Sri Guru Granth Sahib Ji

Search ਖਜਾਨਾ in Gurmukhi

पीऊ दादे का खोलि डिठा खजाना ॥
Pī▫ū ḏāḏe kā kẖol diṯẖā kẖajānā.
When I opened it up and gazed upon the treasures of my father and grandfather,
ਜਦ ਮੈਂ ਆਪਣੇ ਬਾਬਲ ਅਤੇ ਬਾਬੇ ਦਾ ਭੰਡਾਰ ਖੋਲ੍ਹ ਕੇ ਵੇਖਿਆ,
ਖੋਲਿ = ਖੋਲ੍ਹ ਕੇ।ਜਦੋਂ ਮੈਂ ਗੁਰੂ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਬਾਣੀ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ,
 
नाम खजाना भगती पाइआ मन तन त्रिपति अघाए ॥
Nām kẖajānā bẖagṯī pā▫i▫ā man ṯan ṯaripaṯ agẖā▫e.
The devotees have found the treasure of the Naam; their minds and bodies are satisfied and satiated.
ਨਾਮ ਦਾ ਕੋਸ਼ ਸੰਤਾਂ ਨੇ ਪ੍ਰਾਪਤ ਕੀਤਾ ਹੈ ਅਤੇ ਉਨ੍ਹਾਂ ਦੀ ਆਤਮਾ ਤੇ ਦੇਹਿ ਰੱਜ ਤੇ ਧ੍ਰਾਪ ਗਏ ਹਨ।
ਭਗਤੀ = ਭਗਤਾਂ ਨੇ, ਭਗਤੀਂ। ਅਘਾਏ = ਰੱਜ ਗਏ।(ਜਿਨ੍ਹਾਂ) ਭਗਤ ਜਨਾਂ ਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ, ਉਹਨਾਂ ਦੇ ਮਨ (ਮਾਇਆ ਵਲੋਂ ਤ੍ਰਿਪਤ ਹੋ ਗਏ, ਉਹਨਾਂ ਦੇ ਤਨ (ਹਿਰਦੇ ਮਾਇਆ ਵਲੋਂ) ਰੱਜ ਗਏ।
 
अखुटु खजाना सतिगुरि दीआ तोटि नही रे मूके ॥२॥
Akẖut kẖajānā saṯgur ḏī▫ā ṯot nahī re mūke. ||2||
The True Guru has given me the inexhaustible treasure; it never decreases, and never runs out. ||2||
ਅਮੁੱਕ ਨਿਧਾਨ ਸੱਚੇ ਗੁਰਾਂ ਨੇ ਮੈਨੂੰ ਬਖਸ਼ਿਆ ਹੈ, ਨਾਂ ਇਹ ਘਟ ਹੁੰਦਾ ਹੈ ਅਤੇ ਨਾਂ ਹੀ ਮੁਕਦਾ ਹੈ।
ਸਤਿਗੁਰਿ = ਸਤਿਗੁਰੂ ਨੇ। ਰੇ = ਹੇ ਭਾਈ! ਮੂਕੇ = ਮੁੱਕਦਾ ॥੨॥ਹੇ ਭਾਈ! ਸਤਿਗੁਰੂ ਨੇ ਮੈਨੂੰ (ਪ੍ਰਭੂ-ਨਾਮ ਦਾ ਇਕ ਅਜੇਹਾ) ਖ਼ਜ਼ਾਨਾ ਦਿੱਤਾ ਹੈ ਜੋ ਕਦੇ ਮੁੱਕਣ ਵਾਲਾ ਨਹੀਂ, ਉਸ ਵਿਚ ਕਮੀ ਨਹੀਂ ਆ ਸਕਦੀ, ਉਹ ਖ਼ਤਮ ਨਹੀਂ ਹੋ ਸਕਦਾ ॥੨॥
 
मालु खजाना थेहु घरु हरि के चरण निधान ॥
Māl kẖajānā thehu gẖar har ke cẖaraṇ niḏẖān.
Wealth, treasures, and household are all just ruins; the Lord's Feet are the only treasure.
ਦੌਲਤ, ਕੋਸ਼, ਅਤੇ ਗ੍ਰਹਿ ਨਿਰੇ ਪੁਰੇ ਖੰਡਰਾਤ ਹਨ। ਕੇਵਲ ਵਾਹਿਗੁਰੂ ਦੇ ਚਰਨ ਹੀ ਖ਼ਜ਼ਾਨਾ ਹਨ।
ਥੇਹੁ = ਪਿੰਡ, ਵੱਸੋਂ। ਨਿਧਾਨ = ਖ਼ਜ਼ਾਨੇ।(ਹੇ ਮੇਰੀ ਜਿੰਦੇ!) ਪਰਮਾਤਮਾ ਦੇ ਚਰਨ ਹੀ (ਸਾਰੇ ਪਦਾਰਥਾਂ ਦੇ) ਖ਼ਜ਼ਾਨੇ ਹਨ (ਜੀਵ ਦੇ ਨਾਲ ਨਿਭਣ ਵਾਲਾ) ਮਾਲ ਹੈ, ਖ਼ਜ਼ਾਨਾ ਹੈ (ਜੀਵ ਦੇ ਵਾਸਤੇ ਅਸਲੀ) ਵੱਸੋਂ ਹੈ ਤੇ ਘਰ ਹੈ।
 
खरचु खजाना नाम धनु इआ भगतन की रासि ॥
Kẖaracẖ kẖajānā nām ḏẖan i▫ā bẖagṯan kī rās.
The wealth of the Naam, the Name of the Lord, is a treasure to spend; it is the capital of His devotees.
ਨਾਮ ਦੀ ਦੌਲਤ, ਸਾਧੂਆਂ ਕੋਲ ਖਰਚਣ ਲਈ ਤੋਸ਼ਾਖਾਨਾ ਹੈ। ਇਹ ਉਨ੍ਹਾਂ ਦੀ ਪੂੰਜੀ ਹੈ।
xxxਪ੍ਰਭੂ ਦਾ ਨਾਮ-ਧਨ ਭਗਤਾਂ ਦੀ ਰਾਸ-ਪੂੰਜੀ ਹੈ, ਇਸੇ ਖ਼ਜ਼ਾਨੇ ਨੂੰ ਉਹ ਸਦਾ ਵਰਤਦੇ ਹਨ।
 
खाटि खजाना गुण निधि हरे नानक नामु धिआइ ॥६॥
Kẖāt kẖajānā guṇ niḏẖ hare Nānak nām ḏẖi▫ā▫e. ||6||
They gather in the treasure of the Lord, the Ocean of Excellence, O Nanak, by meditating on the Naam. ||6||
ਨਾਨਕ ਨਾਮ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਚੰਗਿਆਈਆਂ ਦੇ ਸਮੁੰਦਰ ਵਾਹਿਗੁਰੂ ਦੇ ਖ਼ਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ।
ਖਾਟਿ = ਖੱਟ ਕੇ। ਗੁਣ ਨਿਧਿ = ਗੁਣਾਂ ਦਾ ਭੰਡਾਰ ॥੬॥ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ, ਤੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਇਕੱਠਾ ਕਰ ॥੬॥
 
भनति नानक ता का पूर खजाना ॥४॥६॥५७॥
Bẖanaṯ Nānak ṯā kā pūr kẖajānā. ||4||6||57||
prays Nanak, his treasure-house is filled to overflowing. ||4||6||57||
ਗੁਰੂ ਜੀ ਆਖਦੇ ਹਨ, ਪਰੀ-ਪੂਰਨ ਹੈ ਉਸ ਦਾ ਭੰਡਾਰਾ।
ਭਨਤਿ = ਆਖਦਾ ਹੈ। ਪੂਰ = ਭਰਿਆ ਹੋਇਆ ॥੪॥੬॥੫੭॥ਨਾਨਕ ਆਖਦਾ ਹੈ-ਉਸ ਦਾ (ਉੱਚੇ ਆਤਮਕ ਜੀਵਨ ਦੇ ਗੁਣਾਂ ਦਾ) ਖ਼ਜ਼ਾਨਾ ਸਦਾ ਭਰਿਆ ਰਹਿੰਦਾ ਹੈ ॥੪॥੬॥੫੭॥
 
नानक पाइआ नाम खजाना ॥४॥२७॥७८॥
Nānak pā▫i▫ā nām kẖajānā. ||4||27||78||
Nanak has obtained the treasure of the Naam, the Name of the Lord. ||4||27||78||
ਨਾਨਕ ਨੂੰ ਵਾਹਿਗੁਰੂ ਦੇ ਨਾਮ ਦਾ ਭੰਡਾਰਾ ਪਰਾਪਤ ਹੋ ਗਿਆ ਹੈ।
xxx ॥੪॥੨੭॥੭੮॥ਹੇ ਨਾਨਕ! (ਜਿਸ ਨੇ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ ॥੪॥੨੭॥੭੮॥
 
पाइआ खजाना बहुतु निधाना साणथ मेरी आपि खड़ा ॥
Pā▫i▫ā kẖajānā bahuṯ niḏẖānā sāṇath merī āp kẖaṛā.
I have obtained the wealth of so many treasures; the Lord Himself has stood by my side.
ਮੈਨੂੰ ਅਨੇਕਾਂ ਖਜਾਨਿਆਂ ਦੀ ਦੌਲਤ ਪ੍ਰਾਪਤ ਹੋ ਗਈ, ਅਤੇ ਪ੍ਰਭੂ ਖੁਦ ਮੇਰੀ ਸਹਾਇਤਾ ਤੇ ਆ ਖਲੋਤਾ।
ਸਾਣਥ = ਸਹਾਇਤਾ ਲਈ।ਮੈਂ ਹਰਿ-ਨਾਮ ਦਾ ਖ਼ਜ਼ਾਨਾ ਲੱਭ ਲਿਆ ਹੈ, ਇਕ ਵੱਡਾ ਖ਼ਜ਼ਾਨਾ ਲੱਭ ਲਿਆ ਹੈ, ਮੇਰੀ ਸਹਾਇਤਾ ਉਤੇ ਪ੍ਰਭੂ ਆਪ (ਮੇਰੇ ਸਿਰ ਉਤੇ) ਆ ਖਲੋਤਾ ਹੈ।
 
लादि खजाना गुरि नानक कउ दीआ इहु मनु हरि रंगि रंगे ॥४॥२॥३॥
Lāḏ kẖajānā gur Nānak ka▫o ḏī▫ā ih man har rang range. ||4||2||3||
Loading the treasure, Guru Nanak has given it, and this mind is imbued with the Lord's Love. ||4||2||3||
ਇਸ ਖਜਾਨੇ ਨੂੰ ਲੱਦ ਕੇ, ਗੁਰਾਂ ਨੇ ਨਾਨਕ ਨੂੰ ਦਿੱਤਾ ਹੈ। ਉਸ ਦਾ ਮਨੂਆ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜ ਗਿਆ ਹੈ।
ਲਾਦਿ = ਲੱਦ ਕੇ। ਗੁਰਿ = ਗੁਰੂ ਨੇ। ਰੰਗੇ = ਰੰਗਿ, ਰੰਗ ਲਵੋ ॥੪॥੨॥੩॥ਗੁਰੂ ਨੇ ਨਾਨਕ ਨੂੰ ਨਾਮ-ਧਨ ਦਾ (ਇਹ) ਖ਼ਜ਼ਾਨਾ ਲੱਦ ਕੇ ਦੇ ਦਿੱਤਾ ਹੈ (ਅਤੇ ਸੁਮਤ ਬਖ਼ਸ਼ੀ ਹੈ ਕਿ) ਆਪਣੇ ਮਨ ਨੂੰ ਹਰਿ-ਨਾਮ ਦੇ ਰੰਗ ਵਿਚ ਰੰਗ ਲਵੋ ॥੪॥੨॥੩॥
 
बहुतु खजाना तिंन पहि हरि जीउ हरि कीरतनु लाहा राम ॥
Bahuṯ kẖajānā ṯinn pėh har jī▫o har kīrṯan lāhā rām.
They possess the great treasure, O Dear Lord, and they reap the profit of the Lord's Praise.
ਹੇ ਮਾਣਨੀਯ ਵਾਹਿਗੁਰੂ! ਉਨ੍ਹਾਂ ਕੋਲ ਬੇਅੰਤ ਖ਼ਜ਼ਾਨਾ ਹੈ ਅਤੇ ਉਹ ਸਾਈਂ ਦੀ ਸਿਫ਼ਤ ਸ਼ਲਾਘਾ ਦਾ ਨਫ਼ਾ ਖੱਟਦੇ ਹਨ।
ਪਹਿ = ਕੋਲ। ਲਾਹਾ = ਲਾਭ, ਖੱਟੀ।ਉਹਨਾਂ ਪਾਸ (ਹਰਿ-ਨਾਮ ਦਾ) ਬਹੁਤ ਖ਼ਜ਼ਾਨਾ ਹੈ, ਉਹ (ਇਸ ਵਪਾਰ ਵਿਚ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ) ਖੱਟੀ ਖੱਟਦੇ ਹਨ।
 
सिफति खजाना बखस है जिसु बखसै सो खरचै खाइ ॥
Sifaṯ kẖajānā bakẖas hai jis bakẖsai so kẖarcẖai kẖā▫e.
The treasure of the Lord's Praise is such a blessed gift; he alone obtains it to spend, unto whom the Lord bestows it.
ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦਾ ਭੰਡਾਰਾ ਇੱਕ ਦਾਤ ਹੈ। ਕੇਵਲ ਓਹੀ ਇਸ ਨੂੰ ਖਰਚਦਾ ਤੇ ਖਾਂਦਾ ਹੈ, ਜਿਸ ਨੂੰ ਉਹ ਬਖਸ਼ਦਾ ਹੈ।
xxxਹਰੀ ਦੀ ਸਿਫ਼ਤ-ਸਾਲਾਹ ਦਾ ਖ਼ਜ਼ਾਨਾ (ਹਰੀ ਦੀ) ਬਖ਼ਸ਼ਸ਼ ਹੈ ਤੇ ਜਿਸ ਨੂੰ (ਪ੍ਰਭੂ) ਬਖ਼ਸ਼ਦਾ ਹੈ ਉਹ ਹੀ ਖ਼ਰਚਦਾ ਤੇ ਖ਼ਾਂਦਾ ਹੈ (ਭਾਵ, ਸਿਫ਼ਤ-ਸਾਲਾਹ ਦਾ ਆਨੰਦ ਲੈਂਦਾ ਹੈ)।
 
मनु थीआ ठंढा चूकी डंझा पाइआ बहुतु खजाना ॥
Man thī▫ā ṯẖandẖā cẖūkī danjẖā pā▫i▫ā bahuṯ kẖajānā.
My mind is soothed and calmed, the burning has ceased, and I have found so many treasures.
ਮੇਰਾ ਚਿੱਤ ਸ਼ਾਂਤ ਹੋ ਗਿਆ ਹੈ, ਜੱਲਣ ਬੁੱਝ ਗਈ ਹੈ ਤੇ ਮੈਨੂੰ ਭਾਰਾ ਭੰਡਾਰਾ ਪ੍ਰਾਪਤ ਹੋ ਗਿਆ ਹੈ।
ਡੰਝਾ = ਭੜਕੀ, ਕਦੇ ਨਾਹ ਮੁੱਕਣ ਵਾਲੀ ਪਿਆਸ।ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਹ (ਵੱਡਾ ਨਾਮ-) ਖ਼ਜ਼ਾਨਾ ਪ੍ਰਾਪਤ ਕਰ ਲੈਂਦਾ ਹੈ।
 
ओना कउ धुरि भगति खजाना बखसिआ मेटि न सकै कोइ ॥
Onā ka▫o ḏẖur bẖagaṯ kẖajānā bakẖsi▫ā met na sakai ko▫e.
The Lord blesses them with the treasure of devotional worship, which no one can destroy.
ਉਨ੍ਹਾਂ ਨੂੰ ਪ੍ਰਭੂ ਸ਼ਰਧਾ ਤੇ ਪ੍ਰੇਮ ਦਾ ਭੰਡਾਰਾ ਪ੍ਰਦਾਨ ਕਰ ਦਿੰਦਾ ਹੈ, ਜਿਸ ਨੂੰ ਕੋਈ ਭੀ ਨਾਸ ਨਹੀਂ ਕਰ ਸਕਦਾ।
xxxਐਸੇ ਬੰਦਿਆਂ ਨੂੰ ਧੁਰੋਂ ਪਰਮਾਤਮਾ ਨੇ ਭਗਤੀ ਦੇ ਖ਼ਜ਼ਾਨੇ ਦੀ ਦਾਤ ਬਖ਼ਸ਼ੀ ਹੋਈ ਹੈ, ਕੋਈ ਉਸ ਬਖ਼ਸ਼ਸ਼ ਨੂੰ ਮਿਟਾ ਨਹੀਂ ਸਕਦਾ।
 
हम घरि नामु खजाना सदा है भगति भरे भंडारा ॥
Ham gẖar nām kẖajānā saḏā hai bẖagaṯ bẖare bẖandārā.
Within the home of my own being, is the everlasting treasure of the Naam; it is a treasure house, overflowing with devotion.
ਮੇਰੇ ਗ੍ਰਿਹ ਅੰਦਰ ਸਦੀਵੀ ਸਥਿਰ ਨਾਮ ਦਾ ਨਿਧਾਨ ਤੇ ਸ਼ਰਧਾ-ਪ੍ਰੇਮ ਦਾ ਪਰੀਪੂਰਨ ਕੋਸ਼ ਹੈ।
xxxਸਾਡੇ (ਹਿਰਦੇ-ਰੂਪ) ਘਰ ਵਿਚ ਸਦਾ ਨਾਮ (ਰੂਪ) ਖ਼ਜ਼ਾਨਾ (ਮੌਜੂਦ) ਹੈ ਤੇ ਭਗਤੀ ਦੇ ਭੰਡਾਰ ਭਰੇ ਹੋਏ ਹਨ,
 
भगति खजाना भगतन कउ दीआ नाउ हरि धनु सचु सोइ ॥
Bẖagaṯ kẖajānā bẖagṯan ka▫o ḏī▫ā nā▫o har ḏẖan sacẖ so▫e.
The True Lord has blessed His devotees with the treasure of devotional worship, and the wealth of the Lord's Name.
ਉਸ ਸੱਚੇ ਸੁਆਮੀ ਨੇ ਆਪਣੇ ਪ੍ਰੇਮੀਆਂ ਨੂੰ ਪ੍ਰੇਮ ਦਾ ਭੰਡਾਰਾ ਅਤੇ ਰੱਬ ਦੇ ਨਾਮ ਦਾ ਪਦਾਰਥ ਬਖਸ਼ਿਆ ਹੈ।
ਕਉ = ਨੂੰ। ਸਚੁ = ਸਦਾ ਕਾਇਮ ਰਹਿਣ ਵਾਲਾ।(ਗੁਰੂ) ਭਗਤ ਜਨਾਂ ਨੂੰ ਪਰਮਾਤਮਾ ਦੀ ਭਗਤੀ ਦਾ ਖ਼ਜ਼ਾਨਾ ਦੇਂਦਾ ਹੈ, ਪਰਮਾਤਮਾ ਦਾ ਨਾਮ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ।
 
सचु खजाना संचिआ एकु नामु धनु माल जीउ ॥
Sacẖ kẖajānā sancẖi▫ā ek nām ḏẖan māl jī▫o.
I have accumulated the true treasure, the wealth and riches of the One Name.
ਮੈਂ ਇਕ ਨਾਮ ਦੀ ਦੌਲਤ ਅਤੇ ਜਾਇਦਾਦ ਦਾ ਸੱਚਾ ਭੰਡਾਰ ਇਕੱਤਰ ਕੀਤਾ ਹੈ।
ਸਚੁ = ਸਦਾ-ਥਿਰ ਰਹਿਣ ਵਾਲਾ ਨਾਮ। ਸੰਚਿਆ = ਇਕੱਠਾ ਕੀਤਾ।ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਖ਼ਜ਼ਾਨਾ ਇਕੱਠਾ ਕਰਦਾ ਹੈ, ਪਰਮਾਤਮਾ ਦੇ ਨਾਮ ਨੂੰ ਹੀ ਉਹ ਆਪਣਾ ਧਨ-ਪਦਾਰਥ ਬਣਾਂਦਾ ਹੈ।
 
हरि भगति खजाना बखसिआ गुरि नानकि कीआ पसाउ जीउ ॥
Har bẖagaṯ kẖajānā bakẖsi▫ā gur Nānak kī▫ā pasā▫o jī▫o.
I am blessed with the treasure of the Lord's devotional worship; Guru Nanak has been kind and compassionate to me.
ਗੁਰੂ ਨਾਨਕ ਨੇ ਮੇਰੇ ਉਤੇ ਰਹਿਮਤ ਧਾਰੀ ਹੈ ਅਤੇ ਮੈਨੂੰ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਦਾ ਭੰਡਾਰ ਪਰਦਾਨ ਕੀਤਾ ਹੈ।
ਗੁਰਿ = ਗੁਰੂ ਨੇ। ਨਾਨਕਿ = ਨਾਨਕ ਨੇ। ਪਸਾਉ = ਪ੍ਰਸਾਦੁ, ਕਿਰਪਾ।ਜਿਸ (ਸੁਭਾਗ ਬੰਦੇ) ਉਤੇ ਨਾਨਕ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ।
 
भगति खजाना आपे दीआ कालु कंटकु मारि समाणे राम ॥
Bẖagaṯ kẖajānā āpe ḏī▫ā kāl kantak mār samāṇe rām.
He Himself blesses them with the treasure of devotion; conquering the thorny pain of death, they merge in the Lord.
ਸਾਹਿਬ ਖੁਦ ਹੀ ਉਨ੍ਹਾਂ ਨੂੰ ਆਪਣੀ ਸ਼ਰਧਾ-ਪ੍ਰੇਮ ਦਾ ਭੰਡਾਰਾ ਬਖਸ਼ ਦਿੰਦੇ ਹਨ ਅਤੇ ਦੁਖਦਾਈ ਮੌਤ ਤੇ ਕਾਬੂ ਪਾ ਉਹ ਸਾਈਂ ਵਿੱਚ ਲੀਨ ਹੋ ਜਾਂਦੇ ਹਨ।
ਆਪੇ = ਆਪ ਹੀ।ਭਗਤੀ ਦਾ ਖ਼ਜ਼ਾਨਾ ਪਰਮਾਤਮਾ ਨੇ ਆਪ ਹੀ ਆਪਣੇ ਭਗਤਾਂ ਨੂੰ ਦਿੱਤਾ ਹੋਇਆ ਹੈ, (ਇਸ ਦੀ ਬਰਕਤਿ ਨਾਲ ਉਹ) ਦੁਖਦਾਈ ਮੌਤ ਦੇ ਡਰ ਨੂੰ ਮਾਰ-ਮੁਕਾ ਕੇ (ਪਰਮਾਤਮਾ ਵਿਚ) ਲੀਨ ਰਹਿੰਦੇ ਹਨ।
 
भगति खजाना बखसिओनु हरि नामु निधानु ॥४॥
Bẖagaṯ kẖajānā bakẖsi▫on har nām niḏẖān. ||4||
He blesses them with the treasure of devotional worship, and the wealth of the Lord's Name. ||4||
ਉਨ੍ਹਾਂ ਨੂੰ ਸਾਹਿਬ ਆਪਣੇ ਅਨੁਰਾਗਾਂ ਦਾ ਭੰਡਾਰਾ ਅਤੇ ਨਾਮ ਦਾ ਖਜਾਨਾ ਪਰਦਾਨ ਕਰ ਦਿੰਦਾ ਹੈ।
ਬਖਸਿਓਨੁ = ਬਖ਼ਸ਼ਿਆ ਉਸ ਨੇ। ਨਿਧਾਨੁ = ਖ਼ਜ਼ਾਨਾ। (ਨੋਟ: "ਪਾਈਅਨੁ" ਦਾ ਭਾਵ ਏਥੇ "ਪਾਇਅਨੁ" ਹੈ ਜਿਸ ਦਾ ਅਰਥ ਹੈ "ਪਾਏ ਹਨ ਉਸ ਨੇ") ॥੪॥ਤੇ ਉਸ ਪ੍ਰਭੂ ਨੇ ਭਗਤੀ ਤੇ ਨਾਮ-ਰੂਪ ਖ਼ਜ਼ਾਨਾ ਬਖ਼ਸ਼ਿਆ ਹੈ ॥੪॥