Sri Guru Granth Sahib Ji

Search ਘਣਾ in Gurmukhi

चोआ चंदनु बहु घणा पाना नालि कपूरु ॥
Cẖo▫ā cẖanḏan baho gẖaṇā pānā nāl kapūr.
she may sweeten her breath with betel leaf and camphor,
ਨਾਲੇ ਉਹ ਊਦ ਤੇ ਚੰਨਣ ਦੀ ਲੱਕੜ ਦਾ ਬਹੁਤ ਜ਼ਿਆਦਾ ਅਤਰ ਦੇਹ ਨੂੰ ਮਲਦੀ ਹੈ ਅਤੇ ਮੁਸ਼ਕ-ਕਾਫੂਰ ਵਿੱਚ ਪਾ ਕੇ ਪਾਨ-ਬੀੜਾ ਖਾਂਦੀ ਹੈ।
ਚੋਆ = ਅਤਰ। ਧਨ = ਇਸਤ੍ਰੀ।ਅਤਰ ਚੰਦਨ ਤੇ ਹੋਰ ਸੁਗੰਧੀਆਂ ਮੰਗਾਈਆਂ, ਪਾਨ ਮੰਗਾਏ ਤੇ ਕਪੂਰ ਮੰਗਾਇਆ।
 
मनि बिलासु बहु रंगु घणा द्रिसटि भूलि खुसीआ ॥
Man bilās baho rang gẖaṇā ḏarisat bẖūl kẖusī▫ā.
With the mind caught up in playful pleasures, involved in all sorts of amusements and sights that stagger the eyes, people are led astray.
ਆਦਮੀ ਦਾ ਚਿੱਤ ਦਿਲ-ਬਹਿਲਾਵਿਆਂ ਡੂੰਘੇ ਤੇ ਅਨੇਕਾਂ ਅਨੰਦ ਮਾਨਣ ਅਤੇ ਅੱਖਾਂ ਦੇ ਦ੍ਰਿਸ਼ਾਂ ਦੇ ਰਸਾਂ ਅੰਦਰ ਭੁਲਿਆ ਹੋਇਆ ਹੈ।
ਮਨਿ = ਮਨ ਵਿਚ। ਬਿਲਾਸੁ = ਖੇਲ-ਤਮਾਸ਼ਾ। ਬਹੁ ਰੰਗੁ = ਕਈ ਰੰਗਾਂ ਦਾ। ਘਣਾ = ਬਹੁਤ। ਦ੍ਰਿਸਟਿ = ਨਜ਼ਰ, ਨਿਗਾਹ। ਭੂਲਿ = ਭੁੱਲ ਕੇ।ਜੇ ਕਿਸੇ ਮਨੁੱਖ ਦੇ ਮਨ ਵਿਚ ਕਈ ਕਿਸਮਾਂ ਦਾ ਬਹੁਤ ਚਾ-ਮਲ੍ਹਾਰ ਹੋਵੇ, ਜੇ ਉਸ ਦੀ ਨਿਗਾਹ (ਦੁਨੀਆ ਦੀਆਂ) ਖ਼ੁਸ਼ੀਆਂ ਵਿਚ ਹੀ ਭੁੱਲੀ ਰਹੇ,
 
जिसु सिमरत सुखु होइ घणा दुखु दरदु न मूले होइ ॥
Jis simraṯ sukẖ ho▫e gẖaṇā ḏukẖ ḏaraḏ na mūle ho▫e.
Remembering Him in meditation, a profound peace is obtained. Pain and suffering will not touch you at all.
ਜਿਸ ਦਾ ਅਰਾਧਨ ਕਰਨ ਦੁਆਰਾ ਬਹੁਤ ਆਰਾਮ ਮਿਲਦਾ ਹੈ ਅਤੇ ਪੀੜ ਤੇ ਤਕਲੀਫ (ਆਦਮੀ ਨੂੰ) ਮੂਲੋ ਹੀ ਨਹੀਂ ਪੋਹਦੀਆਂ।
ਘਣਾ = ਬਹੁਤ। ਮੂਲੇ = ਉੱਕਾ ਹੀ, ਬਿਲਕੁਲ।ਜਿਸ ਦਾ ਨਾਮ ਸਿਮਰਿਆਂ ਬਹੁਤ ਆਤਮਕ ਆਨੰਦ ਮਿਲਦਾ ਹੈ, ਤੇ ਕੋਈ ਭੀ ਦੁੱਖ ਕਲੇਸ਼ ਉੱਕਾ ਹੀ ਪੋਹ ਨਹੀਂ ਸਕਦਾ।
 
अकिरतघणा नो पालदा प्रभ नानक सद बखसिंदु ॥४॥१३॥८३॥
Akiraṯ▫gẖaṇā no pālḏā parabẖ Nānak saḏ bakẖsinḏ. ||4||13||83||
Even the ungrateful ones are cherished by God. O Nanak, He is forever the Forgiver. ||4||13||83||
ਸੁਆਮੀ ਲਾਸ਼ੁਕਰਿਆਂ ਦੀ (ਭੀ) ਪਾਲਣਾ-ਪੋਸਣਾ ਕਰਦਾ ਹੈ। ਉਹ ਸਦੀਵ ਹੀ ਮਾਫੀ ਦੇਣਹਾਰ ਹੈ, ਹੇ ਨਾਨਕ!
ਅਕਿਰਤਘਣ = {कृतध्न = ਕੀਤੇ ਨੂੰ ਨਾਸ ਕਰਨ ਵਾਲਾ} ਕੀਤੇ ਉਪਕਾਰ ਨੂੰ ਭੁਲਾ ਦੇਣ ਵਾਲਾ। ਨੋ = ਨੂੰ। ਪ੍ਰਭ = ਹੇ ਪ੍ਰਭੂ! ਨਾਨਕ = ਹੇ ਨਾਨਕ!।੪।ਹੇ ਨਾਨਕ! (ਅਰਦਾਸ ਕਰ ਤੇ ਆਖ ਕਿ) ਹੇ ਪ੍ਰਭੂ! ਤੂੰ ਉਹਨਾਂ ਨੂੰ ਭੀ ਪਾਲਦਾ ਹੈਂ, ਜੋ ਤੇਰੇ ਕੀਤੇ ਉਪਕਾਰਾਂ ਨੂੰ ਭੁਲਾ ਦੇਂਦੇ ਹਨ, ਤੂੰ ਸਦਾ ਹੀ (ਜੀਵਾਂ ਦੀਆਂ ਭੁੱਲਾਂ) ਬਖ਼ਸ਼ਣ ਵਾਲਾ ਹੈਂ ॥੪॥੧੩॥੮੩॥
 
चेति गोविंदु अराधीऐ होवै अनंदु घणा ॥
Cẖeṯ govinḏ arāḏẖī▫ai hovai anand gẖaṇā.
In the month of Chayt, by meditating on the Lord of the Universe, a deep and profound joy arises.
ਚੇਤ੍ਰ ਦੇ ਮਹੀਨੇ ਅੰਦਰ ਜਗਤ ਦੇ ਮਾਲਕ ਦਾ ਸਿਮਰਨ ਕਰਨ ਦੁਆਰਾ ਬਹੁਤੀ ਖੁਸ਼ੀ ਉਤਪੰਨ ਹੁੰਦੀ ਹੈ।
ਚੇਤਿ = ਚੇਤ ਦੇ ਮਹੀਨੇ ਵਿਚ। ਘਣਾ = ਬਹੁਤ।ਚੇਤ ਵਿਚ (ਬਸੰਤ ਰੁੱਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦੇਂਦੀ ਹੈ, ਜੇ) ਪਰਮਾਤਮਾ ਨੂੰ ਸਿਮਰੀਏ (ਤਾਂ ਸਿਮਰਨ ਦੀ ਬਰਕਤਿ ਨਾਲ) ਬਹੁਤ ਆਤਮਕ ਆਨੰਦ ਹੋ ਸਕਦਾ ਹੈ।
 
नरक घोर बहु दुख घणे अकिरतघणा का थानु ॥
Narak gẖor baho ḏukẖ gẖaṇe akiraṯ▫gẖaṇā kā thān.
In the most horrible hell, there is terrible pain and suffering. It is the place of the ungrateful.
ਭਿਆਨਕ ਦੋਜ਼ਕ ਵਿੱਚ ਅਤੀ ਬਹੁਤੀ ਤਕਲੀਫ ਹੈ। ਇਹ ਨਾਸ਼ੁਕਰਿਆਂ ਦੇ ਰਹਿਣ ਦੀ ਥਾਂ ਹੈ।
ਅਕਿਰਤਘਣ = ਕੀਤੇ ਉਪਕਾਰ ਨੂੰ ਵਿਸਾਰਨ ਵਾਲੇ, ਦਾਤਾਰ ਨੂੰ ਭੁਲਾਣ ਵਾਲੇ।ਅਕਿਰਤਘਣ ਮਨੁੱਖ ਉਸ ਪ੍ਰਭੂ ਵਲੋਂ ਮਾਰੇ ਹੋਏ ਹੁੰਦੇ ਹਨ, ਬਹੁਤ ਭਾਰੇ ਦੁੱਖ-ਰੂਪ ਘੋਰ ਨਰਕ ਉਹਨਾਂ ਦਾ ਟਿਕਾਣਾ ਹੈ।
 
घट अवघट डूगर घणा इकु निरगुणु बैलु हमार ॥
Gẖat avgẖat dūgar gẖaṇā ik nirguṇ bail hamār.
The path to God is very treacherous and mountainous, and all I have is this worthless ox.
ਰੱਬ ਦਾ ਰਸਤਾ ਬੜਾ ਬਿਖੜਾ ਅਤੇ ਪਹਾੜੀ ਹੈ ਅਤੇ ਮੇਰਾ ਬਲ੍ਹਦ ਨਿਕੰਮਾ ਹੈ।
ਘਟ = ਰਸਤੇ। ਅਵਘਟ = ਔਖੇ। ਡੂਗਰ = ਪਹਾੜੀ, ਪਹਾੜ ਦਾ। ਘਣਾ = ਬਹੁਤਾ। ਨਿਰਗੁਨੁ = ਗੁਣ-ਹੀਨ, ਮਾੜਾ ਜਿਹਾ। ਹਮਾਰ = ਅਸਾਡਾ, ਮੇਰਾ।(ਜਿਨਹੀਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ, ਉਹ) ਰਸਤੇ ਬੜੇ ਔਖੇ ਪਹਾੜੀ ਰਸਤੇ ਹਨ, ਤੇ ਮੇਰਾ (ਮਨ-) ਬਲਦ ਮਾੜਾ ਜਿਹਾ ਹੈ;
 
होवै अनदु घणा मनि तनि जापणे ॥१॥ रहाउ ॥
Hovai anaḏ gẖaṇā man ṯan jāpṇe. ||1|| rahā▫o.
Meditating on Him, a great joy wells up within my mind and body. ||1||Pause||
ਉਸ ਦਾ ਆਰਾਧਨ ਕਰਨ ਦੁਆਰਾ, ਮੇਰੀ ਆਤਮਾ ਅਤੇ ਦੇਹਿ ਅੰਦਰ ਬਹੁਤੀ ਖੁਸ਼ੀ ਉਤਪੰਨ ਹੋ ਜਾਂਦੀ ਹੈ। ਠਹਿਰਾਉ।
ਘਣਾ = ਬਹੁਤ। ਮਨਿ = ਮਨ ਵਿਚ। ਤਨਿ = ਤਨ ਵਿਚ। ਜਾਪਣੇ = ਜਪਣ ਨਾਲ ॥੧॥ ਰਹਾਉ ॥ਉਸ ਦਾ ਨਾਮ ਜਪਣ ਨਾਲ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਨੰਦ ਪੈਦਾ ਹੋ ਜਾਂਦਾ ਹੈ ॥੧॥ ਰਹਾਉ ॥
 
सूख सहज आनंद घणा नानक जन धूरा ॥
Sūkẖ sahj ānanḏ gẖaṇā Nānak jan ḏẖūrā.
Peace, poise, and immense bliss, O Nanak, are obtained, when one becomes the dust of the feet of the humble servants of the Lord.
ਜੇ ਰੱਬ ਦੇ ਗੋਲੇ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ, ਹੇ ਨਾਨਕ! ਉਹ ਅਨੰਤ ਆਰਾਮ, ਅਡੋਲਤਾ ਅਤੇ ਪਰਸੰਨਤਾ ਪਰਾਪਤ ਕਰ ਲੈਦਾ ਹੈ।
ਘਣਾ = ਬਹੁਤ। ਜਨ ਧੂਰਾ = ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ।ਹੇ ਨਾਨਕ! (ਆਖ-) ਜੋ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਟਿਕਿਆ ਰਹਿੰਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਬਹੁਤ ਸੁਖ-ਆਨੰਦ ਪ੍ਰਾਪਤ ਹੋਏ ਰਹਿੰਦੇ ਹਨ।
 
जपि जपि जीवा नामु होवै अनदु घणा ॥
Jap jap jīvā nām hovai anaḏ gẖaṇā.
I live by chanting and meditating on the Naam, and so I obtain immense bliss.
ਮੈਂ ਨਾਮ ਨੂੰ ਉਚਾਰਨ ਅਤੇ ਆਖ ਕੇ ਜੀਉਂਦਾ ਹਾਂ, ਅਤੇ ਐਸ ਤਰ੍ਹਾਂ ਬਹੁਤ ਖੁਸ਼ੀ ਨੂੰ ਪ੍ਰਾਪਤ ਹੁੰਦਾ ਹਾਂ।
ਜੀਵਾ = ਜੀਵਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੇਰੀ ਜ਼ਿੰਦਗੀ ਨੂੰ ਸਹਾਰਾ ਮਿਲਦਾ ਹੈ। ਘਣਾ = ਬਹੁਤ।(ਹੇ ਸੰਤ ਜਨੋ!) ਮੈਂ ਤਾਂ ਜਿਉਂ ਜਿਉਂ (ਪਰਮਾਤਮਾ ਦਾ) ਨਾਮ ਜਪਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਮੇਰੇ ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ।
 
सूख सहज आनदु घणा हरि कीरतनु गाउ ॥
Sūkẖ sahj ānaḏ gẖaṇā har kīrṯan gā▫o.
Peace, celestial poise and absolute bliss are obtained, singing the Kirtan of the Lord's Praises.
ਵਾਹਿਗੁਰੂ ਦੀ ਕੀਰਤੀ ਗਾਇਨ ਕਰ ਅਤੇ ਤੈਨੂੰ ਆਰਾਮ, ਅਡੋਲਤਾ ਤੇ ਬਹੁਤੀ ਖੁਸ਼ੀ ਪਰਾਪਤ ਹੋਵੇਗੀ।
ਸਹਜ = ਆਤਮਕ ਅਡੋਲਤਾ। ਘਣਾ = ਬਹੁਤ। ਗਾਉ = ਗਾਉਂ, ਮੈਂ ਗਾਂਦਾ ਹਾਂ।(ਹੇ ਭਾਈ!) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹਾਂ ਤੇ (ਮੇਰੇ ਅੰਦਰ) ਆਤਮਕ ਅਡੋਲਤਾ ਦਾ ਵੱਡਾ ਸੁਖ-ਆਨੰਦ ਬਣਿਆ ਰਹਿੰਦਾ ਹੈ।
 
धन पिर नेहु घणा रसि प्रीति दइआला राम ॥
Ḏẖan pir nehu gẖaṇā ras parīṯ ḏa▫i▫ālā rām.
When the bride enshrines great love for her Husband Lord, He becomes merciful, and loves her in return.
ਜਦ ਪਤਨੀ ਆਪਣੇ ਪਤੀ ਨੂੰ ਬਹੁਤਾ ਪਿਆਰ ਕਰਦੀ ਹੈ ਤਾਂ ਮਿਹਰਬਾਨ ਮਾਲਕ ਖੁਸ਼ ਹੋ ਜਾਂਦਾ ਹੈ। ਅਤੇ ਉਸ ਨੂੰ ਮੁਹੱਬਤ ਕਰਨ ਲੱਗ ਜਾਂਦਾ ਹੈ।
ਧਨ = ਜੀਵ-ਇਸਤ੍ਰੀ। ਰਸਿ = ਰਸ ਵਿਚ, ਚਾਉ ਨਾਲ।ਜਿਸ ਜੀਵ-ਇਸਤ੍ਰੀ ਨਾਲ ਪ੍ਰਭੂ-ਪਤੀ ਦਾ ਬਹੁਤਾ ਪ੍ਰੇਮ ਬਣਦਾ ਹੈ ਉਹ ਬੜੇ ਚਾਉ ਨਾਲ ਦਇਆਲ ਪ੍ਰਭੂ ਨੂੰ ਪਿਆਰ ਕਰਦੀ ਹੈ।
 
अनदो अनदु घणा मै सो प्रभु डीठा राम ॥
Anḏo anaḏ gẖaṇā mai so parabẖ dīṯẖā rām.
Joy - great joy! I have seen the Lord God!
ਖੁਸ਼ੀ ਵੱਡੀ ਖੁਸ਼ੀ, ਮੈਂ ਉਸ ਸਾਹਿਬ ਮਾਲਕ ਨੂੰ ਵੇਖ ਲਿਆ ਹੈ।
ਅਨਦੋ ਅਨਦੁ = ਆਨੰਦ ਹੀ ਆਨੰਦ। ਘਣਾ = ਬਹੁਤ।(ਮੇਰੇ ਹਿਰਦੇ-ਘਰ ਵਿਚ) ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ) ਮੈਂ ਉਸ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ (ਜੋ ਆਨੰਦ ਦਾ ਸੋਮਾ ਹੈ),
 
जा कउ राम भतारु ता कै अनदु घणा ॥
Jā ka▫o rām bẖaṯār ṯā kai anaḏ gẖaṇā.
One who has the Lord as her Husband enjoys great bliss.
ਜਿਸ ਦਾ ਖਸਮ ਵਾਹਿਗੁਰੂ ਹੈ, ਉਹ ਘਣੇਰੀ ਖੁਸ਼ੀ ਮਾਣਦੀ ਹੈ।
ਜਾ ਕਉ = ਜਿਸ (ਜੀਵ-ਇਸਤ੍ਰੀ) ਨੂੰ। ਭਤਾਰੁ = ਭਰਤਾ, ਖਸਮ। ਤਾ ਕੈ = ਉਸ (ਜੀਵ-ਇਸਤ੍ਰੀ ਦੇ ਹਿਰਦੇ ਘਰ) ਵਿਚ।ਜਿਸ (ਜੀਵ-ਇਸਤ੍ਰੀ) ਨੂੰ ਪ੍ਰਭੂ ਪਤੀ (ਮਿਲ ਪੈਂਦਾ ਹੈ) ਉਸ ਦੇ ਹਿਰਦੇ ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ,
 
नानकु वखाणै गुर बचनि जाणै जा को रामु भतारु ता कै अनदु घणा ॥२॥
Nānak vakẖāṇai gur bacẖan jāṇai jā ko rām bẖaṯār ṯā kai anaḏ gẖaṇā. ||2||
Nanak chants what he knows through the Guru's Teachings: One who has the Lord as her Husband enjoys great bliss. ||2||
ਜਿਹੜਾ ਕੁਛ ਉਸ ਨੇ ਗੁਰਾਂ ਦੀ ਸਿਖਮਤ ਦੁਆਰਾ ਜਾਣਿਆਂ ਹੈ, ਨਾਨਕ ਓਹੀ ਕੁਝ ਆਖਦਾ ਹੈ। ਜਿਸ ਦਾ ਪਤੀ ਪ੍ਰਭੂ ਹੈ, ਉਹ ਬਹੁਤ ਖੁਸ਼ੀ ਭੋਗਦੀ ਹੈ।
ਜਾ ਕੋ = ਜਿਸ (ਜੀਵ-ਇਸਤ੍ਰੀ) ਦਾ ॥੨॥ਨਾਨਕ ਆਖਦਾ ਹੈ-ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਸਰਬ-ਵਿਆਪਕ ਪਰਮਾਤਮਾ ਜਿਸ ਜੀਵ-ਇਸਤ੍ਰੀ ਦਾ ਖਸਮ ਬਣ ਜਾਂਦਾ ਹੈ ਉਸ ਦੇ ਹਿਰਦੇ-ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ ॥੨॥
 
अम्रित नामु निधानु दासा घरि घणा ॥
Amriṯ nām niḏẖān ḏāsā gẖar gẖaṇā.
The great ambrosial treasure, the Nectar of the Naam, is in the home of the Lord's slaves.
ਵਾਹਿਗੁਰੂ ਦੇ ਗੋਲਿਆਂ ਦੇ ਗ੍ਰਿਹ ਵਿੱਚ ਸੁਧਾ ਸਰੂਪ (ਅੰਮ੍ਰਿਤ) ਨਾਮ ਦਾ ਭਾਰੀ ਖਜਾਨਾ ਹੈ।
ਘਣਾ = ਬਹੁਤ।ਇਹ ਅੰਮ੍ਰਿਤ-ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿਚ ਬਹੁਤ ਹੈ;
 
होवै सुखु घणा दयि धिआइऐ ॥
Hovai sukẖ gẖaṇā ḏa▫yi ḏẖi▫ā▫i▫ai.
Meditating on the Lord, there comes a great peace.
ਸਾਹਿਬ ਦਾ ਸਿਮਰਨ ਕਰਨ ਦੁਅਰਾ ਇਨਸਾਨ ਨੂੰ ਭਾਰਾ ਆਰਾਮ ਮਿਲਦਾ ਹੈ।
ਦਯੁ = ਪਿਆਰਾ (ਪ੍ਰਭੂ)। ਦਯਿ ਧਿਆਇਐ = ਜੇ ਪਿਆਰਾ ਪ੍ਰਭੂ ਸਿਮਰਿਆ ਜਾਏ।ਜੇ ਪਿਆਰੇ ਪ੍ਰਭੂ ਨੂੰ ਸਿਮਰੀਏ ਤਾਂ ਬਹੁਤ ਹੀ ਸੁਖ ਹੁੰਦਾ ਹੈ।
 
मनि प्रिअ प्रेमु घणा हरि की भगति मंगह ॥
Man pari▫a parem gẖaṇā har kī bẖagaṯ mangah.
Within my mind is great love for my Beloved; I beg for the Lord's devotional worship.
ਮੇਰੇ ਹਿਰਦੇ ਅੰਦਰ ਪਿਆਰੇ ਲਈ ਬਹੁਤਾ ਪਿਆਰ ਹੈ। ਮੈਂ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਲਈ ਪ੍ਰਾਰਥਨਾ ਕਰਦੀ ਹਾਂ।
ਮਨਿ = ਮਨ ਵਿਚ। ਘਣਾ = ਬਹੁਤ। ਮੰਗਹ = ਆਓ, ਅਸੀਂ ਮੰਗੀਏ।(ਮੇਰੇ) ਮਨ ਵਿਚ ਪਿਆਰੇ ਦਾ ਬਹੁਤ ਪ੍ਰੇਮ ਵੱਸ ਰਿਹਾ ਹੈ, ਆਓ ਅਸੀਂ (ਉਸ ਪਾਸੋਂ) ਭਗਤੀ ਦੀ ਦਾਤ ਮੰਗੀਏ।
 
दुखु लागा बहु अति घणा पुतु कलतु न साथि कोई जासि ॥
Ḏukẖ lāgā baho aṯ gẖaṇā puṯ kalaṯ na sāth ko▫ī jās.
They suffer the most horrible pain and suffering, and neither their sons nor their wives go along with them.
ਉਹ ਅਤਿਅੰਤ ਹੀ ਘਣੇਰੀ ਤਕਲੀਫ ਉਠਾਉਂਦੇ ਹਨ ਅਤੇ ਉਨ੍ਹਾਂ ਦੇ ਪੁੱਤ੍ਰਾਂ ਤੇ ਪਤਨੀਆਂ ਵਿਚੋਂ ਕੋਈ ਭੀ ਉਨ੍ਹਾਂ ਦਾ ਸਾਥ ਨਹੀਂ ਦਿੰਦਾ।
xxxਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, (ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ) ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ;
 
अकिरतघणा हरि विसरिआ जोनी भरमेतु ॥४॥
Akiraṯ▫gẖaṇā har visri▫ā jonī bẖarmeṯ. ||4||
The ungrateful wretches forget the Lord, and wander in reincarnation. ||4||
ਇਹ ਸਰੀਰ ਆਮਲਾਂ ਦੀ ਧਰਤੀ ਹੈ। ਨਾਂ-ਸੁਕਰੇ ਰੱਬ ਨੂੰ ਭੁਲਾ ਕੇ, ਜੂਨੀਆਂ ਅੰਦਰ ਭਟਕਦੇ ਹਨ।
ਅਕਿਰਤਘਣਾ = (ਕ੍ਰਿਤਘਨ) ਕੀਤੇ ਨੂੰ ਭੁਲਾਉਣ ਵਾਲਾ ॥੪॥ਜੋ ਮਨੁੱਖ (ਪ੍ਰਭੂ ਦੇ) ਕੀਤੇ (ਉਪਕਾਰਾਂ) ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦੇਂਦੇ ਹਨ (ਆਖ਼ਰ) ਜੂਨਾਂ ਵਿਚ ਭਟਕਦੇ ਹਨ ॥੪॥