Sri Guru Granth Sahib Ji

Search ਕੂੜੈ in Gurmukhi

किव सचिआरा होईऐ किव कूड़ै तुटै पालि ॥
Kiv sacẖi▫ārā ho▫ī▫ai kiv kūrhai ṯutai pāl.
So how can you become truthful? And how can the veil of illusion be torn away?
ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਝੂਠ ਦਾ ਪੜਦਾ ਪਾੜਿਆ ਜਾ ਸਕਦਾ ਹੈ?
ਕਿਵ = ਕਿਸ ਤਰ੍ਹਾਂ। ਹੋਈਐ = ਹੋ ਸਕੀਦਾ ਹੈ। ਕੂੜੈ ਪਾਲਿ = ਕੂੜ ਦੀ ਪਾਲਿ, ਕੂੜ ਦੀ ਕੰਧ, ਕੂੜ ਦਾ ਪਰਦਾ। ਸਚਿਆਰਾ = (ਸਚ ਆਲਯ) ਸੱਚ ਦਾ ਘਰ, ਸੱਚ ਦੇ ਪਰਕਾਸ਼ ਹੋਣ ਲਈ ਯੋਗ।(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ?
 
नानक नदरी पाईऐ कूड़ी कूड़ै ठीस ॥३२॥
Nānak naḏrī pā▫ī▫ai kūṛī kūrhai ṯẖīs. ||32||
O Nanak, by His Grace He is obtained. False are the boastings of the false. ||32||
ਹੇ ਨਾਨਕ! ਉਸਦੀ ਮਿਹਰ ਸਦਕਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਅਤੇ ਝੂਠੇ ਦੀ ਝੂਠੀ ਹੀ ਗੱਪ ਹੈ।
ਨਦਰੀ = ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਾਲ। ਪਾਈਐ = ਪਾਈਦਾ ਹੈ, ਅਕਾਲ ਪੁਰਖ ਨੂੰ ਪ੍ਰਾਪਤ ਕਰੀਦਾ ਹੈ। ਕੂੜੈ = ਕੂੜੇ ਮਨੁੱਖ ਦੀ। ਕੂੜੀ ਠਸਿ = ਝੂਠੀ ਗੱਪ, ਆਪਣੇ ਆਪ ਦੀ ਝੂਠੀ ਵਡਿਆਈ।ਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ ਸਿਮਰਨ ਕਰ ਰਿਹਾ ਹਾਂ) ॥੩੨॥
 
जे सउ वेर कमाईऐ कूड़ै कूड़ा जोरु ॥१॥ रहाउ ॥
Je sa▫o ver kamā▫ī▫ai kūrhai kūṛā jor. ||1|| rahā▫o.
If falsehood is practiced a hundred times, it is still false in its effects. ||1||Pause||
ਜੇਕਰ ਝੂਠ ਦੀ ਸੈਕੜੇ ਦਫ਼ਾ ਕਮਾਈ ਕਰੀਏ ਤਾਂ ਭੀ ਇਸ ਦਾ ਬਲ ਝੂਠਾ ਰਹਿੰਦਾ ਹੈ। ਠਹਿਰਾਉ।
ਕਮਾਈਐ = ਕਮਾਈ ਕਰੀਏ, ਉੱਦਮ ਕਰੀਏ। ਕੂੜੈ = ਕੂੜ ਨਾਲ।੧।ਸਿਫ਼ਤ-ਸਾਲਾਹ ਛੱਡ ਕੇ ਜੇ ਹੋਰ ਕਰਮ ਸੈਂਕੜੇ ਵਾਰੀ ਭੀ ਕਰੀਏ (ਤਾਂ ਕੁਝ ਨਹੀਂ ਬਣਦਾ, ਕਿਉਂਕਿ) ਕੂੜਾ ਕਰਮ ਕਰਨ ਨਾਲ ਕੂੜ ਦਾ ਹੀ ਜ਼ੋਰ ਵਧਦਾ ਹੈ ॥੧॥
 
साकत सचु न भावई कूड़ै कूड़ी पांइ ॥
Sākaṯ sacẖ na bẖāv▫ī kūrhai kūṛī pāʼn▫e.
The shaaktas, the faithless cynics, do not like the Truth; false are the foundations of the false.
ਮਾਇਆ ਦੇ ਉਪਾਸ਼ਕ ਨੂੰ ਸੱਚਾਈ ਚੰਗੀ ਨਹੀਂ ਲਗਦੀ। ਝੂਠਿਆਂ ਦੀ ਬੁਨਿਆਦ ਝੁਠੀ ਹੀ ਹੁੰਦੀ ਹੈ।
ਪਾਂਇ = ਪਾਂਇਆਂ, ਇੱਜ਼ਤ।(ਪਰ) ਮਾਇਆ-ਵੇੜ੍ਹੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ। ਕੂੜ ਵਿਚ ਫਸੇ ਹੋਏ ਦੀ ਇੱਜ਼ਤ ਭੀ ਝੂਠੀ ਹੀ ਹੁੰਦੀ ਹੈ (ਇੱਜ਼ਤ ਭੀ ਚਾਰ ਦਿਨਾਂ ਦੀ ਹੀ ਹੁੰਦੀ ਹੈ)।
 
नानक जेते कूड़िआर कूड़ै कूड़ी पाइ ॥३॥
Nānak jeṯe kūṛi▫ār kūrhai kūṛī pā▫e. ||3||
O Nanak, the false obtain falsehood, and only falsehood. ||3||
ਨਾਨਕ ਸਾਰਿਆਂ ਝੂਠਿਆਂ ਦੇ ਨਿਰਾਪੁਰਾਂ ਝੂਠ ਹੀ ਪੱਲੇ ਪਏਗਾ।
ਪਾਇ = ਪਾਂਇਆਂ, ਇੱਜ਼ਤ ॥੩॥ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ ॥੩॥
 
ओथै पापु पुंनु बीचारीऐ कूड़ै घटै रासि ॥
Othai pāp punn bīcẖārī▫ai kūrhai gẖatai rās.
There, vice and virtue are distinguished, and the capital of falsehood is decreased.
ਉਥੇ ਬਦੀ ਤੇ ਨੇਕੀ ਦੀ ਪਹਿਚਾਨ ਹੁੰਦੀ ਹੈ ਅਤੇ ਝੂਠ ਦੀ ਪੂੰਜੀ ਕਮ ਹੁੰਦੀ ਹੈ।
xxxਉਹਨਾਂ ਦੀ ਸੰਗਤ ਵਿਚ (ਬੈਠਿਆਂ) ਚੰਗੇ ਮੰਦੇ ਕੰਮ ਦੀ ਵਿਚਾਰ ਹੁੰਦੀ ਹੈ, ਝੂਠ ਦੀ ਪੂੰਜੀ ਘਟਦੀ ਹੈ,
 
कूड़ै लालचि लगि महलु खुआईऐ ॥
Kūrhai lālacẖ lag mahal kẖu▫ā▫ī▫ai.
Attached to false attachments, the Mansion of the Lord's Presence is lost.
ਝੂਠੇ ਲੋਭ ਨਾਲ ਜੁੜ ਕੇ, ਇਨਸਾਨ ਮਾਲਕ ਦੇ ਮੰਦਰ ਨੂੰ ਗੁਆ ਲੈਂ ਦਾ ਹੈ।
ਮਹਲੁ = ਪ੍ਰਭੂ ਦੇ ਰਹਿਣ ਦੀ ਥਾਂ। ਖੁਆਈਐ = ਖੁੰਝਾ ਲਈਦਾ ਹੈ, ਗਵਾ ਲਈਦਾ ਹੈ।ਕੂੜੇ ਲਾਲਚ ਵਿਚ ਫਸ ਕੇ ਪ੍ਰਭੂ ਦਾ ਦਰ ਗਵਾ ਲਈਦਾ ਹੈ,
 
कूड़ि कूड़ै नेहु लगा विसरिआ करतारु ॥
Kūṛ kūrhai nehu lagā visri▫ā karṯār.
The false ones love falsehood, and forget their Creator.
ਝੂਠਾ ਆਦਮੀ ਝੂਠ ਨੂੰ ਪਿਆਰ ਕਰਦਾ ਹੈ ਅਤੇ ਸਿਰਜਣਹਾਰ ਨੂੰ ਭੁਲਾ ਦਿੰਦਾ ਹੈ।
ਕੂੜਿ = ਕੂੜ ਵਿਚ, ਛਲ ਵਿਚ। ਕੂੜੈ = ਕੂੜੇ ਮਨੁੱਖ ਦਾ, ਛਲ ਵਿਚ ਫਸੇ ਹੋਏ ਜੀਵ ਦਾ।(ਇਸ ਦ੍ਰਿਸ਼ਟਮਾਨ) ਛਲ ਵਿਚ ਫਸੇ ਹੋਏ ਜੀਵ ਦਾ ਛਲ ਵਿਚ ਮੋਹ ਪੈ ਗਿਆ ਹੈ, ਇਸ ਕਰਕੇ ਇਸ ਨੂੰ ਆਪਣਾ ਪੈਦਾ ਕਰਨ ਵਾਲਾ ਭੁੱਲ ਗਿਆ ਹੈ।
 
नानक भगती जे रपै कूड़ै सोइ न कोइ ॥१॥
Nānak bẖagṯī je rapai kūrhai so▫e na ko▫e. ||1||
O Nanak, if one is imbued with devotional worship, his reputation is not false. ||1||
ਨਾਨਕ ਜੇਕਰ ਇਨਸਾਨ ਵਾਹਿਗੁਰੂ ਦੇ ਸਿਮਰਨ ਨਾਲ ਰੰਗਿਆ ਜਾਵੇ ਤਾਂ ਉਸ ਦੀ ਸੋਭਾ ਭੋਰਾਭਰ ਭੀ ਝੂਠੀ ਨਹੀਂ ਹੁੰਦੀ।
ਕੂੜੈ = ਕੂੜ ਦੀ ਛਲ ਠੱਗੀ ਦੀ। ਸੋਇ = ਖ਼ਬਰ, ਭਿਣਖ ॥੧॥(ਇਸ ਤੋਂ ਪਿਛੋਂ) ਹੇ ਨਾਨਕ! ਜੇ (ਇਸ ਮਨ ਨੂੰ) ਰੱਬ ਦੀ ਭਗਤੀ ਵਿਚ ਰੰਗਿਆ ਜਾਏ, ਤਾਂ ਮਾਇਆ-ਛਲ ਇਸ ਦੇ ਨੇੜੇ ਭੀ ਨਹੀਂ ਛੁਹ ਸਕਦਾ ॥੧॥
 
कूड़ै की पालि विचहु निकलै ता सदा सुखु होइ ॥३॥
Kūrhai kī pāl vicẖahu niklai ṯā saḏā sukẖ ho▫e. ||3||
If the veil of falsehood is removed from within, then lasting peace is obtained. ||3||
ਜੇਕਰ ਝੂਠ ਦਾ ਪੜਦਾ ਅੰਦਰ ਵਾਰੋਂ ਦੂਰ ਹੋ ਜਾਵੇ, ਤਦ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
ਕੂੜ = ਝੂਠ, ਮਾਇਆ ਦਾ ਮੋਹ। ਪਾਲਿ = ਕੰਧ ॥੩॥(ਜਦੋਂ ਇਹ ਕੰਧ ਨਿਕਲ ਜਾਂਦੀ ਹੈ ਤੇ ਹਰੀ ਨਾਲ ਮਿਲਾਪ ਹੋ ਜਾਂਦਾ ਹੈ) ਤਦੋਂ ਮਨੁੱਖ ਨੂੰ ਸਦਾ ਲਈ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੩॥
 
कूड़ै लालचि लगिआ ना उरवारु न पारु ॥
Kūrhai lālacẖ lagi▫ā nā urvār na pār.
They are attached to false greed; they are not on this shore, nor on the one beyond.
ਉਹ ਝੂਠੇ ਲੋਭ ਨਾਲ ਚਿਮੜੇ ਹੋਏ ਹਨ ਅਤੇ ਨਾਂ ਉਹ ਇਸ ਕਿਨਾਰੇ ਉਤੇ ਹਨ ਅਤੇ ਨਾਂ ਹੀ ਪਾਰਲੇ ਉਤੇ।
ਉਰਵਾਰੁ = ਉਰਲਾ ਬੰਨਾ। ਪਾਰੁ = ਪਾਰਲਾ ਪਾਸਾ।(ਗੁਰੂ ਤੇ ਪਰਮਾਤਮਾ ਨੂੰ ਵਿਸਾਰ ਕੇ) ਝੂਠੇ-ਲਾਲਚ ਵਿਚ ਫਸਿਆਂ ਨਾ ਉਰਲਾ ਬੰਨਾ ਲੱਭਦਾ ਹੈ ਤੇ ਨਾ ਹੀ ਪਰਲਾ ਬੰਨਾ।
 
कूड़ै की पालि विचहु निकलै सचु वसै मनि आइ ॥
Kūrhai kī pāl vicẖahu niklai sacẖ vasai man ā▫e.
The veil of falsehood shall be torn down from within you, and Truth shall come to dwell in the mind.
ਝੂਠ ਦਾ ਪੜਦਾ ਤੇਰੇ ਅੰਦਰੋਂ ਪਾਟ ਜਾਵੇਗਾ ਅਤੇ ਸੱਚ ਆ ਕੇ ਤੇਰੇ ਅੰਤਰ ਆਤਮੇ ਟਿਕ ਜਾਵੇਗਾ।
ਪਾਲਿ = ਕੰਧ। ਮਨਿ = ਮਨ ਵਿਚ।ਤੇਰੇ ਅੰਦਰੋਂ ਕੂੜ ਦੀ ਕੰਧ ਦੂਰ ਹੋ ਜਾਏ ਤੇ ਮਨ ਵਿਚ ਸੱਚਾ ਹਰੀ ਆ ਵੱਸੇ,
 
कूड़ै मोहि लपटि लपटाना ॥
Kūrhai mohi lapat laptānā.
Mortal beings are entangled, clinging to false worldly attachments.
ਪ੍ਰਾਣੀ ਝੂਠੀਆਂ ਸੰਸਾਰੀ ਲਗਨਾਂ ਨਾਲ ਜੁੜਿਆ ਤੇ ਚਿਬੜਿਆ ਹੋਇਆ ਹੈ।
ਮੋਹਿ = ਮੋਹਿ ਵਿਚ।ਮਨੁੱਖ ਝੂਠੇ ਮੋਹ ਵਿਚ ਸਦਾ ਫਸਿਆ ਰਹਿੰਦਾ ਹੈ (ਤੇ, ਪਰਮਾਤਮਾ ਨੂੰ ਭੁਲਾਈ ਰੱਖਦਾ ਹੈ,
 
नानक कूड़ै कतिऐ कूड़ा तणीऐ ताणु ॥
Nānak kūrhai kaṯi▫ai kūṛā ṯaṇī▫ai ṯāṇ.
O Nanak, by spinning falsehood, a fabric of falsehood is woven.
ਨਾਨਕ ਝੂਠ ਦਾ ਸੂਤ ਕੱਤਣ ਦੁਆਰਾ ਝੂਠ ਦੀ ਤਾਣੀ ਹੀ ਤਣੀ ਜਾਂਦੀ ਹੈ।
ਕੂੜੈ ਕਤਿਐ = ਕੂੜ-ਰੂਪ ਸੂਤ ਕੱਤਣ ਨਾਲ। ਤਾਣੁ = ਤਾਣਾ।ਹੇ ਨਾਨਕ! "ਕੂੜ" (ਦਾ ਸੂਤਰ) ਕੱਤਣ ਨਾਲ "ਕੂੜ" ਦਾ ਹੀ ਤਾਣਾ ਚਾਹੀਦਾ ਹੈ,
 
कूड़ै लालचि लपटै लपटाइ ॥
Kūrhai lālacẖ laptai laptā▫e.
In fraud and greed, people are engrossed and entangled.
ਝੂਠੇ ਲੋਭ ਅੰਦਰ, ਪ੍ਰਾਣੀ ਪੂਰੀ ਤਰ੍ਹਾਂ ਖਚਤ ਹੋਇਆ ਹੋਇਆ ਹੈ।
ਲਾਲਚਿ = ਲਾਲਚ ਵਿਚ। ਕੂੜੈ ਲਾਲਚ = ਝੂਠੇ ਲਾਲਚ ਵਿਚ। ਲਪਟੈ = ਚੰਬੜਿਆ ਰਹਿੰਦਾ ਹੈ।(ਵਰਤ ਰੱਖਣ ਵਾਲਾ ਮਨੁੱਖ ਵਰਤ ਦੇ ਫਲ ਦੀ ਆਸ ਧਾਰ ਕੇ) ਮਾਇਆ ਦੇ ਲਾਲਚ ਵਿਚ ਫਸਿਆ ਹੀ ਰਹਿੰਦਾ ਹੈ।
 
एह कूड़ै की मलु किउ उतरै कोई कढहु इहु वीचारु ॥
Ėh kūrhai kī mal ki▫o uṯrai ko▫ī kadẖahu ih vīcẖār.
How can this filth of falsehood be washed off? Can anyone think about this, and find the way?
ਕੂੜੇ ਬੰਦੇ ਕੁੱਟ ਫਾਟ ਕੇ ਬੇਇਜ਼ੱਤ ਕੀਤੇ ਜਾਂਦੇ ਹਨ। ਇਸ ਝੂਠ ਦੀ ਮਲੀਣਤਾ ਕਿਸ ਤਰ੍ਹਾਂ ਧੋਤੀ ਜਾ ਸਕਦੀ ਹੈ? ਕੋਈ ਜਣਾ ਸੋਚ ਵਿਚਾਰ ਕੇ ਇਸ ਦੀ ਰਸਤਾ ਲੱਭੇ।
ਕੂੜੈ ਕੀ = ਉਸ ਪਦਾਰਥ ਦੀ ਜੋ ਨਾਲ ਨਹੀਂ ਨਿਭਣਾ। ਕਿਉ = ਕਿਵੇਂ? ਕਢਹੁ = ਦੱਸੋ, ਲੱਭੋ।ਕੋਈ ਮਨੁੱਖ ਇਹ ਵਿਚਾਰ ਦੱਸੇ ਕਿ ਇਹ ਕੂੜ ਦੀ ਮੈਲ (ਭਾਵ, ਉਹਨਾਂ ਪਦਾਰਥਾਂ ਦਾ ਮੋਹ ਜੋ ਨਾਲ ਨਹੀਂ ਨਿਭਣੇ) ਕਿਵੇਂ ਦੂਰ ਹੋਵੇ।
 
सचि कमाणै सचो पाईऐ कूड़ै कूड़ा माणा ॥
Sacẖ kamāṇai sacẖo pā▫ī▫ai kūrhai kūṛā māṇā.
Practicing Truth, the True Lord is found. False is the pride of the false.
ਸੱਚੇ ਦੀ ਕਮਾਈ ਕਰਨ ਦੁਆਰਾ ਸਤਿਪੁਰਖ ਪਾਇਆ ਜਾਂਦਾ ਹੈ। ਝੂਠਾ ਹੈ ਝੂਠੇ ਪੁਰਸ਼ ਦਾ ਹੰਕਾਰ।
ਸਚਿ ਕਮਾਣੈ = ਜੇ ਪ੍ਰਭੂ ਦਾ ਸਿਮਰਨ-ਰੂਪ ਕਮਾਈ ਕੀਤੀ ਜਾਏ। ਕੂੜੈ = ਕੂੜ ਦੀ ਖੱਟੀ ਦਾ।ਜੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਬੰਦਗੀ-ਰੂਪ ਕਮਾਈ ਕਰੀਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲਦਾ ਹੈ, (ਪਰ) ਕੂੜ ਦੀ ਖੱਟੀ ਦਾ ਮਾਣ ਕੂੜਾ ਹੀ ਹੈ।
 
कलरु खेतु लै कूड़ु जमाइआ सभ कूड़ै के खलवारे ॥
Kalar kẖeṯ lai kūṛ jamā▫i▫ā sabẖ kūrhai ke kẖalvāre.
Taking a barren field, they plant falsehood; they shall harvest only falsehood.
ਬੰਜਰ ਪੈਲੀ ਲੈ ਕੇ, ਬੰਦਾ ਉਸ ਵਿੱਚ ਝੂਠ ਬੀਜਦਾ ਹੈ, ਇਸ ਲਈ ਉਸ ਦੇ ਖਲਵਾੜੇ ਵਿੱਚ ਝੂਠ ਹੀ ਹੋਵੇਗਾ।
ਕਲਰੁ ਖੇਤੁ = ਉਹ ਖੇਤ ਜਿਸ ਵਿਚ ਕੱਲਰ ਦੇ ਕਾਰਨ ਫ਼ਸਲ ਨਹੀਂ ਉੱਗਦੀ, ਉਹ ਹਿਰਦਾ-ਖੇਤ ਜਿਸ ਵਿਚ ਨਾਮ-ਬੀਜ ਨਹੀਂ ਉੱਗਦਾ। ਕੂੜੁ = ਨਾਸਵੰਤ ਪਦਾਰਥਾਂ ਦਾ ਮੋਹ। ਜਮਾਇਆ = ਬੀਤਿਆ। ਖਲਵਾਰੇ = ਖਲਵਾੜ।ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਇਹ ਹਿਰਦਾ-ਖੇਤ ਕੱਲਰ ਹੈ (ਜਿਸ ਵਿਚ ਨਾਮ-ਬੀਜ ਨਹੀਂ ਉੱਗ ਸਕਦਾ। ਸਾਕਤ) ਉਸ ਵਿਚ ਨਾਸਵੰਤ ਪਦਾਰਥਾਂ ਦਾ ਮੋਹ ਹੀ ਬੀਜਦੇ ਰਹਿੰਦੇ ਹਨ, ਅਤੇ ਮੋਹ ਮਾਇਆ ਦੇ ਖਲਵਾੜੇ ਹੀ ਇਕੱਠੇ ਕਰਦੇ ਹਨ।
 
सचु सुहावा काढीऐ कूड़ै कूड़ी सोइ ॥
Sacẖ suhāvā kādẖī▫ai kūrhai kūṛī so▫e.
The true person is said to be beautiful; false is the reputation of the false.
ਸੱਚਾ ਪੁਰਸ਼ ਸੁੰਦਰ ਆਖਿਆ ਜਾਂਦਾ ਹੈ ਅਤੇ ਝੂਠੀ ਹੈ ਸ਼ੁਹਰਤ ਝੂਠੇ ਇਨਸਾਨ ਦੀ।
ਸਚੁ = ਸਦਾ-ਥਿਰ ਰਹਿਣ ਵਾਲਾ ਨਾਮ-ਧਨ। ਸੁਹਾਵਾ = ਸੁਖਾਵਾਂ, ਸੁਖ ਦੇਣ ਵਾਲਾ। ਕਾਢੀਐ = ਆਖੀਦਾ ਹੈ, ਹਰ ਕੋਈ ਆਖਦਾ ਹੈ। ਕੂੜੈ = ਝੂਠਾ ਧਨ, ਨਾਸਵੰਤ ਪਦਾਰਥ। ਕੂੜੀ ਸੋਇ = ਮੰਦੀ ਸੋਇ, ਕਿਸੇ ਨ ਕਿਸੇ ਉਪਾਧੀ ਵਾਲੀ ਹੀ ਖ਼ਬਰ।ਹਰ ਕੋਈ ਆਖਦਾ ਹੈ ਕਿ (ਪਰਮਾਤਮਾ ਦਾ) ਨਾਮ-ਧਨ ਸੁਖ ਦੇਣ ਵਾਲਾ ਹੈ ਤੇ ਦੁਨੀਆਵੀ ਧਨ (ਦੇ ਇਕੱਠਾ ਕਰਨ) ਵਿਚ ਕੋਈ ਨ ਕੋਈ ਝਗੜੇ-ਉਪਾਧੀ ਵਾਲੀ ਖ਼ਬਰ ਹੀ ਸੁਣੀਦੀ ਹੈ।
 
कूड़ै लालचि लगिआ फिरि जूनी पाइआ ॥
Kūrhai lālacẖ lagi▫ā fir jūnī pā▫i▫ā.
Attached to falsehood and greed, the mortal is consigned to reincarnation over and over again.
ਝੂਠ ਅਤੇ ਲੋਭ ਨਾਲ ਜੁੜਨ ਕਾਰਣ, ਇਨਸਾਨ ਨੂੰ ਮੁੜ ਕੇ ਜੂਨੀਆਂ ਅੰਦਰ ਪਾਇਆ ਜਾਂਦਾ ਹੈ।
ਲਾਲਚਿ = ਲਾਲਚ ਵਿਚ।ਝੂਠ ਲਾਲਚ ਵਿਚ ਲੱਗਣ ਨਾਲ (ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ) ਮੁੜ ਮੁੜ ਜੂਨਾਂ ਵਿਚ ਜਾ ਪੈਂਦਾ ਹੈ।