ਆਪਣੇ ਮਨ ਨੂੰ ਸੱਚੇ ਸੁਆਮੀ ਨਾਲ ਜੋੜ ਲਵੇ।
ਜਿਨਿ = ਜਿਸ (ਮਨੁੱਖ) ਨੇ।(ਹੋਰ ਸਾਰੀਆਂ ਸਿਆਣਪਾਂ ਨਾਲੋਂ) ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਹੈ,
 
जन नानक निरबाण पदु पाइआ हरि उतमु हरि पदु चंगा ॥२॥
Jan Nānak nirbāṇ paḏ pā▫i▫ā har uṯam har paḏ cẖanga. ||2||
Servant Nanak has obtained the state of Nirvaanaa, the state of ultimate goodness, the state of the Lord. ||2||
ਦਾਸ ਨੇ, ਨਾਨਕ ਦੀ ਮੋਖਸ਼ ਦੀ ਪਦਵੀ ਪ੍ਰਾਪਤ ਕਰ ਲਈ ਹੈ, ਜੋ ਪ੍ਰਭੂ ਦੀ ਸ਼ਲਾਘਾ-ਯੋਗ ਤੇ ਸ੍ਰੇਸ਼ਟ ਰੂਹਾਨੀ ਪਦਵੀ ਹੈ।
ਨਿਰਬਾਣ = ਵਾਸਨਾ-ਰਹਿਤ। ਪਦ = ਦਰਜਾ ॥੨॥ਹੇ ਦਾਸ ਨਾਨਕ! ਉਹ ਹਰਿ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ ਤੇ ਉਹ ਉੱਚਾ ਤੇ ਸੁੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਵਾਸਨਾ ਪੋਹ ਨਹੀਂ ਸਕਦੀ ॥੨॥
 
पतित जाति उतमु भइआ चारि वरन पए पगि आइ ॥२॥
Paṯiṯ jāṯ uṯam bẖa▫i▫ā cẖār varan pa▫e pag ā▫e. ||2||
Although he was of low social status, he was exalted and elevated, and people of all four castes came and bowed at his feet. ||2||
ਡਿੱਗੀ ਹੋਈ ਜਾਤੀ ਦਾ ਹੋਣ ਦੇ ਬਾਵਜੂਦ, ਉਹ ਸਰੇਸ਼ਟ ਹੋ ਗਿਆ ਅਤੇ ਚਾਰੇ ਹੀ ਜਾਤਾਂ ਆ ਕੇ ਉਸ ਦੇ ਪੈਰੀਂ ਪੈ ਗਈਆਂ।
ਪਤਿਤ ਜਾਤਿ = ਨੀਵੀਂ ਜਾਤਿ ਵਾਲਾ। ਚਾਰਿ ਵਰਨ = ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ। ਪਗਿ = ਪੈਰ ਉੱਤੇ। ਆਇ = ਆ ਕੇ ॥੨॥ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ। ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ॥੨॥
 
हरि उतमु हरि प्रभु गाविआ करि नादु बिलावलु रागु ॥
Har uṯam har parabẖ gāvi▫ā kar nāḏ bilāval rāg.
I sing of the sublime Lord, the Lord God, in the melody of Raag Bilaaval.
ਬਿਲਾਵਲ ਰਾਗੁ ਅੰਦਰ ਗਾਇਨ ਕਰ ਕੇ ਮੈਂ ਸਰੇਸ਼ਟ ਵਾਹਿਗੁਰੂ, ਆਪਣੇ ਸੁਆਮੀ ਮਾਲਕ, ਦਾ ਜੱਸ ਅਲਾਪਦਾ ਹਾਂ।
ਨਾਦੁ = ਗੁਰੂ ਦਾ ਸ਼ਬਦ। ਨਾਦੁ ਬਿਲਾਵਲੁ ਰਾਗੁ = ਗੁਰੂ ਦਾ ਸ਼ਬਦ-ਰੂਪ ਬਿਲਾਵਲੁ ਰਾਗ। ਕਰਿ = ਕਰ ਕੇ, ਉਚਾਰ ਕੇ।ਹੇ ਭਾਈ! ਉਸ ਮਨੁੱਖ ਨੇ ਗੁਰੂ ਦਾ ਸ਼ਬਦ-ਰੂਪ ਬਿਲਾਵਲ ਰਾਗ ਉਚਾਰ ਕੇ ਸਭ ਤੋਂ ਸ੍ਰੇਸ਼ਟ ਪਰਮਾਤਮਾ ਦੇ ਗੁਣ ਗਾਏ ਹਨ,
 
वेदा महि नामु उतमु सो सुणहि नाही फिरहि जिउ बेतालिआ ॥
veḏā mėh nām uṯam so suṇėh nāhī firėh ji▫o beṯāli▫ā.
In the Vedas, the ultimate objective is the Naam, the Name of the Lord; but they do not hear this, and they wander around like demons.
ਵੇਦਾਂ ਅੰਦਰ ਨਾਮ ਪਰਮ ਸ੍ਰੇਸ਼ਟ ਵਸਤੂ ਹੈ। ਉਸ ਨੂੰ ਉਹ ਸੁਣਦੇ ਹੀ ਨਹੀਂ ਅਤੇ ਭੂਤਨਿਆਂ ਵਾਂਗੂੰ ਭਟਕਦੇ ਫਿਰਦੇ ਹਨ।
ਬੇਤਾਲੇ = ਭੂਤਨੇ, ਤਾਲ ਤੋਂ, ਖੁੰਝੇ ਹੋਏ।(ਲੋਕਾਂ ਦੀਆਂ ਨਜ਼ਰਾਂ ਵਿਚ ਧਾਰਮਿਕ ਦਿੱਸਣ ਵਾਸਤੇ ਉਹ ਆਪਣੇ ਬਾਹਰੋਂ ਧਾਰਮਿਕ ਦਿੱਸਦੇ ਕਰਮਾਂ ਦੀ ਵਡਿਆਈ ਦੱਸਣ ਲਈ ਵੇਦ ਆਦਿਕ ਧਰਮ-ਪੁਸਤਕਾਂ ਵਿਚੋਂ ਹਵਾਲੇ ਦੇਂਦੇ ਹਨ, ਪਰ) ਵੇਦ ਆਦਿਕ ਧਰਮ-ਪੁਸਤਕਾਂ ਵਿਚ ਜੋ ਪ੍ਰਭੂ ਦਾ ਨਾਮ ਜਪਣ ਦਾ ਉੱਤਮ ਉਪਦੇਸ਼ ਹੈ ਉਸ ਵਲ ਉਹ ਧਿਆਨ ਨਹੀਂ ਕਰਦੇ, ਤੇ ਭੂਤਾਂ ਵਾਂਗ ਹੀ ਜਗਤ ਵਿਚ ਵਿਚਰਦੇ ਹਨ (ਜੀਵਨ-ਤਾਲ ਤੋਂ ਖੁੰਝੇ ਰਹਿੰਦੇ ਹਨ)।
 
हरि कीरति उतमु नामु है विचि कलिजुग करणी सारु ॥
Har kīraṯ uṯam nām hai vicẖ kalijug karṇī sār.
To chant the Lord's Praise and His Name is sublime and exalted. This is the most excellent deed in this Dark Age of Kali Yuga.
ਮਹਾਨ ਹੈ ਪ੍ਰਭੂ ਦਾ ਜੱਸ ਅਤੇ ਪ੍ਰਭੂ ਦਾ ਨਾਮ। ਸ਼੍ਰੇਸ਼ਟ ਹੈ ਇਹ ਕਰਮ ਕਾਲੇ ਯੁਗ ਅੰਦਰ।
ਕੀਰਤਿ = ਸਿਫ਼ਤ-ਸਾਲਾਹ। ਕਰਣੀ = (करणीय) ਕਰਨ-ਯੋਗ ਕੰਮ। ਸਾਰੁ = ਸ੍ਰੇਸ਼ਟ। ਵਿਚਿ ਕਲਿਜੁਗ = ਕਲਿਜੁਗ ਵਿਚ, ਕਲਿਜੁਗੀ ਸੰਸਾਰ ਵਿਚ, ਵਿਕਾਰਾਂ-ਵੇੜ੍ਹੇ ਜਗਤ ਵਿਚ।ਇਸ ਵਿਕਾਰਾਂ-ਵੇੜ੍ਹੇ ਜਗਤ ਵਿਚ ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੀ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ।