Sri Guru Granth Sahib Ji

Search ਕਹੈ in Gurmukhi

नानक हुकमै जे बुझै त हउमै कहै न कोइ ॥२॥
Nānak hukmai je bujẖai ṯa ha▫umai kahai na ko▫e. ||2||
O Nanak, one who understands His Command, does not speak in ego. ||2||
ਹੇ ਨਾਨਕ! ਜੇਕਰ ਇਨਸਾਨ ਪ੍ਰਭੂ ਦੇ ਫੁਰਮਾਨ ਨੂੰ ਸਮਝ ਲਵੇ, ਤਦ ਕੋਈ ਭੀ ਹੰਕਾਰ ਨਾਂ ਕਰੇ।
ਹੁਕਮੈ = ਹੁਕਮ ਨੂੰ। ਬੁਝੈ = ਸਮਝ ਲਏ। ਹਉਮੈ ਕਹੈ ਨ = ਹਉਮੈ ਦੇ ਬਚਨ ਨਹੀਂ ਆਖਦਾ, ਮੈਂ ਮੈਂ ਨਹੀਂ ਆਖਦਾ, ਸੁਆਰਥੀ ਨਹੀਂ ਬਣਦਾ।ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ) ॥੨॥
 
जे को कहै पिछै पछुताइ ॥
Je ko kahai picẖẖai pacẖẖuṯā▫e.
One who tries to describe this shall regret the attempt.
ਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਮਗਰੋਂ ਪਛਤਾਉਂਦਾ ਹੈ।
ਕਹੈ = ਦੱਸੇ, ਬਿਆਨ ਕਰੇ।ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ)।
 
जे को कहै करै वीचारु ॥
Je ko kahai karai vīcẖār.
No matter how much anyone tries to explain and describe them,
ਜਿਨ੍ਹਾਂ ਦੀ ਚਾਹੇ ਭਾਵੇਂ ਕੋਈ ਜਣਾ ਵਰਨਣ ਤੇ ਸੋਚ ਵਿਚਾਰ ਪਿਆ ਕਰੇ,
ਕਹੈ = ਬਿਆਨ ਕਰੇ, ਕਥਨ ਕਰੇ। ਵੀਚਾਰੁ = ਕੁਦਰਤ ਦੇ ਲੇਖੇ ਦੀ ਵੀਚਾਰ।ਭਾਵੇਂ ਕੋਈ ਕਥਨ ਕਰ ਵੇਖੇ ਤੇ ਵਿਚਾਰ ਕਰ ਲਏ,
 
नानकु नीचु कहै वीचारु ॥
Nānak nīcẖ kahai vīcẖār.
Nanak describes the state of the lowly.
ਨਾਨਕ, ਨੀਵਾਂ! ਵਰਨਣ ਕਰਦਾ ਹੈ।
ਨਾਨਕੁ ਨੀਚੁ = ਨੀਚ ਨਾਨਕ, ਨਾਨਕ ਵਿਚਾਰਾ, ਗਰੀਬ ਨਾਨਕ।(ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ?ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ।
 
जे को कहै पिछै पछुताइ ॥
Je ko kahai picẖẖai pacẖẖuṯā▫e.
One who tries to speak of these shall regret the attempt.
ਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰੇ, ਉਹ ਮਗਰੋ ਪਸ਼ਚਾਤਾਪ ਕਰੇਗਾ।
ਕੋ = ਕੋਈ ਮਨੁੱਖ। ਕਹੈ = ਆਖੈ ਬਿਆਨ ਕਰੇ। ਪਿਛੈ = ਦੱਸਣ ਤੋਂ ਪਿੱਛੋਂ ਪਛੁਤਾਇ = ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰਥ ਰਹਿੰਦਾ ਹੈ)।ਜੇ ਕੋਈ ਮਨੁੱਖ ਬਿਆਨ ਕਰਦਾ ਹੈ, ਤਾਂ ਪਿੱਛੋਂ ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਦੇ ਅਸਮਰਥ ਰਹਿੰਦਾ ਹੈ)।
 
दस अठार मै अपर्मपरो चीनै कहै नानकु इव एकु तारै ॥३॥२६॥
Ḏas aṯẖār mai aprampro cẖīnai kahai Nānak iv ek ṯārai. ||3||26||
See the Infinite Lord in the ten directions, and in all the variety of nature. Says Nanak, in this way, the One Lord shall carry you across. ||3||26||
ਦਸਾਂ ਹੀ ਪਾਸਿਆਂ ਅਤੇ ਅਠਾਰਾਂ (ਭਾਵ ਬਨਾਸਪਤੀ) ਵਿੱਚ ਹੱਦ-ਬੰਨਾ ਰਹਿਤ ਸੁਆਮੀ ਨੂੰ ਵੇਖ। ਨਾਨਕ ਜੀ ਫੁਰਮਾਉਂਦੇ ਹਨ ਕਿ ਇਸ ਤਰ੍ਹਾਂ ਇਕ ਮਾਲਕ ਤੈਨੂੰ ਪਾਰ ਦੇਵੇਗਾ!
ਦਸ = ਚਾਰ ਵੇਦ ਅਤੇ ਛੇ ਸ਼ਾਸਤ੍ਰ। ਅਠਾਰਮੈ = ਅਠਾਰਾਂ ਪੁਰਾਣਾਂ ਵਿਚ। ਅਪਰੰਪਰੋ = ਅਪਰੰਪਰੁ, ਪਰਮਾਤਮਾ। ਚੀਨੈ = ਖੋਜੇ, ਪਛਾਣੇ। ਇਵ = ਇਸ ਤਰ੍ਹਾਂ। ਏਕੁ = ਪ੍ਰਭੂ।੩।ਜੇ ਚਾਰ ਵੇਦਾਂ ਛੇ ਸ਼ਾਸਤ੍ਰਾਂ ਅਤੇ ਅਠਾਰਾਂ ਪੁਰਾਣ (ਆਦਿਕ ਸਾਰੀਆਂ ਧਰਮ-ਪੁਸਤਕਾਂ) ਵਿਚ ਪਰਮਾਤਮਾ (ਦੇ ਨਾਮ) ਨੂੰ ਹੀ ਖੋਜੇ ਤਾਂ ਹੇ ਨਾਨਕ! ਇਸ ਤਰ੍ਹਾਂ ਪਰਮਾਤਮਾ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥੨੬॥
 
नानकु नीचु कहै बीचारु ॥
Nānak nīcẖ kahai bīcẖār.
Nanak describes the state of the lowly.
ਨੀਵਾਂ ਨਾਨਕ ਇਹ ਵੀਚਾਰ ਕਹਿੰਦਾ ਹੈ।
ਨੀਚੁ = ਮੰਦ-ਕਰਮੀ। ਕਰਤਾਰ = ਹੇ ਕਰਤਾਰ!ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ,
 
नानकु एक कहै अरदासि ॥
Nānak ek kahai arḏās.
Nanak offers this one prayer:
ਨਾਨਕ ਇਕ ਪ੍ਰਾਰਥਨਾ ਕਰਦਾ ਹੈ,
xxxਨਾਨਕ ਸਿਰਫ਼ ਇਹ ਬੇਨਤੀ ਕਰਦਾ ਹੈ
 
आपणै मनि चिति कहै कहाए बिनु गुर आपु न जाई ॥
Āpṇai man cẖiṯ kahai kahā▫e bin gur āp na jā▫ī.
Within your conscious mind, you may say anything, but without the Guru, selfishness is not removed.
ਆਪਣੇ ਦਿਲ ਦੇ ਦਿਲ ਅੰਦਰ ਇਨਸਾਨ ਕੁਝ ਪਿਆ ਆਖੇ ਜਾ ਅਖਵਾਵੇ, ਪ੍ਰੰਤੂ ਗੁਰਾਂ ਦੇ ਬਾਝੋਂ ਸਵੈ-ਹੰਗਤਾ ਦੂਰ ਨਹੀਂ ਹੁੰਦੀ।
ਮਨਿ = ਮਨ ਵਿਚ। ਆਪੁ = ਆਪਾ-ਭਾਵ, ਹਉਮੈ।ਆਪਣੇ ਮਨ ਵਿਚ ਆਪਣੇ ਚਿੱਤ ਵਿਚ ਬੇਸ਼ੱਕ ਜੀਵ ਪਿਆ ਆਖੇ, ਦੂਜਿਆਂ ਪਾਸੋਂ ਭੀ ਅਖਵਾਏ (ਕਿ ਮੇਰੇ ਅੰਦਰ ਹਉਮੈ ਅਹੰਕਾਰ ਨਹੀਂ ਹੈ) ਪਰ ਇਹ ਹਉਮੈ ਅਹੰਕਾਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਦੂਰ ਨਹੀਂ ਹੋ ਸਕਦਾ।
 
जिनी गुरमुखि नामु सलाहिआ तिना सभ को कहै साबासि ॥
Jinī gurmukẖ nām sahāli▫ā ṯinā sabẖ ko kahai sābās.
Those Gurmukhs who praise the Naam are applauded by everyone.
ਜਿਨ੍ਹਾਂ ਨੇ ਗੁਰਾਂ ਦੇ ਰਾਹੀਂ ਨਾਮ ਦੀ ਮਹਿਮਾ ਕੀਤੀ ਹੈ, ਉਨ੍ਹਾਂ ਨੂੰ ਹਰ ਕੋਈ ਆਫ਼ਰੀਨ ਆਖਦਾ ਹੈ।
ਕਹੈ ਸਾਬਾਸਿ = ਸ਼ਾਬਾਸ਼ੇ ਆਖਦਾ ਹੈ, ਵਡਿਆਉਂਦਾ ਹੈ, ਆਦਰ ਦੇਂਦਾ ਹੈ।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕੀਤੀ ਹੈ, ਹਰ ਕੋਈ ਉਹਨਾਂ ਨੂੰ ਵਾਹ ਵਾਹ ਆਖਦਾ ਹੈ।
 
दुइ कर जोड़ि खड़ी तकै सचु कहै अरदासि ॥
Ḏu▫e kar joṛ kẖaṛī ṯakai sacẖ kahai arḏās.
With her palms pressed together, she stands, waiting on Him, and offers her True prayers to Him.
ਆਪਣੇ ਦੋਵੇ ਹੱਥ ਬੰਨ੍ਹ ਕੇ ਉਹ ਖਲੋ ਕੇ ਉਸ ਦੀ ਇੰਤਜ਼ਾਰ ਕਰਦੀ ਹੈ ਅਤੇ ਸੱਚੇ ਦਿਲੋ ਉਸ ਅੱਗੇ ਬੇਨਤੀ ਵਖਾਣਦੀ ਹੈ।
ਕਰ = ਹੱਥ। ਖੜੀ = ਖਲੋਤੀ ਹੋਈ, ਸਾਵਧਾਨ ਹੋ ਕੇ, ਸੁਚੇਤ ਰਹਿ ਕੇ।ਜੇਹੜੀ ਦੋਵੇਂ ਹੱਥ ਜੋੜ ਕੇ ਪੂਰੀ ਸਰਧਾ ਨਾਲ (ਪ੍ਰਭੂ-ਪਤੀ ਦਾ ਆਸਰਾ ਹੀ) ਤੱਕਦੀ ਹੈ, ਜੇਹੜੀ ਸਦਾ-ਥਿਰ ਪ੍ਰਭੂ ਨੂੰ ਹੀ ਯਾਦ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈਆਂ ਕਰਦੀ ਹੈ,
 
आपणै मनि चिति कहै कहाए बिनु गुर आपु न जाई ॥
Āpṇai man cẖiṯ kahai kahā▫e bin gur āp na jā▫ī.
Within your own conscious mind, you may say anything, but without the Guru, selfishness and conceit are not eradicated.
ਗੁਰਾਂ ਦੇ ਬਾਝੋਂ ਸਵੈ-ਹੰਗਤਾ ਦੂਰ ਨਹੀਂ ਹੁੰਦੀ। ਆਪਣੇ ਰਿਦੇ ਤੇ ਦਿਲ ਅੰਦਰ ਬੰਦਾ ਕੁਛ ਪਿਆ ਆਖੇ ਤੇ ਅਖਵਾਵੇ।
ਚਿਤਿ = ਚਿੱਤ ਵਿਚ। ਕਹੈ = ਆਖਦਾ ਹੈ। ਆਪੁ = ਆਪਾ-ਭਾਵ।(ਬੇਸ਼ਕ ਕੋਈ ਮਨੁੱਖ) ਆਪਣੇ ਮਨ ਵਿਚ ਆਪਣੇ ਚਿੱਤ ਵਿਚ (ਇਹ) ਆਖੇ (ਕਿ ਮੈਂ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ, ਹੋਰਨਾਂ ਪਾਸੋਂ ਭੀ ਇਹ ਅਖਵਾ ਲਏ (ਕਿ ਇਸ ਨੇ ਆਪਾ-ਭਾਵ ਦੂਰ ਕਰ ਲਿਆ ਹੈ, ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਾ-ਭਾਵ ਦੂਰ ਨਹੀਂ ਹੁੰਦਾ।
 
हथो हथि नचाईऐ प्राणी मात कहै सुतु मेरा ॥
Hatho hath nacẖā▫ī▫ai parāṇī māṯ kahai suṯ merā.
From hand to hand, you are passed around, and your mother says, "This is my son.
ਬਾਹਾਂ ਵਿੱਚ ਫ਼ਾਨੀ ਜੀਵ ਟਪਾਇਆ ਜਾਂਦਾ ਹੈ ਅਤੇ ਮਾਂ ਆਖਦੀ ਹੈ, "ਇਹ ਮੇਰਾ ਪੁੱਤ੍ਰ ਹੈ"।
xxx(ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿਚ ਨਚਾਈਦਾ ਹੈ (ਖਿਡਾਈਦਾ ਹੈ), ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ।
 
कोई कोई साजणु आइ कहै ॥
Ko▫ī ko▫ī sājaṇ ā▫e kahai.
Rare, very rare, is that friend who comes and says,
ਕੋਈ ਵਿਰਲਾ ਹੀ ਮਿਤ੍ਰ ਹੈ ਜੋ ਇਸ ਦੁਨੀਆਂ ਵਿੱਚ ਆ ਕੇ ਆਖਦਾ ਹੈ,
ਕੋਈ ਕੋਈ = ਕੋਈ ਵਿਰਲਾ। ਸਾਜਣੁ = ਸੰਤ ਜਨ।ਕੋਈ ਵਿਰਲਾ ਸੰਤ ਜਨ (ਜਗਤ ਵਿਚ) ਆ ਕੇ ਇਉਂ ਬੇਨਤੀ ਕਰਦਾ ਹੈ-
 
बेणी कहै सुनहु रे भगतहु मरन मुकति किनि पाई ॥५॥
Beṇī kahai sunhu re bẖagṯahu maran mukaṯ kin pā▫ī. ||5||
Says Baynee, listen, O devotee: who has ever attained liberation after such a death? ||5||
ਬੇਣੀ (ਜੀ) ਆਖਦੇ ਹਨ, ਸ੍ਰਵਣ ਕਰੋ, ਹੇ ਸਾਧੂਓ! (ਐਹੋ ਜੇਹੀ ਪਲੀਤ) ਮੌਤ ਮਗਰੋਂ ਕਿਸ ਨੂੰ ਕਲਿਆਣ ਪਰਾਪਤ ਹੋਈ ਹੈ?
ਮਰਨ ਮੁਕਤਿ = ਮਰਨ ਦੇ ਪਿੱਛੋਂ ਮੁਕਤੀ। ਕਿਨਿ = ਕਿਸ ਨੇ? ॥੫॥ਬੇਣੀ ਆਖਦਾ ਹੈ-ਹੇ ਸੰਤ ਜਨੋ! (ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿਚ ਇਹੀ ਹਾਲ ਰਿਹਾ, ਭਾਵ ਜੀਊਂਦਿਆਂ ਕਿਸੇ ਵੇਲੇ ਭੀ ਵਿਕਾਰਾਂ ਤੇ ਮੋਹ ਤੋਂ ਮੁਕਤ ਨਾਹ ਹੋਇਆ, ਜੇ ਜੀਵਨ-ਮੁਕਤ ਨਾਹ ਹੋਇਆ, ਤਾਂ ਇਹ ਸੱਚ ਜਾਣੋ ਕਿ) ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ ॥੫॥
 
नानकु दासु कहै बेनंती आठ पहर तुधु धिआई जीउ ॥४॥३४॥४१॥
Nānak ḏās kahai benanṯī āṯẖ pahar ṯuḏẖ ḏẖi▫ā▫ī jī▫o. ||4||34||41||
Servant Nanak utters this prayer: may I meditate on You twenty-four hours a day. ||4||34||41||
ਨਫਰ ਨਾਨਕ ਇਕ ਪ੍ਰਾਰਥਨਾ ਕਰਦਾ ਹੈ। ਦਿਨ ਦੇ ਅਠੇ ਪਹਿਰ ਹੀ ਮੈਂ ਤੇਰਾ ਅਰਾਧਨ ਕਰਦਾ ਹਾਂ।
ਧਿਆਈ = ਮੈਂ ਧਿਆਉਂਦਾ ਹਾਂ ॥੪॥ਹੇ ਪ੍ਰਭੂ! (ਤੇਰਾ) ਦਾਸ ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ (ਕਿ ਮਿਹਰ ਕਰ) ਮੈਂ ਅੱਠੇ ਪਹਰ ਤੈਨੂੰ ਯਾਦ ਕਰਦਾ ਰਹਾਂ ॥੪॥੩੪॥੪੧॥
 
नानक सचु कहै बेनंती सचु मिलै गुण गावणिआ ॥८॥१॥
Nānak sacẖ kahai benanṯī sacẖ milai guṇ gāvaṇi▫ā. ||8||1||
Nanak offers this true prayer: singing His Glorious Praises, I merge with the True One. ||8||1||
ਨਾਨਕ ਸੱਚੀ ਅਰਜ ਗੁਜਾਰਦਾ ਹੈ। ਸੱਚਾ ਸਾਹਿਬ ਉਸ ਦਾ ਜੱਸ ਅਲਾਪਨ ਦੁਆਰਾ ਮਿਲਦਾ ਹੈ।
xxx॥੮॥ਹੇ ਨਾਨਕ! (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, (ਸਦਾ-ਥਿਰ ਪ੍ਰਭੂ ਦੇ ਦਰ ਤੇ) ਅਰਜ਼ੋਈਆਂ (ਕਰਦਾ ਰਹਿੰਦਾ ਹੈ)। ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਾਲਿਆਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ॥੮॥੧॥
 
अम्रित कथा कहै सदा दिनु राती अवरा आखि सुनावणिआ ॥२॥
Amriṯ kathā kahai saḏā ḏin rāṯī avrā ākẖ sunāvṇi▫ā. ||2||
They continually chant the Ambrosial Sermon day and night; chanting it, they cause others to hear it. ||2||
ਸੁਧਾ ਰੂਪ ਵਰਨਣ ਸੁਆਮੀ ਦਾ ਉਹ ਸਦੀਵ ਹੀ ਦਿਹੁੰ ਰੈਣ ਉਚਾਰਨ ਕਰਦਾ ਹੈ ਅਤੇ ਇਸ ਨੂੰ ਕਹਿ ਕੇ ਹੋਰਨਾ ਨੂੰ ਸੁਣਾਉਂਦਾ ਹੈ।
ਅੰਮ੍ਰਿਤ ਕਥਾ = ਅਮਰ ਪ੍ਰਭੂ ਦੀ ਸਿਫ਼ਤ-ਸਾਲਾਹ। ਆਖਿ = ਆਖ ਕੇ ॥੨॥ਉਹ ਜੀਵਨ-ਦਾਤੇ ਪ੍ਰਭੂ ਦੀ ਸਿਫ਼ਤ-ਸਾਲਾਹ ਸਦਾ ਦਿਨ ਰਾਤ ਕਰਦਾ ਹੈ ਤੇ ਹੋਰਨਾਂ ਨੂੰ (ਭੀ) ਆਖ ਕੇ ਸੁਣਾਂਦਾ ਹੈ ॥੨॥
 
गोबिदु गोबिदु कहै दिन राती गोबिद गुण सबदि सुणावणिआ ॥१॥ रहाउ ॥
Gobiḏ gobiḏ kahai ḏin rāṯī gobiḏ guṇ sabaḏ suṇāvṇi▫ā. ||1|| rahā▫o.
So chant Gobind, Gobind, the Lord of the Universe, day and night; sing the Glorious Praises of the Lord Gobind, through the Word of His Shabad. ||1||Pause||
ਹੈ ਪ੍ਰਾਣੀ! ਤੂੰ ਮਾਲਕ ਦੇ ਨਾਮ ਦਾ ਦਿਹੁੰ ਰੈਣ ਉਚਾਰਣ ਕਰ ਅਤੇ ਸੁਆਮੀ ਦੀਆਂ ਉਤਕ੍ਰਿਸ਼ਟਤਾਈਆਂ ਤੇ ਗੁਰਬਾਣੀ ਦਾ ਪਰਚਾਰ ਕਰ। ਠਹਿਰਾਉ।
ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ ॥੧॥ਜੇਹੜਾ ਦਿਨ ਰਾਤ ਗੋਬਿੰਦ ਦਾ ਨਾਮ ਉਚਾਰਦਾ ਹੈ, ਜੇਹੜਾ ਗੁਰੂ ਦੇ ਸ਼ਬਦ ਦੀ ਰਾਹੀਂ (ਹੋਰਨਾਂ ਨੂੰ ਭੀ) ਗੋਬਿੰਦ ਦੇ ਗੁਣ ਸੁਣਾਂਦਾ ਹੈ ॥੧॥ ਰਹਾਉ॥
 
कउण करम कउण निहकरमा कउणु सु कहै कहाए जीउ ॥२॥
Ka▫uṇ karam ka▫uṇ nihkarmā ka▫uṇ so kahai kahā▫e jī▫o. ||2||
Who is subject to karma, and who is beyond karma? Who chants the Name, and inspires others to chant it? ||2||
ਕੌਣ ਅਮਲਾਂ ਦੇ ਅਧੀਨ ਹੈ ਅਤੇ ਕੌਣ ਅਮਲਾਂ ਤੋਂ ਉਚੇਰਾ? ਕੌਣ ਸਾਹਿਬ ਦੇ ਨਾਮ ਦਾ ਉਚਾਰਨ ਕਰਦਾ ਤੇ ਹੋਰਨਾਂ ਤੋਂ ਉਚਾਰਨ ਕਰਵਾਉਂਦਾ ਹੈ।
ਕਉਣ ਕਰਮ = (ਸੁਚੱਜੇ) ਕੰਮ ਕਿਹੜੇ ਹਨ? ਨਿਹਕਰਮਾ = ਕਿਰਤ-ਕਾਰ ਕਰਦਾ ਹੋਇਆ ਭੀ ਵਾਸਨਾ-ਰਹਿਤ ॥੨॥ਉਹ ਕੇਹੜਾ ਮਨੁੱਖ ਹੈ ਜੋ ਦੁਨੀਆ ਵਿਚ ਵਿਚਰਦਾ ਹੋਇਆ ਭੀ ਵਾਸਨਾ-ਰਹਿਤ ਹੈ? ਉਹ ਕੇਹੜਾ ਮਨੁੱਖ ਹੈ ਜੋ ਆਪ ਸਿਫ਼ਤ-ਸਾਲਾਹ ਕਰਦਾ ਹੈ ਤੇ (ਹੋਰਨਾਂ ਪਾਸੋਂ) ਕਰਾਂਦਾ ਹੈ? ॥੨॥