Sri Guru Granth Sahib Ji

Search ਕੋਊ in Gurmukhi

रविदास सम दल समझावै कोऊ ॥३॥
Raviḏās sam ḏal samjẖāvai ko▫ū. ||3||
O Ravi Daas, one who understands that the Lord is equally in all, is very rare. ||3||
ਕੋਈ ਵਿਰਲਾ ਪੁਰਸ਼ ਹੀ ਮੈਨੂੰ ਦਰਸਾ ਸਕਦਾ ਹੈ ਕਿ ਸਾਹਿਬ ਸਮੁਦਾਵਾਂ (ਸਾਰਿਆਂ) ਅੰਦਰ ਇਕ ਸੁਰ ਰਮਿਆ ਹੋਇਆ ਹੈ, ਹੇ ਰਵਿਦਾਸ!
ਸਮ ਦਲ = ਦਲਾਂ ਵਿਚ ਸਮਾਨ ਵਰਤਣ ਵਾਲਾ, ਸਭ ਜੀਵਾਂ ਵਿਚ ਵਿਆਪਕ। ਕੋਊ = ਕੋਈ (ਸੰਤ ਜਨ) ॥੩॥(ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ ॥੩॥
 
पाइ लगउ मोहि करउ बेनती कोऊ संतु मिलै बडभागी ॥१॥ रहाउ ॥
Pā▫e laga▫o mohi kara▫o benṯī ko▫ū sanṯ milai badbẖāgī. ||1|| rahā▫o.
I touch His Feet, and offer my prayer to Him. If only I had the great good fortune to meet the Saint. ||1||Pause||
ਮੈਂ ਉਸ ਦੇ ਪੈਰੀ ਪੈਂਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ। ਵੱਡੀ ਚੰਗੀ ਕਿਸਮਤ ਦੁਆਰਾ ਕੋਈ ਸਾਧੂ ਆ ਕੇ ਮੈਨੂੰ ਮਿਲ ਪਵੇ ਠਹਿਰਾਉ।
ਪਾਇ = ਪੈਰੀਂ। ਲਗਉ = ਲਗਉਂ, ਮੈਂ ਲੱਗਾ। ਕਰਉ = ਮੈਂ ਕਰਾਂ ॥੧॥(ਪਰਮਾਤਮਾ ਨਾਲ ਮਿਲਾ ਸਕਣ ਵਾਲਾ ਜੇ) ਵੱਡੇ ਭਾਗਾਂ ਵਾਲਾ (ਗੁਰੂ-) ਸੰਤ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰੀਂ ਲੱਗਾਂ, ਮੈਂ ਉਸ ਅਗੇ ਬੇਨਤੀ ਕਰਾਂ (ਕਿ ਮੈਨੂੰ ਪਰਮਾਤਮਾ ਨਾਲ ਮਿਲਾ ਦੇ) ॥੧॥ ਰਹਾਉ॥
 
जन नानक कोटन मै कोऊ भजनु राम को पावै ॥२॥३॥
Jan Nānak kotan mai ko▫ū bẖajan rām ko pāvai. ||2||3||
O servant Nanak, among millions, there is scarcely anyone who attains the Lord's meditation. ||2||3||
ਹੇ ਨੌਕਰ ਨਾਨਕ! ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਪ੍ਰਾਣੀ ਹੈ, ਜੋ ਸੁਆਮੀ ਦੇ ਸਿਮਰਨ ਨੂੰ ਪ੍ਰਾਪਤ ਕਰਦਾ ਹੈ।
ਕੋਟਨ ਮੈ = ਕ੍ਰੋੜਾਂ ਵਿਚ। ਕੋਊ = ਕੋਈ ਵਿਰਲਾ। ਕੋ = ਦਾ ॥੨॥ਹੇ ਦਾਸ ਨਾਨਕ! ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੇਹੜਾ (ਜਗਤ ਠਗ-ਨੀਰੇ ਦੇ ਮੋਹ ਤੋਂ ਬਚ ਕੇ) ਪਰਮਾਤਮਾ ਦੀ ਭਗਤੀ ਪ੍ਰਾਪਤ ਕਰਦਾ ਹੈ ॥੨॥੩॥
 
कोऊ माई भूलिओ मनु समझावै ॥
Ko▫ū mā▫ī bẖūli▫o man samjẖāvai.
O mother, if only someone would instruct my wayward mind.
ਹੈ ਮਾਤਾ! ਕੋਈ ਆਪਣੀ ਕੁਰਾਹੇ ਪਏ ਮਨੂਏ ਨੂੰ ਰਾਹੇ ਪਾਵੋ!
ਮਾਈ = ਹੇ ਮਾਂ! ਭੂਲਿੳ ਮਨੁ = ਰਸਤੇ ਤੋਂ ਖੁੰਝੇ ਹੋਏ ਮਨ ਨੂੰ।ਹੇ (ਮੇਰੀ) ਮਾਂ! (ਮਾਇਆ ਦੇ ਮੋਹ ਨਾਲ ਨਕਾ-ਨਕ ਭਰੇ ਹੋਏ ਸੰਸਾਰ-ਜੰਗਲ ਵਿਚ ਮੇਰਾ ਮਨ ਕੁਰਾਹੇ ਪੈ ਗਿਆ ਹੈ, ਮੈਨੂੰ) ਕੋਈ (ਐਸਾ ਗੁਰਮੁਖ ਮਿਲ ਪਵੇ ਜੇਹੜਾ ਮੇਰੇ ਇਸ) ਕੁਰਾਹੇ ਪਏ ਹੋਏ ਮਨ ਨੂੰ ਮੱਤ ਦੇਵੇ।
 
सति पुरख ते भिंन न कोऊ ॥
Saṯ purakẖ ṯe bẖinn na ko▫ū.
No one is separate from the True Primal Lord.
ਕੋਈ ਭੀ ਸੱਚੇ ਸੁਆਮੀ ਨਾਲੋਂ ਵੱਖਰਾ ਨਹੀਂ।
xxxਉਸ ਸਦਾ-ਥਿਰ ਵਿਆਪਕ ਪ੍ਰਭੂ ਤੋਂ ਵੱਖਰੀ ਹਸਤੀ ਵਾਲਾ ਹੋਰ ਕੋਈ ਨਹੀਂ ਹੈ।
 
उआ का अंतु न जानै कोऊ ॥
U▫ā kā anṯ na jānai ko▫ū.
No one knows His limits.
ਉਸ ਦਾ ਓੜਕ ਕੋਈ ਨਹੀਂ ਜਾਣਦਾ।
ਉਆ ਕਾ = ਉਸ ਪ੍ਰਭੂ ਦਾ।ਉਸ ਪ੍ਰਭੂ ਦੇ ਗੁਣਾਂ ਦਾ ਕੋਈ ਜੀਵ ਅੰਤ ਨਹੀਂ ਜਾਣ ਸਕਦਾ,
 
रे रे दरगह कहै न कोऊ ॥
Re re ḏargėh kahai na ko▫ū.
In the Court of the Lord, no one shall speak harshly to you.
ਰੱਬ ਦੇ ਦਰਬਾਰ ਅੰਦਰ ਤੈਨੂੰ ਕੋਈ ਨਿਰਾਦਰੀ ਨਾਲ ਨਹੀਂ ਬੁਲਾਏਗਾ।
ਰੇ ਰੇ = ਓਇ! ਓਇ! (ਭਾਵ, ਅਨਾਦਰੀ ਦੇ ਬਚਨ, ਦੁਰਕਾਰਨ ਦੇ ਬੋਲ)।(ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿਚ ਤੁਹਾਨੂੰ ਕੋਈ ਅਨਾਦਰੀ ਦੇ ਬੋਲ ਨਹੀਂ ਬੋਲੇਗਾ,
 
कोऊ ऊन न कोऊ पूरा ॥
Ko▫ū ūn na ko▫ū pūrā.
No one is perfect, and no one is imperfect.
ਕੋਈ ਨਾਂ-ਮੁਕੰਮਲ ਨਹੀਂ ਅਤੇ ਕੋਈ ਮੁਕੰਮਲ ਨਹੀਂ।
ਊਨ = ਸੱਖਣਾ, ਊਣਾ, ਘੱਟ।(ਆਪਣੀ ਚਤੁਰਾਈ ਨਾਲ) ਨਾਹ ਕੋਈ ਜੀਵ ਪੂਰਨ ਬਣ ਸਕਦਾ ਹੈ,
 
कोऊ सुघरु न कोऊ मूरा ॥
Ko▫ū sugẖar na ko▫ū mūrā.
No one is wise, and no one is foolish.
ਆਪਣੇ ਆਪ ਨਾਂ ਕੋਈ ਸਿਆਣਾ ਹੈ ਤੇ ਨਾਂ ਹੀ ਕੋਈ ਮੂਰਖ,
ਸੁਘਰੁ = ਸਿਆਣਾ। ਮੂਰਾ = ਮੂੜ੍ਹ, ਮੂਰਖ।ਨਾਹ ਕੋਈ ਕਮਜ਼ੋਰ ਰਹਿ ਜਾਂਦਾ ਹੈ, ਨਾਹ ਕੋਈ (ਆਪਣੇ ਬਲ ਆਸਰੇ) ਸਿਆਣਾ ਹੋ ਗਿਆ ਹੈ, ਨਾਹ ਕੋਈ ਮੂਰਖ ਰਹਿ ਗਿਆ ਹੈ।
 
लला ता कै लवै न कोऊ ॥
Lalā ṯā kai lavai na ko▫ū.
LALLA: There is no one equal to Him.
ਲ-ਉਸ ਦੇ ਬਰਾਬਰ ਹੋਰ ਕੋਈ ਨਹੀਂ।
ਲਵੈ = ਬਰਾਬਰ ਦਾ, ਨੇੜੇ ਤੇੜੇ ਦਾ।ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ,
 
लिखिओ लेखु न मेटत कोऊ ॥
Likẖi▫o lekẖ na metaṯ ko▫ū.
No one can erase His pre-ordained plan.
ਉਕਰੀ ਹੋਈ ਲਿਖਤ ਨੂੰ ਕੋਈ ਭੀ ਮੇਟ ਨਹੀਂ ਸਕਦਾ।
xxxਕੋਈ ਜੀਵ ਉਸ ਦੇ ਲਿਖੇ ਲੇਖ ਨੂੰ ਮਿਟਾ ਨਹੀਂ ਸਕਦਾ।
 
ङणती ङणी नही कोऊ छूटै ॥
Ńaṇṯī ńaṇī nahī ko▫ū cẖẖūtai.
no one is emancipated by counting and calculating.
ਲੇਖਾ-ਪੱਤਾ ਕਰਨ ਦੁਆਰਾ ਕੋਈ ਭੀ ਬੰਦ-ਖਲਾਸ ਨਹੀਂ ਹੋ ਸਕਦਾ।
ਙਣਤੀ ਙਣੀ = ਗਿਣਤੀ ਗਿਣਿਆਂ, ਸੋਚਾਂ ਸੋਚਿਆਂ।ਸੋਚਾਂ ਸੋਚਿਆਂ (ਇਸ ਹੋਣੀ ਤੋਂ) ਕੋਈ ਬੰਦਾ ਬਚ ਨਹੀਂ ਸਕਦਾ।
 
थथा थिरु कोऊ नही काइ पसारहु पाव ॥
Thathā thir ko▫ū nahī kā▫e pasārahu pāv.
T'HAT'HA: Nothing is permanent - why do you stretch out your feet?
ਥ-ਕੋਈ ਭੀ ਅਸਥਿਰ ਨਹੀਂ, ਤੂੰ ਕਿਉਂ ਆਪਣੇ ਪੈਰ ਖਿਲਾਰਦਾ ਹੈ?
xxxਹੇ ਮੂਰਖ! ਕਿਸੇ ਨੇ ਭੀ ਇਥੇ ਸਦਾ ਬੈਠ ਨਹੀਂ ਰਹਿਣਾ, ਕਿਉਂ ਪੈਰ ਪਸਾਰ ਰਿਹਾ ਹੈਂ? (ਕਿਉਂ ਮਾਇਆ ਦੇ ਖਿਲਾਰੇ ਖਿਲਾਰ ਰਿਹਾ ਹੈਂ?)
 
नानक दूसर अवरु न कोऊ ॥३७॥
Nānak ḏūsar avar na ko▫ū. ||37||
O Nanak, there is no other at all. ||37||
ਨਾਨਕ ਹੋਰ ਕੋਈ ਦੂਜਾ ਬਾਦਸ਼ਾਹ ਨਹੀਂ।
xxx॥੩੭॥ਹੇ ਨਾਨਕ! ਕੋਈ ਹੋਰ ਦੂਜਾ ਉਸ ਦੀ ਬਰਾਬਰੀ ਕਰਨ ਜੋਗਾ ਨਹੀਂ ਹੈ ॥੩੭॥
 
या उबरन धारै सभु कोऊ ॥
Yā ubran ḏẖārai sabẖ ko▫ū.
Everyone has this idea of salvation,
ਭਾਵੇਂ ਹਰ ਕੋਈ ਇਸ ਮੁਕਤੀ ਦਾ ਖਿਆਲ ਧਾਰਨ ਕਰੀ ਬੈਠਾ ਹੈ,
ਯਾ ਉਬਰਨ = ਜੇਹੜਾ ਬਚਾਉ। ਸਭੁ ਕੋਊ = ਹਰ ਕੋਈ। ਧਾਰੈ = (ਮਨ ਵਿਚ) ਧਾਰਦਾ ਹੈ।ਉਸ ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਖ਼ਲਾਸੀ ਹੋ ਨਹੀਂ ਸਕਦੀ,
 
जिह प्रसादि तुझु सभु कोऊ मानै ॥
Jih parsāḏ ṯujẖ sabẖ ko▫ū mānai.
By His Grace, you are honored by everyone;
ਜਿਸ ਦੀ ਦਇਆ ਦੁਆਰਾ ਹਰ ਕੋਈ ਤੇਰੀ ਇੱਜ਼ਤ ਕਰਦਾ ਹੈ,
ਸਭੁ ਕੋਊ = ਹਰੇਕ ਜੀਵ। ਮਾਨੈ = ਆਦਰ ਕਰਦਾ ਹੈ, ਮਾਣ ਦੇਂਦਾ ਹੈ।ਜਿਸ ਦੀ ਮੇਹਰ ਨਾਲ ਹਰੇਕ ਮਨੁੱਖ ਤੇਰਾ ਆਦਰ ਕਰਦਾ ਹੈ,
 
जिउ बसुधा कोऊ खोदै कोऊ चंदन लेप ॥
Ji▫o basuḏẖā ko▫ū kẖoḏai ko▫ū cẖanḏan lep.
like the earth, which is dug up by one, and anointed with sandal paste by another.
ਜਿਸ ਤਰ੍ਹਾਂ ਧਰਤੀ ਨੂੰ ਇਕ ਜਣਾ ਪੁਟਦਾ ਹੈ ਤੇ ਦੂਜਾ ਚੰਨਣ ਨਾਲ ਲਿਪਦਾ ਹੈ।
ਬਸੁਧਾ = ਧਰਤੀ। ਲੇਪ = ਪੋਚੈ, ਲੇਪਣ।ਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ, ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ (ਪਰ ਧਰਤੀ ਨੂੰ ਪਰਵਾਹ ਨਹੀਂ)।
 
चहु वरना महि जपै कोऊ नामु ॥
Cẖahu varnā mėh japai ko▫ū nām.
Anyone, from any class, may chant the Naam.
ਚਾਰਾ ਹੀ ਜਾਤਾਂ ਵਿਚੋਂ ਕੋਈ ਭੀ ਨਾਮ ਦਾ ਉਚਾਰਨ ਕਰੇ।
xxx(ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਵਿਚੋਂ ਕੋਈ ਭੀ ਮਨੁੱਖ (ਪ੍ਰਭੂ ਦਾ) ਨਾਮ ਜਪ (ਕੇ ਵੇਖ ਲਏ)
 
जब धारै कोऊ बैरी मीतु ॥
Jab ḏẖārai ko▫ū bairī mīṯ.
As long as he considers one an enemy, and another a friend,
ਜਦ ਤਾਈਂ ਉਹ ਇਕ ਬੰਦੇ ਨੂੰ ਦੁਸ਼ਮਨ ਤੇ ਹੋਰਸ ਨੂੰ ਦੋਸਤ ਸਮਝਦਾ ਹੈ,
ਧਾਰੈ = ਮਿਥਦਾ ਹੈ, ਖ਼ਿਆਲ ਕਰਦਾ ਹੈ।ਜਦ ਤਕ ਮਨੁੱਖ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਮਿਤ੍ਰ ਸਮਝਦਾ ਹੈ,
 
बिना संतोख नही कोऊ राजै ॥
Binā sanṯokẖ nahī ko▫ū rājai.
Without contentment, no one is satisfied.
ਸੰਤੁਸ਼ਟਤਾ ਦੇ ਬਾਝੋਂ ਕਿਸੇ ਨੂੰ ਰੱਜ ਨਹੀਂ ਆਉਂਦਾ।
xxxਜੇ ਅੰਦਰ ਸੰਤੋਖ ਨਾਹ ਹੋਵੇ, ਤਾਂ ਕੋਈ (ਮਨੁੱਖ) ਰੱਜਦਾ ਨਹੀਂ,