Sri Guru Granth Sahib Ji

Search ਕਿਸੈ in Gurmukhi

गावै को ताणु होवै किसै ताणु ॥
Gāvai ko ṯāṇ hovai kisai ṯāṇ.
Some sing of His Power-who has that Power?
ਉਸਦੀ ਸ਼ਕਤੀ ਨੂੰ ਕੌਣ ਗਾਇਨ ਕਰ ਸਕਦਾ ਹੈ? ਇਸ ਨੂੰ ਗਾਇਨ ਕਰਨ ਦਾ ਕੀਹਦੇ ਕੋਲ ਬਲ ਹੈ?
ਕੋ = ਕੋਈ ਮਨੁੱਖ। ਤਾਣੁ = ਬਲ, ਅਕਾਲ ਪੁਰਖ ਦੀ ਤਾਕਤ। ਕਿਸੈ = ਜਿਸ ਕਿਸੇ ਮਨੁੱਖ ਨੂੰ। ਤਾਣੁ = ਸਮਰਥਾ।ਜਿਸ ਕਿਸੇ ਮਨੁੱਖ ਨੂੰ ਸਮਰਥਾ ਹੁੰਦੀ ਹੈ, ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ, (ਭਾਵ, ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ, ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪਰਗਟ ਹੋਵੇ)।
 
नदरी किसै न आवऊ ना किछु पीआ न खाउ ॥
Naḏrī kisai na āv▫ū nā kicẖẖ pī▫ā na kẖā▫o.
and if I was invisible, neither eating nor drinking anything -
ਅਤੇ ਜੇਕਰ ਮੈਂ ਕਿਸੇ ਦੀ ਨਿਗ੍ਹਾ ਨਾਂ ਚੜ੍ਹਾਂ ਤੇ ਕੁਝ ਭੀ ਨਾਂ ਪਾਨ ਕਰਾਂ ਤੇ ਨਾਂ ਹੀ ਖਾਵਾਂ।
ਨਦਰੀ ਨ ਆਵਊ = ਮੈਂ ਨਾਹ ਦਿੱਸਾਂ।ਜੇ (ਉੱਡ ਕੇ ਇਤਨਾ ਉੱਚਾ ਚਲਾ ਜਾਵਾਂ ਕਿ) ਮੈਂ ਕਿਸੇ ਨੂੰ ਦਿੱਸ ਨਾ ਸਕਾਂ, ਖਾਵਾਂ ਪੀਵਾਂ ਭੀ ਕੁਝ ਨਾ।
 
वरना वरन न भावनी जे किसै वडा करेइ ॥
varnā varan na bẖāvnī je kisai vadā kare▫i.
One class of people does not like the other, when one has been made great.
ਇਕ ਵੰਸ਼ ਨੂੰ ਦੂਜੀ ਵੰਸ਼ ਚੰਗੀ ਨਹੀਂ ਲਗਦੀ, ਜਦ ਉਹ ਕਿਸੇ ਇਕ ਨੂੰ ਉੱਚਾ ਕਰਦਾ ਹੈ।
ਵਰਨਾਵਰਨ = ਵਰਨ ਅਵਰਨ, ਉੱਚੀਆਂ ਤੇ ਨੀਵੀਆਂ ਜਾਤਾਂ। ਕਿਸੈ = ਕਿਸੇ ਖ਼ਾਸ ਜਾਤਿ ਨੂੰ।(ਇਹ ਭੀ ਨਹੀਂ ਕਿਹਾ ਜਾ ਸਕਦਾ ਕਿ) ਪਰਮਾਤਮਾ ਨੂੰ ਫਲਾਣੀ ਉੱਚੀ ਜਾਂ ਨੀਵੀਂ ਜਾਤਿ ਭਾਉਂਦੀ ਹੈ ਜਾਂ ਨਹੀਂ ਭਾਉਂਦੀ ਤੇ ਇਸ ਤਰ੍ਹਾਂ ਉਹ ਕਿਸੇ ਇੱਕ ਜਾਤਿ ਨੂੰ ਉੱਚਾ ਕਰ ਦੇਂਦਾ ਹੈ।
 
पै कोइ न किसै रञाणदा ॥
Pai ko▫e na kisai rañāṇḏā.
Let no one chase after and attack anyone else.
ਪਿਛੇ ਪੈ ਕੇ ਹੁਣ ਕੋਈ ਕਿਸੇ ਨੂੰ ਦੁਖਾਤ੍ਰ ਨਹੀਂ ਕਰਦਾ।
ਪੈ = ਪੈ ਕੇ, ਜ਼ੋਰ ਪਾ ਕੇ। ਕੋਇ = ਕੋਈ ਭੀ ਕਾਮਾਦਿਕ ਵਿਕਾਰ। ਰਞਾਣਦਾ = ਦੁਖੀ ਕਰਦਾ।ਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ।
 
जा जमि पकड़ि चलाइआ वणजारिआ मित्रा किसै न मिलिआ भेतु ॥
Jā jam pakaṛ cẖalā▫i▫ā vaṇjāri▫ā miṯrā kisai na mili▫ā bẖeṯ.
When the Messenger of Death seizes and dispatches you, O my merchant friend, no one knows the mystery of where you have gone.
ਜਦ ਮੌਤ ਦਾ ਫਰਿਸ਼ਤਾ, ਉਸ ਨੂੰ ਫੜ ਕੇ ਤੋਰ ਦਿੰਦਾ ਹੈ, ਹੈ ਮੇਰੇ ਸੁਦਾਗਰ ਬੇਲੀਆਂ! ਕਿਸੇ ਨੂੰ ਭੀ ਭੇਦ ਦਾ ਪਤਾ ਨਹੀਂ ਲੱਗਦਾ।
ਜਮਿ = ਜਮ ਨੇ। ਨ ਮਿਲਿਆ ਭੇਤੁ = ਸਮਝ ਨ ਪਈ।ਹੇ ਵਣਜਾਰੇ ਮਿਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ ਤਾਂ ਕਿਸੇ (ਸਬੰਧੀ) ਨੂੰ ਸਮਝ ਨਾਹ ਪਈ ਕਿ ਇਹ ਕੀਹ ਹੋਇਆ।
 
भेतु चेतु हरि किसै न मिलिओ जा जमि पकड़ि चलाइआ ॥
Bẖeṯ cẖeṯ har kisai na mili▫o jā jam pakaṛ cẖalā▫i▫ā.
So think of the Lord! No one knows this secret, of when the Messenger of Death will seize you and take you away.
ਇਸ ਰਾਜ਼ ਦਾ, ਕਿ ਕਦੋ ਮੌਤ ਦੇ ਦੂਤ ਨੇ ਪ੍ਰਾਣੀ ਨੂੰ ਫੜ ਕੇ ਅਗੇ ਧੱਕ ਦੇਣਾ ਹੈ, ਕਿਸੇ ਨੂੰ ਭੀ ਪਤਾ ਨਹੀਂ ਲੱਗਾ। ਸੋ ਹਰੀ ਨੂੰ ਚੇਤੇ ਕਰ, ਹੇ ਬੰਦੇ!
ਚੇਤੁ = ਚਿੱਤ, ਇਰਾਦਾ। ਜਾ = ਜਦੋਂ।ਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨ ਪੈ ਸਕੀ, ਜਦੋਂ ਜਮ ਨੇ (ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ।
 
हउ हउ करती सभ मुई स्मपउ किसै न नालि ॥
Ha▫o ha▫o karṯī sabẖ mu▫ī sampa▫o kisai na nāl.
Those who act in ego shall all die. Their worldly possessions shall not go along with them.
ਘਣਾ ਹੰਕਾਰ ਕਰਦੀ ਹੋਈ ਸਾਰੀ ਦੁਨੀਆਂ ਮਰ ਗਈ ਹੈ। ਸੰਸਾਰੀ ਧਨ-ਦੌਲਤ, ਕਿਸੇ ਦੇ ਸਾਥ ਨਹੀਂ ਜਾਂਦੀ।
ਸਭ = ਸਾਰੀ ਸ੍ਰਿਸ਼ਟੀ। ਮੁਈ = ਦੁਖੀ ਹੋਈ ਹੈ। ਹਉ ਹਉ ਕਰਤੀ = ਅਹੰਕਾਰ ਕਰ ਕਰ ਕੇ। ਸੰਪਉ = ਧਨ।ਧਨ ਕਿਸੇ ਦੇ ਨਾਲ ਨਹੀਂ (ਨਿਭਦਾ, ਪਰੰਤੂ ਧਨ ਦੀ ਟੇਕ ਰੱਖਣ ਵਾਲੇ ਸਾਰੇ ਜੀਵ ਅਹੰਕਾਰੀ ਹੋ ਹੋ ਕੇ ਖਪਦੇ ਹਨ, ਆਤਮਕ ਮੌਤੇ ਮਰੇ ਰਹਿੰਦੇ ਹਨ।
 
सभ इका जोति वरतै भिनि भिनि न रलई किसै दी रलाईआ ॥
Sabẖ ikā joṯ varṯai bẖin bẖin na ral▫ī kisai ḏī ralā▫ī▫ā.
The One Light pervades all the many and various beings. This Light intermingles with them, but it is not diluted or obscured.
ਇਕੋ ਨੂਰ ਹੀ ਤਮਾਮ ਨਾਨਾ ਪ੍ਰਕਾਰ ਤੇ ਮੁਖਤਲਿਫ ਚੀਜ਼ਾ ਅੰਦਰ ਰਮ ਰਿਹਾ ਹੈ। ਕਿਸੇ ਜਣੇ ਦੇ ਮਿਲਾਉਣ ਦੁਆਰਾ ਇਹ ਨੂਰ ਕਿਸੇ ਹੋਰ ਨੂਰ ਨਾਲ ਅਭੇਦ ਨਹੀਂ ਹੁੰਦਾ।
ਵਰਤੈ = ਮੌਜੂਦ ਹੈ। ਭਿਨਿ ਭਿਨਿ = ਵੱਖ ਵੱਖ ਸਰੀਰ ਵਿਚ। ਨ ਰਲਈ = ਨ ਰਲੈ, ਮਿਲਦੀ ਨਹੀਂ।ਸਭਨਾਂ ਵਿਚ ਇਕੋ ਹੀ ਜੋਤਿ ਕੰਮ ਕਰ ਰਹੀ ਹੈ। ਵਖ ਵਖ (ਦਿੱਸਦੇ) ਹਰੇਕ ਸਰੀਰ ਵਿਚ ਇਕੋ ਜੋਤਿ ਹੈ, ਪਰ (ਮਾਇਆ ਵੇੜ੍ਹੇ ਜੀਵਾਂ ਨੂੰ) ਕਿਸੇ ਦੀ ਜੋਤਿ ਦੂਜੇ ਦੀ ਜੋਤਿ ਨਾਲ ਰਲਾਇਆਂ ਰਲਦੀ ਨਹੀਂ ਦਿੱਸਦੀ (ਜੋਤਿ ਸਾਂਝੀ ਨਹੀਂ ਜਾਪਦੀ)।
 
सभे साझीवाल सदाइनि तूं किसै न दिसहि बाहरा जीउ ॥३॥
Sabẖe sājẖīvāl saḏā▫in ṯūʼn kisai na ḏisėh bāhrā jī▫o. ||3||
All share in Your Grace; none are beyond You. ||3||
ਤੇਰੀ ਰਹਿਮਤ ਦੇ ਸਾਰੇ ਭਾਈਵਾਲ ਸੱਦੇ ਜਾਂਦੇ ਹਨ। ਤੂੰ ਕਿਸੇ ਲਈ ਭੀ ਓਪਰਾ ਨਹੀਂ ਦਿਸਦਾ।
ਸਾਝੀਵਾਲ = ਤੇਰੇ ਨਾਲ ਸਾਂਝ ਰੱਖਣ ਵਾਲੇ। ਸਦਾਇਨਿ = ਅਖਵਾਂਦੇ ਹਨ। ਕਿਸੈ = ਕਿਸੇ ਤੋਂ। ਬਾਹਰਾ = ਵੱਖਰਾ ॥੩॥(ਦੁਨੀਆ ਦੇ) ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ। ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ (ਜਿਸ ਵਿਚ ਤੂੰ ਨਾਹ ਹੋਵੇਂ) ॥੩॥
 
किसै थोड़ी किसै है घणेरी ॥
Kisai thoṛī kisai hai gẖaṇerī.
Upon some it is bestowed less, and upon others it is bestowed more.
ਕਈਆਂ ਉਤੇ ਇਹ ਬਹੁਤੀ ਹੈ, ਤੇ ਕਈਆਂ ਉਤੇ ਘੱਟ।
ਘਣੇਰੀ = ਬਹੁਤੀ।ਕਿਸੇ ਉੱਤੇ ਥੋੜੀ ਹੈ ਕਿਸੇ ਉੱਤੇ ਬਹੁਤੀ ਹੈ।
 
गुर परसादी किसै मिलाई ॥
Gur parsādī kisai milā▫ī.
By Guru's Grace, some merge with Him.
ਗੁਰਾਂ ਦੀ ਦਇਆ ਦੁਆਰਾ ਉਹ ਕਿਸੇ ਵਿਰਲੇ ਨੂੰ ਆਪਦੇ ਨਾਲ ਮਿਲਾਉਂਦਾ ਹੈ।
ਕਿਸੈ = ਕਿਸੇ ਵਿਰਲੇ ਨੂੰ।ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ ਵਡ-ਭਾਗੀ) ਨੂੰ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾਂਦਾ ਹੈ।
 
हरि सजण दावणि लगिआ किसै न देई बंनि ॥
Har sajaṇ ḏāvaṇ lagi▫ā kisai na ḏe▫ī bann.
One who has grasped the hem of the robe of the Lord, the True Friend-no one can keep him in bondage.
ਕੋਈ ਜਣਾ ਉਸ ਨੂੰ ਬੰਦੀ ਵਿੱਚ ਨਹੀਂ ਰਖ ਸਕਦਾ ਜੋ ਵਾਹਿਗੁਰੂ ਮਿਤ੍ਰ ਦੇ ਪੱਲੇ ਨਾਲ ਜੁੜਿਆ ਹੋਇਆ ਹੈ।
ਸਜਣ ਦਾਵਣਿ = ਸੱਜਣ ਦੇ ਦਾਮਨ ਵਿਚ, ਪੱਲੇ ਵਿਚ। ਕਿਸੈ... ਬੰਨਿ = ਕਿਸੇ ਨੂੰ ਬੰਨ੍ਹਣ ਨਹੀਂ ਦੇਂਦਾ, ਕਿਸੇ ਜਮ ਆਦਿਕ ਨੂੰ ਆਗਿਆ ਨਹੀਂ ਦੇਂਦਾ ਕਿ ਉਸ ਜੀਵ ਨੂੰ ਬੰਨ੍ਹ ਕੇ ਅੱਗੇ ਲਾ ਲਏ।ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ (ਭਾਵ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ)।
 
पकड़ि चलाइनि दूत जम किसै न देनी भेतु ॥
Pakaṛ cẖalā▫in ḏūṯ jam kisai na ḏenī bẖeṯ.
The Messenger of Death seizes and holds her, and does not tell anyone his secret.
ਮੌਤ ਦੇ ਫ਼ਰਿਸ਼ਤੇ ਰੂਹ ਨੂੰ ਫੜ ਕੇ ਟੋਰ ਦਿੰਦੇ ਹਨ ਅਤੇ ਮਰਮ ਕਿਸੇ ਨੂੰ ਭੀ ਨਹੀਂ ਦਸਦੇ।
ਪਕੜਿ = ਫੜ ਕੇ। ਨ ਦੇਨੀ = ਨਹੀਂ ਦੇਂਦੇ, ਨ ਦੇਨਿ।ਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ)।
 
मरि मरि जमहि नित किसै न केरिआ ॥
Mar mar jamėh niṯ kisai na keri▫ā.
They die, and are re-born, and die, over and over again. They are of no use at all!
ਉਹ ਸਦੀਵ ਹੀ ਮਰਦੇ, ਬਿਨਸਦੇ ਅਤੇ ਜੰਮਦੇ ਹਨ ਅਤੇ ਕਿਸੇ ਕੰਮ ਦੇ ਨਹੀਂ।
xxxਉਹ ਨਿੱਤ ਜੰਮਦੇ ਮਰਦੇ ਹਨ, (ਭਾਵ, ਹਰ ਵੇਲੇ ਸਹਸਿਆਂ ਵਿਚ ਦੁਖੀ ਹੁੰਦੇ ਹਨ; ਕਦੇ ਘੜੀ ਸੁਖਾਲੇ ਤੇ ਫਿਰ ਦੁਖੀ ਦੇ ਦੁਖੀ)। ਕਿਸੇ ਦੇ ਭੀ ਉਹ (ਕਦੇ ਯਾਰ) ਨਹੀਂ ਬਣਦੇ।
 
करता आपि अभुलु है न भुलै किसै दा भुलाइआ ॥
Karṯā āp abẖul hai na bẖulai kisai ḏā bẖulā▫i▫ā.
The Creator Himself is infallible. He cannot be fooled; no one can fool Him.
ਸਿਰਜਣਹਾਰ ਖੁਦ ਅਚੂਕ ਹੈ। ਕਿਸੇ ਦੇ ਗੁਮਰਾਹ ਕੀਤੇ ਉਹ ਚੌਂਧੀ ਨਹੀਂ ਖਾਂਦਾ।
xxxਕਰਤਾਰ ਆਪ ਤਾਂ ਉਕਾਈ ਖਾਣ ਵਾਲਾ ਨਹੀਂ ਹੈ, ਤੇ ਕਿਸੇ ਦਾ ਖੁੰਝਾਇਆ (ਭੀ) ਖੁੰਝਦਾ ਨਹੀਂ।
 
खटु दरसन कै भेखि किसै सचि समावणा ॥
Kẖat ḏarsan kai bẖekẖ kisai sacẖ samāvṇā.
There are six pathways in the Shaastras, but how rare are those who merge in the True Lord through them.
ਛੇ ਹਨ ਮੱਤ ਸ਼ਾਸਤਰਾਂ ਦੇ, ਪਰ ਉਹਨਾਂ ਦੇ ਰਾਹੀਂ ਕੋਈ ਵਿਰਲਾ ਹੀ ਸਤਿਪੁਰਖ ਅੰਦਰਲੀਨ ਹੁੰਦਾ ਹੈ।
ਖਟੁ ਦਰਸਨ = ਛੇ ਭੇਖ (ਜੋਗੀ, ਜੰਗਮ, ਸੰਨਿਆਸੀ, ਬੋਧੀ, ਸਰੇਵੜੇ, ਬੈਰਾਗੀ)। ਭੇਖਿ = ਬਾਹਰਲੇ ਧਾਰਮਿਕ ਲਿਬਾਸ ਦੀ ਰਾਹੀਂ। ਕਿਸੈ = ਕਿਸੇ ਨੇ? (ਭਾਵ, ਕਿਸੇ ਨੇ ਨਹੀਂ)।ਛੇ ਭੇਖਾਂ ਵਾਲੇ ਸਾਧੂਆਂ ਦੇ ਬਾਹਰਲੇ ਲਿਬਾਸ ਰਾਹੀਂ ਭੀ ਕੋਈ ਸੱਚ ਵਿਚ ਨਹੀਂ ਜੁੜ ਸਕਿਆ।
 
सोइन लंका सोइन माड़ी स्मपै किसै न केरी ॥५॥
So▫in lankā so▫in māṛī sampai kisai na kerī. ||5||
Riches do not remain with anyone - not even the golden palaces of Sri Lanka. ||5||
ਸੁਨਹਿਰੀ ਲੰਕਾ ਤੇ ਸੋਨੇ ਦੇ ਮੰਦਰ (ਰਾਵਣ ਦੇ ਨਾਲ ਨਾਂ ਰਹੇ।) ਧਨ ਦੌਲਤ ਕਿਸੇ ਦੀ ਭੀ ਮਲਕੀਅਤ ਨਹੀਂ।
ਮਾੜੀ = ਮਹਲ। ਸੰਪੈ = ਧਨ। ਕੇਰੀ ਦੀ ॥੫॥(ਪਰ ਇਹ ਨਹੀਂ ਜਾਣਦਾ ਕਿ) ਸੋਨੇ ਦੀ ਲੰਕਾ ਸੋਨੇ ਦੇ ਮਹਲ (ਰਾਵਣ ਦੇ ਭੀ ਨਾਹ ਰਹੇ, ਤੂੰ ਕਿਸ ਦਾ ਵਿਚਾਰਾ ਹੈਂ) ਇਹ ਧਨ ਕਿਸੇ ਦਾ ਭੀ ਨਹੀਂ ਬਣਿਆ ਰਹਿੰਦਾ ॥੫॥
 
हुकमु न जापी खसम का किसै वडाई देइ ॥४॥१॥१८॥
Hukam na jāpī kẖasam kā kisai vadā▫ī ḏe▫e. ||4||1||18||
The Hukam of our Lord and Master's Command cannot be known; He Himself blesses us with greatness. ||4||1||18||
ਮਾਲਕ ਦਾ ਫੁਰਮਾਨ ਜਾਣਿਆ ਨਹੀਂ ਜਾ ਸਕਦਾ। ਜਿਸ ਨੂੰ ਉਹ ਚਾਹੁੰਦਾ ਹੈ, ਉਚਤਾ ਬਖਸ਼ ਦਿੰਦਾ ਹੈ।
ਨ ਜਾਪੀ = ਸਮਝ ਵਿਚ ਨਹੀਂ ਆ ਸਕਦਾ। ਦੇਇ = ਦੇਂਦਾ ਹੈ ॥੪॥(ਉੱਦਮ ਦੇ ਫਲ ਬਾਰੇ) ਉਸ ਖਸਮ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ, (ਇਹ ਪਤਾ ਨਹੀਂ ਲੱਗ ਸਕਦਾ) ਕਿ ਕਿਸ ਮਨੁੱਖ ਨੂੰ ਉਹ (ਨਾਮ ਜਪਣ ਦੀ) ਵਡਿਆਈ ਦੇ ਦੇਂਦਾ ਹੈ (ਅਸੀਂ ਜੀਵ ਕਿਸੇ ਮਨੁੱਖ ਦੇ ਦਿੱਸਦੇ ਉੱਦਮ ਤੇ ਗ਼ਲਤੀ ਖਾ ਸਕਦੇ ਹਾਂ। ਉੱਦਮ ਕਰਦੇ ਹੋਏ ਭੀ ਪ੍ਰਭੂ ਪਾਸੋਂ ਮਿਹਰ ਦੀ ਦਾਤ ਮੰਗਦੇ ਰਹੋ) ॥੪॥੧॥੧੮॥
 
चउधरी राजे नही किसै मुकामु ॥
Cẖa▫uḏẖrī rāje nahī kisai mukām.
The leaders and kings shall not remain.
ਮੁੱਖੀਆਂ ਤੇ ਪਾਤਿਸ਼ਾਹ ਕਿਸੇ ਦਾ ਭੀ ਰਰਹਿਣ ਦਾ ਟਿਕਾਣਾ ਨਹੀਂ।
ਮੁਕਾਮੁ = ਪੱਕਾ ਟਿਕਾਣਾ।ਚਉਧਰੀ ਹੋਣ, ਰਾਜੇ ਹੋਣ, ਕਿਸੇ ਦਾ ਭੀ ਇਥੇ ਪੱਕਾ ਡੇਰਾ ਨਹੀਂ ਹੈ।
 
प्रतिपाल महा दइआल दाना दइआ धारे सभ किसै ॥
Parṯipāl mahā ḏa▫i▫āl ḏānā ḏa▫i▫ā ḏẖāre sabẖ kisai.
The Cherisher Lord is so very merciful and wise; He is compassionate to all.
ਪਰਮ ਕ੍ਰਿਪਾਲੂ ਅਤੇ ਸਿਆਣਾ ਸ੍ਰਿਸ਼ਟੀ ਦਾ ਪਾਲਣਹਾਰ ਸਾਰਿਆਂ ਤੇ ਤਰਸ ਕਰਦਾ ਹੈ।
ਦਾਨਾ = ਜਾਣਨ ਵਾਲਾ। ਸਭ ਕਿਸੈ = ਹਰੇਕ ਜੀਵ ਉਤੇ।(ਹੇ ਮੇਰੇ ਮਨ!) ਉਹ ਪਰਮਾਤਮਾ ਹਰੇਕ ਜੀਵ ਉਤੇ ਦਇਆ ਕਰਦਾ ਹੈ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਬੜਾ ਹੀ ਦਇਆਲ ਤੇ ਪਾਲਣਾ ਕਰਨ ਵਾਲਾ ਹੈ।