Sri Guru Granth Sahib Ji

Search ਕਹਿਆ in Gurmukhi

हुकमी होवनि आकार हुकमु न कहिआ जाई ॥
Hukmī hovan ākār hukam na kahi▫ā jā▫ī.
By His Command, bodies are created; His Command cannot be described.
ਸਾਈਂ ਦੇ ਅਮਰ ਦੁਆਰਾ ਸਰੀਰ ਬਣਦੇ ਹਨ। ਉਸ ਦਾ ਅਮਰ ਵਰਨਣ ਕੀਤਾ ਨਹੀਂ ਜਾ ਸਕਦਾ।
ਹੁਕਮੀ = ਹੁਕਮ ਵਿਚ, ਅਕਾਲ ਪੁਰਖ ਦੇ ਹੁਕਮ ਅਨੁਸਾਰ। ਹੋਵਨਿ = ਹੁੰਦੇ ਹਨ, ਹੋਂਦ ਵਿਚ ਆਉਂਦੇ ਹਨ, ਬਣ ਜਾਂਦੇ ਹਨ। ਆਕਾਰ = ਸਰੂਪ, ਸ਼ਕਲਾਂ, ਸਰੀਰ। ਨ ਕਹਿਆ ਜਾਈ = ਕਹਿਆ ਨ ਜਾਈ, ਕਥਨ ਨਹੀਂ ਕੀਤਾ ਜਾ ਸਕਦਾ।ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ।
 
कीमति पाइ न कहिआ जाइ ॥
Kīmaṯ pā▫e na kahi▫ā jā▫e.
His Value cannot be estimated; He cannot be described.
ਕੋਈ (ਤੇਰਾ) ਮੁੱਲ ਨਹੀਂ ਪਾ ਸਕਦਾ ਤੇ ਨਾਂ ਹੀ (ਤੈਨੂੰ) ਬਿਆਨ ਕਰ ਸਕਦਾ ਹੈ।
ਕੀਮਤਿ = ਮੁੱਲ, ਬਰਾਬਰ ਦੀ ਸ਼ੈ। ਕੀਮਤਿ ਪਾਇ ਨ = ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਨਹੀਂ ਦੱਸੀ ਜਾ ਸਕਦੀ।ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ।
 
गुर का कहिआ मनि वसै हउमै त्रिसना मारि ॥१॥ रहाउ ॥
Gur kā kahi▫ā man vasai ha▫umai ṯarisnā mār. ||1|| rahā▫o.
Let the Words of the Guru abide within your mind; let egotism and desires die. ||1||Pause||
ਗੁਰਾਂ ਦੇ ਬਚਨ ਨੂੰ ਆਪਣੇ ਚਿੱਤ ਅੰਦਰ ਟਿਕਾ ਅਤੇ ਆਪਣੀ ਹੰਗਤਾ ਤੇ ਖਾਹਿਸ਼ ਨੂੰ ਨਵਿਰਤ ਕਰ। ਠਹਿਰਾਉ।
ਕਹਿਆ = ਆਖਿਆ ਹੋਇਆ ਬਚਨ। ਮਨਿ = ਮਨ ਵਿਚ। ਹਉਮੈ = ਹਉਮੈਂ, ਮੈਂ ਵੱਡਾ ਬਣ ਜਾਵਾਂ।੧।ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿਚ ਟਿਕ ਜਾਏ, ਤਾਂ ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹੋ ਜਾਵਾਂ, ਇਹ ਲਾਲਚ ਮੁਕਾ ਲਈਦਾ ਹੈ ॥੧॥ ਰਹਾਉ॥
 
हरि की वडिआई वडी है जा न सुणई कहिआ चुगल का ॥
Har kī vadi▫ā▫ī vadī hai jā na suṇ▫ī kahi▫ā cẖugal kā.
Great is the Greatness of the Lord; He does not hear the words of the back-biters.
ਮਹਾਨ ਹੈ ਮਹਾਨਤਾ ਵਾਹਿਗੁਰੂ ਦੀ ਕਿਉਂ ਜੋ ਉਹ ਨਿੰਦਕ ਦੀ ਗੱਲ ਨਹੀਂ ਸੁਣਦਾ।
xxxਜੋ ਪ੍ਰਭੂ ਚੁਗਲ ਦੀ ਗੱਲ ਵਲ ਕੰਨ ਨਹੀਂ ਧਰਦਾ, ਉਸ ਦੀ ਸਿਫ਼ਤ ਕਰਨੀ ਵੱਡੀ ਕਰਣੀ ਹੈ।
 
जेहा डिठा मै तेहो कहिआ ॥
Jehā diṯẖā mai ṯeho kahi▫ā.
As I have seen Him, so have I described Him.
ਜੇਹੋ ਜੇਹਾ ਮੈਂ ਭਗਵਾਨ ਨੂੰ ਦੇਖਿਆ ਹੈ, ਉਹੋ ਜੇਹਾ ਹੀ ਮੈਂ ਉਸ ਨੂੰ ਬਿਆਨ ਕੀਤਾ ਹੈ।
ਤਿਸੁ = ਉਸ ਮਨੁੱਖ ਨੂੰ।(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਨੂੰ ਜਿਸ (ਸਰਬ-ਵਿਆਪਕ) ਰੂਪ ਵਿਚ ਵੇਖਿਆ ਹੈ ਉਹੋ ਜਿਹਾ ਕਹਿ ਦਿੱਤਾ ਹੈ।
 
कहिआ करणा दिता लैणा ॥
Kahi▫ā karṇā ḏiṯā laiṇā.
As You command, I obey; as You give, I receive.
ਜਿਸ ਤਰ੍ਹਾਂ ਤੂੰ ਆਖਦਾ ਹੈਂ ਮੈਂ ਕਰਦਾ ਹਾਂ ਤੇ ਜੋ ਤੂੰ ਦਿੰਦਾ ਹੈ ਮੈਂ ਲੈਂਦਾ ਹਾਂ।
ਕਹਿਆ = ਆਖਿਆ ਹੋਇਆ ਬਚਨ, ਹੁਕਮ।ਹੇ ਪ੍ਰਭੂ! ਜੋ ਕੁਝ ਤੂੰ ਹੁਕਮ ਕਰਦਾ ਹੈਂ ਉਹੀ ਜੀਵ ਕਰਦੇ ਹਨ, ਜੋ ਕੁਝ ਤੂੰ ਦੇਂਦਾ ਹੈਂ, ਉਹੀ ਜੀਵ ਹਾਸਲ ਕਰ ਸਕਦੇ ਹਨ।
 
गुरि कहिआ सभु एको एको अवरु न कोई होइगा जीउ ॥३॥
Gur kahi▫ā sabẖ eko eko avar na ko▫ī ho▫igā jī▫o. ||3||
The Guru has said that He is One-All is the One. There shall never be any other. ||3||
ਗੁਰਾਂ ਨੇ ਆਖਿਆ, "ਵਾਹਿਗੁਰੂ ਇਕ ਹੈ ਅਤੇ ਸਾਰਿਆਂ ਸਮਿਆਂ ਅੰਦਰ ਕੇਵਲ ਇਕ ਹੈ ਅਤੇ ਹੋਰ ਕੋਈ ਬਿਲਕੁਲ ਨਹੀਂ ਹੋਵੇਗਾ"।
ਗੁਰਿ = ਗੁਰੂ ਨੇ। ਸਭੁ = ਹਰ ਥਾਂ ॥੩॥(ਹੇ ਪ੍ਰਭੂ!) ਗੁਰੂ ਨੇ ਮੈਨੂੰ ਦੱਸਿਆ ਹੈ ਕਿ ਹਰ ਥਾਂ ਇਕ ਤੂੰ ਹੀ ਤੂੰ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਭੀ (ਨਾਹ ਹੋਇਆ, ਨਾਹ ਹੈ ਤੇ) ਨਾਹ ਹੋਵੇਗਾ ॥੩॥
 
कीता करणा कहिआ कथना भरिआ भरि भरि धोवां ॥
Kīṯā karṇā kahi▫ā kathnā bẖari▫ā bẖar bẖar ḏẖovāʼn.
As He created me, so I act. As He causes me to speak, so I speak. I am full and overflowing with sins-if only I could wash them away!
ਜਿਸ ਤਰ੍ਹਾਂ ਰੱਬ ਨੇ ਮੈਨੂੰ ਬਣਾਇਆ ਹੈ, ਉਸ ਤਰ੍ਹਾਂ ਮੇ ਕਰਦਾ ਹਾਂ। ਜਿਸ ਤਰ੍ਹਾਂ ਉਸ ਨੇ ਮੈਨੂੰ ਆਖਿਆ ਹੈ, ਉਵੇ ਮੈਂ ਬੋਲਦਾ ਹਾਂ। ਪਾਪਾਂ ਨਾਲ ਮੈਂ ਲਬਾਲਬ ਤੇ ਬਹੁਤ ਲਿਬੜਿਆ ਹੋਇਆ ਹਾਂ। ਉਨ੍ਹਾਂ ਨੂੰ ਹੁਣ ਮੈਂ ਧੋਦਾ ਹਾਂ।
ਕੀਤਾ ਕਰਣਾ = (ਮੇਰਾ) ਕੰਮ-ਕਾਰ। ਕਹਿਆ ਕਥਨਾ = (ਮੇਰਾ) ਬੋਲ-ਚਾਲ।ਮੇਰਾ ਕੰਮ-ਕਾਰ, ਮੇਰਾ ਬੋਲ-ਚਾਲ-ਇਹਨਾਂ ਦੀ ਰਾਹੀਂ (ਮੰਦੇ ਸੰਸਕਾਰਾਂ ਨਾਲ) ਭਰਿਆ ਹੋਇਆ ਕਦੇ ਮੰਦੇ ਪਾਸੇ ਡਿੱਗਦਾ ਹਾਂ ਤੇ (ਕਦੇ ਫੇਰ ਮਨ ਨੂੰ) ਧੋਣ ਦਾ ਜਤਨ ਕਰਦਾ ਹਾਂ।
 
करि किरपा संतन सचु कहिआ ॥
Kar kirpā sanṯan sacẖ kahi▫ā.
In their kindness, the Saints have told me of the True One,
ਆਪਣੀ ਦਇਆ ਦੁਆਰਾ ਸਾਧੂਆਂ ਨੇ ਮੈਨੂੰ ਸਤਿਪੁਰਖ ਬਾਰੇ ਦਰਸਾਇਆ ਹੈ,
xxx(ਦੁਨੀਆ ਦੇ ਰੰਗ-ਤਮਾਸ਼ਿਆਂ ਵਿਚੋਂ ਸੁਖ ਭਾਲਦੇ ਨੂੰ) ਸੰਤਾਂ ਨੇ ਮੇਹਰ ਕਰ ਕੇ ਸੱਚ ਦੱਸਿਆ,
 
जा का कहिआ दरगह चलै ॥
Jā kā kahi▫ā ḏargėh cẖalai.
Those whose speech is accepted in the Court of the Lord -
ਜਿਸ ਦਾ ਆਖਿਆ ਸਾਹਿਬ ਦੇ ਦਰਬਾਰ ਅੰਦਰ ਮੰਨਿਆ ਜਾਂਦਾ ਹੈ,
xxxਜਿਸ ਮਨੁੱਖ ਦਾ ਬੋਲਿਆ ਹੋਇਆ ਬੋਲ ਪਰਮਾਤਮਾ ਦੀ ਹਜ਼ੂਰੀ ਵਿਚ ਮੰਨਿਆ ਜਾਂਦਾ ਹੈ,
 
जैसो गुरि उपदेसिआ मै तैसो कहिआ पुकारि ॥
Jaiso gur upḏesi▫ā mai ṯaiso kahi▫ā pukār.
As the Guru has taught me, so have I spoken.
ਜਿਸ ਤਰ੍ਹਾਂ ਗੁਰਾਂ ਨੇ ਮੈਨੂੰ ਸਿਖ-ਮਤ ਦਿੱਤੀ ਹੈ, ਮੈਂ ਉਸੇ ਤਰ੍ਹਾਂ ਹੀ ਹੋਕਾ ਦੇ ਦਿਤਾ ਹੈ।
ਗੁਰਿ = ਗੁਰੂ ਨੇ। ਤੈਸੋ = ਉਹੋ ਜਿਹਾ।ਜਿਸ ਤਰ੍ਹਾਂ ਗੁਰੂ ਨੇ (ਮੈਨੂੰ) ਉਪਦੇਸ਼ ਦਿੱਤਾ ਹੈ, ਮੈਂ ਉਸੇ ਤਰ੍ਹਾਂ ਉੱਚੀ ਬੋਲ ਕੇ ਦੱਸ ਦਿੱਤਾ ਹੈ।
 
सासत सिम्रिति बेद बीचारे महा पुरखन इउ कहिआ ॥
Sāsaṯ simriṯ beḏ bīcẖāre mahā purkẖan i▫o kahi▫ā.
The great men have studied the Shaastras, the Simritees and the Vedas, and they have said this:
ਵਡੇ ਆਦਮੀਆਂ ਨੇ ਸ਼ਾਸਤਰਾਂ, ਸਿੰਮ੍ਰਤੀਆਂ ਅਤੇ ਵੇਦਾਂ ਨੂੰ ਘੋਖ ਕੇ ਇਸ ਤਰ੍ਹਾਂ ਆਖਿਆ ਹੈ,
xxx(ਪੰਡਿਤ ਲੋਕ ਤਾਂ) ਸ਼ਾਸਤ੍ਰ ਸਿਮ੍ਰਿਤੀਆਂ ਵੇਦ (ਆਦਿਕ ਸਾਰੇ ਧਰਮ-ਪੁਸਤਕ) ਵਿਚਾਰਦੇ ਆ ਰਹੇ ਹਨ। ਪਰ ਮਹਾ-ਪੁਰਖਾਂ ਨੇ ਇਉਂ ਹੀ ਆਖਿਆ ਹੈ,
 
कोई जि मूरखु लोभीआ मूलि न सुणी कहिआ ॥२॥
Ko▫ī jė mūrakẖ lobẖī▫ā mūl na suṇī kahi▫ā. ||2||
But he is foolish and greedy, and he never listens to what he is told. ||2||
ਕੋਈ ਜੋ ਬੇਵਕੂਫ ਤੇ ਲਾਲਚੀ ਹੈ, ਉਹ ਆਖੇ ਹੋਏ ਨੂੰ ਕਦਾਚਿੱਤ ਸ੍ਰਵਣ ਹੀ ਨਹੀਂ ਕਰਦਾ।
ਮੂਲਿ ਨ = ਬਿਲਕੁਲ ਨਹੀਂ। ਕਹਿਆ = ਆਖਿਆ ਹੋਇਆ ॥੨॥ਪਰ ਜੀਵ ਐਸਾ ਕੋਈ ਮੂਰਖ ਲੋਭੀ ਹੈ ਕਿ (ਅਜੇਹੀ) ਆਖੀ ਹੋਈ ਗੱਲ ਬਿਲਕੁਲ ਨਹੀਂ ਸੁਣਦਾ ॥੨॥
 
जिनि कहिआ तिनि कहनु वखानिआ ॥
Jin kahi▫ā ṯin kahan vakẖāni▫ā.
One who speaks, merely describes speech.
ਜੋ ਕੇਵਲ ਆਖਦਾ ਹੀ ਹੈ, ਉਹ ਨਿਰਾਪੁਰਾ ਇਕ ਅਖਾਣ ਹੀ ਬਿਆਨ ਕਰਦਾ ਹੈ।
ਜਿਨਿ = ਜਿਸ (ਜੀਵ) ਨੇ। ਕਹਨੁ ਵਖਾਨਿਆ = ਨਿਰਾ ਜ਼ਬਾਨੀ ਆਖ ਦਿੱਤਾ।ਜਿਸ ਮਨੁੱਖ ਨੇ (ਨਿਰੀ ਮਨ ਦੀ ਚਤੁਰਾਈ ਨਾਲ ਹੀ ਇਹ) ਕਹਿ ਦਿੱਤਾ (ਕਿ ਪਰਮਾਤਮਾ ਤਿੰਨਾਂ ਭਵਨਾਂ ਵਿਚ ਹਰ ਥਾਂ ਮੌਜੂਦ ਹੈ) ਉਸ ਨੇ ਜ਼ਬਾਨੀ ਜ਼ਬਾਨੀ ਹੀ ਆਖ ਦਿੱਤਾ (ਉਸ ਦਾ ਮਨ-ਹਾਥੀ ਅਜੇ ਭੀ ਅਮੋੜ ਹੈ)।
 
अदिसटु दिसै ता कहिआ जाइ ॥
Aḏisat ḏisai ṯā kahi▫ā jā▫e.
If the Unseen Lord could be seen, then He could be described.
ਜੇਕਰ ਅਡਿੱਠ ਪ੍ਰਭੂ ਵੇਖ ਲਿਆ ਜਾਵੇ, ਕੇਵਲ ਤਦ ਹੀ ਉਹ ਬਿਆਨ ਕੀਤਾ ਜਾ ਸਕਦਾ ਹੈ।
ਅਦਿਸਟੁ = ਇਹਨਾਂ ਅੱਖਾਂ ਨਾਲ ਨਾਹ ਦਿੱਸਣ ਵਾਲਾ। ਤਾ = ਤਦੋਂ। ਕਹਿਆ ਜਾਇ = ਸਿਮਰਿਆ ਜਾ ਸਕਦਾ ਹੈ, ਉਸ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜ਼ਿਕਰ ਕਰਨ ਨੂੰ ਜੀ ਕਰਦਾ ਹੈ।ਪਰਮਾਤਮਾ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ; ਜੇ ਅੱਖੀਂ ਦਿੱਸੇ, ਤਾਂ ਹੀ (ਉਸ ਨੂੰ ਮਿਲਣ ਦੀ ਖਿੱਚ ਪੈਦਾ ਹੋਵੇ, ਤੇ) ਉਸ ਦਾ ਨਾਮ ਲੈਣ ਨੂੰ ਚਿੱਤ ਕਰੇ।
 
गुरि कहिआ अवरु नही दूजा ॥
Gur kahi▫ā avar nahī ḏūjā.
The Guru has said that there is no other at all.
ਗੁਰੂ ਜੀ ਨੇ ਫੁਰਮਾਇਆ ਹੈ, "ਸਾਹਿਬ ਦੇ ਬਗੈਰ ਕੋਈ ਹੋਰ ਹੈ ਹੀ ਨਹੀਂ"।
ਗੁਰਿ = ਗੁਰੂ ਨੇ।ਮੈਨੂੰ ਸਤਿਗੁਰੂ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ।
 
जिनी तुधनो धंनु कहिआ तिन जमु नेड़ि न आइआ ॥
Jinī ṯuḏẖno ḏẖan kahi▫ā ṯin jam neṛ na ā▫i▫ā.
The Messenger of Death does not even approach those who call you 'blessed'.
ਮੌਤ ਦਾ ਦੂਤ ਉਹਨਾਂ ਦੇ ਨੇੜੇ ਨਹੀਂ ਢੁਕਦਾ ਜਿਹੜੇ ਤੈਨੂੰ ਕੀਰਤੀਮਾਨ ਆਖਦੇ ਹਨ।
xxxਹੇ ਮੋਹਨ! ਜਿਨ੍ਹਾਂ (ਵਡ-ਭਾਗੀਆਂ) ਨੇ ਤੇਰੀ ਸਿਫ਼ਤ-ਸਾਲਾਹ ਕੀਤੀ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ।
 
ऐसे पितर तुमारे कहीअहि आपन कहिआ न लेही ॥२॥
Aise piṯar ṯumāre kahī▫ahi āpan kahi▫ā na lehī. ||2||
Such are your dead ancestors, who cannot ask for what they want. ||2||
ਇਹੋ ਜਿਹੇ ਆਖੇ ਜਾਂਦੇ ਹਨ, ਤੁਹਾਡੇ ਮਰੇ ਹੋਏ ਮਾਪੇ, ਜਿਹੜੇ ਜੋ ਕੁਛ ਉਹ ਲੈਣ ਲੋੜਦੇ ਹਨ, ਆਖ ਕੇ ਨਹੀਂ ਲੈ ਸਕਦੇ।
xxx ॥੨॥(ਹੇ ਭਾਈ! ਇਸੇ ਤਰ੍ਹਾਂ) ਦੇ (ਮਿੱਟੀ ਦੇ ਬਣਾਏ ਹੋਏ) ਤੁਹਾਡੇ ਪਿਤਰ ਅਖਵਾਉਂਦੇ ਹਨ, (ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ) ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ ॥੨॥
 
कीमति पाइ न कहिआ जाइ ॥
Kīmaṯ pā▫e na kahi▫ā jā▫e.
No one can measure Your Worth, or describe You.
ਕੋਈ ਤੇਰਾ ਨਾਂ ਹੀ ਮੁੱਲ ਪਾ ਸਕਦਾ ਹੈ ਤੇ ਨਾਂ ਹੀ ਤੈਨੂੰ ਬਿਆਨ ਕਰ ਸਕਦਾ ਹੈ।
ਕੀਮਤਿ = ਮੁੱਲ, ਬਰਾਬਰ ਦੀ ਸ਼ੈ। ਕੀਮਤਿ ਪਾਇ ਨ = ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ।ਤੇਰੇ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, (ਇਹ) ਨਹੀਂ ਦੱਸਿਆ ਜਾ ਸਕਦਾ (ਕਿ ਤੂੰ ਕੇਡਾ ਵੱਡਾ ਹੈਂ)
 
सति सति सति नानकि कहिआ अपनै हिरदै देखु समाले ॥४॥३॥४२॥
Saṯ saṯ saṯ Nānak kahi▫ā apnai hirḏai ḏekẖ samāle. ||4||3||42||
Truly, truly, truly, Nanak speaks; look within your own heart, and realize this. ||4||3||42||
ਸੱਚ, ਸੱਚ ਸੱਚ ਨਾਨਕ ਆਖਦਾ ਹੈ। ਆਪਣੇ ਮਨ ਅੰਦਰ ਇਸ ਨੂੰ ਵੇਖ ਅਤੇ ਨਿਰਣਾ ਕਰ।
ਸਤਿ = ਸੱਚ। ਨਾਨਕਿ = ਨਾਨਕ ਨੇ। ਸਮਾਲੇ = ਸਮਾਲਿ, ਸੰਭਾਲ ਕੇ ॥੪॥੩॥੪੨॥ਹੇ ਭਾਈ! ਨਾਨਕ ਨੇ ਇਹ ਗੱਲ ਯਕੀਨੀ ਤੌਰ ਤੇ ਸੱਚ ਕਹੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਉਸ ਨੂੰ ਆਪਣੇ ਅੰਦਰ ਵੱਸਦਾ ਵੇਖ (ਇਹੀ ਆਤਮਕ ਜੀਵਨ ਹੈ, ਇਹੀ ਜੀਵਨ-ਮਨੋਰਥ ਹੈ) ॥੪॥੩॥੪੨॥