Sri Guru Granth Sahib Ji

Search ਕੋਟਿ in Gurmukhi

कथि कथि कथी कोटी कोटि कोटि ॥
Kath kath kathī kotī kot kot.
Millions upon millions offer millions of sermons and stories.
ਕਰੋੜਾਂ ਹੀ ਬੰਦੇ ਹਰੀ ਬਾਰੇ ਕਰੋੜਾਂ ਉਤੇ ਕਰੋੜਾਂ ਬਿਆਨ ਅਤੇ ਧਰਮ-ਭਾਸ਼ਨ ਦਿੰਦੇ ਹਨ।
ਕੋਟਿ = ਕ੍ਰੋੜ, ਕ੍ਰੋੜਾਂ ਜੀਵਾਂ ਨੇ। ❀ ਨੋਟ: ਲਫ਼ਜ਼ ਕੋਟਿ, ਕੋਟੁ, ਕੋਟ ਦਾ ਨਿਰਣਾ: (੧) ਕੋਟਿ = ਕ੍ਰੋੜ (ਵਿਸ਼ੇਸ਼ਣ)। ਕੋਟਿ ਕਰਮ ਕਰੈ ਹਉ ਧਾਰੇ। ਸ੍ਰਮੁ ਪਾਵੈ ਸਗਲੇ ਬਿਰਥਾਰੇ।੩।੧੨। (ਸੁਖਮਨੀ)। ਕੋਟਿ ਖਤੇ ਖਿਨ ਬਖਸਨਹਾਰ।੩।੩੦। (ਭੈਰਉ ਮ: ੫)। (੨) ਕੋਟੁ = ਕਿਲ੍ਹਾ (ਨਾਂਵ ਇਕ-ਵਚਨ)। ਲੰਕਾ ਸਾ ਕੋਟੁ ਸਮੁੰਦ ਸੀ ਖਾਈ। (ਆਸਾ ਕਬੀਰ ਜੀ ਏਕੁ ਕੋਟਿ ਪੰਚ ਸਿਕਦਾਰਾ (ਸੂਹੀ ਕਬੀਰ ਜੀ)। (੩) ਕੋਟ = ਕਿਲ੍ਹੇ (ਨਾਂਵ, ਬਹੁ ਵਚਨ)। ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ। (ਸਿਰੀ ਰਾਗ ਮ: ੧)।ਭਾਵੇਂ ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ।
 
कोटि कोटी मेरी आरजा पवणु पीअणु अपिआउ ॥
Kot kotī merī ārjā pavaṇ pī▫aṇ api▫ā▫o.
If I could live for millions and millions of years, and if the air was my food and drink,
ਜੇਕਰ ਮੇਰੀ ਉਮਰ ਕਰੋੜਾਂ ਉਤੇ ਕਰੋੜਾਂ ਵਰ੍ਹਿਆਂ ਦੀ ਹੋਵੇ, ਜੇਕਰ ਹਵਾ ਹੀ ਮੇਰਾ ਪੀਣਾ ਅਤੇ ਖਾਣਾ ਹੋਵੇ,
ਕੋਟੀ = ਕੋਟਿ। ਕੋਟੀ ਕੋਟਿ = ਕੋਟਿ ਕੋਟਿ, ਕ੍ਰੋੜਾਂ ਹੀ (ਸਾਲ)। ਆਰਜਾ = ਉਮਰ। ਪੀਅਣੁ = ਪੀਣਾ। ਅਪਿਆਉ = ਖਾਣਾ, ਭੋਜਨ।ਜੇ ਮੇਰੀ ਉਮਰ ਕ੍ਰੋੜਾਂ ਹੀ ਸਾਲ ਹੋ ਜਾਏ, ਜੇ ਹਵਾ ਮੇਰਾ ਖਾਣਾ-ਪੀਣਾ ਹੋਵੇ (ਜੇ ਮੈਂ ਹਵਾ ਦੇ ਆਸਰੇ ਹੀ ਜੀਊ ਸਕਾਂ),
 
कोटि तेतीस सेवका सिध साधिक दरि खरिआ ॥
Kot ṯeṯīs sevkā siḏẖ sāḏẖik ḏar kẖari▫ā.
Even those who are served by the 33 million angelic beings, at whose door the Siddhas and the Saadhus stand,
ਪਾਤਿਸ਼ਾਹ, ਜਿਨ੍ਹਾਂ ਦੇ ਬੂਹੇ ਉਤੇ ਤੇਤੀ ਕ੍ਰੋੜ ਦੇਵਤੇ, ਕਰਮਚਾਰੀ ਬੰਦੇ ਅਤੇ ਅਭਿਆਸੀ ਨੌਕਰ ਵਜੋ ਖੜੇ ਸਨ,
ਕੋਟਿ ਤੇਤੀਸ = ਤੇਤੀ ਕ੍ਰੋੜ (ਦੇਵਤੇ)। ਦਰਿ = ਦਰ ਤੇ।ਜੇ ਤੇਤੀ ਕ੍ਰੋੜ ਦੇਵਤੇ ਉਸ ਦੇ ਸੇਵਕ ਬਣ ਜਾਣ, ਸਿੱਧ ਤੇ ਸਾਧਿਕ ਉਸ ਦੇ ਦਰ ਤੇ ਖਲੋਤੇ ਰਹਿਣ,
 
अउसरि हरि जसु गुण रमण जितु कोटि मजन इसनानु ॥
A▫osar har jas guṇ ramaṇ jiṯ kot majan isnān.
This is the time to speak and sing the Praise and the Glory of God, which brings the merit of millions of cleansing and purifying baths.
ਇਹ ਹੈ ਸਮਾਂ ਵਹਿਗੁਰੂ ਦੀ ਕੀਰਤੀ ਤੇ ਬਜ਼ੁਰਗੀਆਂ ਉਚਾਰਨ ਕਰਨ ਦਾ, ਜਿਸ ਦੇ ਕਰਨ ਦੁਆਰਾ ਤੀਰਥਾਂ ਤੇ ਕ੍ਰੋੜਾਂ ਹੀ ਟੁਭੇ ਲਾਉਣ ਤੇ ਨ੍ਹਾਉਣ ਦਾ ਫਲ ਪ੍ਰਾਪਤ ਹੋ ਜਾਂਦਾ ਹੈ।
ਅਉਸਰਿ = ਸਮੇ ਵਿਚ। ਜਿਤੁ ਅਉਸਰਿ = ਜਿਸ ਸਮੇ ਵਿਚ। ਮਜਨ = ਇਸ਼ਨਾਨ।ਜਿਸ ਸਮੇਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾਏ, ਪਰਮਾਤਮਾ ਦੇ ਗੁਣ ਯਾਦ ਕੀਤੇ ਜਾਣ (ਉਸ ਸਮੇਂ, ਮਾਨੋ) ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਹਨ।
 
कोटि जतना करि रहे गुर बिनु तरिओ न कोइ ॥२॥
Kot jaṯnā kar rahe gur bin ṯari▫o na ko▫e. ||2||
Trying millions of things, people have grown weary, but without the Guru, none have been saved. ||2||
ਕ੍ਰੋੜਾਂ ਹੀ ਉਪਰਾਲੇ ਕਰਕੇ ਲੋਕ ਹਾਰ ਹੁੱਟ ਗਏ ਹਨ, ਪਰੰਤੂ ਗੁਰਦੇਵ ਜੀ ਦੇ ਬਾਝੋਂ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੋਇਆ।
ਕੋਟਿ = ਕ੍ਰੋੜਾਂ।੨।ਲੋਕ ਕ੍ਰੋੜਾਂ (ਹੋਰ ਹੋਰ) ਜਤਨ ਕਰ ਕੇ ਥੱਕ ਜਾਂਦੇ ਹਨ, ਪਰ ਗੁਰੂ (ਦੀ ਸਰਨ) ਤੋਂ ਬਿਨਾ (ਉਹਨਾਂ ਦੁੱਖਾਂ ਕਲੇਸ਼ਾਂ ਤੋਂ) ਕੋਈ ਮਨੁੱਖ ਪਾਰ ਨਹੀਂ ਲੰਘ ਸਕਦਾ ॥੨॥
 
तत समदरसी संतहु कोई कोटि मंधाही ॥२॥
Ŧaṯ samaḏrasī sanṯahu ko▫ī kot manḏẖāhī. ||2||
One who sees the essence of reality with impartial vision, O Saints, is very rare-one among millions. ||2||
ਹੇ ਸਾਧੂ! ਅਸਲੀਅਤ ਨੂੰ ਬੇਲਾਗ ਵੇਖਣ ਵਾਲਾ ਕੋਈ ਵਿਰਲਾ, ਕ੍ਰੋੜਾਂ ਵਿਚੋਂ ਇਕ ਹੈ।
ਤਤ = ਮੂਲ-ਪ੍ਰਭੂ। ਤਤ ਦਰਸੀ = ਹਰ ਥਾਂ ਮੂਲ-ਪ੍ਰਭੂ ਨੂੰ ਵੇਖਣ ਵਾਲਾ। ਸਮ ਦਰਸੀ = ਸਭ ਨੂੰ ਇਕੋ ਜਿਹਾ ਵੇਖਣ ਵਾਲਾ। ਕੋਟਿ = ਕ੍ਰੋੜਾਂ। ਮੰਧਾਹੀ = ਵਿਚ।੨।ਹੇ ਸੰਤ ਜਨੋ! ਸਭ ਥਾਂ ਜਗਤ ਦੇ ਮੂਲ-ਪ੍ਰਭੂ ਨੂੰ ਵੇਖਣ ਵਾਲਾ ਤੇ ਸਭ ਨੂੰ ਇਕੋ ਜਿਹੀ ਪ੍ਰੇਮ ਦੀ ਨਿਗਾਹ ਨਾਲ ਵੇਖਣ ਵਾਲਾ ਬੰਦਾ ਕ੍ਰੋੜਾਂ ਵਿਚੋਂ ਕੋਈ ਇੱਕ ਹੁੰਦਾ ਹੈ ॥੨॥
 
कोटि जना जा के पूजहि पैरा ॥
Kot janā jā ke pūjėh pairā.
Millions of people worship His Feet.
ਕ੍ਰੋੜਾ ਹੀ ਬੰਦੇ ਜਿਸ ਦੇ ਪੈਰਾਂ ਦੀ ਉਪਾਸ਼ਨਾ ਕਰਦੇ ਹਨ।
ਕੋਟਿ = ਕ੍ਰੋੜ।ਕ੍ਰੋੜਾਂ ਹੀ ਸੇਵਕ ਜਿਸ ਦੇ ਪੈਰ ਪੂਜਦੇ ਹਨ,
 
कोटि तेतीसा खोजहि ता कउ गुर मिलि हिरदै गावणिआ ॥२॥
Kot ṯeṯīsā kẖojėh ṯā ka▫o gur mil hirḏai gāvaṇi▫ā. ||2||
whom the three hundred thirty million demi-gods search for-meeting the Guru, one comes to sing His Praises within the heart. ||2||
ਅਤੇ ਜਿਸ ਨੂੰ ਤੇਤੀ ਕਰੋੜ ਦੇਵ ਭਾਲਦੇ ਹਨ, ਗੁਰਾਂ ਨੂੰ ਭੇਟ ਕੇ ਉਸ ਦਾ ਜੱਸ ਮੈਂ ਆਪਣੇ ਮਨ ਅੰਦਰ ਗਾਇਨ ਕਰਦਾ ਹਾਂ।
ਕੋਟਿ = ਕ੍ਰੋੜ ॥੨॥ਵਡ-ਭਾਗੀ ਮਨੁੱਖ) ਗੁਰੂ ਨੂੰ ਮਿਲ ਕੇ ਆਪਣੇ ਹਿਰਦੇ ਵਿਚ (ਉਸ ਦੇ ਗੁਣ) ਗਾਂਦੇ ਹਨ ॥੨॥
 
सचै कोटि गिरांइ निज घरि वसिआ ॥
Sacẖai kot girāʼn▫e nij gẖar vasi▫ā.
True are the cities and the villages, where one abides in the True Home of the self.
ਸੱਚੇ ਹਨ ਕਿਲ੍ਹੇ ਤੇ ਪਿੰਡ, ਉਸ ਦੇ ਜੋ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ।
ਕੋਟਿ = ਕੋਟ ਵਿਚ, ਕਿਲ੍ਹੇ ਵਿਚ। ਗਿਰਾਂਇ = ਗਿਰਾਂ ਵਿਚ, ਪਿੰਡ ਵਿਚ।ਉਹ (ਪ੍ਰਭੂ ਦੇ ਚਰਨਾਂ-ਰੂਪ) ਸ੍ਵੈ-ਸਰੂਪ ਵਿਚ ਵੱਸਦਾ ਹੈ (ਮਾਨੋ) ਸਦਾ-ਥਿਰ ਰਹਿਣ ਵਾਲੇ ਕਿਲ੍ਹੇ ਵਿਚ ਪਿੰਡ ਵਿਚ ਵੱਸਦਾ ਹੈ।
 
तूं वड साहु जा के कोटि वणजारे ॥
Ŧūʼn vad sāhu jā ke kot vaṇjāre.
You are the Great Merchant; You have millions of traders.
ਤੂੰ ਵਡਾ ਵਣਜਾਰਾ ਹੈ ਜਿਸ ਦੇ ਕਰੋੜਾਂ ਹੀ ਹਟਵਾਣੀਏ ਹਨ।
ਜਾ ਕੇ = ਜਿਸ ਦੇ। ਕੋਟਿ = ਕ੍ਰੋੜਾਂ।ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਕ੍ਰੋੜਾਂ ਜੀਵ ਤੇਰੇ ਵਣਜਾਰੇ ਹਨ।
 
कोटि कलंक खिन महि मिटि जाहि ॥३॥
Kot kalank kẖin mėh mit jāhi. ||3||
Millions of mistakes shall be erased in an instant. ||3||
ਤੇਰੀਆਂ ਕ੍ਰੋੜਾਂ ਹੀ ਬਦਨਾਮੀਆਂ, ਇਕ ਮੁਹਤ ਵਿੱਚ ਨੇਸਤੇ-ਨਾਬੂਦ ਹੋ ਜਾਣਗੀਆਂ।
ਕਲੰਕ = ਬਦਨਾਮੀ ॥੩॥ਤਾਂ ਤੇਰੇ ਕ੍ਰੋੜਾਂ ਪਾਪ ਇਕ ਪਲ ਵਿਚ ਹੀ ਨਾਸ ਹੋ ਜਾਣ ॥੩॥
 
तेरी सरणि उधरहि जन कोटि ॥१॥ रहाउ ॥
Ŧerī saraṇ uḏẖrahi jan kot. ||1|| rahā▫o.
Millions are saved in Your Sanctuary. ||1||Pause||
ਤੇਰੀ ਸ਼ਰਣਾਗਤਿ ਸੰਭਾਲ ਕੇ ਕ੍ਰੋੜਾਂ ਹੀ ਪੁਰਸ਼ ਪਾਰ ਉਤਰ ਗਏ ਹਨ, (ਹੇ ਮਾਲਕ)। ਠਹਿਰਾਉ।
ਉਧਰਹਿ = (ਸੰਸਾਰ-ਸਮੁੰਦਰ ਤੋਂ) ਬਚ ਜਾਂਦੇ ਹਨ। ਕੋਟਿ = ਕ੍ਰੋੜਾਂ ॥੧॥ਕ੍ਰੋੜਾਂ ਹੀ ਮਨੁੱਖ ਤੇਰੀ ਸਰਨ ਪੈ ਕੇ (ਸੰਸਾਰ-ਸਮੁੰਦਰ ਤੋਂ) ਬਚ ਜਾਂਦੇ ਹਨ ॥੧॥ ਰਹਾਉ॥
 
कोटि जनम की मलु लहि जाई ॥१॥ रहाउ ॥
Kot janam kī mal lėh jā▫ī. ||1|| rahā▫o.
Thus, the filth of millions of incarnations shall be taken away. ||1||Pause||
ਇੰਜ ਤੇਰੀ ਕ੍ਰੋੜਾ ਜਨਮਾ ਦੀ ਮਲੀਨਤਾ ਉਤਰ ਜਾਏਗੀ। ਠਹਿਰਾਉ।
ਕੋਟਿ = ਕ੍ਰੋੜਾਂ। ਮਲੁ = (ਵਿਕਾਰਾਂ ਦੀ) ਮੈਲ {ਲਫ਼ਜ਼ 'ਮਲੁ' ਸ਼ਕਲ ਵਿਚ ਪੁਲਿੰਗ ਵਾਂਗ ਹੈ, ਪਰ ਹੈ ਇਹ ਇਸਤ੍ਰੀ ਲਿੰਗ} ॥੧॥(ਜੇਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਸ ਦੇ) ਕ੍ਰੋੜਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ॥੧॥ ਰਹਾਉ॥
 
कोटि जनम भरमहि बहु जूना ॥१॥ रहाउ ॥
Kot janam bẖarmėh baho jūnā. ||1|| rahā▫o.
Through millions of incarnations, for so many lifetimes, they wander lost. ||1||Pause||
ਉਹ ਕ੍ਰੋੜਾਂ ਹੀ ਪੈਦਾਇਸ਼ ਅਤੇ ਘਲੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਠਹਿਰਾਉ।
ਭਰਮਹਿ = ਤੂੰ ਭਟਕੇਂਗਾ ॥੧॥(ਯਾਦ ਰੱਖ, ਇਥੋਂ ਖੁੰਝ ਕੇ) ਕ੍ਰੋੜਾਂ ਜਨਮਾਂ ਵਿਚ ਅਨੇਕਾਂ ਜੂਨਾਂ ਵਿਚ ਭਟਕਦਾ ਫਿਰੇਂਗਾ ॥੧॥ ਰਹਾਉ॥
 
कोटि बिघन हिरे खिन माहि ॥
Kot bigẖan hire kẖin māhi.
Millions of obstacles are removed in an instant,
ਇਕ ਮੁਹਤ ਵਿੱਚ ਉਸ ਦੀਆਂ ਕ੍ਰੋੜਾ ਹੀ ਔਕੜਾ ਮਿਟ ਜਾਂਦੀਆਂ ਹਲ,
ਕੋਟਿ = ਕ੍ਰੋੜਾਂ। ਹਿਰੇ = ਨਾਸ ਹੋ ਜਾਂਦੇ ਹਨ।ਉਹਨਾਂ ਦੀ ਜ਼ਿੰਦਗੀ ਦੇ ਰਾਹ ਵਿਚ ਆਉਣ ਵਾਲੀਆਂ ਕ੍ਰੋੜਾਂ ਰੁਕਾਵਟਾਂ ਇਕ ਖਿਨ ਵਿਚ ਨਾਸ ਹੋ ਜਾਂਦੀਆਂ ਹਨ,
 
कोटि ग्रहण पुंन फल मूचे ॥१॥ रहाउ ॥
Kot garahaṇ punn fal mūcẖe. ||1|| rahā▫o.
Its reward surpasses the giving of charity at millions of solar eclipses. ||1||Pause||
ਭਾਰਾ ਹੈ ਇਸ ਦਾ ਸਿਲਾ, ਕ੍ਰੋੜਾ ਗ੍ਰਹਿਣਾ ਉਤੇ ਦਾਨ ਕਰਨ ਨਾਲੋ ਵੀ ਜਿਅਦਾ ਠਹਿਰਾਉ।
ਕੋਟਿ = ਕ੍ਰੋੜਾਂ। ਮੂਚੇ = ਬਹੁਤ, ਵਧੀਕ ॥੧॥(ਨਾਮ-ਤੀਰਥ ਵਿਚ ਇਸ਼ਨਾਨ ਕੀਤਿਆਂ) ਕ੍ਰੋੜਾਂ ਗ੍ਰਹਣਾਂ ਸਮੇ ਕੀਤੇ ਪੁੰਨਾਂ ਦੇ ਫਲਾਂ ਨਾਲੋਂ ਭੀ ਵਧੀਕ ਫਲ ਮਿਲਦੇ ਹਨ ॥੧॥ ਰਹਾਉ॥
 
कोटि अनंद जह हरि गुन गाही ॥१॥
Kot anand jah har gun gāhī. ||1||
There are millions of joys where the Glorious Praises of the Lord are sung. ||1||
ਕ੍ਰੋੜਾਂ ਹੀ ਖੁਸ਼ੀਆਂ ਹਨ, ਜਿਕੇ ਨਾਰਾਇਣ ਦੀ ਮਹਿਮਾਂ ਆਲਾਪੀ ਜਾਂਦੀ ਹੈ।
ਕੋਟਿ = ਕ੍ਰੋੜਾਂ। ਗਾਹੀ = ਗਾਏ ਜਾਂਦੇ ਹਨ ॥੧॥ਜਿਸ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਉਥੇ ਕ੍ਰੋੜਾਂ ਹੀ ਆਨੰਦ ਹਨ ॥੧॥
 
कोटि जनम के किलविख खोइ ॥२॥
Kot janam ke kilvikẖ kẖo▫e. ||2||
The sinful mistakes of millions of incarnations are erased. ||2||
ਅਤੇ ਕ੍ਰੋੜਾ ਜਨਮਾਂ ਦੇ ਪਾਪ ਮਿਟ ਜਾਂਦੇ ਹਨ।
ਕਿਲਵਿਖ = ਪਾਪ। ਖੋਇ = (ਮਨੁੱਖ) ਨਾਸ ਕਰ ਲੈਂਦਾ ਹੈ ॥੨॥(ਤੇ, ਮਨੁੱਖ ਆਪਣੇ) ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਲੈਂਦਾ ਹੈ ॥੨॥
 
कोटि मजन कीनो इसनान ॥
Kot majan kīno isnān.
The merits of taking millions of ceremonial cleansing baths,
ਤੀਰਥਾਂ ਤੇ ਕ੍ਰੋੜਾਂ ਹੀ ਨ੍ਹਾਉਣਾ ਤੇ ਗੁਸਲ ਕਰਨ,
ਮਜਨ = ਚੁੱਭੀਆਂ {ਮੱਜਨੁ = ਚੁੱਭੀ}।ਉਸ ਨੇ (ਮਾਨੋ) ਕ੍ਰੋੜਾਂ ਤੀਰਥਾਂ ਵਿਚ ਚੁੱਭੀਆਂ ਲਾ ਲਈਆਂ, ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਕਰ ਲਏ,
 
कोटि पतित उधारे खिन महि करते बार न लागै रे ॥
Kot paṯiṯ uḏẖāre kẖin mėh karṯe bār na lāgai re.
The Creator emancipates millions of sinners in an instant, without a moment's delay.
ਕ੍ਰੋੜਾਂ ਹੀ ਪਾਪੀਆਂ ਨੂੰ ਸਿਰਜਣਹਾਰ ਇੱਕ ਮੁਹਤ ਵਿੱਚ ਤਾਰ ਦਿੰਦਾ ਹੈ ਅਤੇ ਉਸ ਵਿੱਚ ਕੋਈ ਦੇਰੀ ਨਹੀਂ ਲਗਦੀ।
ਕੋਟਿ = ਕ੍ਰੋੜਾਂ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਉਧਾਰੇ = ਬਚਾ ਲੈਂਦਾ ਹੈ। ਕਰਤੇ = ਕਰਤਾਰ ਨੂੰ। ਬਾਰ = ਚਿਰ।(ਹੇ ਹਰਿ ਜਨੋ!) ਵਿਕਾਰਾਂ ਵਿਚ ਡਿੱਗੇ ਹੋਏ ਕ੍ਰੋੜਾਂ ਬੰਦਿਆਂ ਨੂੰ (ਜੇ ਚਾਹੇ ਤਾਂ) ਕਰਤਾਰ ਇਕ ਖਿਨ ਵਿਚ (ਵਿਕਾਰਾਂ ਤੋਂ) ਬਚਾ ਲੈਂਦਾ ਹੈ, (ਤੇ ਇਹ ਕੰਮ ਕਰਦਿਆਂ) ਕਰਤਾਰ ਨੂੰ ਰਤਾ ਚਿਰ ਨਹੀਂ ਲੱਗਦਾ।