Sri Guru Granth Sahib Ji

Search ਗੁਰੂ in Gurmukhi

पवणु गुरू पाणी पिता माता धरति महतु ॥
Pavaṇ gurū pāṇī piṯā māṯā ḏẖaraṯ mahaṯ.
Air is the Guru, Water is the Father, and Earth is the Great Mother of all.
ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅੰਮੜੀ,
ਪਵਣੁ = ਹਵਾ, ਸੁਆਸ, ਪ੍ਰਾਣ। ਮਹਤੁ = ਵੱਡੀ।ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ। ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।
 
गुरु पउड़ी बेड़ी गुरू गुरु तुलहा हरि नाउ ॥
Gur pa▫oṛī beṛī gurū gur ṯulhā har nā▫o.
The Guru is the Ladder, the Guru is the Boat, and the Guru is the Raft to take me to the Lord's Name.
(ਵਾਹਿਗੁਰੂ ਦੇ ਨਾਮ ਤਾਈ ਪਹੁੰਚ ਪ੍ਰਾਪਤ ਕਰਨ ਲਈ) ਗੁਰੂ ਸੀੜ੍ਹੀ ਹੈ, ਗੁਰੂ ਹੀ ਨਾਉਕਾ ਤੇ ਗੁਰੂ ਹੀ ਤੁਲਹੜਾ।
xxxਉਸ (ਹਰਿ-ਮੰਦਰ-ਕਿਲ੍ਹੇ ਉੱਤੇ ਚੜ੍ਹਨ ਵਾਸਤੇ) ਗੁਰੂ ਪਉੜੀ ਹੈ, (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ (ਦੇਣ ਵਾਲਾ) ਗੁਰੂ ਹੀ ਤੁਲਹਾ ਹੈ।
 
जिन सबदि गुरू सुणि मंनिआ तिन मनि धिआइआ हरि सोइ ॥
Jin sabaḏ gurū suṇ mani▫ā ṯin man ḏẖi▫ā▫i▫ā har so▫e.
Those who hear and believe in the Word of the Guru's Shabad, meditate on the Lord in their minds.
ਜੋ ਗੁਰਬਾਣੀ ਨੂੰ ਸਰਵਣ ਕਰਕੇ ਉਸ ਉਤੇ ਅਮਲ ਕਰਦੇ ਹਨ, ਉਹ ਉਸ ਹਰੀ ਨੂੰ ਆਪਣੇ ਚਿੱਤ ਅੰਦਰ ਸਿਮਰਦੇ ਹਨ।
ਸਬਦਿ = ਸ਼ਬਦ ਦੀ ਰਾਹੀਂ। ਸੋਇ = ਉਹ।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸੁਣ ਕੇ ਮੰਨ ਲਿਆ ਹੈ (ਨਾਮ ਵਿਚ ਆਪਣਾ ਆਪ ਗਿਝਾ ਲਿਆ ਹੈ), ਉਹਨਾਂ ਨੇ ਆਪਣੇ ਮਨ ਵਿਚ ਉਸ ਹਰੀ ਨੂੰ (ਹਰ ਵੇਲੇ) ਸਿਮਰਿਆ ਹੈ।
 
नामु निधानु सतगुरू दिखालिआ हरि रसु पीआ अघाए ॥३॥
Nām niḏẖān saṯgurū ḏikẖāli▫ā har ras pī▫ā agẖā▫e. ||3||
The True Guru has revealed to him the Treasure of the Naam, the Name of the Lord; he drinks in the Sublime Essence of the Lord, and is satisfied. ||3||
ਨਾਮ ਦਾ ਖ਼ਜ਼ਾਨਾ ਸੱਚੇ ਗੁਰਾਂ ਨੇ ਉਸ ਨੂੰ ਵਿਖਾਲ ਦਿਤਾ ਹੈ ਅਤੇ ਈਸ਼ਵਰੀ ਅੰਮ੍ਰਿਤ ਨੂੰ ਉਹ ਰੱਜ ਕੇ ਪਾਨ ਕਰਦਾ ਹੈ।
ਨਿਧਾਨੁ = ਖ਼ਜ਼ਾਨਾ। ਅਘਾਏ = ਅਘਾਇ, ਰੱਜ ਕੇ।੩।ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ (ਉਸਦੇ ਅੰਦਰ ਹੀ) ਵਿਖਾ ਦਿੱਤਾ ਹੁੰਦਾ ਹੈ, ਤੇ ਉਹ ਨਾਮ-ਰਸ ਰੱਜ ਕੇ ਪੀਂਦਾ ਹੈ ॥੩॥
 
बाझहु गुरू अचेतु है सभ बधी जमकालि ॥
Bājẖahu gurū acẖeṯ hai sabẖ baḏẖī jamkāl.
Without the Guru, all are unconscious; they are held in bondage by the Messenger of Death.
ਗੁਰਾਂ ਦੇ ਬਗੈਰ ਸਾਰੇ ਪ੍ਰਾਣੀ ਗਾਫਲ ਹਨ ਅਤੇ ਮੌਤ ਦੇ ਫ਼ਰਿਸ਼ਤੇ ਦੀ ਕੈਦ ਅੰਦਰ ਹਨ।
ਅਚੇਤੁ = ਗ਼ਾਫ਼ਿਲ। ਸਭ = ਸਾਰੀ ਲੁਕਾਈ। ਜਮ ਕਾਲਿ = ਜਮ ਕਾਲ ਨੇ।ਗੁਰੂ (ਦੀ ਸਰਨ) ਤੋਂ ਬਿਨਾ ਜੀਵ ਗ਼ਾਫਿਲ ਹੋ ਰਿਹਾ ਹੈ। (ਪਰਮਾਤਮਾ ਤੋਂ ਵਿੱਛੁੜੀ ਹੋਈ) ਸਾਰੀ ਲੁਕਾਈ ਨੂੰ ਆਤਮਕ ਮੌਤੇ (ਆਪਣੇ ਬੰਧਨਾਂ ਵਿਚ) ਜਕੜਿਆ ਹੋਇਆ ਹੈ।
 
देवण वाले कै हथि दाति है गुरू दुआरै पाइ ॥
Ḏevaṇ vāle kai hath ḏāṯ hai gurū ḏu▫ārai pā▫e.
The Gift is in the Hands of the Great Giver. At the Guru's Door, in the Gurdwara, it is received.
ਬਖ਼ਸ਼ੀਸ਼ ਦਾਤੇ ਦੇ ਹੱਥ ਵਿੱਚ ਹੈ। ਸਾਨੂੰ ਇਹ ਗੁਰਾਂ ਦੇ ਬੂਹੇ ਤੋਂ ਪਰਾਪਤ ਹੁੰਦੀ ਹੈ।
ਕੈ ਹਥਿ = ਦੇ ਹੱਥ ਵਿਚ। ਗੁਰੂ ਦੁਆਰੈ = ਗੁ੍ਰੂਰ ਦੀ ਰਾਹੀਂ।(ਨਾਮ ਦੀ ਦਾਤਿ) ਦੇਣ ਵਾਲੇ ਪਰਮਾਤਮਾ ਦੇ ਆਪਣੇ ਹੱਥ ਵਿਚ ਇਹ ਦਾਤ ਹੈ (ਉਸ ਦੀ ਰਜ਼ਾ ਅਨੁਸਾਰ) ਗੁਰੂ ਦੇ ਦਰ ਤੋਂ ਹੀ ਮਿਲਦੀ ਹੈ।
 
सतगुरू किआ फिटकिआ मंगि थके संसारि ॥
Saṯgurū ki▫ā fitki▫ā mang thake sansār.
Cursed by the True Guru, they wander around the world begging, until they are exhausted.
ਸੱਚੇ ਗੁਰਾਂ ਦੇ ਧ੍ਰਿਕਾਰੇ ਹੋਏ ਉਹ ਦੁਨੀਆਂ ਮੂਹਰੇ ਝੋਲੀ ਟੱਡਦੇ ਹੋਏ ਹੰਭ ਗਏ ਹਨ।
ਫਿਟਕਿਆ = ਫਿੱਟੇ ਹੋਏ। ਸਤਗੁਰੂ ਕਿਆ ਫਿਟਕਿਆ = ਗੁਰੂ ਵਲੋਂ ਅਹੰਕਾਰੀ ਹੋਏ ਹੋਏ। ਸੰਸਾਰਿ = ਸੰਸਾਰ ਵਿਚ।ਗੁਰੂ ਵਲੋਂ ਬੇ-ਮੁੱਖ ਮਨੁੱਖ ਜਗਤ ਵਿਚ ਮੰਗਦੇ ਫਿਰਦੇ ਹਨ (ਭਾਵ, ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ)।
 
ढोई तिस ही नो मिलै जिनि पूरा गुरू लभा ॥
Dẖo▫ī ṯis hī no milai jin pūrā gurū labẖā.
He alone finds shelter, who has met the Perfect Guru.
ਪਨਾਹ ਦੀ ਥਾਂ ਉਸੇ ਨੂੰ ਹੀ ਪਰਾਪਤ ਹੁੰਦੀ ਹੈ, ਜਿਸ ਨੂੰ ਪੂਰਨ ਗੁਰਦੇਵ ਮਿਲ ਗਏ ਹਨ।
ਢੋਈ = ਆਸਰਾ। ਨੋ = ਨੂੰ। ਜਿਨਿ = ਜਿਸ ਨੇ।(ਸਾਧ ਸੰਗਤ ਵਿਚ ਆ ਕੇ) ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਉਸੇ ਨੂੰ ਹੀ (ਪਰਮਾਤਮਾ ਦੀ ਹਜ਼ੂਰੀ ਵਿਚ) ਆਸਰਾ ਮਿਲਦਾ ਹੈ।
 
निडरिआ डरु जाणीऐ बाझु गुरू गुबारु ॥३॥
Nidri▫ā dar jāṇī▫ai bājẖ gurū gubār. ||3||
One who does not fear God shall live in fear; without the Guru, there is only pitch darkness. ||3||
ਜਾਣ ਲੈ ਕਿ ਭੈ ਉਨ੍ਹਾਂ ਲਈ ਹੈ ਜੋ ਸਾਹਿਬ ਤੋਂ ਨਹੀਂ ਡਰਦੇ। ਗੁਰਦੇਵ ਜੀ ਦੇ ਬਗ਼ੈਰ ਘੁੱਪ ਅਨ੍ਹੇਰਾ ਹੈ।
ਗੁਬਾਰੁ = ਘੁੱਪ ਹਨੇਰਾ ॥੩॥ਗੁਰੂ ਦੀ ਸਰਨ ਤੋਂ ਬਿਨਾ (ਇਹ ਜੀਵਨ-ਸਫ਼ਰ ਜੀਵਾਂ ਵਾਸਤੇ) ਘੁੱਪ ਹਨੇਰਾ ਹੈ। ਹੇ ਪ੍ਰਭੂ! ਜੇਹੜੇ ਜੀਵ ਤੇਰਾ ਡਰ-ਭਉ ਨਹੀਂ ਰੱਖਦੇ, ਉਹਨਾਂ ਨੂੰ ਦੁਨੀਆ ਦਾ ਸਹਮ ਸਹਾਰਨਾ ਪੈਂਦਾ ਹੈ ॥੩॥
 
बाझु गुरू गुबारु है बिनु सबदै बूझ न पाइ ॥
Bājẖ gurū gubār hai bin sabḏai būjẖ na pā▫e.
Without the Guru, there is only pitch darkness; without the Shabad, understanding is not obtained.
ਗੁਰਾਂ ਦੇ ਬਗੈਰ ਅਨ੍ਹੇਰਾ-ਘੁੱਪ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਬਾਝੋਂ ਸਮਝ ਸੋਚ ਪਰਾਪਤ ਨਹੀਂ ਹੁੰਦੀ।
ਗੁਬਾਰੁ = (ਮਾਇਆ ਦੇ ਮੋਹ ਦਾ) ਹਨੇਰਾ। ਬੂਝ = ਸਮਝ।ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵ ਵਾਸਤੇ ਚਾਰ ਚੁਫੇਰੇ ਮਾਇਆ ਦੇ ਮੋਹ ਦਾ) ਘੁੱਪ ਹਨੇਰਾ (ਰਹਿੰਦਾ) ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਸਮਝ ਨਹੀਂ ਪੈਂਦੀ (ਕਿ ਮੈਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹਾਂ)।
 
गुरू जिना का अंधुला चेले नाही ठाउ ॥
Gurū jinā kā anḏẖulā cẖele nāhī ṯẖā▫o.
Those chaylaas, those devotees, whose spiritual teacher is blind, shall not find their place of rest.
ਜਿਨ੍ਹਾਂ ਦਾ ਧਾਰਮਕ ਆਗੂ ਅੰਨ੍ਹਾ ਹੈ, ਉਨ੍ਹਾਂ ਮੁਰੀਦਾ ਨੂੰ ਕੋਈ ਥਾਂ ਨਹੀਂ ਮਿਲਦੀ।
xxx(ਪਰ ਗੁਰੂ ਭੀ ਹੋਵੇ ਤਾਂ ਸੁਜਾਖਾ ਹੋਵੇ) ਜਿਨ੍ਹਾਂ ਦਾ ਗੁਰੂ (ਆਪ ਹੀ ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਗਿਆ ਹੋਵੇ, ਉਹਨਾਂ ਚੇਲਿਆਂ ਨੂੰ (ਆਤਮਕ ਸੁਖ ਦਾ) ਥਾਂ-ਟਿਕਾਣਾ ਨਹੀਂ ਲੱਭ ਸਕਦਾ।
 
भुलण अंदरि सभु को अभुलु गुरू करतारु ॥
Bẖulaṇ anḏar sabẖ ko abẖul gurū karṯār.
Everyone makes mistakes; only the Guru and the Creator are infallible.
ਸਾਰੇ ਗਲਤੀ ਕਰਨ ਵਾਲੇ ਹਨ, ਕੇਵਲ ਗੁਰੂ ਅਤੇ ਸਿਰਜਣਹਾਰ ਦੀ ਅਚੂਕ ਹੈ।
ਭੁਲਣ ਅੰਦਰਿ = (ਮਾਇਆ ਦੇ ਅਸਰ ਹੇਠ ਆ ਕੇ) ਕੁਰਾਹੇ ਪੈਣ ਵਿਚ। ਸਭੁ ਕੋ = ਹਰੇਕ ਜੀਵ। ਅਭੁਲੁ = ਉਹ ਜੇਹੜਾ ਮਾਇਆ ਦੇ ਅਸਰ ਹੇਠ ਜੀਵਨ ਸਫ਼ਰ ਵਿਚ ਗ਼ਲਤ ਕਦਮ ਨਹੀਂ ਚੁੱਕਦਾ।(ਹੇ ਬਾਬਾ! ਮਾਇਆ ਐਸੀ ਪ੍ਰਬਲ ਹੈ ਕਿ ਇਸ ਦੇ ਢਹੇ ਚੜ੍ਹ ਕੇ) ਹਰੇਕ ਜੀਵ ਗ਼ਲਤੀ ਖਾ ਜਾਂਦਾ ਹੈ, ਸਿਰਫ਼ ਗੁਰੂ ਹੈ ਤੇ ਕਰਤਾਰ ਹੈ ਜੋ (ਨਾਹ ਮਾਇਆ ਦੇ ਅਸਰ ਹੇਠ ਆਉਂਦਾ ਹੈ, ਤੇ) ਨਾਹ ਗ਼ਲਤੀ ਖਾਂਦਾ ਹੈ।
 
करि सेवहु पूरा सतिगुरू वणजारिआ मित्रा सभ चली रैणि विहादी ॥
Kar sevhu pūrā saṯgurū vaṇjāri▫ā miṯrā sabẖ cẖalī raiṇ vihāḏī.
Serve the Perfect True Guru, O my merchant friend; your entire life-night is passing away.
ਆਪਣੇ ਹੱਥਾਂ ਨਾਲ ਪੂਰਨ ਸੱਚੇ ਗੁਰਾਂ ਦੀ ਖਿਦਮਤ ਕਰ, ਹੇ ਮੇਰੇ ਸੁਦਾਗਰ ਬੇਲੀਆਂ। ਤੇਰੀ ਸਾਰੀ ਜੀਵਨ ਰਾਤ੍ਰੀ ਬੀਤਦੀ ਜਾ ਰਹੀ ਹੈ।
ਕਰਿ ਪੂਰਾ = ਪੂਰਾ ਜਾਣ ਕੇ, ਅਭੁੱਲ ਜਾਣ ਕੇ। ਸੇਵਹੁ = ਸਰਨੀ ਪਵੋ। ਰੈਣਿ = ਰਾਤ, ਉਮਰ। ਚਲੀ ਵਿਹਾਦੀ = ਲੰਘਦੀ ਜਾ ਰਹੀ ਹੈ।ਹੇ ਵਣਜਾਰੇ ਜੀਵ-ਮਿਤ੍ਰ! ਗੁਰੂ ਨੂੰ ਅਭੁੱਲ ਜਾਣ ਕੇ ਗੁਰੂ ਦੀ ਸਰਨ ਪਵੋ, (ਜ਼ਿੰਦਗੀ ਦੀ) ਸਾਰੀ ਰਾਤ ਬੀਤਦੀ ਜਾ ਰਹੀ ਹੈ।
 
हरि जुगह जुगो जुग जुगह जुगो सद पीड़ी गुरू चलंदी ॥
Har jugah jugo jug jugah jugo saḏ pīṛī gurū cẖalanḏī.
In age after age, through all the ages, forever and ever, those who belong to the Guru's Family shall prosper and increase.
ਵਾਹਿਗੁਰੂ ਨਾਲ ਜੁੜੇ ਹੋੲੈ ਗੁਰਾਂ ਦਾ ਈਮਾਨ ਤੇ ਪੰਥ ਦੇ ਤੇ ਦੋ (ਚਾਰਾਂ) ਯੁਗਾਂ-ਲਈ ਸਗੋ ਸਮੂਹ ਯੁਗਾਂ ਅੰਦਰ ਹਮੇਸ਼ਾਂ ਲਈ ਚਾਲੂ ਕਰ ਦਿਤਾ ਗਿਆ ਹੈ।
ਜੁਗਹ ਜੁਗੋ = ਹਰੇਕ ਜੁਗ ਵਿਚ। ਜੁਗ ਜੁਗਹ ਜੁਗੋ = ਹਰੇਕ ਜੁਗ ਵਿਚ, ਸਦਾ ਹੀ। ਸਦ = ਸਦਾ। ਪੀੜੀ ਗੁਰੂ = ਗੁਰੂ ਦੀ ਪੀੜ੍ਹੀ। ਚਲੰਦੀ = ਚੱਲ ਪੈਂਦੀ ਹੈ।ਅਨੇਕਾਂ ਜੁਗਾਂ ਤੋਂ ਸਦਾ ਤੋਂ ਹੀ ਗੁਰੂ ਦੀ ਪ੍ਰਭੂ-ਪਤੀ ਦੀ ਪੀੜ੍ਹੀ ਚਲੀ ਆਉਂਦੀ ਹੈ।
 
जपु तपु संजमु भाणा सतिगुरू का करमी पलै पाइ ॥
Jap ṯap sanjam bẖāṇā saṯgurū kā karmī palai pā▫e.
Meditation, penance and austere self-discipline are found by surrendering to the True Guru's Will. By His Grace this is received.
ਸਿਮਰਨ, ਕਰੜੀ ਘਾਲ, ਤੇ ਸਵੈ-ਰਿਆਜ਼ਤ ਸੱਚੇ ਗੁਰਾਂ ਦੀ ਰਜ਼ਾ ਕਬੂਲ ਕਰਨ ਵਿੱਚ ਹਨ। ਵਾਹਿਗੁਰੂ ਦੀ ਦਇਆ ਦੁਆਰਾ ਬੰਦੇ ਨੂੰ ਇਹ ਸਮਝ ਪਰਾਪਤ ਹੁੰਦੀ ਹੈ।
ਕਰਮੀ = ਮਿਹਰ ਨਾਲ। ਪਲੇ ਪਾਇ = ਮਿਲਦਾ ਹੈ।ਸਤਿਗੁਰੂ ਦਾ ਭਾਣਾ (ਮੰਨਣਾ)-ਇਹੀ ਜਪੁ ਤਪੁ ਤੇ ਸੰਜਮ ਹੈ, ਪ੍ਰਭੂ ਮਿਹਰ ਕਰੇ ਤਾਂ ਇਹ (ਭਾਣਾ ਮੰਨਣ ਦੀ ਸਮਰੱਥਾ) ਪ੍ਰਾਪਤ ਹੁੰਦੀ ਹੈ।
 
एह सुमति गुरू ते पाई ॥
Ėh sumaṯ gurū ṯe pā▫ī.
I have obtained this sublime understanding from the Guru.
ਇਹ ਸਰੇਸ਼ਟ ਸਮਝ ਮੈਂ ਗੁਰਾਂ ਪਾਸੋਂ ਪਰਾਪਤ ਕੀਤੀ ਹੈ।
ਸੁਮਤਿ = ਚੰਗੀ ਅਕਲ। ਤੇ = ਤੋਂ।ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਤੋਂ ਲਈ ਹੈ।
 
नामु निधानु सतिगुरू सुणाइआ मिटि गए सगले रोगा जीउ ॥२॥
Nām niḏẖān saṯgurū suṇā▫i▫ā mit ga▫e sagle rogā jī▫o. ||2||
The True Guru has inspired me to hear the Treasure of the Naam; all my illness has been dispelled. ||2||
ਸੱਚੇ ਗੁਰਾਂ ਨੇ ਵਡਿਆਈਆਂ ਦਾ ਖ਼ਜ਼ਾਨਾ ਵਾਹਿਗੁਰੂ ਦਾ ਨਾਮ, ਮੈਨੂੰ ਸਰਵਣ ਕਰਾਇਆ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਮਲੀਆ-ਮੇਟ ਹੋ ਗਈਆਂ ਹਨ।
xxx॥੨॥ਗੁਰੂ ਨੇ ਮੈਨੂੰ (ਸਾਰੇ ਗੁਣਾਂ ਦਾ) ਖ਼ਜ਼ਾਨਾ ਪ੍ਰਭੂ ਦਾ ਨਾਮ ਸੁਣਾ ਦਿੱਤਾ ਹੈ (ਉਸ ਦੀ ਬਰਕਤਿ ਨਾਲ) ਮੇਰੇ ਸਾਰੇ (ਮਾਨਸਿਕ) ਰੋਗ ਦੂਰ ਹੋ ਗਏ ਹਨ ॥੨॥
 
हरि हमरा हम हरि के दासे नानक सबदु गुरू सचु दीना जीउ ॥४॥१४॥२१॥
Har hamrā ham har ke ḏāse Nānak sabaḏ gurū sacẖ ḏīnā jī▫o. ||4||14||21||
The Lord is mine, and I am the slave of the Lord. O Nanak, the Guru has blessed me with the True Word of the Shabad. ||4||14||21||
ਵਾਹਿਗੁਰੂ ਮੇਰਾ ਹੈ ਅਤੇ ਮੈਂ ਉਸ ਦਾ ਗੋਲਾ। ਹੇ ਨਾਨਕ! ਗੁਰਾਂ ਨੇ ਮੈਨੂੰ ਸਚਾ ਨਾਮ ਦਿੱਤਾ ਹੈ।
ਸਚੁ = ਸਦਾ-ਥਿਰ ॥੪॥ਹੁਣ ਪਰਮਾਤਮਾ ਮੇਰਾ (ਆਸਰਾ ਬਣ ਗਿਆ ਹੈ), ਮੈਂ ਪਰਮਾਤਮਾ ਦਾ (ਹੀ) ਸੇਵਕ (ਬਣ ਚੁੱਕਾ) ਹਾਂ, ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਸਿਫ਼ਤ-ਸਾਲਾਹ ਦਾ ਸ਼ਬਦ ਬਖ਼ਸ਼ ਦਿੱਤਾ ਹੈ ॥੪॥੧੪॥੨੧॥
 
नाम निधान तिसहि परापति जिसु सबदु गुरू मनि वूठा जीउ ॥२॥
Nām niḏẖān ṯisėh parāpaṯ jis sabaḏ gurū man vūṯẖā jī▫o. ||2||
The Treasure of the Naam is obtained by one whose mind is filled with the Word of the Guru's Shabad. ||2||
ਨਾਮ ਦਾ ਖ਼ਜ਼ਾਨਾ ਉਸ ਨੂੰ ਮਿਲਦਾ ਹੈ ਜਿਸ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਵਸਦੀ ਹੈ।
ਨਿਧਾਨ = ਖ਼ਜ਼ਾਨੇ {'ਨਿਧਾਨ' = ਖ਼ਜ਼ਾਨਾ}। ਜਿਸੁ ਮਨਿ = ਜਿਸ ਦੇ ਮਨ ਵਿਚ ॥੨॥(ਪਰ ਪ੍ਰਭੂ-) ਨਾਮ ਦੇ ਖ਼ਜ਼ਾਨੇ ਸਿਰਫ਼ ਉਸ ਨੂੰ ਮਿਲਦੇ ਹਨ, ਜਿਸ ਦੇ ਮਨ ਵਿਚ ਗੁਰੂ ਦਾ ਸ਼ਬਦ ਆ ਵੱਸਦਾ ਹੈ ॥੨॥
 
ऊच अपार अगोचर थाना ओहु महलु गुरू देखाई जीउ ॥३॥
Ūcẖ apār agocẖar thānā oh mahal gurū ḏekẖā▫ī jī▫o. ||3||
His Place is lofty, infinite and unfathomable; the Guru has shown me that palace. ||3||
ਬੁਲੰਦ, ਬੇਅੰਤ ਅਤੇ ਅਦ੍ਰਿਸ਼ਟ ਹੈ ਸਾਹਿਬ ਦਾ ਅਸਥਾਨ। ਉਹ ਮੰਦਰ ਗੁਰਾਂ ਨੇ ਮੈਨੂੰ ਵਿਖਾਲ ਦਿਤਾ ਹੈ।
ਮਹਲੁ = ਟਿਕਾਣਾ ॥੩॥ਜੇਹੜਾ ਪ੍ਰਭੂ ਸਭ ਤੋਂ ਉੱਚੀ ਹਸਤੀ ਵਾਲਾ ਹੈ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਸਦਾ ਉਹ ਉੱਚਾ ਥਾਂ-ਟਿਕਾਣਾ ਗੁਰੂ (ਹੀ) ਵਿਖਾਂਦਾ ਹੈ ॥੩॥