Sri Guru Granth Sahib Ji

Search ਕਮਾਵਦੇ in Gurmukhi

अनदिनु दुख कमावदे नित जोहे जम जाले ॥
An▫ḏin ḏukẖ kamāvḏe niṯ johe jam jāle.
Night and day, they suffer in pain; they see the noose of Death always hovering above them.
ਰਾਤ੍ਰੀ ਦਿਹੁੰ ਉਹ ਦੁਖ ਦੇਣ ਹਾਰ ਕਰਮ ਕਰਦੇ ਹਨ ਅਤੇ ਮੌਤ ਦੀ ਫਾਹੀ ਹਮੇਸ਼ਾਂ ਹੀ ਉਨ੍ਹਾਂ ਨੂੰ ਤਾੜਦੀ ਹੈ।
ਜੋਹੇ = ਤੱਕ ਵਿਚ ਰਹਿੰਦੇ ਹਨ। ਜਮ ਜਾਲੇ = ਜਮ ਜਾਲਿ, ਜਮ ਦੇ ਜਾਲ ਨੇ।ਉਹ ਸਦਾ ਉਹੀ ਕਰਤੂਤਾਂ ਕਰਦੇ ਹਨ, ਜਿਨ੍ਹਾਂ ਦਾ ਫਲ ਦੁੱਖ ਹੁੰਦਾ ਹੈ। ਉਹ ਸਦਾ ਜਮ ਦੇ ਜਾਲ ਵਿਚ ਜਮ ਦੀ ਤੱਕ ਵਿਚ ਰਹਿੰਦੇ ਹਨ।
 
पापो पापु कमावदे पापे पचहि पचाइ ॥
Pāpo pāp kamāvḏe pāpe pacẖėh pacẖā▫e.
Those who sin again and again, shall rot and die in sin.
ਜੋ ਗੁਨਾਹਾਂ ਉਤੇ ਗੁਨਾਹ ਕਰਦੇ ਹਨ, ਉਹ ਗੁਨਾਹਾਂ ਅੰਦਰ ਹੀ ਗਲ-ਸੜ ਕੇ ਮਰ ਜਾਂਦੇ ਹਨ।
ਪਾਪੋ ਪਾਪੁ = ਪਾਪ ਹੀ ਪਾਪ। ਪਚਹਿ = ਖ਼ੁਆਰ ਹੁੰਦੇ ਹਨ। ਪਾਪੇ = ਪਾਪਿ ਹੀ, ਪਾਪ ਵਿਚ ਹੀ।(ਤਾਹੀਏਂ) ਜੇਹੜੇ ਬੰਦੇ (ਸਾਰੀ ਉਮਰ) ਪਾਪ ਹੀ ਪਾਪ ਕਮਾਂਦੇ ਰਹਿੰਦੇ ਹਨ, ਉਹ (ਸਦਾ) ਪਾਪ ਵਿਚ ਸੜਦੇ ਭੁੱਜਦੇ ਰਹਿੰਦੇ ਹਨ।
 
बहु बिधि करम कमावदे दूणी मलु लागी आइ ॥
Baho biḏẖ karam kamāvḏe ḏūṇī mal lāgī ā▫e.
Performing all sorts of rituals, people are smeared with twice as much filth.
ਅਨੇਕਾਂ ਤਰੀਕਿਆਂ ਨਾਲ ਕਰਮ-ਕਾਂਡ ਕਰਨ ਦੁਆਰਾ, ਸਗੋਂ ਆਦਮੀ ਨੂੰ ਦੁਗਣੀ ਮੈਲ ਚਿਮੜਦੀ ਹੈ।
ਬਹੁ ਬਿਧਿ = ਕਈ ਕਿਸਮਾਂ ਦੇ। ਕਰਮ = ਧਾਰਮਿਕ ਕੰਮ। ਆਇ = ਆ ਕੇ।ਲੋਕ ਕਈ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦੇ ਹਨ, (ਇਸ ਤਰ੍ਹਾਂ ਸਗੋਂ ਅੱਗੇ ਨਾਲੋਂ) ਦੂਣੀ (ਹਉਮੈ ਦੀ) ਮੈਲ ਆ ਲਗਦੀ ਹੈ।
 
हउमै करम कमावदे जमडंडु लगै तिन आइ ॥
Ha▫umai karam kamāvḏe jamdand lagai ṯin ā▫e.
Those who go around acting in egotism are struck down by the Messenger of Death with his club.
ਮੌਤ ਦੇ ਫ਼ਰੇਸ਼ਤੇ ਦਾ ਡੰਡਾ ਉਨ੍ਹਾਂ ਉਤੇ ਵਰ੍ਹਦਾ ਹੈ, ਜੋ ਆਪਣੇ ਕਾਰ-ਵਿਹਾਰ ਹੰਕਾਰ ਅੰਦਰ ਕਰਦੇ ਹਨ।
ਡੰਡੁ = ਡੰਡਾ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਆਇ = ਆ ਕੇ।ਜੇਹੜੇ ਮਨੁੱਖ (ਕੋਈ ਮਿਥੇ ਹੋਏ ਧਾਰਮਿਕ) ਕੰਮ ਕਰਦੇ ਹਨ (ਤੇ ਇਹ) ਹਉਮੈ (ਭੀ) ਕਰਦੇ ਹਨ (ਕਿ ਅਸੀਂ ਧਾਰਮਿਕ ਕੰਮ ਕਰਦੇ ਹਾਂ), ਉਹਨਾਂ (ਦੇ ਸਿਰ) ਉੱਤੇ ਜਮ ਦਾ ਡੰਡਾ ਆ ਕੇ ਵੱਜਦਾ ਹੈ।
 
सतिगुर का भाणा कमावदे बिखु हउमै तजि विकारु ॥५॥
Saṯgur kā bẖāṇā kamāvḏe bikẖ ha▫umai ṯaj vikār. ||5||
They act in harmony with the Will of the True Guru; they shed the poison of ego and corruption. ||5||
ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਕਰਮ ਕਰਦੇ ਹਨ ਅਤੇ ਹੰਕਾਰ ਤੇ ਬਦੀ ਦੀ ਜ਼ਹਿਰ ਨੂੰ ਛੱਡ ਦਿੰਦੇ ਹਨ।
ਤਜਿ = ਤਜ ਕੇ ॥੫॥ਉਹ ਮਨੁੱਖ ਆਪਣੇ ਅੰਦਰੋਂ ਹਉਮੈ ਦਾ ਜ਼ਹਰ ਹਉਮੈ ਦਾ ਵਿਕਾਰ ਦੂਰ ਕਰ ਕੇ ਗੁਰੂ ਦੀ ਰਜ਼ਾ ਅਨੁਸਾਰ ਜੀਵਨ ਬਿਤਾਂਦੇ ਹਨ ॥੫॥
 
मनहठि करम कमावदे नित नित होहि खुआरु ॥
Manhaṯẖ karam kamāvḏe niṯ niṯ hohi kẖu▫ār.
They go about their business stubborn-mindedly; they are disgraced forever and ever.
ਚਿੱਤ ਦੀ ਜ਼ਿੱਦ ਨਾਲ ਉਹ ਕੰਮ ਕਰਦੇ ਹਨ ਅਤੇ ਸਦੀਵ ਤੇ ਹਮੇਸ਼ਾਂ ਹੀ ਬੇਇਜ਼ਤ ਹੁੰਦੇ ਹਨ।
ਹਠਿ = ਹਠ ਨਾਲ। ਹੋਹਿ = ਹੁੰਦੇ ਹਨ।ਉਹ (ਗੁਰੂ ਦਾ ਆਸਰਾ ਛੱਡ ਕੇ ਆਪਣੇ) ਮਨ ਦੇ ਹਠ ਨਾਲ (ਕਈ ਕਿਸਮ ਦੇ ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਵਿਕਾਰਾਂ ਵਿਚ ਫਸੇ ਹੋਏ) ਸਦਾ ਖ਼ੁਆਰ ਹੁੰਦੇ ਰਹਿੰਦੇ ਹਨ।
 
सभ नदरी करम कमावदे नदरी बाहरि न कोइ ॥
Sabẖ naḏrī karam kamāvḏe naḏrī bāhar na ko▫e.
All do their deeds under the Lord's Glance of Grace; no one is beyond His Vision.
ਹਰ ਕੋਈ ਸੁਆਮੀ ਦੀ ਨਜ਼ਰ ਹੇਠਾਂ ਕੰਮ ਕਰਦਾ ਹੈ। ਕੋਈ ਭੀ ਉਸ ਦੀ ਨਜ਼ਰ ਤੋਂ ਪਰੇਡੇ ਨਹੀਂ।
ਨਦਰੀ = ਮਿਹਰ ਦੀ ਨਿਗਾਹ ਵਿਚ।(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਸਾਰੇ ਜੀਵ ਪਰਮਾਤਮਾ ਦੀ ਨਿਗਾਹ ਅਨੁਸਾਰ ਹੀ ਕਰਮ ਕਰਦੇ ਹਨ, ਉਸ ਦੀ ਨਿਗਾਹ ਤੋਂ ਬਾਹਰ ਕੋਈ ਜੀਵ ਨਹੀਂ (ਭਾਵ, ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ)।
 
विचि हउमै करम कमावदे जिउ वेसुआ पुतु निनाउ ॥
vicẖ ha▫umai karam kamāvḏe ji▫o vesu▫ā puṯ ninā▫o.
Those who do their deeds in ego are like the prostitute's son, who has no name.
ਜਿਹੜੇ ਹੰਕਾਰ ਅੰਦਰ ਕਾਰਜ ਕਰਦੇ ਹਨ, ਉਹ ਕੰਜਰੀ ਦੇ ਪੁਤ੍ਰ ਵਾਂਙੂ ਹਨ, ਜਿਸ ਦਾ ਕੋਈ ਨਾਮ ਨਹੀਂ।
ਨਿਨਾਉ = ਨਾਮ ਤੋਂ ਬਿਨਾ, ਪਿਤਾ ਦੇ ਨਾਮ ਤੋਂ ਬਿਨਾ।(ਕਿਉਂਕਿ ਸੰਤਾਂ ਦੀ ਸੰਗਤ ਤੋਂ ਬਿਨਾ ਮਨੁੱਖ ਜੇਹੜੇ ਭੀ ਮਿਥੇ ਧਾਰਮਿਕ ਕਰਮ ਕਰਦੇ ਹਨ ਉਹ) ਹਉਮੈ ਦੇ ਅਸਰ ਹੇਠ ਹੀ ਕਰਮ ਕਰਦੇ ਹਨ (ਤੇ ਇਸ ਵਾਸਤੇ ਨਿਖਸਮੇ ਹੀ ਰਹਿ ਜਾਂਦੇ ਹਨ) ਜਿਵੇਂ ਕਿਸੇ ਵੇਸੁਆ ਦਾ ਪੁੱਤਰ (ਆਪਣੇ ਪਿਤਾ ਦਾ) ਨਾਮ ਨਹੀਂ ਦੱਸ ਸਕਦਾ।
 
हउमै करम कमावदे मनमुखि मिलै सजाइ ॥१॥
Ha▫umai karam kamāvḏe manmukẖ milai sajā▫e. ||1||
The self-willed manmukhs do their deeds in ego; they receive their just rewards. ||1||
ਆਪ ਹੁੰਦੇਰੇ ਆਪਣੇ ਕਾਰਵਿਹਾਰ ਹੰਕਾਰ ਅੰਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਮਿਲਦੀ ਹੈ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ॥੧॥ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਾਰੇ) ਕੰਮ ਹਉਮੈ ਦੇ ਆਸਰੇ ਕਰਦੇ ਹਨ ਤੇ ਉਹਨਾਂ ਨੂੰ (ਆਤਮਕ ਮੌਤ ਦੀ ਹੀ) ਸਜ਼ਾ ਮਿਲਦੀ ਹੈ ॥੧॥
 
जोरा दा आखिआ पुरख कमावदे से अपवित अमेध खला ॥
Jorā ḏā ākẖi▫ā purakẖ kamāvḏe se apviṯ ameḏẖ kẖalā.
Those men who act according to the orders of women are impure, filthy and foolish.
ਜਿਹੜੇ ਇਨਸਾਨ ਤ੍ਰੀਮਤਾਂ ਦਾ ਕਹਿਆ ਕਰਦੇ ਹਨ, ਉਹ ਗੰਦੇ, ਨਾਪਾਕ ਅਤੇ ਮੂਰਖ ਹਨ।
ਅਮੇਧ = ਮਤਿ-ਹੀਨ। ਖਲ = ਮੂਰਖ।ਜੋ ਮਨੁੱਖ ਇਸਤ੍ਰੀਆਂ ਦੇ ਕਹੇ ਵਿਚ ਟੁਰਦੇ ਹਨ (ਭਾਵ, ਆਪਣਾ ਵਜ਼ੀਰ ਜਾਣ ਕੇ ਸਲਾਹ ਨਹੀ ਲੈਂਦੇ, ਸਗੋਂ ਨਿਰੋਲ ਜੋ ਇਸਤ੍ਰੀਆਂ ਆਖਣ ਉਹੀ ਕਰਦੇ ਹਨ), ਉਹ (ਆਮ ਤੌਰ ਤੇ) ਮਲੀਨ-ਮਤਿ ਬੁਧ-ਹੀਨ ਤੇ ਮੂਰਖ ਹੁੰਦੇ ਹਨ,
 
जेहा निंदक अपणै जीइ कमावदे तेहो फलु पाई ॥
Jehā ninḏak apṇai jī▫e kamāvḏe ṯeho fal pā▫ī.
As the slanderers think of acting, so are the fruits they obtain.
ਜਿਹੋ ਜਿਹਾ ਕਲੰਕ ਲਾਉਣ ਵਾਲੇ ਆਪਣੇ ਚਿਤੋਂ ਕਰਦੇ ਹਨ, ਉਹੋ ਜਿਹਾ ਹੀ ਉਹ ਇਵਜਾਨਾ ਪਾਉਂਦੇ ਹਨ।
ਜੀਇ = ਹਿਰਦੇ ਵਿਚ।ਨਿੰਦਕ ਜਿਹੋ ਜਿਹਾ ਆਪਣੇ ਮਨ ਵਿਚ ਕਮਾਂਦੇ ਹਨ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ।
 
जेहे करम कमावदे तेवेहो भणीऐ ॥
Jehe karam kamāvḏe ṯeveho bẖaṇī▫ai.
According to one's actions, so is one spoken of.
ਜਿਹੋ ਜਿਹੇ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਹ ਆਖਿਆ ਜਾਂਦਾ ਹੈ।
ਭਣੀਐ = ਅਖਵਾਂਦੇ ਹਨ।ਅਤੇ ਉਹ ਜਿਹੋ ਜਿਹੇ (ਅਹੰਕਾਰ ਦੇ) ਕੰਮ ਕਰਦੇ ਹਨ, (ਦਰਗਾਹ ਵਿਚ ਭੀ) ਉਹੋ ਜਿਹੇ ਅਖਵਾਉਂਦੇ ਹਨ (ਭਾਵ, ਉਹੋ ਜਿਹਾ ਫਲ ਪਾਉਂਦੇ ਹਨ)।
 
जिउ राजे राजु कमावदे दुख सुख भिड़ीआ ॥
Ji▫o rāje rāj kamāvḏe ḏukẖ sukẖ bẖiṛī▫ā.
They ruled like kings, and fought for pleasure and pain.
ਪਾਤਿਸ਼ਾਹਾਂ ਦੀ ਤਰ੍ਹਾਂ ਉਹ ਹਕੂਮਤ ਕਰਦੇ ਸਨ ਅਤੇ ਖੁਸ਼ੀ ਤੇ ਗਮੀ ਦੀ ਖਾਤਿਰ ਲੜਦੇ ਸਨ।
ਜਿਉ ਰਾਜੇ = ਰਾਜਿਆਂ ਵਾਂਗ।(ਉਹ ਦੇਵਤੇ ਭੀ) ਰਾਜਿਆਂ ਵਾਂਗ ਰਾਜ ਕਰਦੇ ਰਹੇ ਤੇ ਦੁੱਖਾਂ ਸੁਖਾਂ ਦੀ ਖ਼ਾਤਰ ਲੜਦੇ ਰਹੇ।
 
संता नालि वैरु कमावदे दुसटा नालि मोहु पिआरु ॥
Sanṯā nāl vair kamāvḏe ḏustā nāl moh pi▫ār.
They inflict their hatred upon the Saints, and they love the wicked sinners.
ਦੂਸ਼ਨ ਲਾਉਣ ਵਾਲੇ ਸਾਧੂਆਂ ਨਾਲ ਦੁਸ਼ਮਣੀ ਕਰਦੇ ਹਨ ਅਤੇ ਪਾਂਬਰਾਂ ਦੇ ਨਾਲ ਨਹੁੰ ਤੇ ਪ੍ਰੀਤ ਪਾਉਂਦੇ ਹਨ।
xxxਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ।
 
पइऐ किरति कमावदे जिव राखहि तिवै रहंन्हि ॥१॥
Pa▫i▫ai kiraṯ kamāvḏe jiv rākẖahi ṯivai rahaʼnniĥ. ||1||
They act according to the karma of the actions they committed before; as the Lord keeps them, so do they live. ||1||
ਉਹ ਆਪਣੇ ਪੂਰਬਲੇ ਅਮਲਾਂ ਦੇ ਅਨੁਸਾਰ ਕਰਮ ਕਰਦੇ ਹਨ। ਜਿਵੇਂ ਸਾਈਂ ਉਨ੍ਹਾਂ ਨੂੰ ਰੱਖਦਾ ਹੈ, ਉਵੇਂ ਹੀ ਉਹ ਰਹਿੰਦੇ ਹਨ।
ਪਇਐ ਕਿਰਤਿ = ਪਿਛਲੀ ਇਕੱਠੀ ਕੀਤੀ ਹੋਈ ਕਿਰਤ ਅਨੁਸਾਰ, ਪਿਛਲੇ ਕੀਤੇ ਕਰਮਾਂ ਅਨੁਸਾਰ। ਰਾਖਹਿ = ਹੇ ਪ੍ਰਭੂ! ਤੂੰ ਰੱਖਦਾ ਹੈਂ ॥੧॥(ਪਰ, ਹੇ ਪ੍ਰਭੂ! ਜੀਵਾਂ ਦੇ ਭੀ ਕੀਹ ਵੱਸ?) ਜਿਵੇਂ ਤੂੰ (ਇਹਨਾਂ ਨੂੰ) ਰੱਖਦਾ ਹੈਂ ਤਿਵੇਂ ਰਹਿੰਦੇ ਹਨ, ਤੇ, ਪਿਛਲੇ ਕੀਤੇ ਕਰਮਾਂ ਅਨੁਸਾਰ (ਹੁਣ ਭੀ ਉਹੋ ਜਿਹੇ) ਕਰਮ ਕਰੀ ਜਾ ਰਹੇ ਹਨ ॥੧॥
 
कूड़ु कुसतु कमावदे पर निंदा सदा करेनि ॥
Kūṛ kusaṯ kamāvḏe par ninḏā saḏā karen.
They practice falsehood and deception, and endlessly slander others.
ਉਹ ਝੂਠ ਅਤੇ ਛਲ ਫਰੇਬ ਦੀ ਕਿਰਤ ਕਰਦੇ ਹਨ ਅਤੇ ਹਮੇਸ਼ਾਂ ਹੋਰਨਾਂ ਤੋਂ ਦੂਸ਼ਨ ਲਾਉਂਦੇ ਹਨ।
xxxਝੂਠ ਤੇ ਠੱਗੀ ਕਮਾਂਦੇ ਹਨ, ਸਦਾ ਦੂਜਿਆਂ ਦੀ ਨਿੰਦਿਆ ਕਰਦੇ ਹਨ;
 
कूड़ु कपटु कमावदे कूड़ो आलाइआ ॥
Kūṛ kapat kamāvḏe kūṛo ālā▫i▫ā.
He practices falsehood and deception, telling lies.
ਉਹ ਝੂਠ ਅਤੇ ਵਲਛਲ ਦੀ ਕਮਾਈ ਕਰਦਾ ਹੈ ਅਤੇ ਝੂਠ ਹੀ ਬੋਲਦਾ ਹੈ।
ਕੂੜੋ = ਕੂੜ ਹੀ। ਆਲਾਇਆ = ਬੋਲਦੇ ਹਨ।ਉਹ ਝੂਠ ਤੇ ਠੱਗੀ ਕਮਾਂਦੇ ਹਨ ਤੇ ਝੂਠ ਹੀ (ਮੂੰਹੋਂ) ਬੋਲਦੇ ਹਨ;
 
कूड़ु कपटु कमावदे कूड़ु परगटी आइआ ॥
Kūṛ kapat kamāvḏe kūṛ pargatī ā▫i▫ā.
They practice falsehood and deception, and their falsehood is revealed.
ਉਹ ਝੂਠ ਅਤੇ ਛਲ ਫਰੇਬ ਕਮਾਈ ਕਰਦੇ ਹਨ ਅਤੇ ਉਨ੍ਹਾਂ ਦਾ ਝੂਠ ਜਾਹਰ ਹੋ ਜਾਂਦਾ ਹੈ।
xxxਉਹ (ਆਪਣੇ ਹਰੇਕ ਕਾਰ-ਵਿਹਾਰ ਵਿਚ) ਝੂਠ ਤੇ ਧੋਖਾ ਹੀ ਵਰਤਦੇ ਹਨ, ਪਰ ਝੂਠ ਉੱਘੜ ਆਉਂਦਾ ਹੈ,
 
नानक पइऐ किरति कमावदे मनमुखि दुखु पाइआ ॥१७॥
Nānak pa▫i▫ai kiraṯ kamāvḏe manmukẖ ḏukẖ pā▫i▫ā. ||17||
O Nanak, the self-willed manmukhs act according to their past deeds, producing nothing but pain. ||17||
ਨਾਨਕ, ਆਪ-ਹੁਦਰੇ ਆਪਣੇ ਆਪਣੇ ਪੂਰਬਲੇ ਕਮਰਾਂ ਅਨੁਸਾਰ ਕੰਮ ਕਰਦੇ ਅਤੇ ਤਕਲੀਫ ਉਠਾਉਂਦੇ ਹਨ।
ਕਿਰਤਿ = ਕਿਰਤ ਅਨੁਸਾਰ, ਪਿਛਲੇ ਕੀਤੇ ਕੰਮ ਅਨੁਸਾਰ। ਪਇਐ ਕਿਰਤਿ = ਪਿਛਲੇ ਕੀਤੇ ਕੰਮਾਂ ਦੇ ਇਕੱਠੇ ਹੋਏ ਸੰਸਕਾਰਾਂ ਅਨੁਸਾਰ ॥੧੭॥ਹੇ ਨਾਨਕ! ਮਨ ਦੇ ਮਰੀਦ ਮਨੁੱਖ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਹੁਣ ਭੀ ਨਿੰਦਾ ਦੀ ਕਿਰਤ) ਕਮਾਂਦੇ ਹਨ ਤੇ ਦੁੱਖ ਪਾਂਦੇ ਹਨ ॥੧੭॥
 
गुण छोडि अउगण कमावदे दरगह होहि खुआरु ॥
Guṇ cẖẖod a▫ugaṇ kamāvḏe ḏargėh hohi kẖu▫ār.
Forsaking virtue, they practice evil; they shall be miserable in the Court of the Lord.
ਨੇਕੀ ਨੂੰ ਤਿਆਗ ਜੋ ਪਾਪ ਕਰਦੇ ਹਨ, ਉਹ ਪ੍ਰਭੂ ਦੇ ਦਰਬਾਰ ਅੰਦਰ ਅਵਾਜਾਰ ਹੁੰਦੇ ਹਨ।
ਛੋਡਿ = ਛੱਡ ਕੇ। ਹੋਹਿ = ਹੁੰਦੇ ਹਨ।(ਇਸ ਵਾਸਤੇ ਜੀਵ) ਗੁਣ ਛੱਡ ਕੇ ਅਉਗਣ ਕਮਾਂਦੇ ਹਨ ਤੇ (ਆਖ਼ਰ) ਪ੍ਰਭੂ ਦੀ ਹਜ਼ੂਰੀ ਵਿਚ ਸ਼ਰਮਿੰਦੇ ਹੁੰਦੇ ਹਨ।