Sri Guru Granth Sahib Ji

Search ਕਥੀ in Gurmukhi

कथना कथी न आवै तोटि ॥
Kathnā kathī na āvai ṯot.
There is no shortage of those who preach and teach.
ਗੋਬਿੰਦ ਦੀਆਂ ਗਿਆਨ ਗੋਸ਼ਟਾਂ ਵਿਚਾਰਨ ਵਾਲਿਆਂ ਪੁਰਸ਼ਾਂ ਦੀ ਕੋਈ ਕਮੀ ਨਹੀਂ।
ਕਥਨਾ = ਕਹਿਣਾ, ਬਿਆਨ ਕਰਨਾ। ਕਥਨਾ ਤੋਟਿ = ਕਹਿਣ ਦੀ ਟੋਟ, ਗੁਣ ਵਰਣਨ ਕਰਨ ਦਾ ਅੰਤ। ਕਥਿ = ਆਖ ਕੇ। ਕਥਿ ਕਥਿ ਕਥੀ = ਆਖ ਆਖ ਕੇ ਆਖੀ ਹੈ, ਕਥਨਾ ਕਥ ਕਥ ਕੇ ਕਥੀ ਹੈ, ਬੇਅੰਤ ਵਾਰੀ ਪ੍ਰਭੂ ਦੇ ਹੁਕਮ ਦਾ ਵਰਣਨ ਕੀਤਾ ਹੈ।ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ);
 
कथि कथि कथी कोटी कोटि कोटि ॥
Kath kath kathī kotī kot kot.
Millions upon millions offer millions of sermons and stories.
ਕਰੋੜਾਂ ਹੀ ਬੰਦੇ ਹਰੀ ਬਾਰੇ ਕਰੋੜਾਂ ਉਤੇ ਕਰੋੜਾਂ ਬਿਆਨ ਅਤੇ ਧਰਮ-ਭਾਸ਼ਨ ਦਿੰਦੇ ਹਨ।
ਕੋਟਿ = ਕ੍ਰੋੜ, ਕ੍ਰੋੜਾਂ ਜੀਵਾਂ ਨੇ। ❀ ਨੋਟ: ਲਫ਼ਜ਼ ਕੋਟਿ, ਕੋਟੁ, ਕੋਟ ਦਾ ਨਿਰਣਾ: (੧) ਕੋਟਿ = ਕ੍ਰੋੜ (ਵਿਸ਼ੇਸ਼ਣ)। ਕੋਟਿ ਕਰਮ ਕਰੈ ਹਉ ਧਾਰੇ। ਸ੍ਰਮੁ ਪਾਵੈ ਸਗਲੇ ਬਿਰਥਾਰੇ।੩।੧੨। (ਸੁਖਮਨੀ)। ਕੋਟਿ ਖਤੇ ਖਿਨ ਬਖਸਨਹਾਰ।੩।੩੦। (ਭੈਰਉ ਮ: ੫)। (੨) ਕੋਟੁ = ਕਿਲ੍ਹਾ (ਨਾਂਵ ਇਕ-ਵਚਨ)। ਲੰਕਾ ਸਾ ਕੋਟੁ ਸਮੁੰਦ ਸੀ ਖਾਈ। (ਆਸਾ ਕਬੀਰ ਜੀ ਏਕੁ ਕੋਟਿ ਪੰਚ ਸਿਕਦਾਰਾ (ਸੂਹੀ ਕਬੀਰ ਜੀ)। (੩) ਕੋਟ = ਕਿਲ੍ਹੇ (ਨਾਂਵ, ਬਹੁ ਵਚਨ)। ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ। (ਸਿਰੀ ਰਾਗ ਮ: ੧)।ਭਾਵੇਂ ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ।
 
ता कीआ गला कथीआ ना जाहि ॥
Ŧā kī▫ā galā kathī▫ā nā jāhi.
These things cannot be described.
ਉਸ ਥਾਂ ਦੀਆਂ ਕਾਰਵਾਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।
ਤਾ ਕੀਆ = ਉਸ ਅਵਸਥਾ ਦੀਆਂ। ਕਥੀਆ ਨ ਜਾਹਿ = ਕਹੀਂਆਂ ਨਹੀਂ ਜਾ ਸਕਦੀਆਂ।ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।
 
पड़ीऐ गुणीऐ किआ कथीऐ जा मुंढहु घुथा जाइ ॥
Paṛī▫ai guṇī▫ai ki▫ā kathī▫ai jā mundẖhu gẖuthā jā▫e.
What is the point of reading, studying and debating, if one loses his roots?
ਆਦਮੀ ਨੂੰ ਪੜ੍ਹਨ, ਘੋਖਣ ਤੇ ਬੋਲਣ ਦਾ ਕੀ ਲਾਭ ਹੈ ਜੇਕਰ ਉਹ ਐਨ ਮੂਲ ਨੂੰ ਹੀ ਘੁਸ ਜਾਵੇ?
ਘੁਥਾ ਜਾਇ = ਖੁੰਝਿਆ ਜਾਂਦਾ ਹੈ, ਕੁਰਾਹੇ ਪਿਆ ਜਾਂਦਾ ਹੈ।(ਇਸ ਹਾਲਤ ਵਿਚ) ਧਾਰਮਿਕ ਪੁਸਤਕਾਂ ਪੜ੍ਹਨ ਦਾ ਵਿਚਾਰਨ ਦਾ ਤੇ ਹੋਰਨਾਂ ਨੂੰ ਸੁਣਾਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਜੀਵ ਆਪਣੇ ਮੂਲ-ਪ੍ਰਭੂ ਤੋਂ ਖੁੰਝ ਕੇ (ਗ਼ਲਤ ਜੀਵਨ-ਰਾਹ ਤੇ) ਤੁਰਦਾ ਹੈ।
 
तुधु आपि कथी तै आपि वखाणी ॥
Ŧuḏẖ āp kathī ṯai āp vakẖāṇī.
You Yourself chant it, and You Yourself speak it.
ਤੂੰ ਖੁਦ ਇਸ ਨੂੰ ਉਚਾਰਣ ਕੀਤਾ ਅਤੇ ਖੁਦ ਹੀ ਇਸ ਨੂੰ ਵਰਨਣ ਕੀਤਾ।
ਵਖਾਣੀ = ਬਿਆਨ ਕੀਤੀ। ਕਥੀ = ਆਖੀ। ਤੈ = ਤੈਂ, ਤੂੰ।ਮੈਨੂੰ ਇਹ ਨਿਸਚਾ ਹੋ ਗਿਆ ਹੈ ਕਿ ਹਰੇਕ ਜੀਵ ਵਿਚ) ਤੂੰ ਆਪ ਹੀ ਕਥਨ ਕਰ ਰਿਹਾ ਹੈਂ, ਤੂੰ ਆਪ ਹੀ ਵਖਿਆਨ ਕਰ ਰਿਹਾ ਹੈਂ।
 
अकथो कथीऐ सबदि सुहावै ॥
Aktho kathī▫ai sabaḏ suhāvai.
The Indescribable is described only through the beauteous Word of the Shabad.
ਸੁੰਦਰ ਨਾਮ ਦੇ ਰਾਹੀਂ ਨਾਬਿਆਨ ਹੋ ਸਕਣ ਵਾਲਾ ਸਾਹਿਬ ਬਿਆਨ ਕੀਤਾ ਜਾਂਦਾ ਹੈ।
ਅਕਥੋ = ਅਕੱਥੁ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਸੁਹਾਵੈ = ਪਿਆਰਾ ਲੱਗਦਾ ਹੈ।(ਜਿਸ ਹਿਰਦੇ ਵਿਚ) ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਰਹੇ, (ਉਸ ਹਿਰਦੇ ਵਿਚ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪਰਮਾਤਮਾ) ਸੋਹਣਾ ਲੱਗਣ ਲੱਗ ਪੈਂਦਾ ਹੈ।
 
जन की महिमा कथी न जाइ ॥
Jan kī mahimā kathī na jā▫e.
The Glories of the Lord's humble servants cannot be described.
ਰੱਬ ਦੇ ਟਹਿਲੂਏ ਦੀ ਉਪਮਾ ਬਿਆਨ ਕੀਤੀ ਨਹੀਂ ਜਾ ਸਕਦੀ।
ਮਹਿਮਾ = ਵਡਿਆਈ, ਆਤਮਕ ਉੱਚਤਾ।(ਇਹੋ ਜਿਹੇ) ਸੇਵਕ ਦੀ ਆਤਮਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ।
 
कथनी कथीऐ ब्रहम गिआन ॥१५॥
Kathnī kathī▫ai barahm gi▫ān. ||15||
Speak the speech of God's spiritual wisdom. ||15||
ਪਰਮੇਸ਼ਰ ਦੀ ਗਿਆਤ ਦੀ ਕਥਾ-ਵਾਰਤਾ ਉਚਾਰਨ ਕਰ।
ਕਥਨੀ ਕਥੀਐ = (ਉਹ) ਗੱਲਾਂ ਕਰੀਏ, (ਉਹ) ਬੋਲ ਬੋਲੀਏ। ਬ੍ਰਹਮ ਗਿਆਨ = (ਜਿਨ੍ਹਾਂ ਦੀ ਰਾਹੀਂ) ਪਰਮਾਤਮਾ ਨਾਲ ਜਾਣ-ਪਛਾਣ ਹੋ ਜਾਏ, ਪਰਮਾਤਮਾ ਦੀ (ਸਰਬ-ਵਿਆਪਕਤਾ ਦੀ) ਸੂਝ ਪੈਦਾ ਹੋਵੇ ॥੧੫॥ਉਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ, ਤਾ ਕਿ ਉਸ ਦੇ ਇਸ ਸਹੀ ਸਰੂਪ ਦੀ ਸੂਝ ਬਣੀ ਰਹੇ ॥੧੫॥
 
सो गुरू सो सिखु कथीअले सो वैदु जि जाणै रोगी ॥
So gurū so sikẖ kathī▫ale so vaiḏ jė jāṇai rogī.
He alone is said to be a Guru, he alone is said to be a Sikh, and he alone is said to be a physician, who knows the patient's illness.
ਕੇਵਲ ਉਹੀ ਗੁਰੂ ਆਖਿਆ ਜਾਂਦਾ ਹੈ, ਉਹੀ ਚੇਲਾ ਤੇ ਉਹੀ ਹਕੀਮ ਜੋ ਬੀਮਾਰ ਦੀ ਬੀਮਾਰੀ ਨੂੰ ਸਮਝਦਾ ਹੈ।
ਕਥੀਅਲੇ = ਕਿਹਾ ਜਾਂਦਾ ਹੈ। ਵੈਦੁ = ਹਕੀਮ।ਉਸ ਨੂੰ ਗੁਰੂ ਕਿਹਾ ਜਾ ਸਕਦਾ ਹੈ, (ਅਸਲ) ਸਿੱਖ ਕਿਹਾ ਜਾ ਸਕਦਾ ਹੈ, ਜਾਂ (ਅਸਲ) ਵੈਦ ਕਿਹਾ ਜਾ ਸਕਦਾ ਹੈ ਜੋ ਹੋਰ (ਆਤਮਕ) ਰੋਗੀਆਂ ਦੇ ਰੋਗ ਸਮਝ ਲੈਂਦਾ ਹੈ।
 
गिआनु धिआनु सभ दाति कथीअले सेत बरन सभि दूता ॥
Gi▫ān ḏẖi▫ān sabẖ ḏāṯ kathī▫ale seṯ baran sabẖ ḏūṯā.
Spiritual wisdom and meditation are all said to be God's gifts; all of the demons are turned white before him.
ਬ੍ਰਹਿਮ-ਗਿਆਤ ਅਤੇ ਬੰਦਗੀ ਸਭ ਬਖਸ਼ੀਸ਼ਾ ਰੱਬ ਵੱਲੋਂ ਉਸ ਨੂੰ ਮਿਲੀਆਂ ਆਖੀਆਂ ਜਾਂਦੀਆਂ ਹਨ। ਸਾਰੇ ਭੂਤਨੇ ਉਸ ਅੱਗੇ ਚਿੱਟੇ ਰੰਗ ਦੇ (ਦੇਵ ਬਿਰਤੀ ਵਾਲੇ) ਹੋ ਜਾਂਦੇ ਹਨ।
ਕਥੀਅਲੇ = ਕਹੀ ਜਾਂਦੀ ਹੈ। ਸੇਤ = ਚਿੱਟਾ, ਫਿੱਕਾ। ਬਰਨ = ਰੰਗ। ਸੇਤ ਬਰਨ = ਜਿਨ੍ਹਾਂ ਦੇ ਰੰਗ ਫੱਕ ਹੋ ਜਾਂਦੇ ਹਨ। ਦੂਤਾ = ਕਾਮਾਦਿਕ ਵੈਰੀ।ਪਰਮਾਤਮਾ ਨਾਲ ਡੂੰਘੀ ਸਾਂਝ ਬਣਨੀ, ਪ੍ਰਭੂ-ਚਰਨਾਂ ਵਿਚ ਸੁਰਤ ਜੁੜਨੀ; ਇਹ ਸਭ ਪ੍ਰਭੂ ਦੀ ਦਾਤ ਹੀ ਕਹੀ ਜਾ ਸਕਦੀ ਹੈ, (ਜਿਸ ਨੂੰ ਇਹ ਦਾਤ ਮਿਲਦੀ ਹੈ ਉਸ ਨੂੰ ਤੱਕ ਕੇ) ਕਾਮਾਦਿਕ ਵੈਰੀਆਂ ਦਾ ਰੰਗ ਫੱਕ ਹੋ ਜਾਂਦਾ ਹੈ,
 
आपि परविरति आपि निरविरती आपे अकथु कथीजै ॥
Āp parviraṯ āp nirvirṯī āpe akath kathījai.
He Himself is a householder, and He Himself is a renunciate; He Himself utters the Unutterable.
ਉਹ ਖੁਦ ਘਰ-ਬਾਰੀ ਹੈ ਅਤੇ ਖੁਦ ਹੀ ਤਿਆਗੀ। ਖੁਦ ਹੀ ਉਹ ਨਾਂ-ਬਿਆਨ ਹੋਣ ਵਾਲੇ ਨੂੰ ਬਿਆਨ ਕਰਦਾ ਹੈ।
ਪਰਵਿਰਤਿ = ਜਗਤ-ਪਸਾਰੇ ਵਿਚ ਰੁੱਝਾ ਰਹਿਣ ਵਾਲਾ। ਨਿਰਵਿਰਤੀ = ਵੱਖਰਾ ਰਹਿਣ ਵਾਲਾ।ਆਪ ਹੀ ਸੰਸਾਰ ਵਿਚ ਖਚਿਤ ਹੋ ਰਿਹਾ ਹੈ ਤੇ ਆਪ ਹੀ ਏਸ ਤੋਂ ਕਿਨਾਰਾ ਕਰੀ ਬੈਠਾ ਹੈ ਤੇ ਕਥਨ ਤੋਂ ਪਰੇ ਆਪਣਾ ਆਪਾ ਆਪ ਹੀ ਬਿਆਨ ਕਰਦਾ ਹੈ।
 
अकथै का किआ कथीऐ भाई चालउ सदा रजाई ॥
Akthai kā ki▫ā kathī▫ai bẖā▫ī cẖāla▫o saḏā rajā▫ī.
How can I describe the indescribable, O Siblings of Destiny? I shall follow His Will forever.
ਨਾਂ-ਬਿਆਨ ਹੋ ਸੱਕਣ ਵਾਲੇ ਨੂੰ ਮੈਂ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ, ਹੇ ਵੀਰ! ਸਦੀਵ ਹੀ ਮੈਂ ਉਹਦੇ ਭਾਣੇ ਅਨੁਸਾਰ ਟੁਰਦਾ ਹਾਂ।
ਅਕਥ = ਜਿਸ ਦਾ ਸਰੂਪ ਬਿਆਨ ਨ ਕੀਤਾ ਜਾ ਸਕੇ। ਭਾਈ = ਹੇ ਭਾਈ! ਚਾਲਉ = ਮੈਂ ਚੱਲਦਾ ਹਾਂ।ਹੇ ਭਾਈ! ਨਾਮ-ਰਸ ਹੈ ਹੀ ਅਕੱਥ, ਬਿਆਨ ਕੀਤਾ ਹੀ ਨਹੀਂ ਜਾ ਸਕਦਾ। (ਮੈਂ ਤਾਂ ਸਦਾ ਇਹੀ ਤਾਂਘ ਰੱਖਦਾ ਹਾਂ ਕਿ) ਮੈਂ ਉਸ ਮਾਲਕ-ਪ੍ਰਭੂ ਦੀ ਰਜ਼ਾ ਵਿਚ ਤੁਰਾਂ।
 
अब किआ कथीऐ गिआनु बीचारा ॥
Ab ki▫ā kathī▫ai gi▫ān bīcẖārā.
So now, what sort wisdom should I contemplate and preach?
ਹੁਣ ਮੈਂ ਕਿਸ ਕਿਸਮ ਦੇ ਬ੍ਰਹਮ-ਬੋਧ ਦੀ ਵਿਆਖਿਆ ਕਰਾਂ?
ਅਬ = ਹੁਣ (ਜਦੋਂ "ਗਿਆਨੁ ਬੀਚਾਰਾ") ਗਿਆਨੁ ਬੀਚਾਰਾ, (ਜਦੋਂ ਉਸ ਸਦ-ਜੀਵਨ) ਦੇ ਗਿਆਨ ਨੂੰ ਵਿਚਾਰ ਲਿਆ ਹੈ, ਜਦੋਂ ਉਸ ਅਟੱਲ ਜੀਵਨ ਦੀ ਸਮਝ ਪੈ ਗਈ ਹੈ।ਜਦੋਂ ਉਸ 'ਸਦ-ਜੀਵਨ' ਦੀ ਸਮਝ ਪੈ ਜਾਂਦੀ ਹੈ ਤਦੋਂ ਉਸ ਦੇ ਬਿਆਨ ਕਰਨ ਦੀ ਲੋੜ ਨਹੀਂ ਰਹਿੰਦੀ।
 
संत जना वडभागी पाइआ हरि कथीऐ अकथ कहाणी ॥
Sanṯ janā vadbẖāgī pā▫i▫ā har kathī▫ai akath kahāṇī.
By great good fortune, I have found the humble Saints, and I speak the Unspoken Speech of the Lord.
ਮਹਾਨ ਚੰਗੇ ਕਰਮਾਂ ਦੁਆਰਾ ਪਵਿੱਤਰ ਪੁਰਸ਼ ਵਾਹਿਗੁਰੂ ਨੂੰ ਪਾ ਲੈਂਦੇ ਹਨ ਅਤੇ ਉਸ ਦੀ ਅਕਹਿ ਵਾਰਤਾ ਨੂੰ ਕਹਿੰਦੇ ਹਨ।
ਕਥੀਐ = ਕਥਨ ਕਰਨੀ ਚਾਹੀਦੀ ਹੈ। ਅਕਥ = ਅਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਕਥ ਕਹਾਣੀ = ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ।ਉਹ ਵਡ-ਭਾਗੀ ਮਨੁੱਖ ਸੰਤ ਜਨਾਂ ਦੀ ਸੰਗਤ ਵਿਚ ਪ੍ਰਭੂ-ਮਿਲਾਪ ਪ੍ਰਾਪਤ ਕਰਦੇ ਹਨ। ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਸਦਾ ਕਰਦੇ ਰਹਿਣਾ ਚਾਹੀਦਾ ਹੈ।
 
सहज कथा प्रभ की अति मीठी कथी अकथ कहाणी ॥
Sahj kathā parabẖ kī aṯ mīṯẖī kathī akath kahāṇī.
God's Sermon is so very sweet. It brings celestial peace. It is to speak the Unspoken Speech.
ਪਰਮ ਮਿੱਠੀ ਹੈ ਸਾਹਿਬ ਦੀ ਆਰਾਮ-ਦੇਣ ਵਾਲੀ ਕਥਾ ਵਾਰਤਾ। ਮੈਂ ਸਾਹਿਬ ਦੀ ਵਰਣਨ-ਰਹਿਤ ਸਾਖੀ ਵਰਣਨ ਕੀਤੀ ਹੈ।
ਸਹਜ ਕਥਾ = ਆਤਮਕ ਅਡੋਲਤਾ ਪੈਦਾ ਕਰਨ ਵਾਲੀ ਕਥਾ। ਕਥਾ = ਸਿਫ਼ਤ-ਸਾਲਾਹ। ਕਥੀ = (ਸੰਤ ਜਨਾਂ ਨੇ) ਬਿਆਨ ਕੀਤੀ। ਅਕਥ = ਅ-ਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਕਥ ਕਹਾਣੀ = ਪਰਮਾਤਮਾ ਦੀ ਸਿਫ਼ਤ-ਸਾਲਾਹ।(ਇਸ ਸਰੀਰ-ਘਰ ਵਿਚ ਸੰਤ-ਜਨਾਂ ਨੇ) ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦੀ ਅਤਿ ਮਿੱਠੀ ਸਿਫ਼ਤ-ਸਾਲਾਹ ਕੀਤੀ ਹੈ ਜੋ ਆਤਮਕ ਅਡੋਲਤਾ ਪੈਦਾ ਕਰਦੀ ਹੈ।
 
किआ हउ कथी कथे कथि देखा मै अकथु न कथना जाई ॥
Ki▫ā ha▫o kathī kathe kath ḏekẖā mai akath na kathnā jā▫ī.
What should I say? While talking, I talk of seeing, but I cannot describe the indescribable.
ਮੈਂ ਕੀ ਆਖਾਂ? ਤੈਨੂੰ ਵਰਣਨ ਕਰਦਾ ਹੋਇਆ ਮੈਂ ਵੇਖਦਾ ਹਾਂ ਕਿ ਮੈਂ ਅਕਹਿ ਸੁਆਮੀ ਨੂੰ ਬਿਆਨ ਨਹੀਂ ਕਰ ਸਕਦਾ।
ਹਉ = ਮੈਂ। ਕਥੀ = ਮੈਂ ਬਿਆਨ ਕਰਾਂ। ਕਥੇ ਕਥਿ = ਕਥਿ ਕਥਿ, ਕਥ ਕੇ ਕਥ ਕੇ। ਦੇਖਾ = ਮੈਂ ਵੇਖਦਾ ਹਾਂ। ਅਕਥੁ = ਜਿਸ ਦੇ ਗੁਣ ਕਹੇ ਨ ਜਾ ਸਕਣ।ਮੈਂ ਤੇਰੇ ਗੁਣ ਬਿਲਕੁਲ ਨਹੀਂ ਕਹਿ ਸਕਦਾ। ਤੇਰੇ ਗੁਣ ਆਖ ਆਖ ਕੇ ਜਦੋਂ ਮੈਂ ਵੇਖਦਾ ਹਾਂ (ਤਾਂ ਮੈਨੂੰ ਸਮਝ ਪੈਂਦੀ ਹੈ ਕਿ) ਤੇਰਾ ਸਰੂਪ ਬਿਆਨ ਤੋਂ ਪਰੇ ਹੈ, ਮੈਂ ਬਿਆਨ ਕਰਨ ਜੋਗਾ ਨਹੀਂ ਹਾਂ।
 
किआ कथीऐ किछु कथनु न जाई ॥
Ki▫ā kathī▫ai kicẖẖ kathan na jā▫ī.
What can I say? I cannot say anything.
ਮੈਂ ਕੀ ਆਖਾਂ, ਮੈਂ ਕੁਝ ਆਖ ਨਹੀਂ ਸਕਦਾ।
ਕਿਆ ਕਥੀਐ = ਕੀਹ ਦੱਸੀਏ?ਹੇ ਭਾਈ! (ਪਰਮਾਤਮਾ ਕਿਹੋ ਜਿਹਾ ਹੈ?-ਇਹ ਗੱਲ) ਕੀਹ ਦੱਸੀਏ? ਦੱਸੀ ਨਹੀਂ ਜਾ ਸਕਦੀ।
 
अगाधि बोधि अकथु कथीऐ सहजि प्रभ गुण गावए ॥
Agāḏẖ boḏẖ akath kathī▫ai sahj parabẖ guṇ gāv▫e.
I know the unknowable, and speak the unspoken; I sing the Glorious Praises of the Celestial Lord God.
ਮੈਂ ਸਮਝ ਤੋਂ ਪਰੇ ਅਤੇ ਨਾਂ ਵਰਣਨ ਹੋਣ ਵਾਲੇ ਸਾਹਿਬ ਨੂੰ ਸਮਝਦੀ ਅਤੇ ਵਰਣਨ ਕਰਦੀ ਹਾਂ ਅਤੇ ਸੁਭਾਵਕ ਹੀ ਉਸ ਦੀ ਮਹਿਮਾ ਗਾਉਂਦੀ ਹਾਂ।
ਅਗਾਧਿ = ਅਗਾਧ (ਪ੍ਰਭੂ) ਵਿਚ। ਅਗਾਧ = {अगाध = Unfathomable} ਅਥਾਹ। ਬੋਧਿ = ਬੋਧ ਦੀ ਰਾਹੀਂ, (ਗੁਰੂ ਦੇ ਬਖ਼ਸ਼ੇ) ਗਿਆਨ ਦੀ ਬਰਕਤਿ ਨਾਲ। ਅਕਥੁ = ਉਹ ਪ੍ਰਭੂ ਜਿਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਕਥੀਐ = ਕਥਨਾ ਚਾਹੀਦਾ ਹੈ, ਗੁਣਾਨੁਵਾਦ ਕਰਨਾ ਚਾਹੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਗਾਵਏ = ਗਾਵੈ, (ਜੋ) ਗਾਂਦੀ ਹੈ।(ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦੇ ਗੁਣ ਗਾਂਦੀ ਹੈ (ਉਹ ਦਾਸੀ ਆਪਣੇ ਖਸਮ-ਪ੍ਰਭੂ ਦੀ ਸੰਗਤਿ ਵਿਚ ਸੋਭਦੀ ਹੈ)। (ਸੋ, ਸਹੇਲੀਏ! ਗੁਰੂ ਦੇ ਬਖ਼ਸ਼ੇ) ਗਿਆਨ ਦੀ ਰਾਹੀਂ (ਗੁਣਾਂ ਦੇ) ਅਥਾਹ (ਸਮੁੰਦਰ-) ਪ੍ਰਭੂ ਵਿਚ (ਚੁੱਭੀ ਲਾ ਕੇ) ਉਸ ਪ੍ਰਭੂ ਦਾ ਗੁਣਾਨੁਵਾਦ ਕਰਨਾ ਚਾਹੀਦਾ ਹੈ। ਉਹ ਪ੍ਰਭੂ ਐਸੇ ਸਰੂਪ ਵਾਲਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ।
 
आदि कउ कवनु बीचारु कथीअले सुंन कहा घर वासो ॥
Āḏ ka▫o kavan bīcẖār kathī▫ale sunn kahā gẖar vāso.
What can you tell us about the beginning? In what home did the absolute dwell then?
(ਯੋਗੀ ਪੁਛਦੇ ਹਨ) ਪ੍ਰ. 32: ਆਰੰਭ ਦੇ ਮੁਤਅਲਕ ਤੂੰ ਆਪਣੀ ਕੀ ਰਾਏ ਦਿੰਦਾ ਹੈ? ਪ੍ਰ. 33: ਤਦ, ਅਫੁਰ ਸੁਆਮੀ ਕਿਸ ਟਿਕਾਣੇ ਅੰਦਰ ਵਸਦਾ ਹੈ?
ਆਦਿਕ = ਮੁੱਢ, ਆਰੰਭ, ਜਗਤ-ਰਚਨਾ ਦਾ ਮੁੱਢ। ਕਥੀਅਲੇ = ਕਿਹਾ ਜਾਂਦਾ ਹੈ। ਸੁੰਨ = (ਸੰ. ਸ਼ੂਨ੍ਯ) ਅਫੁਰ ਪਰਮਾਤਮਾ, ਨਿਰਗੁਣ-ਸਰੂਪ ਪ੍ਰਭੂ। ਘਰ ਵਾਸੋ = ਟਿਕਾਣਾ, ਅਸਥਾਨ।(ਪ੍ਰਸ਼ਨ:) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫੁਰ ਪਰਮਾਤਮਾ ਦਾ ਟਿਕਾਣਾ ਕਿਥੇ ਸੀ?
 
गिआन की मुद्रा कवन कथीअले घटि घटि कवन निवासो ॥
Gi▫ān kī muḏrā kavan kathī▫ale gẖat gẖat kavan nivāso.
What are the ear-rings of spiritual wisdom? Who dwells in each and every heart?
ਪ੍ਰ. 34: ਬ੍ਰਹਮ ਗਿਆਤ ਦੀਆਂ ਕੰਨਾਂ ਦੀਆਂ ਵਾਲੀਆਂ ਕਿਹੜੀਆਂ ਆਖੀਆਂ ਜਾਂਦੀਆਂ ਹਨ। ਪ੍ਰ. 35: ਉਹ ਕੌਣ ਹੈ ਜੋ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ?
ਗਿਆਨ = ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ। ਮੁਦ੍ਰਾ = (੧) ਮੁੰਦ੍ਰਾਂ, (੨) ਨਿਸ਼ਾਨੀ, (੩) ਜੋਗੀਆਂ ਦੇ ਪੰਜ ਸਾਧਨ ਖੇਚਰੀ, ਭੂਚਰੀ, ਗੋਚਰੀ, ਚਾਚਰੀ, ਉਨਮਨੀ।ਪਰਮਾਤਮਾ ਨਾਲ ਜਾਣ-ਪਛਾਣ ਦਾ ਕੀਹ ਸਾਧਨ ਦੱਸਦੇ ਹੋ? ਹਰੇਕ ਘਟ ਵਿਚ ਕਿਸ ਦਾ ਨਿਵਾਸ ਹੈ?