Sri Guru Granth Sahib Ji

Search ਕਾਲੁ in Gurmukhi

सुणिऐ पोहि न सकै कालु ॥
Suṇi▫ai pohi na sakai kāl.
Listening-Death cannot even touch you.
ਰੱਬ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਮੌਤ ਪ੍ਰਾਨੀ ਲਾਗੇ ਨਹੀਂ ਲੱਗ ਲਗਦੀ (ਅਜ਼ਾਬ ਨਹੀਂ ਦੇ ਸਕਦੀ)।
ਪੋਹਿ ਨ ਸਕੈ = ਪੋਹ ਨਹੀਂ ਸਕਦਾ, ਡਰਾ ਨਹੀਂ ਸਕਦਾ, ਆਪਣਾ ਪਰਭਾਵ ਨਹੀਂ ਪਾ ਸਕਦਾ।ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਵਾਲੇ ਮਨੁੱਖ ਨੂੰ ਕਾਲ ਵੀ ਨਹੀਂ ਪੋਂਹਦਾ (ਭਾਵ ਉਨ੍ਹਾਂ ਨੂੰ ਮੌਤ ਨਹੀਂ ਡਰਾ ਸਕਦੀ)।
 
खिंथा कालु कुआरी काइआ जुगति डंडा परतीति ॥
Kẖinthā kāl ku▫ārī kā▫i▫ā jugaṯ dandā parṯīṯ.
Let the remembrance of death be the patched coat you wear, let the purity of virginity be your way in the world, and let faith in the Lord be your walking stick.
ਮੌਤ ਦਾ ਖਿਆਲ ਤੇਰੀ ਖਫਨੀ, ਕੁਮਾਰੀ ਕੰਨਿਆਂ ਦੇ ਸਰੀਰ ਵਰਗੀ ਪਵਿੱਤ੍ਰਤਾ ਤੇਰੀ ਜੀਵਨ ਰਹੁ-ਰੀਤੀ ਅਤੇ ਵਾਹਿਗੁਰੂ ਵਿੱਚ ਭਰੋਸਾ ਤੇਰਾ ਸੋਟਾ ਹੋਵੇ।
ਖਿੰਥਾ = ਗੋਦੜੀ। ਕਾਲੁ = ਮੌਤ। ਕੁਆਰੀ ਕਾਇਆ = ਕੁਆਰਾ ਸਰੀਰ, ਵਿਸ਼ੇ-ਵਿਕਾਰਾਂ ਤੋਂ ਬਚਿਆ ਹੋਇਆ ਸਰੀਰ, ਵਿਕਾਰਾਂ ਤੋਂ ਅਛੋਹ ਕਾਇਆਂ। ਜੁਗਤਿ = ਜੋਗ ਮੱਤ ਦੀ ਰਹਿਤ। ਪਰਤੀਤ = ਸ਼ਰਧਾ, ਯਕੀਨ।ਮੌਤ (ਦਾ ਭਉ) ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ (ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ)।
 
जिउ जिउ चलहि चुभै दुखु पावहि जमकालु सहहि सिरि डंडा हे ॥२॥
Ji▫o ji▫o cẖalėh cẖubẖai ḏukẖ pāvahi jamkāl sahėh sir dandā he. ||2||
The more they walk away, the deeper it pierces them, and the more they suffer in pain, until finally, the Messenger of Death smashes his club against their heads. ||2||
ਜਿੰਨੀ ਦੂਰ ਉਹ (ਰੱਬ ਤੋਂ) ਜਾਂਦੇ ਹਨ, ਉਨ੍ਹਾਂ ਹੀ ਜਿਆਦਾ ਉਹ ਚੁਭਦਾ ਹੈ ਅਤੇ ਉਨ੍ਹਾਂ ਹੀ ਬਹੁਤਾ ਉਹ ਕਸ਼ਟ ਉਠਾਉਂਦੇ ਹਨ ਅਤੇਉਹ ਮੌਤ ਦੇ ਫ਼ਰਿਸ਼ਤੇ ਦਾ ਸੋਟਾ ਆਪਣੇ ਮੂੰਡਾ ਉਤੇ ਸਹਾਰਦੇ ਹਨ।
ਚਲਹਿ = ਤੁਰਦੇ ਹਨ। ਚੁਭੈ = (ਕੰਡਾ) ਚੁੱਭਦਾ ਹੈ। ਜਮ ਕਾਲੁ = (ਆਤਮਕ) ਮੌਤ। ਸਿਰਿ = ਸਿਰ ਉੱਤੇ।੨।ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ) ॥੨॥
 
बीस सपताहरो बासरो संग्रहै तीनि खोड़ा नित कालु सारै ॥
Bīs sapṯāhro bāsro sangrahai ṯīn kẖoṛā niṯ kāl sārai.
Bring the twenty-seven elements of the body under your control, and throughout the three stages of life, remember death.
ਵੀਹ ਤੇ ਸੱਤ ਤੱਤਾ ਦੇ ਵੱਸਣ ਦੀ ਥਾਂ ਆਪਣੀ ਦੇਹਿ ਨੂੰ ਇਕੱਤ੍ਰ (ਕਾਬੂ) ਕਰ ਤੇ ਜੀਵਨ ਦੀਆਂ ਤਿੰਨੇ ਹੀ (ਦਸ਼ਾਂ) ਜਾਂ (ਕੰਦਰਾ) ਅੰਦਰ ਮੌਤ ਨੂੰ ਹਮੇਸ਼ਾਂ ਚੇਤੇ ਰੱਖ।
ਬੀਸ = ਵੀਹ। ਸਪਤ = ਸੱਤ। ਬੀਸ ਸਪਤਾਹਰੋ = ੨੭ ਦਿਨ, ੨੭ ਨਛਤ੍ਰ। ਬਾਸਰੋ = ਦਿਨ। ਸੰਗ੍ਰਹੈ = ਇਕੱਠਾ ਕਰੇ। ਤੀਨਿ ਖੋੜਾ = ਤਿੰਨ ਅਵਸਥਾ (ਬਾਲ, ਜੁਆਨੀ, ਬੁਢੇਪਾ)। ਸਾਰੈ = ਚੇਤੇ ਰੱਖੇ।ਜੇ ਮਨੁੱਖ ਸਤਾਈ ਹੀ ਨਛੱਤ੍ਰਾਂ ਵਿਚ (ਭਾਵ) ਹਰ ਰੋਜ਼ (ਪ੍ਰਭੂ ਦਾ ਨਾਮ-ਧਨ) ਇਕੱਠਾ ਕਰਦਾ ਰਹੇ, ਜੇ ਮਨੁੱਖ ਆਪਣੀ ਉਮਰ ਦੀਆਂ ਤਿੰਨਾਂ ਹੀ ਅਵਸਥਾ (ਬਾਲਪਨ, ਜੁਆਨੀ, ਬੁਢੇਪੇ) ਵਿਚ ਮੌਤ ਨੂੰ ਚੇਤੇ ਰੱਖੇ,
 
कुदम करे पसु पंखीआ दिसै नाही कालु ॥
Kuḏam kare pas pankẖī▫ā ḏisai nāhī kāl.
The animals and the birds frolic and play-they do not see death.
ਡੰਗਰ ਤੇ ਪੰਛੀ ਕੁੱਦਦੇ-ਟੱਪਦੇ ਹਨ ਅਤੇ ਮੌਤ ਨੂੰ ਨਹੀਂ ਵੇਖਦੇ।
ਕੁਦਮੁ = ਕਲੋਲ। ਪੰਖੀਆ = ਪੰਛੀ। ਕਾਲੁ = ਮੌਤ।ਪਸ਼ੂ ਕਲੋਲ ਕਰਦਾ ਹੈ ਪੰਛੀ ਕਲੋਲ ਕਰਦਾ ਹੈ (ਪਸ਼ੂ ਨੂੰ ਪੰਛੀ ਨੂੰ) ਮੌਤ ਨਹੀਂ ਦਿੱਸਦੀ,
 
संत जना मिलि भाईआ कटिअड़ा जमकालु ॥
Sanṯ janā mil bẖā▫ī▫ā kati▫aṛā jamkāl.
Meeting with the humble beings, O Siblings of Destiny, the Messenger of Death is conquered.
ਪਵਿਤ੍ਰ ਪੁਰਸ਼ ਨੂੰ ਭੇਟ ਕੇ, ਹੈ ਵੀਰ! ਮੈਂ ਜੰਮਣ ਤੇ ਮਰਨ ਨੂੰ ਵੱਢ ਸੁਟਿਆ ਹੈ।
ਮਿਲਿ = ਮਿਲ ਕੇ। ਜਮਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ।ਸੰਤ ਜਨਾਂ ਭਰਾਵਾਂ ਨੂੰ ਮਿਲ ਕੇ ਆਤਮਕ ਮੌਤ ਦਾ ਖ਼ਤਰਾ ਦੂਰ ਹੋ ਜਾਂਦਾ ਹੈ।
 
कीते कारणि पाकड़ी कालु न टलै सिराहु ॥१॥
Kīṯe kāraṇ pākṛī kāl na talai sirāhu. ||1||
By its actions it was caught, and now death cannot be turned away from its head. ||1||
ਆਪਣੇ ਕਰੇ ਹੋਏ ਕੰਮ (ਭੁਲ) ਦੇ ਸਬੱਬ ਉਹ ਪਕੜੀ ਗਈ। ਉਸ ਦੇ ਸਿਰ ਤੋਂ ਮੌਤ ਪਰੇ ਹਟਾਈ ਨਹੀਂ ਜਾ ਸਕਦੀ।
ਕੀਤੇ ਕਾਰਣਿ = ਵਿਸਾਹ ਕਰਨ ਕਰਕੇ। ਪਾਕੜੀ = ਫੜੀ ਗਈ। ਸਿਰਾਹੁ = ਸਿਰ ਤੋਂ ॥੧॥(ਜਾਲ ਉੱਤੇ) ਇਤਬਾਰ ਕਰਨ ਦੇ ਕਾਰਨ ਹੀ ਫੜੀ ਜਾਂਦੀ ਹੈ, ਤੇ ਉਸ ਦੇ ਸਿਰ ਉਤੋਂ ਮੌਤ ਟਲਦੀ ਨਹੀਂ (ਜੀਵ ਇਹ ਭੁੱਲ ਜਾਂਦਾ ਹੈ ਕਿ ਜ਼ਿੰਦਗੀ ਦੇ ਅਥਾਹ ਸਮੁੰਦਰ ਪ੍ਰਭੂ ਵਿਚ ਲੀਨ ਰਿਹਾਂ ਹੀ ਆਤਮਕ ਜੀਵਨ ਕਾਇਮ ਰਹਿੰਦਾ ਹੈ। ਮੋਹਣੀ ਮਾਇਆ ਦਾ ਇਤਬਾਰ ਕਰ ਬੈਠਦਾ ਹੈ, ਤੇ ਆਤਮਕ ਮੌਤ ਸਹੇੜਦਾ ਹੈ, ਮੌਤ ਦਾ ਸਹਮ ਹਰ ਵੇਲੇ ਇਸ ਦੇ ਸਿਰ ਉੱਤੇ ਸਵਾਰ ਰਹਿੰਦਾ ਹੈ) ॥੧॥
 
भाई रे इउ सिरि जाणहु कालु ॥
Bẖā▫ī re i▫o sir jāṇhu kāl.
O Siblings of Destiny, just like this, see death hovering over your own heads!
ਹੇ ਵੀਰ! ਏਸੇ ਤਰ੍ਹਾਂ ਤੂੰ ਮੌਤ ਨੂੰ ਆਪਣੇ ਮੂੰਡ ਉਤੇ ਮੰਡਲਾਉਂਦੀ ਹੋਈ ਖ਼ਿਆਲ ਕਰ।
ਇਉ = ਇਸੇ ਤਰ੍ਹਾਂ ਹੀ। ਸਿਰਿ = ਸਿਰ ਉੱਤੇ।ਹੇ ਭਾਈ! ਆਪਣੇ ਸਿਰ ਉੱਤੇ ਮੌਤ ਨੂੰ ਇਉਂ ਹੀ ਸਮਝੋ।
 
सभु जगु बाधो काल को बिनु गुर कालु अफारु ॥
Sabẖ jag bāḏẖo kāl ko bin gur kāl afār.
The whole world is bound by death; without the Guru, death cannot be avoided.
ਸਾਰਾ ਜਹਾਨ ਮੌਤ ਨੇ ਨਰੜਿਆ ਹੋਇਆ ਹੈ। ਗੁਰਾਂ ਦੇ ਬਾਝੋਂ ਮੌਤ ਅਮੋੜ ਹੈ।
ਬਾਧੋ ਕਾਲ ਕੋ = ਕਾਲ ਦਾ ਬੱਝਾ ਹੋਇਆ। ਅਫਾਰੁ = ਅਮੋੜ, ਅਮਿੱਟ।ਸਾਰਾ ਜਗਤ ਮੌਤ ਦੇ ਡਰ ਦਾ ਬੱਧਾ ਹੋਇਆ ਹੈ, ਗੁਰੂ ਦੀ ਸਰਨ ਆਉਣ ਤੋਂ ਬਿਨਾ ਮੌਤ ਦਾ ਸਹਮ (ਹਰੇਕ ਦੇ ਸਿਰ ਉੱਤੇ) ਅਮਿੱਟ ਹੈ।
 
तिथै कालु न संचरै जोती जोति समाइ ॥६॥
Ŧithai kāl na sancẖrai joṯī joṯ samā▫e. ||6||
Death does not go there; your light shall merge with the Light. ||6||
ਉਥੇ ਮੌਤ ਪ੍ਰਵੇਸ਼ ਨਹੀਂ ਕਰਦੀ ਅਤੇ ਇਨਸਾਨ ਦੀ ਰੋਸ਼ਨੀ (ਆਤਮਾ) ਵਡੀ ਰੋਸ਼ਨੀ (ਪਰਮਾਤਮਾ) ਨਾਲ ਅਭੇਦ ਹੋ ਜਾਂਦੀ ਹੈ।
ਸੰਚਰੈ = ਅੱਪੜਦਾ ॥੬॥ਉਸ ਆਤਮਕ ਅਵਸਥਾ ਵਿਚ ਮੌਤ ਦਾ ਡਰ ਪਹੁੰਚਦਾ ਹੀ ਨਹੀਂ, (ਕਿਉਂਕਿ) ਜੀਵ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੬॥
 
तिथै कालु न अपड़ै जिथै गुर का सबदु अपारु ॥७॥
Ŧithai kāl na apṛai jithai gur kā sabaḏ apār. ||7||
Death does not reach that place, where the Infinite Word of the Guru's Shabad resounds. ||7||
ਮੌਤ ਉਥੇ ਨਹੀਂ ਪੁਜਦੀ, ਜਿਥੇ ਗੁਰਾਂ ਦਾ ਅਨਹਦ ਸ਼ਬਦ ਹੈ।
xxx॥੭॥ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਟਿਕਿਆ ਹੋਇਆ ਹੈ, ਬੇਅੰਤ ਪ੍ਰਭੂ ਆਪ ਟਿਕਿਆ ਹੋਇਆ ਹੈ ਉਥੇ ਮੌਤ ਦਾ ਡਰ ਪਹੁੰਚ ਨਹੀਂ ਸਕਦਾ ।੭।
 
सबदु पछाणै रवि रहै ना तिसु कालु संताइ ॥
Sabaḏ pacẖẖāṇai rav rahai nā ṯis kāl sanṯā▫e.
One who recognizes the Shabad merges into it, and is not afflicted by death.
ਮੌਤ ਉਸ ਨੂੰ ਦੁਖਾਂਤ੍ਰ ਨਹੀਂ ਕਰਦੀ ਜੋ ਸ਼ਬਦ ਨੂੰ ਸਿੰਞਾਣਦਾ ਹੈ ਤੇ ਉਸ ਵਿੱਚ ਲੀਨ ਹੋ ਜਾਂਦਾ ਹੈ।
ਰਵਿ ਰਹੇ = (ਗੁਰੂ ਦੇ ਸ਼ਬਦ ਵਿਚ) ਜੁੜਿਆ ਰਹੇ। ਨਾ ਸੰਤਾਇ = ਨਹੀਂ ਸਤਾਂਦਾ।ਜੋ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਪਾਂਦਾ ਹੈ (ਪ੍ਰਭੂ ਚਰਨਾਂ ਵਿਚ) ਜੁੜਿਆ ਰਹਿੰਦਾ ਹੈ ਉਸ ਨੂੰ ਮੌਤ (ਦਾ ਡਰ) ਸਤਾ ਨਹੀਂ ਸਕਦਾ।
 
सभ जग महि दोही फेरीऐ बिनु नावै सिरि कालु ॥
Sabẖ jag mėh ḏohī ferī▫ai bin nāvai sir kāl.
You may beat the drum and proclaim authority over the whole world, but without the Name, death hovers over your head.
ਉਹ ਆਪਣੀ ਹਕੂਮਤ ਦਾ ਢੰਡੋਰਾ ਸਾਰੇ ਸੰਸਾਰ ਅੰਦਰ ਦੁਆ ਦੇਵੇ ਪ੍ਰੰਤੂ ਨਾਮ ਦੇ ਬਗੈਰ ਮੌਤ ਉਸ ਦੇ ਸਿਰ ਉਤੇ ਖੜੀ ਹੈ।
ਦੋਹੀ = ਦੁਹਾਈ, ਢੰਢੋਰਾ। ਸਿਰਿ = ਸਿਰ ਉੱਤੇ।ਜੇ ਆਪਣੀ ਤਾਕਤ ਦੀ ਦੁਹਾਈ ਸਾਰੇ ਜਗਤ ਵਿਚ ਫਿਰਾ ਸਕੀਏ, ਤਾਂ ਭੀ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸਿਰ ਉੱਤੇ ਮੌਤ ਦਾ ਡਰ (ਕਾਇਮ ਰਹਿੰਦਾ) ਹੈ।
 
घरि महलि सचि समाईऐ जमकालु न सकै खाइ ॥२॥
Gẖar mahal sacẖ samā▫ī▫ai jamkāl na sakai kẖā▫e. ||2||
In the mansion of the home within the self, we merge in Truth, and the Messenger of Death cannot devour us. ||2||
ਸੱਚ ਦੇ ਰਾਹੀਂ ਆਦਮੀ ਆਪਣੇ ਗ੍ਰਹਿ ਵਿੱਚ ਹੀ ਆਪਣੇ ਸਵੈ-ਸਰੂਪ ਅੰਦਰ ਲੀਨ ਹੋ ਜਾਂਦਾ ਹੈ ਅਤੇ ਮੌਤ ਦਾ ਫਰੇਸ਼ਤਾ ਉਸਨੂੰ ਨਿਗਲ ਨਹੀਂ ਸਕਦਾ।
ਘਰਿ = ਘਰ ਵਿਚ, ਅੰਤਰ ਆਤਮੇ। ਮਹਲਿ = ਪ੍ਰਭੂ ਦੇ ਮਹਲ ਵਿਚ, ਪ੍ਰਭੂ ਦੇ ਚਰਨਾਂ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ। ਜਮਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ॥੨॥ਅੰਤਰ ਆਤਮੇ ਟਿਕ ਜਾਈਦਾ ਹੈ, ਪ੍ਰਭੂ-ਚਰਨਾਂ ਵਿਚ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿ ਸਕੀਦਾ ਹੈ, ਤੇ ਆਤਮਕ ਮੌਤ (ਸੁਚੱਜੇ ਜੀਵਨ ਨੂੰ) ਖਾ ਨਹੀਂ ਸਕਦੀ ॥੨॥
 
सहजे कालु विडारिआ सच सरणाई पाइ ॥
Sėhje kāl vidāri▫ā sacẖ sarṇā▫ī pā▫e.
In the poise of intuitive balance, death is destroyed, entering the Sanctuary of the True One.
ਸਤਿਪੁਰਖ ਦੀ ਸਰਣਾਗਤ ਲੈਣ ਦੁਆਰਾ, ਮੌਤ ਸੂਖੈਨ ਹੀ ਮਾਰੀ ਜਾਂਦੀ ਹੈ।
ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਵਿਡਾਰਿਆ = ਮਾਰਿਆ।ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਰਨ ਪੈ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਜਿਨ੍ਹਾਂ ਨੇ ਆਤਮਕ ਮੌਤ ਨੂੰ ਮਾਰ ਲਿਆ,
 
कालु जालु जमु जोहि न साकै भाइ भगति भै तरणा ॥
Kāl jāl jam johi na sākai bẖā▫e bẖagaṯ bẖai ṯarṇā.
The Messenger of Death and his trap cannot touch him; through loving devotional worship, he crosses over the ocean of fear.
ਮੌਤ ਦਾ ਫੰਧਾ ਤੇ ਉਸ ਦਾ ਫ਼ਰਿਸ਼ਤਾ ਉਸ ਨੂੰ ਛੂਹ ਨਹੀਂ ਸਕਦੇ, ਅਤੇ ਪ੍ਰੇਮ ਤੇ ਅਨੁਰਾਗ ਰਾਹੀਂ ਉਹ ਡਰ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਜੋਹਿ ਨ ਸਾਕੈ = ਤੱਕ ਨਹੀਂ ਸਕਦਾ।ਜਮ ਦਾ ਜਾਲ ਮੌਤ ਦਾ ਡਰ ਉਸ ਵਲ ਤੱਕ ਭੀ ਨਹੀਂ ਸਕਦਾ। ਪਰਮਾਤਮਾ ਦੇ ਪ੍ਰੇਮ ਦੀ ਬਰਕਤਿ ਨਾਲ ਪਰਮਾਤਮਾ ਦੀ ਭਗਤੀ ਨਾਲ ਉਹ (ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਤੋਂ ਪਾਰ ਲੰਘ ਜਾਂਦਾ ਹੈ।
 
कहु नानक दूजै पहरै प्राणी तिसु कालु न कबहूं खाइ ॥२॥
Kaho Nānak ḏūjai pahrai parāṇī ṯis kāl na kabahūʼn kẖā▫e. ||2||
Says Nanak, in the second watch of the night, O mortal, death never devours you. ||2||
ਗੁਰੂ ਜੀ ਆਖਦੇ ਹਨ ਦੂਸਰੇ ਹਿੱਸੇ ਅੰਦਰ, ਹੇ ਫ਼ਾਨੀ ਬੰਦੇ! ਉਸ ਨੂੰ ਮੌਤ ਕਦਾਚਿੱਤ ਨਹੀਂ ਨਿਗਲਦੀ।
ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ॥੨॥ਹੇ ਨਾਨਕ! (ਜ਼ਿੰਦਗੀ ਦੀ ਰਾਤ ਦੇ) ਦੂਜੇ ਪਹਰ ਵਿਚ (ਜੇਹੜਾ) ਪ੍ਰਾਣੀ (ਪਰਮਾਤਮਾ ਦਾ ਧਿਆਨ ਧਰਦਾ ਹੈ, ਉਸ ਨੂੰ) ਆਤਮਕ ਮੌਤ ਕਦੇ ਭੀ ਨਹੀਂ ਖਾਂਦੀ ॥੨॥
 
तिन जमकालु न विआपई जिन सचु अम्रितु पीवे ॥
Ŧin jamkāl na vi▫āpa▫ī jin sacẖ amriṯ pīve.
The Messenger of Death does not touch those who drink in the True Ambrosial Nectar.
ਉਨ੍ਹਾਂ ਨੂੰ ਮੌਤ ਦਾ ਦੂਤ ਛੋਹਦਾ ਤੱਕ ਨਹੀਂ, ਜੋ ਸੱਚੇ ਨਾਮ ਦੇ ਸੁਧਾ-ਰਸ ਪਾਨ ਕਰਦੇ ਹਨ।
xxxਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਨਾਮ-ਜਲ ਪੀਤਾ ਹੈ, ਜਮਕਾਲ ਉਨ੍ਹਾਂ ਤੇ ਜਬ੍ਹਾ ਨਹੀਂ ਪਾ ਸਕਦਾ।
 
जमकालु तिसु नेड़ि न आवै जो हरि हरि नामु धिआवणिआ ॥६॥
Jamkāl ṯis neṛ na āvai jo har har nām ḏẖi▫āvaṇi▫ā. ||6||
The Messenger of Death does not draw near those who meditate on the Name of the Lord, Har, Har. ||6||
ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ, ਜਿਹੜਾ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
ਜਮ ਕਾਲੁ = ਮੌਤ, ਆਤਮਕ ਮੌਤ ॥੬॥ਜੋ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਆਤਮਕ ਮੌਤ ਉਸਦੇ ਨੇੜੇ ਨਹੀਂ ਢੁਕ ਸਕਦੀ ॥੬॥
 
कालु न चापै दुखु न संतापै ॥
Kāl na cẖāpai ḏukẖ na sanṯāpai.
Death does not crush him, and pain does not afflict him.
ਉਸ ਨੂੰ ਮੌਤ ਨਹੀਂ ਕੁਚਲਦੀ, ਨਾਂ ਹੀ ਕਸ਼ਟ ਦੁਖੀ ਕਰਦਾ ਹੈ।
ਕਾਲੁ = ਮੌਤ, ਆਤਮਕ ਮੌਤ। ਚਾਪੈ = {चाप = ਧਨੁਖ} ਫਾਹੀ ਪਾ ਸਕਦਾ।ਉਸ ਨੂੰ ਆਤਮਕ ਮੌਤ (ਆਪਣੇ ਪੰਜੇ ਵਿਚ) ਫਸਾ ਨਹੀਂ ਸਕਦੀ, ਉਸ ਨੂੰ ਕੋਈ ਦੁੱਖ-ਕਲੇਸ਼ ਦੁਖੀ ਨਹੀਂ ਕਰ ਸਕਦਾ।