Sri Guru Granth Sahib Ji

Search ਏਕ in Gurmukhi

पंचा का गुरु एकु धिआनु ॥
Pancẖā kā gur ek ḏẖi▫ān.
The chosen ones meditate single-mindedly on the Guru.
ਚੁਣੇ ਹੋਏ ਕੇਵਲ ਗੁਰੂ ਉਤੇ ਹੀ ਆਪਣੀ ਬਿਰਤੀ ਇਕੱਤਰ ਕਰਦੇ ਹਨ।
ਗੁਰੁ ਏਕੁ = ਕੇਵਲ ਗੁਰੂ ਹੀ। ਧਿਆਨੁ = ਸੁਰਤ ਦਾ ਨਿਸ਼ਾਨਾ।ਇਹਨਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇਕ ਗੁਰੂ ਹੀ ਹੈ (ਭਾਵ, ਇਹਨਾਂ ਦੀ ਸੁਰਤ ਗੁਰ-ਸ਼ਬਦ ਵਿਚ ਹੀ ਰਹਿਂਦੀ ਹੈ, ਗੁਰ-ਸ਼ਬਦ ਵਿਚ ਜੁੜੇ ਰਹਿੰਦਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ)।
 
कीता पसाउ एको कवाउ ॥
Kīṯā pasā▫o eko kavā▫o.
You created the vast expanse of the Universe with One Word!
ਇਕ ਸ਼ਬਦ ਨਾਲ ਤੂੰ ਜਗਤ ਦਾ ਖਿਲਾਰਾ ਕਰ ਦਿਤਾ
ਪਸਾਉ = ਪਸਾਰਾ, ਸੰਸਾਰ। ਕਵਾਉ = ਬਚਨ, ਹੁਕਮ।(ਅਕਾਲ ਪੁਰਖ ਨੇ) ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ,
 
वारिआ न जावा एक वार ॥
vāri▫ā na jāvā ek vār.
I cannot even once be a sacrifice to You.
ਮੈਂ ਇਕ ਵਾਰੀ ਵੀ ਤੇਰੇ ਉਤੇ ਕੁਰਬਾਨ ਨਹੀਂ ਹੋ ਸਕਦਾ।
ਵਾਰਿਆ ਨਾ ਜਾਵਾ = ਸਦਕੇ ਨਹੀਂ ਹੋ ਸਕਦਾ, (ਭਾਵ, ਮੇਰੀ ਕੀਹ ਪਾਂਇਆਂ ਹੈ?)(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ।)
 
वारिआ न जावा एक वार ॥
vāri▫ā na jāvā ek vār.
I cannot even once be a sacrifice to You.
ਮੈਂ ਇਕ ਵਾਰੀ ਭੀ ਤੇਰੇ ਉਤੇ ਕੁਰਬਾਨ ਨਹੀਂ ਹੋ ਸਕਦਾ।
xxx(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ।)
 
वारिआ न जावा एक वार ॥
vāri▫ā na jāvā ek vār.
I cannot even once be a sacrifice to You.
ਮੈਂ ਇਕ ਵਾਰੀ ਭੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ।
xxx(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੇਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੈਂ ਤੇਰੀ ਬੇਅੰਤ ਕੁਦਰਤਿ ਦੀ ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ)।
 
वारिआ न जावा एक वार ॥
vāri▫ā na jāvā ek vār.
I cannot even once be a sacrifice to You.
ਮੈਂ ਇਕ ਵਾਰੀ ਭੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ?
xxx(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ)।
 
आदि अनीलु अनादि अनाहति जुगु जुगु एको वेसु ॥२८॥
Āḏ anīl anāḏ anāhaṯ jug jug eko ves. ||28||
The Primal One, the Pure Light, without beginning, without end. Throughout all the ages, He is One and the Same. ||28||
ਉਹ ਮੁਢਲਾ, ਪਵਿੱਤ, ਆਰੰਭ ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ।
ਆਦਿ = ਮੁੱਢ ਤੋਂ। ਅਨੀਲੁ ਕਲੰਕ ਰਹਿਤ, ਪਵਿੱਤਰ, ਸੁੱਧ ਸਰੂਪ। ਅਨਾਦਿ = ਜਿਸ ਦਾ ਕੋਈ ਮੁੱਢ ਨਹੀਂ ਹੈ। ਅਨਾਹਤਿ = (ਅਨ-ਆਹਤਿ), ਆਹਤਿ = ਨਾਸ, ਖੈ, (ਇਸ ਸ਼ਬਦ ਦਾ ਸੰਸਕ੍ਰਿਤ ਧਾਤੂ 'ਹਨ' ਹੈ, ਜਿਸ ਦਾ ਅਰਥ ਹੈ 'ਮਾਰਨਾ, ਨਾਸ ਕਰਨਾ') ਅਨਾਹਤਿ = ਨਾਸ ਰਹਿਤ, ਇਕ-ਰਸ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ। ਵੇਸੁ = ਰੂਪ।ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ ॥੨੮॥
 
आदि अनीलु अनादि अनाहति जुगु जुगु एको वेसु ॥२९॥
Āḏ anīl anāḏ anāhaṯ jug jug eko ves. ||29||
The Primal One, the Pure Light, without beginning, without end. Throughout all the ages, He is One and the Same. ||29||
ਉਹ ਮੁੱਢਲਾ, ਪਵਿਤ੍ਰ, ਆਰੰਭ-ਰਹਿਤ, ਅਵਿਨਾਸੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ।
xxxਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇਕੋ ਜਿਹਾ ਰਹਿੰਦਾ ਹੈ ॥੨੯॥
 
एका माई जुगति विआई तिनि चेले परवाणु ॥
Ėkā mā▫ī jugaṯ vi▫ā▫ī ṯin cẖele parvāṇ.
The One Divine Mother conceived and gave birth to the three deities.
ਅਦੁੱਤੀ ਮਾਲਕ (ਜਾਂ ਮਾਤਾ) ਨੇ ਉਤਪਤੀ ਦੀ ਵਿਉਂਤ ਰਚ ਕੇ ਤਿੰਨ ਮੰਨੇ ਮੁਰੀਦ ਅਸਥਾਪਨ ਕੀਤੇ।
ਏਕਾ = ਇਕੱਲੀ। ਮਾਈ = ਮਾਇਆ। ਜੁਗਤਿ = ਜੁਗਤੀ ਨਾਲ, ਤਰੀਕੇ ਨਾਲ। ਵਿਆਈ = ਪ੍ਰਸੂਤ ਹੋਈ। ਪਰਵਾਣੁ = ਪਰਤੱਖ। ❀ 'ਤਿਨਿ' ਬਾਰੇ ਨੋਟ: ਇਸ ਲਫ਼ਜ਼ ਦੇ ਤਿੰਨ ਸਰੂਪ ਹਨ: 'ਤਿਨ', ਤਿਨਿ ਅਤੇ 'ਤੀਨਿ'। 'ਤੀਨਿ' ਦਾ ਅਰਥ ਹੈ ਤ੍ਰੈ। 'ਤਿਨਿ' ਦਾ ਅਰਥ ਭੀ 'ਤ੍ਰੈ' ਹੈ, ਪਰ ਇਸ ਦਾ ਅਰਥ ਹੋਰ ਭੀ ਹੈ। 'ਤਿਨ' ਪੜਨਾਂਵ ਬਹੁ-ਵਚਨ ਹੈ ਅਤੇ 'ਤਿਨਿ' ਪੜਨਾਂਵ ਇਕ-ਵਚਨ ਹੈ। ਇਹਨਾਂ ਦੇ ਟਾਕਰੇ 'ਤੇ 'ਜਿਨ' ਬਹੁ-ਵਚਨ ਤੇ 'ਜਿਨਿ' ਇਕ-ਵਚਨ। (੧) ਤਿਨਿ = ਉਸ ਮਨੁੱਖ ਨੇ (ਇਕ-ਵਚਨ)। 'ਜਿਨਿ ਸੇਵਿਆ ਤਿਨਿ ਪਾਇਆ ਮਾਨੁ'। (ਪਉੜੀ ੫)। (੨) ਤਿਨ = ਉਹਨਾਂ ਮਨੁੱਖਾਂ ਨੇ (ਬਹੁ-ਵਚਨ)। ਜਿਨ ਹਰਿ ਜਪਿਆ ਤਿਨ ਫਲੁ ਪਾਇਆ, ਸਭਿ ਤੂਟੇ ਮਾਇਆ ਫੰਦੇ।੩।(ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ 'ਤੇ ਉਸ ਦੇ ਤਿੰਨ ਪੁੱਤਰ ਜੰਮ ਪਏ।
 
आदि अनीलु अनादि अनाहति जुगु जुगु एको वेसु ॥३०॥
Āḏ anīl anāḏ anāhaṯ jug jug eko ves. ||30||
The Primal One, the Pure Light, without beginning, without end. Throughout all the ages, He is One and the Same. ||30||
ਉਹ ਮੁੱਢਲਾ, ਪਵਿਤ੍ਰ, ਆਰੰਭ-ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰਿ ਉਸੇ ਇਕੋ ਲਿਬਾਸ ਵਾਲਾ ਹੈ।
xxxਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ) ॥੩੦॥
 
जो किछु पाइआ सु एका वार ॥
Jo kicẖẖ pā▫i▫ā so ekā vār.
Whatever was put into them was put there once and for all.
ਜੋ ਕੁਝ ਭੀ ਉਨ੍ਹਾਂ ਵਿੱਚ ਪਾਇਆ ਗਿਆ ਸੀ, ਕੇਵਲ ਇਕੋ ਵਾਰੀ ਹੀ ਪਾਇਆ ਗਿਆ ਸੀ।
ਪਾਇਆ = ਤਉ ਅਕਾਲ ਪੁਰਖ ਨੇ ਪਾ ਦਿੱਤਾ ਹੈ। ਕਰਿ ਕਰਿ = (ਜੀਵਾਂ ਨੂੰ) ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਿਰਜਣਹਾਰੁ = ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ।ਜੋ ਕੁਝ (ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿਚ) ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ, (ਭਾਵ, ਉਸ ਦੇ ਭੰਡਾਰੇ ਸਦਾ ਅਖੁੱਟ ਹਨ)।
 
आदि अनीलु अनादि अनाहति जुगु जुगु एको वेसु ॥३१॥
Āḏ anīl anāḏ anāhaṯ jug jug eko ves. ||31||
The Primal One, the Pure Light, without beginning, without end. Throughout all the ages, He is One and the Same. ||31||
ਉਹ ਮੁਢਲਾ, ਪਵਿੱਤ੍ਰ, ਆਰੰਭ-ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ।
xxxਜੋ (ਸਭ ਦਾ) ਮੁੱਢ ਹੈ, ਜੋ ਸੁੱਧ-ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ (ਇਹੀ ਹੈ ਤਰੀਕਾ, ਜਿਸ ਨਾਲ ਉਸ ਪ੍ਰਭੂ ਨਾਲੋਂ ਵਿੱਥ ਮਿਟ ਸਕਦੀ ਹੈ) ॥੩੧॥
 
लखु लखु गेड़ा आखीअहि एकु नामु जगदीस ॥
Lakẖ lakẖ geṛā ākẖī▫ahi ek nām jagḏīs.
I would repeat, hundreds of thousands of times, the Name of the One, the Lord of the Universe.
ਹਰ ਇਕ ਜੀਭ ਨਾਲ ਮੈਂ ਲਖੂਖਾਂ ਵਾਰੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਾਂਗਾ।
ਗੇੜਾ = ਫੇਰੇ, ਚੱਕਰ। ਆਖੀਅਹਿ = ਆਖੇ ਜਾਣ। ਏਕੁ ਨਾਮੁ ਜਗਦੀਸ = ਜਗਦੀਸ ਦਾ ਇਕ ਨਾਮ। ਜਗਦੀਸ = ਜਗਤ ਦਾ ਈਸ਼, ਜਗਤ ਦਾ ਮਾਲਕ, ਅਕਾਲ ਪੁਰਖ।(ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ)।
 
तूं घट घट अंतरि सरब निरंतरि जी हरि एको पुरखु समाणा ॥
Ŧūʼn gẖat gẖat anṯar sarab niranṯar jī har eko purakẖ samāṇā.
You are constant in each and every heart, and in all things. O Dear Lord, you are the One.
ਤੂੰ ਹੇ ਪੂਜਯ ਤੇ ਅਦੁੱਤੀ ਵਾਹਿਗੁਰੂ ਸੁਆਮੀ! ਸਾਰਿਆਂ ਦਿਲਾਂ ਅਤੇ ਹਰ ਇਕਸੁ ਅੰਦਰ ਇਕ ਰਸ ਸਮਾਇਆ ਹੋਇਆ ਹੈ।
ਘਟ = ਸਰੀਰ। ਅੰਤਰਿ = ਅੰਦਰ, ਵਿਚ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਸਰਬ = ਸਾਰੇ। ਨਿਰੰਤਰਿ = ਅੰਦਰ ਇਕ-ਰਸ। ਸਰਬ ਨਿਰੰਤਰਿ = ਸਾਰਿਆਂ ਵਿਚ ਇਕ-ਰਸ। ਅੰਤਰੁ = ਵਿੱਥ। ਨਿਰੰਤਰਿ = ਵਿੱਥ ਤੋਂ ਬਿਨਾ, ਇਕ-ਰਸ। ਏਕੋ = ਇਕ (ਆਪ) ਹੀ।ਹੇ ਹਰੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ; ਤੂੰ ਸਾਰੇ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਵਿਚ ਸਮਾਇਆ ਹੋਇਆ ਹੈਂ।
 
तूं जुगु जुगु एको सदा सदा तूं एको जी तूं निहचलु करता सोई ॥
Ŧūʼn jug jug eko saḏā saḏā ṯūʼn eko jī ṯūʼn nihcẖal karṯā so▫ī.
Age after age, You are the One. Forever and ever, You are the One. You never change, O Creator Lord.
ਯੁਗਾਂ ਯੁਗਾਂ ਤੋਂ ਤੂੰ ਇੰਨ ਬਿੰਨ ਉਹੀ ਹੈ। ਹਮੇਸ਼ਾਂ ਤੇ ਹਮੇਸ਼ਾਂ ਤੂੰ ਐਨ ਉਹੀ ਹੈ। ਇਹੋ ਜਿਹਾ ਸਦੀਵੀ ਸਥਿਰ ਸਿਰਜਣਹਾਰ ਤੂੰ ਹੈ।
ਜੁਗੁ ਜੁਗੁ = ਹਰੇਕ ਜੁਗੁ ਵਿਚ। ਏਕੋ = ਇਕ ਆਪ ਹੀ। ਨਿਹਚਲੁ = ਨਾਹ ਹਿੱਲਣ ਵਾਲਾ, ਅਟੱਲ। ਵਰਤੈ = ਹੁੰਦਾ ਹੈ।ਤੂੰ ਹਰੇਕ ਜੁਗ ਵਿਚ ਇਕ ਆਪ ਹੀ ਹੈਂ, ਤੂੰ ਸਦਾ ਹੀ ਆਪ ਹੀ ਆਪ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਦੀ ਸਾਰ ਲੈਣ ਵਾਲਾ ਹੈਂ।
 
मन एकु न चेतसि मूड़ मना ॥
Man ek na cẖeṯas mūṛ manā.
In your mind, you do not remember the One Lord-you fool!
ਹੇ ਮੁਰਖ ਮਨੁੱਖ! ਤੂੰ ਕਿਉਂ ਆਪਣੇ ਚਿੱਤ ਅੰਦਰ ਅਦੁੱਤੀ ਸਾਹਿਬ ਦਾ ਸਿਮਰਨ ਨਹੀਂ ਕਰਦਾ।
ਮਨ = ਹੇ ਮਨ! ਮੂੜ ਮਨਾ = ਹੇ ਮੂਰਖ ਮਨ!ਹੇ ਮਨ! ਹੇ ਮੂਰਖ ਮਨ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ।
 
गुरु गुरु एको वेस अनेक ॥१॥
Gur gur eko ves anek. ||1||
But the Teacher of teachers is the One, who appears in so many forms. ||1||
ਪਰ ਸਾਰਿਆਂ ਉਸਤਾਦਾਂ ਦਾ ਉਸਤਾਦ ਕੇਵਲ ਇਕ ਸਾਹਿਬ ਹੈ। ਭਾਵੇਂ ਉਸ ਦੇ ਅਨੇਕਾਂ ਪਹਿਰਾਵੇ ਹਨ।
ਗੁਰੁ ਗੁਰੁ = ਇਸਟ ਪ੍ਰਭੂ। ਏਕੋ = ਇੱਕ ਹੀ। ਵੇਸ = ਰੂਪ।੧।ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪਰਕਾਸ਼ ਦੇ ਰੂਪ ਹਨ) ॥੧॥
 
सूरजु एको रुति अनेक ॥
Sūraj eko ruṯ anek.
and the various seasons originate from the one sun;
ਅਤੇ ਕਈ ਮੌਸਮ ਇਕ ਸੂਰਜ ਤੋਂ ਉਤਪੰਨ ਹੁੰਦੇ ਹਨ।
xxxਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਰੂਪ ਹਨ),
 
सहस तव नैन नन नैन हहि तोहि कउ सहस मूरति नना एक तोही ॥
Sahas ṯav nain nan nain hėh ṯohi ka▫o sahas mūraṯ nanā ek ṯohī.
You have thousands of eyes, and yet You have no eyes. You have thousands of forms, and yet You do not have even one.
ਹਜ਼ਾਰਾਂ ਹਨ ਤੇਰੀਆਂ ਅੱਖਾਂ ਤੇ ਤਦਯਪ ਤੇਰੀ ਕੋਈ ਅੱਖ ਨਹੀਂ! ਹਜਾਰਾ ਹਨ ਤੇਰੇ ਸਰੂਪ ਤੇ ਤਦਯਪ ਤੇਰਾ ਇਕ ਸਰੂਪ ਭੀ ਨਹੀਂ।
ਸਹਸ = ਹਜ਼ਾਰਾਂ। ਤਵ = ਤੇਰੇ। ਨੈਨ = ਅੱਖਾਂ। ਨਨ = ਕੋਈ ਨਹੀਂ। ਹਹਿ = {'ਹੈ' ਤੋਂ ਬਹੁ-ਵਚਨ}। ਤੋਹਿ ਕਉ = ਤੇਰੇ, ਤੈਨੂੰ, ਤੇਰੇ ਵਾਸਤੇ। ਮੂਰਤਿ = ਸ਼ਕਲ। ਨਾ = ਕੋਈ ਨਹੀਂ। ਤਹੀ = ਤੇਰੀ {ਅੱਖਰ 'ਤ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਤੁਹੀ' ਹੈ, ਇਥੇ 'ਤੋਹੀ' ਪੜ੍ਹਨਾ ਹੈ}।(ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ।
 
सहस पद बिमल नन एक पद गंध बिनु सहस तव गंध इव चलत मोही ॥२॥
Sahas paḏ bimal nan ek paḏ ganḏẖ bin sahas ṯav ganḏẖ iv cẖalaṯ mohī. ||2||
You have thousands of Lotus Feet, and yet You do not have even one foot. You have no nose, but you have thousands of noses. This Play of Yours entrances me. ||2||
ਹਜ਼ਾਰਾਂ ਹਨ ਤੇਰੇ ਪਵਿੱਤਰ ਪੈਰ, ਤਾਂ ਭੀ ਤੇਰਾ ਇਕ ਪੈਰ ਨਹੀਂ। ਹਜ਼ਾਰਾਂ ਹਨ ਤੇਰੇ ਨੱਕ ਤਦਯਪ ਤੂੰ ਨੱਕ ਦੇ ਬਗੈਰ ਹੈਂ। ਤੇਰਿਆਂ ਇਨ੍ਹਾਂ ਕੋਤਕਾ ਨੇ ਮੈਨੂੰ ਫਰੋਫ਼ਤਾ ਕਰ ਲਿਆ ਹੈ।
ਪਦ = ਪੈਰ। ਬਿਮਲ = ਸਾਫ਼। ਗੰਧ = ਨੱਕ। ਤਿਵ = ਇਸ ਤਰ੍ਹਾਂ। ਚਲਤ = ਕੌਤਕ, ਅਚਰਜ ਖੇਡ।੨।ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ॥੨॥