Sri Guru Granth Sahib Ji

Search ਖਰਚੁ in Gurmukhi

ओनी चलणु सदा निहालिआ हरि खरचु लीआ पति पाइ ॥
Onī cẖalaṇ saḏā nihāli▫ā har kẖaracẖ lī▫ā paṯ pā▫e.
They keep death constantly before their eyes; they gather the Provisions of the Lord's Name, and receive honor.
ਉਹ ਹਮੇਸ਼ਾਂ ਮੌਤ ਨੂੰ ਆਪਣੀਆਂ ਅੱਖਾਂ ਸਾਹਮਣੇ ਰੱਖਦੇ ਹਨ, ਰੱਬ ਦੇ ਨਾਮ ਦਾ ਸਫ਼ਰ-ਖਰਚ ਜਮ੍ਹਾਂ ਕਰਦੇ ਹਨ ਤੇ ਇਜ਼ਤ-ਆਬਰੂ ਪਾਉਂਦੇ ਹਨ।
ਓਨੀ = ਉਹਨਾਂ ਨੇ। ਨਿਹਾਲਿਆ = ਵੇਖ ਲਿਆ ਹੈ। ਪਤਿ = ਇੱਜ਼ਤ। ਮੰਨੀਅਹਿ = ਮੰਨੇ ਜਾਂਦੇ ਹਨ।ਉਹਨਾਂ ਮਨੁੱਖਾਂ ਨੇ (ਜਗਤ ਤੋਂ ਆਖ਼ਰ) ਚਲੇ ਜਾਣ ਨੂੰ ਸਦਾ (ਸਾਹਮਣੇ) ਵੇਖਿਆ ਹੈ, ਉਹਨਾਂ ਨੇ ਪਰਮਾਤਮਾ ਦਾ ਨਾਮ (ਜੀਵਨ-ਸਫ਼ਰ ਵਾਸਤੇ) ਖ਼ਰਚ ਇਕੱਠਾ ਕੀਤਾ ਹੈ ਤੇ (ਲੋਕ ਪਰਲੋਕ ਵਿਚ) ਇੱਜ਼ਤ ਪਾਈ ਹੈ।
 
करि सिदकु करणी खरचु बाधहु लागि रहु नामे ॥१॥ रहाउ ॥
Kar siḏak karṇī kẖaracẖ bāḏẖhu lāg rahu nāme. ||1|| rahā▫o.
Doing deeds of faith, pack up the supplies for your journey, and remain committed to the Name. ||1||Pause||
ਸ਼ਰਧਾ ਦੇ ਅਮਲ ਕਮਾਉਣ ਦਾ ਸਫਰ-ਖਰਚ ਬੰਨ੍ਹ ਅਤੇ ਸਾਹਿਬ ਦੇ ਨਾਮ ਨਾਲ ਜੁੜਿਆ ਰਹੁ। ਠਹਿਰਾਉ।
ਸਿਦਕੁ = ਸਰਧਾ। ਕਰਣੀ = ਉੱਚਾ ਆਚਰਨ। ਨਾਮੇ = ਨਾਮਿ, ਨਾਮ ਵਿਚ ॥੧॥(ਇਸ ਵਾਸਤੇ ਆਪਣੇ ਹਿਰਦੇ ਵਿਚ) ਸਰਧਾ ਧਾਰ ਕੇ ਉੱਚੇ ਆਤਮਕ ਜੀਵਨ ਨੂੰ (ਆਪਣੇ ਜੀਵਨ ਸਫ਼ਰ ਲਈ) ਖ਼ਰਚ (ਤਿਆਰ ਕਰ ਕੇ ਪੱਲੇ) ਬੰਨ੍ਹ, ਸਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੁ ॥੧॥ ਰਹਾਉ॥
 
मै हरि हरि खरचु लइआ बंनि पलै ॥
Mai har har kẖaracẖ la▫i▫ā bann palai.
I have loaded my pack with the provisions of the Name of the Lord, Har, Har.
ਰੱਬ ਦੇ ਨਾਮ ਦਾ ਤੋਸਾ ਮੈਂ ਆਪਣੇ ਲੜ ਨਾਲ ਬੰਨ੍ਹ ਲਿਆ ਹੈ।
xxx(ਪੂਰੇ ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦਾ ਨਾਮ (ਆਪਣੇ ਜੀਵਨ-ਸਫ਼ਰ ਵਾਸਤੇ) ਖ਼ਰਚ ਪੱਲੇ ਬੰਨ੍ਹ ਲਿਆ ਹੈ।
 
तिउ हरि जनि हरि धनु संचिआ हरि खरचु लै जाइ ॥३॥
Ŧi▫o har jan har ḏẖan sancẖi▫ā har kẖaracẖ lai jā▫e. ||3||
In just the same way, the Lord's humble servants gather the wealth of the Lord's Name; they take the Lord's Name as their supplies. ||3||
ਏਸੇ ਤਰ੍ਹਾਂ ਹੀ ਹਰੀ ਦਾ ਗੋਲਾ ਰਬੀ ਪਦਾਰਥ ਜਮ੍ਹਾ ਕਰਦਾ ਹੈ ਅਤੇ ਹਰੀ ਨੂੰ ਆਪਣੇ ਸਫਰ-ਖਰਚ ਵਜੋਂ ਆਪਣੇ ਨਾਲ ਲੈ ਜਾਂਦਾ ਹੈ।
ਹਰਿ ਜਨਿ = ਹਰਿ ਦੇ ਜਨ ਨੇ ॥੩॥ਇਸੇ ਤਰ੍ਹਾਂ ਪਰਮਾਤਮਾ ਦੇ ਦਾਸ ਨੇ (ਭੀ) ਧਨ ਇਕੱਠਾ ਕੀਤਾ ਹੁੰਦਾ ਹੈ ਪਰ ਉਹ ਹਰਿ-ਨਾਮ ਦਾ ਧਨ ਹੈ, ਇਹ ਨਾਮ-ਧਨ ਉਹ ਆਪਣੀ ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚ (ਦੇ ਤੌਰ ਤੇ) ਲੈ ਜਾਂਦਾ ਹੈ ॥੩॥
 
मन करहला मेरे साजना हरि खरचु लीआ पति पाइ ॥
Man karhalā mere sājnā har kẖaracẖ lī▫ā paṯ pā▫e.
O camel-like mind, my good friend, take the supplies of the Lord's Name, and obtain honor.
ਹੈ ਫ਼ਿਰਤੂ ਆਤਮਾ! ਮੇਰੀ ਸਜਣੀਏ! ਵਾਹਿਗੁਰੂ ਦੇ ਨਾਮ ਨੂੰ ਆਪਣੇ ਸਫ਼ਰ ਖਰਚ ਵਜੋਂ ਪ੍ਰਾਪਤ ਕਰ ਤੇ ਐਕੁਰ ਇੱਜ਼ਤ ਪਾ।
ਪਤਿ = ਇੱਜ਼ਤ। ਪਾਇ = ਹਾਸਲ ਕਰਦਾ ਹੈ।ਹੇ ਮੇਰੇ ਸੱਜਣ ਮਨ! ਹੇ ਮੇਰੇ ਬੇ-ਮੁਹਾਰ ਮਨ! ਜਿਸ ਮਨੁੱਖ ਨੇ (ਇਸ ਜੀਵਨ-ਸਫ਼ਰ ਵਿਚ) ਪਰਮਾਤਮਾ (ਦਾ ਨਾਮ-ਧਨ-) ਖ਼ਰਚ ਪੱਲੇ ਬੱਧਾ ਹੈ,
 
खरचु खजाना नाम धनु इआ भगतन की रासि ॥
Kẖaracẖ kẖajānā nām ḏẖan i▫ā bẖagṯan kī rās.
The wealth of the Naam, the Name of the Lord, is a treasure to spend; it is the capital of His devotees.
ਨਾਮ ਦੀ ਦੌਲਤ, ਸਾਧੂਆਂ ਕੋਲ ਖਰਚਣ ਲਈ ਤੋਸ਼ਾਖਾਨਾ ਹੈ। ਇਹ ਉਨ੍ਹਾਂ ਦੀ ਪੂੰਜੀ ਹੈ।
xxxਪ੍ਰਭੂ ਦਾ ਨਾਮ-ਧਨ ਭਗਤਾਂ ਦੀ ਰਾਸ-ਪੂੰਜੀ ਹੈ, ਇਸੇ ਖ਼ਜ਼ਾਨੇ ਨੂੰ ਉਹ ਸਦਾ ਵਰਤਦੇ ਹਨ।
 
बुधि गरीबी खरचु लैहु हउमै बिखु जारहु ॥
Buḏẖ garībī kẖaracẖ laihu ha▫umai bikẖ jārahu.
Take wisdom and humility as your supplies, and burn away the poison of pride.
ਸਿਆਣਪ ਅਤੇ ਨਿਮ੍ਰਤਾ ਨੂੰ ਆਪਣੇ ਸਫਰ-ਖਰਚ ਵਜੋਂ ਪਰਾਪਤ ਕਰਕੇ ਹੰਕਾਰ ਦੇ ਪਾਪ ਨੂੰ ਸਾੜ ਸੁੱਟੋ।
ਗਰੀਬੀ = ਨਿਮ੍ਰਤਾ। ਲੈਹੁ = ਪੱਲੇ ਬੰਨ੍ਹੋ। ਬਿਖੁ = ਜ਼ਹਰ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ)। ਜਾਰਹੁ = ਸਾੜ ਦਿਉ।ਹੇ ਸੰਤ ਜਨੋ! ਨਿਮ੍ਰਤਾ ਵਾਲੀ ਬੁੱਧੀ ਧਾਰਨ ਕਰੋ-ਇਹ ਜੀਵਨ-ਸਫ਼ਰ ਦਾ ਖ਼ਰਚ ਪੱਲੇ ਬੰਨ੍ਹੋ। (ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਨੂੰ ਸਾੜ ਦਿਉ (ਜੋ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ਜ਼ਹਰ (ਹੈ)।
 
खखै खुंदकारु साह आलमु करि खरीदि जिनि खरचु दीआ ॥
Kẖakẖai kẖunḏkār sāh ālam kar kẖarīḏ jin kẖaracẖ ḏī▫ā.
Khakha: The Creator is the King of the world; He enslaves by giving nourishment.
ਖ-ਸਿਰਜਣਹਾਰ ਸ੍ਰਿਸ਼ਟੀ ਦਾ ਪਾਤਸ਼ਾਹ ਹੈ ਜੋ ਆਪਣੇ ਗੁਲਾਮਾਂ ਨੂੰ ਰੋਜੀ ਦਿੰਦਾ ਹੈ।
ਖੁੰਦਕਾਰੁ = ਖ਼ੁਦਾਵੰਦ ਗਾਰ, ਖ਼ੁਦਾ, ਪਰਮਾਤਮਾ {ਨੋਟ: ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿਚ ਦੋ ਵਾਰੀ ਆਇਆ ਹੈ। ਨਾਮਦੇਵ ਜੀ ਨੇ ਭੀ ਤਿਲੰਗ ਰਾਗ ਦੇ ਸ਼ਬਦ ਵਿਚ ਵਰਤਿਆ ਹੈ: ਮੈਂ ਅੰਧੁਲੇ ਕੀ ਟੇਕ, ਤੇਰਾ ਨਾਮੁ ਖੁੰਦਕਾਰਾ}। ਸਾਹ ਆਲਮੁ = ਦੁਨੀਆ ਦਾ ਪਾਤਿਸ਼ਾਹ। ਕਰਿ ਖਰੀਦਿ = ਖ਼ਰੀਦਾਰੀ ਕਰ, ਵਣਜ ਕਰ। ਜਿਨਿ = ਜਿਸ (ਖੁੰਦਕਾਰ) ਨੇ।ਜੋ ਖ਼ੁਦਾ ਸਾਰੀ ਦੁਨੀਆ ਦਾ ਪਾਤਿਸ਼ਾਹ ਹੈ ਤੇ ਜਿਸ ਨੇ ਵਣਜ ਕਰ ਰੋਜ਼ੀ ਅਪੜਾਈ ਹੋਈ ਹੈ,
 
दरि वाट उपरि खरचु मंगा जबै देइ त खाहि ॥
Ḏar vāt upar kẖaracẖ mangā jabai ḏe▫e ṯa kẖāhi.
Sitting, waiting at the Lord's Door, they beg for food, and when He gives to them, they eat.
ਸਾਹਿਬ ਦੇ ਦਰਵਾਜੇ ਦੇ ਰਸਤੇ ਉੱਤੇ ਬੈਠੇ ਹੋਏ ਉਹ ਭੋਜਨ ਦੀ ਯਾਚਨਾ ਕਰਦੇ ਹਨ ਤੇ ਜਦ ਉਹ ਦਿੰਦਾ ਹੈ, ਤਦ ਉਹ ਖਾਂਦੇ ਹਨ।
ਵਾਟ ਉਪਰਿ = ਰਾਹ ਵਿਚ, ਜ਼ਿੰਦਗੀ-ਰੂਪ ਰਾਹੇ ਪਏ ਹੋਏ। ਖਰਚੁ ਮੰਗਾ = (ਨਾਮ-ਰੂਪ) ਖਾਣਾ ਹੀ ਮੰਗਦੇ ਹਨ। ਦੇਇ = (ਪ੍ਰਭੂ) ਦੇਂਦਾ ਹੈ।ਜ਼ਿੰਦਗੀ-ਰੂਪ ਰਾਹੇ ਪਏ ਹੋਏ ਉਹ ਮਨੁੱਖ ਰੱਬ ਦੇ ਦਰ ਤੋਂ ਹੀ ਨਾਮ-ਰੂਪ ਖ਼ੁਰਾਕ ਮੰਗਦੇ ਹਨ, ਜਦੋਂ ਰੱਬ ਦੇਂਦਾ ਹੈ ਤਦੋਂ ਖਾਂਦੇ ਹਨ।
 
खरचु बंनु चंगिआईआ मतु मन जाणहि कलु ॥
Kẖaracẖ bann cẖang▫ā▫ī▫ā maṯ man jāṇėh kal.
Gather up merits for your travelling expenses, and do not think of tomorrow in your mind.
ਰਸਤੇ ਦੇ ਖਰਚ ਲਈ ਤੂੰ ਨੇਕੀਆਂ ਪੱਲੇ ਬੰਨ੍ਹ ਲੈ ਤੇ ਆਪਣੇ ਚਿੱਤ ਵਿੱਚ ਆਉਣ ਵਾਲੀ ਸਵੇਰ ਦਾ ਖਿਆਲ ਨਾਂ ਕਰ।
ਮਨ = ਹੇ ਮਨ! ਮਤੁ ਜਾਣਹਿ ਕਲੁ = ਮਤਾਂ ਕੱਲ ਜਾਣੇ, ਕੱਲ ਤੇ ਨਾਹ ਪਾਈਂ।ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! (ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾ।
 
सतगुरु सेवि खरचु हरि बाधहु मत जाणहु आजु कि काल्ही ॥२॥
Saṯgur sev kẖaracẖ har bāḏẖhu maṯ jāṇhu āj kė kālĥī. ||2||
Let your service to the True Guru be your supplies on the Lord's Path; pack them up, and don't think of today or tomorrow. ||2||
ਸੱਚੇ ਗੁਰਾਂ ਦੀ ਘਾਲ ਸੇਵਾ ਨੂੰ ਰੱਬ ਦੇ ਰਾਹ ਦੇ ਤੋਸੇ ਵਜੋਂ ਬੰਨ੍ਹ ਅਤੇ ਅੱਜ ਤੇ ਕੱਲ੍ਹ ਦਾ ਖਿਆਲ ਨਾਂ ਕਰ।
ਖਰਚੁ ਹਰਿ-ਪ੍ਰਭੂ ਦਾ ਨਾਮ (ਜੀਵਨ-ਸਫ਼ਰ ਵਾਸਤੇ) ਖ਼ਰਚ। ਬਾਧਹੁ = (ਪੱਲੇ) ਬੰਨ੍ਹ ਲਵੋ। ਕਾਲ੍ਹ੍ਹੀ = ਕੱਲ੍ਹ, ਭਲਕੇ ॥੨॥ਗੁਰੂ ਦੀ ਸਰਨ ਪੈ ਕੇ (ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦੇ ਨਾਮ ਦੀ ਖਰਚੀ (ਪੱਲੇ) ਬੰਨ੍ਹੋ। ਮਤਾਂ ਇਹ ਸਮਝਿਓ ਕਿ ਅੱਜ (ਇਹ ਕੰਮ ਕਰ ਲਵਾਂਗੇ) ਭਲਕੇ (ਇਹ ਕੰਮ ਕਰ ਲਵਾਂਗੇ। ਟਾਲ ਮਟੋਲੇ ਨਾਹ ਕਰਨੇ) ॥੨॥
 
हरि हरि तेरा नामु है हरि खरचु लै जाईऐ ॥१९॥
Har har ṯerā nām hai har kẖaracẖ lai jā▫ī▫ai. ||19||
O Lord, Har, Har, Your Name is my supplies; I will take it with me and set out. ||19||
ਮੇਰੇ ਸੁਆਮੀ ਮਾਲਕ, ਤੇਰਾ ਅਤੇ ਤੇਰੇ ਨਾਮ ਦਾ ਸਫਰ ਖਰਚ ਨਾਲ ਲੈ ਕੇ, ਮੈਂ ਇਸ ਰਾਹ ਉਤੇ ਟੁਰ ਸਕਦਾ ਹਾਂ।
xxx॥੧੯॥ਹੇ ਪ੍ਰਭੂ! ਤੇਰਾ ਨਾਮ ਹੀ (ਰਸਤੇ ਦਾ) ਖ਼ਰਚ ਹੈ, ਇਹ ਖ਼ਰਚ ਪੱਲੇ ਬੰਨ੍ਹ ਕੇ (ਇਸ ਰਸਤੇ ਉੱਤੇ) ਤੁਰਨਾ ਚਾਹੀਦਾ ਹੈ ॥੧੯॥
 
एहु खरचु अखुटु है गुरमुखि निबहै नालि ॥२८॥
Ėhu kẖaracẖ akẖut hai gurmukẖ nibhai nāl. ||28||
This nourishment is inexhaustible; it is always with the Gurmukhs. ||28||
ਇਹ ਸਫਰ-ਖਰਚ ਅਮੁਕ ਹੈ ਅਤੇ ਗੁਰੂ ਸਮਰਪਣਾਂ ਦਾ ਸਾਥ ਦਿੰਦਾ ਹੈ।
ਅਖੁਟੁ = ਕਦੇ ਨਾਹ ਮੁੱਕਣ ਵਾਲਾ। ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ॥੨੮॥ਇਹ ਖ਼ਰਚ ਕਦੇ ਮੁੱਕਣ ਵਾਲਾ ਨਹੀਂ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਸ ਦੇ ਨਾਲ ਇਹ ਸਦਾ ਲਈ ਸਾਥ ਬਣਾਂਦਾ ਹੈ ॥੨੮॥
 
किछु भी खरचु तुम्हारा सारउ ॥
Kicẖẖ bẖī kẖaracẖ ṯumĥārā sāra▫o.
I will also pay you something for your expenses,
ਮੈਂ ਤੁਹਾਨੂੰ ਭੀ ਕੁਝ ਨਾਂ ਕੁਝ ਖਰਚ ਵੱਜੋਂ ਦੇਵਾਂਗਾ,
ਸਾਰਉ = ਮੈਂ ਪ੍ਰਬੰਧ ਕਰਾਂਗਾ।ਕੁਝ ਤੁਹਾਡੇ ਲਈ ਭੀ ਖ਼ਰਚ ਦਾ ਪ੍ਰਬੰਧ ਕਰ ਲਵਾਂਗਾ,
 
खरचु खरा धनु धिआनु तू आपे वसहि सरीरि ॥
Kẖaracẖ kẖarā ḏẖan ḏẖi▫ān ṯū āpe vasėh sarīr.
Partake of the true wealth of meditation, and the Lord Himself shall abide within your body.
ਜੇਕਰ ਤੇਰੇ ਪੱਲੇ ਸਿਮਰਨ ਦੀ ਸਚੀ ਦੌਲਤ ਦਾ ਸਫਰ ਖਰਚ ਹੈ ਤਾਂ ਸੁਆਮੀ ਖ਼ੁਦ ਹੀ ਤੇਰੀ ਦੇਹ ਅੰਦਰ ਟਿਕ ਜਾਵੇਗਾ।
ਖਰਚੁ = ਜ਼ਿੰਦਗੀ ਦੇ ਸਫ਼ਰ ਦੀ ਪੂੰਜੀ। ਵਸਹਿ = ਤੂੰ ਵੱਸਦਾ ਹੈਂ। ਸਰੀਰਿ = (ਉਸ ਦੇ) ਸਰੀਰ ਵਿਚ।(ਹੇ ਪ੍ਰਭੂ!) ਤੂੰ ਹੀ ਉਸ ਦਾ (ਜ਼ਿੰਦਗੀ ਦੇ ਸਫ਼ਰ ਦਾ) ਖ਼ਰਚ ਬਣ ਜਾਂਦਾ ਹੈਂ, ਤੂੰ ਹੀ ਉਸ ਦਾ ਖਰਾ (ਸੱਚਾ) ਧਨ ਹੋ ਜਾਂਦਾ ਹੈਂ, ਤੂੰ ਆਪ ਹੀ ਉਸ ਦਾ ਧਿਆਨ (ਭਾਵ, ਸੁਰਤ ਦਾ ਨਿਸ਼ਾਨਾ) ਬਣ ਜਾਂਦਾ ਹੈਂ, ਤੂੰ ਆਪ ਹੀ ਉਸ ਦੇ ਸਰੀਰ ਵਿਚ (ਪ੍ਰਤੱਖ) ਵੱਸਣ ਲੱਗ ਪੈਂਦਾ ਹੈਂ।
 
सचु धिआइनि से सचे जिन हरि खरचु धनु पलै ॥
Sacẖ ḏẖi▫ā▫in se sacẖe jin har kẖaracẖ ḏẖan palai.
Meditating on the True Lord, they become truthful; they carry in their robes the supplies of the Lord's wealth.
ਕੇਵਲ ਉਹ, ਜਿਨ੍ਹਾਂ ਦੀ ਝੋਲੀ ਵਿੱਚ ਪ੍ਰਭੂ ਦੀ ਦੌਲਤ ਦਾ ਸਫਰ ਖਰਚ ਹੈ, ਸੱਚੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਤਵਾਦੀ ਹੋ ਜਾਂਦੇ ਹਨ।
ਧਿਆਇਨਿ = ਧਿਆਉਂਦੇ ਹਨ। ਜਿਨ ਪਲੈ = ਜਿਨ੍ਹਾਂ ਦੇ ਪੱਲੇ ਵਿਚ, ਜਿਨ੍ਹਾਂ ਦੇ ਪਾਸ।ਜਿਨ੍ਹਾਂ ਮਨੁੱਖਾਂ ਦੇ ਪੱਲੇ ਪ੍ਰਭੂ ਦਾ ਨਾਮ-ਰੂਪ ਧਨ ਹੈ (ਜ਼ਿੰਦਗੀ ਦੇ ਸਫ਼ਰ ਲਈ) ਖ਼ਰਚ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਸਿਮਰਦੇ ਹਨ ਤੇ ਉਸੇ ਦਾ ਰੂਪ ਹੋ ਜਾਂਦੇ ਹਨ।
 
संतहु राम नामु धनु संचहु लै खरचु चले पति पावैगो ॥
Sanṯahu rām nām ḏẖan sancẖahu lai kẖaracẖ cẖale paṯ pāvaigo.
O Saints, gather the Wealth of the Lord's Name; if you depart after packing these provisions, you shall be honored.
ਹੇ ਸਾਧੂਓ! ਤੁਸੀਂ ਪ੍ਰਭੂ ਦੇ ਨਾਮ ਦੀ ਦੌਲਤ ਇੱਕਤਰ ਕਰੋ। ਜਕੇਰ ਤੁਸੀਂ ਇਹ ਸਫਰ-ਖਰਚ ਨੇ ਕੇ ਟੁਰੋਗੇ ਤਾਂ ਤੁਸੀਂ ਇਜ਼ਤ ਆਬਰੂ ਪਾਉਗੇ।
ਸੰਤਹੁ = ਹੇ ਸੰਤ ਜਨੋ! ਸੰਚਹੁ ਇਕੱਠਾ ਕਰੋ। ਲੈ = ਲੈ ਕੇ। ਚਲੇ = ਤੁਰਦੇ ਹਨ। ਪਤਿ = ਇੱਜ਼ਤ। ਪਾਵੈਗੋ = ਪੱਲੇ ਪਾਂਦਾ ਹੈ, ਦੇਂਦਾ ਹੈ।ਹੇ ਸੰਤ ਜਨੋ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦੇ ਰਹੋ, (ਜਿਹੜੇ ਮਨੁੱਖ ਜੀਵਨ-ਸਫ਼ਰ ਵਿਚ ਵਰਤਣ ਲਈ ਨਾਮ-) ਖ਼ਰਚ ਲੈ ਕੇ ਤੁਰਦੇ ਹਨ, (ਪਰਮਾਤਮਾ ਉਹਨਾਂ ਨੂੰ) ਇੱਜ਼ਤ-ਮਾਣ ਦੇਂਦਾ ਹੈ।
 
सचा सउदा खरचु सचु अंतरि पिरमु पिआरु ॥
Sacẖā sa▫uḏā kẖaracẖ sacẖ anṯar piram pi▫ār.
The True Name is their merchandise, the True Name is their expenditure; the Love of their Beloved fills their inner beings.
ਸੱਚਾ ਨਾਮ ਉਨ੍ਹਾਂ ਦਾ ਸੌਦਾ-ਸੂਤ ਹੈ, ਸੱਚਾ ਨਾਮ ਉਨ੍ਹਾਂ ਦਾ ਆਧਾਰ ਅਤੇ ਉਨ੍ਹਾਂ ਦੇ ਅੰਦਰ ਆਪਣੇ ਪਿਆਰੇ ਦਾ ਪ੍ਰੇਮ ਹੈ।
ਸਚਾ = ਸਦਾ ਕਾਇਮ ਰਹਿਣ ਵਾਲਾ। ਸਚੁ = ਸਦਾ-ਥਿਰ ਹਰਿ-ਨਾਮ। ਪਿਰਮੁ = ਪ੍ਰੇਮ।ਉਹ ਮਨੁੱਖ ਸਦਾ-ਥਿਰ ਹਰਿ-ਨਾਮ ਦਾ ਵਣਜ (ਕਰਦੇ ਰਹਿੰਦੇ ਹਨ), ਸਦਾ-ਥਿਰ ਹਰਿ-ਨਾਮ ਹੀ ਆਤਮਕ ਖ਼ੁਰਾਕ ਦੇ ਤੌਰ ਤੇ ਵਰਤਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਦਾ ਪ੍ਰੇਮ-ਪਿਆਰ (ਸਦਾ ਟਿਕਿਆ ਰਹਿੰਦਾ ਹੈ)।