Sri Guru Granth Sahib Ji

Search ਗਾਇਆ in Gurmukhi

सखी मंगलो गाइआ इछ पुजाइआ बहुड़ि न माइआ होहिआ ॥
Sakẖī manglo gā▫i▫ā icẖẖ pujā▫i▫ā bahuṛ na mā▫i▫ā hohi▫ā.
O my companions, sing the Songs of Joy. My desires have been fulfilled, and I shall never again be trapped or shaken by Maya.
ਮੇਰੀਓ ਸਹੇਲੀਓ! ਖੁਸ਼ੀ ਦੇ ਗੀਤ ਗਾਇਨ ਕਰੋ। ਮੇਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ ਅਤੇ ਮੈਨੂੰ ਮੁੜ ਕੇ ਮੋਹਣੀ ਦੇ ਹਚਕੋਲੇ ਨਹੀਂ ਲੱਗਣਗੇ।
ਸਖੀ = ਸਖੀਆਂ ਨੇ, ਸਤਸੰਗੀਆਂ ਨੇ। ਮੰਗਲੋ = ਮੰਗਲੁ, ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਦੇਣ ਵਾਲਾ ਗੀਤ, ਸਿਫ਼ਤ-ਸਾਲਾਹ ਦਾ ਸ਼ਬਦ। ਹੋਹਿਆ = ਹੋਹੇ, ਹੁਜਕੇ, ਧੱਕੇ।ਸਤਸੰਗੀਆਂ ਨਾਲ ਮਿਲ ਕੇ ਜਿਉਂ ਜਿਉਂ ਉਹ ਪ੍ਰਭੂ ਸਿਫ਼ਤ-ਸਾਲਾਹ ਦੀ ਬਾਣੀ ਗਾਂਦਾ ਹੈ ਉਸ ਦੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦੇ ਮਨ ਦੇ ਫੁਰਨੇ ਮੁੱਕ ਜਾਂਦੇ ਹਨ), ਉਸ ਨੂੰ ਮੁੜ ਮਾਇਆ ਦੇ ਧੱਕੇ ਨਹੀਂ ਲੱਗਦੇ।
 
तितु घरि सखीए मंगलु गाइआ ॥
Ŧiṯ gẖar sakẖī▫e mangal gā▫i▫ā.
in that house, O my companions, sing the songs of rejoicing.
ਉਸ ਗ੍ਰਹਿ ਵਿੱਚ ਸਹੇਲੀਆਂ ਨੇ ਖੁਸ਼ੀ ਦੇ ਗੀਤ ਗਾਇਨ ਕੀਤੇ।
ਸਖੀਏ = ਹੇ ਸਖੀ! ਗਾਇਆ = ਗਾਇਆ ਜਾ ਸਕਦਾ ਹੈ।ਉਸ ਹਿਰਦੇ-ਘਰ ਵਿਚ (ਪ੍ਰਭ-ਪਤੀ ਦੀ) ਸਿਫ਼ਤ-ਸਾਲਾਹ ਦਾ ਗੀਤ ਗਾਇਆ ਜਾਂਦਾ ਹੈ।
 
आठ पहर तेरे गुण गाइआ ॥
Āṯẖ pahar ṯere guṇ gā▫i▫ā.
Twenty-four hours a day, I sing Your Glorious Praises.
ਦਿਨ ਦੇ ਅਠੇ ਪਹਿਰ ਹੀ ਉਹ ਮੇਰੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।
xxxਜਿਸ ਮਨੁੱਖ ਨੇ ਅੱਠੇ ਪਹਰ (ਹਰ ਵੇਲੇ) ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।
 
सतसंगति बहि हरि गुण गाइआ ॥
Saṯsangaṯ bahi har guṇ gā▫i▫ā.
There, sitting in the Sat Sangat, the True Congregation, the Glorious Praises of the Lord are sung.
ਕੇਵਲ ਓਹੀ ਸਾਧ-ਸਮਾਗਮ ਹੈ, ਜਿਸ ਅੰਦਰ ਬੈਠ ਕੇ ਇਨਸਾਨ ਨਾਰਾਇਣ ਦਾ ਜੱਸ ਆਲਾਪਦਾ ਹੈ।
ਬਹਿ = ਬੈਠ ਕੇ।(ਤੇ ਉਸੇ ਮਨੁੱਖ ਦਾ ਹਿਰਦਾ ਥਾਂ ਸੋਹਣਾ ਬਣਦਾ ਹੈ ਜਿਸ ਨੇ) ਸਾਧ ਸੰਗਤ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।
 
सोभावंती नारि है गुरमुखि गुण गाइआ ॥
Sobẖāvanṯī nār hai gurmukẖ guṇ gā▫i▫ā.
Glorious is that soul-bride, who as Gurmukh, sings the Glorious Praises of the Lord.
ਸੁਭਾਇਮਾਨ ਹੈ ਪਤਨੀ ਜੋ, ਗੁਰਾਂ ਦੁਆਰਾ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੀ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।ਉਹ ਜੀਵ-ਇਸਤ੍ਰੀ (ਲੋਕ ਪਰਲੋਕ ਵਿਚ) ਸੋਭਾ ਖੱਟਦੀ ਹੈ, ਜੇਹੜੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਗੁਣ ਗਾਂਦੀ ਹੈ।
 
सजणु हरि प्रभु पाइआ घरि सोहिला गाइआ ॥
Sajaṇ har parabẖ pā▫i▫ā gẖar sohilā gā▫i▫ā.
I have obtained the Lord God as my Best Friend, within the home of my own self. I sing the Songs of Joy.
ਆਪਣੇ ਗ੍ਰਹਿ ਅੰਦਰ ਵਾਹਿਗੁਰੂ ਸੁਆਮੀ, ਮਿੱਤ੍ਰ ਨੂੰ ਪ੍ਰਾਪਤ ਕਰਕੇ, ਮੈਂ ਖੁਸ਼ੀ ਦੇ ਗੀਤ ਗਾਇਨ ਕੀਤੇ ਹਨ।
ਘਰਿ = ਹਿਰਦੇ-ਘਰ ਵਿਚ। ਸੋਹਿਲਾ = ਸਿਫ਼ਤ-ਸਾਲਾਹ ਦਾ ਗੀਤ, ਖ਼ੁਸ਼ੀ ਦਾ ਗੀਤ।ਜਿਨ੍ਹਾਂ ਨੂੰ ਹਰਿ-ਪ੍ਰਭੂ ਸੱਜਣ ਮਿਲ ਪੈਂਦਾ ਹੈ, ਉਹ ਆਪਣੇ ਹਿਰਦੇ-ਘਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ।
 
अनदिनु नगरी हरि गुण गाइआ ॥२॥
An▫ḏin nagrī har guṇ gā▫i▫ā. ||2||
Night and day, within the body-village, the Glorious Praises of the Lord are sung. ||2||
ਅਤੇ ਰੈਣ ਦਿਹੁੰ ਇਨਸਾਨ ਆਪਣੀ ਦੇਹਿ ਦੇ ਪਿੰਡ ਅੰਦਰ ਸਾਹਿਬ ਦਾ ਜੱਸ ਗਾਇਨ ਕਰਦਾ ਹੈ।
ਅਨਦਿਨੁ = ਹਰ ਰੋਜ਼। ਨਗਰੀ = ਨਗਰ ਦੇ ਮਾਲਕ ਜੀਵ ਨੇ ॥੨॥ਤੇ ਸਰੀਰ ਦਾ ਮਾਲਕ ਜੀਵਾਤਮਾ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦਾ ਹੈ ॥੨॥
 
इकि राजे तखति बहहि नित सुखीए इकना भिख मंगाइआ जीउ ॥
Ik rāje ṯakẖaṯ bahėh niṯ sukẖī▫e iknā bẖikẖ mangā▫i▫ā jī▫o.
Some sit upon thrones as kings, and enjoy constant pleasures, while others must beg for charity.
ਕਈ ਪਾਤਸ਼ਾਹ ਹੋ ਰਾਜ-ਸਿੰਘਾਸਣ ਤੇ ਬੈਠਦੇ ਹਨ, ਅਤੇ ਸਦਾ ਹੀ ਸੁਖਾਲੇ ਰਹਿੰਦੇ ਹਨ ਅਤੇ ਕਈਆਂ ਪਾਸੋਂ ਤੂੰ ਖੈਰ ਮੰਗਾਉਂਦਾ ਹੈ।
ਤਖਤਿ = ਤਖ਼ਤ ਉਤੇ। ਭਿਖ = ਭਿੱਛਿਆ।ਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ।
 
नट नाटिक आखारे गाइआ ॥
Nat nātik ākẖāre gā▫i▫ā.
actors in dramas, singing in theaters -
ਅਤੇ ਅਖਾੜਿਆਂ ਦੇ ਰੂਪਕਾ ਵਿੱਚ ਮੇਰੇ ਲਈ ਗਾਉਣ ਵਾਲੇ ਕਲਾਕਾਰ ਹੋਣ,
ਨਟ = ਤਮਾਸ਼ਾ ਕਰਨ ਵਾਲੇ। ਆਖਾਰੇ = ਰੰਗ-ਭੂਮੀ।ਮੈਂ ਰੰਗ-ਭੂਮੀ ਵਿਚ ਨਟਾਂ ਦੇ ਨਾਟਕ ਵੇਖੇ ਹਨ, ਤੇ ਉਹਨਾਂ ਦੇ ਗੀਤ ਗਾਏ ਹੋਏ ਸੁਣੇ ਹਨ।
 
साधसंगि हरि के गुण गाइआ ॥१॥ रहाउ ॥
Sāḏẖsang har ke guṇ gā▫i▫ā. ||1|| rahā▫o.
In the Saadh Sangat, the Company of the Holy, I chant the Glorious Praises of the Lord. ||1||Pause||
ਸਚਿਆਰਾ ਦੀ ਸੰਗਤ ਅੰਦਰ ਮੈਂ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹਾਂ। ਠਹਿਰਾਉ।
ਬਿਨਸੇ = ਦੂਰ ਹੋ ਗਏ ॥੧॥ਸਾਧ ਸੰਗਤ ਵਿਚ (ਜਾ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆਂ (ਨਿਰਭਉ ਹੋਈਦਾ ਹੈ) ॥੧॥ ਰਹਾਉ॥
 
पंच जना मिलि मंगलु गाइआ हरि नानक भेदु न भाई ॥४॥
Pancẖ janā mil mangal gā▫i▫ā har Nānak bẖeḏ na bẖā▫ī. ||4||
The self-elect, the self-realized beings, meet together and sing the joyous songs of the Lord. Nanak, there is no difference between them, O Siblings of Destiny. ||4||
ਚੋਣਵੇ ਪਵਿੱਤਰ ਪੁਰਸ਼ ਇਕੰਠੇ ਹੋ ਕੇ ਖੁਸ਼ੀ ਦੇ ਗੀਤ ਗਾਉਂਦੇ ਹਨ। ਉਨ੍ਹਾਂ ਅਤੇ ਵਾਹਿਗੁਰੂ ਵਿੱਚ ਨਾਨਕ ਕੋਈ ਫਰਕ ਨਹੀਂ, ਹੈ ਭਰਾ।
ਪੰਚ ਜਨਾ = ਪੰਜੇ ਗਿਆਨ-ਇੰਦ੍ਰਿਆਂ ਨੇ। ਮੰਗਲੁ = ਖ਼ੁਸ਼ੀ ਦਾ ਗੀਤ। ਭੇਦੁ = ਵਿੱਥ, ਫ਼ਰਕ। ਭਾਈ = ਹੇ ਭਾਈ! ॥੪॥ਹੇ ਨਾਨਕ! ਉਹਨਾਂ ਦੇ ਪੰਜੇ ਗਿਆਨ-ਇੰਦ੍ਰਿਆਂ ਨੇ ਮਿਲ ਕੇ ਸਿਫ਼ਤ-ਸਾਲਾਹ ਦਾ ਗੀਤ ਗਾਇਆ। ਹੇ ਭਾਈ! ਉਹਨਾਂ ਵਿਚ ਤੇ ਹਰੀ ਵਿਚ ਕੋਈ ਵਿੱਥ ਨਾਹ ਰਹਿ ਗਈ ॥੪॥
 
अनिक बंधन माइआ भरमतु भरमाइआ गुण निधि नही गाइआ ॥
Anik banḏẖan mā▫i▫ā bẖarmaṯ bẖarmā▫i▫ā guṇ niḏẖ nahī gā▫i▫ā.
They wander around lost, trapped in the myriad bonds of Maya; they do not sing the Praises of the Treasure of Virtue.
ਮੋਹਣੀ ਦੀਆਂ ਅਨੇਕਾਂ ਬੇੜੀਆਂ ਦਾ ਭਟਕਾਇਆ ਹੋਇਆ ਉਹ ਭਟਕਦਾ ਫਿਰਦਾ ਹੈ ਅਤੇ ਚੰਗਿਆਈਆਂ ਦੇ ਖ਼ਜ਼ਾਨੇ ਦੀ ਕੀਰਤੀ ਗਾਇਨ ਨਹੀਂ ਕਰਦਾ।
ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ।(ਮਾਇਆ ਦੇ ਮੋਹ ਦੇ) ਅਨੇਕਾਂ ਬੰਧਨਾਂ ਵਿਚ ਬੱਝਾ ਹੋਇਆ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ, ਮਾਇਆ ਇਸ ਨੂੰ ਖ਼ੁਆਰ ਕਰਦੀ ਹੈ, (ਮਾਇਆ ਦੇ ਪ੍ਰਭਾਵ ਹੇਠ ਰਹਿ ਕੇ) ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕਰਦਾ।
 
कोटि जना करि सेव लगाइआ जीउ ॥
Kot janā kar sev lagā▫i▫ā jī▫o.
You have engaged millions of people in Your Service.
ਕ੍ਰੋੜਾਂ ਹੀ ਪੁਰਸ਼ਾਂ ਨੂੰ ਤੂੰ ਆਪਣੀ ਟਹਿਲ ਕਮਾਉਣ ਅੰਦਰ ਜੋੜਿਆ ਹੋਇਆ ਹੈ।
ਜਨ = ਸੇਵਕ।ਤੂੰ ਕ੍ਰੋੜਾਂ ਬੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਸੇਵਾ-ਭਗਤੀ ਵਿਚ ਲਾਇਆ ਹੋਇਆ ਹੈ।
 
आठ पहर गुण गाइआ जीउ ॥३॥
Āṯẖ pahar guṇ gā▫i▫ā jī▫o. ||3||
Twenty-four hours a day, I sing the Glories of God. ||3||
ਸਾਰਾ ਦਿਹਾੜਾ ਹੀ ਮੈਂ ਸਾਹਿਬ ਦਾ ਜੱਸ ਗਾਇਨ ਕਰਦਾ ਹਾਂ।
xxx॥੩॥ਉਹ ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੩॥
 
मिलि वरु नारी मंगलु गाइआ ॥
Mil var nārī mangal gā▫i▫ā.
At the Union of husband and wife, the songs of rejoicing were sung.
ਪਤੀ ਤੇ ਪਤਨੀ ਦੇ ਮਿਲਾਪ ਤੇ ਖੁਸ਼ੀ ਦਾ ਗੀਤ ਗਾਇਨ ਕੀਤਾ ਗਿਆ।
ਮਿਲਿ = ਮਿਲੈ, ਜਦੋਂ ਮਿਲਦਾ ਹੈ। ਵਰੁ = ਖਸਮ। ਨਾਰੀ = ਨਾਰੀਆਂ ਨੇ, ਗਿਆਨ-ਇੰਦ੍ਰੀਆਂ ਨੇ। ਮੰਗਲੁ = ਖ਼ੁਸ਼ੀ ਦਾ ਗੀਤ।ਜਿਸ ਜੀਵ-ਇਸਤ੍ਰੀ ਨੂੰ ਖ਼ਸਮ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਗਿਆਨ-ਇੰਦਰੇ (ਵਿਕਾਰਾਂ ਵਲ ਦੌੜਨ ਦੇ ਥਾਂ ਰਲ ਕੇ ਮਾਨੋ) ਖ਼ੁਸ਼ੀ ਦਾ ਗੀਤ ਗਾਂਦੇ ਹਨ।
 
मिलिआ त लालु गुपालु ठाकुरु सखी मंगलु गाइआ ॥
Mili▫ā ṯa lāl gupāl ṯẖākur sakẖī mangal gā▫i▫ā.
I have met my Sweet Lord and Master of the Universe, and my companions sing the songs of joy.
ਮੈਂ ਜੱਗ ਦੇ ਪਾਲਣਹਾਰ ਆਪਣੇ ਮਿੱਠੜੇ ਮਾਲਕ ਨੂੰ ਮਿਲ ਪਈ ਹਾਂ ਅਤੇ ਮੇਰੀਆਂ ਸਹੇਲੀਆਂ ਖੁਸ਼ੀ ਦੇ ਗੀਤ ਗਾਉਂਦੀਆਂ ਹਨ।
ਗੁਪਾਲੁ = ਸ੍ਰਿਸ਼ਟੀ ਦਾ ਪਾਲਣਹਾਰ। ਸਖੀ = ਸਖੀਆਂ ਨੇ, ਸਹੇਲੀਆਂ ਨੇ, ਗਿਆਨ-ਇੰਦ੍ਰਿਆਂ ਨੇ। ਮੰਗਲੁ = ਖ਼ੁਸ਼ੀ ਦਾ ਗੀਤ।(ਜਦੋਂ ਦਾ) ਸੋਹਣਾ ਪਿਆਰਾ ਠਾਕੁਰ ਗੋਪਾਲ ਮੈਨੂੰ ਮਿਲਿਆ ਹੈ, ਮੇਰੀਆਂ ਸਹੇਲੀਆਂ ਨੇ (ਮੇਰੇ ਗਿਆਨ-ਇੰਦ੍ਰਿਆਂ ਨੇ) ਖ਼ੁਸ਼ੀ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ।
 
सुर सिध गण गंधरब मुनि जन गुण अनिक भगती गाइआ ॥
Sur siḏẖ gaṇ ganḏẖarab mun jan guṇ anik bẖagṯī gā▫i▫ā.
The gods, the Siddhas, the angels, the heavenly singers, the silent sages and the devotees sing Your countless Glorious Praises.
ਦੇਵਤੇ ਪੂਰਨ ਪੁਰਸ਼, ਦੇਵਤਿਆਂ ਦੇ ਸੇਵਕ, ਸਵਰਗੀ ਗਵੱਈਏ, ਚੁੱਪ-ਕੀਤੇ ਰਿਸ਼ੀ ਅਤੇ ਸਾਧੂ ਤੇਰੇ ਅਨੇਕ ਜੱਸ ਗਾਇਨ ਕਰਦੇ ਹਨ, ਹੇ ਸੁਆਮੀ!
ਸੁਰ = ਦੇਵਤੇ। ਸਿਧ = ਸਿੱਧ, ਕਰਾਮਾਤੀ ਜੋਗੀ। ਗਣ = ਸ਼ਿਵ ਜੀ ਦੇ ਦਾਸ-ਦੇਵਤੇ। ਗੰਧਰਬ = ਦੇਵਤਿਆਂ ਦੇ ਗਵਈਏ। ਮੁਨਿ ਜਨ = ਰਿਸ਼ੀ ਲੋਕ। ਭਗਤੀ = ਭਗਤੀਂ, ਭਗਤਾਂ ਨੇ।(ਹੇ ਮੇਰੇ ਮਨ!) ਦੇਵਤੇ, ਕਰਾਮਾਤੀ ਜੋਗੀ, ਸ਼ਿਵ ਜੀ ਦੇ ਦਾਸ-ਦੇਵਤੇ, ਦੇਵਤਿਆਂ ਦੇ ਗਵਈਏ, ਰਿਸ਼ੀ ਲੋਕ ਤੇ ਅਨੇਕਾਂ ਹੀ ਭਗਤ ਉਸੇ ਪਰਮਾਤਮਾ ਦੇ ਗੁਣ ਗਾਂਦੇ ਆ ਰਹੇ ਹਨ।
 
साधसंगि कलि कीरतनु गाइआ ॥
Sāḏẖsang kal kīrṯan gā▫i▫ā.
In this Dark Age of Kali Yuga, those who sing the Kirtan of the Lord's Praises in the Saadh Sangat, the Company of the Holy -
ਜੋ ਇਸ ਕਲਜੁਗ ਅੰਦਰ ਸਤਿ ਸੰਗਤ ਵਿੱਚ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ,
ਕਲਿ = ਇਸ ਸਮੇ ਵਿਚ, ਜਨਮ ਲੈ ਕੇ, ਜਗਤ ਵਿਚ ਆ ਕੇ।ਜਿਨ੍ਹਾਂ ਬੰਦਿਆਂ ਨੇ ਮਨੁੱਖਾ ਜਨਮ ਲੈ ਕੇ ਸਤ-ਸੰਗ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ,
 
साधसंगि गुण गाइआ सभि दोखह खाता ॥
Sāḏẖsang guṇ gā▫i▫ā sabẖ ḏokẖah kẖāṯā.
In the Saadh Sangat, the Company of the Holy, he sings the Glorious Praises of the Lord, and all of his sufferings are removed.
ਸਤਿ ਸੰਗਤ ਅੰਦਰ ਉਹ ਸਾਹਿਬ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਇਸ ਤਰ੍ਹਾਂ ਸਾਰੀਆਂ ਤਕਲੀਫਾ ਤੋਂ ਖਲਾਸੀ ਪਾ ਜਾਂਦਾ ਹੈ।
ਦੋਖਹ = ਐਬਾਂ ਨੂੰ।(ਜਿਉਂ ਜਿਉਂ) ਸਤਸੰਗ ਵਿਚ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ (ਤਿਉਂ ਤਿਉਂ ਉਹ) ਸਾਰੇ ਵਿਕਾਰਾਂ ਨੂੰ ਮੁਕਾਂਦਾ ਜਾਂਦਾ ਹੈ।
 
सूची काइआ हरि गुण गाइआ ॥
Sūcẖī kā▫i▫ā har guṇ gā▫i▫ā.
The body which sings the Glorious Praises of the Lord is sanctified.
ਪਵਿੱਤ੍ਰ ਹੈ ਉਹ ਦੇਹ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ।
ਸੂਚੀ = ਪਵਿਤ੍ਰ। ਕਾਇਆ = ਸਰੀਰ।ਜੋ ਮਨੁੱਖ ਹਰੀ ਦੇ ਗੁਣ ਗਾਂਦਾ ਹੈ ਉਸ ਦਾ ਸਰੀਰ (ਵਿਕਾਰਾਂ ਵਲੋਂ ਬਚਿਆ ਰਹਿ ਕੇ) ਪਵਿਤ੍ਰ ਰਹਿੰਦਾ ਹੈ,