Sri Guru Granth Sahib Ji

Search ਓਇ in Gurmukhi

ओइ अम्रितु पीवहि सदा सदा सचै नामि पिआरि ॥१॥
O▫e amriṯ pīvėh saḏā saḏā sacẖai nām pi▫ār. ||1||
They drink in the Ambrosial Nectar forever and ever, and they love the True Name. ||1||
ਹਮੇਸ਼ਾਂ ਤੇ ਸਦੀਵ ਹੀ ਉਹ ਆਬਿ-ਹਿਯਾਤ ਪਾਨ ਕਰਦੇ ਹਨ ਅਤੇ ਸਤਿਨਾਮ ਨਾਲ ਨੇਹੁ ਗੰਢਦੇ ਹਨ।
ਓਇ = ਉਹ ਬੰਦੇ {ਬਹੁ-ਵਚਨ}। ਨਾਮਿ ਪਿਆਰਿ = ਨਾਮ ਵਿਚ ਪਿਆਰ ਦੀ ਰਾਹੀਂ।੧।ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਦੀ ਰਾਹੀਂ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ ॥੧॥
 
ओइ अंदरहु बाहरहु निरमले सचे सचि समाइ ॥
O▫e anḏrahu bāhrahu nirmale sacẖe sacẖ samā▫e.
They are pure, inwardly and outwardly; they merge into the Truest of the True.
ਉਹ ਅੰਦਰੋਂ ਤੇ ਬਾਹਰੋਂ ਸ਼ੁੱਧ ਹਨ ਅਤੇ ਸੱਚਿਆਂ ਦੇ ਪਰਮ-ਸਚਿਆਰ ਅੰਦਰ ਲੀਨ ਹੋ ਜਾਂਦੇ ਹਨ।
ਸਚਿ = ਸਦਾ-ਥਿਰ ਪ੍ਰਭੂ ਵਿਚ। ਸਮਾਇ = ਲੀਨ ਹੋ ਕੇ।ਉਹ ਬੰਦੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸੇ ਦਾ ਰੂਪ ਬਣ ਕੇ ਅੰਦਰੋਂ ਬਾਹਰੋਂ ਪਵਿਤ੍ਰ ਹੋ ਜਾਂਦੇ ਹਨ (ਭਾਵ, ਉਹਨਾਂ ਦਾ ਆਤਮਕ ਜੀਵਨ ਪਵਿਤ੍ਰ ਹੋ ਜਾਂਦਾ ਹੈ, ਤੇ ਉਹ ਖ਼ਲਕਤ ਨਾਲ ਭੀ ਵਰਤਣ-ਵਿਹਾਰ ਸੁਚੱਜਾ ਰੱਖਦੇ ਹਨ)।
 
ओइ फिरि फिरि जोनि भवाईअहि विचि विसटा करि विकराल ॥
O▫e fir fir jon bẖavā▫ī▫ah vicẖ vistā kar vikrāl.
They wander in reincarnation over and over again, as the most disgusting maggots in manure.
ਉਨ੍ਹਾਂ ਨੂੰ ਮੁੜ ਮੁੜ ਕੇ ਜੂਨੀਆਂ ਅੰਦਰ ਧਕਿਆ ਜਾਂਦਾ ਹੈ ਅਤੇ ਭਿਆਨਕ ਕਿਰਮ ਬਣਾ ਕੇ ਉਨ੍ਹਾਂ ਨੂੰ ਗੰਦਗੀ ਅੰਦਰ ਪਾਇਆ ਜਾਂਦਾ ਹੈ।
ਓਇ = ਉਹ ਬੰਦੇ (ਲਫ਼ਜ਼ 'ਓਇ' ਲਫ਼ਜ਼ 'ਓਹੁ' ਤੋਂ ਬਹੁ-ਵਚਨ ਹੈ)। ਭਵਾਈਅਹਿ = ਭਵਾਏ ਜਾਂਦੇ ਹਨ। ਵਿਸਟਾ = ਵਿਕਾਰਾਂ ਦਾ ਗੰਦ। ਵਿਕਰਾਲ = ਡਰਾਉਣੇ (ਜੀਵਨ ਵਾਲੇ)।ਉਹ ਵਿਕਾਰਾਂ ਦੇ ਗੰਦ ਵਿਚ ਪਏ ਰਹਿਣ ਦੇ ਕਾਰਨ ਭਿਆਨਕ ਆਤਮਕ ਜੀਵਨ ਵਾਲੇ ਬਣਾ ਕੇ ਮੁੜ ਮੁੜ ਜਨਮ-ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।
 
ओइ वेपरवाह न बोलनी हउ मलि मलि धोवा तिन पाइ ॥१॥
O▫e veparvāh na bolnī ha▫o mal mal ḏẖovā ṯin pā▫e. ||1||
They are care-free and do not speak; I massage and wash their feet. ||1||
ਉਹ ਬੇ-ਮੁਥਾਜ ਹਨ ਅਤੇ ਦਸਦੀਆਂ ਨਹੀਂ। ਮੈਂ ਉਨ੍ਹਾਂ ਦੇ ਪੈਰ ਬਾਰੰਬਾਰ ਮਲਦੀ ਤੇ ਧੋਦੀਂ ਹਾਂ।
ਓਇ = {ਲਫ਼ਜ਼ 'ਓਇ' ਲਫ਼ਜ਼ 'ਓਹ' ਤੋਂ ਬਹੁ-ਵਚਨ}। ਬੋਲਨੀ = ਬੋਲਨਿ, ਬੋਲਦੀਆਂ। ਮਲਿ = ਮਲ ਕੇ। ਤਿਨ ਪਾਇ = ਉਹਨਾਂ ਦੇ ਪੈਰ।੧।(ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ) ਉਹ (ਦੁਨੀਆ ਦੀ ਸੋਭਾ ਆਦਿਕ ਵਲੋਂ) ਬੇ-ਮੁਥਾਜ ਹੋ ਜਾਂਦੀਆਂ ਹਨ (ਇਸ ਵਾਸਤੇ ਉਹ ਬਹੁਤਾ) ਨਹੀਂ ਬੋਲਦੀਆਂ। ਮੈਂ ਉਹਨਾਂ ਦੇ ਪੈਰ ਮਲ ਮਲ ਕੇ ਧੋਂਦੀ ਹਾਂ ॥੧॥
 
ओइ सतिगुर आगै ना निवहि ओना अंतरि क्रोधु बलाइ ॥३॥
O▫e saṯgur āgai nā nivėh onā anṯar kroḏẖ balā▫e. ||3||
They do not bow before the True Guru; the demon of anger is within them. ||3||
ਉਹ ਸੱਚੇ ਗੁਰਾਂ ਮੂਹਰੇ ਨੀਵੇਂ ਨਹੀਂ ਹੁੰਦੇ। ਉਨ੍ਹਾਂ ਦੇ ਦਿਲ ਅੰਦਰ ਗੁੱਸੇ ਦਾ ਭੂਤ ਹੈ।
ਬਲਾਇ = ਆਫ਼ਤ।੩।ਉਹਨਾਂ ਦੇ ਅੰਦਰ ਕ੍ਰੋਧ ਆਫ਼ਤ ਟਿਕੀ ਰਹਿੰਦੀ ਹੈ, ਉਹ ਸਤਿਗੁਰੂ ਦੇ ਅੱਗੇ ਸਿਰ ਨਹੀਂ ਨਿਵਾਂਦੇ ॥੩॥
 
लख चउरासीह भ्रमतिआ दुलभ जनमु पाइओइ ॥
Lakẖ cẖa▫orāsīh bẖarmaṯi▫ā ḏulabẖ janam pā▫i▫o▫e.
Through 8.4 million incarnations you have wandered, to obtain this rare and precious human life.
ਚੁਰਾਸੀ ਲੱਖ ਜੂਨੀਆਂ ਅੰਦਰ ਭਟਕਣ ਮਗਰੋਂ ਤੈਨੂੰ ਨਾਂ-ਹੱਥ-ਲੱਗਣ ਵਾਲਾ ਮਨੁੱਖੀ-ਜੀਵਨ ਮਿਲਿਆ ਹੈ।
ਭ੍ਰਮਤਿਆ = ਭਟਕਦਿਆਂ, ਭੌਂਦਿਆਂ। ਦੁਲਭ = ਬੜੀ ਮੁਸ਼ਕਿਲ ਨਾਲ ਮਿਲਿਆ ਹੋਇਆ।ਚੌਰਾਸੀ ਲੱਖ ਜੂਨਾਂ ਵਿਚ ਭੌਂ ਭੌਂ ਕੇ ਤੂੰ ਹੁਣ ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਲੱਭਾ ਹੈ।
 
नानक नामु समालि तूं सो दिनु नेड़ा आइओइ ॥४॥२२॥९२॥
Nānak nām samāl ṯūʼn so ḏin neṛā ā▫i▫o▫e. ||4||22||92||
O Nanak, remember the Naam, the Name of the Lord; the day of departure is drawing near! ||4||22||92||
ਨਾਨਕ, ਤੂੰ ਨਾਮ ਦਾ ਸਿਮਰਨ ਕਰ (ਕਿਉਂਕਿ) ਕੁਚ ਦਾ ਉਹ ਦਿਹਾੜਾ ਨਜ਼ਦੀਕ ਆ ਰਿਹਾ ਹੈ।
ਸਮਾਲਿ = ਸੰਭਾਲ, ਹਿਰਦੇ ਵਿਚ ਵਸਾ।੪।ਹੇ ਨਾਨਕ! (ਪਰਮਾਤਮਾ ਦਾ) ਨਾਮ ਹਿਰਦੇ ਵਿਚ ਵਸਾ। ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਇਥੋਂ ਕੂਚ ਕਰਨਾ ਹੈ) ॥੪॥੨੨॥੯੨॥
 
निरमल जोति तिन प्राणीआ ओइ चले जनमु सवारि जीउ ॥२३॥
Nirmal joṯ ṯin parāṇī▫ā o▫e cẖale janam savār jī▫o. ||23||
The light of those mortal beings is immaculate. They depart after redeeming their lives. ||23||
ਪਵਿੱਤ੍ਰ ਹੈ ਨੂਰ ਉਨ੍ਹਾਂ (ਐਸੇ) ਜੀਵਾਂ ਦਾ। ਉਹ ਆਪਣੀ ਜੀਵਨ ਦੇ ਮਿਸ਼ਨ ਨੂੰ ਸੁਸੋਭਤ ਕਰਕੇ ਕੂਚ ਕਰਦੇ ਹਨ।
ਓਇ = ਉਹ ਬੰਦੇ {ਨੋਟ: ਲਫ਼ਜ਼ 'ਓਇ' ਬਹੁ-ਵਚਨ ਹੈ}। ਸਵਾਰਿ = ਸੰਵਾਰ ਕੇ, ਸੋਹਣਾ ਬਣਾ ਕੇ ॥੨੩॥ਉਹਨਾਂ ਬੰਦਿਆਂ ਦੀ ਆਤਮਕ ਜੋਤਿ ਪਵਿਤ੍ਰ ਹੋ ਜਾਂਦੀ ਹੈ, ਉਹ ਆਪਣਾ ਜਨਮ ਸੁਥਰਾ ਕਰ ਕੇ (ਜਗਤ ਤੋਂ) ਜਾਂਦੇ ਹਨ ॥੨੩॥
 
ओइ आपि छुटे परवार सिउ तिन पिछै सभु जगतु छुटीवे ॥३॥
O▫e āp cẖẖute parvār si▫o ṯin picẖẖai sabẖ jagaṯ cẖẖutīve. ||3||
They themselves are saved, along with their family, and all those who follow them are saved as well. ||3||
ਉਹ ਖੁਦ ਸਣੇ ਆਪਣੇ ਟੱਬਰ ਕਬੀਲੇ ਦੇ ਬਚ ਜਾਂਦੇ ਹਨ ਅਤੇ ਹਰ ਜਣਾ ਜੋ ਉਨ੍ਹਾਂ ਦੇ ਮਗਰ ਟੁਰਦਾ ਹੈ ਉਹ ਭੀ ਬਚ ਜਾਂਦਾ ਹੈ।
xxx॥੩॥ਉਹ (ਜਮਕਾਲ ਤੋਂ) ??? ਬਚ ਜਾਂਦੇ ਹਨ, ਅਤੇ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਸਾਰਾ ਸੰਸਾਰ ਬਚ ਜਾਂਦਾ ਹੈ ॥੩॥
 
तुधु आपे भावै सो करहि तुधु ओतै कमि ओइ लाइआ ॥
Ŧuḏẖ āpe bẖāvai so karahi ṯuḏẖ oṯai kamm o▫e lā▫i▫ā.
As it pleases You, You assign them their tasks.
ਤੂੰ ਉਨ੍ਹਾਂ ਨੂੰ ਉਸ ਕਾਰੇ ਲਾਇਆ ਹੈ ਅਤੇ ਉਹ ਉਹੋ ਕੁਛ ਕਰਦੇ ਹਨ ਜੋ ਤੇਰੇ ਆਪਣੇ ਆਪ ਨੂੰ ਚੰਗਾ ਲੱਗਦਾ ਹੈ।
ਓਇ = ਉਹ ਸਾਰੇ ਜੀਵ।(ਹੇ ਹਰੀ!) ਜੋ ਤੇਰੀ ਰਜ਼ਾ ਹੈ ਸੋਈ ਉਹ ਕਰਦੇ ਹਨ, ਤੂੰ ਉਹਨਾਂ ਨੂੰ ਉਹੋ ਜਿਹੇ ਕੰਮ (ਵਲ-ਛਲ) ਵਿਚ ਹੀ ਲਾ ਰੱਖਿਆ ਹੈ।
 
सचिआरा देइ वडिआई हरि धरम निआउ कीओइ ॥
Sacẖi▫ārā ḏe▫e vadi▫ā▫ī har ḏẖaram ni▫ā▫o kī▫o▫e.
The Lord bestows glorious greatness upon those who are truthful. He administers righteous justice.
ਸੱਚਿਆ ਨੂੰ ਵਾਹਿਗੁਰੂ ਬਜ਼ੁਰਗੀ ਬਖ਼ਸ਼ਦਾ ਹੈ ਅਤੇ ਐਨ ਸੱਚਾ ਸੁੱਚਾ ਇਨਸਾਫ ਕਰਦਾ ਹੈ।
xxxਸੱਚ ਦੇ ਵਪਾਰੀਆਂ ਨੂੰ ਆਦਰ ਬਖ਼ਸ਼ਦਾ ਹੈ-ਹਰੀ ਨੇ ਇਹ ਧਰਮ ਦਾ ਨਿਆਂ ਕੀਤਾ ਹੈ।
 
सभ हरि की करहु उसतति जिनि गरीब अनाथ राखि लीओइ ॥
Sabẖ har kī karahu usṯaṯ jin garīb anāth rākẖ lī▫o▫i.
So praise the Lord, everybody; He protects the poor and the lost souls.
ਤੁਸੀਂ ਸਾਰੇ ਪ੍ਰਭੂ ਦੀ ਪਰਸੰਸਾ ਕਰੋ, ਜੋ ਕੰਗਾਲਾਂ ਤੇ ਨਿਖਸਮਿਆਂ ਦੀ ਰਖਿਆ ਕਰਦਾ ਹੈ।
ਜਿਨਿ = ਜਿਸ (ਹਰੀ) ਨੇ।ਸਾਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ, ਜਿਸ ਨੇ (ਸਦਾ) ਗ਼ਰੀਬਾਂ ਅਨਾਥਾਂ ਦੀ ਰਾਖੀ ਕੀਤੀ ਹੈ।
 
जैकारु कीओ धरमीआ का पापी कउ डंडु दीओइ ॥१६॥
Jaikār kī▫o dẖarmī▫ā kā pāpī ka▫o dand ḏī▫o▫i. ||16||
He honors the righteous and punishes the sinners. ||16||
ਉਹ ਨੇਕਾਂ ਨੂੰ ਮਾਣ ਪ੍ਰਤਿਸ਼ਟਾਂ ਬਖਸ਼ਦਾ ਹੈ ਅਤੇ ਗੁਨਾਹਗਾਰ ਨੂੰ ਉਹ ਸਜ਼ਾ ਦਿੰਦਾ ਹੈ।
ਜੈਕਾਰੁ = ਵਡਿਆਈ। ਡੰਡੁ = ਸਜ਼ਾ ॥੧੬॥ਧਰਮੀਆਂ ਨੂੰ ਵਡਿਆਈ ਦਿੱਤੀ ਹੈ ਤੇ ਪਾਪੀਆਂ ਨੂੰ ਦੰਡ ਦਿੱਤਾ ਹੈ ॥੧੬॥
 
धंनु मूरत चसे पल घड़ीआ धंनि सु ओइ संजोगा जीउ ॥१॥
Ḏẖan mūraṯ cẖase pal gẖaṛī▫ā ḏẖan so o▫e sanjogā jī▫o. ||1||
Blessed are the hours, the minutes and the seconds-blessed is that Union with Him. ||1||
ਸੁਲੱਖਣੇ ਹਨ ਮਹੂਰਤ (48 ਮਿੰਟਾਂ), ਚਸਾ (4ੇ5 ਸੈਕਿੰਡਾਂ), ਪਲ (24 ਸੈਕਿੰਡਾ) ਅਤੇ ਘੜੀ (24 ਮਿੰਟਾ) ਦੇ ਅਰਸੇ ਅਤੇ ਸੁਬਹਾਨ ਹੈ ਉਹ ਮਿਲਾਪ ਜੋ ਸੱਚੇ ਗੁਰਾਂ ਦੇ ਨਾਲ ਹੈ।
ਮੂਰਤ = {मुहुर्त} ਦੋ ਘੜੀਆਂ ਦਾ ਸਮਾ। ਚਸਾ = ਇਕ ਪਲ ਦਾ ਤ੍ਰੀਹਵਾਂ ਹਿੱਸਾ। ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਸੰਜੋਗਾ = ਮਿਲਾਪ ਦੇ ਸਮੇ ॥੧॥(ਸੋ ਮੇਰੇ ਵਾਸਤੇ) ਉਹ ਮੁਹੂਰਤ ਉਹ ਚਸੇ ਉਹ ਪਲ ਘੜੀਆਂ ਉਹ (ਗੁਰੂ-) ਮਿਲਾਪ ਦੇ ਸਮੇ ਸਾਰੇ ਹੀ ਭਾਗਾਂ ਵਾਲੇ ਹਨ ॥੧॥
 
फिरि ओइ किथहु पाइनि मोख दुआरा ॥
Fir o▫e kithhu pā▫in mokẖ ḏu▫ārā.
how will they find the gate of salvation?
ਤਦ ਉਹ ਕਿਸ ਤਰ੍ਹਾਂ ਮੋਖਸ਼ ਦੇ ਦਰਵਾਜੇ ਨੂੰ ਪ੍ਰਾਪਤ ਹੋਣਗੇ?
ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਪਾਇਨਿ = ਪਾਂਦੇ ਹਨ, ਪਾ ਸਕਦੇ ਹਨ।ਉਹ ਫਿਰ ਹੋਰ ਕਿਸੇ ਭੀ ਥਾਂ ਤੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਨਹੀਂ ਲੱਭ ਸਕਦੇ।
 
ना ओइ जोगी ना ओइ जंगम ना ओइ काजी मुंला ॥
Nā o▫e jogī nā o▫e jangam nā o▫e kājī muʼnlā.
They are not Yogis, and they are not Jangams, followers of Shiva. They are not Qazis or Mullahs.
ਨਾਂ ਉਹ ਗੋਰਖ ਦੇ ਸ਼ਿੱਸ਼, ਨਾਂ ਸ਼ਿਵ ਦੇ ਉਪਾਸਕ, ਨਾਂ ਹੀ ਮੁਸਲਮ ਮੁਨਸਫ ਤੇ ਮੁਸਲਿਮ ਊਪਦੇਸ਼ਕ ਹਨ।
ਜੰਗਮ = ਸ਼ਿਵ ਉਪਾਸ਼ਕ ਜੋ ਟੱਲੀਆਂ ਖੜਕਾ ਕੇ ਮੰਗਦੇ ਫਿਰਦੇ ਹਨ।ਨਾ ਇਹਨਾਂ ਦੀ ਜੋਗੀਆਂ ਵਾਲੀ ਰਹੁਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ।
 
इसतरी पुरख होइ कै किआ ओइ करम कमाही ॥
Isṯarī purakẖ ho▫e kai ki▫ā o▫e karam kamāhī.
As woman or man, what can anyone do?
ਨਾਰੀ ਤੇ ਨਰ ਹੋ ਕੇ (ਤੇਰੀ ਵਿਸ਼ਾਲਤਾ ਦੇ ਬਾਝੋਂ) ਉਹ ਕਿਹੜਾ ਕੰਮ ਨੇਪਰੇ ਚਾੜ੍ਹ ਸਕਦੇ ਹਨ?
xxxਕੀਹ ਇਸਤ੍ਰੀ ਤੇ ਕੀਹ ਮਰਦ-ਤੈਥੋਂ ਆਕੀ ਹੋ ਕੇ ਕੋਈ ਕੁਝ ਨਹੀਂ ਕਰ ਸਕਦੇ।
 
ओइ जेहै वणजि हरि लाइआ फलु तेहा तिन पाइआ ॥३॥
O▫e jehai vaṇaj har lā▫i▫ā fal ṯehā ṯin pā▫i▫ā. ||3||
According to the business in which the Lord has placed them, so are the rewards they obtain. ||3||
ਜੇਹੋ ਜੇਹੇ ਵਪਾਰ ਵਾਹਿਗੁਰਬੂ ਨੇ ਉਹਨਾਂ ਨੂੰ ਲਾਇਆਂ ਹੈ ਉਹੋ ਜਿਹੇ ਹੀ ਇਨਾਮ-ਇਕਰਾਮ ਉਹ ਹਾਸਲ ਕਰਦੇ ਹਨ।
ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ)। ਜੇਹੈ ਵਣਜਿ = ਜਿਹੋ ਜਿਹੇ ਵਣਜ ਵਿਚ ॥੩॥(ਉਹਨਾਂ ਦੇ ਭੀ ਕੀਹ ਵੱਸ?) ਜਿਹੋ ਜਿਹੇ ਵਣਜ ਵਿਚ ਪਰਮਾਤਮਾ ਨੇ ਉਹਨਾਂ ਨੂੰ ਲਾ ਦਿੱਤਾ ਹੈ, ਉਹੋ ਜਿਹਾ ਹੀ ਫਲ ਉਹਨਾਂ ਨੇ ਪਾ ਲਿਆ ਹੈ ॥੩॥
 
उन सतिगुर आगै सीसु न बेचिआ ओइ आवहि जाहि अभागे ॥४॥
Un saṯgur āgai sīs na becẖi▫ā o▫e āvahi jāhi abẖāge. ||4||
They have not sold their heads to the True Guru; those wretched, unfortunate ones continue coming and going in reincarnation. ||4||
ਉਨ੍ਹਾਂ ਨੇ ਸੱਚੇ ਗੁਰਾਂ ਮੁਹਰੇ ਆਪਣਾ ਸਿਰ ਫ਼ਰੋਖ਼ਤ ਨਹੀਂ ਕੀਤਾ ਉਹ ਨਿਕਰਮਣ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਉਨ = ਉਹਨਾਂ (ਸਾਕਤਾਂ) ਨੇ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ॥੪॥ਉਹ ਮਨੁੱਖ ਸਤਿਗੁਰੂ ਦੇ ਅੱਗੇ ਆਪਣਾ ਸਿਰ ਨਹੀਂ ਵੇਚਦੇ (ਉਹ ਆਪਣੇ ਅੰਦਰੋਂ ਹਉਮੈ ਨਹੀਂ ਗਵਾਂਦੇ) ਉਹ ਬਦ-ਕਿਸਮਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੪॥
 
जिह धंधे महि ओइ लपटाए ॥
Jih ḏẖanḏẖe mėh o▫e laptā▫e.
They are busily occupied in their affairs;
ਉਹ ਉਨ੍ਹਾਂ ਵਿਹਾਰਾ ਵਿੱਚ ਰੁਝਦੇ ਹਨ, ਜਿਨ੍ਹਾਂ ਵਿੱਚ ਉਹ ਖਚਤ ਹੋਏ ਹੋਏ ਸਨ।
ਮਹਿ = ਵਿਚ। ਓਇ = ਉਹ ਮਰ ਚੁਕੇ ਵੱਡੇ ਵਡੇਰੇ। ਲਪਟਾਏ = ਫਸੇ ਹੋਏ ਸਨ। ਤੇ = ਤੋਂ।ਜਿਸ ਧੰਧੇ ਵਿਚ ਉਹ (ਮਰ ਚੁਕੇ ਵੱਡੇ ਵਡੇਰੇ) ਫਸੇ ਹੋਏ ਸਨ,