Sri Guru Granth Sahib Ji

Search ਖੇਹ in Gurmukhi

गावै को साजि करे तनु खेह ॥
Gāvai ko sāj kare ṯan kẖeh.
Some sing that He fashions the body, and then again reduces it to dust.
ਕਈ ਇਕ ਗਾਇਨ ਕਰਦੇ ਹਨ ਕਿ ਉਹ ਦੇਹ ਨੂੰ ਰਚਦਾ ਹੈ ਤੇ ਫੇਰ ਇਸ ਨੂੰ ਮਿੱਟੀ ਕਰ ਦਿੰਦਾ ਹੈ।
ਸਾਜਿ = ਪੈਦਾ ਕਰਕੇ, ਬਣਾ ਕੇ। ਤਨੁ = ਸਰੀਰ ਨੂੰ। ਖੇਹ = ਸੁਆਹ।ਕੋਈ ਮਨੁੱਖ ਇਉਂ ਗਾਉਂਦਾ ਹੈ, 'ਅਕਾਲ ਪੁਰਖ ਸਰੀਰ ਨੂੰ ਬਣਾ ਕੇ (ਫਿਰ) ਸੁਆਹ ਕਰ ਦੇਂਦਾ ਹੈ'।
 
पाणी धोतै उतरसु खेह ॥
Pāṇī ḏẖoṯai uṯras kẖeh.
water can wash away the dirt.
ਜਲ ਨਾਲ ਧੋਣ ਦੁਆਰਾ ਘੱਟਾ ਲਹਿ ਜਾਂਦਾ ਹੈ।
ਪਾਣੀ ਧੋਤੈ = ਪਾਣੀ ਨਾਲ ਧੋਤਿਆਂ। ਉਤਰਸੁ = ਉਤਰ ਜਾਂਦੀ ਹੈ। ਖੇਹ = ਮਿੱਟੀ, ਧੂੜ, ਮੈਲ।ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।
 
नाव जिना सुलतान खान होदे डिठे खेह ॥
Nāv jinā sulṯān kẖān hoḏe diṯẖe kẖeh.
Those who are known as sultans and emperors shall be reduced to dust in the end.
ਜਿਨ੍ਹਾਂ ਦੇ ਨਾਮ ਪਾਤਸ਼ਾਹ ਤੇ ਸਰਦਾਰ ਹਨ, ਉਹ ਮਿੱਟੀ ਹੁੰਦੇ ਵੇਖੇ ਹਨ।
xxx(ਤੇਰੀ ਯਾਦ ਤੋਂ ਬਿਨਾ ਮਾਇਆ ਦਾ ਭੀ ਕੀਹ ਮਾਣ?) ਜਿਨ੍ਹਾਂ ਦੇ ਨਾਮ ਖ਼ਾਨ ਸੁਲਤਾਨ ਕਰ ਕੇ ਵੱਜਦੇ ਹਨ ਸਭ (ਇਥੇ ਹੀ) ਮਿੱਟੀ ਵਿਚ ਮਿਲ ਜਾਂਦੇ ਹਨ।
 
खेहू खेह रलाईऐ ता जीउ केहा होइ ॥
Kẖehū kẖeh ralā▫ī▫ai ṯā jī▫o kehā ho▫e.
When the body mingles with dust, what happens to the soul?
ਜਦ ਦੇਹ ਮਿੱਟੀ ਨਾਲ ਮਿਲਾ ਦਿੱਤੀ ਜਾਏਗੀ ਤਦ ਆਤਮਾ ਨਾਲ ਕੀ ਵਾਪਰੇਗੀ?
ਖੇਹ = ਮਿੱਟੀ। ਜੀਉ = ਜਿੰਦ। ਕੇਹਾ ਹੋਇ = ਭੈੜੀ ਹਾਲਤ ਹੁੰਦੀ ਹੈ।(ਜਿਨ੍ਹਾਂ ਮਨੁੱਖਾਂ ਨੇ ਕਦੇ ਨਾਮ ਨਾਹ ਜਪਿਆ, ਉਹਨਾਂ ਦਾ ਸਰੀਰ ਜਦੋਂ) ਮਿੱਟੀ ਹੋ ਕੇ ਮਿੱਟੀ ਵਿਚ ਰਲਿਆ, ਤਾਂ (ਨਾਮ-ਹੀਣ) ਜਿੰਦ ਦਾ ਹਾਲ ਭੈੜਾ ਹੀ ਹੁੰਦਾ ਹੈ।
 
बिनु गुण कामि न आवई ढहि ढेरी तनु खेह ॥१॥
Bin guṇ kām na āvī dẖėh dẖerī ṯan kẖeh. ||1||
Without virtue, it is useless; the body shall crumble into a pile of dust. ||1||
ਨੇਕੀ ਦੇ ਬਾਝੋਂ ਇਹ ਕਿਸੇ ਕੰਮ ਦਾ ਨਹੀਂ ਡਿਗ ਕੇ ਸਰੀਰ ਮਿੱਟੀ ਦਾ ਅੰਬਾਰ ਹੋ ਜਾਏਗਾ।
ਆਵਈ = ਆਵੈ, ਆਉਂਦਾ। ਢਹਿ = ਢਹਿ ਕੇ। ਢੇਰੀ ਖੇਹੁ = ਖੇਹੁ ਦੀ ਡੇਰੀ।੧।ਜੇ ਪ੍ਰਭੂ ਦੇ ਗੁਣ (ਆਪਣੇ ਅੰਦਰ) ਨਾਹ ਵਸਾਏ, ਤਾਂ ਇਹ ਸਰੀਰ ਕਿਸ ਕੰਮ? ਇਹ ਤਾਂ ਆਖ਼ਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਇਗਾ ॥੧॥
 
खेहू खेह रलाईऐ छोडि चलै घर बारु ॥५॥
Kẖehū kẖeh ralā▫ī▫ai cẖẖod cẖalai gẖar bār. ||5||
But dust shall mix with dust, and he shall depart, leaving hearth and home behind. ||5||
ਆਪਣਾ ਝੁੱਗਾ-ਝਾਹਾ ਤਿਆਗ ਕੇ ਉਹ ਟੁਰ ਜਾਂਦਾ ਹੈ ਅਤੇ ਮਿੱਟੀ ਮਿੱਟੀ ਨਾਲ ਮਿਲ ਜਾਂਦੀ ਹੈ।
ਖੇਹ = ਮਿੱਟੀ। ਘਰ ਬਾਰੁ = ਘਰ ਦਾ ਸਾਜ-ਸਾਮਾਨ ॥੫॥ਪਰ ਆਖ਼ਰ ਸਰੀਰ ਮਿੱਟੀ ਹੋ ਕੇ ਮਿੱਟੀ ਵਿਚ ਰਲ ਜਾਂਦਾ ਹੈ, ਤੇ ਮਾਣ ਕਰਨ ਵਾਲਾ (ਜੀਵ) ਘਰ ਬਾਰ ਛੱਡ ਕੇ (ਸੰਸਾਰ ਤੋਂ) ਚਲਾ ਜਾਂਦਾ ਹੈ ॥੫॥
 
जे सुइने नो ओहु हथु पाए ता खेहू सेती रलि गइआ ॥
Je su▫ine no oh hath pā▫e ṯā kẖehū seṯī ral ga▫i▫ā.
If gold comes into his hands, it turns to dust.
ਜੇਕਰ ਉਹ ਸੋਨੇ ਨੂੰ ਹੱਥ ਪਾਵੇ ਤਦ ਇਹ ਮਿੱਟੀ ਹੋ ਉਸ ਨਾਲ ਮਿਲ ਜਾਂਦਾ ਹੈ।
ਖੇਹੂ ਸੇਤੀ = ਸੁਆਹ ਨਾਲ।ਇਹੋ ਜਿਹਾ ਖੋਟਾ ਮਨੁੱਖ ਜੇ ਸੋਨੇ ਨੂੰ ਹੱਥ ਪਾਏ ਉਹ ਭੀ ਸੁਆਹ ਨਾਲ ਰਲ ਜਾਂਦਾ ਹੈ।
 
भेख वरन दीसहि सभि खेह ॥
Bẖekẖ varan ḏīsėh sabẖ kẖeh.
All the religious robes and social classes look just like dust.
ਸਾਰੇ ਸੰਪਰਦਾਈ ਬਾਣੇ ਅਤੇ ਜਾਤਾਂ ਮਿੱਟੀ ਦੀ ਮਾਨਿੰਦ ਦਿਸਦੇ ਹਨ।
ਦੀਸਹਿ = ਦਿੱਸਦੇ ਹਨ। ਸਭਿ = ਸਾਰੇ।(ਜਗਤ-ਵਿਖਾਵੇ ਵਾਲੇ) ਸਾਰੇ ਧਾਰਮਿਕ ਭੇਖ ਤੇ ਵਰਨ (ਆਸ਼੍ਰਮਾਂ ਦਾ ਮਾਣ) ਮਿੱਟੀ ਸਮਾਨ ਦਿੱਸਦੇ ਹਨ।
 
हरि नामु न सिमरहि साधसंगि तै तनि उडै खेह ॥
Har nām na simrahi sāḏẖsang ṯai ṯan udai kẖeh.
That body, which does not remember the Lord's Name in meditation in the Saadh Sangat, the Company of the Holy, shall be reduced to dust.
ਉਹ ਦੇਹ, ਜੋ ਸਤਿ ਸੰਗਤ ਅੰਦਰ ਵਾਹਿਗੁਰੂ ਦੇ ਨਾਮ ਦਾ ਆਰਾਧਨ ਨਹੀਂ ਕਰਦੀ, ਧੂੜ ਦੀ ਤਰ੍ਹਾਂ ਖਿਲਰ ਪੁਲਰ ਜਾਂਦੀ ਹੈ।
ਤੈ ਤਨਿ = ਉਹਨਾਂ ਦੇ ਸਰੀਰ ਤੇ। ਖੇਹ = ਸੁਆਹ।ਜੋ ਮਨੁੱਖ ਸਾਧ ਸੰਗਤ ਵਿਚ ਹਰੀ ਦਾ ਨਾਮ ਨਹੀਂ ਸਿਮਰਦੇ, ਉਹਨਾਂ ਦੇ ਸਰੀਰ ਤੇ ਸੁਆਹ ਪੈਂਦੀ ਹੈ, (ਭਾਵ, ਉਹਨਾਂ ਦੇ ਸਰੀਰ ਨੂੰ ਫਿਟਕਾਰ ਪੈਂਦੀ ਹੈ)।
 
सो सांई जैं विसरै नानक सो तनु खेह ॥२॥
So sāʼn▫ī jaiʼn visrai Nānak so ṯan kẖeh. ||2||
That body which forgets the Lord, O Nanak, shall be reduced to ashes. ||2||
ਜਿਹੜੀ ਦੇਹ ਉਸ ਸੁਆਮੀ ਨੂੰ ਭੁਲਾਉਂਦੀ ਹੈ, ਉਹ ਸੁਆਹ ਥੀ ਵੰਞੇਗੀ, ਹੇ ਨਾਨਕ!
ਜੈਂ = ਜਿਸ ਬੰਦੇ ਨੂੰ। ਤਨੁ = ਸਰੀਰ। ਖੇਹ = ਸੁਆਹ ॥੨॥ਹੇ ਨਾਨਕ! ਜਿਸ ਨੂੰ ਸਾਈਂ (ਦੀ ਯਾਦ) ਭੁੱਲ ਗਈ ਹੈ ਉਹ ਸਰੀਰ (ਮਾਨੋ) ਸੁਆਹ (ਹੀ) ਹੈ ॥੨॥
 
प्रभ तजि रचे जि आन सिउ सो रलीऐ खेह ॥१॥ रहाउ ॥
Parabẖ ṯaj racẖe jė ān si▫o so ralī▫ai kẖeh. ||1|| rahā▫o.
One who forsakes God, and blends himself with another, in the end is blended with dust. ||1||Pause||
ਸੁਆਮੀ ਨੂੰ ਛੱਡ ਕੇ ਜੋ ਹੋਰਸ ਨਾਲ ਜੁੜਦਾ ਹੈ; ਉਹ ਮਿੱਟੀ ਨਾਲ ਮਿਲ ਜਾਂਦਾ ਹੈ। ਠਹਿਰਾਉ।
ਜਿ = ਜੇਹੜਾ ਮਨੁੱਖ। ਤਜਿ = ਛੱਡ ਕੇ। ਆਨ ਸਿਉ = {अन्य} ਹੋਰ ਨਾਲ। ਖੇਹ = ਮਿੱਟੀ ॥੧॥ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਛੱਡ ਕੇ ਹੋਰ ਹੋਰ ਪਦਾਰਥਾਂ ਨਾਲ ਮੋਹ ਬਣਾਂਦਾ ਹੈ, ਉਹ ਮਿੱਟੀ ਵਿਚ ਰਲ ਜਾਂਦਾ ਹੈ (ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ) ॥੧॥ ਰਹਾਉ॥
 
बिनु भजन होवत खेह ॥
Bin bẖajan hovaṯ kẖeh.
Without meditating and vibrating upon the Lord, it is reduced to ashes.
ਸਾਹਿਬ ਦੇ ਸਿਮਰਨ ਬਗੈਰ, ਇਹ ਸੁਆਹ ਹੋ ਜਾਂਦੀ ਹੈ।
ਖੇਹ = ਮਿੱਟੀ, ਸੁਆਹ।(ਤੇਰਾ) ਭਜਨ ਕਰਨ ਤੋਂ ਬਿਨਾ ਮਿੱਟੀ ਹੁੰਦਾ ਜਾ ਰਿਹਾ ਹੈ।
 
नाम बिहूणी होई खेह ॥
Nām bihūṇī ho▫ī kẖeh.
Without the Naam, the Name of the Lord, it is reduced to dust.
ਨਾਮ ਦੇ ਬਗੈਰ ਇਹ ਘੱਟਾ ਮਿੱਟੀ ਹੋ ਜਾਂਦਾ ਹੈ।
ਬਿਹੂਣੀ = ਬਿਨਾ, ਖ਼ਾਲੀ, ਸੱਖਣੀ। ਖੇਹ = ਸੁਆਹ।ਪਰ ਨਾਮ ਤੋਂ ਵਾਂਜੇ ਰਹਿ ਕੇ ਇਹ ਸਰੀਰ ਮਿੱਟੀ ਹੋ ਜਾਂਦਾ ਹੈ।
 
बिनु माने रलि होवहि खेह ॥
Bin māne ral hovėh kẖeh.
Without accepting, you shall mingle with dust.
ਉਸ ਨੂੰ ਚੰਗਾ ਤਸਲੀਮ ਕਰਨ ਦੇ ਬਾਝੋਂ, ਤੂੰ ਮਿੱਟੀ ਵਿੱਚ ਮਿਲ ਜਾਵੇਗਾਂ।
ਰਲਿ = ਮਿਲ ਕੇ।(ਰਜ਼ਾ ਨੂੰ) ਮੰਨਣ ਤੋਂ ਬਿਨਾ (ਮਿੱਟੀ ਵਿਚ) ਮਿਲ ਕੇ ਮਿੱਟੀ ਹੋ ਜਾਏਂਗਾ।
 
जिनी नामु विसारिआ से होत देखे खेह ॥
Jinī nām visāri▫ā se hoṯ ḏekẖe kẖeh.
Those who have forgotten the Naam, the Name of the Lord - I have seen them reduced to dust.
ਜੋ ਨਾਮ ਨੂੰ ਭੁਲਾਉਂਦੇ ਹਨ; ਉਨ੍ਹਾਂ ਨੂੰ ਮੈਂ ਮਿੱਟੀ ਹੁੰਦਿਆਂ ਵੇਖਿਆ ਹੈ।
ਸੇ = ਉਹ {ਬਹੁ-ਵਚਨ}। ਹੋਤ ਦੇਖੇ ਖੇਹ = ਖੇਹ ਹੋਤ ਦੇਖੇ, ਸੁਆਹ ਹੁੰਦੇ ਵੇਖੇ ਜਾਂਦੇ ਹਨ, ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿਚ ਸੜ ਕੇ ਸੁਆਹ ਹੁੰਦੇ ਵੇਖੇ ਜਾਂਦੇ ਹਨ।(ਹੇ ਮੇਰੇ ਮਨ!) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਉਹ (ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿਚ ਸੜ ਕੇ) ਸੁਆਹ ਹੁੰਦੇ ਵੇਖੇ ਜਾਂਦੇ ਹਨ।
 
खेहू खेह रलै तनु छीजै ॥
Kẖehū kẖeh ralai ṯan cẖẖījai.
Dust mixes with dust, when the body wastes away.
ਜਦ ਦੇਹ ਨਾਸ ਹੇੋ ਜਾਂਦੀ ਹੈ, ਮਿੱਟੀ ਮਿੱਟੀ ਵਿੱਚ ਮਿਲ ਜਾਂਦੀ ਹੈ।
ਖੇਹੂ = ਸੁਆਹ ਵਿਚ। ਛੀਜੈ = ਛਿੱਜਦਾ ਹੈ, ਕਮਜ਼ੋਰ ਹੁੰਦਾ ਹੈ।ਸਾਰੀ ਉਮਰ ਮਾਇਆ ਦੇ ਮੋਹ ਵਿਚ ਹੀ (ਮਨਮੁਖ ਦਾ) ਸਰੀਰ ਆਖ਼ਰ ਨਾਸ ਹੋ ਜਾਂਦਾ ਹੈ ਤੇ (ਉਸ ਦਾ ਸ੍ਰੇਸ਼ਟ ਮਨੁੱਖਾ ਜੀਵਨ) ਸੁਆਹ ਵਿਚ ਹੀ ਰਲ ਜਾਂਦਾ ਹੈ।
 
बिनु सबदै भसमै की ढेरी खेहू खेह रलाइदा ॥२॥
Bin sabḏai bẖasmai kī dẖerī kẖehū kẖeh ralā▫iḏā. ||2||
Without the Word of the Shabad, the body is reduced to a pile of ashes; in the end, dust mingles with dust. ||2||
ਨਾਮ ਦੇ ਬਗ਼ੈਰ ਦੇਹ ਸੁਆਹ ਦਾ ਅੰਬਾਰ ਹੈ ਅਤੇ ਅੰਤ ਨੂੰ ਮਿੱਟੀ, ਮਿੱਟੀ ਵਿੱਚ ਮਿਲ ਜਾਂਦੀ ਹੈ।
ਭਸਮ = ਸੁਆਹ। ਖੇਹੂ ਖੇਹ = ਖੇਹ ਵਿਚ ਹੀ ॥੨॥ਤਾਂ ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਬਿਨਾ (ਇਹ ਸਰੀਰ) ਸੁਆਹ ਦੀ ਢੇਰੀ ਹੀ ਹੈ, (ਮਨੁੱਖ ਹਰਿ-ਨਾਮ ਤੋਂ ਵਾਂਜਿਆ ਰਹਿ ਕੇ ਇਸ ਸਰੀਰ ਨੂੰ) ਮਿੱਟੀ-ਖੇਹ ਵਿਚ ਹੀ ਰੋਲ ਦੇਂਦਾ ਹੈ ॥੨॥
 
नानक दुनीआ भसु रंगु भसू हू भसु खेह ॥
Nānak ḏunī▫ā bẖas rang bẖasū hū bẖas kẖeh.
O Nanak, worldly pleasures are nothing more than dust. They are the dust of the dust of ashes.
ਨਾਨਕ, ਸੰਸਾਰੀ ਰੰਗ ਰਲੀਆਂ ਕੇਵਲ ਮਿੱਟੀ ਹੀ ਹਨ। ਉਹ ਲਿਰੀ ਪੂਰੀ ਮਿੱਟੀ ਦੀ ਮਿੱਟੀ ਅਤੇ ਸੁਆਹ ਹਨ।
ਨਾਨਕ = ਹੇ ਨਾਨਕ! ਦੁਨੀਆ ਰੰਗੁ = ਦੁਨੀਆ ਦਾ ਆਨੰਦ। ਭਸੁ = ਸੁਆਹ। ਭਸੂ ਹੂ ਭਸੁ = ਨਿਰੀ ਭੱਸ ਹੀ ਭੱਸ। ਖੇਹ = ਸੁਆਹ।ਹੇ ਨਾਨਕ! ਦੁਨੀਆ ਦਾ ਰੰਗ-ਤਮਾਸ਼ਾ ਸੁਆਹ (ਦੇ ਬਰਾਬਰ) ਹੈ, ਨਿਰੀ ਸੁਆਹ ਹੀ ਸੁਆਹ ਹੈ, ਨਿਰੀ ਖੇਹ ਹੀ ਖੇਹ ਹੈ।
 
डकै फूकै खेह उडावै साहि गइऐ पछुताइ ॥
Dakai fūkai kẖeh udāvai sāhi ga▫i▫ai pacẖẖuṯā▫e.
He belches and grunts and scatters dust, and when the breath leaves his body, he regrets it.
ਉਹ ਡਕਾਰ ਮਾਰਦਾ, ਫੁੰਕਾਰੇ ਛਡਦਾ ਤੇ ਘੱਟਾ ਉਡਾਉਂਦਾ ਹੈ ਅਤੇ ਜਦ ਸੁਆਸ ਸਰੀਰ ਨੂੰ ਛੱਡ ਜਾਂਦਾ ਹੈ, ਅਫਸੋਸ ਕਰਦਾ ਹੈ।
ਡਕੈ = ਡਕਾਰਦਾ ਹੈ। ਫੂਕੈ = ਫੂਕਾਂ ਮਾਰਦਾ ਹੈ, ਸ਼ੂਕਦਾ ਹੈ। ਸਾਹਿ ਗਇਐ = ਜਦੋਂ ਜਿੰਦ ਨਿਕਲ ਜਾਂਦੀ ਹੈ। ਪਛੁਤਾਇ = (ਭਾਵ,) ਉਹ ਡਕਾਰਨਾ ਸ਼ੂਕਣਾ ਮਿਟ ਜਾਂਦਾ ਹੈ।(ਰੱਜ ਕੇ) ਡਕਾਰਦਾ ਹੈ, ਸ਼ੂਕਦਾ ਹੈ, ਮਿੱਟੀ (ਸੁੰਡ ਨਾਲ) ਉਡਾਂਦਾ ਹੈ, ਪਰ ਜਦੋਂ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਡਕਾਰਨਾ ਸ਼ੂਕਣਾ ਮੁੱਕ ਜਾਂਦਾ ਹੈ।
 
असथिरु जो मानिओ देह सो तउ तेरउ होइ है खेह ॥
Asthir jo māni▫o ḏeh so ṯa▫o ṯera▫o ho▫e hai kẖeh.
You believed that this body was permanent, but it shall turn to dust.
ਉਹ ਆਪਣਾ ਸਰੀਰ, ਜਿਸ ਨੂੰ ਤੂੰ ਸਦੀਵੀ ਸਥਿਰ ਮੰਨਦਾ ਹੈ, ਮਿੱਟੀ ਹੋ ਜਾਉਗਾ।
ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਜੋ ਦੇਹ = ਜਿਹੜਾ ਸਰੀਰ। ਮਾਨਿਓ = ਤੂੰ ਮੰਨੀ ਬੈਠਾ ਹੈਂ। ਤਉ = ਤਾਂ। ਹੋਇ ਹੈ = ਹੋ ਜਾਇਗਾ। ਖੇਹਿ = ਮਿੱਟੀ, ਸੁਆਹ।ਜਿਸ (ਆਪਣੇ) ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਬੈਠਾ ਹੈਂ, ਤੇਰਾ ਉਹ (ਸਰੀਰ) ਤਾਂ (ਜ਼ਰੂਰ) ਸੁਆਹ ਹੋ ਜਾਇਗਾ।