Sri Guru Granth Sahib Ji

Search ਕਿਉ in Gurmukhi

किव करि आखा किव सालाही किउ वरनी किव जाणा ॥
Kiv kar ākẖā kiv sālāhī ki▫o varnī kiv jāṇā.
How can we speak of Him? How can we praise Him? How can we describe Him? How can we know Him?
ਤੈਨੂੰ ਕਿਸ ਤਰ੍ਹਾਂ ਕਹਿਆ ਕਿਸ ਤਰ੍ਹਾਂ ਸਲਾਹਿਆ ਕਿਸ ਤਰ੍ਹਾਂ ਬਿਆਨ ਕੀਤਾ ਅਤੇ ਕਿਸ ਤਰ੍ਹਾਂ ਜਾਣਿਆ ਜਾਵੇ ਹੇ ਸਾਈਂ?
ਕਿਵ ਕਰਿ = ਕਿਉਂ ਕਰਿ, ਕਿਸ ਤਰ੍ਹਾਂ। ਆਖਾ = ਮੈਂ ਆਖਾਂ, ਮੈਂ ਬਿਆਨ ਕਰਾਂ, ਮੈ ਕਹਿ ਸਕਾਂ। ਸਾਲਾਹੀ = ਮੈਂ ਸਾਲਾਹਾਂ, ਮੈਂ ਅਕਾਲ ਪੁਰਖ ਦੀ ਵਡਿਆਈ ਕਰਾਂ। ਕਿਉ = ਕਿਉਂ ਕਰਿ, ਕਿਸ ਤਰ੍ਹਾਂ। ਵਰਨੀ = ਮੈਂ ਵਰਣਨ ਕਰਾਂ,ਮੈਂ ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ?
 
सो किउ विसरै मेरी माइ ॥
So ki▫o visrai merī mā▫e.
How can I forget Him, O my mother?
ਉਹ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ, ਹੇ ਮੇਰੀ ਮਾਤਾ।
ਮਾਇ = ਹੇ ਮਾਂ! ਨਾਇ = ਨਾਮ ਦੀ ਰਾਹੀਂ। ਕਿਉ ਵਿਸਰੈ = ਕਦੇ ਨਾਹ ਭੁੱਲੇ।੧।ਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ।
 
सो किउ मनहु विसारीऐ जा के जीअ पराण ॥
So ki▫o manhu visārī▫ai jā ke jī▫a parāṇ.
How can you forget the One who created your soul, and the praanaa, the breath of life?
ਆਪਣੇ ਚਿੱਤ ਅੰਦਰੋਂ ਅਸੀਂ ਉਸ ਨੂੰ ਕਿਉਂ ਭੁਲਾਈਏ ਜਿਹੜਾ ਸਾਡੀ ਆਤਮਾ ਅਤੇ ਜਿੰਦ-ਜਾਨ ਦਾ ਮਾਲਕ ਹੈ।
ਮਨਹੁ = ਮਨ ਤੋਂ। ਜੀਅ = ਜਿੰਦ। ਪਰਾਣ = ਸਾਹ। ਜੀਅ ਪਰਾਣ = ਜਿੰਦ-ਜਾਨ।ਜਿਸ ਪ੍ਰਭੂ ਦੀ ਬਖ਼ਸ਼ੀ ਹੋਈ ਇਹ ਜਿੰਦ-ਜਾਨ ਹੈ, ਉਸ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।
 
बिनु पउड़ी गड़ि किउ चड़उ गुर हरि धिआन निहाल ॥२॥
Bin pa▫oṛī gaṛ ki▫o cẖaṛa▫o gur har ḏẖi▫ān nihāl. ||2||
How can I climb up to the Fortress without a ladder? By meditating on the Lord, through the Guru, I am blessed and exalted. ||2||
ਸੀੜ੍ਹੀ ਦੇ ਬਗੈਰ ਮੈਂ ਕਿਲ੍ਹੇ ਉਤੇ ਕਿਸ ਤਰ੍ਹਾਂ ਚੜ੍ਹਾਂਗਾ? ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਮੈਂ ਉਸ ਨੂੰ ਵੇਖ ਲਵਾਂਗਾ।
ਗੜਿ = ਕਿਲ੍ਹੇ ਉੱਤੇ। ਗੁਰ ਧਿਆਨ = ਗੁਰੂ (ਚਰਨਾਂ) ਦਾ ਧਿਆਨ। ਨਿਹਾਲ = ਵਿਖਾ ਦੇਂਦਾ ਹੈ।੨।ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ ॥੨॥
 
नानक पूरा जे मिलै किउ घाटै गुण तास ॥४॥९॥
Nānak pūrā je milai ki▫o gẖātai guṇ ṯās. ||4||9||
O Nanak, if one obtains the Perfect Lord, how can his virtues decrease? ||4||9||
ਨਾਨਕ, ਜੇਕਰ ਮਨੁਸ਼ ਨੂੰ ਮੁਕੰਮਲ ਮਾਲਕ ਪਰਾਪਤ ਹੋ ਜਾਵੇ ਤਾਂ ਉਸ ਦੀਆਂ ਨੇਕੀਆਂ ਕਿਸ ਤਰ੍ਹਾਂ ਘੱਟ ਹੋ ਸਕਦੀਆਂ ਹਨ?
ਕਿਉ ਘਾਟੈ = ਨਹੀਂ ਘਟਦੇ। ਤਾਸ = ਉਸ (ਜੀਵ) ਦੇ।੪।ਹੇ ਨਾਨਕ! ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾਂ ਵਿਚ ਭੀ ਕਿਵੇਂ ਕੋਈ ਘਾਟ ਆ ਸਕਦੀ ਹੈ? ॥੪॥੯॥
 
भै बिनु निरभउ किउ थीऐ गुरमुखि सबदि समाइ ॥१॥ रहाउ ॥
Bẖai bin nirbẖa▫o ki▫o thī▫ai gurmukẖ sabaḏ samā▫e. ||1|| rahā▫o.
Without the Fear of God, how can anyone become fearless? Become Gurmukh, and immerse yourself in the Shabad. ||1||Pause||
ਰੱਬ ਦੇ ਡਰ ਅਤੇ ਗੁਰਾਂ ਰਾਹੀਂ ਉਸ ਦੇ ਨਾਮ ਵਿੱਚ ਲੀਨ ਹੋਏ ਬਗ਼ੈਰ, ਪ੍ਰਾਣੀ ਨਿਡਰ ਕਿਸ ਤਰ੍ਹਾਂ ਹੋ ਸਕਦਾ ਹੈ? ਠਹਿਰਾਉ।
ਭੈ ਬਿਨੁ = (ਨਿਰਮਲ) ਡਰ ਤੋਂ ਬਿਨਾ।੧।ਜਦ ਤਕ ਪਰਮਾਤਮਾ ਦਾ ਡਰ-ਅਦਬ ਮਨ ਵਿਚ ਨਾਹ ਹੋਵੇ, ਮਨੁੱਖ ਦੁਨੀਆ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ (ਤੇ ਪਰਮਾਤਮਾ ਦਾ ਡਰ-ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ) ਗੁਰੂ ਦੀ ਰਾਹੀਂ ਸ਼ਬਦ ਵਿਚ ਜੁੜਦਾ ਹੈ ॥੧॥ ਰਹਾਉ॥
 
किउ गुर बिनु त्रिकुटी छुटसी सहजि मिलिऐ सुखु होइ ॥
Ki▫o gur bin ṯarikutī cẖẖutsī sahj mili▫ai sukẖ ho▫e.
Without the Guru, how can anyone be released from these three qualities? Through intuitive wisdom, we meet with Him and find peace.
ਗੁਰਾਂ ਦੇ ਬਗ਼ੈਰ ਬੰਦਾ ਤਿੰਨਾ ਗੁਣਾਂ ਦੀ ਕੈਦ ਤੋਂ ਕਿਸ ਤਰ੍ਹਾਂ ਖਲਾਸੀ ਪਾ ਸਕਦਾ ਹੈ? ਬ੍ਰਹਮ-ਗਿਆਨ ਦੀ ਪਰਾਪਤੀ ਰਾਹੀਂ ਆਰਾਮ ਪੈਦਾ ਹੁੰਦਾ ਹੈ।
ਤ੍ਰਿਕਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤਿੰਨ ਵਿੰਗੀਆਂ ਲਕੀਰਾਂ, ਤ੍ਰਿਊੜੀ, ਖਿੱਝ। ਸਹਜਿ ਮਿਲਿਐ = ਜੇ ਅਡੋਲ ਅਵਸਥਾ ਵਿਚ ਟਿਕੇ ਰਹੀਏ।ਇਹ ਖਿੱਝ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਹੀਂ ਹਟਦੀ (ਗੁਰੂ ਦੀ ਰਾਹੀਂ ਹੀ ਅਡੋਲਤਾ ਪੈਦਾ ਹੁੰਦੀ ਹੈ), ਅਡੋਲਤਾ ਵਿਚ ਟਿਕੇ ਰਿਹਾਂ ਆਤਮਕ ਆਨੰਦ ਮਿਲਦਾ ਹੈ।
 
बिनु गुर मैलु न उतरै बिनु हरि किउ घर वासु ॥
Bin gur mail na uṯrai bin har ki▫o gẖar vās.
Without the Guru, this pollution is not removed. Without the Lord, how can there be any homecoming?
ਗੁਰਾਂ ਦੇ ਬਾਝੋਂ ਪਲੀਤੀ ਦੂਰ ਨਹੀਂ ਹੁੰਦੀ ਤੇ ਵਾਹਿਗੁਰੂ ਦੇ ਬਗੈਰ ਗ੍ਰਹਿ-ਆਉਣਾ ਕਿਵੇਂ ਹੋ ਸਕਦਾ ਹੈ?
ਘਰ ਵਾਸੁ = ਘਰ ਦਾ ਵਸੇਬਾ, ਅਡੋਲ ਅਵਸਥਾ, ਉਹ ਹਾਲਤ ਜਦੋਂ ਮਨ ਬਾਹਰ ਭਟਕਣੋਂ ਰੁਕ ਜਾਂਦਾ ਹੈ।ਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਧੁਪਦੀ, ਪਰਮਾਤਮਾ ਵਿਚ ਜੁੜਨ ਤੋਂ ਬਿਨਾ ਮਾਨਸਕ ਅਡੋਲਤਾ ਨਹੀਂ ਲੱਭਦੀ।
 
जब लगु सबदि न भेदीऐ किउ सोहै गुरदुआरि ॥
Jab lag sabaḏ na bẖeḏī▫ai ki▫o sohai gurḏu▫ār.
Until she has been pierced through with the Shabad, how can she look beautiful at Guru's Gate?
ਜਦ ਤਾਈਂ ਉਹ ਰੱਬ ਦੇ ਨਾਮ ਨਾਲ ਵਿੰਨ੍ਹੀ ਨਹੀਂ ਜਾਂਦੀ, ਉਹ ਉਸ ਵੱਡੇ ਵਾਹਿਗੁਰੂ ਦੇ ਦਰਬਾਰ ਅੰਦਰ ਕਿਸ ਤਰ੍ਹਾਂ ਸੁੰਦਰ ਲੱਗ ਸਕਦੀ ਹੈ?
xxxਜਦ ਤਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ (-ਤੀਰ) ਨਾਲ ਵਿੱਝਦਾ ਨਹੀਂ, ਤਦ ਤਕ ਗੁਰੂ ਦੇ ਦਰ ਤੇ ਸੋਭਾ ਨਹੀਂ ਮਿਲਦੀ।
 
गुर बिनु किउ तरीऐ सुखु होइ ॥
Gur bin ki▫o ṯarī▫ai sukẖ ho▫e.
Without the Guru, how can anyone swim across to find peace?
ਗੁਰਾਂ ਦੇ ਬਗੈਰ ਆਦਮੀ ਕਿਸ ਤਰ੍ਹਾਂ ਪਾਰ ਹੋ ਅਤੇ ਆਰਾਮ ਪਰਾਪਤ ਕਰ ਸਕਦਾ ਹੈ?
ਕਿਉ ਤਰੀਐ = ਨਹੀਂ ਤਰਿਆ ਜਾ ਸਕਦਾ।ਗੁਰੂ ਦੀ ਸਰਨ ਤੋਂ ਬਿਨਾ ਨਾਹ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ, ਨਾਹ ਹੀ ਆਤਮਕ ਅਨੰਦ ਮਿਲਦਾ ਹੈ।
 
किउ दरगह पति पाईऐ जा हरि न वसै मन माहि ॥
Ki▫o ḏargėh paṯ pā▫ī▫ai jā har na vasai man māhi.
How can honor be attained in His Court, if the Lord does not dwell in the mind?
ਰੱਬ ਦੇ ਦਰਬਾਰ ਅੰਦਰ ਕਿਸ ਤਰ੍ਰਾਂ ਇਜ਼ਤ ਪਾਈ ਜਾ ਸਕਦੀ ਹੈ, ਜੇਕਰ ਉਹ ਪ੍ਰਾਣੀ ਦੇ ਚਿੱਤ ਵਿੱਚ ਨਿਵਾਸ ਨਾਂ ਕਰੇ?
ਪਤਿ = ਇੱਜ਼ਤ।(ਉਂਞ ਭੀ) ਜੇ ਪਰਮਾਤਮਾ ਦਾ ਨਾਮ ਮਨ ਵਿਚ ਨਾਹ ਵੱਸੇ, ਤਾਂ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਹੀਂ ਮਿਲ ਸਕਦੀ।
 
जिना रासि न सचु है किउ तिना सुखु होइ ॥
Jinā rās na sacẖ hai ki▫o ṯinā sukẖ ho▫e.
Those who do not have the Assets of Truth-how can they find peace?
ਜਿਨ੍ਹਾਂ ਦੇ ਕੋਲ ਸਚਾਈ ਦੀ ਪੂੰਜੀ ਨਹੀਂ ਉਹ ਆਰਾਮ ਕਿਸ ਤਰ੍ਹਾਂ ਪਾਉਣਗੇ?
xxxਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ।
 
भउरु उसतादु नित भाखिआ बोले किउ बूझै जा नह बुझाई ॥२॥
Bẖa▫ur usṯāḏ niṯ bẖākẖi▫ā bole ki▫o būjẖai jā nah bujẖā▫ī. ||2||
The bumble bee is the teacher who continually teaches the lesson. But how can one understand, unless one is made to understand? ||2||
ਗੁਰੂ, ਭੌਰਾ, ਸਦੀਵ ਹੀ ਈਸ਼ਵਰੀ ਭਾਸ਼ਨ ਉਚਾਰਨ ਕਰਦਾ ਹੈ, ਪਰ ਉਨ੍ਹਾਂ ਨੂੰ ਆਦਮੀ ਕਿਸ ਤਰ੍ਹਾਂ ਸਮਝ ਸਕਦਾ ਹੈ, ਜਦ (ਵਾਹਿਗੁਰੁ) ਉਸ ਨੂੰ ਨਹੀਂ ਸਮਝਾਉਂਦਾ।
ਉਸਤਾਦੁ = ਗੁਰੂ। ਭਾਖਿਆ = ਬੋਲੀ, ਉਪਦੇਸ਼। ਬੁਝਾਈ = ਸਮਝ।੨।(ਭੌਰਾ ਆ ਕੇ ਕੌਲ ਫੁੱਲ ਉਤੇ ਗੁੰਜਾਰ ਪਾਂਦਾ ਹੈ, ਪਰ ਕੌਲ ਫੁੱਲ ਦੇ ਪਾਸ ਹੀ ਚਿੱਕੜ ਵਿਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ) ਗੁਰੂ-ਭੌਰਾ ਸਦਾ (ਹਰੀ-ਸਿਮਰਨ ਦਾ) ਉਪਦੇਸ਼ ਕਰਦਾ ਹੈ, ਪਰ ਇਹ ਡੱਡੂ-ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ, ਇਸ ਨੂੰ ਅਜੇਹੀ ਸਮਝ ਹੀ ਨਹੀਂ ਹੈ ॥੨॥
 
बिनु तेल दीवा किउ जलै ॥१॥ रहाउ ॥
Bin ṯel ḏīvā ki▫o jalai. ||1|| rahā▫o.
Without the oil, how can the lamp be lit? ||1||Pause||
ਤੇਲ ਤੋਂ ਬਿਨਾ ਦੀਵਾ ਕਿਵੇਂ ਬਲ ਸਕਦਾ ਹੈ? ਠਹਿਰਾਉ।
ਕਿਉ ਜਲੈ = ਬਲਦਾ ਨਹੀਂ ਰਹਿ ਸਕਦਾ।੧।(ਸਿਮਰਨ ਦੇ) ਤੇਲ ਤੋਂ ਬਿਨਾ (ਆਤਮਕ ਜੀਵਨ ਦਾ) ਦੀਵਾ ਕਿਵੇਂ ਟਹਕਦਾ ਰਹਿ ਸਕੇ? (ਮਾਇਆ- ਮੋਹ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦੇਂਦੇ)॥੧॥ ਰਹਾਉ॥
 
सभु किछु सुणदा वेखदा किउ मुकरि पइआ जाइ ॥
Sabẖ kicẖẖ suṇḏā vekẖ▫ḏā ki▫o mukar pa▫i▫ā jā▫e.
He hears and sees everything. How can anyone deny Him?
ਸੁਆਮੀ ਸਾਰਾ ਕੁਝ ਸ੍ਰਵਣ ਕਰਦਾ ਤੇ ਦੇਖਦਾ ਹੈ। ਆਦਮੀ ਕਿਸ ਤਰ੍ਹਾਂ ਇਨਕਾਰੀ ਹੋ ਸਕਦਾ ਹੈ?
xxx(ਅਸੀਂ ਜੀਵ ਜੋ ਕੁਝ ਕਰਦੇ ਹਾਂ ਜਾਂ ਬੋਲਦੇ ਚਿਤਵਦੇ ਹਾਂ) ਉਹ ਸਭ ਕੁਝ ਪਰਮਾਤਮਾ ਵੇਖਦਾ ਸੁਣਦਾ ਹੈ (ਇਸ ਵਾਸਤੇ ਉਸ ਦੀ ਹਜ਼ੂਰੀ ਵਿਚ ਆਪਣੇ ਕੀਤੇ ਤੇ ਚਿਤਵੇ ਮੰਦ ਕਰਮਾਂ ਤੋਂ) ਮੁੱਕਰਿਆ ਨਹੀਂ ਜਾ ਸਕਦਾ।
 
मनमुखि कंतु न पछाणई तिन किउ रैणि विहाइ ॥
Manmukẖ kanṯ na pacẖẖāṇ▫ī ṯin ki▫o raiṇ vihā▫e.
The self-willed manmukhs do not recognize their Husband Lord; how will they spend their life-night?
ਪ੍ਰਤੀਕੂਲ ਪਤਨੀਆਂ ਪਤੀ ਨੂੰ ਨਹੀਂ ਜਾਣਦੀਆਂ, ਉਹ ਆਪਣੀ ਜੀਵਨ-ਰਾਤ ਕਿਸ ਤਰ੍ਹਾਂ ਬਤੀਤ ਕਰਨਗੀਆਂ?
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ (ਨੂੰ)। ਨ ਪਛਾਣਈ = ਨ ਪਛਾਣਏ, ਨ ਪਛਾਣੈ {ਨੋਟ: "ਪਛਾਣ ਹੀ" ਅਤੇ "ਪਛਾਣਈ" ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਰੈਣਿ = (ਜ਼ਿੰਦਗੀ-ਰੂਪ) ਰਾਤ।ਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਹੀ ਮਨ ਦੇ ਪਿੱਛੇ ਤੁਰਦੀਆਂ ਹਨ, ਖਸਮ-ਪ੍ਰਭੂ ਉਹਨਾਂ ਨੂੰ ਪਛਾਣਦਾ ਭੀ ਨਹੀਂ। ਉਹਨਾਂ ਦੀ (ਜ਼ਿੰਦਗੀ-ਰੂਪ) ਰਾਤ ਕਿਵੇਂ ਬੀਤਦੀ ਹੋਵੇਗੀ? (ਭਾਵ, ਉਹ ਸਾਰੀ ਉਮਰ ਦੁਖੀ ਹੀ ਰਹਿੰਦੀਆਂ ਹਨ)।
 
मै मनि तनि बिरहु अति अगला किउ प्रीतमु मिलै घरि आइ ॥
Mai man ṯan birahu aṯ aglā ki▫o parīṯam milai gẖar ā▫e.
Within my mind and body is the intense pain of separation; how can my Beloved come to meet me in my home?
ਮੇਰੀ ਆਤਮਾ ਤੇ ਦੇਹਿ ਅੰਦਰ ਇਕ ਨਿਹਾਇਤ ਹੀ ਘਣਾ ਵਿਛੋੜੇ ਦਾ ਦੁੱਖ ਹੈ। ਮੇਰਾ ਪਿਆਰਾ ਕਿਸ ਤਰ੍ਹਾਂ ਮੇਰੇ ਗ੍ਰਹਿ ਆ ਕੇ ਮੈਨੂੰ ਮਿਲੇਗਾ?
ਮੈ ਮਨਿ = ਮੈਨੂੰ (ਆਪਣੇ) ਮਨ ਵਿਚ। ਬਿਰਹੁ = ਵਿਛੋੜੇ ਦਾ ਦਰਦ। ਅਗਲਾ = ਬਹੁਤ। ਕਿਉ = ਕਿਵੇਂ? ਘਰਿ = ਹਿਰਦੇ-ਘਰ ਵਿਚ। ਆਇ = ਆ ਕੇ।ਮੇਰੇ ਮਨ ਵਿਚ ਸਰੀਰ ਵਿਚ (ਪ੍ਰੀਤਮ-ਪ੍ਰਭੂ ਦੇ) ਵਿਛੋੜੇ ਦਾ ਭਾਰੀ ਦਰਦ ਹੈ (ਮੇਰਾ ਮਨ ਤੜਪ ਰਿਹਾ ਹੈ ਕਿ) ਕਿਵੇਂ ਪ੍ਰੀਤਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਮੈਨੂੰ ਆ ਮਿਲੇ।
 
जाइ पुछहु सोहागणी तुसा किउ करि मिलिआ प्रभु आइ ॥
Jā▫e pucẖẖahu sohāgaṇī ṯusā ki▫o kar mili▫ā parabẖ ā▫e.
I go and ask the happy soul-brides, "How did you come to meet God?
ਜਾ ਕੇ ਪਤੀ-ਪਿਆਰੀਆਂ ਤੋਂ ਪਤਾ ਕਰੋ ਕਿ ਕਿਸ ਤਰ੍ਹਾਂ ਸੁਆਮੀ ਉਨ੍ਹਾਂ ਨੂੰ ਆ ਕੇ ਮਿਲਿਆ ਸੀ?
ਜਾਇ = ਜਾ ਕੇ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ, ਉਹ ਜੀਵ-ਇਸਤ੍ਰੀਆਂ ਜਿਨ੍ਹਾਂ ਨੇ ਖਸਮ-ਪ੍ਰਭੂ ਨੂੰ ਪ੍ਰਸੰਨ ਕਰ ਲਿਆ ਹੈ। ਕਿਉਕਰਿ = ਕਿਸ ਤਰ੍ਹਾਂ?(ਜੇ ਇਹ ਭੇਤ ਸਮਝਣਾ ਹੈ ਤਾਂ) ਉਹਨਾਂ ਜੀਵ-ਇਸਤ੍ਰੀਆਂ ਨੂੰ ਜਾ ਕੇ ਪੁੱਛੋ, ਜਿਨ੍ਹਾਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ (ਉਹਨਾਂ ਨੂੰ ਪੁੱਛੋ ਕਿ ਤੁਹਾਨੂੰ) ਪ੍ਰਭੂ ਕਿਵੇਂ ਆ ਕੇ ਮਿਲਿਆ ਹੈ।
 
निसि अंधिआरी सुतीए किउ पिर बिनु रैणि विहाइ ॥
Nis anḏẖi▫ārī suṯī▫e ki▫o pir bin raiṇ vihā▫e.
Asleep in the darkness of the night, how shall she pass her life-night without her Husband?
ਪਰ ਜੋ ਅਨ੍ਹੇਰੀ ਰਾਤ੍ਰੀ ਅੰਦਰ ਸੁੱਤੀ ਪਈ ਹੈ, ਉਹ ਆਪਣੇ ਦਿਲਬਰ ਦੇ ਬਗ਼ੈਰ ਆਪਣੀ ਰਾਤ ਕਿਸ ਤਰ੍ਹਾਂ ਬਤੀਤ ਕਰੇਗੀ?
ਨਿਸਿ ਅੰਧਿਆਰੀ = ਹਨੇਰੀ ਰਾਤ ਵਿਚ, ਮਾਇਆ ਦਾ ਮੋਹ ਦੀ ਹਨੇਰੀ ਰਾਤ ਵਿਚ। ਰੈਣਿ = ਜ਼ਿੰਦਗੀ ਦੀ ਰਾਤ।ਮਾਇਆ ਦੇ ਮੋਹ ਦੀ ਕਾਲੀ-ਬੋਲੀ ਰਾਤ ਵਿਚ ਸੁੱਤੀ ਪਈ ਜੀਵ-ਇਸਤ੍ਰੀਏ! ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਲੰਘ ਸਕਦੀ।
 
अति सिआणी सोहणी किउ कीतो वेसाहु ॥
Aṯ si▫āṇī sohṇī ki▫o kīṯo vesāhu.
It was so clever and beautiful, but why was it so confident?
ਖਰੀ ਚਲਾਕ ਤੇ ਸੁੰਦਰ ਮੰਛੀ ਨੇ ਐਨਾ ਇਤਬਾਰ ਕਿਉਂ ਕੀਤਾ?
ਅਤਿ = ਬਹੁਤ। ਵੇਸਾਹੁ = ਇਤਬਾਰ।(ਵੇਖਣ ਨੂੰ ਮੱਛੀ) ਬੜੀ ਸੋਹਣੀ ਤੇ ਸਿਆਣੀ (ਜਾਪਦੀ) ਹੈ, ਪਰ ਉਸ ਨੂੰ ਜਾਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਸੀ।