Sri Guru Granth Sahib Ji

Search ਓਹੁ in Gurmukhi

दे साबूणु लईऐ ओहु धोइ ॥
Ḏe sābūṇ la▫ī▫ai oh ḏẖo▫e.
soap can wash them clean.
ਸਾਬਣ ਲਾ ਕੇ ਸਾਫ ਸੁਥਰਾ ਕਰ ਲਈਦਾ ਹੈ।
ਦੇ ਸਾਬੂਣੁ = ਸਾਬਣ ਲਾ ਕੇ। ਲਈਐ = ਲਈਦਾ ਹੈ। ਓਹੁ = ਉਹ ਪਲੀਤ ਹੋਇਆ ਕੱਪੜਾ। ਲਈਐ ਧੋਇ = ਧੋ ਲਈਦਾ ਹੈ।ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।
 
ओहु धोपै नावै कै रंगि ॥
Oh ḏẖopai nāvai kai rang.
it can only be cleansed by the Love of the Name.
ਹਰੀ ਨਾਮ ਦੀ ਪ੍ਰੀਤ ਨਾਲ ਧੋਤੀ ਜਾਂਦੀ ਹੈ।
ਓਹੁ = ਉਹ ਪਾਪ। ਧੋਪੈ = ਧੁਪਦਾ ਹੈ, ਧੁਪ ਸਕਦਾ ਹੈ, ਧੋਇਆ ਜਾ ਸਕਦਾ ਹੈ। ਰੰਗਿ = ਪਿਆਰ ਨਾਲ। ਨਾਵੈ ਕੈ ਰੰਗਿ = ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ।ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।
 
ओहु जाणै जेतीआ मुहि खाइ ॥
Oh jāṇai jeṯī▫ā muhi kẖā▫e.
he shall learn, and feel the effects of his folly.
ਉਹੀ ਜਾਣੇਗਾ ਕਿ ਉਸ ਦੇ ਮੂੰਹ ਉਤੇ ਕਿੰਨੀਆਂ ਕੁ ਸੱਟਾਂ ਪੈਦੀਆਂ ਹਨ।
ਓਹੁ = ਉਹ ਮੂਰਖ ਹੀ। ਜੇਤੀਆ = ਜਿਤਨੀਆਂ (ਚੋਟਾਂ)। ਮੁਹਿ = ਮੂੰਹ ਉੱਤੇ। ਖਾਇ = ਖਾਂਦਾ ਹੈ।ਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ (ਇਸ ਮੂਰਖਤਾ ਦੇ ਕਾਰਨ) ਆਪਣੇ ਮੂੰਹ ਉੱਤੇ ਖਾਂਦਾ ਹੈ (ਭਾਵ, 'ਕੂੜ' ਤੋਂ ਬਚਣ ਲਈ ਇਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿਚ ਤੁਰੇ। ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ 'ਕੂੜ' ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ)।
 
ओहु वेखै ओना नदरि न आवै बहुता एहु विडाणु ॥
Oh vekẖai onā naḏar na āvai bahuṯā ehu vidāṇ.
He watches over all, but none see Him. How wonderful this is!
ਉਹ ਉਨ੍ਹਾਂ ਨੂੰ ਤੱਕਦਾ ਹੈ ਪ੍ਰਤੂੰ ਉਹ ਉਸ ਨੂੰ ਨਹੀਂ ਦੇਖਦੇ। ਇਹ ਸਭ ਤੋਂ ਵੱਡੀ ਹੈਰਾਨੀ ਹੈ।
ਓਹੁ = ਅਕਾਲ ਪੁਰਖ। ਓਨਾ = ਜੀਵਾਂ ਨੂੰ। ਨਦਰਿ ਨ ਆਵੈ = ਦਿਸਦਾ ਨਹੀਂ। ਵਿਡਾਣੁ = ਅਸਚਰਜ ਕੌਤਕ।ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।
 
ना ओहु मरै न होवै सोगु ॥
Nā oh marai na hovai sog.
That Lord does not die; there is no reason to mourn.
ਉਹ ਸਾਹਿਬ ਮਰਦਾ ਨਹੀਂ, ਤੇ ਨਾਂ ਹੀ ਕੋਈ ਵਿਰਲਾਪ ਹੁੰਦਾ ਹੈ।
ਸੋਗੁ = ਅਫ਼ਸੋਸ।ਉਹ ਪ੍ਰਭੂ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ।
 
अंधै नामु विसारिआ ना तिसु एह न ओहु ॥१॥ रहाउ ॥
Anḏẖai nām visāri▫ā nā ṯis eh na oh. ||1|| rahā▫o.
The blind man has forgotten the Name; he is in limbo, neither here nor there. ||1||Pause||
(ਆਤਮਕ ਤੌਰ ਤੇ) ਮੁਨਾਖੇ ਮਨੁੱਖ ਨੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ। ਉਹ ਨਾਂ ਇਸ ਜਹਾਨ ਅੰਦਰ ਤੇ ਨਾਂ ਹੀ ਅਗਲੇ ਅੰਦਰ ਸੁਖੀ ਵਸਦਾ ਹੈ। ਠਹਿਰਾਉ।
ਅੰਧੈ = ਅੰਨ੍ਹੇ ਨੇ, ਮਾਇਆ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ। ਏਹ = ਮਾਇਆ। ਓਹੁ = ਪ੍ਰਭੂ ਦਾ ਨਾਮ।੧।ਪਰ ਇਸ ਚਾਰ ਦਿਨ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਨਾਹ ਮਾਇਆ ਨਾਲ ਹੀ ਨਿਭਦੀ ਹੈ ਤੇ ਨਾਹ ਪ੍ਰਭੂ ਦਾ ਨਾਮ ਹੀ ਮਿਲਦਾ ਹੈ ॥੧॥ ਰਹਾਉ॥
 
ओहु वेपरवाहु अतोलवा गुरमति कीमति सारु ॥२॥
Oh veparvāhu aṯolvā gurmaṯ kīmaṯ sār. ||2||
That Carefree Lord cannot be appraised; His Real Value is known only through the Wisdom of the Guru's Teachings. ||2||
ਉਹ ਬੇ-ਮੁਹਤਾਜ ਪ੍ਰਭੂ ਅਜੋਖ ਹੈ ਅਤੇ ਉਸ ਦਾ ਅਸਲੀ ਮੁੱਲ ਗੁਰਾਂ ਦੇ ਉਪਦੇਸ਼ ਰਾਹੀਂ ਜਾਣਿਆ ਜਾਂਦਾ ਹੈ।
ਅਤੋਲਵਾ = ਜੋ ਤੋਲਿਆ ਨ ਜਾ ਸਕੇ, ਜਿਸ ਦੇ ਬਰਾਬਰ ਦਾ ਲੱਭਿਆ ਨ ਜਾ ਸਕੇ। ਸਾਰੁ = ਸੰਭਾਲ, ਸਮਝ ਲੈ। ਕੀਮਤਿ = ਕਦਰ।੨।(ਦੂਜੇ ਪਾਸੇ) ਉਹ ਪਰਮਾਤਮਾ (ਇਸ ਚੁੰਚ-ਗਿਆਨਤਾ ਦੀ) ਪਰਵਾਹ ਨਹੀਂ ਕਰਦਾ, (ਸਾਡੇ ਗਿਆਨ) ਉਸ ਨੂੰ ਤੋਲ ਭੀ ਨਹੀਂ ਸਕਦੇ। ਗੁਰੂ ਦੀ ਮੱਤ ਲੈ ਕੇ ਉਸ ਦੀ ਕਦਰ ਸਮਝ ॥੨॥
 
जिसु अंदरि नाम प्रगासु है ओहु सदा सदा थिरु होइ ॥३॥
Jis anḏar nām pargās hai oh saḏā saḏā thir ho▫e. ||3||
Those who have the Radiant Light of the Naam within, become steady and stable, forever and ever. ||3||
ਜਿਸ ਦੇ ਮਨ ਅੰਦਰ ਰੱਬ ਦੇ ਨਾਮ ਦਾ ਚਾਨਣ ਹੈ। ਉਹ ਹਮੇਸ਼ਾਂ ਤੇ ਸਦੀਵ ਲਈ ਮੁਸਤਕਿਲ ਹੋ ਜਾਂਦਾ ਹੈ।
xxxਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (-ਰੂਪ) ਚਾਨਣ ਹੈ ਉਹ ਸਦਾ ਅਡੋਲ-ਚਿੱਤ ਰਹਿੰਦਾ ਹੈ ॥੩॥
 
दूजै भाइ दुसटु आतमा ओहु तेरी सरकार ॥
Ḏūjai bẖā▫e ḏusat āṯmā oh ṯerī sarkār.
Those evil souls, ensnared by the love of duality, are subject to Your Command.
ਹੋਰਸ ਨੂੰ ਪਰੀਤ ਕਰਨ ਵਾਲੀਆਂ ਮੰਦੀਆਂ ਰੂਹਾਂ, ਉਹ ਤੇਰੀ ਰਿਆਇਆ ਹਨ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਦੁਸਟੁ = ਭੈੜਾ, ਵਿਕਾਰੀ। ਓਹੁ = ਉਹ ਬੰਦਾ। ਸਰਕਾਰ = ਰਈਅਤ।ਕਿ ਉਹ ਵਿਕਾਰੀ ਮਨੁੱਖ ਤੇਰੀ ਰਈਅਤ ਹੈ ਜੇਹੜਾ ਮਾਇਆ ਦੇ ਪਿਆਰ ਵਿਚ (ਫਸਿਆ ਰਹਿੰਦਾ) ਹੈ।
 
सदा पिरु निहचलु पाईऐ ना ओहु मरै न जाइ ॥
Saḏā pir nihcẖal pā▫ī▫ai nā oh marai na jā▫e.
She attains her Eternal, Ever-stable Husband, who never dies or goes away.
ਅਮਰ ਤੇ ਅਹਿੱਲ ਕੰਤ ਨੂੰ ਉਹ ਪਰਾਪਤ ਹੋ ਜਾਂਦੀ ਹੈ। ਨਾਂ ਉਹ ਮਰਦਾ ਹੈ ਤੇ ਨਾਂ ਹੀ ਜਾਂਦਾ ਹੈ।
ਨਿਹਚਲੁ = ਅਟੱਲ, ਅਬਿਨਾਸ਼ੀ।(ਗੁਰੂ ਦੀ ਸਰਨ ਪਿਆਂ) ਉਹ ਪਤੀ-ਪ੍ਰਭੂ ਮਿਲ ਪੈਂਦਾ ਹੈ ਜੋ ਸਦਾ ਅਟੱਲ ਹੈ, ਜੋ ਨਾਹ ਮਰਦਾ ਹੈ ਨਾਹ ਕਦੇ ਜੰਮਦਾ ਹੈ।
 
जिउ जिउ ओहु वधाईऐ तिउ तिउ हरि सिउ रंगु ॥
Ji▫o ji▫o oh vaḏẖā▫ī▫ai ṯi▫o ṯi▫o har si▫o rang.
The more time we spend there, the more we come to love the Lord.
ਜਿੰਨਾ ਜਿਆਦਾ ਉਹ ਸਤਿਸੰਗਤ ਅੰਦਰ ਜੁੜਦਾ ਹੈ, ਓਨਾ ਹੀ ਜਿਆਦਾ ਉਸ ਦਾ ਸਾਈਂ ਨਾਲ ਪਿਆਰ ਪੈ ਜਾਂਦਾ ਹੈ।
ਰੰਗੁ = ਪ੍ਰੇਮ।(ਤੇ ਇਹ ਇਕ ਕੁਦਰਤੀ ਨਿਯਮ ਹੈ ਕਿ) ਜਿਉਂ ਜਿਉਂ ਉਹ (ਸਤ ਸੰਗ ਵਿਚ ਬੈਠਣਾ) ਵਧਾਇਆ ਜਾਂਦਾ ਹੈ ਤਿਉਂ ਤਿਉਂ ਪਰਮਾਤਮਾ ਨਾਲ ਪਿਆਰ (ਭੀ ਵਧਦਾ ਜਾਂਦਾ ਹੈ)।
 
आपे ही आपि मोहिओहु जसु नानक आपि सुणिओहि ॥१॥
Āpe hī āp mohi▫ohu jas Nānak āp suṇi▫ohi. ||1||
You Yourself are entranced, O Nanak, hearing Your Own Praises. ||1||
ਆਪਣੀ ਕੀਰਤੀ ਸਰਵਣ ਕਰਨ ਦੁਆਰਾ ਹੈ ਨਾਨਕ! ਤੂੰ ਖੁਦ ਹੀ ਫ਼ਰੇਫ਼ਤਾ ਹੋ ਗਿਆ ਹੈ।
ਮੋਹਿਓਹੁ = ਤੂੰ ਮਸਤ ਹੋ ਰਿਹਾ ਹੈਂ। ਜਸੁ = ਸੋਭਾ। ਨਾਨਕ = ਹੇ ਨਾਨਕ! ॥੧॥ਹੇ ਨਾਨਕ! (ਉਹਨਾਂ ਪਾਸੋਂ) ਤੂੰ (ਆਪਣਾ) ਜਸ ਆਪ ਹੀ ਸੁਣਦਾ ਹੈਂ, ਤੇ (ਸੁਣ ਕੇ) ਤੂੰ ਆਪ ਹੀ ਮਸਤ ਹੁੰਦਾ ਹੈਂ ॥੧॥
 
जिथै ओहु जाइ तिथै ओहु सुरखरू उस कै मुहि डिठै सभ पापी तरिआ ॥
Jithai oh jā▫e ṯithai oh surkẖarū us kai muhi diṯẖai sabẖ pāpī ṯari▫ā.
Wherever he goes, he is recognized as honorable. Seeing his face, all sinners are saved.
ਜਿਥੇ ਕਿਤੇ ਭੀ ਉਹ ਜਾਂਦਾ ਹੈ, ਉਥੇ ਉਹ ਨਿਰਦੋਸ਼ ਠਹਿਰਾਇਆ ਜਾਂਦਾ ਹੈ। ਉਸ ਦਾ ਚਿਹਰਾ ਦੇਖਣ ਦੁਆਰਾ ਸਾਰੇ ਗੁਨਾਹਗਾਰ ਪਾਰ ਉਤਰ ਜਾਂਦੇ ਹਨ।
ਸੁਰਖਰੂ = ਖਿੜੇ ਮੱਥੇ ਵਾਲਾ। ਨਾਮੋ = ਨਾਮ ਹੀ।ਜਿਥੇ ਉਹ ਜਾਂਦਾ ਹੈ, ਉਥੇ ਹੀ ਉਸ ਦਾ ਮੱਥਾ ਖਿੜਿਆ ਰਹਿੰਦਾ ਹੈ, ਉਸ ਦਾ ਮੂੰਹ ਵੇਖ ਕੇ (ਭਾਵ, ਉਸ ਦਾ ਦਰਸ਼ਨ ਕਰ ਕੇ) ਸਭ ਪਾਪੀ ਤਰ ਜਾਂਦੇ ਹਨ,
 
ऊच अपार अगोचर थाना ओहु महलु गुरू देखाई जीउ ॥३॥
Ūcẖ apār agocẖar thānā oh mahal gurū ḏekẖā▫ī jī▫o. ||3||
His Place is lofty, infinite and unfathomable; the Guru has shown me that palace. ||3||
ਬੁਲੰਦ, ਬੇਅੰਤ ਅਤੇ ਅਦ੍ਰਿਸ਼ਟ ਹੈ ਸਾਹਿਬ ਦਾ ਅਸਥਾਨ। ਉਹ ਮੰਦਰ ਗੁਰਾਂ ਨੇ ਮੈਨੂੰ ਵਿਖਾਲ ਦਿਤਾ ਹੈ।
ਮਹਲੁ = ਟਿਕਾਣਾ ॥੩॥ਜੇਹੜਾ ਪ੍ਰਭੂ ਸਭ ਤੋਂ ਉੱਚੀ ਹਸਤੀ ਵਾਲਾ ਹੈ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਸਦਾ ਉਹ ਉੱਚਾ ਥਾਂ-ਟਿਕਾਣਾ ਗੁਰੂ (ਹੀ) ਵਿਖਾਂਦਾ ਹੈ ॥੩॥
 
ओहु अगमु अगोचरु सबदि सुधि होवै ॥
Oh agam agocẖar sabaḏ suḏẖ hovai.
He is Inaccessible and Incomprehensible; through the Shabad, understanding is obtained.
ਉਹ ਪਹੁੰਚ ਤੋਂ ਪਰੇ ਤੇ ਸੋਚ ਵਿਚਾਰ ਤੋਂ ਉਚੇਰਾ ਹੈ। ਗੁਰਾਂ ਦੀ ਸਿਖ ਮਤ ਦੁਆਰਾ ਉਸ ਦੀ ਗਿਆਤ ਪ੍ਰਾਪਤ ਹੁੰਦੀ ਹੈ।
ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਸੁਧਿ = ਸਮਝ। ਅਨਦਿਨੁ = ਹਰ ਰੋਜ਼।ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਪਰ (ਪਰਮਾਤਮਾ ਦੀ ਇਸ ਅਗਾਧਤਾ ਦੀ) ਸਮਝ ਗੁਰੂ ਦੇ ਸ਼ਬਦ ਦੀ ਰਾਹੀਂ ਹੁੰਦੀ ਹੈ।
 
फिरि ओहु मरै न मरणा होवै सहजे सचि समावणिआ ॥४॥
Fir oh marai na marṇā hovai sėhje sacẖ samāvaṇi▫ā. ||4||
Then, they die, never to die again. They are intuitively absorbed in the True One. ||4||
ਤਦ ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਮੁੜ ਕੇ ਨਹੀਂ ਮਰਦਾ। ਉਹ ਸਗੋਂ ਸੁਖੈਨ ਹੀ ਸੱਚੇ ਸਾਈਂ ਨਾਲ ਅਭੇਦ ਹੋ ਜਾਂਦਾ ਹੈ।
ਮਰੈ = ਆਤਮਕ ਮੌਤ ਸਹੇੜਦਾ ਹੈ। ਮਰਣਾ = ਆਤਮਕ ਮੌਤ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥(ਇਸ ਅਵਸਥਾ ਤੇ ਪਹੁੰਚ ਕੇ) ਮੁੜ ਉਹ ਆਤਮਕ ਮੌਤ ਨਹੀਂ ਸਹੇੜਦਾ, ਆਤਮਕ ਮੌਤ ਉਸ ਦੇ ਨੇੜੇ ਨਹੀਂ ਆਉਂਦੀ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥
 
पुत्र कलत्र न संगि धना हरि अविनासी ओहु ॥
Puṯar kalṯar na sang ḏẖanā har avināsī oh.
Neither son, nor spouse, nor wealth shall go along with you-only the Eternal Lord.
ਲੜਕਾ, ਵਹੁਟੀ ਅਤੇ ਮਾਲ ਮਿਲਖ ਪ੍ਰਾਣੀ ਦੇ ਨਾਲ ਨਹੀਂ ਜਾਂਦੇ ਪ੍ਰੰਤੂ ਉਹ ਨਾਸ-ਰਹਿਤ ਵਾਹਿਗੁਰੂ ਹੀ ਉਸ ਦਾ ਸਾਥੀ ਹੁੰਦਾ ਹੈ।
ਕਲਤ੍ਰ = ਇਸਤ੍ਰੀ। ਪਲਚਿ = ਫਸ ਕੇ, ਉਲਝ ਕੇ। ਸਗਲੀ = ਸਾਰੀ (ਸ੍ਰਿਸ਼ਟੀ)।ਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ।
 
ओहु हरि मारगि आपि चलदा होरना नो हरि मारगि पाए ॥
Oh har mārag āp cẖalḏā hornā no har mārag pā▫e.
They walk on the Lord's Path, and inspire others to walk on the Lord's Path as well.
ਉਹ ਖੁਦ ਰੱਬ ਦੇ ਰਾਹੇ ਟੁਰਦਾ ਹੈ ਅਤੇ ਹੋਰਨਾ ਨੂੰ ਰੱਬ ਦੇ ਰਾਹੇ ਪਾਉਂਦਾ ਹੈ।
ਮਾਰਗਿ = ਰਸਤੇ ਉੱਤੇ।ਉਹ ਆਪ ਪਰਮਾਤਮਾ ਦੇ ਰਾਹ ਤੇ ਤੁਰਦਾ ਹੈ ਤੇ ਹੋਰਨਾਂ ਨੂੰ ਭੀ ਤੇ ਦੇ ਰਾਹ ਪ੍ਰਭੂ ਤੋਰਦਾ ਹੈ।
 
ओहु आपि छुटा कुट्मब सिउ दे हरि हरि नामु सभ स्रिसटि छडाए ॥
Oh āp cẖẖutā kutamb si▫o ḏe har har nām sabẖ sarisat cẖẖadā▫e.
He is saved, along with his family; bestowing the Name of the Lord, Har, Har, He saves the whole world.
ਉਹ ਆਪਣੇ ਪਰਵਾਰ ਸਣੇ ਖੁਦ ਪਾਰ ਉਤਰ ਜਾਂਦਾ ਹੈ ਅਤੇ ਸੁਆਮੀ ਮਾਲਕ ਦਾ ਨਾਮ ਦੇ ਕੇ ਸਾਰੇ ਸੰਸਾਰ ਨੂੰ ਪਾਰ ਕਰ ਦਿੰਦਾ ਹੈ।
xxxਉਹ ਆਪ ਆਪਣੇ ਪਰਵਾਰ ਸਮੇਤ ਵਿਕਾਰਾਂ ਤੋਂ ਬਚਿਆ ਹੋਇਆ ਹੈ, ਪਰਮਾਤਮਾ ਦਾ ਨਾਮ ਦੇ ਕੇ ਉਹ ਸਾਰੀ ਸ੍ਰਿਸ਼ਟੀ ਨੂੰ ਵੀ ਬਚਾਂਦਾ ਹੈ।
 
अगै ओहु अगमु है वाहेदड़ु जाणु ॥२॥
Agai oh agamm hai vāheḏaṛ jāṇ. ||2||
The sky above is unreachable-know this well, O archer! ||2||
ਊਪਰ ਉਹ ਅਸਮਾਨ ਪਹੁੰਚ ਤੋਂ ਪਰੇਡੇ ਹੈ। ਸਮਝ ਲੈ ਕਿ ਤੀਰ, ਤੀਰ ਚਲਾਉਣ ਵਾਲੇ ਨੂੰ ਹੀ ਮੁੜ ਕੇ ਲਗੇਗਾ।
ਅਗੰਮੁ = ਜਿਸ ਤਕ ਪਹੁੰਚਿਆ ਨਾਹ ਜਾ ਸਕੇ। ਵਾਹੇਦੜੁ = ਤੀਰ ਵਾਹਣ ਵਾਲਾ ॥੨॥ਉਹ ਆਕਾਸ਼ ਤਾਂ ਅੱਗੋਂ ਅਪਹੁੰਚ ਹੈ, ਸੋ, (ਯਕੀਨ) ਜਾਣੋ ਕਿ ਤੀਰ ਚਲਾਣ ਵਾਲਾ ਹੀ (ਵਿੰਨ੍ਹਿਆ ਜਾਂਦਾ ਹੈ) ॥੨॥