Sri Guru Granth Sahib Ji

Search ਕਥਿ in Gurmukhi

कथि कथि कथी कोटी कोटि कोटि ॥
Kath kath kathī kotī kot kot.
Millions upon millions offer millions of sermons and stories.
ਕਰੋੜਾਂ ਹੀ ਬੰਦੇ ਹਰੀ ਬਾਰੇ ਕਰੋੜਾਂ ਉਤੇ ਕਰੋੜਾਂ ਬਿਆਨ ਅਤੇ ਧਰਮ-ਭਾਸ਼ਨ ਦਿੰਦੇ ਹਨ।
ਕੋਟਿ = ਕ੍ਰੋੜ, ਕ੍ਰੋੜਾਂ ਜੀਵਾਂ ਨੇ। ❀ ਨੋਟ: ਲਫ਼ਜ਼ ਕੋਟਿ, ਕੋਟੁ, ਕੋਟ ਦਾ ਨਿਰਣਾ: (੧) ਕੋਟਿ = ਕ੍ਰੋੜ (ਵਿਸ਼ੇਸ਼ਣ)। ਕੋਟਿ ਕਰਮ ਕਰੈ ਹਉ ਧਾਰੇ। ਸ੍ਰਮੁ ਪਾਵੈ ਸਗਲੇ ਬਿਰਥਾਰੇ।੩।੧੨। (ਸੁਖਮਨੀ)। ਕੋਟਿ ਖਤੇ ਖਿਨ ਬਖਸਨਹਾਰ।੩।੩੦। (ਭੈਰਉ ਮ: ੫)। (੨) ਕੋਟੁ = ਕਿਲ੍ਹਾ (ਨਾਂਵ ਇਕ-ਵਚਨ)। ਲੰਕਾ ਸਾ ਕੋਟੁ ਸਮੁੰਦ ਸੀ ਖਾਈ। (ਆਸਾ ਕਬੀਰ ਜੀ ਏਕੁ ਕੋਟਿ ਪੰਚ ਸਿਕਦਾਰਾ (ਸੂਹੀ ਕਬੀਰ ਜੀ)। (੩) ਕੋਟ = ਕਿਲ੍ਹੇ (ਨਾਂਵ, ਬਹੁ ਵਚਨ)। ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ। (ਸਿਰੀ ਰਾਗ ਮ: ੧)।ਭਾਵੇਂ ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ।
 
जनमु पदारथु सफलु है जे सचा सबदु कथि ॥
Janam paḏārath safal hai je sacẖā sabaḏ kath.
The precious gift of this human life becomes fruitful when one chants the True Word of the Shabad.
ਅਮੋਲਕ ਮਨੁੱਖੀ ਜੀਵਨ ਫਲ-ਦਾਇਕ ਹੋ ਜਾਂਦਾ ਹੈ, ਜੇਕਰ ਸੱਚਾ-ਨਾਮ ਕਥਿਆ ਜਾਵੇ।
ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਸਫਲੁ = ਫਲ ਸਹਿਤ, ਕਾਮਯਾਬ। ਸਚਾ = ਸਦਾ-ਥਿਰ ਰਹਿਣ ਵਾਲਾ। ਕਥਿ = ਕਥੀਂ, ਮੈਂ ਉਚਾਰਾਂ।ਜੇ ਮੈਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ।
 
तूं अकथु किउ कथिआ जाहि ॥
Ŧūʼn akath ki▫o kathi▫ā jāhi.
You are Indescribable; how can I describe You?
ਤੂੰ ਨਾਂ-ਬਿਆਨ ਹੋ ਸਕਣ ਵਾਲਾ ਹੈਂ। ਤੈਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ?
ਅਕਥੁ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ।ਹੇ ਪ੍ਰਭੂ! ਤੂੰ ਕਥਨ ਤੋਂ ਪਰੇ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
 
अपिउ पीअउ अकथु कथि रहीऐ ॥
Api▫o pī▫a▫o akath kath rahī▫ai.
So, drink deeply of this Nectar, and speak the Unspoken Speech.
ਅੰਮ੍ਰਿਤ ਪਾਨ ਕਰ ਅਤੇ ਅਕਹਿ ਸੁਆਮੀ ਦਾ ਉਚਾਰਨ ਕਰਦਾ ਰਹੁ।
ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪੀਅਉ = ਬੇਸ਼ਕ ਕੋਈ ਧਿਰ ਪੀਏ। ਕਥਿ = ਕਥ ਕੇ, ਸਿਫ਼ਤਿ-ਸਾਲਾਹ ਕਰ ਕੇ। ਰਹੀਐ = ਰਹਿ ਸਕੀਦਾ ਹੈ, (ਨਿਜ ਘਰ ਵਿਚ ਟਿਕੇ) ਰਹਿ ਸਕੀਦਾ ਹੈ।ਕੋਈ ਭੀ ਜੀਵ ਨਾਮ-ਰਸ ਪੀਏ (ਤੇ ਪੀ ਕੇ ਵੇਖ ਲਏ), ਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ,
 
ब्रहम गिआनी का कथिआ न जाइ अधाख्यरु ॥
Barahm gi▫ānī kā kathi▫ā na jā▫e aḏẖākẖ▫yar.
The God-conscious being cannot be described in words.
ਬ੍ਰਹਮ ਬੇਤੇ ਦੀ ਕੀਰਤੀ ਦਾ ਇੱਕ ਅੱਧਾ ਅੱਖਰ ਭੀ ਬਿਆਨ ਕੀਤਾ ਨਹੀਂ ਜਾ ਸਕਦਾ।
ਅਦਾਖ੍ਯ੍ਯਰ = (ਮਹਿਮਾ ਦਾ) ਅੱਧਾ ਅੱਖਰ (ਭੀ)।ਬ੍ਰਹਮਗਿਆਨੀ (ਦੀ ਮਹਿਮਾ) ਦਾ ਅੱਧਾ ਅੱਖਰ ਭੀ ਨਹੀਂ ਕਿਹਾ ਜਾ ਸਕਦਾ;
 
ब्रहमै कथि कथि अंतु न पाइआ ॥
Barahmai kath kath anṯ na pā▫i▫ā.
Brahma spoke of Him continually, but could not find His limit.
ਉਸ ਦੀ ਮੁੜ ਮੁੜ ਵਰਨਣ ਕਰਨ ਦੁਆਰਾ ਬਰ੍ਹਮੇ ਨੂੰ ਵਾਹਿਗੁਰੂ ਦਾ ਓੜਕ ਪਤਾ ਨਹੀਂ ਲੱਗਾ।
ਬ੍ਰਹਮੈ = ਬ੍ਰਹਮਾ ਨੇ। ਕਥਿ ਕਥਿ = ਬਿਆਨ ਕਰ ਕਰ ਕੇ, ਗੁਣ ਵਰਨਣ ਕਰ ਕਰ ਕੇ।ਜਿਸ ਰੱਬ ਦੇ ਗੁਣ ਦੱਸ ਦੱਸ ਕੇ ਬ੍ਰਹਮਾ ਨੇ (ਭੀ) ਅੰਤ ਨਾਹ ਪਾਇਆ,
 
लेखा पड़ि न पहूचीऐ कथि कहणै अंतु न पाइ ॥
Lekẖā paṛ na pahūcẖī▫ai kath kahṇai anṯ na pā▫e.
By reading books, one cannot reach Him; by speaking and talking, His limits cannot be found.
ਸਾਈਂ ਦਾ ਹਿਸਾਬ-ਕਿਤਾਬ ਵਾਚਣ ਨਾਲ ਬੰਦਾ ਉਸ ਕੋਲ ਨਹੀਂ ਪੁਜ ਸਕਦਾ। ਆਖਣ ਤੇ ਕਥਨ ਦੁਆਰਾ ਉਸ ਦਾ ਓੜਕ ਨਹੀਂ ਲੱਭਦਾ।
ਕਥਿ = ਬਿਆਨ ਕਰ ਕੇ। ਕਹਣੈ = ਆਖਣ ਨਾਲ। ਤੇ = ਤੋਂ।ਹਿਸਾਬ ਕਰ ਕੇ (ਪ੍ਰਭੂ ਦੇ ਗੁਣਾਂ ਦੇ ਅਖ਼ੀਰ ਤਕ) ਪਹੁੰਚ ਨਹੀਂ ਸਕੀਦਾ, ਉਸ ਦੇ ਗੁਣ ਗਿਣ ਗਿਣ ਕੇ ਬਿਆਨ ਕਰ ਕਰ ਕੇ ਗੁਣਾਂ ਦੀ ਗਿਣਤੀ ਮੁਕਾ ਨਹੀਂ ਸਕੀਦੀ।
 
तेरा अंतु न जाई लखिआ अकथु न जाई हरि कथिआ ॥
Ŧerā anṯ na jā▫ī lakẖi▫ā akath na jā▫ī har kathi▫ā.
Your limits cannot be known; the indescribable Lord cannot be described.
ਮੇਰੇ ਮਾਲਕ ਤੇਰਾ ਓੜਕ ਜਾਇਆ ਨਹੀਂ ਜਾ ਸਕਦਾ। ਨਾਂ ਬਿਆਨ ਹੋਣ ਵਾਲਾ ਵਾਹਿਗੁਰੂ ਬਿਆਨ ਨਹੀਂ ਕੀਤਾ ਜਾ ਸਕਦਾ।
ਅਕਥੁ = ਜੋ ਬਿਆਨ ਤੋਂ ਬਾਹਰ ਹੈ। ਲੇਖਾ = ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਦਾ ਹਿਸਾਬ {ਨੋਟ: ਕਿਸੇ ਸ਼ਾਹੂਕਾਰ ਤੋਂ ਕਰਜ਼ਾ ਚੁੱਕ ਲਈਏ, ਜਿਉਂ ਜਿਉਂ ਸਮਾ ਗੁਜ਼ਰਦਾ ਹੈ, ਉਸ ਕਰਜ਼ੇ ਦਾ ਸੂਦ ਪੈ ਪੈ ਕੇ ਸ਼ਾਹ ਦੀ ਰਕਮ ਦਾ ਲੇਖਾ ਵਧਦਾ ਜਾਂਦਾ ਹੈ। ਕਿਸੇ ਕੀਤੇ ਵਿਕਾਰ ਦੇ ਕਾਰਨ ਮਨ ਵਿਚ ਟਿਕੇ ਹੋਏ ਮੰਦੇ ਸੰਸਕਾਰ ਵਿਕਾਰਾਂ ਵਲ ਹੋਰ ਹੋਰ ਪ੍ਰੇਰਦੇ ਹਨ। ਉਸ ਪ੍ਰੇਰਨਾ ਨਾਲ ਹੋਰ ਹੋਰ ਵਿਕਾਰ ਕਰੀ ਜਾਂਦੇ ਹਾਂ। ਇਸ ਤਰ੍ਹਾਂ ਵਿਕਾਰਾਂ ਦਾ ਇਹ ਸਿਲਸਿਲਾ ਜਾਰੀ ਰਹਿੰਦਾ ਹੈ, ਤੇ ਵਿਕਾਰਾਂ ਦਾ ਲੇਖਾ ਵਧਦਾ ਚਲਿਆ ਜਾਂਦਾ ਹੈ}।ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਨਹੀਂ ਕੀਤਾ ਜਾ ਸਕਦਾ।
 
गिआन विहूणा कथि कथि लूझै ॥
Gi▫ān vihūṇā kath kath lūjẖai.
Without spiritual wisdom, they babble and argue.
ਰੱਬੀ ਗਿਆਤ ਦੇ ਬਾਝੋਂ ਬੰਦਾ, ਬਕਦਾ-ਬੋਲਦਾ ਅਤੇ ਝਗੜਦਾ ਹੈ।
ਕਥਿ ਕਥਿ = ਆਖ ਆਖ ਕੇ। ਲੂਝੈ = ਲੁੱਝਦਾ ਹੈ ਖਿੱਝਦਾ ਹੈ।(ਨਹੀਂ ਤਾਂ) ਜਦ ਤਕ ਇਸ ਗਿਆਨ ਤੋਂ ਸੱਖਣਾ ਹੈ, ਤਦ ਤਾਈਂ (ਜ਼ਬਾਨੀ) ਗਿਆਨ ਦੀਆਂ ਗੱਲਾਂ ਆਖ ਆਖ ਕੇ (ਆਪਣੇ ਆਪ ਨੂੰ ਗਿਆਨਵਾਨ ਜਾਣ ਕੇ ਸਗੋਂ ਆਪਣਾ ਅੰਦਰ) ਲੂੰਹਦਾ ਹੈ।
 
कहिऐ कथिऐ न पाईऐ अनदिनु रहै सदा गुण गाइ ॥
Kahi▫ai kathi▫ai na pā▫ī▫ai an▫ḏin rahai saḏā guṇ gā▫e.
By merely talking and speaking, He is not found. Night and day, sing His Glorious Praises continually.
ਕੇਵਲ ਆਖਣ ਤੇ ਵਰਣਨ ਕਰਨ ਦੁਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ। ਰੈਣ ਦਿਹੁੰ ਆਦਮੀ ਨੂੰ ਹਮੇਸ਼ਾਂ ਉਸ ਦਾ ਜੱਸ ਗਾਉਣਾ ਉਚਿਤ ਹੈ।
xxxਕੇਵਲ ਕਹਿੰਦਿਆਂ ਤੇ ਕਥਦਿਆਂ ਪ੍ਰਭੂ ਨਹੀਂ ਮਿਲਦਾ, ਚਾਹੇ ਜੀਵ ਹਰ ਵੇਲੇ ਗੁਣ ਗਾਉਂਦਾ ਰਹੇ,
 
सभ कथि कथि रही लुकाई ॥
Sabẖ kath kath rahī lukā▫ī.
Everyone is tired of preaching and teaching.
ਆਖਣ ਤੇ ਉਚਾਰਨ ਰਾਹੀਂ ਸਾਰੀ ਖਲਕਤ ਹਾਰ ਹੁੱਟ ਗਈ ਹੈ।
ਸਭ ਲੁਕਾਈ = ਸਾਰੀ ਲੋਕਾਈ, ਸਾਰੀ ਸ੍ਰਿਸ਼ਟੀ। ਰਹੀ = ਥੱਕ ਗਈ।ਨਿਰੀਆਂ ਗੱਲਾਂ ਕਰ ਕਰ ਕੇ ਤਾਂ ਸਾਰੀ ਦੁਨੀਆ ਥੱਕ ਚੁੱਕੀ ਹੈ (ਕਿਸੇ ਦੇ ਅੰਦਰੋਂ ਦ੍ਵੈਤ-ਭਾਵ ਜਾਂਦੀ ਨਹੀਂ)।
 
किआ हउ कथी कथे कथि देखा मै अकथु न कथना जाई ॥
Ki▫ā ha▫o kathī kathe kath ḏekẖā mai akath na kathnā jā▫ī.
What should I say? While talking, I talk of seeing, but I cannot describe the indescribable.
ਮੈਂ ਕੀ ਆਖਾਂ? ਤੈਨੂੰ ਵਰਣਨ ਕਰਦਾ ਹੋਇਆ ਮੈਂ ਵੇਖਦਾ ਹਾਂ ਕਿ ਮੈਂ ਅਕਹਿ ਸੁਆਮੀ ਨੂੰ ਬਿਆਨ ਨਹੀਂ ਕਰ ਸਕਦਾ।
ਹਉ = ਮੈਂ। ਕਥੀ = ਮੈਂ ਬਿਆਨ ਕਰਾਂ। ਕਥੇ ਕਥਿ = ਕਥਿ ਕਥਿ, ਕਥ ਕੇ ਕਥ ਕੇ। ਦੇਖਾ = ਮੈਂ ਵੇਖਦਾ ਹਾਂ। ਅਕਥੁ = ਜਿਸ ਦੇ ਗੁਣ ਕਹੇ ਨ ਜਾ ਸਕਣ।ਮੈਂ ਤੇਰੇ ਗੁਣ ਬਿਲਕੁਲ ਨਹੀਂ ਕਹਿ ਸਕਦਾ। ਤੇਰੇ ਗੁਣ ਆਖ ਆਖ ਕੇ ਜਦੋਂ ਮੈਂ ਵੇਖਦਾ ਹਾਂ (ਤਾਂ ਮੈਨੂੰ ਸਮਝ ਪੈਂਦੀ ਹੈ ਕਿ) ਤੇਰਾ ਸਰੂਪ ਬਿਆਨ ਤੋਂ ਪਰੇ ਹੈ, ਮੈਂ ਬਿਆਨ ਕਰਨ ਜੋਗਾ ਨਹੀਂ ਹਾਂ।
 
कथि कथि बादु करे दुखु होई ॥
Kath kath bāḏ kare ḏukẖ ho▫ī.
Talking, talking, they argue, and suffer.
ਗੱਲਾਂ ਕਰਦਾ ਕਰਦਾ ਇਨਸਾਨ ਬਹਿਸ ਮੁਬਾਹਿਸਿਆਂ ਵਿੱਚ ਪੈਂ ਜਾਂਦਾ ਹੈ ਅਤੇ ਤਕਲੀਫ ਉਠਾਉਂਦਾ ਹੈ।
ਕਥਿ ਕਥਿ = (ਗਿਆਨ = ਚਰਚਾ) ਆਖ ਆਖ ਕੇ। ਬਾਦੁ = ਚਰਚਾ।(ਜਿਉਂ ਜਿਉਂ ਗਿਆਨ ਗਿਆਨ) ਆਖ ਕੇ ਚਰਚਾ ਕਰਦਾ ਹੈ (ਉਸ ਚਰਚਾ ਵਿਚੋਂ) ਕਲੇਸ਼ ਹੀ ਪੈਦਾ ਹੁੰਦਾ ਹੈ।
 
कथि कहणै ते रहै न कोई ॥
Kath kahṇai ṯe rahai na ko▫ī.
No one can stop talking and discussing it.
ਕੋਈ ਜਣਾ ਪ੍ਰਭੂ ਦੀ ਗਿਆਤ ਬਾਰੇ ਗੋਸ਼ਟ ਤੇ ਗੱਲਾਂ ਕਰਨੇ ਰਹਿ ਨਹੀਂ ਸਕਦਾ।
ਕਥਿ = ਕਥ ਕੇ, ਆਖ ਕੇ। ਕਹਣੈ ਤੇ = ਕਹਿਣ ਤੋਂ, ਚਰਚਾ ਕਰਨ ਤੋਂ। ਰਹੈ ਨ = ਹਟਦਾ ਨਹੀਂ।ਚਰਚਾ ਕਰ ਕੇ (ਅਜੇਹੀ ਆਦਤ ਪੈ ਜਾਂਦੀ ਹੈ ਕਿ) ਚਰਚਾ ਕਰਨ ਤੋਂ ਜੀਵ ਹਟਦਾ ਭੀ ਨਹੀਂ।
 
कहै नानकु सुणहु संतहु कथिहु अकथ कहाणी ॥९॥
Kahai Nānak suṇhu sanṯahu kathihu akath kahāṇī. ||9||
Says Nanak, listen, O Saints, and speak the Unspoken Speech of the Lord. ||9||
ਗੁਰੂ ਜੀ ਆਪਣੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ ਤੁਸੀਂ ਸੁਆਮੀ ਦੀ ਅਕਹਿ ਵਾਰਤਾ ਨੂੰ ਵਰਨਣ ਕਰੋ।
xxx॥੯॥ਨਾਨਕ ਆਖਦਾ ਹੈ ਕਿ ਹੇ ਸੰਤ ਜਨੋ ਸੁਣੋ, (ਉਸ ਨੂੰ ਮਿਲਣ ਦਾ ਅਤੇ ਆਤਮਕ ਆਨੰਦ ਮਾਣਨ ਦਾ ਸਹੀ ਰਸਤਾ ਇਹੀ ਹੈ ਕਿ) ਉਸ ਅਕੱਥ ਪ੍ਰਭੂ ਦੀਆਂ ਕਹਾਣੀਆਂ ਕਰਿਆ ਕਰੋ ॥੯॥
 
मानुखु कथै कथि लोक सुनावै जो बोलै सो न बीचारे ॥
Mānukẖ kathai kath lok sunāvai jo bolai so na bīcẖāre.
The mortal speaks and by speaking, makes the people listen; but he does not reflect upon what he himself says.
ਇਨਸਾਨ ਆਖਦਾ ਹੈ ਅਤੇ ਆਖ ਕੇ ਜਨਤਾ ਨੂੰ ਸੁਣਾਉਂਦਾ ਹੈ, ਪ੍ਰੰਤੂ ਜਿਹੜਾ ਕੁੱਛ ਉਹ ਆਖਦਾ ਹੈ ਉਸ ਨੂੰ ਉਹ ਸੋਚਦਾ ਵੀਚਾਰਦਾ ਨਹੀਂ।
ਕਥੈ = (ਨਿਰਾ) ਜ਼ਬਾਨੀ ਆਖਦਾ ਹੈ। ਕਥਿ = ਜ਼ਬਾਨੀ ਆਖ ਕੇ।ਪਰ, ਜੇ ਮਨੁੱਖ ਨਿਰਾ ਜ਼ਬਾਨੀ ਗੱਲਾਂ ਹੀ ਕਰਦਾ ਹੈ ਤੇ ਗੱਲਾਂ ਕਰ ਕੇ ਨਿਰਾ ਲੋਕਾਂ ਨੂੰ ਹੀ ਸੁਣਾਂਦਾ ਹੈ (ਉਸ ਨੂੰ ਆਪ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ); ਜੋ ਕੁਝ ਉਹ ਬੋਲਦਾ ਹੈ ਉਸ ਨੂੰ ਆਪਣੇ ਮਨ ਵਿਚ ਨਹੀਂ ਵਸਾਂਦਾ।
 
नाम विहूणा कथि कथि लूझै ॥
Nām vihūṇā kath kath lūjẖai.
But without the Naam, one babbles and argues in vain.
ਨਾਮ ਤੋਂ ਸੱਖਣਾ ਪ੍ਰਾਣੀ ਬੇਫ਼ਾਇਦਾ ਹੀ ਬੋਲਦਾ ਬਕਦਾ ਅਤੇ ਝਗੜਦਾ ਹੈ।
ਕਥਿ = ਕਥ ਕੇ। ਕਥਿ ਕਥਿ = (ਹੋਰਨਾਂ ਨੂੰ) ਵਖਿਆਨ ਕਰ ਕਰ ਕੇ। ਲੂਝੈ = (ਅੰਦਰੋਂ ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ।ਪਰ ਜਿਹੜਾ ਮਨੁੱਖ ਨਾਮ ਤੋਂ ਸੱਖਣਾ ਹੈ ਉਹ (ਹੋਰਨਾਂ ਨੂੰ) ਵਖਿਆਨ ਕਰ ਕਰ ਕੇ (ਆਪ ਅੰਦਰੋਂ ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ।
 
किआ हम कथह किछु कथि नही जाणह प्रभ भावै तिवै बोलान ॥
Ki▫ā ham kathah kicẖẖ kath nahī jāṇah parabẖ bẖāvai ṯivai bolān.
What can I say? I don't know what to say. As God wills, so do I speak.
ਮੈਂ ਕੀ ਕਹਾਂ? ਮੈਨੂੰ ਕੁਝ ਭੀ ਕਹਿਣਾ ਨਹੀਂ ਆਉਂਦਾ। ਜਿਸ ਤਰ੍ਹਾਂ ਪ੍ਰਭੂ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਮੈਨੂੰ ਬੁਲਾਉਂਦਾ ਹੈ।
ਕਥਹ = ਅਸੀਂ ਆਖ ਸਕਦੇ ਹਾਂ। ਨਹੀ ਜਾਣਹ = ਅਸੀਂ ਨਹੀਂ ਜਾਣਦੇ। ਬਲਾਨ = ਬੁਲਾਂਦਾ ਹੈ। {ਅੱਖਰ 'ਬ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਬੋਲਾਨ'। ਇਥੇ 'ਬੁਲਾਨ' ਪੜ੍ਹਨਾ ਹੈ}।ਪਰ, ਅਸੀਂ ਜੀਵ (ਪਰਮਾਤਮਾ ਦੀ ਰਜ਼ਾ ਬਾਰੇ) ਕੀਹ ਆਖ ਸਕਦੇ ਹਾਂ? ਅਸੀਂ ਕੁਝ ਆਖਣਾ ਜਾਣਦੇ ਨਹੀਂ ਹਾਂ। ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਸਾਨੂੰ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ।