Sri Guru Granth Sahib Ji

Search ਕਿਵ in Gurmukhi

किव सचिआरा होईऐ किव कूड़ै तुटै पालि ॥
Kiv sacẖi▫ārā ho▫ī▫ai kiv kūrhai ṯutai pāl.
So how can you become truthful? And how can the veil of illusion be torn away?
ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਝੂਠ ਦਾ ਪੜਦਾ ਪਾੜਿਆ ਜਾ ਸਕਦਾ ਹੈ?
ਕਿਵ = ਕਿਸ ਤਰ੍ਹਾਂ। ਹੋਈਐ = ਹੋ ਸਕੀਦਾ ਹੈ। ਕੂੜੈ ਪਾਲਿ = ਕੂੜ ਦੀ ਪਾਲਿ, ਕੂੜ ਦੀ ਕੰਧ, ਕੂੜ ਦਾ ਪਰਦਾ। ਸਚਿਆਰਾ = (ਸਚ ਆਲਯ) ਸੱਚ ਦਾ ਘਰ, ਸੱਚ ਦੇ ਪਰਕਾਸ਼ ਹੋਣ ਲਈ ਯੋਗ।(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ?
 
किव करि आखा किव सालाही किउ वरनी किव जाणा ॥
Kiv kar ākẖā kiv sālāhī ki▫o varnī kiv jāṇā.
How can we speak of Him? How can we praise Him? How can we describe Him? How can we know Him?
ਤੈਨੂੰ ਕਿਸ ਤਰ੍ਹਾਂ ਕਹਿਆ ਕਿਸ ਤਰ੍ਹਾਂ ਸਲਾਹਿਆ ਕਿਸ ਤਰ੍ਹਾਂ ਬਿਆਨ ਕੀਤਾ ਅਤੇ ਕਿਸ ਤਰ੍ਹਾਂ ਜਾਣਿਆ ਜਾਵੇ ਹੇ ਸਾਈਂ?
ਕਿਵ ਕਰਿ = ਕਿਉਂ ਕਰਿ, ਕਿਸ ਤਰ੍ਹਾਂ। ਆਖਾ = ਮੈਂ ਆਖਾਂ, ਮੈਂ ਬਿਆਨ ਕਰਾਂ, ਮੈ ਕਹਿ ਸਕਾਂ। ਸਾਲਾਹੀ = ਮੈਂ ਸਾਲਾਹਾਂ, ਮੈਂ ਅਕਾਲ ਪੁਰਖ ਦੀ ਵਡਿਆਈ ਕਰਾਂ। ਕਿਉ = ਕਿਉਂ ਕਰਿ, ਕਿਸ ਤਰ੍ਹਾਂ। ਵਰਨੀ = ਮੈਂ ਵਰਣਨ ਕਰਾਂ,ਮੈਂ ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ?
 
मलु हउमै धोती किवै न उतरै जे सउ तीरथ नाइ ॥
Mal ha▫umai ḏẖoṯī kivai na uṯrai je sa▫o ṯirath nā▫e.
This filth of egotism cannot be washed away, even by taking cleansing baths at hundreds of sacred shrines.
ਕਿਸੇ ਜ਼ਰੀਏ ਨਾਲ ਇਹ ਹੰਗਤਾ ਦੀ ਗੰਦਗੀ ਧੋਣ ਨਾਲ ਦੂਰ ਨਹੀਂ ਹੁੰਦੀ, ਭਾਵੇਂ ਆਦਮੀ ਸੈਕੜੇ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਪਿਆ ਕਰੇ।
ਕਿਵੈ = ਕਿਸੇ ਤਰੀਕੇ ਨਾਲ ਭੀ। ਤੀਰਥ = ਤੀਰਥਾਂ ਉੱਤੇ। ਨਾਇ = ਨ੍ਹਾਇ, ਇਸ਼ਨਾਨ ਕਰੇ।ਜੇ ਮਨੁੱਖ ਸੌ ਤੀਰਥਾਂ ਉੱਤੇ (ਭੀ) ਇਸ਼ਨਾਨ ਕਰੇ ਤਾਂ ਭੀ (ਅਜੇਹੇ) ਕਿਸੇ ਤਰੀਕੇ ਨਾਲ (ਇਹ) ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ।
 
कहु नानक भ्रम कटे किवाड़ा बहुड़ि न होईऐ जउला जीउ ॥४॥१९॥२६॥
Kaho Nānak bẖaram kate kivāṛā bahuṛ na ho▫ī▫ai ja▫ulā jī▫o. ||4||19||26||
Says Nanak, the veil of illusion has been cut away, and I shall not go out wandering any more. ||4||19||26||
ਗੁਰੂ ਜੀ ਆਖਦੇ ਹਨ, ਸੰਦੇਹ ਦੇ ਤਖਤੇ ਵਢੇ ਗਏ ਹਨ, ਅਤੇ ਮੁੜ ਕੇ ਭਟਕਣਾ ਨਹੀਂ ਹੋਵੇਗਾ।
ਭ੍ਰਮ ਕਿਵਾੜਾ = ਭਟਕਣਾ ਦੇ ਤਖ਼ਤੇ। ਜਉਲਾ = {ਫ਼ਾਰਸੀ ਲ਼ਫ਼ਜ਼: ਜਉਲਾ = ਦੌੜਦਾ} ਦੌੜ ਭੱਜ ਕਰਨ ਵਾਲਾ, ਭਟਕਣ ਵਾਲਾ ॥੪॥ਹੇ ਨਾਨਕ! (ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ) ਭਟਕਣਾ ਰੂਪ ਤਖ਼ਤੇ (ਜਿਨ੍ਹਾਂ ਦੀ ਕੈਦ ਵਿਚ ਇਹ ਬੰਦ ਪਿਆ ਰਹਿੰਦਾ ਹੈ) ਖੁਲ੍ਹ ਜਾਂਦੇ ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ ॥੪॥੧੯॥੨੬॥
 
खोलि किवार दिखाले दरसनु पुनरपि जनमि न आईऐ ॥१॥
Kẖol kivār ḏikẖāle ḏarsan punrap janam na ā▫ī▫ai. ||1||
When You open Your Door, and reveal the Blessed Vision of Your Darshan, the mortal is not relegated to reincarnation again. ||1||
ਜੇਕਰ ਦਰਵਾਜਾ ਖੋਲ੍ਹ ਕੇ ਸਾਹਿਬ ਆਪਣਾ ਦੀਦਾਰ ਵਿਖਾਲ ਦੇਵੇ, ਤਦ ਪ੍ਰਾਣੀ, ਮੁੜ ਕੇ ਜਨਮ ਨਹੀਂ ਧਾਰਦਾ।
ਕਿਵਾਰ = ਕਿਵਾੜ, ਭਿੱਤ। ਪੁਨਰਪਿ = {पुनः अपि = ਫਿਰ ਭੀ} ਮੁੜ ਮੁੜ। ਜਨਮਿ = ਜਨਮ ਵਿਚ ॥੧॥(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ, ਸਾਡੇ (ਮਾਇਆ ਦੇ ਮੋਹ ਦੇ ਵੱਜੇ ਹੋਏ) ਭਿੱਤ ਖੋਲ੍ਹ ਕੇ ਆਪਣਾ ਦਰਸ਼ਨ ਕਰਾਂਦਾ ਹੈ, ਤੇ ਫਿਰ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ ॥੧॥
 
हम मूरख किछूअ न जाणहा किव पावह पारो ॥
Ham mūrakẖ kicẖẖū▫a na jāṇhā kiv pāvah pāro.
I am a fool, and I know nothing. How can I find Your limits?
ਮੈਂ ਮੂੜ ਹਾਂ, ਅਤੇ ਕੁਝ ਭੀ ਨਹੀਂ ਜਾਣਦਾ। ਤੇਰਾ ਅੰਤ ਮੈਂ ਕਿਸ ਤਰ੍ਹਾਂ ਲੱਭ ਸਕਦਾ ਹਾਂ?
ਕਿਛੂਅ = ਕੁਝ ਭੀ। ਨ ਜਾਣਹਾ = ਅਸੀਂ ਨਹੀਂ ਜਾਣਦੇ। ਕਿਵ = ਕਿਵੇਂ? ਪਾਵਹ = ਅਸੀਂ ਪਾਈਏ। ਪਾਰੋ = ਪਾਰ, ਅੰਤ।ਹੇ ਪ੍ਰਭੂ! ਅਸੀਂ ਮੂਰਖ ਹਾਂ, ਸਾਨੂੰ ਕੋਈ ਸਮਝ ਨਹੀਂ ਹੈ, ਅਸੀਂ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ?
 
तनि बिरहु जगावै मेरे पिआरे नीद न पवै किवै ॥
Ŧan birahu jagāvai mere pi▫āre nīḏ na pavai kivai.
Separation from my Lord keeps my body awake, O my dear beloved; I cannot sleep at all.
ਆਪਣੈ ਦਿਲਬਰ ਨਾਲੋਂ ਵਿਛੋੜਾ ਮੇਰੀ ਦੇਹਿ ਨੂੰ ਜਾਗਦਾ ਰਖਦਾ ਹੈ, ਹੇ ਸਨੇਹੀਆ! ਅਤੇ ਕਿਸੇ ਤਰ੍ਹਾਂ ਭੀ ਮੈਨੂੰ ਨੀਦਂ ਨਹੀਂ ਪੈਦੀ।
ਤਨਿ = ਸਰੀਰ ਵਿਚ (ਉਪਜਿਆ ਹੋਇਆ)। ਬਿਰਹੁ = ਵਿਛੋੜੇ ਦਾ ਦਰਦ। ਕਿਵੈ = ਕਿਸੇ ਤਰ੍ਹਾਂ ਭੀ।ਹੇ ਮੇਰੇ ਪਿਆਰੇ! ਮੇਰੇ ਸਰੀਰ ਵਿਚ ਉਪਜਿਆ ਹੋਇਆ ਵਿਛੋੜੇ ਦਾ ਦਰਦ ਮੈਨੂੰ ਜਗਾਈ ਰੱਖਦਾ ਹੈ, ਕਿਸੇ ਤਰ੍ਹਾਂ ਭੀ ਮੈਨੂੰ ਨੀਂਦ ਨਹੀਂ ਪੈਂਦੀ।
 
हरि सुखदाता सभना गला का तिस नो धिआइदिआ किव निमख घड़ी मुहु मोड़ीऐ ॥
Har sukẖ▫ḏāṯa sabẖnā galā kā ṯis no ḏẖi▫ā▫iḏi▫ā kiv nimakẖ gẖaṛī muhu moṛī▫ai.
The Lord is the Giver of Peace, the Lord of all things; why would we turn our faces away from His meditation, even for a moment, or an instant?
ਵਾਹਿਗੁਰੂ ਆਰਾਮ ਬਖਸ਼ਣਹਾਰ ਅਤੇ ਸਾਰੀਆਂ ਸ਼ੈਆਂ ਦਾ ਸੁਆਮੀ ਹੈ। ਉਸ ਦੇ ਸਿਮਰਨ ਵੱਲੋਂ ਆਪਾਂ ਆਪਣੇ ਮੂੰਹ ਨੂੰ ਇਕ ਮੁਹਤ ਤੇ ਛਿਨ ਭਰ ਲਈ ਭੀ ਕਿਉਂ ਫੇਰੀਏ?
ਕਿਵ = ਕਿਉਂ। ਨਿਮਖ = ਅੱਖ ਝਮਕਣ ਜਿਤਨਾ ਸਮਾ ਭਰ।ਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ, ਉਸ ਦਾ ਸਿਮਰਨ ਕਰਨ ਤੋਂ ਇਕ ਖਿਨ ਭਰ ਭੀ ਨਹੀਂ ਹਟਣਾ ਚਾਹੀਦਾ।
 
किआ जाणा किव मरहगे कैसा मरणा होइ ॥
Ki▫ā jāṇā kiv marhage kaisā marṇā ho▫e.
What do I know? How will I die? What sort of death will it be?
ਮੈਂ ਕੀ ਜਾਣਦਾ ਹਾਂ ਕਿ ਮੈਂ ਕਿਸ ਤਰ੍ਹਾਂ ਮਰਾਂਗਾ ਅਤੇ ਇਹ ਕਿਸ ਕਿਸਮ ਦੀ ਮੌਤ ਹੋਵੇਗੀ?
xxxਮੈਨੂੰ ਤਾਂ ਇਹ ਪਤਾ ਨਹੀਂ ਕਿ (ਸੱਚਾ) ਮਰਨਾ ਕੀਹ ਹੁੰਦਾ ਹੈ ਤੇ ਸਾਨੂੰ ਕਿਵੇਂ ਮਰਨਾ ਚਾਹੀਦਾ ਹੈ,
 
प्रभु मेरा साहिबु सभ दू ऊचा है किव मिलां प्रीतम पिआरे ॥
Parabẖ merā sāhib sabẖ ḏū ūcẖā hai kiv milāʼn parīṯam pi▫āre.
God, my Lord and Master, is the highest of all; how can I meet my Dear Beloved?
ਮੇਰਾ ਸੁਆਮੀ ਮਾਲਕ ਸਾਰਿਆਂ ਨਾਲੋਂ ਉਚਾ ਹੈ। ਮੈਂ ਕਿਸ ਤਰ੍ਹਾਂ ਆਪਣੇ ਜਾਨੀ ਦਿਲਬਰ ਨੂੰ ਮਿਲ ਸਕਦੀ ਹਾਂ?
ਸਾਹਿਬੁ = ਮਾਲਕ। ਸਭ-ਦੂ = ਸਭਨਾਂ ਤੋਂ। ਕਿਵ = ਕਿਸ ਤਰ੍ਹਾਂ?ਮੇਰਾ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ, ਮੈਂ (ਜੀਵ-ਇਸਤ੍ਰੀ) ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹਾਂ?
 
देइ किवाड़ अनिक पड़दे महि पर दारा संगि फाकै ॥
Ḏe▫e kivāṛ anik paṛ▫ḏe mėh par ḏārā sang fākai.
Behind closed doors, hidden by many screens, the man takes his pleasure with another man's wife.
ਦਰਵਾਜੇ ਬੰਦ ਕਰ ਕੇ ਅਤੇ ਬਹੁਤ ਪੜਦਿਆਂ ਦੇ ਅੰਦਰ ਆਦਮੀ ਪਰਾਈ ਇਸਤਰੀ ਨਾਲ ਭੋਗ ਕਰਦਾ ਹੈ।
ਦੇਇ = ਦੇ ਕੇ। ਦੇਇ ਕਿਵਾੜ = ਦਰਵਾਜ਼ੇ ਬੰਦ ਕਰ ਕੇ। ਦਾਰਾ = ਇਸਤ੍ਰੀ। ਸੰਗਿ = ਨਾਲ। ਫਾਕੈ = ਕੁਕਰਮ ਕਰਦਾ ਹੈ।(ਮਾਇਆ ਦੇ ਮੋਹ ਦੇ ਹਨੇਰੇ ਵਿਚ ਫਸਿਆ ਮਨੁੱਖ) ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ।
 
कलिजुग का धरमु कहहु तुम भाई किव छूटह हम छुटकाकी ॥
Kalijug kā ḏẖaram kahhu ṯum bẖā▫ī kiv cẖẖūtah ham cẖẖutkākī.
Tell me, O Siblings of Destiny, the religion for this Dark Age of Kali Yuga. I seek emancipation - how can I be emancipated?
ਹੇ ਵੀਰ! ਮੈਨੂੰ ਕਾਲੇ ਯੁਗ ਦਾ ਮੱਤ ਦਰਸਾ। ਮੈਂ, ਇਸ ਦੇ ਪ੍ਰਭਾਵ ਤੋਂ ਛੁਟਣ ਦੀ ਇੱਛਾ ਵਾਲਾ, ਕਿਸ ਤਰ੍ਹਾਂ ਬੰਦ ਖਲਾਸ ਹੋ ਸਕਦਾ ਹਾਂ?
ਕਲਿ = ਝਗੜੇ-ਕਲੇਸ਼। ਜੁਗ = ਸਮਾ। ਕਲਿਜੁਗ = ਝਗੜੇ ਕਲੇਸ਼ਾਂ ਨਾਲ ਭਰਪੂਰ ਜਗਤ {ਨੋਟ: ਇਥੇ 'ਜੁਗਾਂ' ਦਾ ਜ਼ਿਕਰ ਨਹੀਂ ਚੱਲ ਰਿਹਾ। ਸਾਧਾਰਨ ਤੌਰ ਤੇ ਦਸਿਆ ਹੈ ਕਿ ਦੁਨੀਆ ਵਿਚ ਮਾਇਆ ਦੇ ਮੋਹ ਕਾਰਨ ਝਗੜੇ-ਕਲੇਸ਼ ਵਧੇ ਰਹਿੰਦੇ ਹਨ}। ਕਲਿਜੁਗ ਕਾ ਧਰਮੁ = ਉਹ ਧਰਮ ਜੋ ਦੁਨੀਆ ਦੇ ਝੰਬੇਲਿਆਂ ਤੋਂ ਬਚਾ ਸਕੇ। ਭਾਈ = ਹੇ ਭਾਈ! ਕਿਵ ਛੂਟਹ = ਅਸੀਂ ਕਿਵੇਂ ਬਚੀਏ? ਛੁਟਕਾਕੀ = ਬਚਣ ਦੇ ਚਾਹਵਾਨ।ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ?
 
भ्रमत बिआपत जरे किवारा ॥
Bẖarmaṯ bi▫āpaṯ jare kivārā.
Afflicted by doubt, the shutters are shut tight;
ਸੰਦੇਹ ਅੰਦਰ ਖੱਚਤ ਹੋਣ ਦੇ ਦਰਵਾਜੇ ਜੜੇ ਹੋਏ ਹਨ।
ਭ੍ਰਮਤ = ਭਟਕਣਾ। ਬਿਆਪਤ = ਮਾਇਆ ਦਾ ਜ਼ੋਰ। ਜਰੇ = ਜੜੇ। ਕਿਵਾਰਾ = ਕਿਵਾੜ, ਭਿੱਤ।ਭਟਕਣਾ ਅਤੇ ਮਾਇਆ ਦਾ ਦਬਾਉ-(ਹਰ ਵੇਲੇ) ਇਹ ਦੋ ਕਿਵਾੜ ਵੱਜੇ ਰਹਿੰਦੇ ਹਨ,
 
तुझ बिनु सुरति करै को मेरी दरसनु दीजै खोल्हि किवार ॥१॥ रहाउ ॥
Ŧujẖ bin suraṯ karai ko merī ḏarsan ḏījai kẖoliĥ kivār. ||1|| rahā▫o.
Who else can take care of me, other than You? Please open Your door, and grant me the Blessed Vision of Your Darshan. ||1||Pause||
ਤੇਰੇ ਬਗੈਰ ਮੇਰੀ ਕੌਣ ਸੰਭਾਲ ਸਕਦਾ ਹੈ। ਦਰਵਾਜਾ ਖੋਲ੍ਹ ਕੇ ਮੈਨੂੰ ਆਪਣਾ ਦੀਦਾਰ ਬਖਸ਼। ਠਹਿਰਾਉ।
ਸੁਰਤਿ = ਸੰਭਾਲ, ਖ਼ਬਰਗੀਰੀ। ਕੋ = ਕੌਣ? ਖੋਲ੍ਹ੍ਹਿ = ਖੋਲ੍ਹ ਕੇ। ਕਿਵਾਰ = ਕਿਵਾੜ, ਭਿੱਤ, ਬੂਹਾ ॥੧॥ਭਲਾ ਤੈਥੋਂ ਬਿਨਾ ਹੋਰ ਕੌਣ ਮੇਰੀ ਤਰਫ਼ਦਾਰੀ ਕਰ ਸਕਦਾ ਹੈ? ਹੇ ਦਾਤੇ! ਬੂਹਾ ਖੋਲ੍ਹ ਕੇ ਮੈਨੂੰ ਦੀਦਾਰ ਬਖ਼ਸ਼ ॥੧॥ ਰਹਾਉ॥
 
खोलि किवारा महलि बुलाइआ ॥
Kẖol kivārā mahal bulā▫i▫ā.
Opening the door, You summoned me to the Mansion of Your Presence.
ਤਖਤੇ ਖੋਲ੍ਹ ਕੇ ਤੂੰ ਮੈਨੂੰ ਆਪਣੀ ਹਜੂਰੀ ਵਿੱਚ ਸੱਦਿਆ ਹੈ,
ਖੋਲਿ = ਖੋਲ੍ਹ ਕੇ। ਕਿਵਾਰਾ = ਕਿਵਾੜ, ਭਿੱਤ। ਮਹਲਿ = ਮਹਲ ਵਿਚ।(ਹੇ ਪ੍ਰਭੂ! ਮੇਰੇ ਮਨ ਦੇ) ਕਿਵਾੜ ਖੋਲ੍ਹ ਕੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ,
 
जतन करै बिंदु किवै न रहाई ॥
Jaṯan karai binḏ kivai na rahā▫ī.
No matter how much he tries, he cannot control his semen and seed.
ਜਿੰਨੀ ਮਰਜੀ ਕੋਸ਼ਿਸ਼ ਪਿਆ ਕਰੇ, ਉਹ ਕਿਸੇ ਤਰ੍ਹਾਂ ਭੀ ਆਪਣੀ ਵਿਸ਼ੇ ਭੋਗ ਦੀ ਖਾਹਿਸ਼ ਨੂੰ ਰੋਕ ਨਹੀਂ ਸਕਦਾ।
ਬਿੰਦੁ = ਵੀਰਜ। ਕਿਵੈ = ਕਿਸੇ ਤਰ੍ਹਾਂ ਭੀ। ਬਿੰਦੁ ਨ ਰਹਾਵੈ = ਕਾਮ-ਵਾਸਨਾ ਤੋਂ ਨਹੀਂ ਬਚਦਾ।(ਬਨ-ਵਾਸ, ਡੂਗਰ-ਵਾਸ, ਹਠ, ਨਿਗ੍ਰਹ, ਤੀਰਥ-ਇਸ਼ਨਾਨ ਆਦਿਕ) ਜਤਨ ਮਨੁੱਖ ਕਰਦਾ ਹੈ, ਅਜੇਹੇ ਕਿਸੇ ਭੀ ਤਰੀਕੇ ਨਾਲ ਕਾਮ-ਵਾਸਨਾ ਰੋਕੀ ਨਹੀਂ ਜਾ ਸਕਦੀ,
 
नाम विहूणा मुकति किव होई ॥१५॥
Nām vihūṇā mukaṯ kiv ho▫ī. ||15||
Without the Naam, the Name of the Lord, how can anyone find liberation? ||15||
ਨਾਮ ਦੇ ਬਾਝੋਂ ਇਨਸਾਨ ਦੀ ਕਲਿਆਣ ਕਿਸ ਤਰ੍ਹਾਂ ਹੋ ਸਕਦੀ ਹੈ?
ਮੁਕਤਿ = ਧੰਧਿਆਂ ਤੋਂ ਖ਼ਲਾਸੀ। ਕਿਵ ਹੋਈ = ਕਿਵੇਂ ਹੋ ਸਕਦੀ ਹੈ? ਨਹੀਂ ਹੋ ਸਕਦੀ ॥੧੫॥ਉਸ ਦੇ ਨਾਮ ਤੋਂ ਵਾਂਜੇ ਰਹਿ ਕੇ ਧੰਧਿਆਂ ਤੋਂ ਖ਼ਲਾਸੀ ਨਹੀਂ ਹੋ ਸਕਦੀ ॥੧੫॥
 
थाकि रही किव अपड़ा हाथ नही ना पारु ॥
Thāk rahī kiv apṛā hāth nahī nā pār.
I am so tired - how can I get there? This ocean has no bottom or end.
ਮੈਂ ਹਾਰ ਹੁੱਟ ਗਈ ਹਾਂ। ਆਪਣੇ ਸੁਆਮੀ ਕੋਲ ਜੋ ਬੇਥਾਹ ਅਤੇ ਅੰਤ-ਰਹਿਤ ਹੈ, ਮੈਂ ਕਿਸ ਤਰ੍ਹਾਂ ਪੁੱਜ ਸਕਦੀ ਹਾਂ?
ਹਾਥ = (ਅਭਿਮਾਨ ਦੀ) ਹਾਥ, ਥਾਹ।(ਇਹ ਇਕ ਐਸਾ ਸਮੁੰਦਰ ਹੈ ਕਿ) ਇਸ ਦੀ ਡੂੰਘਾਈ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੈਂ ਜਤਨ ਕਰ ਕੇ ਥੱਕ ਗਈ ਹਾਂ, ਪਰ ਅੰਤ ਨਹੀਂ ਪਾ ਸਕੀ;
 
नानक मूरखु अजहु न चेतै किव दूजै सुखु पावए ॥२॥
Nānak mūrakẖ ajahu na cẖeṯai kiv ḏūjai sukẖ pāv▫e. ||2||
O Nanak, the fool still does not remember the Lord. How can he find peace in duality? ||2||
ਨਾਨਕ ਅਜੇ ਭੀ ਮੂੜ੍ਹ ਆਪਣੇ ਸਾਈਂ ਦਾ ਸਿਮਰਨ ਨਹੀਂ ਕਰਦਾ। ਦਵੈਤ-ਭਾਵ ਅੰਦਰ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ?
ਨਾਨਕ = ਹੇ ਨਾਨਕ! ਅਜਹੁ = ਅਜੇ ਭੀ। ਕਿਵ = ਕਿਵੇਂ? ਦੂਜੇ = (ਪਰਮਾਤਮਾ ਨੂੰ ਛੱਡ ਕੇ) ਹੋਰ (ਦੇ ਪਿਆਰ) ਵਿਚ। ਪਾਵਏ = ਪਾਵੈ, ਪਾ ਸਕਦਾ ਹੈ ॥੨॥ਪਰ, ਹੇ ਨਾਨਕ! ਮੂਰਖ ਮਨੁੱਖ ਅਜੇ ਭੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ (ਜਦੋਂ ਕਿ ਉਸ ਦੀ ਜ਼ਿੰਦਗੀ ਦੀ ਰਾਤ ਦਾ ਦੂਜਾ ਪਹਰ ਬੀਤ ਰਿਹਾ ਹੈ। ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ (ਪਿਆਰ) ਵਿਚ ਮਨੁੱਖ ਕਿਸੇ ਭੀ ਹਾਲਤ ਵਿਚ ਆਤਮਕ ਆਨੰਦ ਨਹੀਂ ਲੱਭ ਸਕਦਾ ॥੨॥
 
कामु किवारी दुखु सुखु दरवानी पापु पुंनु दरवाजा ॥
Kām kivārī ḏukẖ sukẖ ḏarvānī pāp punn ḏarvājā.
Sexual desire is the window, pain and pleasure are the gate-keepers, virtue and sin are the gates.
ਸ਼ਹਿਵਤ ਇਸ ਦੇ ਤਖਤੇ ਹਨ ਗਮੀ ਤੇ ਖੁਸ਼ੀ ਇਸ ਦੇ ਦਰਬਾਨ ਅਤੇ ਬਦੀ ਤੇ ਨੇਕੀ ਇਸ ਦੇ ਬੂਹੇ।
ਕਿਵਾਰੀ = ਕਿਵਾੜ ਦਾ ਰਾਖਾ, ਕਿਵਾੜ ਖੌਲ੍ਹਣ ਵਾਲਾ। ਦਰਵਾਨੀ = ਪਹਿਰੇਦਾਰ।ਕਾਮ (ਇਸ ਕਿਲ੍ਹੇ ਦੇ) ਬੂਹੇ ਦਾ ਮਾਲਕ ਹੈ, ਦੁਖ ਤੇ ਸੁਖ ਪਹਿਰੇਦਾਰ ਹਨ, ਪਾਪ ਤੇ ਪੁੰਨ (ਕਿਲ੍ਹੇ ਦੇ) ਦਰਵਾਜ਼ੇ ਹਨ,