Sri Guru Granth Sahib Ji

Search ਕਵਣੁ in Gurmukhi

तिस ते भारु तलै कवणु जोरु ॥
Ŧis ṯe bẖār ṯalai kavaṇ jor.
What power holds them, and supports their weight?
ਉਹ ਕਿਹੜੀ ਤਾਕਤ ਹੈ, ਜੋ ਉਨ੍ਹਾਂ ਦੇ ਬੋਝ ਨੂੰ ਹੇਠੋਂ ਚੁੱਕੀ ਹੋਈ ਹੈ?
ਤਿਸ ਤੇ = ਉਸ ਬਲਦ ਤੋਂ। ਤਲੈ = ਉਸ ਬਲਦ ਦੇ ਹੇਠਾਂ। ਕਵਣੁ ਜੋਰੁ = ਕਿਹੜਾ ਸਹਾਰਾ।(ਇਸੇ ਤਰ੍ਹਾਂ ਅਖ਼ੀਰਲੇ) ਬਲਦ ਤੋਂ ਭਾਰ (ਸਹਾਰਨ ਲਈ ਉਸ ਦੇ) ਹੇਠ ਕਿਹੜਾ ਆਸਰਾ ਹੋਵੇਗਾ?
 
कवणु सु वेला वखतु कवणु कवण थिति कवणु वारु ॥
Kavaṇ so velā vakẖaṯ kavaṇ kavaṇ thiṯ kavaṇ vār.
What was that time, and what was that moment? What was that day, and what was that date?
ਉਹ ਕਿਹੜਾ ਸਮਾਂ, ਕਿਹੜਾ ਮੁਹਤ, ਕਿਹੜੀ ਤਿੱਥ, ਕਿਹੜਾ ਦਿਨ,
ਵੇਲਾ = ਸਮਾ। ਵਖਤੁ = ਸਮਾ, ਵਕਤ। ਥਿਤਿ ਵਾਰੁ = ਚੰਦ੍ਰਮਾ ਦੀ ਚਾਲ ਤੋਂ ਥਿਤਾਂ ਗਿਣੀਆਂ ਜਾਂਦੀਆਂ ਹਨ, ਜਿਵੇਂ:ਏਕਮ, ਦੂਜ, ਤੀਜ ਆਦਿਕ ਅਤੇ ਸੂਰਜ ਤੋਂ ਦਿਨ ਰਾਤ ਤੇ ਵਾਰ, ਸੋਮ, ਮੰਗਲ ਆਦਿਕ।ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ,
 
कवणि सि रुती माहु कवणु जितु होआ आकारु ॥
Kavaṇ sė ruṯī māhu kavaṇ jiṯ ho▫ā ākār.
What was that season, and what was that month, when the Universe was created?
ਅਤੇ ਉਹ ਕਿਹੜਾ ਮੌਸਮ ਅਤੇ ਕਿਹੜਾ ਮਹੀਨਾ ਸੀ, ਜਦ ਸੰਨਸਾਰ (ਰਚਨਾ) ਦਾ ਪਸਾਰਾ ਹੋਇਆ?
ਕਵਣਿ ਸਿ ਰੁਤੀ = ਕਿਹੜੀਆਂ ਉਹ ਰੁਤਾਂ ਸਨ। ਮਾਹੁ = ਮਹੀਨਾ। ਕਵਣੁ = ਕਿਹੜਾ। ਜਿਤੁ = ਜਿਸ ਵਿਚ, ਜਿਸ ਵੇਲੇ। ਹੋਆ = ਹੋਂਦ ਵਿਚ ਆਇਆ, ਪੈਦਾ ਹੋਇਆ, ਬਣਿਆ। ਆਕਾਰੁ = ਇਹ ਦਿੱਸਣ ਵਾਲਾ ਸੰਸਾਰ।ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?
 
तिन कवणु खलावै कवणु चुगावै मन महि सिमरनु करिआ ॥३॥
Ŧin kavaṇ kẖalāvai kavaṇ cẖugāvai man mėh simran kari▫ā. ||3||
Who feeds them, and who teaches them to feed themselves? Have you ever thought of this in your mind? ||3||
ਉਨ੍ਹਾਂ ਨੂੰ ਕੌਣ ਖੁਲਾਉਂਦਾ ਹੈ, ਅਤੇ ਕੌਣ ਚੁਗਾਉਂਦਾ ਹੈ? (ਕੀ ਤੂੰ ਆਪਣੇ) ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ?
ਚੁਗਾਵੈ = ਚੋਗਾ ਦੇਂਦਾ ਹੈ। ਮਨਿ ਮਹਿ = (ਉਹ ਕੂੰਜ ਆਪਣੇ) ਮਨ ਵਿਚ। ਸਿਮਰਨੁ = (ਉਹਨਾਂ ਬੱਚਿਆਂ ਦਾ) ਧਿਆਨ। ਖਲਾਵੈ = ਖੁਆਲਦਾ ਹੈ। ਕਵਣੁ ਖਲਾਵੈ = ਕੌਣ ਖੁਆਲਦਾ ਹੈ? ਕੋਈ ਭੀ ਕੁਝ ਖੁਆਲਦਾ ਨਹੀਂ।੩। "ਜੈਸੀ ਗਗਨਿ ਫਿਰੰਤੀ ਊਡਤੀ, ਕਪਰੇ ਬਾਗੇ ਵਾਲੀ। ਉਹ ਰਾਖੈ ਚੀਤੁ ਪੀਛੈ ਬਿਚਿ ਬਚਰੇ, ਨਿਤ ਹਿਰਦੈ ਸਾਰਿ ਸਮਾਲੀ।੧।੭।੧੩।੫੧। (ਗਉੜੀ ਬੈਰਾਗਣਿ ਮ: ੪)।ਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿਚ ਧਰਦੀ ਰਹਿੰਦੀ ਹੈ (ਤੇ, ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ) ॥੩॥
 
तेरे दानै कीमति ना पवै तिसु दाते कवणु सुमारु ॥२॥
Ŧere ḏānai kīmaṯ nā pavai ṯis ḏāṯe kavaṇ sumār. ||2||
Your Gifts cannot be appraised; how can anyone compare to the Giver? ||2||
ਤੈਡੀਆਂ ਦਾਤਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਤਾਂ ਤੇਰਾ ਜਾਂ (ਉਸ ਦਾਤੇ ਦਾ)। ਅੰਦਾਜ਼ਾ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
ਤੇਰੇ = ਤੇਰੇ ਪਾਸੋਂ (ਹੇ ਜਿੰਦੇ!)। ਦਾਨੈ ਕੀਮਤਿ = ਦਾਨ ਦਾ ਮੁੱਲ, ਬਖਸ਼ਸ਼ਾਂ ਦਾ ਮੁੱਲ। ਸੁਮਾਰੁ = ਅੰਦਾਜ਼ਾ, ਅੰਤ।੨।(ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਭੀ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ)? (ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ) ॥੨॥
 
तेरे दानै कीमति ना पवै तिसु दाते कवणु सुमारु ॥२॥
Ŧere ḏānai kīmaṯ nā pavai ṯis ḏāṯe kavaṇ sumār. ||2||
Your gifts cannot be appraised; how can anyone compare to the Giver? ||2||
ਤੇਰੀਆਂ ਦਾਤਾਂ ਦਾ ਮੂਲ ਨਹੀਂ ਪਾਇਆ ਜਾ ਸਕਦਾ ਤਾਂ ਫਿਰ ਤੇਰਾ (ਉਸ ਦਾਤੇ ਦਾ) ਅੰਦਾਜ਼ਾ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
ਤੇਰੇ = ਤੇਰੇ ਪਾਸੋਂ (ਹੇ ਜਿੰਦੇ!)। ਦਾਨੈ ਕੀਮਤਿ = ਦਾਨ ਦਾ ਮੁੱਲ, ਬਖ਼ਸ਼ਸ਼ਾਂ ਦਾ ਮੁੱਲ। ਸੁਮਾਰੁ = ਅੰਦਾਜ਼ਾ, ਅੰਤ ॥੨॥(ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ)? (ਭਾਵ, ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ) ॥੨॥
 
पिरि छोडिअड़ी जीउ कवणु मिलावै ॥
Pir cẖẖodi▫aṛī jī▫o kavaṇ milāvai.
She is separated from her Husband Lord - who can unite her with Him?
ਖਸਮ ਦੀ ਛਡੀ ਹੋਈ ਨੂੰ ਉਸ ਦੇ ਸੁਆਮੀ ਨਾਲ ਕੌਣ ਜੋੜ ਸਕਦਾ ਹੈ?
ਪਿਰਿ = ਪਿਰ ਨੇ, ਪਤੀ ਨੇ।ਹੇ ਸਹੇਲੀਏ! ਜਿਸ ਨੂੰ ਪਤੀ ਨੇ ਵਿਸਾਰ ਦਿੱਤਾ, ਉਸ ਨੂੰ ਹੋਰ ਕੌਣ (ਪਤੀ-ਪ੍ਰਭੂ ਨਾਲ) ਮਿਲਾ ਸਕਦਾ ਹੈ?
 
ता मिलीऐ हरि मेले जीउ हरि बिनु कवणु मिलाए ॥
Ŧā milī▫ai har mele jī▫o har bin kavaṇ milā▫e.
If the Lord merges us with Himself, we are merged with Him. Without the Dear Lord, who can merge us with Him?
ਜੇਕਰ ਵਾਹਿਗੁਰੁ ਮਿਲਾਵੇ, ਕੇਵਲ ਤਦ ਹੀ ਅਸੀਂ ਉਸ ਨੂੰ ਮਿਲ ਸਕਦੇ ਹਾਂ। ਹਰੀ ਦੇ ਬਾਝੋਂ ਕਿਹੜਾ ਸਾਨੂੰ ਉਸ ਨਾਲ ਮਿਲਾ ਸਕਦਾ ਹੈ?
xxxਹੇ ਜੀਉ! (ਪ੍ਰਭੂ-ਚਰਨਾਂ ਵਿਚ) ਤਦੋਂ ਹੀ ਮਿਲ ਸਕੀਦਾ ਹੈ, ਜੇ ਪ੍ਰਭੂ ਆਪ ਹੀ ਮਿਲਾ ਲਏ। ਪਰਮਾਤਮਾ ਤੋਂ ਬਿਨਾ (ਉਸ ਦੇ ਚਰਨਾਂ ਵਿਚ) ਹੋਰ ਕੌਣ ਮਿਲਾ ਸਕਦਾ ਹੈ?
 
तिस नो पोहे कवणु जिसु वलि निरंकार ॥
Ŧis no pohe kavaṇ jis val nirankār.
Who can touch one who has the Formless Lord on his side?
ਉਸ ਨੂੰ ਕੌਣ ਹੱਥ ਲਾ ਸਕਦਾ ਹੈ, ਜਿਸ ਦੇ ਪਾਸ ਸਰੂਪ-ਰਹਿਤ ਸੁਆਮੀ ਹੈ।
ਪੋਹੇ = ਦਬਾ ਪਾਏ।ਜਿਸ ਦੇ ਪੱਖ ਤੇ ਨਿਰੰਕਾਰ ਹੋ ਜਾਏ, ਉਸ ਤੇ ਕੋਈ ਦਬਾ ਨਹੀਂ ਪਾ ਸਕਦਾ।
 
कउण तराजी कवणु तुला तेरा कवणु सराफु बुलावा ॥
Ka▫uṇ ṯarājī kavaṇ ṯulā ṯerā kavaṇ sarāf bulāvā.
What scale, what weights, and what assayer shall I call for You, Lord?
ਕਿਹੜੀ ਹੈ ਤੱਕੜੀ ਅਤੇ ਕਿਹੜੇ ਵੱਟੇ? ਤੇਰੇ ਲਈ ਮੈਂ ਕਿਹੜਾ ਪਾਰਖੂ ਸੱਦਾਂ, ਹੇ ਸੁਆਮੀ!
ਕਉਣ = ਕੇਹੜੀ? ਤਰਾਜੀ = ਤੱਕੜੀ। ਕਵਣੁ = ਕੇਹੜਾ? ਤੁਲਾ = ਵੱਟਾ। ਸਰਾਫੁ = ਮੁੱਲ ਪਾਣ ਵਾਲਾ, ਪਰਖ ਕਰਨ ਵਾਲਾ। ਬੁਲਾਵਾ = ਬੁਲਾਵਾਂ, ਮੈਂ ਸੱਦਾਂ।ਹੇ ਪ੍ਰਭੂ! ਕੋਈ ਐਸੀ ਤੱਕੜੀ ਨਹੀਂ ਕੋਈ ਐਸਾ ਵੱਟਾ ਨਹੀਂ (ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕਣ), ਕੋਈ ਐਸਾ ਸਰਾਫ਼ ਨਹੀਂ ਜਿਸ ਨੂੰ ਮੈਂ (ਤੇਰੇ ਗੁਣਾਂ ਦਾ ਅੰਦਾਜ਼ਾ ਲਾਣ ਵਾਸਤੇ) ਸੱਦ ਸਕਾਂ।
 
जमकालि बाधा त्रिसना दाधा बिनु गुर कवणु छडाए ॥४॥
Jamkāl bāḏẖā ṯarisnā ḏāḏẖā bin gur kavaṇ cẖẖadā▫e. ||4||
He is bound and gagged by the Messenger of Death, and burnt in the fire of desire; who can save him, except the Guru? ||4||
ਉਸ ਨੂੰ ਮੌਤ ਦੇ ਦੂਤ ਨੇ ਜਕੜਿਆ ਹੋਇਆ ਅਤੇ ਖਾਹਿਸ਼ ਨੈ ਫੂਕ ਛਡਿਆ ਹੈ। ਗੁਰਾਂ ਦੇ ਬਾਝੋਂ ਉਸ ਨੂੰ ਕੌਣ ਬੰਦਖਲਾਸ ਕਰ ਸਕਦਾ ਹੈ?
ਜਮ ਕਾਲਿ ਬਾਧਾ = ਮੌਤ (ਦੇ ਪੰਜੇ) ਵਿਚ ਬੱਝਾ ਹੋਇਆ, ਆਤਮਕ ਮੌਤ (ਦੀਆਂ ਫਾਹੀਆਂ) ਵਿਚ ਬੱਝਾ ਹੋਇਆ। ਦਾਧਾ = ਸਾੜਿਆ ਹੋਇਆ ॥੪॥ਉਹ ਮਨੁੱਖ ਆਤਮਕ ਮੌਤ ਦੀਆਂ ਫਾਹੀਆਂ ਵਿਚ ਬੱਝਾ ਰਹਿੰਦਾ ਹੈ, ਤ੍ਰਿਸ਼ਨਾ ਦੀ ਅੱਗ ਨਾਲ ਸੜਿਆ ਰਹਿੰਦਾ ਹੈ। (ਇਸ ਬਿਪਤਾ ਵਿਚੋਂ ਉਸ ਨੂੰ) ਗੁਰੂ ਤੋਂ ਬਿਨਾ ਹੋਰ ਕੋਈ ਛਡਾ ਨਹੀਂ ਸਕਦਾ ॥੪॥
 
सिध साधिक सिआणे केते तुझ बिनु कवणु कहाए ॥
Siḏẖ sāḏẖik si▫āṇe keṯe ṯujẖ bin kavaṇ kahā▫e.
There are millions of Siddhas and enlightened seekers, but without You, who can call himself one?
ਕ੍ਰੋੜਾਂ ਹੀ ਪੂਰਨ ਪੁਰਸ਼, ਅਭਿਨਾਸ਼ੀ ਅਤੇ ਅਕਲਮੰਦ ਇਨਸਾਨ ਹਨ ਪਰ ਤੇਰੀ ਮਿਹਰ ਦੇ ਬਾਝੋਂ ਕੌਣ ਕੋਈ ਆਪਣੇ ਆਪ ਨੂੰ ਕੁਛ ਅਖਵਾ ਸਕਦਾ ਹੈ?
ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਕੇਤੇ = ਅਨੇਕਾਂ।(ਇਹ ਸੰਸਾਰ ਵਿਚ) ਅਨੇਕਾਂ ਹੀ ਪੁੱਗੇ ਹੋਏ ਜੋਗੀ ਅਨੇਕਾਂ ਹੀ ਸਾਧਨਾਂ ਕਰਨ ਵਾਲੇ ਤੇ ਅਨੇਕਾਂ ਹੀ ਸਿਆਣੇ ਹੁੰਦੇ ਆਏ ਹਨ (ਤੇਰੀ ਹੀ ਮੇਹਰ ਨਾਲ ਇਸ ਮਰਾਤਬੇ ਤੇ ਪਹੁੰਚਦੇ ਹਨ) ਤੈਥੋਂ ਬਿਨਾ ਹੋਰ ਕੋਈ ਤੇਰਾ ਸਿਮਰਨ ਨਹੀਂ ਕਰਾ ਸਕਦਾ।
 
सागर महि बूंद बूंद महि सागरु कवणु बुझै बिधि जाणै ॥
Sāgar mėh būnḏ būnḏ mėh sāgar kavaṇ bujẖai biḏẖ jāṇai.
The drop is in the ocean, and the ocean is in the drop. Who understands, and knows this?
ਪਾਣੀ ਦਾ ਤੁਪਕਾ ਸਮੁੰਦਰ ਵਿੱਚ ਹੈ ਅਤੇ ਸਮੁੰਦਰ ਪਾਣੀ ਦੇ ਤੁਪਕੇ ਵਿੱਚ। ਇਸ ਨੂੰ ਕੌਣ ਸਮਝ ਸਕਦਾ ਹੈ ਅਤੇ ਕੌਣ ਸੁਆਮੀ ਦੀ ਰੀਤੀ ਨੂੰ ਜਾਣਦਾ ਹੈ?
ਸਾਗਰੁ = ਸਮੁੰਦਰ। ਸਾਗਰ ਮਹਿ = ਸਮੁੰਦਰ ਵਿਚ {ਨੋਟ: ਲਫ਼ਜ਼ 'ਸਾਗਰੁ' ਅਤੇ 'ਸਾਗਰ' ਦੇ ਜੋੜਾਂ ਦਾ ਫ਼ਰਕ ਵੇਖੋ। ਕਿਉਂ ਹੈ ਇਹ ਫ਼ਰਕ?}। ਕਵਣੁ = ਕੋਈ ਵਿਰਲਾ।(ਜਿਵੇਂ) ਸਮੁੰਦਰ ਵਿਚ ਬੂੰਦਾਂ ਹਨ (ਜਿਵੇਂ) ਬੂੰਦਾਂ ਵਿਚ ਸਮੁੰਦਰ ਵਿਆਪਕ ਹੈ (ਤਿਵੇਂ ਸਾਰੇ ਜੀਅ ਜੰਤ ਪਰਮਾਤਮਾ ਵਿਚ ਜੀਊਂਦੇ ਹਨ ਅਤੇ ਸਾਰੇ ਜੀਵਾਂ ਵਿਚ ਪਰਮਾਤਮਾ ਵਿਆਪਕ ਹੈ)। ਕੋਈ ਵਿਰਲਾ ਮਨੁੱਖ ਇਸ ਭੇਤ ਨੂੰ ਬੁੱਝਦਾ ਹੈ ਤੇ ਵਿਓਂਤ ਨੂੰ ਸਮਝਦਾ ਹੈ।
 
तेरा कवणु गुरू जिस का तू चेला ॥
Ŧerā kavaṇ gurū jis kā ṯū cẖelā.
Who is your guru? Whose disciple are you?
ਪ੍ਰ. 46: ਹੁਣ ਦੇ ਸਮੇਂ ਅੰਦਰ ਕਿਸ ਧਰਮ ਦੀ ਹਕੂਮਤ ਹੈ?
xxxਤੇਰਾ ਕੌਣ ਗੁਰੂ ਹੈ, ਜਿਸ ਦਾ ਤੂੰ ਚੇਲਾ ਹੈਂ?
 
जितु गरबु जाइ सु कवणु आहारु ॥
Jiṯ garab jā▫e so kavaṇ āhār.
What is that food, which takes away pride?
ਪ੍ਰ. 51: ਉਹ ਕਿਹੜਾ ਭੋਜਨ ਹੈ ਜਿਸ ਨਾਲ ਹੰਕਾਰ ਨਵਿਰਤ ਹੋ ਜਾਂਦਾ ਹੈ।
ਜਿਤੁ = ਜਿਸ ਦੀ ਰਾਹੀਂ। ਗਰਬੁ = ਅਹੰਕਾਰ। ਅਹਾਰੁ = ਖਾਣਾ।ਉਹ ਕੇਹੜਾ ਖਾਣਾ ਹੈ ਜਿਸ ਨਾਲ (ਮਨ ਦਾ) ਅਹੰਕਾਰ ਦੂਰ ਹੋ ਜਾਏ?
 
कीमति कवणु करे वेचारा ॥
Kīmaṯ kavaṇ kare vecẖārā.
How can the poor wretch estimate its worth?
ਗਰੀਬ ਬੰਦਾ ਇਸ ਦਾ ਮੁਲ ਕਿਸ ਤਰ੍ਹਾਂ ਪਾ ਸਕਦਾ ਹੈ।
xxxਜੀਵ ਵਿਚਾਰਾ ਇਸ ਨਾਮ-ਰਤਨ ਦਾ ਮੁੱਲ ਪਾ ਹੀ ਨਹੀਂ ਸਕਦਾ।
 
वारी आवै कवणु जगावै सूती जम रसु चूसए ॥
vārī āvai kavaṇ jagāvai sūṯī jam ras cẖūs▫e.
When your turn comes, who will wake you? While you sleep, your juice shall be sucked out by the Messenger of Death.
ਜਦ ਤੇਰੀ ਵਾਰੀ ਆਏਗੀ, ਤੈਨੂੰ ਕੌਣ ਜਗਾਏਗਾ? ਜਦ ਤੂੰ ਸੁੱਤੀ ਹੋਵੇਂਗੀ, ਮੌਤ ਦਾ ਦੂਤ ਤੇਰੇ ਜੀਵਨ ਦੇ ਰਥ ਨੂੰ ਖਿੱਚ ਲਵੇਗਾ।
ਕਵਣੁ = ਕੌਣ? ਸੂਤੀ = ਸੁੱਤੀ ਹੋਈ, ਮਾਇਆ ਦੇ ਮੋਹ ਵਿਚ ਗ਼ਾਫ਼ਿਲ ਹੋ ਰਹੀ। ਜਮ ਰਸੁ = ਜਮ ਦਾ ਰਸ, ਜਮਾਂ ਨਾਲ ਵਾਹ ਪਾਣ ਵਾਲਾ ਮਾਇਕ ਪਦਾਰਥਾਂ ਦਾ ਰਸ। ਚੂਸਏ = {ਵਰਤਮਾਨ ਕਾਲ, ਅੱਨ ਪੁਰਖ, ਇਕ-ਵਚਨ} ਚੂਸੇ, ਚੂਸਦੀ ਰਹਿੰਦੀ ਹੈ।(ਜ਼ਰੂਰ ਹਰੇਕ ਦੀ) ਵਾਰੀ ਆ ਜਾਂਦੀ ਹੈ। (ਪਰ ਜਿਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਲੋਂ) ਬੇ-ਪਰਵਾਹ ਹੋਈ ਰਹਿੰਦੀ ਹੈ, ਉਹ ਜਮਾਂ ਨਾਲ ਵਾਹ ਪਾਣ ਵਾਲਾ ਮਾਇਕ ਪਦਾਰਥਾਂ ਦਾ ਰਸ ਚੂਸਦੀ ਰਹਿੰਦੀ ਹੈ? (ਅਜਿਹੀ ਨੂੰ) ਜਗਾਏ ਭੀ ਕੌਣ?
 
कवणु सु अखरु कवणु गुणु कवणु सु मणीआ मंतु ॥
Kavaṇ so akẖar kavaṇ guṇ kavaṇ so maṇī▫ā manṯ.
What is that word, what is that virtue, and what is that magic mantra?
ਕਿਹੜਾ ਹੈ ਉਹ ਸ਼ਬਦ, ਕਿਹੜੀ ਉਹ ਨੇਕੀ ਅਤੇ ਕਿਹੜਾ ਉਹ ਜਵੇਹਰ-ਵਰਗਾ ਜਾਦੂ ਟੁਣਾਂ ਹੈ?
ਮਣੀਆ = ਸ਼ਿਰੋਮਣੀ।(ਹੇ ਭੈਣ!) ਉਹ ਕੇਹੜਾ ਅੱਖਰ ਹੈ? ਉਹ ਕੇਹੜਾ ਗੁਣ ਹੈ? ਉਹ ਕੇਹੜਾ ਸ਼ਿਰੋਮਣੀ ਮੰਤਰ ਹੈ?
 
कवणु सु वेसो हउ करी जितु वसि आवै कंतु ॥१२६॥
Kavaṇ so veso ha▫o karī jiṯ vas āvai kanṯ. ||126||
What are those clothes, which I can wear to captivate my Husband Lord? ||126||
ਉਹ ਕਿਹੜੀ ਪੁਸ਼ਾਕ ਹੈ, ਜਿਸ ਨੂੰ ਮੈਂ ਪਹਿਣਾ ਜਿਸ ਦੁਆਰਾ ਮੇਰਾ ਪਤੀ ਮੇਰੇ ਇਖਤਿਆਰ ਵਿੱਚ ਆ ਜਾਵੇ?
ਹਉ = ਮੈਂ। ਜਿਤੁ = ਜਿਸ (ਵੇਸ) ਨਾਲ। ਵਸਿ = ਵੱਸ ਵਿਚ ॥੧੨੬॥ਉਹ ਕੇਹੜਾ ਵੇਸ ਮੈਂ ਕਰਾਂ ਜਿਸ ਨਾਲ (ਮੇਰਾ) ਖਸਮ (ਮੇਰੇ) ਵੱਸ ਵਿਚ ਆ ਜਾਏ? ॥੧੨੬॥
 
हरिबंस जगति जसु संचर्यउ सु कवणु कहै स्री गुरु मुयउ ॥१॥
Harbans jagaṯ jas sancẖar▫ya▫o so kavaṇ kahai sarī gur mu▫ya▫o. ||1||
So speaks HARBANS: Their Praises echo and resound all over the world; who can possibly say that the Great Gurus are dead? ||1||
ਹਰਬੰਸ ਭੱਟ ਆਖਦਾ ਹੈ, ਉਨ੍ਹਾਂ ਦੀ ਮਹਿਮਾ ਸਾਰੇ ਸੰਸਾਰ ਅੰਦਰ ਰਮੀ ਹੋਈ ਹੈ। ਕੌਣ ਆਖਦਾ ਹੈ ਕਿ ਪੂਜਯ ਗੁਰੂ ਜੀ ਫੌਤ ਹੋ ਗਹੇ ਹਨ।
ਹਰਿਬੰਸ = ਹੇ ਹਰਿਬੰਸ ਕਵੀ! ਜਗਤਿ = ਸੰਸਾਰ ਵਿਚ। ਸੰਚਰ੍ਯ੍ਯਉ = ਪਸਰਿਆ ਹੈ। ਮਿਲਿ ਗੁਰ = ਗੁਰੂ ਨੂੰ ਮਿਲ ਕੇ। ਮੁਯਉ = ਮੋਇਆ ਹੈ ॥੧॥ਹੇ ਹਰਿਬੰਸ! ਜਗਤ ਵਿਚ ਸਤਿਗੁਰੂ ਜੀ ਦੀ ਸੋਭਾ ਪਸਰ ਰਹੀ ਹੈ। ਕੌਣ ਆਖਦਾ ਹੈ, ਕਿ ਗੁਰੂ ਰਾਮਦਾਸ ਜੀ ਮੁਏ ਹਨ? ॥੧॥