Sri Guru Granth Sahib Ji

Search ਕਰਤੇ in Gurmukhi

करते कै करणै नाही सुमारु ॥
Karṯe kai karṇai nāhī sumār.
the actions of the Creator cannot be counted.
ਪ੍ਰੰਤੂ ਸਿਰਜਨਹਾਰ ਦੇ ਕੰਮਾਂ ਦੀ ਗਿਣਤੀ ਨਹੀਂ ਹੋ ਸਕਦੀ।
ਕਰਤੇ ਕੈ ਕਰਣੈ = ਕਰਤਾਰ ਦੀ ਕੁਦਰਤ ਦਾ। ਸੁਮਾਰੁ = ਹਿਸਾਬ, ਲੇਖਾ।ਅਕਾਲ-ਪੁਰਖ ਦੀ ਕੁਦਰਤਿ ਦਾ ਕੋਈ ਲੇਖਾ ਹੀ ਨਹੀਂ (ਭਾਵ, ਅੰਤ ਨਹੀਂ ਪੈ ਸਕਦਾ)।
 
जनु नानकु गुण गावै करते के जी जो सभसै का जाणोई ॥५॥१॥
Jan Nānak guṇ gāvai karṯe ke jī jo sabẖsai kā jāṇo▫ī. ||5||1||
Servant Nanak sings the Glorious Praises of the Dear Creator, the Knower of all. ||5||1||
ਗੋਲਾ ਨਾਨਕ ਸਿਰਜਣਹਾਰ ਮਹਾਰਾਜ ਦਾ ਜੱਸ ਗਾਇਨ ਕਰਦਾ ਹੈ, ਜਿਹੜਾ ਸਾਰਿਆਂ ਦਾ ਜਾਨਣਹਾਰ ਹੈ।
ਜਾਣੋਈ = ਜਾਣਨ ਵਾਲਾ। ਸਭਸੈ ਕਾ = ਹਰੇਕ (ਦੇ ਦਿਲ) ਦਾ। ਸੋਈ = ਸੰਭਾਲ ਕਰਨ ਵਾਲਾ।੫।ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਂਦਾ ਹੈ ਜੋ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ॥੫॥੧॥
 
जै घरि कीरति आखीऐ करते का होइ बीचारो ॥
Jai gẖar kīraṯ ākẖī▫ai karṯe kā ho▫e bīcẖāro.
In that house where the Praises of the Creator are chanted and contemplated -
ਜਿਸ ਗ੍ਰਿਹ ਅੰਦਰ ਸਿਰਜਣਹਾਰ ਦਾ ਸਿਮਰਨ ਹੁੰਦਾ ਹੈ ਅਤੇ ਉਸ ਦਾ ਜੱਸ ਉਚਾਰਣ ਕੀਤਾ ਜਾਂਦਾ ਹੈ,
ਜੈ ਘਰਿ = ਜਿਸ ਘਰ ਵਿਚ, ਜਿਸ ਸਤਸੰਗ-ਘਰ ਵਿਚ। ਕੀਰਤਿ = ਸਿਫ਼ਤ-ਸਾਲਾਹ। ਆਖੀਐ = ਆਖੀ ਜਾਂਦੀ ਹੈ।ਜਿਸ (ਸਤਸੰਗ-) ਘਰ ਵਿਚ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ,
 
बाबा जै घरि करते कीरति होइ ॥
Bābā jai gẖar karṯe kīraṯ ho▫e.
O Baba: that system in which the Praises of the Creator are sung -
ਹੇ ਪਿਤਾ! ਜਿਸ ਗ੍ਰਹਿ (ਮੱਤ) ਅੰਦਰ ਸਿਰਜਣਹਾਰ ਦੀ ਸਿਫ਼ਤ-ਸ਼ਲਾਘਾ ਹੁੰਦੀ ਹੈ, ਉਸ ਮੱਤ ਦੀ ਪੈਰਵੀ ਕਰ।
ਬਾਬਾ = ਹੇ ਭਾਈ! ਜੈ ਘਰਿ = ਜਿਸ (ਸਤਸੰਗ-) ਘਰ ਵਿਚ। ਕਰਤੇ ਕੀਰਤਿ = ਕਰਤਾਰ ਦੀ ਸਿਫ਼ਤ-ਸਾਲਾਹ। ਹੋਇ = ਹੁੰਦੀ ਹੈ।ਹੇ ਭਾਈ! ਜਿਸ (ਸਤਸੰਗ-) ਘਰ ਵਿਚ ਕਰਤਾਰ ਦੀ ਸਿਫ਼ਤ-ਸਾਲਾਹ ਹੁੰਦੀ ਹੈ,
 
नानक करते के केते वेस ॥२॥२॥
Nānak karṯe ke keṯe ves. ||2||2||
O Nanak, in just the same way, the many forms originate from the Creator. ||2||2||
ਏਸੇ ਤਰ੍ਹਾਂ, ਹੇ ਨਾਨਕ! ਸਿਰਜਣਹਾਰ ਤੋਂ ਬਹੁਤੇ ਸਰੂਪ ਉਤਪੰਨ ਹੁੰਦੇ ਹਨ।
xxxਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ) ਅਨੇਕਾਂ ਸਰੂਪ ਹਨ ॥੨॥੨॥
 
मन मेरे करते नो सालाहि ॥
Man mere karṯe no sālāhi.
O my mind, praise the Creator.
ਹੈ ਮੇਰੇ ਮਨ! ਤੂੰ ਸਿਰਜਣਹਾਰ ਦੀ ਸ਼ਲਾਘਾ ਕਰ।
ਨੋ = ਨੂੰ।ਹੇ ਮੇਰੇ ਮਨ! ਕਰਤਾਰ ਦੀ ਸਿਫ਼ਤ-ਸਾਲਾਹ ਕਰ।
 
करते हथि वडिआईआ पूरबि लिखिआ पाइ ॥३॥
Karṯe hath vaḏi▫ā▫ī▫ā pūrab likẖi▫ā pā▫e. ||3||
Greatness is in the Hands of the Creator; it is obtained by pre-ordained destiny. ||3||
ਚੰਗਿਆਈਆਂ ਸਿਰਜਣਹਾਰ ਦੇ ਹੱਥ ਵਿੱਚ ਹਨ। ਧੁਰ ਦੀ ਲਿਖਤਾਕਾਰ ਅਨੁਸਾਰ ਪ੍ਰਾਣੀ ਉਨ੍ਹਾਂ ਨੂੰ ਪਾਉਂਦਾ ਹੈ।
ਹਥਿ = ਹੱਥ ਵਿਚ।੩।(ਪਰ ਇਹ ਸਭ) ਵਡਿਆਈਆਂ ਕਰਤਾਰ ਦੇ (ਆਪਣੇ) ਹੱਥ ਵਿਚ ਹਨ (ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹ ਮਨੁੱਖ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਲੇਖ ਪ੍ਰਾਪਤ ਕਰ ਲੈਂਦਾ ਹੈ ॥੩॥
 
चरण कमल करि बोहिथु करते सहसा दूखु न बिआपै ॥
Cẖaraṇ kamal kar bohith karṯe sahsā ḏūkẖ na bi▫āpai.
Let the Lord's Lotus Feet be your Boat, so that pain and skepticism shall not touch you.
ਸਿਰਜਣਹਾਰ ਦੇ ਕੰਵਲ ਰੂਪੀ ਪੈਰਾ ਨੂੰ ਆਪਦਾ ਜਹਾਜ਼ ਬਣਾ, ਤਾਂ ਜੋ ਤੈਨੂੰ ਸੰਦੇਹ ਤੇ ਦੁੱਖ ਨਾਂ ਵਾਪਰੇ।
ਕਰਿ = ਬਣਾ। ਬੋਹਿਥੁ = ਜਹਾਜ਼। ਕਰਤੇ ਚਰਣ ਕਮਲ = ਕਰਤਾਰ ਦੇ ਚਰਣ ਕਮਲਾਂ ਨੂੰ। ਸਹਸਾ = ਸਹਮ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।(ਹੇ ਮਨ!) ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ (ਇਸ ਦੀ ਬਰਕਤਿ ਨਾਲ) ਕੋਈ ਸਹਮ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।
 
नानक कारणु करते वसि है गुरमुखि बूझै कोइ ॥१॥
Nānak kāraṇ karṯe vas hai gurmukẖ būjẖai ko▫e. ||1||
O Nanak, creativity is under the control of the Creator; how rare are those who, as Gurmukh, realize this! ||1||
ਨਾਨਕ, ਰਚਨਾ ਰਚਣਹਾਰ ਦੇ ਅਖਤਿਆਰ ਵਿੱਚ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਹ ਅਨੁਭਵ ਕਰਦਾ ਹੈ।
xxx॥੧॥(ਪਰ ਨਾਮ-ਪ੍ਰਾਪਤੀ ਦਾ ਕਾਰਨ, ਭਾਵ, ਭਾਣਾ ਮੰਨਣ ਦਾ ਉੱਦਮ, ਮਨੁੱਖ ਦੇ ਆਪਣੇ ਵੱਸ ਵਿਚ ਨਹੀਂ), ਹੇ ਨਾਨਕ! ਕੋਈ ਗੁਰਮੁਖ ਜੀਊੜਾ ਇਹ ਭੇਦ ਸਮਝਦਾ ਹੈ ਕਿ ਇਹ ਕਾਰਣ ਸਿਰਜਨਹਾਰ ਦੇ ਵੱਸ ਵਿਚ ਹੈ ॥੧॥
 
तुधु बिनु अवरु न कोई करते मै धर ओट तुमारी जीउ ॥१॥
Ŧuḏẖ bin avar na ko▫ī karṯe mai ḏẖar ot ṯumārī jī▫o. ||1||
Without You, there is no other, O Creator. You are my Support and my Protection. ||1||
ਤੇਰੇ ਬਾਝੋਂ, ਹੋਰ ਕੋਈ ਨਹੀਂ, ਹੇ ਸਿਰਜਣਹਾਰ ਤੂੰ ਹੀ ਮੇਰਾ ਆਸਰਾ ਅਤੇ ਪਨਾਹ ਹੈਂ।
ਕਰਤੇ = ਹੇ ਕਰਤਾਰ! ਧਰ = ਆਸਰਾ। ਓਟ = ਸਹਾਰਾ ॥੧॥ਹੇ ਕਰਤਾਰ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਸਹਾਈ) ਨਹੀਂ (ਦਿੱਸਦਾ), ਮੈਨੂੰ ਤੇਰੀ ਹੀ ਓਟ ਹੈ ਤੇਰਾ ਹੀ ਆਸਰਾ ਹੈ ॥੧॥
 
अजब कम करते हरि केरे ॥
Ajab kamm karṯe har kere.
The actions of the Creator Lord are marvelous and wonderful.
ਅਸਚਰਜ ਹਨ ਵਾਹਿਗੁਰੂ ਸਿਰਜਣਹਾਰ ਦੇ ਕਰਤਬ।
ਕਰਤੇ ਕੇਰੇ = ਕਰਤੇ ਦੇ।ਉਸ ਹਰੀ ਕਰਤਾਰ ਦੇ ਕੌਤਕ ਅਚਰਜ ਹਨ।
 
तूं आपे दुखु सुखु देवहि करते गुरमुखि हरि देखावणिआ ॥२॥
Ŧūʼn āpe ḏukẖ sukẖ ḏevėh karṯe gurmukẖ har ḏekẖāvaṇi▫ā. ||2||
You Yourself bestow pain and pleasure, O Creator. The Lord reveals Himself to the Gurmukh. ||2||
ਤੂੰ ਆਪ ਹੀ, ਹੇ ਮੇਰੇ ਸਾਹਿਬ ਸਿਰਜਣਹਾਰ! ਕਲੇਸ਼ ਤੇ ਕੁਸ਼ਲਤਾ ਦਿੰਦਾ ਹੈਂ ਅਤੇ ਗੁਰੂ ਸਮਰਪਣਾ ਨੂੰ ਆਪਣਾ ਆਪ ਵਿਖਾਲਦਾ ਹੈਂ।
ਕਰਤੇ = ਹੇ ਕਰਤਾਰ! ॥੨॥ਹੇ ਕਰਤਾਰ! ਤੂੰ ਆਪ ਹੀ ਜੀਵਾਂ ਨੂੰ ਦੁਖ ਦੇਂਦਾ ਹੈਂ ਆਪ ਹੀ ਜੀਵਾਂ ਨੂੰ ਸੁਖ ਦੇਂਦਾ ਹੈਂ, ਹੇ ਹਰੀ! ਗੁਰੂ ਦੀ ਸਰਨ ਪੈਣ ਵਾਲੇ ਬੰਦੇ (ਹਰ ਥਾਂ) ਤੇਰਾ ਦਰਸਨ ਕਰਦੇ ਹਨ ॥੨॥
 
तूं आपे खेल करहि सभि करते किआ दूजा आखि वखाणीऐ ॥
Ŧūʼn āpe kẖel karahi sabẖ karṯe ki▫ā ḏūjā ākẖ vakẖāṇī▫ai.
You Yourself enact the entire play, O Creator. Why should we speak of any other?
ਤੂੰ ਖੁਦ ਹੀ ਸਮੂਹ, ਖੇਡ ਰਚਦਾ ਹੈ, ਹੇ ਸਿਰਜਨਹਾਰ! ਕਿਸੇ ਹੋਰ ਦੀ ਕਿਉਂ ਗੱਲ ਤੇ ਕਥਾ ਕਰੀਏ?
xxx(ਪਰ ਮੰਦਾ ਕਿਸ ਨੂੰ ਆਖੀਏ?) (ਹੇ ਪ੍ਰਭੂ!) ਸਾਰੇ ਕੌਤਕ ਤੂੰ ਆਪ ਹੀ ਕਰ ਰਿਹਾ ਹੈਂ। ਤੈਥੋਂ ਵੱਖਰਾ ਹੋਰ ਕੇਹੜਾ ਦੱਸੀਏ?
 
कारणु करते वसि है जिनि कल रखी धारि ॥२॥
Kāraṇ karṯe vas hai jin kal rakẖī ḏẖār. ||2||
The creation is subject to the Creator, who sustains it by His Almighty Power. ||2||
ਰਚਨਾ ਰਚਣਹਾਰ ਦੇ ਅਖਤਿਆਰ ਵਿੱਚ ਹੈ। ਜੋ ਆਪਣੀ ਸ਼ਕਤੀ ਦੁਆਰਾ ਇਸ ਨੂੰ ਆਸਰਾ ਦੇ ਰਿਹਾ ਹੈ।
ਕਲ = ਕਲਾ, ਸੱਤਿਆ। ❀ ਨੋਟ: ਲਫ਼ਜ਼ 'ਕੇ' ਦਾ ਅਰਥ "ਕੋਈ ਵਿਰਲਾ" ਕਰਨਾ ਗ਼ਲਤ ਹੈ, ਕਿਉਂਕਿ ਇਸ ਦੇ ਨਾਲ ਦੀ 'ਕ੍ਰਿਆ' "ਤਰਹਿ" ਬਹੁ-ਵਚਨ ਹੈ। 'ਜਪੁਜੀ' ਦੇ ਆਖ਼ੀਰ ਵਿਚ "ਕੇ ਨੇੜੇ ਕੇ ਦੂਰਿ" -ਇਥੇ ਲਫ਼ਜ਼ 'ਕੇ' ਦਾ ਅਰਥ ਹੈ 'ਕਈ' ॥੨॥ਜਿਸ ਕਰਤਾਰ ਦੇ ਵੱਸ ਜਗਤ ਦਾ ਬਨਾਣਾ ਹੈ ਅਤੇ ਜਿਸ ਨੇ (ਸਾਰੇ ਜਗਤ ਵਿਚ) ਆਪਣੀ ਸੱਤਿਆ ਟਿਕਾਈ ਹੋਈ ਹੈ ॥੨॥
 
जै घरि कीरति आखीऐ करते का होइ बीचारो ॥
Jai gẖar kīraṯ ākẖī▫ai karṯe kā ho▫e bīcẖāro.
In that house where the Praises of the Creator are chanted -
ਜਿਸ ਗ੍ਰਹਿ ਅੰਦਰ ਸਿਰਜਣਹਾਰ ਦਾ ਸਿਮਰਣ ਹੁੰਦਾ ਹੈ, ਅਤੇ ਉਸ ਦਾ ਜੱਸ ਉਚਾਰਣ ਕੀਤਾ ਜਾਂਦਾ ਹੈ।
ਜੈ ਘਰਿ = ਜਿਸ ਘਰ ਵਿਚ, ਜਿਸ ਸਤਸੰਗ-ਘਰ ਵਿਚ। ਕੀਰਤਿ = ਸੋਭਾ, ਸਿਫ਼ਤ-ਸਾਲਾਹ।ਜਿਸ (ਸਾਧ-ਸੰਗਤ-) ਘਰ ਵਿਚ (ਪਰਮਾਤਮਾ ਦੀ) ਸਿਫ਼ਤ-ਸਾਲਾਹ ਆਖੀਦੀ ਹੈ ਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ (ਹੇ ਜਿੰਦ-ਕੁੜੀਏ!)
 
मेरे करते एवै भावदा मनमुख भरमाणे ॥३॥
Mere karṯe evai bẖāvḏā manmukẖ bẖarmāṇe. ||3||
As it pleases my Creator Lord, the self-willed manmukhs wander around lost. ||3||
ਮੇਰੇ ਸਿਰਜਣਹਾਰ ਨੂੰ ਇਸੇ ਤਰੁਾਂ ਚੰਗਾ ਲਗਦਾ ਹੈ ਕਿ ਆਪ-ਹੁਦਰੇ ਭਟਕਦੇ ਫਿਰਨ।
ਏਵੈ = ਇਸੇ ਤਰ੍ਹਾਂ ॥੩॥ਮੇਰੇ ਕਰਤਾਰ ਨੂੰ ਇਹੀ ਚੰਗਾ ਲੱਗਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜਨਮ ਮਰਨ ਵਿਚ ਹੀ ਭਟਕਦੇ ਰਹਿਣ ॥੩॥
 
जगंनाथ जगदीसुर करते सभ वसगति है हरि केरी ॥
Jagannāth jagḏīsur karṯe sabẖ vasgaṯ hai har kerī.
O Lord of the World, Master of the Universe, everything is under Your control.
ਹੇ ਸ੍ਰਿਸ਼ਟੀ ਦੇ ਸੁਆਮੀ ਤੇ ਆਲਮ ਦੇ ਮਾਲਕ ਵਾਹਿਗੁਰੂ, ਹਰ ਕੋਈ ਤੇਰੇ ਵੱਸ ਵਿੱਚ ਹੈ।
ਜਗੰਨਾਥ = ਹੇ ਜਗਤ ਦੇ ਨਾਥ! ਜਗਦੀਸੁਰ = ਹੇ ਜਗਤ ਦੇ ਈਸ਼ਵਰ!ਹੇ ਜਗਤ ਦੇ ਨਾਥ! ਹੇ ਜਗਤ ਦੇ ਈਸ਼ਵਰ! ਹੇ ਕਰਤਾਰ! ਇਹ ਸਾਰੀ (ਜਗਤ-ਖੇਡ) ਤੇਰੇ ਵੱਸ ਵਿਚ ਹੈ।
 
एका संगति इकतु ग्रिहि बसते मिलि बात न करते भाई ॥
Ėkā sangaṯ ikaṯ garihi basṯe mil bāṯ na karṯe bẖā▫ī.
The one lives together with the other in the same house, but they do not talk to one another, O Siblings of Destiny.
ਆਤਮਾ ਅਤੇ ਪਰਮ-ਆਤਮਾ ਇਕੋ ਹੀ ਵੰਸ਼ ਨਾਲ ਸੰਬੰਧਤ ਹਨ ਅਤੇ ਇਕੱਠੇ ਇਕੋ ਹੀ ਘਰ ਵਿੱਚ ਰਹਿੰਦੇ ਹਨ, ਪ੍ਰੰਤੂ ਉਹ ਇਕ ਦੂਜੇ ਨਾਲ ਗੱਲ ਨਹੀਂ ਕਰਦੇ, ਹੈ ਵੀਰ!
ਇਕਤੁ ਗ੍ਰਿਹਿ = ਇਕੋ ਘਰ ਵਿਚ। ਭਾਈ = ਹੇ ਭਾਈ!(ਆਤਮਾ ਤੇ ਪਰਮਾਤਮਾ ਦੀ) ਇਕੋ ਹੀ ਸੰਗਤ ਹੈ, ਦੋਵੇਂ ਇਕੋ ਹੀ (ਹਿਰਦੇ-) ਘਰ ਵਿਚ ਵੱਸਦੇ ਹਨ, ਪਰ (ਆਪੋ ਵਿਚ) ਮਿਲ ਕੇ (ਕਦੇ) ਗੱਲ ਨਹੀਂ ਕਰਦੇ।
 
कोटि पतित उधारे खिन महि करते बार न लागै रे ॥
Kot paṯiṯ uḏẖāre kẖin mėh karṯe bār na lāgai re.
The Creator emancipates millions of sinners in an instant, without a moment's delay.
ਕ੍ਰੋੜਾਂ ਹੀ ਪਾਪੀਆਂ ਨੂੰ ਸਿਰਜਣਹਾਰ ਇੱਕ ਮੁਹਤ ਵਿੱਚ ਤਾਰ ਦਿੰਦਾ ਹੈ ਅਤੇ ਉਸ ਵਿੱਚ ਕੋਈ ਦੇਰੀ ਨਹੀਂ ਲਗਦੀ।
ਕੋਟਿ = ਕ੍ਰੋੜਾਂ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਉਧਾਰੇ = ਬਚਾ ਲੈਂਦਾ ਹੈ। ਕਰਤੇ = ਕਰਤਾਰ ਨੂੰ। ਬਾਰ = ਚਿਰ।(ਹੇ ਹਰਿ ਜਨੋ!) ਵਿਕਾਰਾਂ ਵਿਚ ਡਿੱਗੇ ਹੋਏ ਕ੍ਰੋੜਾਂ ਬੰਦਿਆਂ ਨੂੰ (ਜੇ ਚਾਹੇ ਤਾਂ) ਕਰਤਾਰ ਇਕ ਖਿਨ ਵਿਚ (ਵਿਕਾਰਾਂ ਤੋਂ) ਬਚਾ ਲੈਂਦਾ ਹੈ, (ਤੇ ਇਹ ਕੰਮ ਕਰਦਿਆਂ) ਕਰਤਾਰ ਨੂੰ ਰਤਾ ਚਿਰ ਨਹੀਂ ਲੱਗਦਾ।
 
देंदे तोटि नाही तिसु करते पूरि रहिओ रतनागरु रे ॥३॥
Ḏeʼnḏe ṯot nāhī ṯis karṯe pūr rahi▫o raṯnāgar re. ||3||
While giving so generously, the Creator does not diminish at all. The Source of jewels, He is All-pervading. ||3||
ਦੇਣ ਦੁਆਰਾ ਉਸ ਸਿਰਜਣਹਾਰ ਨੂੰ ਕੋਈ ਕਮੀ ਨਹੀਂ ਵਾਪਰਦੀ। ਹੀਰਿਆਂ ਦੀ ਕਾਨ ਵਾਹਿਗੁਰੂ ਸਰਬ-ਵਿਆਪਕ ਹੈ।
ਤੋਟਿ = ਘਾਟਿ, ਕਮੀ। ਰਤਨਾਗਰੁ = {ਰਤਨ-ਆਕਰੁ। ਆਕਰੁ = ਖਾਣ}। ਰਤਨਾਂ ਦੀ ਖਾਣ ॥੩॥(ਜੀਵਾਂ ਨੂੰ ਦਾਤਾਂ) ਦੇਂਦਿਆਂ ਉਸ ਕਰਤਾਰ ਦੇ ਖ਼ਜ਼ਾਨੇ ਵਿਚ ਕਮੀ ਨਹੀਂ ਹੁੰਦੀ, ਉਹ ਰਤਨਾਂ ਦੀ ਖਾਣ ਹੈ ਤੇ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ ॥੩॥