Sri Guru Granth Sahib Ji

Search ਕਿਨੈ in Gurmukhi

तुधु विणु सिधी किनै न पाईआ ॥
Ŧuḏẖ viṇ siḏẖī kinai na pā▫ī▫ā.
without You, no one has attained such powers.
ਤੇਰੇ ਬਾਝੋਂ ਕਦੇ ਕਿਸੇ ਨੂੰ ਐਸੀਆਂ ਤਾਕਤਾਂ ਪਰਾਪਤ ਨਹੀਂ ਹੋਈਆਂ।
ਸਿਧੀ = ਸਫਲਤਾ, ਕਾਮਯਾਬੀ।ਇਹ ਕਾਮਯਾਬੀ ਕਿਸੇ ਨੂੰ ਭੀ ਤੇਰੀ ਸਹੈਤਾ ਤੋਂ ਬਿਨਾ ਹਾਸਲ ਨਹੀਂ ਹੋਈ।
 
कीमति किनै न पाईआ कहणि न वडा होइ ॥
Kīmaṯ kinai na pā▫ī▫ā kahaṇ na vadā ho▫e.
No one can estimate His Worth. By speaking of Him, His Greatness is not increased.
ਕਿਸੇ ਨੂੰ ਉਸ ਮੁੱਲ ਮਲੂਮ ਨਹੀਂ ਹੋਇਆ। ਨਿਰਾ ਆਖਣ ਦੁਆਰਾ ਉਹ ਵਿਸ਼ਾਲ ਨਹੀਂ ਹੁੰਦਾ।
ਕਹਣਿ = ਕਹਣ ਨਾਲ। ਕਹਣਿ……ਹੋਇ = ਆਪਣੇ ਕਹਿਣ-ਅਨੁਸਾਰ ਕੋਈ ਵੱਡਾ ਨਹੀਂ ਬਣਿਆ, ਮੂੰਹੋਂ-ਮੰਗੇ ਧਨ ਨਾਲ ਕਦੇ ਕੋਈ ਰੱਜਿਆ ਨਹੀਂ। ਕੀਮਤਿ……ਪਾਈਆ = ਕਿਸੇ ਨੇ ਕਦੇ ਆਪਣੇ ਮੰਗਣ ਦੀ ਕੀਮਤ ਨਹੀਂ ਪਾਈ, ਮੰਗਣ ਦਾ ਹੱਦ-ਬੰਨਾ ਨਹੀਂ ਲੱਭਾ, ਬੱਸ ਨਹੀਂ ਕੀਤੀ।ਕਿਸੇ ਨੇ ਕਦੇ ਆਪਣੇ ਮੰਗਣ ਦੀ ਕੀਮਤ ਨਹੀਂ ਪਾਈ, ਮੰਗਣ ਦਾ ਹੱਦ-ਬੰਨਾ ਨਹੀਂ ਲੱਭਾ, ਬੱਸ ਨਹੀਂ ਕੀਤੀ। ਆਪਣੇ ਕਹਿਣ-ਅਨੁਸਾਰ ਕੋਈ ਵੱਡਾ ਨਹੀਂ ਬਣਿਆ, ਮੂੰਹੋਂ-ਮੰਗੇ ਧਨ ਨਾਲ ਕਦੇ ਕੋਈ ਰੱਜਿਆ ਨਹੀਂ।
 
कीमति किनै न पाईऐ रिद माणक मोलि अमोलि ॥१॥
Kīmaṯ kinai na pā▫ī▫ai riḏ māṇak mol amol. ||1||
No one has found the worth of the ruby of the heart; its value cannot be estimated. ||1||
ਕਿਸੇ ਨੂੰ ਭੀ ਇਸ ਦੇ ਮੋਖ ਦਾ ਪਤਾ ਨਹੀਂ ਲਗਾ। ਅਣਮੋਲ ਹੈ ਆਤਮਾ ਮਣੀ ਦਾ ਮੁੱਲ।
ਕਿਨੈ = ਕਿਸੇ ਨੇ ਭੀ। ਰਿਦ ਮਾਣਕ = ਹਿਰਦਾ-ਮੋਤੀ। ਮੋਲਿ = ਮੁੱਲ ਵਿਚ।੧।ਤਦੋਂ ਹਿਰਦਾ-ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ ॥੧॥
 
जिनि किनै पाइआ साधसंगती पूरै भागि बैरागि ॥
Jin kinai pā▫i▫ā sāḏẖsangṯī pūrai bẖāg bairāg.
Whoever has found it, has done so in the Saadh Sangat, the Company of the Holy. Through perfect good fortune, such balanced detachment is attained.
ਜਿਸ ਕਿਸੇ ਨੇ ਵਾਹਿਗੁਰੂ ਨੂੰ ਪਾਇਆ ਹੈ, ਸਚਿਆਰਾ ਦੀ ਸੰਗਤ ਅੰਦਰ ਪਾਇਆ ਹੈ। ਪੂਰਨ ਚੰਗੇ ਨਸੀਬਾਂ ਰਾਹੀਂ ਪ੍ਰਭੂ ਦੀ ਪ੍ਰੀਤ ਪਰਾਪਤ ਹੁੰਦੀ ਹੈ।
ਜਿਨਿ = ਜਿਸ ਨੇ। ਜਿਨਿ ਕਿਨੈ = ਜਿਸ ਕਿਸੇ ਨੇ। ਬੈਰਾਗਿ = ਪ੍ਰੇਮ ਵਿਚ (ਟਿਕ ਕੇ) ਲਾਗਿ-ਲੱਗੀ ਰਹਿੰਦੀ ਹੈ।ਪਰਮਾਤਮਾ ਨੂੰ ਜਿਸ ਕਿਸੇ ਨੇ ਲੱਭਾ ਹੈ ਸਾਧ ਸੰਗਤ ਵਿਚ ਹੀ ਵੱਡੀ ਕਿਸਮਤ ਨਾਲ ਪ੍ਰਭੂ-ਪ੍ਰੇਮ ਵਿਚ ਜੁੜ ਕੇ ਲੱਭਾ ਹੈ।
 
बिनु गुर किनै न पाइओ बिरथा जनमु गवाइ ॥
Bin gur kinai na pā▫i▫o birthā janam gavā▫e.
Without the Guru, no one has obtained it; they waste away their lives in vain.
ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਨਾਮ ਪਰਾਪਤ ਨਹੀਂ ਹੋਇਆ ਅਤੇ ਆਦਮੀ ਆਪਣਾ ਜੀਵਨ ਨਿਸਫਲ ਗੁਆ ਲੈਂਦਾ ਹੈ।
ਕਿਨੈ = ਕਿਸੇ ਨੇ ਭੀ।(ਕਦੇ ਭੀ) ਕਿਸੇ ਮਨੁੱਖ ਨੇ ਗੁਰੂ ਤੋਂ ਬਿਨਾ (ਪਰਮਾਤਮਾ ਨੂੰ) ਨਹੀਂ ਪ੍ਰਾਪਤ ਕੀਤਾ (ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ ਉਹ) ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ।
 
बिनु सतिगुर किनै न पाइओ करि वेखहु मनि वीचारि ॥
Bin saṯgur kinai na pā▫i▫o kar vekẖhu man vīcẖār.
Without the True Guru, no one has found Him; reflect upon this in your mind and see.
ਸੱਚੇ ਗੁਰਾਂ ਦੇ ਬਾਝੋਂ, ਵਾਹਿਗੁਰੂ ਨੂੰ ਕਿਸੇ ਨੇ ਭੀ ਪਰਾਪਤ ਨਹੀਂ ਕੀਤਾ। ਆਪਣੇ ਚਿੱਤ ਵਿੱਚ ਇਸ ਉਤੇ ਖਿਆਲ ਕਰਕੇ ਦੇਖ ਲਓ।
ਮਨਿ = ਮਨ ਵਿਚ। ਕਰਿ ਵੀਚਾਰਿ = ਵਿਚਾਰ ਕਰ ਕੇ।ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ। ਸਤਿਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ,
 
मनहठि किनै न पाइआ करि उपाव थके सभु कोइ ॥
Manhaṯẖ kinai na pā▫i▫ā kar upāv thake sabẖ ko▫e.
No one has found Him by stubborn-mindedness. All have grown weary of the effort.
ਚਿੱਤ ਦੀ ਜਿੱਦ ਰਾਹੀਂ ਕਿਸੇ ਨੂੰ ਭੀ ਸਾਹਿਬ ਪਰਾਪਤ ਨਹੀਂ ਹੋਇਆ। ਸਾਰੇ ਜਣੇ ਉਪਰਾਲੇ ਕਰ ਕੇ ਹਾਰ-ਟੁਟ ਗਏ ਹਨ।
ਮਨ ਹਠਿ = ਮਨ ਦੇ ਹਠ ਨਾਲ। ਉਪਾਵ = ਕਈ ਉਪਾਉ। ਸਭੁ ਕੋਇ = ਹਰੇਕ ਜੀਵ।ਮਨ ਦੇ ਹਠ ਨਾਲ (ਕੀਤੇ ਤਪ ਆਦਿਕ ਸਾਧਨਾਂ ਨਾਲ) ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹੋ ਜਿਹੇ) ਅਨੇਕਾਂ ਉਪਾਵ ਕਰ ਕੇ ਸਭ ਥੱਕ ਹੀ ਜਾਂਦੇ ਹਨ।
 
कूड़ि कपटि किनै न पाइओ जो बीजै खावै सोइ ॥३॥
Kūṛ kapat kinai na pā▫i▫o jo bījai kẖāvai so▫e. ||3||
By falsehood and deception, none have found Him. Whatever you plant, you shall eat. ||3||
ਝੂਠ ਤੇ ਛਲ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਪਰਾਪਤ ਨਹੀਂ ਹੋਇਆ। ਜੋ ਮੁਛ ਜੀਵ ਬੀਜਦਾ ਹੈ, ਉਹੀ ਉਹ ਖਾਂਦਾ ਹੈ।
ਕੂੜਿ = ਮਾਇਆ ਦੇ ਮੋਹ ਵਿਚ (ਫਸੇ ਰਿਹਾਂ)। ਕਪਟਿ = ਠੱਗੀ ਨਾਲ।੩।ਮਾਇਆ ਦੇ ਮੋਹ ਵਿਚ ਫਸੇ ਰਹਿ ਕੇ (ਬਾਹਰੋਂ ਹਠ-ਕਰਮਾਂ ਦੀ) ਠੱਗੀ ਨਾਲ ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹ ਪੱਕਾ ਨਿਯਮ ਹੈ ਕਿ) ਜੋ ਕੁਝ ਕੋਈ ਬੀਜਦਾ ਹੈ ਉਹੀ ਉਹ ਖਾਂਦਾ ਹੈ ॥੩॥
 
कीमति किनै न पाईआ सभि सुणि सुणि आखहि सोइ ॥२॥
Kīmaṯ kinai na pā▫ī▫ā sabẖ suṇ suṇ ākẖahi so▫e. ||2||
No one has found Your Value; they all merely write what they have heard again and again. ||2||
ਕਿਸੇ ਨੂੰ ਭੀ ਉਸ ਦੇ ਮੁਲ ਦਾ ਪਤਾ ਨਹੀਂ ਲੱਗਾ। ਹਰ ਕੋਈ, ਜਿਸ ਤਰ੍ਹਾਂ ਉਸ ਨੇ ਮੁੜ ਮੁੜ ਸਰਵਣ ਕੀਤਾ ਹੈ, ਉਸ ਦੀ ਬਜੁਰਗੀ ਨੂੰ ਵਰਨਣ ਕਰਦਾ ਹੈ।
ਪੁਜਾਵਹਿ = ਅੱਪੜਦੇ। ਕਿਨੈ = ਕਿਸੇ ਨੇ ਭੀ। ਸੋਇ = ਖ਼ਬਰ ॥੨॥ਕਿਸੇ ਭੀ ਜੀਵ ਨੇ ਤੇਰਾ ਮੁੱਲ ਨਹੀਂ ਪਾਇਆ, ਸਾਰੇ ਜੀਵ ਤੇਰੀ ਬਾਬਤ (ਦੂਜਿਆਂ ਤੋਂ) ਸੁਣ ਸੁਣ ਕੇ ਹੀ ਆਖ ਦੇਂਦੇ ਹਨ ॥੨॥
 
संत जना विणु भाईआ हरि किनै न पाइआ नाउ ॥
Sanṯ janā viṇ bẖā▫ī▫ā har kinai na pā▫i▫ā nā▫o.
Without the humble Saints, O Siblings of Destiny, no one has obtained the Lord's Name.
ਹੇ ਭਰਾਓ! ਸਾਧ ਰੂਪ ਪੁਰਸ਼ਾਂ ਦੇ ਬਾਝੋਂ, ਕਿਸੇ ਨੂੰ ਭੀ ਵਾਹਿਗੁਰੂ ਦਾ ਨਾਮ ਪਰਾਪਤ ਨਹੀਂ ਹੋਇਆ।
ਵਿਣੁ = ਬਿਨੁ, ਬਿਨਾ। ਸੰਤ ਜਨਾ ਵਿਣੁ = ਸੰਤ ਜਨਾਂ (ਦੀ ਸੰਗਤ ਕਰਨ) ਤੋਂ ਬਿਨਾ। ਭਾਈਆ = ਭਾਈਆਂ, ਭਰਾਵਾਂ। ਕਿਨੈ = ਕਿਸੇ ਨੇ ਭੀ। ਹਰਿ ਨਾਉ = ਹਰੀ ਦਾ ਨਾਮ।ਸੰਤ ਜਨਾਂ ਭਰਾਵਾਂ (ਦੀ ਸੰਗਤ ਕਰਨ) ਤੋਂ ਬਿਨਾ ਕਿਸੇ ਮਨੁੱਖ ਨੇ (ਕਦੇ) ਹਰੀ ਦਾ ਨਾਮ ਪਰਾਪਤ ਨਹੀਂ ਕੀਤਾ,
 
मनहठि किनै न पाइओ पुछहु वेदा जाइ ॥
Manhaṯẖ kinai na pā▫i▫o pucẖẖahu veḏā jā▫e.
Through stubborn-mindedness, none have found Him; go and consult the Vedas on this.
ਚਿੱਤ ਦੀ ਜ਼ਿੱਦ ਰਾਹੀਂ ਕਿਸੇ ਨੂੰ ਭੀ ਵਾਹਿਗੁਰੂ ਪਰਾਪਤ ਨਹੀਂ ਹੋਇਆ। ਜਾ ਕੇ ਵੇਦਾਂ ਪਾਸੋਂ ਪਾਤ ਕਰ ਲਓ।
ਮਨ ਹਠਿ = ਮਨ ਦੇ ਹਠ ਨਾਲ।ਵੇਦ (ਆਦਿਕ ਧਾਰਮਕ ਪੁਸਤਕਾਂ) ਨੂੰ ਭੀ ਜਾ ਕੇ ਪੁੱਛ ਵੇਖੋ (ਭਾਵ, ਪੁਰਾਤਨ ਧਰਮ-ਪੁਸਤਕ ਭੀ ਇਹੀ ਗੱਲ ਦੱਸਦੇ ਹਨ) ਕਿ ਆਪਣੇ ਮਨ ਦੇ ਹਠ ਨਾਲ ਕਿਸੇ ਨੇ ਰੱਬ ਨਹੀਂ ਲੱਭਾ (ਗੁਰੂ ਦੀ ਰਾਹੀਂ ਹੀ ਮਿਲਦਾ ਹੈ)।
 
बिनु नावै किनै न पाइआ देखहु रिदै बीचारि ॥
Bin nāvai kinai na pā▫i▫ā ḏekẖhu riḏai bīcẖār.
Without His Name, no one has found Him; see this and reflect upon it in your heart.
ਆਪਣੇ ਚਿੱਤ ਅੰਦਰ ਵੇਖ ਅਤੇ ਇਸ ਨੂੰ ਸੋਚ ਸਮਝ ਕਿ ਨਾਮ ਦੇ ਸਿਮਰਨ ਦੇ ਬਾਝੋਂ ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੋਇਆ।
xxxਹਿਰਦੇ ਵਿਚ ਵਿਚਾਰ ਕਰ ਕੇ ਵੇਖ (ਭੀ) ਲਵੋ, ਕਿ ਨਾਮ (ਜਪਣ) ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ।
 
गुर परसादि किनै विरलै जाणी ॥
Gur parsāḏ kinai virlai jāṇī.
Rare are those who know this, by Guru's Grace.
ਕੋਈ ਟਾਵਾ ਹੀ ਪੁਰਸ਼ ਹੈ ਜੋ ਐਸੇ ਉਚਾਰਣ ਨੂੰ ਗੁਰਾਂ ਦੀ ਦਇਆ ਦੁਆਰਾ ਜਾਣਦਾ ਹੈ।
ਪਰਸਾਦਿ = ਕਿਰਪਾ ਨਾਲ। ਕਿਨੈ = ਕਿਸੇ ਨੇ। ਜਾਣੀ = ਸਾਂਝ ਪਾਈ।(ਪਰ) ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ (ਅਜੇਹੀ ਬਾਣੀ ਨਾਲ) ਸਾਂਝ ਪਾਈ ਹੈ।
 
गुरमुखि विरलै किनै चखि डीठी ॥
Gurmukẖ virlai kinai cẖakẖ dīṯẖī.
Rare are the Gurmukhs who see and taste it.
ਗੁਰਾਂ ਦੇ ਰਾਹੀਂ, ਕੋਈ ਟਾਵਾਂ ਹੀ ਇਸ ਨੂੰ ਖਾ ਕੇ ਵੇਖਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਕਿਨੈ = ਕਿਸੇ ਨੇ। ਚਖਿ = ਚੱਖ ਕੇ।ਪਰ ਕਿਸੇ ਵਿਰਲੇ ਗੁਰਮੁਖਿ ਨੇ ਇਸ ਬਾਣੀ ਦਾ ਰਸ ਲੈ ਕੇ ਇਹ ਤਬਦੀਲੀ ਵੇਖੀ ਹੈ।
 
तेरा सचे किनै अंतु न पाइआ ॥
Ŧerā sacẖe kinai anṯ na pā▫i▫ā.
Your limits, O True Lord, are not known to anyone.
ਤੇਰਾ ਓੜਕ, ਹੇ ਸੱਚੇ ਸੁਆਮੀ! ਕੋਈ ਨਹੀਂ ਜਾਣਦਾ।
ਸਚੇ = ਹੇ ਸਦਾ-ਥਿਰ ਰਹਿਣ ਵਾਲੇ!ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਕਿਸੇ ਜੀਵ ਨੇ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭਾ।
 
गुर परसादि किनै विरलै चितु लाइआ ॥
Gur parsāḏ kinai virlai cẖiṯ lā▫i▫ā.
Rare are those who, by Guru's Grace, focus their consciousness on You.
ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਪੁਰਸ਼ ਹੀ ਤੇਰੇ ਨਾਲ ਆਪਣਾ ਮਨ ਜੋੜਦਾ ਹੈ।
ਪਰਸਾਦਿ = ਕਿਰਪਾ ਨਾਲ।ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਤੇਰੇ ਚਰਨਾਂ ਵਿਚ ਆਪਣਾ) ਚਿੱਤ ਜੋੜਿਆ ਹੈ।
 
हरि का नामु किनै विरलै जाता ॥
Har kā nām kinai virlai jāṯā.
How rare are those who know the Name of the Lord!
ਕੋਈ ਟਾਵਾਂ ਪੁਰਸ਼ ਹੀ ਰੱਬ ਦੇ ਨਾਮ ਨੂੰ ਜਾਣਦਾ ਹੈ,
ਜਾਤਾ = ਪਛਾਣਿਆ, ਸਾਂਝ ਪਾਈ।ਕਿਸੇ ਵਿਰਲੇ ਮਨੁੱਖ ਨੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਈ ਹੈ।
 
तूं गणतै किनै न पाइओ सचे अलख अपारा ॥
Ŧūʼn gaṇṯai kinai na pā▫i▫o sacẖe alakẖ apārā.
No one has attained You by clever calculations, O True, Unseen and Infinite Lord.
ਹਿਸਾਬ ਕਿਤਾਬ ਕਰਕੇ ਤੈਨੂੰ ਕਿਸੇ ਨੇ ਭੀ ਪਰਾਪਤ ਨਹੀਂ ਕੀਤਾ, ਹੇ ਸੱਚੇ ਅਦ੍ਰਿਸ਼ਟ ਤੇ ਅਨੰਤ ਪ੍ਰਭੂ!
ਤੂੰ = ਤੈਨੂੰ। ਗਣਤੈ = (ਥਿੱਤਾਂ ਦੇ) ਲੇਖੇ ਕਰਨ ਨਾਲ। ਅਲਖ = ਅਦ੍ਰਿਸ਼ਟ।ਹੇ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ! ਥਿੱਤਾਂ ਦਾ ਲੇਖਾ ਗਿਣ ਕੇ ਕਿਸੇ ਨੇ ਭੀ ਤੈਨੂੰ ਨਹੀਂ ਲੱਭਿਆ।
 
विणु गुर किनै न लधिआ अंधे भउकि मुए कूड़िआरा ॥
viṇ gur kinai na laḏẖi▫ā anḏẖe bẖa▫uk mu▫e kūṛi▫ārā.
Without the Guru, no one has found this treasure. The blind and the false have died in their endless wanderings.
ਗੁਰਾਂ ਦੇ ਬਾਝੋਂ ਖ਼ਜ਼ਾਨਾ ਕਿਸੇ ਨੂੰ ਭੀ ਨਹੀਂ ਲੱਭਾ। ਝੂਠੇ ਅਤੇ ਅੰਨ੍ਹੇ ਟੱਕਰਾ ਮਾਰਦੇ ਮਾਰਦੇ ਮਰ ਗਏ ਹਨ।
xxxਗੁਰੂ (ਦੀ ਸਰਨ ਆਉਣ) ਤੋਂ ਬਿਨਾ ਕਿਸੇ ਨੇ ਇਹ ਖ਼ਜ਼ਾਨਾ ਨਹੀਂ ਲੱਭਾ, ਕੂੜ ਦੇ ਵਪਾਰੀ ਅੰਨ੍ਹੇ ਬੰਦੇ (ਮਾਇਆ ਦੀ ਖ਼ਾਤਰ ਹੀ ਦਰ ਦਰ ਤੇ) ਤਰਲੇ ਲੈਂਦੇ ਮਰ ਜਾਂਦੇ ਹਨ।
 
तिस की कीमति किनै न होई ॥
Ŧis kī kīmaṯ kinai na ho▫ī.
No one can estimate His value,
ਉਸ ਦਾ ਮੁੱਲ ਕੋਈ ਨਹੀਂ ਪਾ ਸਕਦਾ,
ਕਿਨੈ = ਕਿਸੇ (ਜੀਵ) ਪਾਸੋਂ।ਹਰੇਕ ਜੀਵ (ਆਪਣੇ ਵਲੋਂ ਪਰਮਾਤਮਾ ਦੇ ਗੁਣ) ਆਖ ਆਖ ਕੇ (ਉਹਨਾਂ ਗੁਣਾਂ ਦਾ) ਵਰਣਨ ਕਰਦਾ ਹੈ,