Sri Guru Granth Sahib Ji

Search ਉਤਰੀ in Gurmukhi

भुखिआ भुख न उतरी जे बंना पुरीआ भार ॥
Bẖukẖi▫ā bẖukẖ na uṯrī je bannā purī▫ā bẖār.
The hunger of the hungry is not appeased, even by piling up loads of worldly goods.
ਖੁਧਿਆਵੰਤਾਂ ਦੀ ਖੁਧਿਆ ਦੂਰ ਨਹੀਂ ਹੁੰਦੀ, ਭਾਵੇਂ ਉਹ ਜਹਾਨਾ ਦੇ ਪਦਾਰਥਾਂ ਦੀਆਂ ਪੰਡਾ ਦੇ ਢੇਰ ਹੀ ਕਿਉਂ ਨਾਂ ਲਾ ਲੈਣ।
ਭੁਖ = ਤ੍ਰਿਸ਼ਨਾ, ਲਾਲਚ। ਭੁਖਿਆ = ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਉਤਰੀ = ਦੂਰ ਨਹੀਂ ਹੋ ਸਕਦੀ। ਬੰਨਾ = ਬੰਨ੍ਹ ਲਵਾਂ, ਸਾਂਭ ਲਵਾਂ। ਪੁਰੀ = ਲੋਕ, ਭਵਣ। ਪੁਰੀਆ ਭਾਰ = ਸਾਰੇ ਲੋਕਾਂ ਦੇ ਭਾਰ। ਭਾਰ = ਪਦਾਰਥਾਂ ਦੇ ਸਮੂਹ।ਜੇ ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ।
 
सिमरत नामु भै पारि उतरीआ ॥१॥ रहाउ ॥
Simraṯ nām bẖai pār uṯrī▫ā. ||1|| rahā▫o.
Meditating on the Naam, the Name of the Lord, I cross over the terrifying world-ocean. ||1||Pause||
ਨਾਮ ਦਾ ਜਾਪ ਕਰਨ ਦੁਆਰਾ ਭਿਆਨਕ ਸਮੁੰਦਰ ਤਰ ਜਾਈਦਾ ਹੈ। ਠਹਿਰਾਉ।
ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ॥੧॥ਇਹ ਮਨੁੱਖਾ ਜਨਮ ਹੀ ਪਰਮਾਤਮਾ ਦੇ) ਸਿਮਰਨ ਦਾ ਵੇਲਾ ਹੈ, (ਇਸ ਮਨੁੱਖਾ ਜਨਮ ਵਿਚ ਹੀ ਪਰਮਾਤਮਾ ਦਾ ਨਾਮ ਸਿਮਰਦਿਆਂ (ਸੰਸਾਰ ਦੇ ਅਨੇਕਾਂ) ਡਰਾਂ ਤੋਂ ਪਾਰ ਲੰਘ ਸਕੀਦਾ ਹੈ ॥੧॥ ਰਹਾਉ॥
 
मिटे विसूरे उतरी चिंत ॥२॥
Mite visūre uṯrī cẖinṯ. ||2||
My worries are forgotten, and my anxiety is gone. ||2||
ਮੇਰੇ ਫਿਕਰ ਮਿਟ ਗਏ ਹਨ ਅਤੇ ਦੂਰ ਹੋ ਗਏ ਹੈ ਅੰਦੇਸਾ।
ਵਿਸੂਰੇ = ਝੋਰੇ। ਚਿੰਤ = ਚਿੰਤਾ ॥੨॥(ਉਸ ਮੰਤ੍ਰ ਦੀ ਬਰਕਤਿ ਨਾਲ ਉਸ ਦੇ ਸਾਰੇ) ਝੋਰੇ ਮਿਟ ਗਏ ਹਨ ਉਸ ਦੀ (ਹਰੇਕ ਕਿਸਮ ਦੀ) ਚਿੰਤਾ ਲਹਿ ਗਈ ਹੈ ॥੨॥
 
चरन कवल हिरदै गहि नानक भै सागर संत पारि उतरीआ ॥२॥२॥११५॥
Cẖaran kaval hirḏai gėh Nānak bẖai sāgar sanṯ pār uṯrī▫ā. ||2||2||115||
Nanak holds tight to the Lord's Lotus Feet in his heart; thus the Saints cross over the terrifying world-ocean. ||2||2||115||
ਨਾਨਕ, ਸਾਹਿਬ ਦੇ ਚਰਨ ਕੰਵਲਾਂ ਨੂੰ ਆਪਣੇ ਦਿਲ ਨਾਲ ਘੁਟ ਕੇ ਲਾਈ ਰਖ, ਜੋ ਆਪਣੇ ਸਾਧੂਆਂ ਨੂੰ ਭਿਆਨਕ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
ਚਰਨ ਕਵਲ = ਕੌਲ ਫੁੱਲਾਂ ਵਰਗੇ ਚਰਨ। ਗਹਿ = ਫੜ ਕੇ ॥੨॥ਤੇਰੇ ਸੰਤ ਤੇਰੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਰੱਖ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਹਨ, (ਮਿਹਰ ਕਰ, ਮੈਨੂੰ ਭੀ ਆਪਣੇ ਚਰਨਾਂ ਦਾ ਪਿਆਰ ਬਖ਼ਸ਼ ਤੇ ਮੈਨੂੰ ਭੀ ਪਾਰ ਲੰਘਾ ਲੈ) ॥੨॥੨॥੧੧੫॥
 
भव सागरु संसारु बिखु सो पारि उतरीऐ ॥
Bẖav sāgar sansār bikẖ so pār uṯrī▫ai.
He crosses over the terrifying, poisonous world-ocean.
ਉਹ ਉਸ ਜ਼ਹਿਰੀਲੇ ਅਤੇ ਭਿਆਨਕ ਜਗਤ ਸਮੁੰਦਰ ਨੂੰ ਤਰ ਜਾਂਦਾ ਹੈ।
ਬਿਖੁ = ਜ਼ਹਿਰ।ਜੋ ਜ਼ਹਿਰ ਰੂਪ ਸੰਸਾਰ-ਸਮੁੰਦਰ ਹੈ ਇਸ ਤੋਂ ਪਾਰ ਲੰਘ ਜਾਈਦਾ ਹੈ।
 
अंतरि बिखिआ उतरी घेरे ॥
Anṯar bikẖi▫ā uṯrī gẖere.
but within, they are enveloped by poison.
ਪਰ ਉਸ ਦੇ ਮਨ ਨੂੰ ਪਾਪ ਨੇ ਘੇਰਾ ਘੱਤਿਆ ਹੋਇਆ ਹੈ।
ਬਿਖਿਆ = ਮਾਇਆ। ਘੇਰੇ = ਘੇਰਿ, ਘੇਰ ਕੇ। ਉਤਰੀ = ਡੇਰਾ ਪਾਈ ਬੈਠੀ ਹੈ।ਪਰ ਉਨ੍ਹਾਂ ਦੇ ਆਪਣੇ ਅੰਦਰ ਤਾਂ ਮਾਇਆ ਘੇਰ ਕੇ ਡੇਰਾ ਪਾਈ ਬੈਠੀ ਹੈ।
 
घूमन घेर अगाह गाखरी गुर सबदी पारि उतरीऐ रे ॥२॥
Gẖūman gẖer agāh gākẖrī gur sabḏī pār uṯrī▫ai re. ||2||
The whirlpool is awesome and unfathomable; only through the Word of the Guru's Shabad is one carried across. ||2||
ਘੁੰਮਣ ਘੇਰੀ ਅਥਾਹ ਅਤੇ ਕਠਨ ਹੈ। ਗੁਰਾਂ ਦੇ ਕਲਾਮ ਦੁਆਰਾ ਇਹ ਤਰ ਲਈ ਜਾਂਦੀ ਹੈ।
ਅਗਾਹ = ਅਥਾਹ, ਬਹੁਤ ਡੂੰਘੀ। ਗਾਖਰੀ = ਔਖੀ ॥੨॥(ਇਸ ਵਿਚ ਅਨੇਕਾਂ ਵਿਕਾਰਾਂ ਦੀਆਂ) ਘੁੰਮਣ ਘੇਰੀਆਂ ਪੈ ਰਹੀਆਂ ਹਨ ਇਹ ਅਥਾਹ ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ। (ਹਾਂ,) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਇਸ ਵਿਚੋਂ ਪਾਰ ਲੰਘ ਸਕੀਦਾ ਹੈ ॥੨॥
 
धिआइदिआ तूं प्रभू मिलु नानक उतरी चिंत ॥१॥
Ḏẖi▫ā▫iḏi▫ā ṯūʼn parabẖū mil Nānak uṯrī cẖinṯ. ||1||
Meditating, you shall meet God, O Nanak, and your anxiety shall vanish. ||1||
ਨਾਮ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਤੂੰ ਸਾਈਂ ਨੂੰ ਮਿਲ ਪਵੇਗਾਂਅਤੇ ਤੇਰਾ ਫਿਕਰ ਦੂਰ ਹੋ ਜਾਵੇਗਾ।
xxx॥੧॥ਹੇ ਨਾਨਕ! ਨਾਮ ਸਿਮਰਿਆਂ ਪਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ ॥੧॥
 
आइ पइओ नानक गुर चरनी तउ उतरी सगल दुराछै ॥२॥२॥२८॥
Ā▫e pa▫i▫o Nānak gur cẖarnī ṯa▫o uṯrī sagal ḏurācẖẖai. ||2||2||28||
Nanak has come and fallen at the Guru's feet; all of his evil inclinations have vanished. ||2||2||28||
ਨਾਨਕ ਆ ਕੇ ਗੁਰਾਂ ਦੇ ਪੈਰਾਂ ਤੇ ਡਿੱਗ ਪਿਆ ਹੈ ਅਤੇ ਤਦ ਉਸ ਦੀਆਂ ਸਾਰੀਆਂ ਮੰਦੀਆਂ-ਵਾਸ਼ਨਾ ਨਵਿਰਤ ਹੋ ਗਈਆਂ ਹਨ।
ਤਉ = ਤਦੋਂ। ਦੁਰਾਛੈ = ਦੁਰ ਆਛੈ, ਮੰਦੀ ਵਾਸਨਾ ॥੨॥੨॥੨੮॥ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਚਰਨੀਂ ਆ ਪੈਂਦਾ ਹੈ ਤਦੋਂ (ਇਸ ਦੇ ਅੰਦਰੋਂ) ਸਾਰੀ ਮੰਦੀ ਵਾਸਨਾ ਦੂਰ ਹੋ ਜਾਂਦੀ ਹੈ ॥੨॥੨॥੨੮॥
 
हउमै मैलु सभ उतरी मेरी जिंदुड़ीए हरि अम्रिति हरि सरि नाते राम ॥
Ha▫umai mail sabẖ uṯrī merī jinḏuṛī▫e har amriṯ har sar nāṯe rām.
The filth of egotism is totally wiped away, O my soul, by bathing in the Ambrosial Pool of the Lord's Name.
ਵਾਹਿਗੁਰੂ ਦੇ ਨਾਮ- ਸੁਧਾਰਸ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ, ਹੇ ਮੇਰੇ ਜਿੰਦੇ! ਸਵੈ- ਹੰਗਤਾ ਦੀ ਸਮੂਹ ਮਲੀਣਤਾ ਕੱਟੀ ਜਾਂਦੀ ਹੈ।
ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਵਿਚ। ਹਰਿ ਸਰਿ = ਹਰਿ-ਨਾਮ ਦੇ ਸਰੋਵਰ ਵਿਚ।ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਜਲ ਵਿਚ, ਹਰਿ-ਨਾਮ ਸਰੋਵਰ ਵਿਚ ਇਸ਼ਨਾਨ ਕੀਤਾ, ਉਹਨਾਂ ਦੀ ਹਉਮੈ ਦੀ ਸਾਰੀ ਮੈਲ ਲਹਿ ਗਈ।
 
देखि सरूपु पूरनु भई आसा दरसनु भेटत उतरी भुख ॥१॥
Ḏekẖ sarūp pūran bẖa▫ī āsā ḏarsan bẖetaṯ uṯrī bẖukẖ. ||1||
Gazing upon the Lord's form of perfect beauty, my hopes have been fulfilled; attaining the Blessed Vision of His Darshan, my hunger has been appeased. ||1||
ਸੁਆਮੀ ਦਾ ਸੁੰਦਰ ਰੂਪ ਦੇਖਣ ਦੁਆਰਾ, ਮੇਰੀ ਅਭਿਲਾਖਾ ਪੂਰੀ ਹੋ ਗਈ ਹੈ ਅਤੇ ਉਸ ਦਾ ਦੀਦਾਰ ਪਾਉਣ ਨਾਲ ਮੇਰੀ ਖੁਦਿਆ ਨਵਿਰਤ ਥੀ ਗਈ ਹੈ।
ਦੇਖਿ = ਵੇਖ ਕੇ ॥੧॥(ਸਿਮਰਨ ਦੀ ਬਰਕਤਿ ਨਾਲ) ਪ੍ਰਭੂ ਦਾ ਦੀਦਾਰ ਕਰ ਕੇ (ਮਨ ਦੀ ਹਰੇਕ) ਮੁਰਾਦ ਪੂਰੀ ਹੋ ਜਾਂਦੀ ਹੈ, ਦਰਸਨ ਕਰਦਿਆਂ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ ॥੧॥
 
संतहु सागरु पारि उतरीऐ ॥
Sanṯahu sāgar pār uṯrī▫ai.
O Saints, cross over the world-ocean.
ਹੇ ਸਾਧੂਓ! ਇਸ ਤਰ੍ਹਾਂ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।
ਸਾਗਰੁ = (ਸੰਸਾਰ-) ਸਮੁੰਦਰ। ਉਤਰੀਐ = ਲੰਘ ਜਾਈਦਾ ਹੈ।ਹੇ ਸੰਤ ਜਨੋ! (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।
 
सदा अनंदु गुरु पूरा पाइआ तउ उतरी सगल बिओगनी ॥१॥
Saḏā anand gur pūrā pā▫i▫ā ṯa▫o uṯrī sagal bi▫oganī. ||1||
I am in bliss forever, for I have found the Perfect Guru; my separation from the Lord is totally ended. ||1||
ਪੂਰਨ ਗੁਰਾਂ ਨੂੰ ਪ੍ਰਾਪਤ ਕਰਕੇ ਮੈਂ ਸਦੀਵ ਹੀ ਪ੍ਰਸੰਨਤਾ ਅੰਦਰ ਵੱਸਦਾ ਹਾਂ ਅਤੇ ਇਸ ਲਈ ਮੇਰਾ ਸੁਆਮੀ ਨਾਲੋਂ ਵਿਛੋੜਾ ਪੂਰਨ ਤੌਰ ਤੇ ਮੁੱਕ ਗਿਆ ਹੈ।
ਤਉ = ਤਦੋਂ। ਸਗਲ = ਸਾਰੀ। ਬਿਓਗਨੀ = ਵਿਛੋੜਾ ॥੧॥ਜਦੋਂ ਤੋਂ (ਮੈਨੂੰ) ਪੂਰਾ ਗੁਰੂ ਮਿਲਿਆ ਹੈ, ਤਦੋਂ ਤੋਂ (ਮੇਰੇ ਅੰਦਰੋਂ ਪ੍ਰਭੂ ਨਾਲੋਂ) ਸਾਰੀ ਵਿੱਥ ਮੁੱਕ ਚੁਕੀ ਹੈ, (ਮੇਰੇ ਅੰਦਰ) ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ॥੧॥
 
त्रै गुण की ओसु उतरी माइ ॥
Ŧarai guṇ kī os uṯrī mā▫e.
Maya, of the three qualities, leaves him.
ਤਿੰਨਾਂ ਲੱਛਣਾਂ ਵਾਲੀ ਮਾਇਆ ਉਸ ਕੋਲੋਂ ਦੂਰ ਹੋ ਜਾਂਦੀ ਹੈ।
ਓਸੁ = ਉਸ ਮਨੁੱਖ ਦੀ। ਉਤਰੀ = ਲਹਿ ਜਾਂਦੀ ਹੈ। ਤ੍ਰੈ ਗੁਣ ਕੀ ਮਾਇ = ਤਿੰਨ ਗੁਣਾਂ ਵਾਲੀ ਮਾਇਆ।ਤਿੰਨਾਂ ਗੁਣਾਂ ਵਾਲੀ ਇਹ ਮਾਇਆ ਉਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ।
 
कहु नानक गुरु पूरा मिलिआ तां उतरी मन की चिंता ॥४॥
Kaho Nānak gur pūrā mili▫ā ṯāʼn uṯrī man kī cẖinṯā. ||4||
Says Nanak, I met the Perfect Guru, and then the anxiety of my mind was removed. ||4||
ਗੁਰੂ ਜੀ ਆਖਦੇ ਹਨ, ਜਦ ਮੈਂ ਆਪਣੇ ਪੂਰਨ ਗੁਰਦੇਵ ਜੀ ਨੂੰ ਮਿਲ ਪਿਆ, ਤਦ ਮੇਰੇ ਚਿੱਤ ਦਾ ਫ਼ਿਕਰ ਦੂਰ ਹੋ ਗਿਆ।
ਨਾਨਕ = ਹੇ ਨਾਨਕ! ॥੪॥ਹੇ ਨਾਨਕ! ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਮਨ ਦੀ ਚਿੰਤਾ ਦੂਰ ਹੋ ਜਾਂਦੀ ਹੈ ॥੪॥
 
तिन्ह की त्रिसना भूख सभ उतरी जो गुरमति राम रसु खांति ॥१॥ रहाउ ॥
Ŧinĥ kī ṯarisnā bẖūkẖ sabẖ uṯrī jo gurmaṯ rām ras kẖāʼnṯ. ||1|| rahā▫o.
All hunger and thirst are satisfied, for those who partake of the sublime essence of the Lord, through the Guru's Teachings. ||1||Pause||
ਜੋ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਭੂ ਦੇ ਅੰਮ੍ਰਿਤ ਨੂੰ ਭੁੰਚਦੇ ਹਨ, ਉਨ੍ਹਾਂ ਦੀ ਖਾਹਿਸ਼ ਅਤੇ ਖੁਧਿਆ ਸਮੂਹ ਨਵਿਰਤ ਹੋ ਜਾਂਦੇ ਹਨ। ਠਹਿਰਾਉ।
ਸਭ = ਸਾਰੀ। ਖਾਂਤਿ = (खादन्ति) ਖਾਂਦੇ ਹਨ ॥੧॥ ਰਹਾਉ ॥ਜਿਹੜੇ ਮਨੁੱਖ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ-ਰਸ ਖਾਂਦੇ ਹਨ, ਉਹਨਾਂ ਦੀ (ਮਾਇਆ ਵਾਲੀ) ਸਾਰੀ ਤ੍ਰਿਸ਼ਨਾ ਸਾਰੀ ਭੁੱਖ (ਸਾਰੀ ਭੁੱਖ ਤ੍ਰਿਹ) ਦੂਰ ਹੋ ਜਾਂਦੀ ਹੈ ॥੧॥ ਰਹਾਉ ॥
 
भै बिनसे उतरी सभ चिंद ॥१॥
Bẖai binse uṯrī sabẖ cẖinḏ. ||1||
Fear is dispelled, and all anxiety has been alleviated. ||1||
ਮੇਰੇ ਡਰ ਦੂਰ ਹੋ ਗਏ ਹਨ ਤੇ ਸਾਰੀ ਚਿੰਤਾ ਲਹਿ ਗਈ ਹੈ।
ਭੈ = ਸਾਰੇ ਡਰ (ਲਫ਼ਜ਼ 'ਭਉ' ਤੋਂ ਬਹੁ-ਵਚਨ)। ਚਿੰਦ = ਚਿੰਤਾ ॥੧॥(ਇਸ ਤਰ੍ਹਾਂ) ਸਾਰੇ ਡਰ ਨਾਸ ਹੋ ਜਾਂਦੇ ਹਨ, ਸਾਰੀ ਚਿੰਤਾ ਦੂਰ ਜਾਂਦੀ ਹੈ ॥੧॥
 
उतरी मैलु नाम कै रंगि ॥२॥
Uṯrī mail nām kai rang. ||2||
Filth and pollution are washed away by the Love of the Name. ||2||
ਨਾਮ ਦੇ ਪਿਆਰ ਨਾਲ, ਪਾਪਾਂ ਦੀ ਗੰਦਗੀ ਧੋਤੀ ਜਾਂਦੀ ਹੈ।
ਕੈ ਰੰਗਿ = ਦੇ (ਪ੍ਰੇਮ-) ਰੰਗ ਵਿਚ ॥੨॥ਪਰਮਾਤਮਾ ਨਾਮ ਦੇ ਪਿਆਰ-ਰੰਗ ਵਿਚ ਟਿਕੇ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ (ਮਨ ਤੋਂ) ਲਹਿ ਜਾਂਦੀ ਹੈ ॥੨॥
 
सतिगुर मिलिऐ मलु उतरी हरि जपिआ पुरखु सुजाणु ॥
Saṯgur mili▫ai mal uṯrī har japi▫ā purakẖ sujāṇ.
Meeting with the True Guru, one's filth is washed off, meditating on the Lord, the Primal Being, the All-knowing One.
ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਗੰਦਗੀ ਧੋਤੀ ਜਾਂਦੀ ਹੈ ਅਤੇ ਇਨਸਾਨ ਸਰਬ-ਸਿਆਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
ਸਤਿਗੁਰ ਮਿਲਿਐ = ਜੇ ਗੁਰੂ ਮਿਲ ਪਏ। ਸੁਜਾਣੁ = ਸਿਆਣਾ।ਪਰ, ਜੇ ਗੁਰੂ ਮਿਲ ਪਏ (ਤਾਂ ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਅੰਤਰਜਾਮੀ ਅਕਾਲ ਪੁਰਖ ਦਾ ਨਾਮ ਜਪਿਆ (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਲਹਿ ਗਈ।