Sri Guru Granth Sahib Ji

Search ਗਾਵਨਿ in Gurmukhi

गावहि सिध समाधी अंदरि गावनि साध विचारे ॥
Gāvahi siḏẖ samāḏẖī anḏar gāvan sāḏẖ vicẖāre.
The Siddhas in Samaadhi sing; the Saadhus sing in contemplation.
ਆਪਣੀ ਧਿਆਨ-ਅਵਸਥਾ ਅੰਦਰ ਪੂਰਨ ਪੁਰਸ਼ ਤੈਨੂੰ ਗਾਇਨ ਕਰਦੇ ਹਨ ਅਤੇ ਸੰਤ ਆਪਣੀ ਦਿੱਭਦ੍ਰਿਸ਼ਟੀ ਅੰਦਰ ਭੀ ਤੈਨੂੰ ਹੀ ਗਾਉਂਦੇ ਹਨ।
ਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ, ਸਮਾਧੀ ਲਾ ਕੇ। ਸਿਧ = ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਸਿੱਧ ਉਹ ਵਿਅਕਤੀ ਮੰਨੇ ਗਏ ਹਨ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਉਤਾਂਹ ਸਨ ਤੇ ਦੇਵਤਿਆਂ ਤੋਂ ਹੇਠ! ਇਹ ਸਿੱਧ ਪਵਿੱਤਰਤਾ ਦਾ ਪੂੰਜ ਸਨ ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਸਨ। ਵਿਚਾਰੇ = ਵਿਚਾਰ ਵਿਚਾਰ ਕੇ।ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ।
 
गावनि जती सती संतोखी गावहि वीर करारे ॥
Gāvan jaṯī saṯī sanṯokẖī gāvahi vīr karāre.
The celibates, the fanatics, the peacefully accepting and the fearless warriors sing.
ਕਾਮ ਚੇਸਟਾ ਰਹਿਤ ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜਸ ਗਾਉਂਦੇ ਅਤੇ ਨਿਧੜਕ ਯੋਧੇ ਤੇਰੀ ਹੀ ਪ੍ਰਸੰਸਾ ਕਰਦੇ ਹਨ।
ਸਤੀ = ਦਾਨੀ, ਦਾਨ ਕਰਨ ਵਾਲੇ। ਵੀਰ ਕਰਾਰੇ = ਤਕੜੇ ਸੂਰਮੇ।ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।
 
गावनि पंडित पड़नि रखीसर जुगु जुगु वेदा नाले ॥
Gāvan pandiṯ paṛan rakẖīsar jug jug veḏā nāle.
The Pandits, the religious scholars who recite the Vedas, with the supreme sages of all the ages, sing.
ਸਾਰਿਆਂ ਯੁਗਾਂ ਤੇ ਵੇਦਾਂ ਨੂੰ ਵਾਚਣ ਵਾਲੇ ਵਿਦਵਾਨ ਸਮੇਤ ਸੱਤੇ ਸ਼ਰੋਮਨੀ ਰਿਸ਼ੀਆਂ ਦੇ, ਤੇਰੀ ਹੀ ਪ੍ਰਸੰਸਾ ਕਰਦੇ ਹਨ।
ਪੜਨਿ = ਪੜ੍ਹਦੇ ਹਨ। ਰਖੀਸਰ = (ਰਿਖੀ ਈਸਰ), ਵੱਡੇ ਵੱਡੇ ਰਿਖੀ, ਮਹਾਂ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ। ਵੇਦਾ ਨਾਲੇ = ਵੇਦਾਂ ਸਣੇ।(ਹੇ ਅਕਾਲ ਪੁਰਖ!) ਪੰਡਿਤ ਤੇ ਮਹਾਂਰਿਖੀ ਜੋ (ਵੇਦਾਂ ਨੂੰ) ਪੜ੍ਹਦੇ ਹਨ, ਵੇਦਾਂ ਸਣੇ ਤੈਨੂੰ ਗਾ ਰਹੇ ਹਨ।
 
गावनि रतन उपाए तेरे अठसठि तीरथ नाले ॥
Gāvan raṯan upā▫e ṯere aṯẖsaṯẖ ṯirath nāle.
The celestial jewels created by You, and the sixty-eight holy places of pilgrimage sing.
ਤੇਰੇ ਰਚੇ ਹੋਏ ਚੌਦਾ ਅਮੋਲਕ ਪਦਾਰਥ, ਅਠਾਹਟ ਯਾਤ੍ਰਾ ਅਸਥਾਨ ਸਮੇਤ, ਤੇਰੀ ਕੀਰਤੀ ਕਰਦੇ ਹਨ।
ਉਪਾਏ ਤੇਰੇ = ਤੇਰੇ ਪੈਦਾ ਕੀਤੇ ਹੋਏ। ਅਠ ਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ।(ਹੇ ਨਿਰੰਕਾਰ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ।
 
होरि केते गावनि से मै चिति न आवनि नानकु किआ वीचारे ॥
Hor keṯe gāvan se mai cẖiṯ na āvan Nānak ki▫ā vīcẖāre.
So many others sing, they do not come to mind. O Nanak, how can I consider them all?
ਹੋਰ ਬਹੁਤੇਰੇ, ਜਿਨ੍ਹਾਂ ਨੂੰ ਮੈਂ ਆਪਣੇ ਮਨ ਅੰਦਰ ਚਿਤਵਨ ਨਹੀਂ ਕਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਨ੍ਹਾਂ ਦਾ ਕਿਸ ਤਰ੍ਹਾਂ ਖਿਆਲ ਕਰ ਸਕਦਾ ਹੈ?
ਹੋਰਿ ਕੇਤੇ = ਅਨੇਕਾਂ ਹੋਰ ਜੀਵ। ਮੈ ਚਿਤਿ = ਮੇਰੇ ਚਿੱਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਵੀਚਾਰੇ = ਕੀਹ ਵਿਚਾਰ ਕਰੇ?ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?
 
गावनि तुधनो पवणु पाणी बैसंतरु गावै राजा धरमु दुआरे ॥
Gāvan ṯuḏẖno pavaṇ pāṇī baisanṯar gāvai rājā ḏẖaram ḏu▫āre.
Wind, water and fire sing of You. The Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜਲ ਅਤੇ ਅੱਗ, ਅਤੇ ਧਰਮ ਰਾਜ (ਤੇਰੇ) ਬੂਹੇ ਉਤੇ (ਤੇਰੀ) ਕੀਰਤੀ ਗਾਇਨ ਕਰਦਾ ਹੈ।
ਗਾਵਨਿ = ਗਾਂਦੇ ਹਨ। ਤੁਧ ਨੋ = ਤੈਨੂੰ। ਬੈਸੰਤਰੁ = ਅੱਗ। ਗਾਵੈ = ਗਾਂਦਾ ਹੈ {'ਗਾਵੈ' ਇਕ-ਵਚਨ ਹੈ, 'ਗਾਵਨਿ' ਬਹੁ-ਵਚਨ ਹੈ}। ਰਾਜਾ ਧਰਮੁ = ਧਰਮ ਰਾਜ। ਦੁਆਰੇ = (ਹੇ ਪ੍ਰਭੂ! ਤੇਰੇ) ਦਰ ਤੇ।(ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾ ਰਿਹਾ ਹੈ।
 
गावनि तुधनो चितु गुपतु लिखि जाणनि लिखि लिखि धरमु बीचारे ॥
Gāvan ṯuḏẖno cẖiṯ gupaṯ likẖ jāṇan likẖ likẖ ḏẖaram bīcẖāre.
Chitr and Gupt, the angels of the conscious and the subconscious who keep the record of actions, and the Righteous Judge of Dharma who reads this record, sing of You.
ਚਿਤ੍ਰ ਗੁਪਤ (ਲਿਖਣ ਵਾਲੇ ਫ਼ਰਿਸ਼ਤੇ), ਜੋ ਲਿਖਣਾ ਜਾਣਦੇ ਹਨ, ਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮ ਰਾਜ ਨਿਆਇ ਕਰਦਾ ਹੈ, ਤੇਰਾ ਜਸ ਗਾਇਨ ਕਰਦੇ ਹਨ।
ਚਿਤੁ ਗੁਪਤੁ = ਪੁਰਾਤਨ ਹਿੰਦੂ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਇਹ ਦੋਵੇਂ ਵਿਅਕਤੀਆਂ ਚਿੱਤਰ ਅਤੇ ਗੁਪਤ ਸਾਰੇ ਜੀਵਾਂ ਦੇ ਕੀਤੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਦੇ ਰਹਿੰਦੇ ਹਨ। ਲਿਖਿ ਜਾਣਹਿ = {Know to write} ਲਿਖਣਾ ਜਾਣਦੇ ਹਨ। ਲਿਖਿ ਲਿਖਿ = (ਹਰ ਵੇਲੇ) ਲਿਖ ਲਿਖ ਕੇ (ਜੋ ਕੁਝ ਉਹ ਚਿੱਤਰ ਗੁਪਤ ਹਰ ਵੇਲੇ ਲਿਖਦੇ ਰਹਿੰਦੇ ਹਨ)।ਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ ਰਾਜ ਵਿਚਾਰਦਾ ਹੈ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ।
 
गावनि तुधनो ईसरु ब्रहमा देवी सोहनि तेरे सदा सवारे ॥
Gāvan ṯuḏẖno īsar barahmā ḏevī sohan ṯere saḏā savāre.
Shiva, Brahma and the Goddess of Beauty, ever adorned by You, sing of You.
ਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ, ਮਹਾਂ ਦੇਉ, ਬਰ੍ਹਮਾ ਅਤੇ ਭਵਾਨੀ, ਤੈਨੂੰ ਗਾਇਨ ਕਰਦੇ ਹਨ।
ਈਸਰੁ = ਸ਼ਿਵ। ਦੇਵੀ = ਦੇਵੀਆਂ। ਸੋਹਨਿ = ਸੋਹਣੇ ਲੱਗਦੇ ਹਨ, ਸੋਭਦੇ ਹਨ। ਸਵਾਰੇ = ਸੋਹਣੇ ਬਣਾਏ ਹੋਏ।(ਹੇ ਪ੍ਰਭੂ!) ਅਨੇਕਾਂ ਦੇਵੀਆਂ ਸ਼ਿਵ ਅਤੇ ਬ੍ਰਹਮਾ (ਆਦਿਕ ਦੇਵਤੇ) ਜੋ ਤੇਰੇ ਸਵਾਰੇ ਹੋਏ ਹਨ ਸਦਾ (ਤੇਰੇ ਦਰ ਤੇ) ਸੋਭ ਰਹੇ ਹਨ ਤੈਨੂੰ ਗਾ ਰਹੇ ਹਨ (ਤੇਰੇ ਗੁਣ ਗਾ ਰਹੇ ਹਨ)।
 
गावनि तुधनो इंद्र इंद्रासणि बैठे देवतिआ दरि नाले ॥
Gāvan ṯuḏẖno inḏar inḏarāsaṇ baiṯẖe ḏeviṯi▫ā ḏar nāle.
Indra, seated on His Throne, sings of You, with the deities at Your Door.
ਆਪਣੇ ਤਖ਼ਤ ਤੇ ਬੈਠਾ ਹੋਇਆ ਇੰਦਰ, ਤੇਰੇ ਦਰਵਾਜ਼ੇ ਤੇ ਸੁਰਾਂ ਸਮੇਤ ਤੈਨੂੰ ਗਾਉਂਦਾ ਹੈ।
ਇੰਦ੍ਰਾਸਣਿ = {ਇੰਦ੍ਰ = ਆਸਣ} ਇੰਦਰ ਦੇ ਆਸਣ ਉੱਤੇ (ਬੈਠੇ ਹੋਏ)। ਦਰਿ = ਤੇਰੇ ਦਰਵਾਜ਼ੇ ਉੱਤੇ। ਦੇਵਤਿਆ ਨਾਲੇ = ਦੇਵਤਿਆਂ ਸਮੇਤ।ਕਈ ਇੰਦਰ ਦੇਵਤੇ ਆਪਣੇ ਤਖ਼ਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਉੱਤੇ ਤੈਨੂੰ ਗਾ ਰਹੇ ਹਨ (ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ)।
 
गावनि तुधनो सिध समाधी अंदरि गावनि तुधनो साध बीचारे ॥
Gāvan ṯuḏẖno siḏẖ samāḏẖī anḏar gāvan ṯuḏẖno sāḏẖ bīcẖāre.
The Siddhas in Samaadhi sing of You; the Saadhus sing of You in contemplation.
ਆਪਣੀ ਧਿਆਨ ਅਵਸਥਾ ਅੰਦਰ ਪੂਰਨ ਪੁਰਸ਼ ਤੈਨੂੰ ਗਾਇਨ ਕਰਦੇ ਹਨ ਅਤੇ ਸੰਤ ਆਪਣੀ ਦਿਬ-ਦ੍ਰਿਸ਼ਟੀ ਅੰਦਰ ਭੀ ਤੈਨੂੰ ਹੀ ਗਾਉਂਦੇ ਹਨ।
ਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ। ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਉਹ ਵਿਅਕਤੀਆਂ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਅਗਾਂਹ ਅਤੇ ਦੇਵਤਿਆਂ ਤੋਂ ਹੇਠ ਮੰਨੀਆਂ ਜਾਂਦੀਆਂ ਹਨ; ਇਹ ਸਿੱਧ ਪਵਿਤ੍ਰਤਾ ਦਾ ਪੁੰਜ ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਹਨ। ਬੀਚਾਰੇ = ਬੀਚਾਰਿ, ਵਿਚਾਰ ਕੇ।(ਹੇ ਪ੍ਰਭੂ!) ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ। ਸਾਧ ਜਨ (ਤੇਰੇ ਗੁਣਾਂ ਦੀ) ਵਿਚਾਰ ਕਰ ਕੇ ਤੈਨੂੰ ਸਲਾਹ ਰਹੇ ਹਨ।
 
गावनि तुधनो जती सती संतोखी गावनि तुधनो वीर करारे ॥
Gāvan ṯuḏẖno jaṯī saṯī sanṯokẖī gāvan ṯuḏẖno vīr karāre.
The celibates, the fanatics, and the peacefully accepting sing of You; the fearless warriors sing of You.
ਕਾਮ-ਚੇਸ਼ਟਾ ਰਹਿਤ, ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜੱਸ ਗਾਉਂਦੇ ਹਨ ਅਤੇ ਨਿਧੜਕ ਯੋਧੇ, ਤੇਰੀ ਹੀ ਪ੍ਰਸੰਸਾ ਕਰਦੇ ਹਨ।
ਜਤੀ = ਕਾਮ-ਵਾਸ਼ਨਾ ਨੂੰ ਰੋਕ ਕੇ ਰੱਖਣ ਵਾਲੇ। ਸਤੀ = ਦਾਨੀ। ਵੀਰ = ਸੂਰਮੇ। ਕਰਾਰੇ = ਤਕੜੇ।ਜਤੀ, ਦਾਨੀ ਅਤੇ ਸੰਤੋਖੀ ਬੰਦੇ ਭੀ ਤੇਰੇ ਹੀ ਗੁਣ ਗਾ ਰਹੇ ਹਨ। ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ।
 
गावनि तुधनो पंडित पड़नि रखीसुर जुगु जुगु वेदा नाले ॥
Gāvan ṯuḏẖno pandiṯ paṛan rakẖīsur jug jug veḏā nāle.
The Pandits, the religious scholars who recite the Vedas, with the supreme sages of all the ages, sing of You.
ਸਾਰਿਆਂ ਜੁਗਾਂ ਤੋਂ ਵੇਦਾਂ ਨੂੰ ਵਾਚਣ ਵਾਲੇ ਵਿਦਵਾਨ, ਸਮੇਤ ਸੱਤੇ ਸ਼ਰੋਮਣੀ ਰਿਸ਼ੀਆਂ ਦੇ, ਤੇਰੀ ਪ੍ਰਸੰਸਾ ਕਰਦੇ ਹਨ।
ਪੜਨਿ = ਪੜ੍ਹਦੇ ਹਨ। ਰਖੀਸੁਰ = {ਰਿਖੀ = ਈਸਰੁ} ਵੱਡੇ ਵੱਡੇ ਰਿਖੀ, ਮਹਾਂ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ। ਵੇਦਾ ਨਾਲੇ = ਵੇਦਾਂ ਸਣੇ।(ਹੇ ਪ੍ਰਭੂ!) ਪੰਡਿਤ ਅਤੇ ਮਹਾ ਰਿਖੀ ਜੋ (ਵੇਦਾਂ ਨੂੰ ਪੜ੍ਹਦੇ ਹਨ, ਵੇਦਾਂ ਸਣੇ ਤੇਰਾ ਹੀ ਜਸ ਕਰ ਰਹੇ ਹਨ।
 
गावनि तुधनो मोहणीआ मनु मोहनि सुरगु मछु पइआले ॥
Gāvan ṯuḏẖno mohṇī▫ā man mohan surag macẖẖ pa▫i▫āle.
The Mohinis, the enchanting heavenly beauties who entice hearts in paradise, in this world, and in the underworld of the subconscious, sing of You.
ਮੋਹਿਤ ਕਰ ਲੈਣ ਵਾਲੀਆਂ ਪਰੀਆਂ ਜੋ ਬਹਿਸਤ, ਇਸ ਲੋਕ ਅਤੇ ਪਾਤਾਲ ਅੰਦਰ ਦਿਲ ਨੂੰ ਛਲ ਲੈਂਦੀਆਂ ਹਨ, ਤੈਨੂੰ ਹੀ ਗਾਉਂਦੀਆਂ ਹਨ।
ਮੋਹਣੀਆ = ਸੁੰਦਰ ਇਸਤ੍ਰੀਆਂ। ਮਨੁ ਮੋਹਨਿ = ਜੋ ਮਨ ਨੂੰ ਮੋਹ ਲੈਂਦੀਆਂ ਹਨ। ਮਛੁ = ਮਾਤ ਲੋਕ। ਪਇਆਲੇ = ਪਾਤਾਲ ਲੋਕ।ਸੁੰਦਰ ਇਸਤ੍ਰੀਆਂ ਜੋ (ਆਪਣੀ ਸੁੰਦਰਤਾ ਨਾਲ) ਮਨ ਨੂੰ ਮੋਹ ਲੈਂਦੀਆਂ ਹਨ ਤੈਨੂੰ ਹੀ ਗਾ ਰਹੀਆਂ ਹਨ, (ਭਾਵ, ਤੇਰੀ ਸੁੰਦਰਤਾ ਦਾ ਪਰਕਾਸ਼ ਕਰ ਰਹੀਆਂ ਹਨ)। ਸੁਰਗ-ਲੋਕ, ਮਾਤ-ਲੋਕ ਅਤੇ ਪਤਾਲ-ਲੋਕ (ਭਾਵ, ਸੁਰਗ ਮਾਤ ਅਤੇ ਪਤਾਲ ਦੇ ਸਾਰੇ ਜੀਆ ਜੰਤ) ਤੇਰੀ ਹੀ ਵਡਿਆਈ ਕਰ ਰਹੇ ਹਨ।
 
गावनि तुधनो रतन उपाए तेरे अठसठि तीरथ नाले ॥
Gāvan ṯuḏẖno raṯan upā▫e ṯere aṯẖsaṯẖ ṯirath nāle.
The celestial jewels created by You, and the sixty-eight sacred shrines of pilgrimage, sing of You.
ਤੇਰੇ ਰਚੇ ਹੋਏ ਚੌਦਾਂ ਅਮੋਲਕ ਪਦਾਰਥ, ਅਠਾਹਠ ਅਸਥਾਨਾ ਸਮੇਤ, (ਤੇਰੀ) ਕੀਰਤੀ ਕਰਦੇ ਹਨ।
ਉਪਾਏ ਤੇਰੇ = ਤੇਰੇ ਕੀਤੇ ਹੋਏ। ਅਠਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ।(ਹੇ ਪ੍ਰਭੂ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਹੀ ਗਾ ਰਹੇ ਹਨ।
 
गावनि तुधनो जोध महाबल सूरा गावनि तुधनो खाणी चारे ॥
Gāvan ṯuḏẖno joḏẖ mahābal sūrā gāvan ṯuḏẖno kẖāṇī cẖāre.
The brave and mighty warriors sing of You. The spiritual heroes and the four sources of creation sing of You.
ਪਰਮ ਬਲਵਾਨ ਯੋਧੇ ਅਤੇ ਈਸ਼ੂਹੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਬੇ ਤੈਨੂੰ ਸਲਾਹੁੰਦੇ ਹਨ।
ਜੋਧ = ਜੋਧੇ। ਮਹਾਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ {ਅੰਡਜ, ਜੇਰਜ, ਸੇਤਜ, ਉਤਭੁਜ}। ਖਾਣੀ = ਖਾਣ ਜਿਸ ਨੂੰ ਪੁੱਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ {ਖਨ = ਪੁੱਟਣਾ}। ਪੁਰਾਤਨ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੀਵ ਚਾਰ ਖਾਣੀਆਂ ਤੋਂ ਪੈਦਾ ਹੋਏ ਹਨ: ਅੰਡਾ, ਜਿਓਰ, ਮੁੜਕਾ, ਪਾਣੀ ਦੀ ਸਹੈਤਾ ਨਾਲ ਧਰਤੀ ਵਿਚੋਂ ਆਪਣੇ ਆਪ ਉੱਗ ਪੈਣਾ (ਇਥੇ ਭਾਵ ਹੈ, ਚੌਹਾਂ ਹੀ ਖਾਣੀਆਂ ਦੇ ਜੀਵ, ਸਾਰੀ ਰਚਨਾ)।ਵੱਡੇ ਬਲ ਵਾਲੇ ਜੋਧੇ ਅਤੇ ਸੂਰਮੇ (ਤੇਰਾ ਦਿੱਤਾ ਬਲ ਵਿਖਾ ਕੇ) ਤੇਰੀ ਹੀ (ਤਾਕਤ ਦੀ) ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
 
गावनि तुधनो खंड मंडल ब्रहमंडा करि करि रखे तेरे धारे ॥
Gāvan ṯuḏẖno kẖand mandal barahmandā kar kar rakẖe ṯere ḏẖāre.
The worlds, solar systems and galaxies, created and arranged by Your Hand, sing of You.
ਤੇਰੇ ਹੱਥਾਂ ਦੇ ਰਚੇ ਅਤੇ ਅਸਥਾਪਨ ਕੀਤੇ ਹੋਏ ਬਰਿਆਜ਼ਮ ਸੰਸਾਰ ਅਤੇ ਸੂਰਜ ਬੰਧਾਨ ਤੇਰੀਆਂ ਬਜ਼ੁਰਗੀਆਂ ਅਲਾਪਦੇ ਹਨ।
ਖੰਡ = ਟੋਟਾ, ਬ੍ਰਹਮੰਡ ਦਾ ਟੋਟਾ, ਹਰੇਕ ਧਰਤੀ। ਮੰਡਲ = ਚੱਕ੍ਰ, ਬ੍ਰਹਮੰਡ ਦਾ ਇਕ ਚੱਕ੍ਰ ਜਿਸ ਵਿਚ ਇੱਕ ਸੂਰਜ, ਇੱਕ ਚੰਦ੍ਰਮਾ ਅਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਬ੍ਰਹਮੰਡ = ਸਾਰੀ ਸ੍ਰਿਸ਼ਟੀ। ਕਰਿ ਕਰਿ = ਬਣਾ ਕੇ। ਧਾਰੇ = ਟਿਕਾਏ ਹੋਏ।ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਤੇ ਮੰਡਲ, ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ, ਤੈਨੂੰ ਹੀ ਗਾਉਂਦੇ ਹਨ।
 
सेई तुधनो गावनि जो तुधु भावनि रते तेरे भगत रसाले ॥
Se▫ī ṯuḏẖno gāvan jo ṯuḏẖ bẖāvan raṯe ṯere bẖagaṯ rasāle.
They alone sing of You, who are pleasing to Your Will. Your devotees are imbued with Your Sublime Essence.
ਤੇਰੇ ਸਾਧੂ, ਜਿਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ, ਤੇਰੇ ਨਾਮ ਅੰਦਰ ਰੰਗੀਜੇ ਹਨ, ਉਹ ਭੀ ਤੈਨੂੰ ਸਲਾਹੁੰਦੇ ਹਨ।
ਸੇਈ = ਉਹੀ ਬੰਦੇ। ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ। ਰਤੇ = ਰੱਤੇ, ਰੰਗੇ ਹੋਏ, ਪ੍ਰੇਮ ਵਿਚ ਮਸਤ। ਰਸਾਲੇ = {ਰਸ-ਆਲਯ} ਰਸ ਦੇ ਘਰ, ਰਸੀਏ।(ਹੇ ਪ੍ਰਭੂ!) ਅਸਲ ਵਿਚ ਉਹੀ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ (ਭਾਵ, ਉਹਨਾਂ ਦੀ ਕੀਤੀ ਸਿਫ਼ਤ-ਸਾਲਾਹ ਸਫਲ ਹੈ) ਜੋ ਤੇਰੇ ਪ੍ਰੇਮ ਵਿਚ ਰੰਗੇ ਹੋਏ ਹਨ ਅਤੇ ਤੇਰੇ ਰਸੀਏ ਭਗਤ ਹਨ, ਉਹੀ ਬੰਦੇ ਤੈਨੂੰ ਪਿਆਰੇ ਲੱਗਦੇ ਹਨ।
 
होरि केते तुधनो गावनि से मै चिति न आवनि नानकु किआ बीचारे ॥
Hor keṯe ṯuḏẖno gāvan se mai cẖiṯ na āvan Nānak ki▫ā bīcẖāre.
So many others sing of You, they do not come to mind. O Nanak, how can I think of them all?
ਹੋਰ ਬਹੁਤੇਰੇ, ਜਿਨ੍ਹਾ ਨੂੰ ਮੈਂ ਅਪਣੇ ਮਨ ਅੰਦਰ ਚਿਤਵਨ ਨਹੀਂ ਕਗਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਨ੍ਹਾਂ ਦਾ ਕਿਸ ਤਰ੍ਹਾਂ ਦਾ ਖਿਆਲ ਕਰ ਸਕਦਾ ਹੈ?
ਹੋਰਿ ਕੇਤੇ = ਅਨੇਕਾਂ ਹੋਰ ਜੀਵ {ਲਫ਼ਜ਼ 'ਹੋਰਿ' ਲਫ਼ਜ਼ 'ਹੋਰ' ਤੋਂ ਬਹੁ-ਵਚਨ ਹੈ}। ਮੈ ਚਿਤਿ = ਮੇਰੇ ਚਿੱਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਬੀਚਾਰੇ = ਕੀਹ ਵਿਚਾਰ ਕਰ ਸਕਦਾ ਹੈ?ਅਨੇਕਾਂ ਹੋਰ ਜੀਵ ਤੇਰੀ ਵਡਿਆਈ ਕਰ ਰਹੇ ਹਨ, ਜੋ ਮੈਥੋਂ ਗਿਣੇ ਨਹੀਂ ਜਾ ਸਕਦੇ। (ਭਲਾ, ਇਸ ਗਿਣਤੀ ਬਾਰੇ) ਨਾਨਕ ਕੀਹ ਵਿਚਾਰ ਕਰ ਸਕਦਾ ਹੈ? (ਨਾਨਕ ਇਹ ਵਿਚਾਰ ਕਰਨ-ਜੋਗਾ ਨਹੀਂ ਹੈ)।
 
गावन्हि तुधनो जती सती संतोखी गावनि तुधनो वीर करारे ॥
Gāvniĥ ṯuḏẖno jaṯī saṯī sanṯokẖī gāvan ṯuḏẖno vīr karāre.
The celibates, the truthful and the patient beings sing to You, and the mighty warriors sing to You.
ਕਾਮ ਚੇਸ਼ਟਾ ਰਹਿਤ, ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜੱਸ ਗਾਉਂਦੇ ਹਨ ਅਤੇ ਨਿਧੜਕ ਯੋਧੇ ਤੇਰੀ ਹੀ ਪਰਸੰਸਾ ਕਰਦੇ ਹਨ।
ਸਤੀ = ਦਾਨੀ, ਦਾਨ ਕਰਨ ਵਾਲੇ। ਵੀਰ ਕਰਾਰੇ = ਤਕੜੇ ਸੂਰਮੇ।ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ, ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।
 
गावनि तुधनो पंडित पड़े रखीसुर जुगु जुगु बेदा नाले ॥
Gāvan ṯuḏẖno pandiṯ paṛe rakẖīsur jug jug beḏā nāle.
The scholarly Pandits sing to You, along with the holy Rishis and the readers of the Vedas throughout the ages.
ਸਾਰਿਆਂ ਯੁੱਗਾਂ ਦੇ ਵੇਦਾਂ ਨੂੰ ਵਾਚਣ ਵਾਲੇ, ਵਿਦਵਾਨ, ਸਮੇਤ (ਸੱਤੇ) ਸ਼੍ਰੋਮਣੀ ਰਿਸ਼ੀਆਂ ਦੇ, ਤੇਰੀ ਪਰਸੰਸਾ ਕਰਦੇ ਹਨ।
ਪੜੇ = ਪੜ੍ਹੇ ਹੋਏ। ਰਖੀਸੁਰ = {ਰਿਖੀ ਈਸੁਰ} ਵੱਡੇ ਵੱਡੇ ਰਿਖੀ, ਮਹਾ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ। ਬੇਦਾ ਨਾਲੇ = ਵੇਦਾਂ ਸਮੇਤ।(ਹੇ ਅਕਾਲ ਪੁਰਖ!) ਪੜ੍ਹੇ ਹੋਏ ਪੰਡਿਤ ਤੇ ਮਹਾ ਰਿਖੀ ਵੇਦਾਂ ਸਣੇ ਤੈਨੂੰ ਗਾ ਰਹੇ ਹਨ।