Sri Guru Granth Sahib Ji

Search ਕੈ in Gurmukhi

चंगा नाउ रखाइ कै जसु कीरति जगि लेइ ॥
Cẖanga nā▫o rakẖā▫e kai jas kīraṯ jag le▫e.
with a good name and reputation, with praise and fame throughout the world-
ਤੇ ਭਾਵੇਂ ਉਹ ਸਰੇਸ਼ਟ ਨਾਮ ਰਖਵਾ ਲਵੇ ਅਤੇ ਸੰਸਾਰ ਅੰਦਰ ਉਪਮਾ ਤੇ ਸ਼ੋਭਾ ਪਰਾਪਤ ਕਰ ਲਵੇ।
ਚੰਗਾ… ਕੈ = ਚੰਗੀ ਨਾਮਵਰੀ ਖੱਟ ਕੇ, ਚੰਗੇ ਨਾਮਣੇ ਵਾਲਾ ਹੋ ਕੇ। ਜਸੁ = ਸ਼ੋਭਾ। ਕੀਰਤਿ = ਸ਼ੋਭਾ। ਜਗਿ = ਜਗਤ ਵਿਚ। ਲੇਇ = ਲਏ, ਖੱਟੇ।ਜੇ ਉਹ ਚੰਗੀ ਨਾਮਵਰੀ ਖੱਟ ਕੇ ਸਾਰੇ ਸੰਸਾਰ ਵਿਚ ਸ਼ੋਭਾ ਭੀ ਪ੍ਰਾਪਤ ਕਰ ਲਏ,
 
सुणिऐ पोहि न सकै कालु ॥
Suṇi▫ai pohi na sakai kāl.
Listening-Death cannot even touch you.
ਰੱਬ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਮੌਤ ਪ੍ਰਾਨੀ ਲਾਗੇ ਨਹੀਂ ਲੱਗ ਲਗਦੀ (ਅਜ਼ਾਬ ਨਹੀਂ ਦੇ ਸਕਦੀ)।
ਪੋਹਿ ਨ ਸਕੈ = ਪੋਹ ਨਹੀਂ ਸਕਦਾ, ਡਰਾ ਨਹੀਂ ਸਕਦਾ, ਆਪਣਾ ਪਰਭਾਵ ਨਹੀਂ ਪਾ ਸਕਦਾ।ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਵਾਲੇ ਮਨੁੱਖ ਨੂੰ ਕਾਲ ਵੀ ਨਹੀਂ ਪੋਂਹਦਾ (ਭਾਵ ਉਨ੍ਹਾਂ ਨੂੰ ਮੌਤ ਨਹੀਂ ਡਰਾ ਸਕਦੀ)।
 
मंनै जम कै साथि न जाइ ॥
Mannai jam kai sāth na jā▫e.
The faithful do not have to go with the Messenger of Death.
ਸਾਈਂ ਦੇ ਨਾਮ ਵਿੱਚ ਅੰਤ੍ਰੀਵ ਇਤਬਾਰ ਰਾਹੀਂ ਬੰਦਾ ਮੌਤ ਦੇ ਦੂਤ ਦੇ ਨਾਲ ਨਹੀਂ ਜਾਂਦਾ।
ਜਮ ਕੈ ਸਾਥਿ = ਜਮਾਂ ਦੇ ਨਾਲ।ਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ)।
 
करते कै करणै नाही सुमारु ॥
Karṯe kai karṇai nāhī sumār.
the actions of the Creator cannot be counted.
ਪ੍ਰੰਤੂ ਸਿਰਜਨਹਾਰ ਦੇ ਕੰਮਾਂ ਦੀ ਗਿਣਤੀ ਨਹੀਂ ਹੋ ਸਕਦੀ।
ਕਰਤੇ ਕੈ ਕਰਣੈ = ਕਰਤਾਰ ਦੀ ਕੁਦਰਤ ਦਾ। ਸੁਮਾਰੁ = ਹਿਸਾਬ, ਲੇਖਾ।ਅਕਾਲ-ਪੁਰਖ ਦੀ ਕੁਦਰਤਿ ਦਾ ਕੋਈ ਲੇਖਾ ਹੀ ਨਹੀਂ (ਭਾਵ, ਅੰਤ ਨਹੀਂ ਪੈ ਸਕਦਾ)।
 
भरीऐ मति पापा कै संगि ॥
Bẖarī▫ai maṯ pāpā kai sang.
But when the intellect is stained and polluted by sin,
ਗੁਨਾਹ ਦੇ ਨਾਲ ਪਲੀਤ ਹੋਈ ਹੋਈ ਆਤਮਾ,
ਭਰੀਐ = ਜੇ ਭਰ ਜਾਏ, ਜੇ ਮਲੀਨ ਹੋ ਜਾਏ। ਮਤਿ = ਬੁੱਧ। ਪਾਪਾ ਕੈ ਸੰਗਿ = ਪਾਪਾਂ ਦੇ ਨਾਲ।(ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ,
 
ओहु धोपै नावै कै रंगि ॥
Oh ḏẖopai nāvai kai rang.
it can only be cleansed by the Love of the Name.
ਹਰੀ ਨਾਮ ਦੀ ਪ੍ਰੀਤ ਨਾਲ ਧੋਤੀ ਜਾਂਦੀ ਹੈ।
ਓਹੁ = ਉਹ ਪਾਪ। ਧੋਪੈ = ਧੁਪਦਾ ਹੈ, ਧੁਪ ਸਕਦਾ ਹੈ, ਧੋਇਆ ਜਾ ਸਕਦਾ ਹੈ। ਰੰਗਿ = ਪਿਆਰ ਨਾਲ। ਨਾਵੈ ਕੈ ਰੰਗਿ = ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ।ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।
 
होरु आखि न सकै कोइ ॥
Hor ākẖ na sakai ko▫e.
No one else has any say in this.
ਹੋਰਸ ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ।
ਹੋਰੁ = ਭਾਣੇ ਦੇ ਉਲਟ ਕੋਈ ਹੋਰ ਤਰੀਕਾ। ਕੋਇ = ਕੋਈ ਮਨੁੱਖ।ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ)।
 
जिन कै रामु वसै मन माहि ॥
Jin kai rām vasai man māhi.
within whose minds the Lord abides.
ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਨਿਵਾਸ ਰੱਖਦਾ ਹੈ।
ਵਸਹਿ = ਵੱਸਦੇ ਹਨ।ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ।
 
जे सभि मिलि कै आखण पाहि ॥
Je sabẖ mil kai ākẖaṇ pāhi.
Even if everyone were to gather together and speak of Him,
ਜੇਕਰ ਸਮੂਹ ਇਨਸਾਨ ਮਿਲ ਕੇ ਤੇਰੀ ਪਰਸੰਸਾ ਕਰਨ,
ਸਭਿ = ਸਾਰੇ ਜੀਵ। ਆਪਣਿ ਪਾਹਿ = ਆਖਣ ਦਾ ਜਤਨ ਕਰਨ {'ਆਖਣਿ ਪਾਇ' ਇਕ-ਵਚਨ ਹੈ 'ਜੇ ਕੋ ਖਾਇਕੁ ਆਖਣਿ ਪਾਇ'}।ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ,
 
देदा रहै न चूकै भोगु ॥
Ḏeḏā rahai na cẖūkai bẖog.
He continues to give, and His Provisions never run short.
ਉਹ ਦੇਈ ਜਾਂਦਾ ਹੈ, ਉਸ ਦੇ ਭੰਡਾਰੇ ਮੁਕਦੇ ਨਹੀਂ।
ਦੇਦਾ = ਦੇਂਦਾ। ਨ ਚੂਕੈ = ਨਹੀਂ ਮੁੱਕਦਾ। ਭੋਗੁ = ਵਰਤਣਾ।ਉਹ ਸਦਾ (ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਉਸ ਦੀਆਂ ਦਾਤਾਂ ਵਰਤਣ ਨਾਲ ਕਦੇ ਮੁਕਦੀਆਂ ਨਹੀਂ)।
 
जिनि दिनु करि कै कीती राति ॥
Jin ḏin kar kai kīṯī rāṯ.
The One who created the day also created the night.
(ਤੇਰੀ ਹੀ ਵਿਅਕਤੀ ਹੈ) ਜੋ ਦਿਨ ਬਣਾਉਂਦੀ ਹੈ ਅਤੇ ਰੇਣ ਨੂੰ (ਭੀ) ਬਣਾਉਂਦੀ ਹੈ।
ਜਿਨਿ = ਜਿਸ (ਤੈਂ) ਨੇ। ਕਰਿ ਕੈ = ਪੈਦਾ ਕਰ ਕੇ।(ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।
 
सरंजामि लागु भवजल तरन कै ॥
Saraʼnjām lāg bẖavjal ṯaran kai.
Make every effort to cross over this terrifying world-ocean.
ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਆਹਰ ਕਰ।
ਸਰੰਜਾਮਿ = ਇੰਤਜ਼ਾਮ ਵਿਚ, ਆਹਰ ਵਿਚ। ਲਾਗੁ = ਲੱਗ। ਭਵਜਲ = ਸੰਸਾਰ-ਸਮੁੰਦਰ। ਤਰਨ ਕੈ ਸਰੰਜਾਮਿ = ਪਾਰ ਲੰਘਣ ਦੇ ਆਹਰ ਵਿਚ।ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ।
 
जनमु ब्रिथा जात रंगि माइआ कै ॥१॥ रहाउ ॥
Janam baritha jāṯ rang mā▫i▫ā kai. ||1|| rahā▫o.
You are squandering this life uselessly in the love of Maya. ||1||Pause||
ਦੁਨੀਆਂਦਾਰੀ ਦੀ ਪ੍ਰੀਤ ਅੰਦਰ, ਮਨੁੱਖੀ ਜੀਵਨ ਬੇ-ਅਰਥ ਬੀਤ ਰਿਹਾ ਹੈ। ਠਹਿਰਾਉ।
ਬ੍ਰਿਥਾ = ਵਿਅਰਥ। ਜਾਤ = ਜਾ ਰਿਹਾ ਹੈ। ਰੰਗਿ = ਪਿਆਰ ਵਿਚ।੧।(ਨਹੀਂ ਤਾਂ ਨਿਰੇ) ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ॥੧॥ ਰਹਾਉ॥
 
कैसी आरती होइ ॥
Kaisī ārṯī ho▫e.
What a beautiful Aartee, lamp-lit worship service this is!
ਕੈਸੀ ਸੁੰਦਰ ਉਪਾਸ਼ਨਾ ਦੀਵਿਆਂ ਨਾਲ ਹੋ ਰਹੀ ਹੈ?
xxx(ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ!
 
पंखी होइ कै जे भवा सै असमानी जाउ ॥
Pankẖī ho▫e kai je bẖavā sai asmānī jā▫o.
If I was a bird, soaring and flying through hundreds of heavens,
ਪੰਛੀ ਹੋ ਕੇ ਜੇਕਰ ਮੈਂ ਸੈਕੜਿਆਂ ਅਕਾਸ਼ਾਂ ਅੰਦਰ ਚੱਕਰ ਕੱਟਾਂ ਤੇ ਉਡਾਰੀਆਂ ਲਾਵਾਂ,
ਸੈ = ਸੈਂਕੜੇ।ਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਤੇ ਸੈਂਕੜੇ ਅਸਮਾਨਾਂ ਤਕ ਪਹੁੰਚ ਸਕਾਂ।
 
जीवण मरणा जाइ कै एथै खाजै कालि ॥
Jīvaṇ marṇā jā▫e kai ethai kẖājai kāl.
Life and death come to all who are born. Everything here gets devoured by Death.
ਹਰ ਸ਼ੈ ਜੋ ਪੈਦਾ ਹੋਈ ਹੈ ਉਸ ਲਈ ਪੈਦਾਇਸ਼ ਤੇ ਮੌਤ ਹੈ। ਏਕੇ ਹਰ ਸ਼ੈ ਨੂੰ ਮੌਤ ਨਿਗਲ ਜਾਂਦੀ ਹੈ।
ਜੀਵਣ ਮਰਣਾ = ਜੰਮਣ ਤੋਂ ਮਰਨ ਤਕ। ਜਾਇ ਕੈ = ਜਨਮ ਲੈ ਕੇ, ਜੰਮ ਕੇ। ਏਥੈ = ਇਸ ਦੁਨੀਆ ਵਿਚ। ਖਾਜੈ = ਖਾਣ ਦੇ ਆਹਰੇ, ਪਦਾਰਥ ਇਕੱਠੇ ਕਰਨ ਦੇ ਆਹਰੇ। ਕਾਲਿ = (ਸਾਰੇ) ਸਮੇਂ ਵਿਚ, ਸਾਰੀ ਉਮਰ।ਜਗਤ ਵਿਚ ਜਨਮ ਲੈ ਕੇ ਜੰਮਣ ਤੋਂ ਮਰਨ ਤਕ ਸਾਰੀ ਉਮਰ (ਮਨੁੱਖ) ਖਾਣ ਦੇ ਆਹਰੇ ਪਦਾਰਥ ਇਕੱਠੇ ਕਰਨ ਵਿੱਚ ਦੇ ਆਹਰੇ ਲੱਗਾ ਰੁੱਝਿਆ ਰਹਿੰਦਾ ਹੈ।
 
नानकु तिन कै संगि साथि वडिआ सिउ किआ रीस ॥
Nānak ṯin kai sang sāth vadi▫ā si▫o ki▫ā rīs.
Nanak seeks the company of those. Why should he try to compete with the great?
ਨਾਨਕ ਉਨ੍ਹਾਂ ਦੀ ਸੰਗਤ ਲੋੜਦਾ ਹੈ। ਉਚੇ ਲੋਕਾਂ ਦੀ ਬਰਾਬਰੀ ਕਰਨ ਦੀ ਰੀਸ ਉਹ ਕਿਉਂ ਕਰੇ?
ਤਿਨ ਕੈ ਸੰਗਿ = ਉਹਨਾਂ ਦੇ ਨਾਲ ਹੈ। ਵਡਿਆ ਸਿਉ = ਮਾਇਆ-ਧਾਰੀਆਂ ਨਾਲ। ਰੀਸ = ਕਿਸੇ ਹੋਰ ਦੇ ਪੂਰਨਿਆਂ ਤੇ ਤੁਰਨਾ। ਵਡਿਆ……ਰੀਸ = ਮਾਇਆ-ਧਾਰੀਆਂ ਦੇ ਰਾਹੇ ਨਹੀਂ ਤੁਰਨਾ।(ਹੇ ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ) ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ। ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ
 
एते रस सरीर के कै घटि नाम निवासु ॥२॥
Ėṯe ras sarīr ke kai gẖat nām nivās. ||2||
these pleasures of the human body are so numerous; how can the Naam, the Name of the Lord, find its dwelling in the heart? ||2||
ਐਨੇ ਹਨ ਚਸਕੇ ਮਨੁੱਖੀ ਦੇਹ ਦੇ ਰੱਬ ਦੇ ਨਾਮ ਦਾ ਟਿਕਾਣਾ ਕਿਸ ਤਰ੍ਹਾਂ ਦਿਲ ਅੰਦਰ ਹੋ ਸਕਦਾ ਹੈ?
ਏਤੇ = ਇਤਨੇ, ਕਈ। ਕੈ ਘਟਿ = ਕਿਸ ਹਿਰਦੇ ਵਿਚ?ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿਚ ਹੋ ਸਕਦਾ ਹੈ? ॥੨॥
 
जिन कउ सतिगुरि थापिआ तिन मेटि न सकै कोइ ॥
Jin ka▫o saṯgur thāpi▫ā ṯin met na sakai ko▫e.
No one can overthrow those who have been established by the True Guru.
ਜਿਨ੍ਹਾਂ ਨੂੰ ਸੱਚੇ ਗੁਰਾਂ ਨੇ ਅਸਥਾਪਨ ਕੀਤਾ ਹੈ ਉਨ੍ਹਾਂ ਨੂੰ ਕੋਈ ਥੱਲੇ ਨਹੀਂ ਲਾਹ ਸਕਦਾ।
ਸਤਿਗੁਰਿ = ਗੁਰੂ ਨੇ। ਥਾਪਿਆ = ਥਾਪਣਾ ਦਿੱਤੀ, ਦਿਲਾਸਾ ਦਿੱਤਾ।ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਸ਼ਾਬਾਸ਼ੇ ਦਿੱਤੀ ਹੈ, ਉਹਨਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ।
 
मिलि कै करह कहाणीआ सम्रथ कंत कीआह ॥
Mil kai karah kahāṇī▫ā samrath kanṯ kī▫āh.
Let's join together, and tell stories of our All-powerful Husband Lord.
ਇਕੱਠੀਆਂ ਹੋ ਕੇ ਆਓ ਆਪਾਂ ਆਪਣੇ ਸਰਬ ਸ਼ਕਤੀ-ਮਾਨ ਭਰਤੇ ਦੀਆਂ ਬਾਤਾਂ ਪਾਈਏ।
ਕਰਹ = ਆਓ ਅਸੀਂ ਕਰੀਏ। ਸੰਮ੍ਰਥ = ਸਭ ਤਾਕਤਾਂ ਵਾਲਾ।ਸਤਸੰਗ ਵਿਚ ਮਿਲ ਕੇ ਉਸ ਖਸਮ-ਪ੍ਰਭੂ ਦੀਆਂ ਗੱਲਾਂ ਕਰੀਏ ਜੋ ਸਾਰੀਆਂ ਤਾਕਤਾਂ ਵਾਲਾ ਹੈ।