Sri Guru Granth Sahib Ji

Search ਏਹੁ in Gurmukhi

एहु लेखा लिखि जाणै कोइ ॥
Ėhu lekẖā likẖ jāṇai ko▫e.
Who knows how to write this account?
ਇਹ ਹਿਸਾਬ ਕਿਤਾਬ ਵਿਰਲੇ ਹੀ ਲਿਖਣਾ ਜਾਣਦੇ ਹਨ।
ਲਿਖਿ ਜਾਣੈ = ਲਿਖਦਾ ਜਾਣਦਾ ਹੈ, ਲਿਖਣ ਦੀ ਸਮਝ ਹੈ। ਕੋਇ = ਕੋਈ ਵਿਰਲਾ।(ਪਰ) ਕੋਈ ਵਿਰਲਾ ਮਨੁੱਖ ਇਹ ਲੇਖਾ ਲਿਖਣਾ ਜਾਣਦਾ ਹੈ (ਭਾਵ, ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਭੀ ਜੀਵ ਪਾ ਨਹੀਂ ਸਕਦਾ।
 
एहु अंतु न जाणै कोइ ॥
Ėhu anṯ na jāṇai ko▫e.
No one can know these limits.
ਇਹ ਪਾਰਾਵਾਰ ਕੋਈ ਨਹੀਂ ਜਾਣ ਸਕਦਾ।
ਏਹੁ ਅੰਤ = ਇਹ ਹੱਦ-ਬੰਨਾ (ਜਿਸ ਦੀ ਭਾਲ ਬੇਅੰਤ ਜੀਵ ਕਰਦੇ ਹਨ)।(ਅਕਾਲ ਪੁਰਖ ਦੇ ਗੁਣਾਂ ਦਾ) ਇਹ ਹੱਦ-ਬੰਨਾ (ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ) ਕੋਈ ਮਨੁੱਖ ਨਹੀਂ ਪਾ ਸਕਦਾ।
 
ओहु वेखै ओना नदरि न आवै बहुता एहु विडाणु ॥
Oh vekẖai onā naḏar na āvai bahuṯā ehu vidāṇ.
He watches over all, but none see Him. How wonderful this is!
ਉਹ ਉਨ੍ਹਾਂ ਨੂੰ ਤੱਕਦਾ ਹੈ ਪ੍ਰਤੂੰ ਉਹ ਉਸ ਨੂੰ ਨਹੀਂ ਦੇਖਦੇ। ਇਹ ਸਭ ਤੋਂ ਵੱਡੀ ਹੈਰਾਨੀ ਹੈ।
ਓਹੁ = ਅਕਾਲ ਪੁਰਖ। ਓਨਾ = ਜੀਵਾਂ ਨੂੰ। ਨਦਰਿ ਨ ਆਵੈ = ਦਿਸਦਾ ਨਹੀਂ। ਵਿਡਾਣੁ = ਅਸਚਰਜ ਕੌਤਕ।ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।
 
बाबा एहु लेखा लिखि जाणु ॥
Bābā ehu lekẖā likẖ jāṇ.
O Baba, write such an account,
ਹੇ ਵੀਰ! ਇਸ ਹਿਸਾਬ ਕਿਤਾਬ ਨੂੰ ਲਿਖਣਾ ਸਿੱਖ,
ਲਿਖਿ ਜਾਣੁ = ਲਿਖਣ ਦੀ ਜਾਚ ਸਿੱਖ।ਹੇ ਭਾਈ! ਇਹ ਲੇਖਾ ਲਿਖਣ ਦੀ ਜਾਚ ਸਿੱਖ।
 
जिनि एहु जगतु उपाइआ त्रिभवणु करि आकारु ॥
Jin ehu jagaṯ upā▫i▫ā ṯaribẖavaṇ kar ākār.
The One who formed this universe created the creation of the three worlds.
ਜਿਸ ਨੇ ਇਹ ਆਲਮ ਰਚਿਆ ਹੈ, ਉਸੇ ਨੇ ਹੀ ਤਿੰਨਾ ਜਹਾਨਾਂ ਦਾ ਪਸਾਰਾ ਕੀਤਾ ਹੈ।
ਜਿਨਿ = ਜਿਸ (ਪ੍ਰਭੂ) ਨੇ। ਤ੍ਰਿਭਵਣੁ = ਤਿੰਨੇ ਭਵਨ। ਆਕਾਰੁ = ਦਿਸੱਦਾ ਜਗਤ।ਜਿਸ (ਜੋਤਿ-ਸਰੂਪ ਪ੍ਰਭੂ) ਨੇ ਇਹ ਜਗਤ ਪੈਦਾ ਕੀਤਾ ਹੈ, ਇਹ ਤ੍ਰਿਭਵਣੀ ਸਰੂਪ ਬਣਾਇਆ ਹੈ,
 
एहु मनो मूरखु लोभीआ लोभे लगा लोभानु ॥
Ėhu mano mūrakẖ lobẖī▫ā lobẖe lagā lobẖān.
This foolish mind is greedy; through greed, it becomes even more attached to greed.
ਇਹ ਬੇਵਕੂਫ਼ ਤੇ ਲਾਲਚੀ ਜਿੰਦੜੀ ਲਾਲਚ ਨਾਲ ਜੁੜੀ ਅਤੇ ਉਸ ਦੀ ਬਹਿਕਾਈ ਹੋਈ ਹੈ।
ਲੋਭੇ = ਲੋਭ ਵਿਚ ਹੀ। ਮਨੋ = ਮਨੁ। ਲਭਾਨੁ = {ਅੱਖਰ 'ਲ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਲੋਭਾਨੁ' ਹੈ, ਪਰ ਇਥੇ ਤੁਕ ਦੀ ਚਾਲ ਠੀਕ ਰੱਖਣ ਵਾਸਤੇ ੋ ਦੇ ਥਾਂ ੁ ਵਰਤ ਕੇ 'ਲੁਭਾਨੁ' ਪੜ੍ਹਨਾ ਹੈ}।ਮਾਇਆ-ਵੇੜ੍ਹੇ ਮਨੁੱਖ ਦਾ ਇਹ ਮਨ ਮੂਰਖ ਹੈ ਲਾਲਚੀ ਹੈ, ਹਰ ਵੇਲੇ ਲੋਭ ਵਿਚ ਫਸਿਆ ਰਹਿੰਦਾ ਹੈ।
 
एहु सहसा मूले नाही भाउ लाए जनु कोइ ॥
Ėhu sahsā mūle nāhī bẖā▫o lā▫e jan ko▫e.
There is no doubt at all about this, but those who love Him are very rare.
ਇਸ ਵਿੱਚ ਅਸਲੋਂ ਹੀ ਕੋਈ ਸੰਦੇਹ ਨਹੀਂ ਪ੍ਰੰਤੂ ਕੋਈ ਵਿਰਲਾ ਪੁਰਸ਼ ਹੀ ਗੁਰਾਂ ਨਾਲ ਪਿਰਹੜੀ ਪਾਉਂਦਾ ਹੈ।
ਸਹਸਾ = ਸ਼ੱਕ। ਮੂਲੇ = ਬਿਲਕੁਲ। ਭਾਉ = ਪਿਆਰ। ਜਨੁ ਕੋਇ = ਕੋਈ ਭੀ ਮਨੁੱਖ।ਇਸ ਵਿਚ ਰਤਾ ਭਰ ਭੀ ਸ਼ੱਕ ਨਹੀਂ ਹੈ, (ਭਾਵੇਂ ਕੋਈ ਵੀ ਮਨੁੱਖ ਸਤਿਗੁਰੂ ਨਾਲ ਪਿਆਰ ਕਰ ਕੇ ਦੇਖ ਲਵੇ।)
 
गुरमुखि एहु रंगु पाईऐ जिस नो किरपा करे रजाइ ॥२॥
Gurmukẖ ehu rang pā▫ī▫ai jis no kirpā kare rajā▫e. ||2||
The Gurmukh obtains this love, when the Lord, in His Will, grants His Grace. ||2||
ਜਿਸ ਉਤੇ ਰਜ਼ਾ ਦਾ ਸੁਆਮੀ ਦਇਆ ਧਾਰਦਾ ਹੈ, ਉਹ ਗੁਰਾਂ ਦੇ ਰਾਹੀਂ ਇਸ ਈਸ਼ਵਰੀ-ਪ੍ਰੀਤ ਨੂੰ ਪਾਉਂਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਰਜਾਇ = ਰਜ਼ਾ ਅਨੁਸਾਰ।੨।ਪਰ ਇਹ ਰੰਗ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ (ਉਹੀ ਮਨੁੱਖ ਪ੍ਰਾਪਤ ਕਰਦਾ ਹੈ) ਜਿਸ ਉਤੇ ਪ੍ਰਭੂ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ ॥੨॥
 
जीउ प्राण मनु तनु हरे साचा एहु सुआउ ॥
Jī▫o parāṇ man ṯan hare sācẖā ehu su▫ā▫o.
Your soul, breath of life, mind and body shall blossom forth in lush profusion; this is the true purpose of life.
ਇਸ ਤਰ੍ਹਾਂ ਤੇਰੀ ਆਤਮਾ, ਜਿੰਦ-ਜਾਨ, ਮਨੂਆ ਤੇ ਦੇਹਿ ਹਰੇ-ਭਰੇ ਹੋ ਜਾਣਗੇ ਅਤੇ ਇਹੀ ਜਿੰਦਗੀ ਦਾ ਸੱਚਾ ਮਨੋਰਥ ਹੈ।
ਹਰੇ = ਆਤਮਕ ਜੀਵਨ ਵਾਲੇ। ਸਾਚਾ = ਸਦਾ-ਥਿਰ। ਸੁਆਉ = ਮਨੋਰਥ।(ਗੁਰੂ ਦੀ ਸਰਨ ਵਿਚ ਰਿਹਾਂ) ਜਿੰਦ ਪ੍ਰਾਣ ਮਨ ਸਰੀਰ ਸਭ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਤੇ ਮਨੁੱਖਾ ਜਨਮ ਦਾ ਅਸਲ ਮਨੋਰਥ ਭੀ ਇਹੀ ਹੈ।
 
सतिगुर बचन कमावणे सचा एहु वीचारु ॥
Saṯgur bacẖan kamāvṇe sacẖā ehu vīcẖār.
Act according to the Instructions of the True Guru; this is the true philosophy.
ਸਤਿਗੁਰਾਂ ਨੇ ਉਪਦੇਸ਼ ਉਤੇ ਅਮਲ ਕਰ, ਨਿਰਸੰਦੇਹ ਇਹ ਸੱਚਾ ਤੱਤ-ਗਿਆਨ ਹੈ।
xxxਸਭ ਤੋਂ ਉੱਤਮ ਇਹੀ ਅਕਲ ਹੈ, ਕਿ ਗੁਰੂ ਦੇ ਬਚਨ ਕਮਾਏ ਜਾਣ (ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ)।
 
हरि नानक कदे न विसरउ एहु जीउ पिंडु तेरा सासु ॥४॥२९॥९९॥
Har Nānak kaḏe na visra▫o ehu jī▫o pind ṯerā sās. ||4||29||99||
Nanak: may I never forget You, Lord. This soul, body and breath are Yours. ||4||29||99||
ਇਹ ਆਤਮਾ, ਦੇਹਿ ਤੇ ਸੁਆਸ ਤੇਰੇ ਹਨ, ਹੈ ਵਾਹਿਗੁਰੂ! ਰੱਬ ਕਰੇ, ਨਾਨਕ ਤੈਨੂੰ ਕਦਾਚਿੱਤ ਨਾਂ ਭੁੱਲੇ।
ਵਿਸਰਉ = ਵਿਸਰਉਂ, ਮੈਂ ਭੁੱਲਾਂ। ਜੀਉ = ਜਿੰਦ। ਪਿੰਡੁ = ਸਰੀਰ। ਸਾਸੁ = ਸਾਹ।੪।ਹੇ ਨਾਨਕ! (ਆਖ ਕਿ) ਹੇ ਹਰੀ! (ਗੁਰੂ ਦੀ ਸਰਨ ਪੈ ਕੇ) ਮੈਂ ਤੈਨੂੰ ਕਦੇ ਨਾਹ ਭੁਲਾਵਾਂ। ਮੇਰੀ ਇਹ ਜਿੰਦ ਮੇਰਾ ਇਹ ਸਰੀਰ ਤੇ (ਸਰੀਰ ਵਿਚ ਆਉਂਦਾ) ਸਾਹ ਸਭ ਤੇਰਾ ਹੀ ਦਿੱਤਾ ਹੋਇਆ ਹੈ ॥੪॥੨੯॥੯੯॥
 
दुखि सुखि एहु जीउ बधु है हउमै करम कमाइ ॥
Ḏukẖ sukẖ ehu jī▫o baḏẖ hai ha▫umai karam kamā▫e.
These beings are bound by pleasure and pain; they do their deeds in egotism.
ਗਮੀ ਤੇ ਖੁਸ਼ੀ ਅੰਦਰ ਮੋਹਨੀ ਨੇ ਇਸ ਪ੍ਰਾਣੀ ਨੂੰ ਜਕੜਿਆ ਹੋਇਆ ਹੈ ਅਤੇ ਉਸ ਪਾਸੋਂ ਹੰਗਤਾ ਅੰਦਰ ਕੰਮ ਕਰਾਉਂਦੀ ਹੈ।
ਦੁਖਿ = ਦੁੱਖ ਵਿਚ। ਬਧੁ = ਬੱਝਾ ਹੋਇਆ।(ਤਾਂ ਉੱਤਰ ਇਹ ਹੈ ਕਿ ਮਾਇਆ ਦੇ ਪ੍ਰਭਾਵ ਹੇਠ) ਇਹ ਜੀਵ ਦੁੱਖ (ਦੀ ਨਿਵਿਰਤੀ) ਵਿਚ ਤੇ ਸੁਖ (ਦੀ ਲਾਲਸਾ) ਵਿਚ ਬੱਝਾ ਰਹਿੰਦਾ ਹੈ, ਤੇ 'ਮੈਂ ਵੱਡਾ ਹਾਂ ਮੈਂ ਵੱਡਾ ਬਣ ਜਾਵਾਂ' ਦੀ ਪ੍ਰੇਰਨਾ ਵਿਚ ਹੀ ਸਾਰੇ ਕੰਮ ਕਰਦਾ ਹੈ।
 
एहु जगु जलता देखि कै भजि पए सतिगुर सरणा ॥
Ėhu jag jalṯā ḏekẖ kai bẖaj pa▫e saṯgur sarṇā.
Seeing this world on fire, I rushed to the Sanctuary of the True Guru.
ਇਸ ਸੰਸਾਰ ਨੂੰ ਸੜਦਾ ਹੋਇਆ ਤੱਕ ਕੇ, ਮੈਂ ਦੌੜ ਕੇ ਸੱਚੇ ਗੁਰਾਂ ਦੀ ਪਨਾਹ ਲੈ ਲਈ।
ਭਜਿ = ਦੌੜ ਕੇ।ਜੇਹੜੇ ਮਨੁੱਖ ਇਸ ਜਗਤ ਨੂੰ (ਵਿਕਾਰਾਂ ਦੀ ਤਪਸ਼ ਵਿਚ) ਸੜਦਾ ਵੇਖ ਕੇ ਛੇਤੀ ਨਾਲ ਗੁਰੂ ਦੀ ਸ਼ਰਨ ਜਾ ਪਏ, ਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਪੱਕਾ ਟਿਕਾ ਦਿੱਤਾ,
 
दिनसु रैणि जिउ तुधु धिआई एहु दानु मोहि करणा जीउ ॥१॥
Ḏinas raiṇ ji▫o ṯuḏẖ ḏẖi▫ā▫ī ehu ḏān mohi karṇā jī▫o. ||1||
If it pleases You, let me meditate on You day and night; please, grant me this gift! ||1||
ਜਿਸ ਤਰ੍ਹਾਂ ਤੈਨੂੰ ਚੰਗਾ ਲਗੇ, ਹੇ ਪ੍ਰਭੂ! ਮੈਨੂੰ ਇਹ ਦਾਤ ਪ੍ਰਦਾਨ ਕਰ ਕਿ ਦਿਨ ਰੈਣ ਮੈਂ ਤੇਰਾ ਸਿਮਰਨ ਕਰਾਂ।
ਰੈਣਿ = ਰਾਤ। ਧਿਆਇ = ਧਿਆਈਂ, ਮੈਂ ਧਿਆਵਾਂ। ਮੋਹਿ = ਮੈਨੂੰ ॥੧॥ਮੈਨੂੰ ਇਹ ਦਾਨ ਦੇਹ ਕਿ ਜਿਵੇਂ ਹੋ ਸਕੇ ਮੈਂ ਦਿਨ ਰਾਤ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੧॥
 
मनु विछुड़िआ हरि मेलीऐ नानक एहु सुआउ ॥
Man vicẖẖuṛi▫ā har melī▫ai Nānak ehu su▫ā▫o.
Please unite this separated one with Yourself; this is Nanak's yearning.
ਵਿਛੁੰਨੀ ਹੋਈ ਆਤਮਾ ਨੂੰ ਆਪਣੇ ਨਾਲ ਮਿਲਾ ਲੈ, ਹੇ ਵਾਹਿਗੁਰੂ! ਕੇਵਲ ਇਹ ਹੀ ਨਾਨਕ ਦਾ ਪ੍ਰਯੋਜਨ ਹੈ।
ਹਰਿ = ਹੇ ਹਰੀ! ਸੁਆਉ = ਸੁਆਰਥ, ਮਨੋਰਥ।ਨਾਨਕ ਦਾ ਇਹ ਮਨੋਰਥ ਹੈ ਕਿ (ਨਾਨਕ ਦੇ) ਵਿੱਛੁੜੇ ਹੋਏ ਮਨ ਨੂੰ (ਆਪਣੇ ਚਰਨਾਂ ਵਿਚ ਮਿਲਾ ਲੈ।
 
नानकु आखै एहु बीचारु ॥
Nānak ākẖai ehu bīcẖār.
Nanak says this after deep reflection:
ਨਾਨਕ ਇਹ ਕੁਛ ਯੋਗ ਸੋਚ ਵੀਚਾਰ ਮਗਰੋਂ ਕਹਿੰਦਾ ਹੈ।
xxxਨਾਨਕ ਇਹ ਵਿਚਾਰ (ਦੀ ਗੱਲ) ਦੱਸਦਾ ਹੈ,
 
सतु भाई करि एहु विसेखु ॥१॥
Saṯ bẖā▫ī kar ehu visekẖ. ||1||
Let Truth be your brother - these are your best relatives. ||1||
ਅਤੇ ਸਚਾਈ ਨੂੰ ਆਪਣਾ ਭਰਾ ਬਣਾ ਲਿਆ ਹੈ। ਇਹ ਹਨ ਮੇਰੇ ਚੰਗੇ ਸਨਬੰਧੀ।
ਸਤੁ = ਦਾਨ, ਖ਼ਲਕਤ ਦੀ ਸੇਵਾ। ਵਿਸੇਖੁ = ਉਚੇਚਾ। ਏਹੁ ਸਤੁ ਵਿਸੇਖੁ ਭਾਈ = ਇਸ ਦਾਨ (ਖਲਕ = ਸੇਵਾ) ਨੂੰ ਉਚੇਚਾ ਭਰਾ। ਕਰਿ = ਕਰੇ, ਬਣਾਏ ॥੧॥ਖ਼ਲਕਤ ਦੀ ਸੇਵਾ ਨੂੰ ਉਚੇਚਾ ਭਰਾ ਬਣਾਏ (ਖ਼ਲਕਤ ਦੀ ਸੇਵਾ-ਰੂਪ ਭਰਾ ਦਾ ਜੀਵਨ ਉੱਤੇ ਵਿਸ਼ੇਸ਼ ਅਸਰ ਪਏ) ॥੧॥
 
बुझु रे गिआनी एहु बीचारु ॥१॥
Bujẖ re gi▫ānī ehu bīcẖār. ||1||
Reflect upon this and understand it, O wise one. ||1||
ਇਸ ਨੂੰ ਸਮਝਾ ਤੇ ਸੋਚ ਵਿਚਾਰ, ਹੇ ਬ੍ਰਹਮ ਬੇਤੇ!
ਰੇ ਗਿਆਨੀ = ਹੇ ਗਿਆਨਵਾਨ! ਹੇ ਆਤਮਕ ਜੀਵਨ ਦੀ ਸੂਝ ਵਾਲੇ! ਬੁਝੁ = ਸਮਝ ਲੈ ॥੧॥ਸਿਰਫ਼) ਦਿਮਾਗ਼ (ਹੀ ਹੈ ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ) ॥੧॥
 
सरब सुखा सुखु साचा एहु ॥
Sarab sukẖā sukẖ sācẖā ehu.
Of all comforts, this is the true comfort.
ਸਾਰਿਆਂ ਆਰਾਮਾਂ ਵਿਚੋਂ ਇਹ ਯਥਾਰਥ ਆਰਾਮ ਹੈ।
ਸਰਬ = ਸਾਰੇ। ਸਾਚਾ = ਸਦਾ ਕਾਇਮ ਰਹਿਣ ਵਾਲਾ।ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਟਿਕਾ ਕੇ ਰੱਖ,
 
जा कै माथै एहु निधानु ॥
Jā kai māthai ehu niḏẖān.
That person, who has this treasure upon his forehead -
ਜਿਸ ਦੇ ਮੱਥੇ ਉਤੇ ਇਸ ਖਜਾਨੇ ਦੀ ਪ੍ਰਾਪਤੀ ਲਿਖੀ ਹੋਈ ਹੈ,
ਜਾ ਕੈ ਮਾਥੈ = ਜਿਸ ਦੇ ਮੱਥੇ ਉਤੇ। ਨਿਧਾਨੁ = ਖ਼ਜ਼ਾਨਾ {ਨਿਧਾਨ, ਖ਼ਜ਼ਾਨੇ}।ਜਿਸ ਦੇ ਮੱਥੇ ਉਤੇ (ਭਗਵਾਨ ਦੀ ਕਿਰਪਾ ਨਾਲ) ਇਹ ਖ਼ਜ਼ਾਨਾ (ਪ੍ਰਾਪਤ ਕਰਨ ਦਾ ਲੇਖ ਲਿਖਿਆ ਹੋਇਆ) ਹੈ,