Sri Guru Granth Sahib Ji

Search ਗੁਰੁ in Gurmukhi

गुरु ईसरु गुरु गोरखु बरमा गुरु पारबती माई ॥
Gur īsar gur gorakẖ barmā gur pārbaṯī mā▫ī.
The Guru is Shiva, the Guru is Vishnu and Brahma; the Guru is Paarvati and Lakhshmi.
ਗੁਰੂ ਸ਼ਿਵ ਹੈ, ਗੁਰੂ ਹੀ ਵਿਸ਼ਨੂੰ ਤੇ ਬ੍ਰਹਮਾਂ, ਗੁਰੂ ਹੀ ਸ਼ਿਵ ਦੀ ਪਤਨੀ-ਪਾਰਬਤੀ, ਵਿਸ਼ਨੂੰ ਦੀ ਪਤਨੀ ਲਖਸ਼ਮੀ ਅਤੇ ਬ੍ਰਹਮਾ ਦੀ ਪਤਨੀ-ਸੁਰਸਵਤੀ ਹੈ।
ਈਸਰੁ = ਸ਼ਿਵ। ਬਰਮਾ = ਬ੍ਰਹਮਾ। ਪਾਰਬਤੀ ਮਾਈ = ਮਾਈ ਪਾਰਬਤੀ।ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।
 
मंनै तरै तारे गुरु सिख ॥
Mannai ṯarai ṯāre gur sikẖ.
The faithful are saved, and carried across with the Sikhs of the Guru.
ਪ੍ਰਭੂ ਦਾ ਹੁਕਮ ਮੰਨਣ ਵਾਲਾ ਆਪਣੇ ਆਪ ਨੂੰ ਬਚਾ ਲੈਂਦਾ ਹੈ ਅਤੇ ਗੁਰੂ ਦੇ ਸਿੱਖਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
ਤਰੈ ਗੁਰੁ = ਗੁਰੂ ਆਪਿ ਤਰਦਾ ਹੈ। ਸਿਖ = ਸਿੱਖਾਂ ਨੂੰ। ਤਾਰੇ ਸਿਖ = ਸਿੱਖਾਂ ਨੂੰ ਤਾਰਦਾ ਹੈ।ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ।
 
पंचा का गुरु एकु धिआनु ॥
Pancẖā kā gur ek ḏẖi▫ān.
The chosen ones meditate single-mindedly on the Guru.
ਚੁਣੇ ਹੋਏ ਕੇਵਲ ਗੁਰੂ ਉਤੇ ਹੀ ਆਪਣੀ ਬਿਰਤੀ ਇਕੱਤਰ ਕਰਦੇ ਹਨ।
ਗੁਰੁ ਏਕੁ = ਕੇਵਲ ਗੁਰੂ ਹੀ। ਧਿਆਨੁ = ਸੁਰਤ ਦਾ ਨਿਸ਼ਾਨਾ।ਇਹਨਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇਕ ਗੁਰੂ ਹੀ ਹੈ (ਭਾਵ, ਇਹਨਾਂ ਦੀ ਸੁਰਤ ਗੁਰ-ਸ਼ਬਦ ਵਿਚ ਹੀ ਰਹਿਂਦੀ ਹੈ, ਗੁਰ-ਸ਼ਬਦ ਵਿਚ ਜੁੜੇ ਰਹਿੰਦਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ)।
 
गुरु गुरु एको वेस अनेक ॥१॥
Gur gur eko ves anek. ||1||
But the Teacher of teachers is the One, who appears in so many forms. ||1||
ਪਰ ਸਾਰਿਆਂ ਉਸਤਾਦਾਂ ਦਾ ਉਸਤਾਦ ਕੇਵਲ ਇਕ ਸਾਹਿਬ ਹੈ। ਭਾਵੇਂ ਉਸ ਦੇ ਅਨੇਕਾਂ ਪਹਿਰਾਵੇ ਹਨ।
ਗੁਰੁ ਗੁਰੁ = ਇਸਟ ਪ੍ਰਭੂ। ਏਕੋ = ਇੱਕ ਹੀ। ਵੇਸ = ਰੂਪ।੧।ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪਰਕਾਸ਼ ਦੇ ਰੂਪ ਹਨ) ॥੧॥
 
पूरबि लिखत लिखे गुरु पाइआ मनि हरि लिव मंडल मंडा हे ॥१॥
Pūrab likẖaṯ likẖe gur pā▫i▫ā man har liv mandal mandā he. ||1||
By pre-ordained destiny, I have met with the Guru. I have entered into the realm of the Lord's Love. ||1||
ਧੁਰ ਦੀ ਲਿਖੀ ਹੋਈ ਲਿਖਤਾਕਾਰ ਦੀ ਬਦੌਲਤ ਮੈਂ ਗੁਰਾਂ ਨੂੰ ਪਾ ਲਿਆ ਹੈ ਅਤੇ ਪ੍ਰਭੂ ਦੀ ਪ੍ਰੀਤ ਦੇ ਦੇਸ ਅੰਦਰ ਦਾਖਲ ਹੋ ਗਿਆ ਹਾਂ।
ਪੂਰਬਿ = ਪੂਰਬ ਵਿਚ, ਪਹਿਲੇ ਬੀਤੇ ਸਮੇ ਵਿਚ। ਪੂਰਬਿ ਲਿਖੇ ਲਿਖਤ = ਪਿਛਲੇ (ਕੀਤੇ ਕਰਮਾਂ ਦੇ) ਲਿਖੇ ਹੋਏ ਸੰਸਕਾਰਾਂ ਅਨੁਸਾਰ। ਮਨਿ = ਮਨ ਵਿਚ। ਮੰਡਲ ਮੰਡਾ = ਜੜਿਆ ਹੈ।ਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ (ਅਤੇ ਉਸ ਦੇ ਅੰਦਰੋਂ ਕਾਮਾਦਿਕਾਂ ਦਾ ਜੋੜ ਟੁੱਟ ਜਾਂਦਾ ਹੈ) ॥੧॥
 
मै आपणा गुरु पूछि देखिआ अवरु नाही थाउ ॥१॥ रहाउ ॥
Mai āpṇā gur pūcẖẖ ḏekẖi▫ā avar nāhī thā▫o. ||1|| rahā▫o.
I consulted my Guru, and now I see that there is no other place at all. ||1||Pause||
ਆਪਣੇ ਗੁਰਦੇਵ ਜੀ ਤੋਂ ਪਤਾ ਕਰਕੇ ਮੇਰੀ ਤਸੱਲੀ ਹੋ ਗਈ ਹੈ ਕਿ (ਵਾਹਿਗੁਰੂ ਦੇ ਬਾਝੋਂ) ਕੋਈ ਹੋਰ ਜਗ੍ਹਾ ਨਹੀਂ। ਠਹਿਰਾਉ।
xxxਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਤੇ ਮੈਨੂੰ ਯਕੀਨ ਭੀ ਆ ਗਿਆ ਹੈ ਕਿ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ॥੧॥ ਰਹਾਉ॥
 
गुरु पउड़ी बेड़ी गुरू गुरु तुलहा हरि नाउ ॥
Gur pa▫oṛī beṛī gurū gur ṯulhā har nā▫o.
The Guru is the Ladder, the Guru is the Boat, and the Guru is the Raft to take me to the Lord's Name.
(ਵਾਹਿਗੁਰੂ ਦੇ ਨਾਮ ਤਾਈ ਪਹੁੰਚ ਪ੍ਰਾਪਤ ਕਰਨ ਲਈ) ਗੁਰੂ ਸੀੜ੍ਹੀ ਹੈ, ਗੁਰੂ ਹੀ ਨਾਉਕਾ ਤੇ ਗੁਰੂ ਹੀ ਤੁਲਹੜਾ।
xxxਉਸ (ਹਰਿ-ਮੰਦਰ-ਕਿਲ੍ਹੇ ਉੱਤੇ ਚੜ੍ਹਨ ਵਾਸਤੇ) ਗੁਰੂ ਪਉੜੀ ਹੈ, (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ (ਦੇਣ ਵਾਲਾ) ਗੁਰੂ ਹੀ ਤੁਲਹਾ ਹੈ।
 
गुरु सरु सागरु बोहिथो गुरु तीरथु दरीआउ ॥
Gur sar sāgar bohitho gur ṯirath ḏarī▫ā▫o.
The Guru is the Boat to carry me across the world-ocean; the Guru is the Sacred Shrine of Pilgrimage, the Guru is the Holy River.
ਪਾਪਾਂ ਦੀ ਝੀਲ ਅਤੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਗੁਰੂ (ਮੇਰਾ) ਜਹਾਜ਼ ਹੈ ਅਤੇ ਗੁਰੂ ਹੀ (ਮੇਰਾ) ਯਾਤ੍ਰਾ ਅਸਥਾਨ ਤੇ ਪਵਿੱਤਰ ਨਦੀ ਹੈ।
ਸਰੁ = ਤਾਲਾਬ। ਸਾਗਰੁ = ਸਮੁੰਦਰ। ਬੋਹਿਥੋ = ਜਹਾਜ਼।ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਦਰੀਆ ਹੈ।
 
संत सभा गुरु पाईऐ मुकति पदारथु धेणु ॥१॥ रहाउ ॥
Sanṯ sabẖā gur pā▫ī▫ai mukaṯ paḏārath ḏẖeṇ. ||1|| rahā▫o.
In the Society of the Saints, the Guru is found. He is the Treasure of Liberation, the Source of all good fortune. ||1||Pause||
ਗੁਰੂ, ਮੋਖ਼ਸ਼ ਦੀ ਦੋਲਤ ਦੇਣ ਵਾਲੀ ਸਵਰਗੀ ਗਊ ਸਤਿ ਸੰਗਤ ਅੰਦਰ ਮਿਲਦਾ ਹੈ। ਠਹਿਰਾਉ।
ਧੇਣੁ = ਗਾਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।੧।ਸੰਤ ਜਨਾਂ ਦੀ ਸਭਾ ਵਿਚ (ਸਤਸੰਗ ਵਿਚ) ਗੁਰੂ ਮਿਲਦਾ ਹੈ ਜੋ (ਮਾਨੋ) ਕਾਮਧੇਨ ਹੈ ਜਿਸ ਪਾਸੋਂ ਉਹ ਨਾਮ-ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ ॥੧॥ ਰਹਾਉ॥
 
सतगुरु सेवे आपणा हउ सद कुरबाणै तासु ॥
Saṯgur seve āpṇā ha▫o saḏ kurbāṇai ṯās.
I am forever a sacrifice to those who serve their True Guru.
ਮੈਂ ਉਸ ਉਤੋਂ ਸਦੀਵ ਹੀ ਬਲਿਹਾਰ ਜਾਂਦਾ ਹਾਂ, ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ।
ਤਾਸੁ = ਉਸ ਤੋਂ।ਮੈਂ ਸਦਾ ਸਦਕੇ ਹਾਂ ਉਸ ਮਨੁੱਖ ਤੋਂ ਜੋ ਆਪਣੇ ਗੁਰੂ ਨੂੰ ਸੇਂਵਦਾ ਹੈ (ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ)।
 
साधू सतगुरु जे मिलै ता पाईऐ गुणी निधानु ॥१॥
Sāḏẖū saṯgur je milai ṯā pā▫ī▫ai guṇī niḏẖān. ||1||
One who meets with the Holy True Guru finds the Treasure of Excellence. ||1||
ਜੇਕਰ ਬੰਦੇ ਨੂੰ ਸੰਤ-ਸਰੂਪ ਸੱਚੇ ਗੁਰੂ ਜੀ ਮਿਲ ਪੈਣ, ਤਦ, ਉਹ ਉੱਚੇ ਗੁਣਾਂ ਦੇ ਖ਼ਜ਼ਾਨੇ (ਹਰੀ) ਨੂੰ ਪਾ ਲੈਂਦਾ ਹੈ।
ਸਾਧੂ = ਗੁਰੂ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪਰਮਾਤਮਾ।੧।ਜੇ ਇਸ ਨੂੰ ਗੁਰੂ ਸਤਿਗੁਰੂ ਮਿਲ ਪਏ, ਤਾਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਇਸ ਨੂੰ ਮਿਲ ਪੈਂਦਾ ਹੈ ॥੧॥
 
हरि गुरु सरवरु सेवि तू पावहि दरगह मानु ॥१॥ रहाउ ॥
Har gur sarvar sev ṯū pāvahi ḏargėh mān. ||1|| rahā▫o.
Serve the Lord, the Guru, the Sacred Pool, and you shall be honored in the Court of the Lord. ||1||Pause||
ਤੂੰ ਪਵਿੱਤਰਤਾ ਦੇ ਸਮੁੰਦਰ ਰੱਬ-ਰੂਪ ਗੁਰਾਂ ਦੀ ਟਹਿਲ ਕਮਾ, ਤਾਂ ਜੋ ਤੂੰ ਉਸ ਦੇ ਦਰਬਾਰ ਅੰਦਰ ਇਜ਼ਤ ਪਾਵੇ। ਠਹਿਰਾਉ।
ਸਰਵਰੁ = ਸ੍ਰੇਸ਼ਟ ਤਾਲਾਬ।੧।ਤੇ ਪਰਮਾਤਮਾ ਦੇ ਰੂਪ ਗੁਰੂ ਦੀ ਸਰਨ ਪਉ ਜੋ (ਆਤਮਾ ਨੂੰ ਪਵਿਤ੍ਰ ਕਰਨ ਵਾਲਾ) ਸਰੋਵਰ ਹੈ। (ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ॥੧॥ ਰਹਾਉ॥
 
हरि सजणु गुरु सेवदा गुर करणी परधानु ॥
Har sajaṇ gur sevḏā gur karṇī parḏẖān.
The Guru serves the Lord, His Intimate Friend. The Guru's actions are supremely exalted.
ਗੁਰੂ, ਆਪਣੇ ਯਾਰ, ਵਾਹਿਗੁਰੂ ਦੀ ਟਹਿਲ ਕਮਾਉਂਦਾ ਹੈ ਅਤੇ ਗੁਰੂ ਦੇ ਅਮਲ ਪਰਮ ਉਤਕ੍ਰਿਸ਼ਟ ਹਨ।
ਗੁਰ ਕਰਣੀ = ਗੁਰੂ ਵਾਲੀ ਕਾਰ। ਪਰਧਾਨੁ = ਸ੍ਰੇਸ਼ਟ।ਗੁਰੂ ਅਸਲ ਮਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ (ਤੇ ਹੋਰਨਾਂ ਨੂੰ ਭੀ ਇਹੀ ਪ੍ਰੇਰਨਾ ਕਰਦਾ ਹੈ), ਗੁਰੂ ਵਾਲੀ ਇਹ ਕਾਰ (ਦਰਗਾਹ ਵਿਚ) ਮੰਨੀ ਜਾਂਦੀ ਹੈ।
 
गुरमुखि जिसु हरि मनि वसै तिसु मेले गुरु संजोगु ॥२॥
Gurmukẖ jis har man vasai ṯis mele gur sanjog. ||2||
The Lord abides within the mind of the Gurmukh, who merges in the Lord's Union, through the Guru. ||2||
ਗੁਰੂ-ਪਰਵਰਦਾ, ਜਿਸ ਦੇ ਚਿੱਤ ਅੰਦਰ ਸਾਹਿਬ ਨਿਵਾਸ ਰੱਖਦਾ ਹੈ, ਉਸ ਨੂੰ ਗੁਰੂ ਜੀ ਸਾਹਿਬ ਦੇ। ਮਿਲਾਪ ਅੰਦਰ ਮਿਲਾ ਦਿੰਦੇ ਹਨ।
ਮਨਿ = ਮਨ ਵਿਚ। ਸੰਜੋਗੁ = ਅਵਸਰ, ਮੌਕਾ।੨।ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਯਾਦ ਟਿਕਦੀ ਹੈ, ਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਵਸਰ ਬਖ਼ਸ਼ਦਾ ਹੈ ॥੨॥
 
नानक सतगुरु मीतु करि सचु पावहि दरगह जाइ ॥४॥२०॥
Nānak saṯgur mīṯ kar sacẖ pāvahi ḏargėh jā▫e. ||4||20||
O Nanak, make the True Guru your friend; going to His Court, you shall obtain the True Lord. ||4||20||
ਨਾਨਕ, ਸੰਚੇ ਗੁਰਦੇਵ ਜੀ ਨੂੰ ਆਪਦਾ ਮ੍ਰਿਤ ਬਣਾ ਤਦ ਉਸ ਦੇ ਦਰਬਾਰ ਨੂੰ ਜਾ ਕੇ ਤੂੰ ਸਤਿਪੁਰਖ ਪਰਾਪਤ ਕਰ ਲਵੇਗਾ।
xxxਹੇ ਨਾਨਕ! ਗੁਰੂ ਨੂੰ ਮਿੱਤਰ ਬਣਾ, ਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਂਗਾ ॥੪॥੨੦॥
 
सतसंगति सतगुरु पाईऐ अहिनिसि सबदि सलाहि ॥१॥ रहाउ ॥
Saṯsangaṯ saṯgur pā▫ī▫ai ahinis sabaḏ salāhi. ||1|| rahā▫o.
The True Guru is found in the Sat Sangat, the True Congregation. Day and night, praise the Word of His Shabad. ||1||Pause||
ਸਾਧ ਸਮਾਗਮ ਅੰਦਰ ਸੱਚੇ ਗੁਰੂਜੀ ਪਰਾਪਤ ਹੁੰਦੇ ਹਨ। ਦਿਨ ਰੈਣ ਵਾਹਿਗੁਰੂ ਦੇ ਨਾਮ ਦੀ ਪਰਸੰਸਾ ਕਰ, (ਹੈ ਬੰਦੇ!)ਠਹਿਰਾਉ।
ਸਬਦਿ = ਸ਼ਬਦ ਵਿਚ (ਜੁੜ ਕੇ)। ਸਲਾਹਿ = ਸਿਫ਼ਤ-ਸਾਲਾਹ ਕਰ।੧।ਗੁਰੂ ਸਾਧ ਸੰਗਤ ਵਿਚ ਮਿਲਦਾ ਹੈ। (ਸੋ, ਸਾਧ ਸੰਗਤ ਵਿਚ ਜਾ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ॥੧॥ ਰਹਾਉ॥
 
जिसु सतगुरु पुरखु न भेटिओ सु भउजलि पचै पचाइ ॥
Jis saṯgur purakẖ na bẖeti▫o so bẖa▫ojal pacẖai pacẖā▫e.
One who has not met with the True Guru, the Primal Being, is bothered and bewildered in the terrifying world-ocean.
ਜੋ ਰੱਬ ਰੂਪ ਸੰਚੇ ਗੁਰਾਂ ਨੂੰ ਨਹੀਂ ਮਿਲਿਆ, ਉਹ ਡਰਾਉਣੇ ਜੀਵਨ ਸਮੁੰਦਰ ਵਿੱਚ ਖਰਾਬ ਤੇ ਦੁਖੀ ਹੁੰਦੀ ਹੈ।
ਜਿਸੁ = ਜਿਸ (ਮਨੁੱਖ) ਨੂੰ। ਭੇਟਿਓ = ਮਿਲਿਆ। ਭਉਜਲਿ = ਭਉਜਲ ਵਿਚ, ਸੰਸਾਰ-ਸਮੁੰਦਰ ਵਿਚ। ਪਚੈ ਪਚਾਇ = ਨਿੱਤ ਖ਼ੁਆਰ ਹੁੰਦਾ ਰਹਿੰਦਾ ਹੈ।ਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ-ਸਮੁੰਦਰ (ਦੇ ਵਿਕਾਰਾਂ) ਵਿਚ ਹੀ ਖ਼ੁਆਰ ਹੁੰਦਾ ਰਹਿੰਦਾ ਹੈ।
 
जिंना सतगुरु रसि मिलै से पूरे पुरख सुजाण ॥
Jinna saṯgur ras milai se pūre purakẖ sujāṇ.
Those who joyfully meet with the True Guru are perfectly fulfilled and wise.
ਜਿਨ੍ਹਾਂ ਨੂੰ ਸੱਚਾ ਗੁਰੂ ਖੁਸ਼ ਹੋ ਕੇ ਭੇਟਦਾ ਹੈ, ਉਹ ਪੂਰਨ ਸਿਆਣੇ ਪੁਰਸ਼ ਹਨ।
ਰਸਿ = ਪ੍ਰੇਮ ਨਾਲ। ਸੁਜਾਣ = ਸਿਆਣੇ। ਸੇ = ਉਹ ਬੰਦੇ।ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ, ਉਹ ਪੂਰੇ (ਭਾਂਡੇ) ਹਨ, ਉਹ ਸਿਆਣੇ ਹਨ।
 
हउ सतिगुरु सेवी आपणा इक मनि इक चिति भाइ ॥
Ha▫o saṯgur sevī āpṇā ik man ik cẖiṯ bẖā▫e.
I serve my True Guru with single-minded devotion, and lovingly focus my consciousness on Him.
ਮੈਂ ਇਕਾਗ੍ਰਤਾ ਤੇ ਮਗਨ-ਬ੍ਰਿਤੀ ਨਾਲ ਆਪਣੇ ਸੱਚੇ ਗੁਰਾਂ ਦੀ ਘਾਲ ਘਾਲਦਾ ਹਾਂ!
ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਦਾ ਹਾਂ। ਇਕ ਮਨਿ = ਇਕ ਮਨ ਦੀ ਰਾਹੀਂ, ਇਕਾਗ੍ਰ ਹੋ ਕੇ। ਭਾਇ = ਪ੍ਰੇਮ ਨਾਲ। ਭਾਉ = ਪ੍ਰੇਮ।ਮੈਂ ਇਕਾਗ੍ਰ ਮਨ ਹੋ ਕੇ ਇਕਾਗ੍ਰ ਚਿੱਤ ਹੋ ਕੇ ਪ੍ਰੇਮ ਨਾਲ ਆਪਣੇ ਸਤਿਗੁਰੂ ਦੀ ਸਰਨ ਲੈਂਦਾ ਹਾਂ।
 
सतिगुरु मन कामना तीरथु है जिस नो देइ बुझाइ ॥
Saṯgur man kāmnā ṯirath hai jis no ḏe▫e bujẖā▫e.
The True Guru is the mind's desire and the sacred shrine of pilgrimage, for those unto whom He has given this understanding.
ਜਿਸ ਨੂੰ ਵਾਹਿਗੁਰੂ ਦਰਸਾਉਂਦਾ ਹੈ, ਉਹ ਸੱਚੇ ਗੁਰਾਂ ਅੰਦਰ ਮਨ ਦੀ ਇੱਛਾ ਪੂਰਨ ਕਰਨ ਵਾਲਾ ਯਾਤਰਾ ਅਸਥਾਨ ਦੇਖਦਾ ਹੈ।
ਕਾਮਨਾ = ਇੱਛਿਆ। ਮਨ ਕਾਮਨਾ = ਮਨ ਦੀਆਂ ਕਾਮਨਾਂ। ਦੇਇ ਬੁਝਾਇ = ਸਮਝਾ ਦੇਂਦਾ ਹੈ।ਸਤਿਗੁਰੂ ਮਨ ਦੀਆਂ ਇੱਛਾਂ ਪੂਰੀਆਂ ਕਰਨ ਵਾਲਾ ਤੀਰਥ ਹੈ (ਪਰ ਇਹ ਸਮਝ ਉਸ ਮਨੁੱਖ ਨੂੰ ਆਉਂਦੀ ਹੈ) ਜਿਸ ਨੂੰ (ਗੁਰੂ ਆਪ) ਸਮਝਾਏ।