Sri Guru Granth Sahib Ji

Search ਖੰਡਾ in Gurmukhi

नवा खंडा विचि जाणीऐ नालि चलै सभु कोइ ॥
Navā kẖanda vicẖ jāṇī▫ai nāl cẖalai sabẖ ko▫e.
and even if you were known throughout the nine continents and followed by all,
ਭਾਵੇਂ ਉਹ ਨਵਾਂ ਹੀ ਮਹਾਦੀਪਾਂ ਅੰਦਰਿ ਪ੍ਰਸਿਧ ਹੋਵੇ ਅਤੇ ਸਾਰੇ ਉਸ ਦੇ (ਮਗਰ ਲੱਗਦੇ ਜਾਂ ਨਾਲ ਟੁਰਦੇ) ਹੋਣ,
ਨਵਾ ਖੰਡਾ ਵਿਚਿ = ਭਾਵ, ਸਾਰੀ ਸ੍ਰਿਸ਼ਟੀ ਵਿਚ। ਜਾਣੀਐ = ਜਾਣਿਆ ਜਾਏ, ਪਰਗਟ ਹੋ ਜਾਏ। ਸਭੁ ਕੋਇ = ਹਰੇਕ ਮਨੁੱਖ। ਨਾਲਿ ਚਲੈ = ਨਾਲ ਹੋ ਕੇ ਤੁਰੇ, ਹਮਾਇਤੀ ਹੋਵੇ, ਪੱਖ ਕਰੇ।ਜੇ ਉਹ ਸਾਰੇ ਸੰਸਾਰ ਵਿਚ ਭੀ ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ।
 
कामि करोधि नगरु बहु भरिआ मिलि साधू खंडल खंडा हे ॥
Kām karoḏẖ nagar baho bẖari▫ā mil sāḏẖū kẖandal kẖanda he.
The body-village is filled to overflowing with anger and sexual desire; these were broken into bits when I met with the Holy Saint.
ਭੋਗ ਰਸ ਅਤੇ ਰੋਹ ਨਾਲ, (ਦੇਹਿ) ਪਿੰਡ ਕੰਢਿਆ ਤਾਈ ਡੱਕਿਆ ਹੋਇਆ ਹੈ। ਸੰਤ ਗੁਰਦੇਵ ਜੀ ਨੂੰ ਮਿਲ ਕੇ ਮੈਂ (ਦੋਹਾਂ ਨੂੰ) ਭੰਨ ਤੋੜ ਕੇ ਪਾਸ਼ ਪਾਸ਼ ਕਰ ਦਿੱਤਾ ਹੈ।
ਕਾਮਿ = ਕਾਮ-ਵਾਸਨਾ ਨਾਲ। ਕਰੋਧਿ = ਕ੍ਰੋਧ ਨਾਲ। ਨਗਰੁ = ਸਰੀਰ-ਨਗਰ। ਮਿਲਿ = ਮਿਲ ਕੇ। ਸਾਧੂ = ਗੁਰੂ। ਖੰਡਲ ਖੰਡਾ = ਤੋੜਿਆ ਹੈ।(ਮਨੁੱਖ ਦਾ ਇਹ ਸਰੀਰ-) ਸ਼ਹਰ ਕਾਮ ਅਤੇ ਕ੍ਰੋਧ ਨਾਲ ਭਰਿਆ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਹੀ (ਕਾਮ ਕ੍ਰੋਧ ਆਦਿਕ ਦੇ ਇਸ ਜੋੜ ਨੂੰ) ਤੋੜਿਆ ਜਾ ਸਕਦਾ ਹੈ।
 
हरि जन हरि हरि नामि समाणे दुखु जनम मरण भव खंडा हे ॥
Har jan har har nām samāṇe ḏukẖ janam maraṇ bẖav kẖanda he.
The humble servants of the Lord are absorbed in the Name of the Lord, Har, Har. The pain of birth and the fear of death are eradicated.
ਵਾਹਿਗੁਰੂ ਦੇ ਬੰਦੇ, ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ ਅਤੇ ਉਨ੍ਹਾਂ ਨੇ ਪੈਦਾ ਤੇ ਫ਼ੋਤ ਹੋਣ ਦੇ ਕਸ਼ਟ ਅਤੇ ਡਰ ਨੂੰ ਤੋੜ ਮਰੋੜ ਛੱਡਿਆ ਹੈ।
ਨਾਮਿ = ਨਾਮ ਵਿਚ। ਸਮਾਣੇ = ਲੀਨ, ਮਸਤ। ਭਵ = ਸੰਸਾਰ। ਖੰਡਾ ਹੇ = ਨਾਸ ਕਰ ਲਿਆ ਹੈ।(ਦੂਜੇ ਪਾਸੇ) ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ। ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।
 
कामि करोधि नगरु बहु भरिआ मिलि साधू खंडल खंडा हे ॥
Kām karoḏẖ nagar baho bẖari▫ā mil sāḏẖū kẖandal kẖanda he.
The body-village is filled to overflowing with sexual desire and anger, which were broken into bits when I met with the Holy Saint.
ਭੋਗ-ਰਸ ਅਤੇ ਰੋਹੁ ਨਾਲ ਦੇਹਿ ਪਿੰਡ ਕੰਢਿਆਂ ਤਾਈ ਡੱਕਿਆਂ ਹੋਇਆ ਹੈ। ਸੰਤ ਗੁਰਦੇਵ ਜੀ ਨੂੰ ਮਿਲ ਕੇ ਮੈਂ ਦੋਹਾਂ ਨੂੰ ਭੰਨ ਤੋੜ ਕੇ ਪਾਸ਼ ਪਾਸ਼ ਕਰ ਦਿੱਤਾ ਹੈ।
ਕਾਮਿ = ਕਾਮ ਨਾਲ। ਕਰੋਧਿ = ਕ੍ਰੋਧ ਨਾਲ। ਨਗਰੁ = ਸਰੀਰ-ਨਗਰ। ਸਾਧੂ = ਗੁਰੂ। ਖੰਡਲ = ਟੋਟੇ, ਅੰਸ਼ (खण्डल = a piece)। ਖੰਡਾ = ਨਾਸ ਕਰ ਦਿੱਤਾ।ਇਹ ਸਰੀਰ-ਨਗਰ ਕਾਮ ਕ੍ਰੋਧ ਨਾਲ ਬਹੁਤ ਭਰਿਆ ਰਹਿੰਦਾ ਹੈ (ਗੰਦਾ ਹੋਇਆ ਰਹਿੰਦਾ ਹੈ), ਗੁਰੂ ਨੂੰ ਮਿਲ ਕੇ (ਕਾਮ ਕ੍ਰੋਧ ਆਦਿਕ ਦੇ) ਸਾਰੇ ਅੰਸ਼ ਨਾਸ ਕਰ ਲਏ ਜਾਂਦੇ ਹਨ।
 
हरि जन हरि हरि नामि समाणे दुखु जनम मरण भव खंडा हे ॥
Har jan har har nām samāṇe ḏukẖ janam maraṇ bẖav kẖanda he.
The humble servants of the Lord are absorbed in the Name of the Lord, Har, Har. The pain of birth and the fear of death are eradicated.
ਵਾਹਿਗੁਰੂ ਦੇ ਬੰਦੇ ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ ਅਤੇ ਉਨ੍ਹਾਂ ਨੇ ਜੰਮਣ ਤੇ ਮਰਣ ਦੇ ਕਸ਼ਟ ਅਤੇ ਡਰ ਨੂੰ ਤੋੜ ਮਰੋੜ ਛਡਿਆ ਹੈ।
ਨਾਮਿ = ਨਾਮ ਵਿਚ। ਭਵ = ਸੰਸਾਰ, ਸੰਸਾਰ-ਸਮੁੰਦਰ।ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ, ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਦੁਖ ਸੰਸਾਰ-ਸਮੁੰਦਰ (ਦੇ ਵਿਕਾਰਾਂ) ਦਾ ਦੁਖ ਨਾਸ ਹੋ ਜਾਂਦਾ ਹੈ।
 
दीपां लोआं मंडलां खंडां वरभंडांह ॥
Ḏīpāʼn lo▫āʼn mandlāʼn kẖandāʼn varbẖandāʼnh.
islands, continents, worlds, solar systems, and universes;
ਟਾਪੂਆਂ, ਗੋਲਾਕਾਰਾਂ ਆਲਮਾਂ, ਮਹਾਂ ਦੀਪਾਂ, ਸੂਰਜ-ਮੰਡਲਾਂ,
ਲੋਅ = ਲੋਕ, ਸਾਰੇ ਜਗਤ ਦਾ ਇਕ ਹਿੱਸਾ। ਸਾਧਾਰਨ ਤੌਰ ਤੇ ਤਿੰਨ ਲੋਕ ਗਿਣੇ ਗਏ ਹਨ: ਸੁਰਗ, ਪ੍ਰਿਥਵੀ ਅਤੇ ਪਤਾਲ; ਪਰ ਇਸ ਤੋਂ ਵਧੇਰੀ ਗਿਣਤੀ ੧੪ ਭੀ ਕੀਤੀ ਗਈ ਹੈ, ਸੱਤ ਲੋਕ ਧਰਤੀ ਤੋਂ ਉਤਾਂਹ ਅਤੇ ਸੱਤ ਲੋਕ ਧਰਤੀ ਦੇ ਹੇਠਲੇ ਪਾਸੇ। ਮੰਡਲ = ਚੱਕਰ; ਚੰਦ, ਸੂਰਜ, ਧਰਤੀ ਆਦਿਕ ਕੁਝ ਗ੍ਰੈਹਾਂ ਦਾ ਇਕ ਇਕੱਠ ਜਾਂ ਚੱਕਰ। ਖੰਡ = ਟੋਟਾ, ਹਿੱਸਾ, ਧਰਤੀ ਦਾ ਹਿੱਸਾ, ਜਿਵੇਂ 'ਭਰਤਖੰਡ'। ਵਰਭੰਡ = ਬ੍ਰਹਿਮੰਡ, ਬ੍ਰਹਮ ਦਾ ਅੰਡਾ, ਸ੍ਰਿਸ਼ਟੀ।ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰ, ਮੇਰ ਆਦਿਕ ਪਰਬਤ,
 
छोडीले पाखंडा ॥
Cẖẖodīle pākẖandā.
Renounce your hypocrisy!
ਆਪਣਾ ਦੰਭਪੁਣਾ ਤਿਆਗ ਦੇ।
ਛੋਡੀਲੇ = ਛੱਡ ਦੇਹ।(ਇਹ) ਪਾਖੰਡ ਤੂੰ ਛੱਡ ਦੇਹ।
 
नाउ नउमी नवे नाथ नव खंडा ॥
Nā▫o na▫umī nave nāth nav kẖanda.
The Ninth Day: the nine masters of Yoga, the nine realms of the earth,
ਨਾਵੀਂ (ਤਿੱਥ): ਨੌ ਵੱਡੇ ਯੋਗੀਆਂ, ਨੌ ਖਿਤਿਆਂ,
ਨਵੇ ਨਾਥ = ਨੌਂਹੀ ਨਾਥ, ਸਾਰੇ ਨੌ ਨਾਥ (ਆਦਿ ਨਾਥ, ਮਛੇਂਦਰ ਨਾਥ, ਉਦਯ ਨਾਥ, ਸੰਤੋਖ ਨਾਥ, ਕੰਥੜ ਨਾਥ, ਸਤ੍ਯ ਨਾਥ, ਅਚੰਭ ਨਾਥ, ਚੌਰੰਗੀ ਨਾਥ, ਗੋਰਖ ਨਾਥ)। ਨਾਥ = ਜੋਗੀਆਂ ਦੇ ਮਹੰਤ। ਨਵ ਖੰਡ = ਧਰਤੀ ਦੇ ਸਾਰੇ ਨੌ ਹਿੱਸੇ, ਸਾਰੀ ਧਰਤੀ ਦੇ ਜੀਵ।ਜੋਗੀਆਂ ਦੇ ਨੌ ਹੀ ਨਾਥ ਤੇ ਧਰਤੀ ਦੇ ਸਾਰੇ ਜੀਵ ਜਿਸ ਦਾ ਨਾਮ ਜਪਦੇ ਹਨ,
 
त्रिअ असथान तीनि त्रिअ खंडा ॥
Ŧari▫a asthān ṯīn ṯari▫a kẖanda.
He destroys the three worlds, the three gods and the three qualities.
ਅਤੇ ਤਿੰਨਾਂ ਜਹਾਨਾਂ ਤਿੰਨਾਂ ਦੇਵਤਿਆਂ ਅਤੇ ਤਿੰਨਾਂ ਹੀ ਲੱਛਣਾ ਨੂੰ ਨਾਸ ਕਰਦਾ ਹੈ।
ਤ੍ਰਿਅ ਅਸਥਾਨ = ਤਿੰਨੇ ਭਵਨ।ਜੋ (ਫਿਰ) ਤਿੰਨਾਂ ਭਵਨਾਂ ਦਾ, ਤਿੰਨਾਂ ਗੁਣਾਂ ਦਾ ਨਾਸ ਕਰਨ ਵਾਲਾ ਭੀ ਹੈ,
 
पुरीआ खंडा सिरि करे इक पैरि धिआए ॥
Purī▫ā kẖanda sir kare ik pair ḏẖi▫ā▫e.
The mortal walks on his head through the worlds and realms; he meditates, balanced on one foot.
ਮਨੁਖ ਸੰਸਾਰ ਦੇ ਮਹਾਦੀਪਾਂ ਅੰਦਰ ਸੀਸ ਪਰਨੇ ਫਿਰਦਾ ਹੈ। ਉਹ ਇਕ ਲਤ ਤੇ ਖੜਾ ਹੈ, ਰੱਬ ਦਾ ਆਰਾਧਨ ਕਰਦਾ ਹੈ।
ਸਿਰਿ = ਸਿਰ-ਪਰਨੇ ਹੋ ਕੇ। ਇਕ ਪੈਰਿ = ਇਕ ਪੈਰ ਦੇ ਭਾਰ ਖਲੋ ਕੇ। ਧਿਆਏ = ਧਿਆਨ ਧਰੇ।ਜੇ ਕੋਈ ਮਨੁੱਖ ਸਿਰ-ਪਰਨੇ ਹੋ ਕੇ ਸਾਰੀਆਂ ਧਰਤੀਆਂ ਤੇ ਧਰਤੀ ਦੇ ਸਾਰੇ ਹਿੱਸਿਆਂ ਤੇ ਫਿਰੇ; ਜੇ ਇਕ ਪੈਰ ਦੇ ਭਾਰ ਖਲੋ ਕੇ ਧਿਆਨ ਧਰੇ;
 
नवा खंडा विचि जाणीआ अपने चज वीचार ॥३॥
Navā kẖanda vicẖ jāṇī▫ā apne cẖaj vīcẖār. ||3||
I could be famous throughout the nine regions of the earth, for my wisdom and thoughtful contemplation. ||3||
ਅਤੇ ਆਪਣੀ ਸਿਆਣਪ ਅਤੇ ਸੋਚ-ਵਿਚਾਰ ਦੇ ਸਬਬ ਮੈਂ ਧਰਤੀ ਦਿਆਂ ਨੋ ਖਿਤਿਆਂ ਵਿੱਚ ਪ੍ਰਸਿਧ ਹੋ ਜਾਵਾਂ, ਇਹ ਸਾਰਾ ਕੁਛ ਬੇਅਰਥ ਹੈ।
ਨਵਾ ਖੰਡਾ ਵਿਚਿ = ਨਵਾਂ ਖੰਡਾਂ ਵਿਚਿ, ਸਾਰੀ ਧਰਤੀ ਉਤੇ, ਸਾਰੇ ਹੀ ਜਗਤ ਵਿਚ। ਜਾਣੀਆ = ਮੈਂ ਜਾਣਿਆ ਜਾਵਾਂਗਾ। ਚਜ = ਚੱਜ, ਕਰਤੱਬ, ਕਰਮ। ਵੀਚਾਰ = ਖ਼ਿਆਲ ॥੩॥ਤਾਂ ਭੀ ਜਗਤ ਵਿਚ ਮੈਂ ਉਹੋ ਜਿਹਾ ਹੀ ਸਮਝਿਆ ਜਾਵਾਂਗਾ, ਜਿਹੋ ਜਿਹੇ ਮੇਰੇ ਕਰਤੱਬ ਹਨ ਤੇ ਮੇਰੇ ਖ਼ਿਆਲ ਹਨ ॥੩॥