Sri Guru Granth Sahib Ji

Search ਕਪੜਾ in Gurmukhi

करमी आवै कपड़ा नदरी मोखु दुआरु ॥
Karmī āvai kapṛā naḏrī mokẖ ḏu▫ār.
By the karma of past actions, the robe of this physical body is obtained. By His Grace, the Gate of Liberation is found.
ਚੰਗੇ ਅਮਲਾਂ ਦੁਆਰਾ ਦੇਹ ਪੁਸ਼ਾਕ ਪਰਾਪਤ ਹੁੰਦੀ ਹੈ ਅਤੇ ਸੁਆਮੀ ਦੀ ਦਯਾ ਦੁਆਰਾ ਮੁਕਤੀ ਦਾ ਦਰਵਾਜਾ।
ਕਰਮੀ = ਪ੍ਰਭੂ ਦੀ ਮਿਹਰ ਨਾਲ। ਕਰਮ = ਬਖਸ਼ਸ਼, ਮਿਹਰ। (ਜਿਵੇਂ: ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ ਕਿ ਮਿਲੈ ਲਈ ਪਉੜੀ ੯। ਨਾਨਕ ਨਦਰੀ ਕਰਮੀ ਦਾਤਿ। ਪਉੜੀ ੧੪।) ਕਪੜਾ = ਪਟੋਲਾ, ਪ੍ਰੇਮ ਪਟੋਲਾ, ਅਪਾਰ ਭਾਉ-ਰੂਪ ਪਟੋਲਾ, ਪਿਆਰ-ਰੂਪ ਪਟੋਲਾ, ਸਿਫਤਿ-ਸਾਲਾਹ ਦਾ ਕੱਪੜਾ। ਜਿਵੇਂ:"ਸਿਫ਼ਤਿ ਸਰਮ ਕਾ ਕਪੜਾ ਮਾਗਉ"।੪।੭। ਪ੍ਰਭਾਤੀ ਮ: ੧। ਨਦਰੀ = ਰੱਬ ਦੀ ਮਿਹਰ ਦੀ ਨਜ਼ਰ ਨਾਲ। ਮੋਖੁ = ਮੁਕਤੀ, 'ਕੂੜ' ਤੋਂ ਖ਼ਲਾਸੀ। ਦੁਆਰੁ = ਦਰਵਾਜ਼ਾ, ਰੱਬ ਦਾ ਦਰ।(ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ 'ਸਿਫਤਿ' ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ 'ਕੂੜ ਦੀ ਪਾਲਿ' ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ।
 
सची सिफति सालाह कपड़ा पाइआ ॥
Sacẖī sifaṯ sālāh kapṛā pā▫i▫ā.
He has dressed me in the robes of His True Praise and Glory.
ਉਸ ਨੇ ਆਪਣੀ ਸੱਚੀ ਕੀਰਤੀ ਤੇ ਜੱਸ ਦੀ ਪੁਸ਼ਾਕ ਮੈਨੂੰ ਪਵਾ ਦਿੱਤੀ ਹੈ।
ਕਪੜਾ = ਸਿਰੋਪਾਉ।(ਉਸ ਨੇ) ਸੱਚੀ ਸਿਫ਼ਤ-ਸਾਲਾਹ-ਰੂਪ ਮੈਨੂੰ ਸਿਰੋਪਾਉ ਦਿੱਤਾ।
 
सिफति सरम का कपड़ा मांगउ हरि गुण नानक रवतु रहै ॥४॥७॥
Sifaṯ saram kā kapṛā māʼnga▫o har guṇ Nānak ravaṯ rahai. ||4||7||
I beg for the clothes of modesty and the Lord's Praise; Nanak chants the Glorious Praises of the Lord. ||4||7||
ਮੈਂ ਸੁਆਮੀ ਦੀ ਉਸਤਤੀ ਅਤੇ ਸ਼ਰਮ ਹਿਯਾ ਦੀ ਪੁਸ਼ਾਕ ਮੰਗਦਾ ਹਾਂ ਤੇ ਇਸ ਤਰ੍ਹਾਂ ਨਾਨਕ ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਕਰਦਾ ਰਹੇਗਾ।
ਸਰਮ = ਉੱਦਮ (ਸ਼੍ਰਮ)। ਰਵਤੁ ਰਹੈ = ਸਿਮਰਦਾ ਰਹੇ ॥੪॥੭॥ਮੈਂ ਤੈਥੋਂ ਤੇਰੀ ਸਿਫ਼ਤ-ਸਾਲਾਹ ਕਰਨ ਦੇ ਉੱਦਮ ਦਾ ਕੱਪੜਾ ਮੰਗਦਾ ਹਾਂ, ਤਾਕਿ ਹੇ ਨਾਨਕ! ਮੇਰਾ ਮਨ ਸਦਾ ਤੇਰੇ ਗੁਣ ਗਾਂਦਾ ਰਹੇ ॥੪॥੭॥