Sri Guru Granth Sahib Ji

Search ਕਰਨ in Gurmukhi

मंने का बहि करनि वीचारु ॥
Manne kā bahi karan vīcẖār.
can record the state of the faithful.
ਜਿਸ ਨਾਲ ਬੈਠ ਕੇ ਰੱਬ ਦੇ ਫਰਮਾਬਰਦਾਰ ਦੀ ਦਸ਼ਾ ਲਿਖੀ ਜਾਂ ਸੋਚੀ ਵਿਚਾਰੀ ਜਾਵੇ।
ਮੰਨੇ ਕਾ ਵੀਚਾਰੁ = ਸ਼ਰਧਾ ਧਾਰਨ ਵਾਲੇ ਦੀ ਵਡਿਆਈ ਦੀ ਵੀਚਾਰ। ਬਹਿ ਕਰਨਿ = ਬੈਠ ਕੇ ਕਰਦੇ ਹਨ।(ਭਾਵੇਂ ਕਿ ਮਨੁੱਖ) ਰਲ ਕੇ ਉਸ ਦਾ ਅੰਦਾਜ਼ਾ ਲਾਉਣ ਬਾਬਤ ਵੀਚਾਰ (ਜ਼ਰੂਰ) ਕਰਦੇ ਹਨ।
 
पोथी गीत कवित किछु कदे न करनि धरिआ ॥
Pothī gīṯ kaviṯ kicẖẖ kaḏe na karan ḏẖari▫ā.
who has never taken the time to listen to sacred books, hymns and poetry -
ਅਤੇ ਪਵਿੱਤਰ ਪੁਸਤਕਾਂ, ਭਜਨ ਤੇ ਕਵਿਤਾ ਵੱਲ ਉਸ ਨੇ ਕਦਾਚਿੱਤ ਆਪਣਾ ਕੰਨ ਹੀ ਨਾਂ ਕੀਤਾ ਹੋਵੇ।
ਕਰਨਿ = ਕੰਨ ਵਿਚ। ਕਰਨਿ ਧਰਿਆ = ਸੁਣਿਆ।ਜੇ ਉਸ ਨੇ ਕਦੇ ਭੀ ਕੋਈ ਧਰਮ ਪੁਸਤਕ ਕੋਈ ਧਰਮ ਗੀਤ ਕੋਈ ਧਾਰਮਿਕ ਕਵਿਤਾ ਸੁਣੀ ਨਾਹ ਹੋਵੇ,
 
तह कर दल करनि महाबली तिन आगलड़ै मै रहणु न जाइ ॥४॥
Ŧah kar ḏal karan mahābalī ṯin āglaṛai mai rahaṇ na jā▫e. ||4||
His messengers, with their awesome power, crush people between their hands; I cannot stand against them. ||4||
ਉਥੇ ਉਸ ਦੇ ਪਰਮ ਤਾਕਤਵਰ ਦੂਤ ਬੰਦਿਆਂ ਨੂੰ ਆਪਣੇ ਹਥਾਂ ਵਿੱਚ ਰਗੜ ਸੁਟਦੇ ਹਨ ਅਤੇ ਮੈਂ ਉਨ੍ਹਾਂ ਦੇ ਮੂਹਰੇ ਠਹਿਰ ਨਹੀਂ ਸਕਦਾ।
ਤਹ = ਉਥੇ, ਧਰਮਰਾਜ ਦੀ ਹਜ਼ੂਰੀ ਵਿਚ। ਕਰ = ਹੱਥਾਂ ਨਾਲ। ਦਲ ਕਰਨਿ = ਦਲਨ ਕਰਦੇ ਹਨ, ਦਲ ਦੇਂਦੇ ਹਨ ॥੪॥ਉਥੇ ਵੱਡੇ ਬਲਵਾਨਾਂ ਨੂੰ ਭੀ ਹੱਥਾਂ ਨਾਲ (ਜਮਦੂਤ) ਦਲ ਦੇਂਦੇ ਹਨ; ਮੈਥੋਂ ਉਹਨਾਂ ਦੇ ਅੱਗੇ ਕੋਈ ਹੀਲ-ਹੁਜਤਿ ਨਹੀਂ ਕੀਤੀ ਜਾ ਸਕੇਗੀ ॥੪॥
 
हउ वारी जीउ वारी आपि भगति करनि अवरा भगति करावणिआ ॥
Ha▫o vārī jī▫o vārī āp bẖagaṯ karan avrā bẖagaṯ karāvaṇi▫ā.
I am a sacrifice, my soul is a sacrifice, to those who themselves worship the Lord, and inspire others to worship Him as well.
ਮੈਂ ਕੁਰਬਾਨ ਹਾਂ ਅਤੇ ਮੇਰੀ ਆਤਮਾ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਖੁਦ ਸੁਆਮੀ ਦੀ ਚਾਕਰੀ ਕਮਾਉਂਦੇ ਹਨ ਅਤੇ ਹੋਰਨਾ ਨੂੰ ਮਾਲਕ ਦੇ ਸਿਮਰਨ ਅੰਦਰ ਜੋੜਦੇ ਹਨ।
ਕਰਨਿ = ਕਰਦੇ ਹਨ।ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜੇ ਆਪ ਪਰਮਾਤਮਾ ਦੀ ਭਗਤੀ ਕਰਦੇ ਹਨ ਤੇ ਹੋਰਨਾਂ ਪਾਸੋਂ ਭਗਤੀ ਕਰਾਂਦੇ ਹਨ।
 
बधे करनि सलाम खसम न भाणिआ ॥
Baḏẖe karan salām kẖasam na bẖāṇi▫ā.
Those who merely perform rituals of worship are not pleasing to their Lord and Master.
ਜੋ ਦਬਾ ਹੇਠ ਪ੍ਰਣਾਮ ਕਰਦੇ ਹਨ ਉਹ ਸਾਹਿਬ ਨੂੰ ਚੰਗੇ ਨਹੀਂ ਲਗਦੇ!
xxxਬੱਧੇ-ਰੁੱਧੇ ਹੀ (ਉਸ ਨੂੰ) ਸਲਾਮਾਂ ਕਰਦੇ ਹਨ, (ਇਸ ਤਰ੍ਹਾਂ) ਉਸ ਖਸਮ ਨੂੰ ਪਿਆਰੇ ਨਹੀਂ ਲੱਗ ਸਕਦੇ।
 
भगत करनि हरि चाकरी जिनी अनदिनु नामु धिआइआ ॥
Bẖagaṯ karan har cẖākrī jinī an▫ḏin nām ḏẖi▫ā▫i▫ā.
The devotees serve the Lord; night and day, they meditate on the Naam.
ਸ਼ਰਧਾਲੂ ਜੋ ਰੈਣ ਦਿਹੁੰ ਨਾਮ ਦਾ ਅਰਾਧਨ ਕਰਦੇ ਹਨ, ਵਾਹਿਗੁਰੂ ਦੀ ਨੌਕਰੀ ਬਜਾਉਂਦੇ ਹਨ।
ਅਨਦਿਨੁ = ਹਰ ਰੋਜ਼, ਹਰ ਵੇਲੇ।(ਉਸ ਦੀ ਆਪਣੀ ਰਜ਼ਾ ਵਿਚ) ਭਗਤ ਉਸ ਪ੍ਰਭੂ ਦੀ ਬੰਦਗੀ ਕਰ ਰਹੇ ਹਨ, ਉਹ ਹਰ ਵੇਲੇ ਨਾਮ ਸਿਮਰ ਰਹੇ ਹਨ।
 
करनि भगति दिनु राति न रहनी वारीआ ॥
Karan bẖagaṯ ḏin rāṯ na rahnī vārī▫ā.
She worships Him day and night; she cannot be restrained from doing so.
ਦਿਹੁੰ ਰੈਣ ਉਹ ਉਸ ਦੀ ਪ੍ਰੇਮ ਮਈ ਸੇਵਾ ਕਮਾਉਂਦੀ ਹੈ ਅਤੇ ਰੋਕਣ ਦੁਆਰਾ ਉਹ ਰੁਕਦੀ ਨਹੀਂ।
ਵਾਰੀਆ = ਵਰਜੀਆਂ।ਉਹ ਦਿਨ ਰਾਤ (ਪ੍ਰਭੂ-ਪਤੀ ਦੀ) ਭਗਤੀ ਕਰਦੀਆਂ ਹਨ, ਵਰਜੀਆਂ (ਭੀ ਭਗਤੀ ਤੋਂ) ਹਟਦੀਆਂ ਨਹੀਂ ਹਨ।
 
खतिअहु जमे खते करनि त खतिआ विचि पाहि ॥
Kẖaṯi▫ahu jamme kẖaṯe karan ṯa kẖaṯi▫ā vicẖ pāhi.
Born because of the karma of their past mistakes, they make more mistakes, and fall into mistakes.
ਪਾਪਾਂ ਤੋਂ ਪੈਦਾ ਹੋ ਤੇ ਪਾਪ ਕਮਾਉਣ ਦੁਆਰਾ ਬੰਦਾ ਹਮੇਸ਼ਾਂ ਪਾਪਾਂ ਵਿੱਚ ਪੈਦਾ ਹੈ।
ਖਤਿਅਹੁ = ਖ਼ਤਾ ਤੋਂ, ਪਾਪ ਤੋਂ। ਖਤੇ = ਪਾਪ। ਕਰਨਿ = {ਨੋਟ: ਪਦ-ਛੇਦ 'ਕਰ ਨਿਤ' ਗਲਤ ਹੈ, ਲਫ਼ਜ਼ 'ਕਰਨਿ' ਕ੍ਰਿਆ ਹੈ 'ਵਰਤਮਾਨ', ਅੰਨ ਪੁਰਖ, ਬਹੁ-ਵਚਨ} ਕਰਦੇ ਹਨ।ਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਇਥੇ ਭੀ) ਪਾਪ ਕਰਦੇ ਹਨ ਤੇ (ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ) ਪਾਪਾਂ ਵਿਚ ਹੀ ਪ੍ਰਵਿਰਤ ਹੁੰਦੇ ਹਨ।
 
जो तुम कहहु सोई मोहि करना ॥
Jo ṯum kahhu so▫ī mohi karnā.
Whatever You say, that is what I do.
ਜੋ ਕੁਝ ਤੂੰ ਆਖਦਾ ਹੈ, ਉਹੀ ਮੈਂ ਕਰਦਾ ਹਾਂ।
ਮੋਹਿ ਕਰਨਾ = ਮੈਨੂੰ ਕਰਨਾ ਪੈਂਦਾ ਹੈ। ਜਹ = ਜਿੱਥੇ।ਮੈਂ ਉਹੀ ਕਰਦਾ ਹਾਂ ਜੋ ਤੂੰ ਮੈਨੂੰ ਹੁਕਮ ਕਰਦਾ ਹੈਂ।
 
करन करावन करता सोई ॥१॥ रहाउ ॥
Karan karāvan karṯā so▫ī. ||1|| rahā▫o.
The Creator is the Doer, the Cause of causes. ||1||Pause||
(ਉਸ ਲਈ) ਉਹ ਸਿਰਜਣਹਾਰ ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਠਹਿਰਾਉ।
ਸੋਈ = ਉਹ (ਪਰਮਾਤਮਾ) ਹੀ ॥੧॥(ਉਸ ਨੂੰ ਹਰ ਥਾਂ) ਉਹੀ ਕਰਤਾਰ ਦਿੱਸਦਾ ਹੈ ਜੋ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਤੇ ਸਭ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ ॥੧॥ ਰਹਾਉ॥
 
करन करावन पूरन सचु सोइ ॥ रहाउ ॥
Karan karāvan pūran sacẖ so▫e. Rahā▫o.
That Perfect True Lord is the Doer, the Cause of causes. ||Pause||
ਉਹ ਮੁਕੰਮਲ ਸੱਚਾ ਮਾਲਕ, ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
ਸਚੁ = ਸਦਾ ਕਾਇਮ ਰਹਿਣ ਵਾਲਾ। ਸੋਇ = ਉਹ ਪਰਮਾਤਮਾ।ਉਸ ਨੂੰ ਨਿਸਚਾ ਬਣ ਜਾਂਦਾ ਹੈ ਕਿ ਉਹ ਸਰਬ-ਵਿਆਪਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜੀਵਾਂ ਪਾਸੋਂ ਸਭ ਕੁਝ ਕਰਾਣ ਵਾਲਾ ਹੈ ॥ ਰਹਾਉ॥
 
अब मनि बसिआ करनैहारा ॥
Ab man basi▫ā karnaihārā.
My mind now dwells in the Creator Lord.
ਹੁਣ ਮੇਰੀ ਆਤਮਾ ਸਿਰਜਣਹਾਰ ਅੰਦਰ ਵਸਦੀ ਹੈ।
ਅਬ = ਹੁਣ। ਮਨਿ = ਮਨ ਵਿਚ। ਕਰਨੈਹਾਰਾ = ਪੈਦਾ ਕਰਨ ਵਾਲਾ ਪ੍ਰਭੂ।ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ (ਮੇਰੇ) ਮਨ ਵਿਚ ਆ ਵੱਸਿਆ ਹੈ,
 
करन करावन सभ किछु तुम ही तुम समरथ नाही अन होरी ॥
Karan karāvan sabẖ kicẖẖ ṯum hī ṯum samrath nāhī an horī.
You are the Doer, the Cause of causes - You are everything. You are All-powerful; there is no other than You.
ਤੂੰ ਢੋ ਮੇਲ ਜੋੜਨਹਾਰ ਹੈ। ਸਾਰਾ ਕੁਝ ਤੂੰ ਹੀ ਹੈ, ਤੂੰ ਸਰਬ-ਸ਼ਕਤੀਵਾਨ ਹੈ। ਤੇਰੇ ਬਾਝੋਂ ਹੋਰ ਕੋਈ ਭੀ ਨਹੀਂ, ਹੇ ਸੁਆਮੀ!
ਸਮਰਥ = ਹਰੇਕ ਕਿਸਮ ਦੀ ਤਾਕਤ ਰੱਖਣ ਵਾਲਾ। ਅਨ = {अन्य} ਕੋਈ ਦੂਸਰਾ।ਹੇ ਮੇਰੇ ਪ੍ਰਭੂ! (ਸਭ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਸਭ ਕੁਝ ਕਰ ਰਿਹਾ ਹੈਂ, ਤੂੰ ਆਪ ਹੀ ਸਭ ਕੁਝ ਕਰਾ ਰਿਹਾ ਹੈਂ, ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਤੇਰੇ ਬਰਾਬਰ ਦਾ ਕੋਈ ਹੋਰ ਦੂਜਾ ਨਹੀਂ ਹੈ।
 
अवरु जि करन करावनो तिन महि भउ है जाम का ॥१॥ रहाउ ॥
Avar jė karan karāvano ṯin mėh bẖa▫o hai jām kā. ||1|| rahā▫o.
Whatever else you do or make happen, the fear of death still hangs over you. ||1||Pause||
ਹੋਰ ਜੋ ਕੁਛ ਭੀ ਕੀਤਾ ਅਤੇ ਕਰਾਇਆ ਜਾਂਦਾ ਹੈ, ਉਨ੍ਹਾਂ ਵਿੱਚ ਮੌਤ ਦੇ ਦੂਤ ਦਾ ਡਰ ਹੈ। ਠਹਿਰਾਉ।
ਅਵਰੁ = ਹੋਰ। ਜਿ = ਜੇਹੜਾ। ਕਰਨ ਕਰਾਵਨੋ = ਦੌੜ-ਭੱਜ, ਕੰਮ-ਕਾਜ। ਜਾਮ ਕਾ ਭਉ = ਜਮ ਦਾ ਡਰ, ਆਤਮਕ ਮੌਤ ਦਾ ਖ਼ਤਰਾ ॥੧॥(ਨਾਮ ਤੋਂ ਬਿਨਾ ਮਾਇਆ ਦੀ ਖ਼ਾਤਰ) ਹੋਰ ਜਿਤਨਾ ਭੀ ਉੱਦਮ-ਜਤਨ ਹੈ ਉਹਨਾਂ ਸਾਰੇ ਕੰਮਾਂ ਵਿਚ ਆਤਮਕ ਮੌਤ ਦਾ ਖ਼ਤਰਾ (ਬਣਦਾ ਜਾਂਦਾ ਹੈ) ॥੧॥ ਰਹਾਉ॥
 
करन करावन तुही एक ॥
Karan karāvan ṯuhī ek.
You alone are the Doer, the Cause of causes.
ਕੇਵਲ ਤੂੰ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
ਤੁਹੀ = ਹੇ ਪ੍ਰਭੂ! ਤੂੰ ਹੀ।ਹੇ ਪ੍ਰਭੂ! ਸਿਰਫ਼ ਤੂੰ ਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ, ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈਂ।
 
आपु छोडि सेवा करनि जीवत मुए रहंनि ॥२॥
Āp cẖẖod sevā karan jīvaṯ mu▫e rahann. ||2||
Subduing their selfishness and conceit, and performing selfless service, they remain dead while yet alive. ||2||
ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ ਉਹ ਸਾਈਂ ਦੀ ਚਾਕਰੀ ਕਮਾਉਂਦੇ ਹਨ ਤੇ ਜੀਉਂਦੇ ਜੀ ਮਰੇ ਰਹਿੰਦੇ ਹਨ।
ਆਪੁ = ਆਪਾ-ਭਾਵ। ਮੁਏ = ਵਿਕਾਰਾਂ ਵਲੋਂ ਅਛੋਹ ॥੨॥ਜੇਹੜੇ (ਗੁਰੂ ਦੇ ਹੁਕਮ ਅਨੁਸਾਰ) ਆਪਾ-ਭਾਵ (ਸੁਆਰਥ) ਛੱਡ ਕੇ ਸੇਵਾ-ਭਗਤੀ ਕਰਦੇ ਹਨ ਤੇ ਦੁਨੀਆ ਦਾ ਕਾਰ-ਵਿਹਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦੇ ਹਨ ॥੨॥
 
करन करावन सभु किछु एकै ॥
Karan karāvan sabẖ kicẖẖ ekai.
The One Lord is the Creator of all things, the Cause of causes.
ਉਹ ਅਦੁੱਤੀ ਸੁਆਮੀ ਸਾਰਾ ਕੁਛ ਕਰਦਾ ਅਤੇ ਕਰਾਉਂਦਾ ਹੈ।
ਏਕੈ = ਇਕ ਪਰਮਾਤਮਾ ਹੀ।(ਜੀਵ ਵਿਚਾਰੇ ਦੇ ਕੀਹ ਵੱਸ?) ਸਿਰਫ਼ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਸਭ ਕੁਝ ਕਰ ਰਿਹਾ ਹੈ,
 
आपहि कीआ कराइआ आपहि करनै जोगु ॥
Āpėh kī▫ā karā▫i▫ā āpėh karnai jog.
He Himself acts, and causes others to act; He Himself can do everything.
ਵਾਹਿਗੁਰੂ ਆਪੇ ਕਰਦਾ ਅਤੇ ਬੰਦਿਆਂ ਤੋਂ ਕਰਾਉਂਦਾ ਹੈ। ਉਹ ਆਪੇ ਹੀ ਹਰ ਸ਼ੈ ਕਰਨ ਦੇ ਸਮਰੱਥ ਹੈ।
ਆਪਹਿ = ਆਪ ਹੀ।ਸਾਰੀ ਜਗਤ-ਰਚਨਾ ਪ੍ਰਭੂ ਨੇ ਆਪ ਹੀ ਕੀਤੀ ਹੈ, ਆਪ ਹੀ ਕਰਨ ਦੀ ਸਮਰੱਥਾ ਵਾਲਾ ਹੈ।
 
जिउ जिउ हुकमु तिवै तिउ करना ॥
Ji▫o ji▫o hukam ṯivai ṯi▫o karnā.
People act according to the Hukam of the Lord's Command.
ਜਿਸ ਜਿਸ ਤਰ੍ਹਾਂ ਸਾਈਂ ਦੀ ਆਗਿਆ ਹੈ, ਉਸੇ ਤਰ੍ਹਾਂ ਹੀ ਬੰਦੇ ਕਰਦੇ ਹਨ।
xxx(ਪਰ ਜੀਵ ਦੇ ਕੀਹ ਵੱਸ?) ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਿਵੇਂ ਤਿਵੇਂ ਹੀ ਜੀਵ ਕਰਮ ਕਰਦੇ ਹਨ।
 
करनैहारु न भूलनहारा ॥
Karnaihār na bẖūlanhārā.
The Creator Lord does not make mistakes.
ਕਰਤਾਰ ਗਲਤੀ ਨਹੀਂ ਕਰਦਾ।
xxxਸਿਰਜਣਹਾਰ ਭੁੱਲਣ ਵਾਲਾ ਨਹੀਂ ਹੈ, (ਜੇਹੜਾ ਭੀ ਕੰਮ ਉਹ ਕਰਦਾ ਹੈ ਉਸ ਵਿਚ ਗ਼ਲਤੀ ਨਹੀਂ ਰਹਿ ਜਾਂਦੀ।)