Sri Guru Granth Sahib Ji

Search ਘਟਿ in Gurmukhi

भुगति गिआनु दइआ भंडारणि घटि घटि वाजहि नाद ॥
Bẖugaṯ gi▫ān ḏa▫i▫ā bẖandāraṇ gẖat gẖat vājėh nāḏ.
Let spiritual wisdom be your food, and compassion your attendant. The Sound-current of the Naad vibrates in each and every heart.
ਬ੍ਰੱਹਮ ਗਿਆਤ ਨੂੰ ਆਪਣਾ ਭੋਜਨ ਅਤੇ ਰਹਿਮ ਨੂੰ ਆਪਣਾ ਮੋਦੀ ਬਣਾ ਅਤੇ ਈਸ਼ਵਰੀ ਰਾਗ ਜੋ ਹਰ ਦਿਲ ਅੰਦਰ ਹੁੰਦਾ ਹੈ, ਨੂੰ ਸਰਵਣ ਕਰ।
ਭੁਗਤਿ = ਚੂਰਮਾ। ਭੰਡਾਰਣਿ = ਭੰਡਾਰਾ ਵਰਤਾਣ ਵਾਲੀ। ਘਟਿ ਘਟਿ = ਹਰੇਕ ਸਰੀਰ ਵਿਚ। ਵਾਜਹਿ = ਵੱਜ ਰਹੇ ਹਨ। ਨਾਦ = ਸ਼ਬਦ। (ਜੋਗੀ ਭੰਡਾਰਾ ਖਾਣ ਵੇਲੇ ਇਕ ਨਾਦੀ ਵਜਾਂਦੇ ਹਨ, ਜੋ ਉਹਨਾਂ ਆਪਣੇ ਗਲ ਵਿਚ ਲਟਕਾਈ ਹੁੰਦੀ ਹੈ)।(ਹੇ ਜੋਗੀ! ਜੇ) ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ (ਚੂਰਮਾ) ਹੋਵੇ, ਦਇਆ ਇਸ (ਗਿਆਨ-ਰੂਪ) ਭੰਡਾਰੇ ਦੀ ਵਰਤਾਵੀ ਹੋਵੇ, ਹਰੇਕ ਜੀਵ ਦੇ ਅੰਦਰ ਜਿਹੜੀ (ਜ਼ਿੰਦਗੀ ਦੀ ਰੌ ਚੱਲ ਰਹੀ ਹੈ, (ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ) ਇਹ ਨਾਦੀ ਵੱਜ ਰਹੀ ਹੋਵੇ,
 
सभु को आखै बहुतु बहुतु घटि न आखै कोइ ॥
Sabẖ ko ākẖai bahuṯ bahuṯ gẖat na ākẖai ko▫e.
Everyone says that God is the Greatest of the Great. No one calls Him any less.
ਸਾਰੇ ਕਹਿੰਦੇ ਹਨ ਕਿ ਸਾਹਿਬ ਵਡਿਆਂ ਦਾ ਪਰਮ ਵੱਡਾ ਹੈ। ਕੋਈ ਭੀ ਉਸ ਨੂੰ ਘਟ ਨਹੀਂ ਕਹਿੰਦਾ।
ਸਭੁ ਕੋ = ਹਰੇਕ ਜੀਵ। ਆਖੈ = ਆਖਦਾ ਹੈ, ਮੰਗਦਾ ਹੈ। ਆਖੈ ਬਹੁਤੁ ਬਹੁਤੁ = ਬਹੁਤੀ ਮਾਇਆ ਮੰਗਦਾ ਹੈ।(ਹੇ ਪ੍ਰਭੂ!) ਹਰੇਕ ਜੀਵ (ਤੈਨੂੰ) ਬਹੁਤ ਬਹੁਤ ਧਨ ਵਾਸਤੇ ਹੀ ਆਖਦਾ ਹੈ, ਕੋਈ ਭੀ ਥੋੜਾ ਨਹੀਂ ਮੰਗਦਾ, ਕਿਸੇ ਨੇ ਭੀ ਕਦੇ ਮੰਗਣ ਤੋਂ ਬੱਸ ਨਹੀਂ ਕੀਤੀ, ਮੰਗ ਮੰਗ ਕੇ ਕਦੇ ਕੋਈ ਭੀ ਰੱਜਿਆ ਨਹੀਂ (ਪਰ ਉਹ ਸਾਰਾ ਧਨ ਇਥੇ ਹੀ ਰਹਿ ਜਾਂਦਾ ਹੈ)।
 
एते रस सरीर के कै घटि नाम निवासु ॥२॥
Ėṯe ras sarīr ke kai gẖat nām nivās. ||2||
these pleasures of the human body are so numerous; how can the Naam, the Name of the Lord, find its dwelling in the heart? ||2||
ਐਨੇ ਹਨ ਚਸਕੇ ਮਨੁੱਖੀ ਦੇਹ ਦੇ ਰੱਬ ਦੇ ਨਾਮ ਦਾ ਟਿਕਾਣਾ ਕਿਸ ਤਰ੍ਹਾਂ ਦਿਲ ਅੰਦਰ ਹੋ ਸਕਦਾ ਹੈ?
ਏਤੇ = ਇਤਨੇ, ਕਈ। ਕੈ ਘਟਿ = ਕਿਸ ਹਿਰਦੇ ਵਿਚ?ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿਚ ਹੋ ਸਕਦਾ ਹੈ? ॥੨॥
 
अठसठि तीरथ का मुखि टिका तितु घटि मति विगासु ॥
Aṯẖsaṯẖ ṯirath kā mukẖ tikā ṯiṯ gẖat maṯ vigās.
with the face anointed at the sixty-eight holy places of pilgrimage, and the heart illuminated with wisdom -
ਉਸ ਦੇ ਚਿਹਰੇ ਉਤੇ ਅਠਾਹਟ ਯਾਤ੍ਰਾ ਅਸਥਾਨਾਂ ਉਤੇ ਇਸ਼ਨਾਨ ਕਰਨ ਦਾ ਪਾਵਨ ਚਿੰਨ੍ਹ ਹੈ।
ਅਠਸਠਿ = ਅਠਾਹਠ। ਮੁਖਿ = ਮੂੰਹ ਉੱਤੇ, ਮੱਥੇ ਉੱਤੇ। ਤਿਤੁ ਘਟਿ = ਉਸ ਸਰੀਰ ਵਿਚ, ਉਸ ਮਨੁੱਖ ਦੇ ਅੰਦਰ। ਵਿਗਾਸੁ = ਖਿੜਾਉ।ਜਿਸ ਮਨੁੱਖ ਦੇ ਮੱਥੇ ਉੱਤੇ ਅਠਾਹਠ ਹੀ ਤੀਰਥਾਂ ਦਾ ਟਿੱਕਾ ਹੋਵੇ (ਭਾਵ, ਜੋ ਪ੍ਰਭੂ ਦਾ ਨਾਮ ਜਪ ਕੇ ਅਠਾਹਠ ਤੀਰਥਾਂ ਨਾਲੋਂ ਵਧੀਕ ਪਵਿਤ੍ਰ ਹੋ ਚੁਕਾ ਹੋਵੇ) ਉਸ ਮਨੁੱਖ ਦੇ ਅੰਦਰ ਮੱਤ ਖਿੜਦੀ ਹੈ।
 
जल ते त्रिभवणु साजिआ घटि घटि जोति समोइ ॥
Jal ṯe ṯaribẖavaṇ sāji▫ā gẖat gẖat joṯ samo▫e.
From water, He created the three worlds; in each and every heart He has infused His Light.
ਪਾਣੀ ਤੋਂ ਵਾਹਿਗੁਰੂ ਨੇ ਤਿੰਨ ਜਹਾਨ ਪੈਦਾ ਕੀਤੇ ਅਤੇ ਹਰ ਦਿਲ ਅੰਦਰ ਉਸ ਨੇ ਆਪਣਾ ਨੂਰ ਫੂਕਿਆ।
ਤ੍ਰਿਭਵਣੁ = ਸਾਰਾ ਜਗਤ (ਤਿੰਨੇ ਭਵਨ)। ਸਾਜਿਆ = ਰਚਿਆ ਗਿਆ। ਸਮੋਇ = ਸਮਾਈ ਹੋਈ ਹੈ।ਪਵਣ ਤੋਂ ਜਲ ਹੋਂਦ ਵਿਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।
 
जिस ते उपजै तिस ते बिनसै घटि घटि सचु भरपूरि ॥
Jis ṯe upjai ṯis ṯe binsai gẖat gẖat sacẖ bẖarpūr.
We shall merge into the One from whom we came. The True One is pervading each and every heart.
ਜਿਥੇ ਉਹ ਜੰਮੇ ਹਨ ਉਥੇ ਹੀ ਉਹ ਲੀਨ ਹੋ ਜਾਂਦੇ ਹਨ। ਸੱਚਾ ਸੁਆਮੀ ਹਰਦਿਲ ਨੂੰ ਪਰੀ-ਪੂਰਨ ਕਰ ਰਿਹਾ ਹੈ।
ਜਿਸ ਤੇ = ਜਿਸ ਪਰਮਾਤਮਾ ਤੋਂ। ਸਚੁ = ਸਦਾ-ਥਿਰ ਪ੍ਰਭੂ।ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ ਤੇ ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿਚ ਨਕਾ-ਨਕ ਮੌਜੂਦ ਹੈ।
 
घटि घटि जोति निरंतरी बूझै गुरमति सारु ॥४॥
Gẖat gẖat joṯ niranṯrī būjẖai gurmaṯ sār. ||4||
One who sees that Light within each and every heart understands the Essence of the Guru's Teachings. ||4||
ਜੋ ਹਰ ਦਿਲ ਅੰਦਰ ਵਾਹਿਗੁਰੂ ਦਾ ਨੂਰ ਵੇਖਦਾ ਹੈ ਉਹ ਗੁਰਾਂ ਦੇ ਉਪਦੇਸ਼ ਦੇ ਤੱਤ ਨੂੰ ਨੂੰ ਸਮਝ ਲੈਂਦਾ ਹੈ।
ਨਿਰੰਤਰਿ = {ਨਿਰ-ਅੰਤਰ। ਅੰਤਰ = ਵਿੱਥ} ਵਿੱਥ ਤੋਂ ਬਿਨਾ, ਇਕ-ਰਸ। ਸਾਰੁ = ਅਸਲੀਅਤ।੪।(ਭਾਵੇਂ) ਰੱਬੀ ਜੋਤਿ ਇਕ-ਰਸ ਹਰੇਕ ਸਰੀਰ ਵਿਚ ਵਿਆਪਕ ਹੈ, (ਪਰ) ਗੁਰੂ ਦੀ ਮੱਤ ਲਿਆਂ ਹੀ (ਇਹ) ਅਸਲੀਅਤ ਸਮਝੀ ਜਾ ਸਕਦੀ ਹੈ ॥੪॥
 
सचु वखरु धनु नामु है घटि घटि गहिर ग्मभीरु ॥
Sacẖ vakẖar ḏẖan nām hai gẖat gẖat gahir gambẖīr.
The Naam is the True Merchandise and Wealth; in each and every heart, His Presence is deep and profound.
ਸੱਚਾ ਸੌਦਾ-ਸੂਤ ਤੇ ਮਾਲਧਨ ਬੇਅੰਤ ਡੁੰਘੇ ਸਾਹਿਬ, ਜੋ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ, ਦਾ ਨਾਮ ਹੈ।
ਘਟਿ ਘਟਿ = ਹਰੇਕ ਘਟ ਵਿਚ। ਗਹਿਰ ਗੰਭੀਰੁ = ਅਥਾਹ ਪ੍ਰਭੂ।ਅਥਾਹ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ। ਉਸ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ।
 
करणी बाझहु घटे घटि ॥३॥
Karṇī bājẖahu gẖate gẖat. ||3||
Without good deeds, it becomes more and more deficient. ||3||
ਚੰਗੇ ਕਰਮਾਂ ਦੇ ਬਗ਼ੈਰ ਇਹ ਬਹੁਤ ਹੀ ਥੋੜ੍ਹੀ ਹੈ।
ਘਟੇ ਘਟਿ = ਘੱਟ ਹੀ ਘੱਟ, ਮੱਤ ਕਮਜ਼ੋਰ ਹੀ ਕਮਜ਼ੋਰ।੩।(ਉੱਚੇ) ਆਚਰਨ ਤੋਂ ਬਿਨਾ ਮਨੁੱਖ ਦੀ ਸੂਝ ਬੂਝ ਭੀ ਨੀਵੀਂ ਹੀ ਰਹਿੰਦੀ ਹੈ ॥੩॥
 
गुरमुखि कार कमावणी सचु घटि परगटु होइ ॥
Gurmukẖ kār kamāvṇī sacẖ gẖat pargat ho▫e.
The Gurmukh practices good deeds, and the truth is revealed in the heart.
ਸਤਿਪੁਰਖ ਉਸ ਦੇ ਦਿਲ ਅੰਦਰ ਜ਼ਾਹਰ ਹੁੰਦਾ ਹੈ, ਜੋ ਗੁਰਾਂ ਦੀ ਅਗਵਾਈ ਹੇਠ ਚੰਗੇ ਕਰਮ ਕਰਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਘਟਿ = ਹਿਰਦੇ ਵਿਚ। ਸੋਇ = ਸੋਭਾ।(ਇਸੇ ਤਰ੍ਹਾਂ ਜੇ) ਗੁਰੂ ਦੇ ਸਨਮੁਖ ਹੋ ਕੇ ਕਾਰ ਕੀਤੀ ਜਾਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।
 
हिरदै जिन कै हरि वसै तितु घटि है परगासु ॥१॥
Hirḏai jin kai har vasai ṯiṯ gẖat hai pargās. ||1||
Those people, within whose hearts the Lord abides, are radiant and enlightened. ||1||
ਰੱਬੀ ਨੂਰ ਉਨ੍ਹਾਂ ਦੇ ਮਨਾਂ ਅੰਦਰ ਚਮਕਦਾ ਹੈ, ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਵੱਸਦਾ ਹੈ।
ਤਿਤੁ = ਉਸ ਵਿਚ। ਘਰਿ = ਹਿਰਦੇ ਵਿਚ। ਤਿਤੁ ਘਟਿ = (ਉਹਨਾਂ ਦੇ) ਉਸ ਹਿਰਦੇ ਵਿਚ। ਪਰਗਾਸੁ = ਚਾਨਣ।੧।ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, (ਉਹਨਾਂ ਦੇ) ਉਸ ਹਿਰਦੇ ਵਿਚ ਚਾਨਣ ਹੋ ਜਾਂਦਾ ਹੈ (ਭਾਵ, ਸਹੀ ਜੀਵਨ ਜੀਊਣ ਦੀ ਉਹਨਾਂ ਨੂੰ ਸੂਝ ਆ ਜਾਂਦੀ ਹੈ ॥੧॥
 
गुरमती घटि चानणा सबदि मिलै हरि नाउ ॥२॥
Gurmaṯī gẖat cẖānṇā sabaḏ milai har nā▫o. ||2||
Through the Guru's Teachings, the heart is illuminated. Through the Shabad, the Name of the Lord is received. ||2||
ਗੁਰਾਂ ਦੇ ਉਪਦੇਸ਼ ਦੁਆਰਾ ਰੱਬੀ ਨੂਰ ਮਨ ਅੰਦਰ ਚਮਕਦਾ ਹੈ ਅਤੇ ਉਸ ਦੀ ਬਾਣੀ ਦੁਆਰਾ ਰੰਬ ਦਾ ਨਾਮ ਮਿਲਦਾ ਹੈ।
ਘਟਿ = ਹਿਰਦੇ ਵਿਚ।੨।ਗੁਰੂ ਦੀ ਮੱਤ ਤੇ ਤੁਰਿਆਂ ਹਿਰਦੇ ਵਿਚ ਚਾਨਣ (ਹੋ ਜਾਂਦਾ ਹੈ) (ਭਾਵ, ਸਹੀ ਜੀਵਨ ਦੀ ਸੂਝ ਆ ਜਾਂਦੀ ਹੈ), ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੨॥
 
घटि घटि आपे हुकमि वसै हुकमे करे बीचारु ॥
Gẖat gẖat āpe hukam vasai hukme kare bīcẖār.
He dwells in each and every heart, by the Hukam of His Command; by His Hukam, we contemplate Him.
ਹਰ ਦਿਲ ਅੰਦਰ ਆਪਣੀ ਮਿੱਠੀ ਮਰਜ਼ੀ ਦੁਆਰਾ ਸਾਈਂ ਨਿਵਾਸ ਰੱਖਦਾ ਹੈ, ਅਤੇ ਉਸ ਦੀ ਰਜ਼ਾ ਰਾਹੀਂ ਹੀ ਪ੍ਰਾਣੀ ਉਸ ਦਾ ਚਿੰਤਨ ਕਰਦੇ ਹਨ।
ਘਟਿ = ਘਟ ਵਿਚ। ਘਟਿ ਘਟਿ = ਹਰੇਕ ਘਟ ਵਿਚ। ਹੁਕਮਿ = ਹੁਕਮ ਅਨੁਸਾਰ।(ਉਹ ਸਦਾ-ਥਿਰ ਪ੍ਰਭੂ) ਆਪ ਹੀ ਆਪਣੇ ਹੁਕਮ ਅਨੁਸਾਰ ਹਰੇਕ ਸਰੀਰ ਵਿਚ ਵੱਸਦਾ ਹੈ, ਤੇ ਆਪਣੇ ਹੁਕਮ ਵਿਚ ਹੀ (ਜੀਵਾਂ ਦੀ ਸੰਭਾਲ ਦੀ) ਵਿਚਾਰ ਕਰਦਾ ਹੈ।
 
देखै सुणै हदूरि सद घटि घटि ब्रहमु रविंदु ॥
Ḏekẖai suṇai haḏūr saḏ gẖat gẖat barahm ravinḏ.
Seeing and hearing, He is always close at hand. In each and every heart, God is pervading.
ਵਿਆਪਕ ਵਾਹਿਗੁਰੂ ਨਿਤ ਹੀ ਵੇਖਦਾ, ਸ੍ਰਵਣ ਕਰਦਾ ਤੇ ਸਮੀਪ ਹੈ। ਉਹ ਹਰ ਦਿਲ ਅੰਦਰ ਰਮਿਆ ਹੋਇਆ ਹੈ।
ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਘਟਿ ਘਟਿ = ਹਰੇਕ ਘਟ ਵਿਚ। ਰਵਿੰਦੁ = ਰਵ ਰਿਹਾ ਹੈ।ਉਹ ਪਰਮਾਤਮਾ ਅੰਗ-ਸੰਗ ਰਹਿ ਕੇ (ਹਰੇਕ ਜੀਵ ਦੇ ਕੀਤੇ ਕਰਮਾਂ ਨੂੰ) ਵੇਖਦਾ ਹੈ (ਹਰੇਕ ਜੀਵ ਦੀਆਂ ਅਰਦਾਸਾਂ) ਸੁਣਦਾ ਹੈ, ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ।
 
गुर कै सबदि सलाहणा घटि घटि डीठु अडीठु ॥२॥
Gur kai sabaḏ salāhṇā gẖat gẖat dīṯẖ adīṯẖ. ||2||
Through the Word of the Guru's Shabad, You are praised. In each and every heart, the Unseen is seen. ||2||
ਗੁਰੂ ਦੇ ਸ਼ਬਦ ਦੁਆਰਾ ਅਦ੍ਰਿਸ਼ਟ ਪੁਰਖ ਸਲਾਹਿਆ ਅਤੇ ਹਰ ਦਿਲ ਅੰਦਰ ਵੇਖਿਆ ਜਾਂਦਾ ਹੈ।
ਡੀਠੁ = ਦਿੱਸਦਾ। ਅਡੀਠੁ = ਅਦ੍ਰਿਸ਼ਟ ॥੨॥ਸਤਿਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸਿਫ਼ਤ-ਸਾਲਾਹ ਹੋ ਸਕਦੀ ਹੈ, ਹਰੇਕ ਸਰੀਰ ਵਿਚ ਤੂੰ ਹੀ ਦਿੱਸ ਰਿਹਾ ਹੈਂ, ਤੇ ਤੂੰ ਹੀ ਅਦ੍ਰਿਸ਼ਟ ਹੈਂ ॥੨॥
 
घटि घटि वाजै किंगुरी अनदिनु सबदि सुभाइ ॥
Gẖat gẖat vājai kingurī an▫ḏin sabaḏ subẖā▫e.
In each and every heart the Music of the Lord's Flute vibrates, night and day, with sublime love for the Shabad.
ਰੈਣ ਦਿਹੁੰ ਵੀਣਾ ਉਨ੍ਹਾਂ ਸਾਰਿਆਂ ਦਿਲਾਂ ਅੰਦਰ ਗੂੰਜਦੀ ਹੈ ਜੋ ਰੱਬ ਦੇ ਨਾਮ ਨੂੰ ਸ਼ੇਸ਼ਟ ਪਿਆਰ ਕਰਦੇ ਹਨ।
ਘਟਿ ਘਟਿ = ਹਰੇਕ ਘਟ ਵਿਚ। ਵਾਜੈ = ਵੱਜਦੀ ਹੈ। ਕਿੰਗੁਰੀ = ਬੀਨ, ਵੀਣਾ, ਜੀਵਨ-ਰੌ। ਸੁਭਾਇ = ਸੁਭਾਉ ਵਿਚ (ਜੁੜਿਆਂ), ਸੁਭਾਉ ਵਿਚ ਇਕ-ਮਿਕ ਹੋਇਆਂ।ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਸੁਭਾਉ ਵਿਚ ਹਰ ਵੇਲੇ ਇਕ-ਮਿਕ ਹੋਇ ਰਿਹਾਂ ਇਹ ਯਕੀਨ ਬਣ ਜਾਂਦਾ ਹੈ ਕਿ (ਰੱਬੀ ਜੀਵਨ-ਰੌ ਦੀ) ਬੀਨ ਹਰੇਕ ਸਰੀਰ ਵਿਚ ਵੱਜ ਰਹੀ ਹੈ।
 
जलि थलि पूरि रहिआ बनवारी घटि घटि नदरि निहाले ॥
Jal thal pūr rahi▫ā banvārī gẖat gẖat naḏar nihāle.
He is totally pervading the water and the land; He is the Lord of the World-forest. Behold Him in exaltation in each and every heart.
ਆਪਣੀ ਦ੍ਰਿਸ਼ਟੀ ਨਾਲ ਹਰ ਦਿਲ ਅੰਦਰ ਜੰਗਲ ਰੂਪੀ ਜਗਤ ਦੇ ਸੁਆਮੀ ਨੂੰ ਦੇਖ, ਜੋ ਸਮੁੰਦਰ ਤੇ ਧਰਤੀ ਵਿੱਚ ਪਰੀ-ਪੂਰਨ ਹੋ ਰਿਹਾ ਹੈ।
ਬਨਵਾਰੀ = ਜਗਤ ਦਾ ਮਾਲਕ। ਘਟਿ ਘਟਿ = ਹਰੇਕ ਘਟ ਵਿਚ। ਨਿਹਾਲੇ = ਵੇਖਦਾ ਹੈ।(ਹੇ ਮੇਰੇ ਮਨ!) ਜਗਤ ਦਾ ਮਾਲਕ ਪ੍ਰਭੂ ਜਲ ਵਿਚ ਧਰਤੀ ਵਿਚ ਹਰ ਥਾਂ ਭਰਪੂਰ ਹੈ, ਉਹ ਹਰੇਕ ਸਰੀਰ ਵਿਚ (ਵਿਆਪਕ ਹੋ ਕੇ ਮਿਹਰ ਦੀ) ਨਿਗਾਹ ਨਾਲ (ਹਰੇਕ ਨੂੰ) ਵੇਖਦਾ ਹੈ।
 
हरि जीअ सभे प्रतिपालदा घटि घटि रमईआ सोइ ॥
Har jī▫a sabẖe parṯipālḏā gẖat gẖat rama▫ī▫ā so▫e.
The Lord cherishes all beings. He permeates each and every heart.
ਪੂਜਯ ਵਾਹਿਗੁਰੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ। ਹਰ ਦਿਲ ਅੰਦਰ ਉਹ ਸਰਬ-ਵਿਆਪਕ ਸੁਆਮੀ ਹੈ।
xxxਉਹ ਹਰੀ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਤੇ ਉਹ ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ।
 
घटि घटि रमईआ मनि वसै किउ पाईऐ कितु भति ॥
Gẖat gẖat rama▫ī▫ā man vasai ki▫o pā▫ī▫ai kiṯ bẖaṯ.
The All-pervading Lord dwells within each and every person's heart-how can He be obtained?
ਸਰਬ ਵਿਆਪਕ ਸੁਆਮੀ ਹਰ ਜਣੇ ਦੇ ਚਿੱਤ ਅੰਦਰ ਨਿਵਾਸ ਰੱਖਦਾ ਹੈ। ਕਿਵੇ ਤੇ ਕਿਸ ਤਰੀਕੇ ਨਾਲ ਉਹ ਪਰਾਪਤ ਕੀਤਾ ਜਾ ਸਕਦਾ ਹੈ?
ਘਟਿ = ਘਟ ਵਿਚ। ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ। ਮਨਿ = ਮਨ ਵਿਚ। ਕਿਉ = ਕਿਵੇਂ? ਕਿਤੁ = ਕਿਸ ਦੀ ਰਾਹੀਂ? ਭਤਿ = ਭਾਂਤਿ। ਕਿਤੁ ਭਤਿ = ਕਿਸ ਤਰੀਕੇ ਨਾਲ?ਹਰੇਕ ਘਟ ਵਿਚ, ਹਰੇਕ ਮਨ ਵਿਚ ਸੋਹਣਾ ਰਾਮ ਵੱਸਦਾ ਹੈ (ਪਰ ਦਿੱਸਦਾ ਨਹੀਂ। ਉਹ) ਕਿਵੇਂ ਲੱਭੇ? ਕਿਸ ਤਰੀਕੇ ਨਾਮ ਮਿਲੇ?
 
तू घटि घटि रविआ अंतरजामी ॥
Ŧū gẖat gẖat ravi▫ā anṯarjāmī.
You are permeating each and every heart, O Lord, Inner-knower, Searcher of Hearts.
ਤੂੰ ਹੇ, ਦਿਲਾਂ ਦੀਆਂ ਜਾਨਣਹਾਰ, ਸੁਆਮੀ! ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈਂ।
ਘਟਿ ਘਟਿ = ਹਰੇਕ ਘਟ ਵਿਚ। ਅੰਤਰਜਾਮੀ = ਹੇ ਅੰਤਰਜਾਮੀ!ਹੇ ਅੰਤਰਜਾਮੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ।