Sri Guru Granth Sahib Ji

Search ਕਰਿਆ in Gurmukhi

सिरि सिरि रिजकु स्मबाहे ठाकुरु काहे मन भउ करिआ ॥२॥
Sir sir rijak sambāhe ṯẖākur kāhe man bẖa▫o kari▫ā. ||2||
For each and every person, our Lord and Master provides sustenance. Why are you so afraid, O mind? ||2||
ਹਰ ਜਣੇ ਨੂੰ ਸੁਆਮੀ ਅਹਾਰ ਪੁਚਾਉਂਦਾ ਹੈ, ਹੇ ਮੇਰੀ ਜਿੰਦੜੀਏ (ਤੂੰ) ਕਿਉਂ ਡਰਦੀ ਹੈ।
ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ ਸਿਰ ਉਤੇ, ਹਰੇਕ ਜੀਵ ਲਈ। ਸੰਬਾਹੇ = {संवाहय} ਅਪੜਾਂਦਾ ਹੈ। ਮਨ = ਹੇ ਮਨ!੨।ਹੇ ਮਨ! ਤੂੰ ਕਿਉਂ ਡਰਦਾ ਹੈਂ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ ॥੨॥
 
तिन कवणु खलावै कवणु चुगावै मन महि सिमरनु करिआ ॥३॥
Ŧin kavaṇ kẖalāvai kavaṇ cẖugāvai man mėh simran kari▫ā. ||3||
Who feeds them, and who teaches them to feed themselves? Have you ever thought of this in your mind? ||3||
ਉਨ੍ਹਾਂ ਨੂੰ ਕੌਣ ਖੁਲਾਉਂਦਾ ਹੈ, ਅਤੇ ਕੌਣ ਚੁਗਾਉਂਦਾ ਹੈ? (ਕੀ ਤੂੰ ਆਪਣੇ) ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ?
ਚੁਗਾਵੈ = ਚੋਗਾ ਦੇਂਦਾ ਹੈ। ਮਨਿ ਮਹਿ = (ਉਹ ਕੂੰਜ ਆਪਣੇ) ਮਨ ਵਿਚ। ਸਿਮਰਨੁ = (ਉਹਨਾਂ ਬੱਚਿਆਂ ਦਾ) ਧਿਆਨ। ਖਲਾਵੈ = ਖੁਆਲਦਾ ਹੈ। ਕਵਣੁ ਖਲਾਵੈ = ਕੌਣ ਖੁਆਲਦਾ ਹੈ? ਕੋਈ ਭੀ ਕੁਝ ਖੁਆਲਦਾ ਨਹੀਂ।੩। "ਜੈਸੀ ਗਗਨਿ ਫਿਰੰਤੀ ਊਡਤੀ, ਕਪਰੇ ਬਾਗੇ ਵਾਲੀ। ਉਹ ਰਾਖੈ ਚੀਤੁ ਪੀਛੈ ਬਿਚਿ ਬਚਰੇ, ਨਿਤ ਹਿਰਦੈ ਸਾਰਿ ਸਮਾਲੀ।੧।੭।੧੩।੫੧। (ਗਉੜੀ ਬੈਰਾਗਣਿ ਮ: ੪)।ਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿਚ ਧਰਦੀ ਰਹਿੰਦੀ ਹੈ (ਤੇ, ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ) ॥੩॥
 
करणहारि खिन भीतरि करिआ ॥
Karanhār kẖin bẖīṯar kari▫ā.
The Doer of all did this in an instant.
ਕਰਨ ਵਾਲੇ ਨੇ ਇਕ ਮੁਹਤ ਵਿੱਚ ਇਹ ਸਾਰਾ ਕੁਛ ਕਰ ਦਿਤਾ।
ਕਰਣਹਾਰਿ = ਕਰਨਹਾਰ ਨੇ।ਕਰਨਹਾਰ ਨੇ ਇਕ ਪਲ ਵਿਚ ਹੀ ਇਸ ਤਰ੍ਹਾਂ ਕਰ ਦਿੱਤਾ। (ਤਿਵੇਂ ਉਸ ਦਾ ਭੇਜਿਆ ਗੁਰੂ ਨਾਮ ਦੀ ਵਰਖਾ ਕਰਦਾ ਹੈ, ਗੁਰੂ-ਦਰ ਤੇ ਆਏ ਬੰਦਿਆਂ ਦੇ ਹਿਰਦੇ ਨਾਮ-ਜਲ ਨਾਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ)।
 
जोगी गोरखु गोरखु करिआ ॥
Jogī gorakẖ gorakẖ kari▫ā.
the Yogi cries out, "Gorakh, Gorakh".
ਜੋਗੀ ਆਪਣੇ ਗੁਰੂ ਦਾ ਨਾਮ "ਗੋਰਖ ਗੋਰਖ" ਪੁਕਾਰਦਾ ਹੈ, ਪਰ
ਗੋਰਖੁ = ਜੋਗੀ ਮਤ ਦਾ ਗੁਰੂ।ਜੋਗੀ (ਆਪਣੇ ਗੁਰੂ) ਗੋਰਖ (ਦੇ ਨਾਮ ਦਾ ਜਾਪ) ਕਰਦਾ ਹੈ (ਤੇ ਉਸ ਦੀਆਂ ਦੱਸੀਆਂ ਸਮਾਧੀਆਂ ਆਦਿਕ ਨੂੰ ਆਤਮਕ ਜੀਵਨ ਦੀ ਟੇਕ ਬਣਾਈ ਬੈਠਾ ਹੈ),
 
कई जनम सैल गिरि करिआ ॥
Ka▫ī janam sail gir kari▫ā.
In so many incarnations, you were rocks and mountains;
ਕਈ ਜਨਮਾ ਅੰਦਰ ਤੂੰ ਚਿਟਾਨਾ ਅਤੇ ਪਹਾੜਾਂ ਵਿੱਚ ਪੈਦਾ ਕੀਤਾ ਗਿਆ ਸੈਂ।
ਸੈਲ = ਪੱਥਰ। ਗਿਰਿ = ਪਹਾੜ।ਕਈ ਜਨਮਾਂ ਵਿਚ ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ,
 
एकु बगीचा पेड घन करिआ ॥
Ėk bagīcẖā ped gẖan kari▫ā.
There is a garden, in which so many plants have grown.
ਇਕ ਬਾਗ ਹੈ, ਜਿਸ ਵਿੱਚ ਬਹੁਤੇ ਪੌਦੇ ਲੱਗੇ ਹੋਏ ਹਨ।
ਬਗੀਚਾ = ਬਾਗ਼, ਸੰਸਾਰ-ਬਗੀਚਾ। ਪੇਡ = ਰੁੱਖ, ਬੂਟੇ, ਜੀਵ। ਘਨ = ਬਹੁਤ, ਅਨੇਕਾਂ। ਕਰਿਆ = ਪੈਦਾ ਕੀਤੇ ਹਨ।ਹੇ ਭਾਈ! ਇਹ ਜਗਤ ਇਕ ਬਗ਼ੀਚਾ ਹੈ ਜਿਸ ਵਿਚ (ਸਿਰਜਣਹਾਰ-ਮਾਲੀ ਨੇ) ਬੇਅੰਤ ਬੂਟੇ ਲਾਏ ਹੋਏ ਹਨ।
 
जेंह कारजि रहै ओल्हा सोइ कामु न करिआ ॥३॥
Jeʼnh kāraj rahai olĥā so▫e kām na kari▫ā. ||3||
Those deeds which would have covered him - those deeds, he has not done. ||3||
ਕੰਮ, ਜਿਸ ਨਾਲ ਉਸ ਦੇ ਪਾਪ ਢੱਕੇ ਜਾਣੇ ਸਨ, ਉਹ ਕੰਮ ਉਸ ਨੇ ਨਹੀਂ ਕੀਤਾ।
ਜੇਂਹ ਕਾਰਜਿ = ਜਿਸ ਕੰਮ (ਦੇ ਕਰਨ) ਨਾਲ। ਓਲ੍ਹ੍ਹਾ = ਇੱਜ਼ਤ ॥੩॥ਜਿਸ ਕੰਮ ਦੇ ਕਰਨ ਨਾਲ ਪਰਮਾਤਮਾ ਦੇ ਦਰ ਤੇ ਇੱਜ਼ਤ ਬਣੇ ਉਹ ਕੰਮ ਇਹ ਕਦੇ ਭੀ ਨਹੀਂ ਕਰਦਾ ॥੩॥
 
सिरि सिरि रिजकु स्मबाहे ठाकुरु काहे मन भउ करिआ ॥२॥
Sir sir rijak sambāhe ṯẖākur kāhe man bẖa▫o kari▫ā. ||2||
For each and every individual, the Lord and Master provides sustenance; why do you fear, O my mind? ||2||
ਹਰ ਇਕਸ ਇਨਸਾਨ ਨੂੰ ਸੁਆਮੀ ਅਹਾਰ ਪੁਚਾਉਂਦਾ ਹੈ। ਤੂੰ ਕਿਉਂ ਡਰਦੀ ਹੈਂ, ਹੇ ਮੇਰੀ ਜਿੰਦੜੀਏ!
ਸਿਰਿ ਸਿਰਿ = ਹਰੇਕ ਦੇ ਸਿਰ ਉਤੇ। ਸੰਭਾਹੇ = {संत्रहाय} ਅਪੜਾਂਦਾ ਹੈ। ਮਨ = ਹੇ ਮਨ! ॥੨॥ਪਰਮਾਤਮਾ ਆਪ ਹਰੇਕ ਜੀਵ ਵਾਸਤੇ ਰਿਜ਼ਕ ਅਪੜਾਂਦਾ ਹੈ। ਹੇ ਮਨ! ਤੂੰ (ਰਿਜ਼ਕ ਵਾਸਤੇ) ਕਿਉਂ ਸਹਮ ਕਰਦਾ ਹੈਂ? ॥੨॥
 
उन कवनु खलावै कवनु चुगावै मन महि सिमरनु करिआ ॥३॥
Un kavan kẖalāvai kavan cẖugāvai man mėh simran kari▫ā. ||3||
Who feeds them, and who teaches them to feed themselves? Have you ever thought of this in your mind? ||3||
ਉਨ੍ਹਾਂ ਨੂੰ ਕੌਣ ਖੁਆਲਦਾ ਹੈ ਅਤੇ ਕੌਣ ਚੋਗਾ ਦਿੰਦਾ ਹੈ? ਕੀ ਤੂੰ ਆਪਣੇ ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ?
ਉਨ = ਉਹਨਾਂ ਨੂੰ। ਸਿਮਰਨੁ = ਯਾਦ, ਚੇਤਾ ॥੩॥(ਦੱਸ,) ਉਹਨਾਂ ਬੱਚਿਆਂ ਨੂੰ ਕੌਣ (ਚੋਗਾ) ਖਵਾਂਦਾ ਹੈ? ਕੌਣ ਚੋਗਾ ਚੁਗਾਂਦਾ ਹੈ? (ਕੂੰਜ) ਆਪਣੇ ਮਨ ਵਿਚ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੈ (ਪਰਮਾਤਮਾ ਦੀ ਕੁਦਰਤਿ! ਇਸ ਯਾਦ ਨਾਲ ਹੀ ਉਹ ਬੱਚੇ ਪਲਦੇ ਰਹਿੰਦੇ ਹਨ) ॥੩॥
 
जिह गुर मानि प्रभू लिव लाई तिह महा अनंद रसु करिआ ॥
Jih gur mān parabẖū liv lā▫ī ṯih mahā anand ras kari▫ā.
One who has faith in the Guru, and who is lovingly attached to God, enjoys the delights of supreme ecstasy.
ਜੋ ਗੁਰਾਂ ਉਤੇ ਭਰੋਸਾ ਧਾਰ ਕੇ, ਸਾਈਂ ਨਾਲ ਸਨੇਹ ਲਾਉਂਦੇ ਹਨ, ਉਹ ਪਰਮ ਪ੍ਰਸੰਨਤਾ ਦੇ ਸੁਆਦ ਨੂੰ ਮਾਣਦਾ ਹੈ।
ਗੁਰ ਮਾਨਿ = ਗੁਰੂ ਦਾ ਹੁਕਮ ਮੰਨ ਕੇ। ਲਿਵ ਲਾਈ = ਸੁਰਤ ਜੋੜੀ।ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਆਗਿਆ ਮੰਨ ਕੇ ਪਰਮਾਤਮਾ ਵਿਚ ਸੁਰਤ ਜੋੜ ਲਈ, ਉਹਨਾਂ ਨੇ ਬੜਾ ਆਨੰਦ ਬੜਾ ਰਸ ਮਾਣਿਆ।
 
राज लीला राजन की रचना करिआ हुकमु अफारा ॥
Rāj līlā rājan kī racẖnā kari▫ā hukam afārā.
He may enjoy princely pleasures, and regal pomp and ceremony, and issue unchallenged commands.
ਉਹ ਸ਼ਾਹਾਨਾ ਚੋਜ ਕਰੇ, ਰਾਜਿਆਂ ਵਾਲੇ ਅਡੰਬਰਾਂ ਰਚੇ ਤੇ ਨਾਂ ਬਦਲਣ ਵਾਲੇ ਹਉਮੈ-ਭਰਪੂਰ ਫੁਰਮਾਨ ਜਾਰੀ ਕਰੇ।
ਲੀਲਾ = ਰੰਗ-ਤਮਾਸ਼ੇ। ਰਚਨਾ = ਠਾਠ-ਬਾਠ। ਅਫਾਰਾ = ਜਿਸ ਨੂੰ ਕੋਈ ਮੋੜ ਨਾਹ ਸਕੇ।ਹੇ ਭਾਈ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ।
 
जलु मेटिआ ऊभा करिआ ॥
Jal meti▫ā ūbẖā kari▫ā.
I have spilled out the water, and set it upright.
ਮੈਂ ਪਾਣੀ ਡੋਲ੍ਹ ਦਿੱਤਾ ਹੈ ਅਤੇ ਇਸ ਨੂੰ ਸਿੱਧ ਕਰ ਦਿੱਤਾ ਹੈ।
ਮੇਟਿਆ = ਡੋਲ੍ਹ ਦਿੱਤਾ ਹੈ। ਊਭਾ = ਉੱਚਾ, ਸਿੱਧਾ।(ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ।
 
करि किरपा प्रभि अपना करिआ ॥१॥
Kar kirpā parabẖ apnā kari▫ā. ||1||
Granting His Mercy, God makes them His own. ||1||
ਤੇ ਆਪਣੀ ਮਿਹਰ ਧਾਰ ਕੇ ਉਸ ਨੂੰ ਆਪਣਾ ਨਿਜ ਦਾ ਬਣਾ ਲੈਂਦਾ ਹੈ।
ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਕਰਿਆ = ਬਣਾ ਲਿਆ ॥੧॥ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ ॥੧॥
 
सरब सुखा तिस ही बणि आए जो प्रभि अपना करिआ ॥
Sarab sukẖā ṯis hī baṇ ā▫e jo parabẖ apnā kari▫ā.
All pleasures are obtained, by that one whom God makes His Own.
ਜਿਸ ਨੂੰ ਸੁਆਮੀ ਆਪਣਾ ਨਿਜ ਦਾ ਬਣਾ ਲੈਂਦਾ ਹੈ, ਉਸ ਨੂੰ ਸਾਰੀਆਂ ਖੁਸ਼ੀਆਂ ਪਰਾਪਤ ਹੋ ਜਾਂਦੀਆਂ ਹਨ।
ਤਿਸ ਹੀ = {ਕ੍ਰਿਆ-ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਪ੍ਰਭਿ = ਪ੍ਰਭੂ ਨੇ।ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਪਿਆਰਾ) ਬਣਾ ਲਿਆ, ਸਾਰੇ ਸੁਖ ਉਸ ਦੇ ਅੰਦਰ ਆ ਇਕੱਠੇ ਹੋਏ।
 
किनही भवनु सभ धरती करिआ ॥
Kinhī bẖavan sabẖ ḏẖarṯī kari▫ā.
Some have wandered all across the earth.
ਕਿਸੇ ਜਣੇ ਨੇ ਸਾਰੀ ਜਮੀਨ ਦਾ ਰਟਨ ਕੀਤਾ ਹੈ।
ਭਵਨੁ = ਰਟਨ।ਕਿਸੇ ਨੇ ਸਾਰੀ ਧਰਤੀ ਉਤੇ ਰਟਨ ਕਰਨ ਦਾ ਆਹਰ ਫੜਿਆ ਹੋਇਆ ਹੈ।
 
माटी का ले देहुरा करिआ ॥
Mātī kā le ḏehurā kari▫ā.
From clay, He fashioned your body.
ਜਿਸ ਨੇ ਮਿੱਟੀ ਨੂੰ ਲੈ ਕੇ ਤੇਰਾ ਸਰੀਰ ਬਣਾਇਆ ਹੈ।
ਲੇ = ਲੈ ਕੇ। ਦੇਹੁਰਾ = ਦੇਹ, ਸਰੀਰ।ਤੇਰਾ ਇਹ ਮਿੱਟੀ ਦਾ ਪੁਤਲਾ ਘੜ ਦਿੱਤਾ;
 
अपवित्र पवित्रु जिनि तू करिआ ॥
Apviṯar paviṯar jin ṯū kari▫ā.
He transformed you from impure to pure;
ਜਿਸ ਨੇ ਤੈਨੂੰ ਪਲੀਤ ਤੋਂ ਪਾਵਨ ਕੀਤਾ ਹੈ,
ਅਪਵਿਤ੍ਰ = ਗੰਦੇ ਥਾਂ ਤੋਂ। ਤੂ = ਤੈਨੂੰ।(ਉਸ ਪਰਮਾਤਮਾ ਨੂੰ ਸਿਮਰਿਆ ਕਰ) ਜਿਸ ਨੇ ਗੰਦ ਤੋਂ ਤੈਨੂੰ ਪਵਿੱਤਰ ਬਣਾ ਦਿੱਤਾ,
 
पवन सूतु सभु नीका करिआ सतिगुरि सबदु वीचारे ॥
Pavan sūṯ sabẖ nīkā kari▫ā saṯgur sabaḏ vīcẖāre.
The thread of my breath has been made totally sublime and pure; I contemplate the Shabad, the Word of the True Guru.
ਮੇਰੇ ਸੁਆਸਾਂ ਦਾ ਸਾਰਾ ਧਾਗਾ ਸੱਚੇ ਗੁਰਦੇਵ ਜੀ ਨੇ ਸ਼੍ਰੇਸਟ ਬਣਾ ਦਿੱਤਾ ਹੈ ਅਤੇ ਮੈਂ ਹੁਣ ਨਾਮ ਦਾ ਆਰਾਧਨ ਕਰਦਾ ਹਾਂ।
ਪਵਨ = ਸੁਆਸ। ਪਵਨ ਸੂਤੁ = ਸੁਆਸਾਂ ਦਾ ਧਾਗਾ, ਸੁਆਸਾਂ ਦੀ ਡੋਰ, ਸਾਰੇ ਸੁਆਸ। ਨੀਕਾ = ਸੋਹਣਾ, ਚੰਗਾ। ਸਤਿਗੁਰਿ = ਗੁਰੂ ਵਿਚ (ਜੁੜ ਕੇ)। ਵੀਚਾਰੇ = ਵੀਚਾਰਿ, ਵੀਚਾਰ ਕੇ, ਸੁਰਤ ਵਿਚ ਟਿਕਾ ਕੇ।ਹੇ ਸਖੀ! ਜਿਸ ਮਨੁੱਖ ਨੇ ਗੁਰੂ (ਦੇ ਚਰਨਾਂ) ਵਿਚ (ਜੁੜ ਕੇ) ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਕੇ (ਨਾਮ ਸਿਮਰਨ ਦੀ ਬਰਕਤਿ ਨਾਲ) ਆਪਣੇ ਸੁਆਸਾਂ ਦੀ ਲੜੀ ਨੂੰ ਸੋਹਣਾ ਬਣਾ ਲਿਆ।
 
प्रहिलादु जनु हरनाखि पकरिआ हरि राखि लीओ तराइआ ॥२॥
Par▫hilāḏ jan harnākẖ pakri▫ā har rākẖ lī▫o ṯarā▫i▫ā. ||2||
Prahlaad, Your humble servant, was caught by Harnaakhash; but You saved Him and carried him across, Lord. ||2||
ਪ੍ਰਹਿਲਾਦ, ਤੇਰਾ ਗੋਲਾ, ਹਰਣਾਖਸ਼ ਨੇ ਪਕੜ ਲਿਆ ਸੀ। ਤੂੰ ਉਸ ਦੀ ਰੱਖਿਆ ਅਤੇ ਕਲਿਆਣ ਕੀਤੀ, ਹੇ ਵਾਹਿਗੁਰੂ!
ਜਨੁ = (ਤੇਰਾ) ਸੇਵਕ। ਹਰਨਾਖਿ = ਹਰਨਾਖਸ਼ ਨੇ। ਹਰਿ = ਹੇ ਹਰੀ! ॥੨॥ਤੇਰੇ ਸੇਵਕ ਪ੍ਰਹਿਲਾਦ ਨੂੰ ਹਰਨਾਖਸ਼ ਨੇ ਫੜ ਲਿਆ, ਹੇ ਹਰੀ! ਤੂੰ ਉਸ ਦੀ ਰੱਖਿਆ ਕੀਤੀ, ਤੂੰ ਉਸ ਨੂੰ ਸੰਕਟ ਤੋਂ ਬਚਾਇਆ ॥੨॥
 
कवन मूल ते मानुखु करिआ इहु परतापु तुहारा ॥१॥ रहाउ ॥
Kavan mūl ṯe mānukẖ kari▫ā ih parṯāp ṯuhārā. ||1|| rahā▫o.
From what source did you create humans? This is Your Glorious Grandeur. ||1||Pause||
ਕਿਹੋ ਜਿਹੇ ਮੁੱਢ ਤੋਂ ਤੂੰ ਮੈਨੂੰ ਇਨਸਾਨ ਬਣਾਇਆ ਹੈ। ਇਹ ਹੈ ਤੇਰੀ ਪ੍ਰਭਤਾ। ਠਹਿਰਾਉ।
ਤੇ = ਤੋਂ। ਮੂਲ = ਮੁੱਢ। ਕਰਿਆ = ਬਣਾਇਆ। ਤੁਹਾਰਾ = ਤੁਹਾਡਾ ॥੧॥ ਰਹਾਉ ॥ਕਿਸ ਮੁੱਢ ਤੋਂ (ਇਕ ਬੂੰਦ ਤੋਂ) ਤੂੰ ਮੈਨੂੰ ਮਨੁੱਖ ਬਣਾ ਦਿੱਤਾ, ਇਹ ਤੇਰਾ ਹੀ ਪਰਤਾਪ ਹੈ ॥੧॥ ਰਹਾਉ ॥