Sri Guru Granth Sahib Ji

Search ਉਦਿਆਨ in Gurmukhi

बास बासरी एकै सुआमी उदिआन द्रिसटागिओ ॥
Bās bāsrī ekai su▫āmī uḏi▫ān ḏaristāgi▫o.
The One Lord and Master dwells in the home; He is seen in the wilderness as well.
ਇਕ ਸੁਆਮੀ ਘਰ ਵਿੱਚ ਵਸਦਾ ਹੈ ਅਤੇ ਬੀਆਬਾਨ ਵਿੱਚ ਭੀ ਵੇਖਿਆ ਜਾਂਦਾ ਹੈ।
ਬਾਸ ਬਾਸ = ਸਭ ਘਰਾਂ ਵਿਚ। ਰੀ = ਹੇ ਸਖੀ! ਉਦਿਆਨ = ਜੰਗਲਾਂ ਵਿਚ।ਹੇ ਭੈਣ! ਹੁਣ ਮੈਨੂੰ ਸਭ ਘਰਾਂ ਵਿਚ ਇਕ ਮਾਲਕ-ਪ੍ਰਭੂ ਹੀ ਦਿੱਸਦਾ ਹੈ, ਜੰਗਲਾਂ ਵਿਚ ਭੀ ਮੈਨੂੰ ਉਹੀ ਨਜ਼ਰੀਂ ਆ ਰਿਹਾ ਹੈ।
 
मनु कुंचरु काइआ उदिआनै ॥
Man kuncẖar kā▫i▫ā uḏi▫ānai.
The mind is an elephant in the forest of the body.
ਦੇਹਿ ਦੇ ਜੰਗਲ ਅੰਦਰ ਮਨੂਆਂ ਇਕ ਹਾਥੀ ਹੈ।
ਕੁੰਚਰੁ = ਹਾਥੀ। ਕਾਇਆ = ਸਰੀਰ। ਉਦਿਆਨੈ = ਜੰਗਲ ਵਿਚ।(ਇਸ) ਸਰੀਰ ਜੰਗਲ ਵਿਚ ਮਨ ਹਾਥੀ (ਸਮਾਨ) ਹੈ।
 
रवि ससि एको ग्रिह उदिआनै ॥
Rav sas eko garih uḏi▫ānai.
The sun and the moon are one and the same for them, as are household and wilderness.
ਇਕ ਸੁਆਮੀ ਨੂੰ ਉਹ ਸੂਰਜ, ਚੰਦ, ਘਰ ਅਤੇ ਬੀਆਬਾਨ ਅੰਦਰ ਵੇਖਦਾ ਹੈ।
ਰਵਿ = ਸੂਰਜ, ਤਪਸ਼। ਸਸਿ = ਚੰਦ੍ਰਮਾ, ਠੰਢ। ਉਦਿਆਨੈ = ਜੰਗਲ ਵਿਚ।ਤਪਸ਼, ਠੰਢ (ਭਾਵ, ਕਿਸੇ ਵਲੋਂ ਖਰ੍ਹਵਾ ਸਲੂਕ ਤੇ ਕਿਸੇ ਵਲੋਂ ਨਿੱਘਾ ਸਲੂਕ) ਘਰ, ਜੰਗਲ (ਭਾਵ, ਘਰ ਵਿਚ ਰਹਿੰਦਿਆਂ ਨਿਰਮੋਹ ਰਵਈਆ) ਉਸ ਨੂੰ ਇਕ-ਸਮਾਨ ਦਿੱਸਦੇ ਹਨ।
 
सोमपाक अपरस उदिआनी ॥
Sompāk apras uḏi▫ānī.
He may cook his own food, and never touch anyone else's; he may live in the wilderness like a hermit.
ਉਹ ਆਪਣਾ ਭੋਜਨ ਆਪ ਪਕਾਉਂਦਾ ਹੋਵੇ, ਕਿਸੇ ਦੇ ਨਾਲ ਨ ਲਗਦਾ ਹੋਵੇ ਅਤੇ ਬੀਆਬਾਨ ਵਿੱਚ ਵਸਦਾ ਹੋਵੇ।
ਸੋਮ ਪਾਕ = {स्वयं पाक} ਆਪਣੀ ਹੱਥੀਂ ਰੋਟੀ ਪਕਾਣ ਵਾਲਾ। ਅਪਰਸ = ਜੋ ਕਿਸੇ (ਸ਼ੂਦਰ ਆਦਿਕ ਨਾਲ) ਨਾਹ ਛੁਹੇ।(ਸੁੱਚ ਦੀ ਖ਼ਾਤਰ) ਆਪਣੀ ਹੱਥੀਂ ਰੋਟੀ ਪਕਾਂਦਾ ਹੋਵੇ, ਜੰਗਲਾਂ ਵਿਚ ਰਹਿੰਦਾ ਹੋਵੇ,
 
काहू उदिआन भ्रमत पछुतापै ॥
Kāhū uḏi▫ān bẖarmaṯ pacẖẖuṯāpai.
While He causes others to wander miserably in the wilderness.
ਕਈਆਂ ਨੂੰ ਉਹ ਸ਼ੋਕਾਤਰ ਕਰ ਉਜਾੜ ਅੰਦਰ ਭਟਕਾਉਂਦਾ ਹੈ।
ਉਦਿਆਨ = ਜੰਗਲ।ਕਿਸੇ ਨੂੰ ਆਪ ਹੀ ਜੰਗਲ ਵਿਚ ਭਟਕਾ ਕੇ ਪਛੁਤਾਵੇ ਵਾਲੇ ਪਾਸੇ ਪਾਂਦਾ ਹੈ।
 
संत के दोखी कउ उदिआन भ्रमाईऐ ॥
Sanṯ ke ḏokẖī ka▫o uḏi▫ān bẖarmā▫ī▫ai.
The slanderer of the Saint wanders in the wilderness.
ਸਾਧੂ ਦਾ ਬੁਰਾ ਚਿਤਵਨ ਵਾਲੇ ਨੂੰ ਬੀਆਬਾਨ ਅੰਦਰ ਭਟਕਾਇਆ ਜਾਂਦਾ ਹੈ।
ਉਦਿਆਨ = ਜੰਗਲ। ਭ੍ਰਮਾਈਐ = ਭਟਕਾਈਦਾ ਹੈ।ਸੰਤ ਦੇ ਨਿੰਦਕ ਨੂੰ, (ਮਾਨੋ) ਜੰਗਲਾਂ ਵਿਚ ਖ਼ੁਆਰ ਕਰੀਦਾ ਹੈ,
 
जिउ महा उदिआन महि मारगु पावै ॥
Ji▫o mahā uḏi▫ān mėh mārag pāvai.
The path is found through the great wilderness,
ਜਿਸ ਤਰ੍ਹਾਂ ਬੰਦੇ ਨੂੰ ਭਾਰੇ ਬੀਆਬਾਨ ਅੰਦਰ ਰਸਤਾ ਲੱਭ ਪੈਦਾ ਹੈ,
ਉਦਿਆਨ = ਜੰਗਲ। ਮਾਰਗੁ = ਰਸਤਾ।ਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ,
 
जिउ उदिआन कुसम परफुलित किनहि न घ्राउ लइओ ॥
Ji▫o uḏi▫ān kusam parfuliṯ kinėh na gẖarā▫o la▫i▫o.
Like the flower which blossoms in the wilderness with no one to enjoy its fragrance,
ਜਿਸ ਤਰ੍ਹਾਂ ਬੀਅਬਾਨ ਵਿੱਚ ਫੁਲ ਖਿੜਦਾ ਹੈ ਅਤੇ ਕੋਈ ਭੀ ਉਸ ਦੀ ਸੁੰਗਧੀ ਨਹੀਂ ਮਾਣਦਾ,
ਉਦਿਆਨ = ਜੰਗਲ। ਕੁਸਮ = ਫੁਲ। ਪਰਫੁਲਿਤ = ਖਿੜੇ ਹੋਏ। ਕਿਨਹਿ = (ਕਿਸੇ ਬੰਦੇ) ਨੇ ਹੀ। ਘ੍ਰਾਉ = ਸੁਗੰਧੀ।ਜਿਵੇਂ ਜੰਗਲ ਵਿਚ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਕੋਈ ਭੀ ਨਹੀਂ ਲੈ ਸਕਦਾ (ਉਹ ਫੁੱਲ ਉਜਾੜ ਵਿਚ ਕਿਸੇ ਪ੍ਰਾਣੀ ਨੂੰ ਸੁਗੰਧੀ ਨਾਹ ਦੇਣ ਦੇ ਕਾਰਨ ਆਪਣਾ ਖੇੜਾ ਵਿਅਰਥ ਹੀ ਖੇੜ ਜਾਂਦੇ ਹਨ),
 
महा उदिआन पावक सागर भए हरख सोग महि बसना ॥
Mahā uḏi▫ān pāvak sāgar bẖa▫e harakẖ sog mėh basnā.
This world is a great wilderness, an ocean of fire, in which mortals abide, in pleasure and pain.
ਸੰਸਾਰ ਇਕ ਭਾਰੇ ਬੀਆਬਾਨ ਤੇ ਅੱਗ ਦੇ ਸਮੁੰਦਰ ਵਾਂਙ ਹੈ, ਜਿਸ ਵਿੱਚ ਪ੍ਰਾਣੀ ਖੁਸ਼ੀ ਤੇ ਗਮੀ ਅੰਦਰ ਵੱਸਦੇ ਹਨ।
ਮਹਾ = ਵੱਡਾ। ਉਦਿਆਨ = ਜੰਗਲ। ਪਾਵਕ = ਅੱਗ। ਸਾਗਰ = ਸਮੁੰਦਰ। ਹਰਖ = ਖ਼ੁਸ਼ੀ। ਸੋਗ = ਗ਼ਮੀ।(ਹੇ ਭਾਈ! ਪ੍ਰਭੂ ਤੋਂ ਵਿਛੁੜਿਆਂ ਇਹ ਜਗਤ ਮਨੁੱਖ ਵਾਸਤੇ) ਇਕ ਵੱਡਾ ਜੰਗਲ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਭਟਕਦਾ ਫਿਰਦਾ ਹੈ) ਅੱਗ ਦਾ ਸਮੁੰਦਰ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਸੜਦਾ ਰਹਿੰਦਾ ਹੈ) ਕਦੇ ਖ਼ੁਸ਼ੀ ਵਿਚ ਵੱਸਦਾ ਹੈ, ਕਦੇ ਗ਼ਮੀ ਵਿਚ ਵੱਸਦਾ ਹੈ।
 
घट ही माहि निरंजनु तेरै तै खोजत उदिआना ॥२॥
Gẖat hī māhi niranjan ṯerai ṯai kẖojaṯ uḏi▫ānā. ||2||
The Immaculate Lord is within your heart, and yet you search for Him in the wilderness. ||2||
ਪਵਿੱਤਰ ਪ੍ਰਭੂ ਤੇਰੇ ਹਿਰਦੇ ਦੇ ਅੰਦਰ ਹੀ ਹੈ, ਪ੍ਰੰਤੂ ਤੂੰ ਉਸ ਨੂੰ ਬੀਆਬਾਨ ਵਿੱਚ ਲੱਭਦਾ ਫਿਰਦਾ ਹੈ।
ਘਟ = ਹਿਰਦਾ। ਤੇਰੈ ਘਟ ਹੀ ਮਾਹਿ = ਤੇਰੇ ਹਿਰਦੇ ਵਿਚ ਹੀ। ਉਦਿਆਨਾ = ਜੰਗਲ ॥੨॥ਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਪਰ ਤੂੰ (ਬਾਹਰ) ਜੰਗਲਾਂ ਵਿਚ ਉਸ ਨੂੰ ਭਾਲ ਰਿਹਾ ਹੈਂ ॥੨॥
 
महा उदिआन अंधकार महि जिनि सीधा मारगु दिखाया ॥१॥
Mahā uḏi▫ān anḏẖkār mėh jin sīḏẖā mārag ḏikẖā▫yā. ||1||
In the utter darkness of the wilderness, He showed me the straight path. ||1||
ਤੇ ਜਿਸ ਨੇ ਮੈਨੂੰ ਭਾਰੇ ਬੀਆਬਾਨ ਅਤੇ ਅਨ੍ਹੇਰੇ ਵਿੱਚ ਸਿੱਧ ਰਸਤਾ ਵਿਲਾਖਿਆ ਹੈ।
ਉਦਿਆਨ = ਜੰਗਲ। ਅੰਧਕਾਰ = ਘੁੱਪ ਹਨੇਰਾ। ਮਾਰਗੁ = ਰਸਤਾ ॥੧॥ਜਿਸ ਨੇ ਇਸ ਵੱਡੇ ਅਤੇ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ (ਸੰਸਾਰ-) ਜੰਗਲ ਵਿਚ (ਆਤਮਕ ਜੀਵਨ ਪ੍ਰਾਪਤ ਕਰਨ ਲਈ) ਮੈਨੂੰ ਸਿੱਧਾ ਰਾਹ ਵਿਖਾ ਦਿੱਤਾ ਹੈ ॥੧॥
 
जाति न पति न आदरो उदिआन भ्रमिंना ॥
Jāṯ na paṯ na āḏro uḏi▫ān bẖarminnā.
with no social status, no honor and no respect; he wanders in the wilderness,
ਜਿਸ ਦੀ ਨਾਂ ਉਚੀ ਜਾਤੀ, ਨਾਂ ਹੀ ਇੱਜ਼ਤ ਅਤੇ ਮਾਨ ਪ੍ਰਤਿਸ਼ਟਾ ਹੈ, ਜੋ ਬੀਆਬਾਨ ਵਿੱਚ ਭਟਕਦਾ ਹੈ।
ਪਤਿ = ਇੱਜ਼ਤ। ਉਦਿਆਨ = ਜੰਗਲ। ਭ੍ਰਮਿੰਨਾ = ਭਟਕਣਾ।ਨਾਹ ਉਸ ਦੀ ਉੱਚੀ ਜਾਤਿ ਹੋਵੇ, ਨਾਹ ਕੋਈ ਇੱਜ਼ਤ ਆਦਰ ਕਰਦਾ ਹੋਵੇ, ਤੇ ਉਹ ਉਜਾੜ ਵਿਚ ਭਟਕਦਾ ਹੋਵੇ (ਭਾਵ, ਕਿਤੇ ਇੱਜ਼ਤ ਆਦਰ ਨਾਹ ਹੋਣ ਕਰਕੇ ਉਸ ਦੇ ਭਾ ਦੀ ਹਰ ਪਾਸੇ ਉਜਾੜ ਹੀ ਹੋਵੇ)।
 
बिसरंत हरि गोपालह नानक ते प्राणी उदिआन भरमणह ॥१॥
Bisranṯ har gopālah Nānak ṯe parāṇī uḏi▫ān bẖaramṇėh. ||1||
but if they forget the Lord of the world, O Nanak, they are just wanderers in the wilderness. ||1||
ਪ੍ਰੰਤੂ ਜੇਕਰ ਉਹ ਜੀਵ ਸੁਆਮੀ ਵਾਹਿਗੁਰੂ ਨੂੰ ਭੁਲਾਉਂਦੇ ਹਨ, ਉਹ ਬੀਆਬਾਨ ਵਿੱਚ ਭਟਕਣ ਵਾਲਿਆਂ ਵਾਂਗੂੰ ਹੈ।
ਗੋਪਾਲ = {ਗੋ-ਪਾਲ} ਧਰਤੀ ਦਾ ਰੱਖਕ। ਉਦਿਆਨ = ਜੰਗਲ ॥੧॥ਪਰ, ਹੇ ਨਾਨਕ! ਜੇ ਜਗਤ ਦੇ ਰੱਖਕ ਪ੍ਰਭੂ ਨੂੰ ਵਿਸਾਰ ਦੇਣ, ਤਾਂ ਉਹ ਮਨੁੱਖ (ਮਾਨੋ) ਜੰਗਲ ਵਿਚ ਭਟਕ ਰਹੇ ਹਨ ॥੧॥
 
महा भइआन उदिआन नगर करि मानिआ ॥
Mahā bẖa▫i▫ān uḏi▫ān nagar kar māni▫ā.
He sees the terrible, awful wilderness as a city.
ਪਰਮ ਡਰਾਉਣੇ ਬੀਆਬਾਨ ਨੂੰ ਬੰਦਾ ਇਕ ਸ਼ਹਿਰ ਕਰ ਕੇ ਮੰਨਦਾ ਹੈ।
ਮਹਾ ਭਇਆਨ = ਬੜਾ ਡਰਾਉਣਾ। ਉਦਿਆਨ = ਜੰਗਲ। ਨਗਰ = ਸ਼ਹਿਰ।ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰ ਕੇ ਮੰਨ ਲਿਆ ਹੈ,
 
मारग पाए उदिआन महि गुरि दसे भेत ॥१॥
Mārag pā▫e uḏi▫ān mėh gur ḏase bẖeṯ. ||1||
In the wilderness, the Guru places them on the Path, and reveals the secrets of the Lord's Mystery. ||1||
ਗੁਰੂ ਬੀਆਬਾਨ ਵਿੱਚ, ਬੰਦੇ ਨੂੰ ਪ੍ਰਭੂ ਦੇ ਰਸਤੇ ਪਾਉਂਦੇ ਅਤੇ ਉਸ ਨੂੰ ਪ੍ਰਭੂ ਦੇ ਰਾਜ ਤੋਂ ਜਾਣੂ ਕਰਦੇ ਹਨ।
ਮਾਰਗ = ਰਸਤਾ। ਉਦਿਆਨ = ਜੰਗਲ, (ਵਿਕਾਰਾਂ ਵਲ ਲੈ ਜਾਣ ਵਾਲਾ) ਔਝੜ। ਗੁਰਿ = ਗੁਰੂ ਨੇ ॥੧॥(ਜਿਸ ਮਨੁੱਖ ਨੂੰ ਹਰਿ-ਨਾਮ ਸਿਮਰਨ ਦਾ) ਭੇਤ ਗੁਰੂ ਨੇ ਦੱਸ ਦਿੱਤਾ, ਉਸ ਨੇ (ਵਿਕਾਰਾਂ ਵਲ ਲੈ ਜਾਣ ਵਾਲੇ) ਔਝੜ ਵਿਚ (ਜੀਵਨ ਦਾ ਸਹੀ) ਰਸਤਾ ਲੱਭ ਲਿਆ ॥੧॥
 
हाटी बाटी रहहि निराले रूखि बिरखि उदिआने ॥
Hātī bātī rahėh nirāle rūkẖ birakẖ uḏi▫āne.
Away from stores and highways, we live in the woods, among plants and trees.
ਅਸੀਂ ਦੁਕਾਨ ਅਤੇ ਰਸਤਿਆਂ ਤੋਂ ਨਿਵੇਕਲੇ ਜੰਗਲਾਂ ਵਿੱਚ, ਦਰੱਖਤਾਂ ਤੇ ਪੌਦਿਆਂ ਦੇ ਹੇਠਾਂ ਵਸਦੇ ਹਾਂ।
ਹਾਟੀ = ਮੇਲਾ, ਮੰਡੀ, ਦੁਕਾਨ। ਰੂਖਿ = ਰੁੱਖ ਹੇਠ। ਬਿਰਖਿ = ਬਿਰਖ ਹੇਠ। ਉਦਿਆਨੇ = ਜੰਗਲ ਵਿਚ।(ਲੋਹਾਰੀਪਾ ਦਾ ਕਥਨ) ਅਸੀਂ (ਦੁਨੀਆ ਦੇ) ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ,
 
तीरथ वरत नेम करहि उदिआना ॥
Ŧirath varaṯ nem karahi uḏi▫ānā.
Some make vows to visit sacred shrines of pilgrimage, keep fasts and live in the forest.
ਕਈ ਧਰਮ ਅਸਥਾਨਾਂ ਦੀ ਯਾਤ੍ਰਾ ਕਰਨ, ਉਪਹਾਸ ਰੱਖਣ ਅਤੇ ਜੰਗਲਾਂ ਵਿੱਚ ਰਹਿਣ ਦੀ ਪ੍ਰਤਿੱਗਿਆ ਕਰਦੇ ਹਨ।
ਉਦਿਆਨਾ = ਜੰਗਲਾਂ ਵਿਚ (ਨਿਵਾਸ)।(ਤਿਆਗੀ ਬਣ ਕੇ) ਜੰਗਲਾਂ ਵਿਚ ਨਿਵਾਸ ਕਰਦੇ ਹਨ ਤੀਰਥਾਂ ਤੇ ਇਸ਼ਨਾਨ ਕਰਦੇ ਹਨ ਵਰਤਾਂ ਦੇ ਨੇਮ ਧਾਰਦੇ ਹਨ,
 
हरि भगतिहीन उदिआन थानु ॥
Har bẖagṯihīn uḏi▫ān thān.
But that place where the Lord's devotees are not, is wilderness.
ਉਜਾੜ ਹੈ ਉਹ ਜਗ੍ਹਾਂ ਜਿਥੇ ਵਾਹਿਗੁਰੂ ਦਾ ਵੈਰਾਗੀ ਵੱਸਦਾ ਨਹੀਂ।
ਉਦਿਆਨ = ਉਜਾੜ।ਅਤੇ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਥਾਂ ਉਜਾੜ (ਬਰਾਬਰ) ਹੈ।
 
जहा स्रवन हरि कथा न सुनीऐ तह महा भइआन उदिआनद ॥
Jahā sarvan har kathā na sunī▫ai ṯah mahā bẖa▫i▫ān uḏi▫ānaḏ.
Wherever they do not listen to the Stories of the Lord with their ears - the utterly desolate wilderness is there.
ਪਰਮ ਭਿਆਨਿਕ ਉਜਾੜ-ਬੀਆਬਾਨ ਹੈ, ਉਥੇ ਜਿਥੇ ਆਪਣਿਆਂ ਕੰਨਾਂ ਨਾਲ, ਪ੍ਰਾਣੀ ਵਾਹਿਗੁਰੂ ਦੀ ਕਥਾ-ਵਾਰਤਾ ਨਹੀਂ ਸੁਣਦੇ।
ਸ੍ਰਵਨ = ਕੰਨਾਂ ਨਾਲ। ਨ ਸੁਨੀਐ = ਨਹੀਂ ਸੁਣੀ ਜਾਂਦੀ। ਤਹ = ਉਥੇ। ਭਇਆਨ = ਭਿਆਨਕ, ਡਰਾਉਣਾ। ਉਦਿਆਨਦ = ਜੰਗਲ।ਜਿੱਥੇ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣੀ ਜਾਂਦੀ, ਉਸ ਹਿਰਦੇ ਵਿਚ (ਮਾਨੋ) ਭਾਰਾ ਭਿਆਨਕ ਜੰਗਲ ਬਣਿਆ ਪਿਆ ਹੈ;
 
महा उदिआन अटवी ते काढे मारगु संत कहिओ ॥
Mahā uḏi▫ān atvī ṯe kādẖe mārag sanṯ kahi▫o.
The Saint has pulled me out of the utterly desolate wilderness, and shown me the path.
ਰਸਤਾ ਦੱਸ ਕੇ, ਸਾਧੂ-ਗੁਰਦੇਵ ਜੀ ਮੈਨੂੰ ਪਰਮ ਉਜਾੜ ਜੰਗਲ ਵਿੱਚੋਂ ਬਾਹਰ ਕੱਢ ਲਿਆ ਹੈ।
ਉਦਿਆਨ = ਜੰਗਲ। ਅਟਵੀ = ਜੰਗਲ। ਤੇ = ਤੋਂ। ਮਾਰਗੁ = ਰਸਤਾ। ਸੰਤ = ਸੰਤਾਂ ਨੇ।ਜਿਨ੍ਹਾਂ ਨੂੰ ਸੰਤ ਜਨਾਂ ਨੇ (ਸਹੀ ਜੀਵਨ-) ਰਾਹ ਦੱਸ ਦਿੱਤਾ, ਉਹਨਾਂ ਨੂੰ ਉਹਨਾਂ ਨੇ ਵੱਡੇ ਸੰਘਣੇ ਜੰਗਲ (ਵਰਗੇ ਸੰਸਾਰ-ਬਨ) ਤੋਂ ਬਾਹਰ ਕੱਢ ਲਿਆ।